Connect with us

Mohali

ਸਰਕਾਰੀ ਕਾਲੇਜ ਦੇ ਵਿਦਿਆਰਥੀਆਂ ਨੇ ਅੰਤਰ ਜ਼ੋਨਲ ਯੁਵਕ ਮੇਲੇ ਵਿੱਚ ਕੀਤਾ ਵਧੀਆ ਪ੍ਰਦਰਸ਼ਨ

Published

on

 

 

ਐਸ ਏ ਐਸ ਨਗਰ, 9 ਨਵੰਬਰ (ਸ.ਬ.) ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਪ੍ਰਿੰਸੀਪਲ ਗੁਰਿੰਦਰਜੀਤ ਕੌਰ ਦੀ ਅਗਵਾਈ ਵਿੱਚ ਫਾਈਨ ਆਰਟਸ ਵਿਭਾਗ ਵੱਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ 7 ਤੋਂ 9 ਨਵੰਬਰ ਤਕ ਚਲੇ ਅੰਤਰ ਜ਼ੋਨਲ ਯੁਵਕ ਮੇਲੇ ਵਿੱਚ ਭਾਗ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ ਵੱਖ ਪੁਜੀਸ਼ਨਾਂ ਹਾਸਿਲ ਕੀਤੀਆਂ।

ਕਾਲੇਜ ਦੇ ਬੁਲਾਰੇ ਨੇ ਦੱਸਿਆ ਕਿ ਫਾਈਨ ਆਰਟ ਵਿਭਾਗ ਦੇ ਵਿਦਿਆਰਥੀਆਂ ਨੇ ਇੰਸਟਾਲੇਸ਼ਨ ਵਿੱਚ ਪਹਿਲੀ ਅਤੇ ਕਾਰਟੂਨਿੰਗ ਵਿੱਚ ਦੂਜੀ ਪੁਜੀਸ਼ਨ ਹਾਸਿਲ ਕੀਤੀ ਹੈ।

ਮੇਲੇ ਵਿੱਚ ਵਿਭਾਗ ਦੇ ਵਿਦਿਆਰਥੀਆਂ ਵਿਸ਼ਾਲ ਸਿੰਘ, ਹਰੀ, ਸਵੀਟੀ ਕੁਮਾਰੀ, ਵਨੀਤਾ, ਨੇਹਾ, ਲਲਿਤ, ਗੁਰਪ੍ਰੀਤ ਸਿੰਘ, ਰਮਨਪ੍ਰੀਤ ਕੌਰ (ਸਾਰੇ ਬੀ.ਏ.) ਅਤੇ ਅਰੁਣ, ਪਾਹੁਲ, ਅਮਨ ਮਿੱਤਲ, ਅਤੇ ਅਮਨਪ੍ਰੀਤ ਕੌਰ (ਐਮ.ਏ.) ਵਲੋਂ ਫੈਕਲਟੀ ਮੈਂਬਰਾਂ ਪ੍ਰੋ. ਕਿਰਨਦੀਪ ਕੌਰ, ਪ੍ਰੋ. ਗਾਇਤਰੀ ਸਿੰਘ, ਪ੍ਰੋ. ਸੋਨੀਆ ਸ਼ਰਮਾ ਦੀ ਅਗਵਾਈ ਵਿੱਚ ਭਾਗ ਲਿਆ ਗਿਆ।

 

Continue Reading

Mohali

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਤੋਂ ਸ੍ਰੀ ਫਤਹਿਗੜ੍ਹ ਸਾਹਿਬ ਤੱਕ ਵਿਸ਼ਾਲ ਨਗਰ ਕੀਰਤਨ 28 ਦਸੰਬਰ ਨੂੰ

Published

on

By

 

 

ਐਸ ਏ ਐਸ ਨਗਰ, 24 ਦਸੰਬਰ (ਸ.ਬ.) ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਤੋਂ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਸ੍ਰੀ ਫਤਹਿਗੜ੍ਹ ਸਾਹਿਬ ਤੱਕ ਵਿਸ਼ਾਲ ਨਗਰ ਕੀਰਤਨ 28 ਦਸੰਬਰ ਨੂੰ ਸਵੇਰੇ 9 ਵਜੇ ਆਰੰਭ ਹੋਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਬ੍ਰਹਮਲੀਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੀ ਪ੍ਰੇਰਨਾ ਸਦਕਾ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਮਿੱਠੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ 28 ਦਸੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਹਿਬ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਵਿਸ਼ਾਲ ਨਗਰ ਕੀਰਤਨ ਸਵੇਰੇ 9 ਵਜੇ ਗੁ: ਸਾਹਿਬ ਤੋ ਆਰੰਭ ਹੋਵੇਗਾ।

