Connect with us

Mohali

ਐਨ ਆਰ ਆਈ ਦੇ ਘਰ ਲੱਖਾਂ ਰੁਪਏ ਦੀ ਚੋਰੀ

Published

on

 

 

ਰਾਜਪੁਰਾ, 9 ਨਵੰਬਰ (ਜਤਿੰਦਰ ਲੱਕੀ) ਰਾਜਪੁਰਾ ਦੇ ਪਿੰਡ ਖਰਾਜਪੁਰ ਵਿੱਚ ਇੱਕ ਐਨ ਆਰ ਆਈ ਦੇ ਘਰ ਲੱਖਾਂ ਰੁਪਏ ਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਰ ਦੀ ਮਾਲਕਨ ਜਸਵਿੰਦਰ ਕੌਰ ਪਤਨੀ ਕੁਲਦੀਪ ਸਿੰਘ ਖਰਾਜਪੁਰ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਰਾਂ ਵਲੋਂ 11 ਤੋਲੇ ਸੋਨਾ, ਚਾਂਦੀ, 3000 ਪੌਂਡ ਦੀ ਵਿਦੇਸ਼ੀ ਕਰੰਸੀ, ਪੂਜਾ ਘਰ ਦੇ ਪੈਸੇ ਤੇ ਹੋਰ ਹੋਰ ਸਮਾਨ ਦਿਨ ਦਿਹਾੜੇ ਚੋਰੀ ਕਰ ਲਿਆ ਗਿਆ ਹੈ।

ਉਹਨਾਂ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ (ਜੋ ਕਿ ਬਾਹਰਲੇ ਦੇਸ਼ ਤੋਂ ਇੱਥੇ ਆਏ ਹੋਏ ਹਨ) ਆਪਣੀ ਭੈਣ ਦੇ ਘਰ ਗਏ ਸੀ ਤੇ ਸ਼ੁਕਰਵਾਰ ਰਾਤ ਨੂੰ ਜਦ ਉਹਨਾਂ ਨੇ ਘਰ ਆ ਕੇ ਵੇਖਿਆ ਤਾਂ ਸਾਰੇ ਕੁੰਡੇ ਅਲਮਾਰੀਆਂ ਖੁਲੀਆਂ ਪਈਆਂ ਸਨ ਅਤੇ ਸਮਾਨ ਬਿਖਰਿਆ ਹੋਇਆ ਸੀ। ਜਦੋਂ ਉਹਨਾਂ ਨੇ ਆਪਣੇ ਕੀਮਤੀ ਸਮਾਨ ਨੂੰ ਦੇਖਿਆ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਜਿਹਦੇ ਵਿੱਚੋਂ ਲਗਭਗ ਅੱਠ ਤੋਂ ਨੌ ਲੱਖ ਰੁਪਏ ਦਾ ਸਮਾਨ ਚੋਰੀ ਹੋ ਗਿਆ ਹੈ।

ਉਹਨਾਂ ਕਿਹਾ ਕਿ ਚੋਰ ਇੰਨੇ ਸ਼ਾਤਰ ਸੀ ਕਿ ਉਹਨਾਂ ਨੇ ਪੂਜਾ ਘਰ ਵਿੱਚ ਪਏ ਹੋਏ (ਹਜ਼ਾਰਾਂ) ਰੁਪਏ ਤੇ ਵੀ ਹੱਥ ਸਾਫ ਕਰ ਲਿਆ। ਘਰ ਦੇ ਮਾਲਕ ਨੂੰ ਚੋਰੀ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਤੁਰੰਤ ਇਸਦੀ ਜਾਣਕਾਰੀ ਆਪਣੇ ਭਰਾ ਤੇ ਸਾਬਕਾ ਸਰਪੰਚ ਪਰਵਾਨ ਸਿੰਘ ਨੂੰ ਦਿੱਤੀ ਜਿਹਨਾਂ ਨੇ ਪੁਲੀਸ ਬੁਲਾ ਕੇ ਜਗ੍ਹਾ ਦਾ ਮੁਆਇਨਾ ਵੀ ਕਰਾਇਆ ਤੇ ਸੀ ਸੀ ਟੀ ਵੀ ਫੁਟੇਜ ਵੀ ਪੁਲੀਸ ਵਾਲਿਆਂ ਨੂੰ ਦਿੱਤੀ ਗਈ ਪਰ ਲਗਭਗ ਇੱਕ ਦਿਨ ਬੀਤਣ ਦੇ ਬਾਵਜੂਦ ਵੀ ਪੁਲੀਸ ਵੱਲੋਂ ਹੁਣ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।

Continue Reading

Mohali

ਫੇ੭ 4 ਵਿੱਚ ਸੀਵਰੇਜ ਲਾਈਨ ਪਾਉਣ ਤੋਂ ਬਾਅਦ ਟੁੱਟੀ ਸੜਕ ਦੀ ਤੁਰੰਤ ਮੁਰਮੰਤ ਕਰਨ ਦੀ ਮੰਗ

Published

on

By

 

ਰੈਜੀਡੈਂਟ ਵੈਲਫੇਅਰ ਐਸੋਸੀਏ੪ਨ ਦਾ ਵਫਦ ਜਨ ਸਿਹਤ ਵਿਭਾਗ ਦੇ ਐਕਸੀਅਨ ਨੂੰ ਮਿਲਿਆ

ਐਸ ਏ ਐਸ ਨਗਰ, 12 ਨਵੰਬਰ (ਸ਼ਬy) ਰੈਜੀਡੈਂਟ ਵੈਲਫੇਅਰ ਐਸੋਸੀਏ੪ਨ ਫੇ੭ 4 ਦਾ ਇੱਕ ਵਫਦ ਸਾਬਕਾ ਕੌਂਸਲਰ ਸzy ਗੁਰਮੁਖ ਸਿੰਘ ਸੋਹਲ ਦੀ ਅਗਵਾਈ ਹੇਠ ਜਨ ਸਿਹਤ ਵਿਭਾਗ ਦੇ ਐਕਸੀਅਨ ਸzy ਗੁਰਪ੍ਰਕਾ੪ ਸਿੰਘ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਫੇ੭ 4 ਵਿੱਚ ਗੁਰੂਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਦੇ ਸਾਮ੍ਹਣੇ ਵਾਲੀ ਸੜਕ ਤੇ ਸੀਵਰੇਜ ਪਾਉਣ ਦੋਂ ਬਾਅਦ ਛੱਡੀ ਸੜਕ ਦੀ ਕਾਰਪੈਟਿੰਗ ਦਾ ਕੰਮ ਛੇਤੀ ਮੁਕੰਮਲ ਕੀਤਾ ਜਾਵੇ ਤਾਂ ਜੋ ਨਗਰ ਨਿਗਮ ਵਲੋਂ ਇਸਦੀ ਕਾਰਪੈਟਿੰਗ ਦਾ ਕੰਮ ਮੁਕੰਮਲ ਹੋ ਸਕੇ।

ਇਸਦੇ ਨਾਲ ਹੀ ਵਫਦ ਵਲੋਂ ਮੰਗ ਕੀਤੀ ਗਈ ਕਿ ਸ੍ਰੀ ਸਨਾਤਨ ਧਰਮ ਮੰਦਰ ਤੋਂ ਲੈ ਕੇ ਗੁਰੂਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਤਕ ਦੀ ਸੀਵਰੇਜ ਲਾਈਨ (ਜੋ ਅਕਸਰ ਉਵਰ ਫਲੋ ਕਰਦੀ ਹੈ) ਦੀ ਸਮੱਸਿਆ ਦਾ ਹਲ ਕੀਤਾ ਜਾਵੇ।

ਵਫਦ ਨੇ ਮੰਗ ਕੀਤੀ ਕਿ ਫੇ੭ 4 ਦੀ ਕੋਠੀ ਨੰਬਰ 236 ਤੋਂ 493 ਤਕ ਦੇ ਖੇਤਰ ਵਿੱਚ ਸੀਵਰੇਜ ਨੂੰ ਰੋਡ ਗਲੀਆਂ ਨਾਲ ਜੋੜਿਆ ਹੋਇਆ ਹੈ ਅਤੇ ਇਸ ਖੇਤਰ ਵਿੱਚ ਸੀਵਰੇਜ ਲਾਈਨਾਂ ਨੂੰ ਰੋਡ ਗਲੀਆਂ ਤੋਂ ਵੱਖ ਕੀਤਾ ਜਾਵੇੇ।