Continue Reading

Mohali

ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਲੰਗਰ ਲਗਾਇਆ

Published

on

By

 

ਐਸ ਏ ਐਸ ਨਗਰ, 24 ਦਸੰਬਰ (ਆਰ ਪੀ ਵਾਲੀਆ) ਸਥਾਨਕ ਫੇਜ਼ 2 ਵਿੱਚ ਰੀਗੱਲ ਸਲੂਸ਼ਨ ਮੁਹਾਲੀ ਵੱਲੋਂ ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜ਼ਾਦਿਆਂ ਜੀ ਦੀ ਸ਼ਹਾਦਤ ਨੂੰ ਸਮਰਪਿਤ ਚਾਵਲ ਅਤੇ ਛੋਲਿਆਂ ਦਾ ਲੰਗਰ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੀਗੱਲ ਸਲੂਸ਼ਨ ਦੇ ਮਾਲਕ ਸਮਰ ਚੌਧਰੀ ਨੇ ਦੱਸਿਆ ਕਿ ਉਹਨਾਂ ਵੱਲੋਂ ਹਰ ਸਾਲ ਦੀ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਲੰਗਰ ਦਾ ਆਯੋਜਨ ਕੀਤਾ ਜਾਂਦਾ ਹੈ।

ਇਸ ਮੌਕੇ ਸ਼ਾਨਵੀ ਚੌਧਰੀ, ਰੀਟਾ ਚੌਧਰੀ, ਰਾਮਪਾਲ ਮਾਹਲ, ਦੀਪਕ ਚੌਧਰੀ, ਮਨਦੀਪ ਸਿੰਘ, ਦਿਨੇਸ਼ ਕੁਮਾਰ, ਯੋਗੇਸ਼ ਠਾਕੁਰ, ਬਲਜਿੰਦਰ ਕੌਰ, ਸੋਨੀਆ, ਮਨਪ੍ਰੀਤ ਕੌਰ, ਤਰਨਪ੍ਰੀਤ ਕੌਰ, ਅਵਨਿੰਦਰ ਕੌਰ, ਮਨਮੋਹਨ ਜੀਤ ਸਿੰਘ ਅਤੇ ਸਟਾਫ ਹਾਜ਼ਰ ਸੀ।

Continue Reading

Mohali

ਫੇਜ਼ 1 ਦੇ ਪਾਰਕ ਨੰਬਰ 2 ਵਿੱਚ ਬੈਡਮਿੰਟਨ ਕੋਰਟ ਬਣਾਉਣ ਦੇ ਕੰਮ ਦੀ ਰਸਮੀ ਸ਼ੁਰੂਆਤ ਕਰਵਾਈ

Published

on

By

 

ਐਸ ਏ ਐਸ ਨਗਰ, 24 ਦਸੰਬਰ (ਸ.ਬ.) ਮਿਉਂਸਪਲ ਕੌਂਸਲਰ ਗੁਰਮੀਤ ਕੌਰ ਵਲੋਂ ਆਪਣੇ ਵਾਰਡ ਨੰਬਰ 50 ਫੇਜ਼ 1 ਦੇ ਪਾਰਕ ਨੰਬਰ 2 ਵਿੱਚ ਬੈਡਮਿੰਟਨ ਕੋਰਟ ਬਣਾਉਣ ਦੇ ਕੰਮ ਦੀ ਰਸਮੀ ਸ਼ੁਰੂਆਤ ਕਰਵਾਈ। ਇਹ ਕੰਮ ਸੀਨੀਅਰ ਸਿਟੀਜਨ ਸ੍ਰੀ ਜੇ ਪੀ ਸੂਦ ਅਤੇ ਸ੍ਰੀਮਤੀ ਸੰਤੋਸ਼ ਕੌਰ ਸੰਧੂ ਦੁਆਰਾ ਟੱਕ ਲਗਾ ਕੇ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਵਾਰਡ ਦੇ ਵਸਨੀਕਾਂ ਅਤੇ ਹਾਊਸ ਓਨਰ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਵੀ ਭਾਗ ਲਿਆ।