ਸੰਸਥਾ ਦੇ ਜਨਰਲ ਸਕੱਤਰ ਸ੍ਰੀ ਬਲਦੇਵ ਰਾਮ ਨੇ ਦੱਸਿਆ ਕਿ ਐਕਸੀਅਨ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਉਹ ਇਹਨਾਂ ਸਮੱਸਿਆਵਾਂ ਦੇ ਹਲ ਲਈ ਤੁਰੰਤ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣਗੇ ਅਤੇ ਅਗਲੇ ਦੋ ਦਿਨਾਂ ਵਿੱਚ ਸੜਕ ਤੇ ਬੇਸ ਬਣਾਉਣ ਦਾ ਕੰਮ ਆਰੰਭ ਕਰ ਦਿੱਤਾ ਜਾਵੇਗਾ। ਵਫਦ ਵਿੱਚ ਹੋਰਨਾਂ ਤੋਂ ਇਲਾਵਾ ਸੰਸਥਾ ਦੇ ਚੇਅਰਮੈਨ ਸzy ਸੁਰਿੰਦਰ ਸਿੰਘ ਸੋਢੀ, ਪ੍ਰਧਾਨ ਸzy ਨਿਰਮਲ ਸਿੰਘ, ਮੀਤ ਪ੍ਰਧਾਨ ਗੁਰਵਿੰਦਰ ਸਿੰਘ ਪਿੰਕੀ ਅਤੇ ਗੁਰੂਦੁਆਰਾ ਸ੍ਰੀ ਕਲਗੀਧਰ ਸਿਘ ਸਭਾ ਦੇ ਪ੍ਰਧਾਨ ਸzy ਅਮਰਜੀਤ ਸਿੰਘ ਪਾਹਵਾ ਵੀ ਮੌਜੂਦ ਸਨ।

Continue Reading

Mohali

ਪੁਲੀਸ ਵੱਲੋਂ ਮੁਹਾਲੀ ਵਿੱਚ ਮੋਬਾਈਲ ਖੋਹਣ ਵਾਲੇ ਗਿਰੋਹ ਦੇ 5 ਮੈਂਬਰ ਕਾਬੂ

Published

on

By

 

ਇੱਕ ਐਕਟਿਵਾ ਸਕੂਟਰ ਅਤੇ ਖੋਹ ਕੀਤੇ ਮੋਬਾਈਲ ਬਰਾਮਦ

ਐਸ ਏ ਐਸ ਨਗਰ, 12 ਨਵੰਬਰ (ਜਸਬੀਰ ਸਿੰਘ ਜੱਸੀ) ਮੁਹਾਲੀ ਪੁਲੀਸ ਨੇ ਸ਼ਹਿਰ ਵਿੱਚ ਲੁੱਟਾਂ ਖੋਹਾਂ ਕਰਨ ਵਾਲੇ ਇੱਕ ਗਿਰੋਹ ਦੇ 5 ਮੈਂਬਰਾਂ ਨੂੰ ਕਾਬੂ ਕੀਤਾ ਹੈ। ਇਹਨਾਂ ਵਿਅਕਤੀਆਂ ਤੋਂ ਵਾਰਦਾਤ ਦੌਰਾਨ ਵਰਤਿਆ ਜਾਂਦਾ ਇੱਕ ਐਕਟਿਵਾ ਸਕੂਟਰ ਅਤੇ ਕੁੱਝ ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਹਨ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅੱਜ ਏ ਐਸ ਪੀ ਸਿਟੀ ਸ੍ਰੀ ਜਯੰਤ ਪੁਰੀ ਅਤੇ ਥਾਣਾ ਫੇਜ਼ 1 ਦੇ ਐਸ ਐਚ ਓ ਇੰਸਪੈਕਟਰ ਜਗਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਵਲੋਂ ਥਾਣਾ ਮੁਹਾਲੀ ਅਤੇ ਥਾਣਾ ਬਲੌਂਗੀ ਦੇ ਖੇਤਰ ਵਿੱਚ ਮੋਬਾਇਲ ਫੋਨ ਖੋਹ ਕਰਨ ਵਾਲੇ ਗਿਰੋਹ ਨੂੰ ਕਾਬੂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਪੁਲੀਸ ਨੇ ਮੁਖਬਰ ਦੀ ਇਤਲਾਹ ਤੇ ਅਮਿਤ ਵਾਸੀ ਬੜਮਾਜਰਾ ਬਲੌਂਗੀ ਅਤੇ ਗੁਲਸ਼ਨ ਕੁਮਾਰ ਵਾਸੀ ਫੇਜ਼-1, ਮੁਹਾਲੀ ਨੂੰ ਕਾਬੂ ਕਰਕੇ ਉਹਨਾਂ ਤੋਂ ਲੁੱਟ ਖੋਹ ਕਰਨ ਲਈ ਵਰਤੀ ਐਕਟਿਵਾ ਬ੍ਰਾਮਦ ਕੀਤੀ। ਇਸਦੇ ਨਾਲ ਹੀ ਅਮਿਤ ਤੋਂ ਇੱਕ ਰੀਅਲਮੀ ਕੰਪਨੀ ਦਾ ਮੋਬਾਇਲ (ਜੋ ਅਮਿਤ ਨੇ ਬੀਤੀ 2 ਨਵੰਬਰ ਨੂੰ ਉਤਮ ਗੁਪਤਾ ਵਾਸੀ ਫੇਜ਼-1, ਮੁਹਾਲੀ ਨਾਲ ਮਿਲਕੇ ਸਿਵਾਲਿਕ ਸਕੂਲ ਫੇਜ਼-6, ਮੁਹਾਲੀ ਤੋਂ ਖੋਹ ਕੀਤਾ ਸੀ) ਵੀ ਬਰਾਮਦ ਕੀਤਾ ਹੈ।

ਉਹਨਾਂ ਦੱਸਿਆ ਕਿ ਅਮਿਤ ਨੇ ਆਪਣੇ ਦੋਸਤ ਲੰਬੂ ਵਾਸੀ ਨੇੜੇ ਪਿੱਪਲ ਬੜਮਾਜਰਾ, ਬਲੌਂਗੀ ਨਾਲ ਮਿਲਕੇ 4 ਮੋਬਾਇਲ ਖੋਹ ਕੀਤੇ ਸਨ। ਇਸ ਵਿੱਚੋਂ ਅਮਿਤ ਅਤੇ ਲੰਬੂ ਨੇ 2 ਮੋਬਾਇਲ ਹਰਿੰਦਰ ਵਾਸੀ ਬਹਿਲੋਲਪੁਰ (ਥਾਣਾ ਬਲੌਂਗੀ) ਨੂੰ 1000-1000 ਰੁਪਏ ਵਿੱਚ ਵੇਚ ਦਿੱਤੇ ਸਨ ਅਤੇ 2 ਮੋਬਾਇਲ ਫੋਨ ਭੁਪਿੰਦਰ ਵਾਸੀ ਬਹਿਲੋਲਪੁਰ (ਥਾਣਾ ਬਲੌਂਗੀ) ਨੂੰ 1000-1000 ਰੁਪਏ ਦੇ ਵੇਚ ਦਿੱਤੇ ਸਨ। ਇਸ ਦੌਰਾਨ ਖੋਹ ਕੀਤਾ ਇੱਕ ਫੋਨ ਉਤਮ ਗੁਪਤਾ ਤੋਂ ਵੀ ਬ੍ਰਾਮਦ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਪੁਲੀਸ ਵਲੋਂ ਇਸ ਮਾਮਲੇ ਵਿੱਚ ਅਮਿਤ, ਗੁਲਸ਼ਨ ਕੁਮਾਰ, ਉਤਮ ਗੁਪਤਾ, ਹਰਿੰਦਰ, ਭੁਪਿੰਦਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਹਨਾਂ ਦੇ ਕਬਜ਼ੇ ਤੋਂ 6 ਮੋਬਾਇਲ ਫੋਨ, ਵਾਰਦਾਤ ਵਿੱਚ ਵਰਤਿਆ ਐਕਟਿਵਾ ਬਰਾਮਦ ਕੀਤਾ ਗਿਆ ਹੈ।

 

Continue Reading

Mohali

ਐਮ ਪੀ ਸੀ ਏ ਦਾ ਵਫਦ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਸਕੱਤਰ ਨੂੰ ਮਿਲਿਆ

Published

on

By

 