ਐਮਸੀ ਗੁਰਮੀਤ ਕੌਰ ਨੇ ਕਿਹਾ ਕਿ ਇਸ ਖੇਤਰ ਦੇ ਬੱਚਿਆਂ ਅਤੇ ਨੌਜਵਾਨਾਂ ਵੱਲੋਂ ਕਾਫੀ ਸਮੇਂ ਤੋਂ ਖੇਡ ਮੈਦਾਨ ਦੀ ਮੰਗ ਕੀਤੀ ਜਾ ਰਹੀ ਸੀ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਪਾਰਕਾਂ ਵਿੱਚ ਖੇਡਾਂ ਦੇ ਕੋਰਟ ਬਣਾਉਣ ਦੀ ਮੁਹਿੰਮ ਅਨੁਸਾਰ, ਇਨ੍ਹਾਂ ਖੇਡ ਕੋਰਟਾਂ ਨੂੰ ਜਾਲੀ ਦੀ ਬਾਉਂਡਰੀ ਨਾਲ ਕਵਰ ਕੀਤਾ ਜਾ ਰਿਹਾ ਹੈ। ਇਸ ਨਾਲ ਬੱਚਿਆਂ ਦੀ ਖੇਡਣ ਵਾਲੀ ਬਾਲ ਜਾਂ ਸਟਰ ਨਾਲ ਪਾਰਕ ਦੇ ਹੋਰ ਹਿੱਸਿਆਂ ਜਾਂ ਪਾਰਕ ਵਿੱਚ ਮੌਜੂਦ ਲੋਕਾਂ ਨੂੰ ਕਿਸੇ ਵੀ ਸਥਿਤੀ ਵਿੱਚ ਨੁਕਸਾਨ ਨਹੀਂ ਪਹੁੰਚੇਗਾ।

ਉਹਨਾਂ ਕਿਹਾ ਕਿ ਵਾਰਡ ਨੰਬਰ 50 ਦੇ ਪਾਰਕਾਂ ਦੀ ਵਿਕਾਸ ਯੋਜਨਾ ਦੇ ਹੋਰ ਪ੍ਰਾਜੈਕਟ ਵੀ ਜਲਦੀ ਸ਼ੁਰੂ ਕੀਤੇ ਜਾਣਗੇ। ਉਹਨਾਂ ਕਿਹਾ ਕਿ ਸ਼ਾਸਤਰੀ ਮਾਡਲ ਸਕੂਲ ਦੇ ਬਲਾਕ ਵਿੱਚ ਪੈਂਦੇ ਪਾਰਕ ਨੰਬਰ 1 ਵਿੱਚ ਜਿਮ ਦੇ ਪ੍ਰਾਜੈਕਟ ਲਈ ਐਸਟੀਮੇਟ ਪਾਸ ਹੋ ਚੁੱਕਾ ਹੈ, ਜਿਸਦਾ ਕੰਮ ਵੀ ਜਲਦੀ ਸ਼ੁਰੂ ਕੀਤਾ ਜਾਵੇਗਾ। ਇਸੇ ਤਰ੍ਹਾਂ, ਐਚ ਈ ਕੁਆਟਰਾਂ ਵਿੱਚ ਪੈਂਦੇ ਪਾਰਕ ਨੰਬਰ 5 ਵਿੱਚ ਬਾਸਕੇਟਬਾਲ ਜਾਂ ਵਾਲੀਬਾਲ ਕੋਰਟ ਬਣਾਉਣ ਦਾ ਕੰਮ ਵੀ ਸ਼ੁਰੂ ਕੀਤਾ ਜਾਵੇਗਾ।

ਇਸ ਮੌਕੇ ਹਾਊਸ ਓਨਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਪੀ ਐਸ ਵਿਰਦੀ, ਸ੍ਰੀਮਤੀ ਹਰਿੰਦਰ ਕੌਰ ਗਿੱਲ, ਹਰਮੀਤ ਸਿੰਘ ਗਹੂਨੀਆ, ਡਾਕਟਰ ਕਾਜਲ, ਡਾਕਟਰ ਡੇ ਜੀ, ਨੀਲਮ ਸਹਿਗਲ, ਉਜਾਗਰ ਸਿੰਘ, ਜਸਵੰਤ ਕੌਰ ਵਾਲੀਆ, ਡਾਕਟਰ ਇੰਦੂ ਕਨਵਰ ਅਤੇ ਅਨੂ ਵਰਮਾ ਵੀ ਹਾਜਿਰ ਸਨ।

Continue Reading

Latest News

Trending