ਐਸ ਏ ਐਸ ਨਗਰ, 12 ਨਵੰਬਰ (ਸ.ਬ.) ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦਾ ਇੱਕ ਵਫਦ ਸੰਸਥਾ ਦੇ ਪ੍ਰਧਾਨ ਸz. ਹਰਜਿੰਦਰ ਸਿੰਘ ਧਵਨ ਦੀ ਅਗਵਾਈ ਹੇਠ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਸਕੱਤਰ ਸ੍ਰੀ ਰਾਹੁਲ ਤਿਵਾੜੀ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਗਮਾਡਾ ਵਲੋਂ ਐਨ ਉ ਸੀ ਜਾਰੀ ਕਰਨ ਵੇਲੇ ਜਾਇਦਾਦ ਵੇਚਣ ਅਤੇ ਖਰੀਦਣ ਵਾਲੇ ਦੀ ਹਾਜਰੀ ਦੀ ਥਾਂ ਸਿਰਫ ਜਾਇਦਾਦ ਵੇਚਣ ਵਾਲੇ ਦੀ ਹਾਜਰੀ ਜਰੂਰੀ ਕੀਤੀ ਜਾਵੇ ਅਤੇ ਜਾਇਦਾਦ ਦੇ ਮਲਕੀਅਤ ਦੀ ਤਬਦੀਲੀ ਵੇਲੇ ਖਰੀਦਦਾਰ ਦੀ ਹਾਜਰੀ ਜਰੂਰੀ ਕੀਤੀ ਜਾਵੇ।

ਸz. ਹਰਜਿੰਦਰ ਸਿੰਘ ਧਵਨ ਨੇ ਦੱਸਿਆ ਕਿ ਗਮਾਡਾ ਵਲੋਂ ਜਾਇਦਾਦ ਦੀ ਐਨ ਓ ਸੀ ਅਤੇ ਮਲਕੀਅਤ ਦੀ ਤਬਦੀਲੀ ਵੇਲੇ ਖਰੀਦਦਾਰ ਅਤੇ ਜਾਇਦਾਦ ਵੇਚਣ ਵਾਲੇ ਦੀ ਫੋਟੋ ਜਰੂਰੀ ਕੀਤੀ ਗਈ ਹੈ ਪਰੰਤੂ ਅਜਿਹਾ ਹੋਣ ਕਾਰਨ ਦੋਵਾਂ ਧਿਰਾਂ ਦਾ ਕਾਫੀ ਸਮਾਂ ਬਰਬਾਦ ਹੁੰਦਾ ਹੈ ਇਸ ਲਈ ਇਸ ਕੰਮ ਵਿੱਚ ਲੋੜੀਂਦੀ ਤਬਦੀਲੀ ਕੀਤੀ ਜਾਵੇ।

ਇਸਦੇ ਨਾਲ ਹੀ ਵਫਦ ਵਲੋਂ ਮੰਗ ਕੀਤੀ ਗਈ ਕਿ ਗਮਾਡਾ ਵਿੱਚ ਦਸਤਾਵੇਜ ਜਮ੍ਹਾਂ ਕਰਵਾਉਣ ਲਈ ਔਰਤਾਂ, ਅੰਗਹੀਣਾਂ ਅਤੇ ਬਜਰੁਗਾਂ ਵਾਸਤੇ ਵੱਖਰੀ ਲਾਈਨ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਇਸ ਸੰਬੰਧੀ ਪੇਸ਼ ਆਉਂਦੀਆਂ ਮੁਸ਼ਕਲਾਂ ਤੋਂ ਰਾਹਤ ਮਿਲੇ।

ਸ੍ਰੀ ਧਵਨ ਨੇ ਦੱਸਿਆ ਕਿ ਸ੍ਰੀ ਰਾਹੁਲ ਤਿਵਾੜੀ ਨੇ ਵਫਦ ਨੂੰ ਭਰੋਸਾ ਦਿੱਤਾ ਹੈ ਕਿ ਉਹ ਇਹ ਸੰਬੰਧੀ ਲੋੜੀਂਦੀ ਕਾਰਵਾਈ ਕਰਵਾਉਣਗੇ। ਵਫਦ ਵਿੱਚ ਹੋਰਨਾਂ ਤੋਂ ਇਲਾਵਾ ਸੰਸਥਾ ਦੇ ਮੀਤ ਪ੍ਰਧਾਨ ਸz. ਕੁਲਵੀਰ ਸਿੰਘ, ਜਨਰਲ ਸਕੱਤਰ ਸz. ਡੀ ਪੀ ਐਸ ਆਹਲੂਵਾਲੀਆ ਅਤੇ ਖਜਾਂਚੀ ਹਰਪ੍ਰੀਤ ਸਿਘ ਲਹਿਲ ਵੀ ਮੌਜੂਦ ਸਨ।

Continue Reading

Latest News

Trending