Mohali
ਰਾਜ ਪੱਧਰੀ ਤੈਰਾਕੀ ਮੁਕਾਬਲੇ : 400 ਮੀਟਰ ਫਰੀ ਸਟਾਈਲ ਤੈਰਾਕੀ ਵਿੱਚ ਜਸਲੀਨ ਕੌਰ ਮੁਹਾਲੀ ਨੇ ਹਾਸਿਲ ਕੀਤਾ ਪਹਿਲਾ ਸਥਾਨ
ਐਸ ਏ ਐਸ ਨਗਰ,13 ਨਵੰਬਰ (ਸ.ਬ.) ਸਕੂਲ ਸਿੱਖਿਆ ਵਿਭਾਗ ਵਲੋਂ ਸਥਾਨਕ ਸੈਕਟਰ 78 ਦੇ ਬਹੁਮੰਤਵੀ ਖੇਡ ਕੰਪਲੈਕਸ ਵਿੱਚ ਕਰਵਾਏ ਜਾ ਰਹੇ ਰਾਜ ਪੱਧਰੀ ਤੈਰਾਕੀ ਮੁਕਾਬਲਿਆਂ ਦੌਰਾਨ ਅੱਜ ਦੂਜੇ ਦਿਨ ਲੜਕੀਆਂ ਦੇ ਮੁਕਾਬਲੇ ਹੋਏ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿੱ) ਡਾ: ਗਿੰਨੀ ਦੁੱਗਲ ਦੀ ਅਗਵਾਈ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ: ਇੰਦੂ ਬਾਲਾ ਦੀ ਦੇਖਰੇਖ ਹੇਠ ਕਰਵਾਏ ਜਾ ਰਹੇ ਇਨ੍ਹਾਂ ਤੈਰਾਕੀ ਮੁਕਾਬਲਿਆਂ ਦੌਰਾਨ ਅੱਜ ਹੋਏ ਲੜਕੀਆਂ ਦੇ 14 ਸਾਲ ਵਰਗ ਦੇ 400 ਮੀਟਰ ਫਰੀ ਸਟਾਈਲ ਤੈਰਾਕੀ ਮੁਕਾਬਲੇ ਵਿੱਚ ਜਸਲੀਨ ਕੌਰ ਮੁਹਾਲੀ ਨੇ ਪਹਿਲਾ, ਰਸਮੀਨ ਕੌਰ ਪਠਾਨਕੋਟ ਨੇ ਦੂਜਾ ਤੇ ਪ੍ਰਭਲੀਨ ਕੌਰ ਜਲੰਧਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਉਮਰ ਵਰਗ ਦੇ 200 ਮੀਟਰ ਬੈਕ ਸਟਰੋਕ ਮੁਕਾਬਲੇ ਵਿੱਚ ਨਿਮਰਤ ਕੌਰ ਸੰਗਰੂਰ, ਰਿਧੀ ਜੋਸ਼ੀ ਤੇ ਨਵਾਮਾ ਫਾਜ਼ਿਲਕਾ, 100 ਮੀਟਰ ਬਰੈਸਟ ਸਟਰੋਕ ਮੁਕਾਬਲੇ ਵਿੱਚ ਅਲਾਇਨਾ ਸ਼ਰਮਾ, ਸਿੱਧੀ ਜ਼ੋਸ਼ੀ ਤੇ ਆਸ਼ਿਕਾ ਗਰਗ, 200 ਮੀਟਰ ਬਟਰ ਫਲਾਈ ਮੁਕਾਬਲੇ ਵਿੱਚ ਕਟਾਨਾ ਚਹਿਲ ਫਰੀਦਕੋਟ, ਹੁਨਰ ਆਹਲੂਵਾਲੀਆ ਜਲੰਧਰ ਤੇ ਅਰਾਧਿਆ ਲੁਧਿਆਣਾ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ।
ਲੜਕੀਆਂ ਦੇ 17 ਸਾਲ ਵਰਗ ਦੇ 200 ਮੀਟਰ ਬੈਕ ਸਟਰੋਕ ਮੁਕਾਬਲੇ ਵਿੱਚ ਹਰਸ਼ਿਤਾ ਫਿਰੋਜ਼ਪੁਰ ਨੇ ਪਹਿਲਾ, ਅਨਮੋਲਦੀਪ ਕੌਰ ਸੰਗਰੂਰ ਨੇ ਦੂਜਾ ਤੇ ਮਨਸੀਰਤ ਕੌਰ ਪਟਿਆਲਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਉਮਰ ਵਰਗ ਦੇ 200ਮੀਟਰ ਬਟਰ ਫਲਾਈ ਮੁਕਾਬਲੇ ਵਿੱਚ ਅਪੁਰਵਾ ਸ਼ਰਮਾ ਮੁਹਾਲੀ, ਰਿਧੀਮਾ ਸ਼ਰਮਾ ਪਠਾਨਕੋਟ ਤੇ ਤਾਨੀਆ ਕਪੂਰਥਲਾ ਅਤੇ ਇਸ ਵਰਗ ਦੇ 50 ਮੀਟਰ ਫਰੀ ਸਟਾਈਲ ਦੇ ਮੁਕਾਬਲੇ ਵਿੱਚ ਜਸਲੀਨ ਕੌਰ ਮੁਹਾਲੀ, ਵਤਨਦੀਪ ਕੌਰ ਸੰਗਰੂਰ ਤੇ ਗੁਨਿਕ ਗੌਤਮ ਸ਼ਹੀਦ ਭਗਤ ਸਿੰਘ ਨਗਰ ਕ੍ਰਮਵਾਰ ਪਹਿਲੇ ਤਿੰਨ ਸਥਾਨਾਂ ਤੇ ਰਹੀਆਂ।
ਲੜਕੀਆਂ ਦੇ 19 ਸਾਲ ਉਮਰ ਵਰਗ ਦੇ ਬੈਕ ਸਟਰੋਕ ਮੁਕਾਬਲੇ ਵਿੱਚ ਜਿਆਨਾ ਸਧਰਾ ਲੁਧਿਆਣਾ ਨੇ ਪਹਿਲਾ, ਨਿਆਮ ਥੀਚੀ ਕਪੂਰਥਲਾ ਨੇ ਦੂਜਾ ਤੇ ਪ੍ਰਿਅੰਕਾ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਉਮਰ ਵਰਗ ਦੇ 200 ਮੀਟਰ ਬਟਰ ਫਲਾਈ ਮੁਕਾਬਲੇ ਵਿੱਚ ਗੁਨਿਕਾ ਲੁਧਿਆਣਾ, ਰਵਨੀਤ ਕੌਰ ਢਿੱਲੋਂ ਫਿਰੋਜ਼ਪੁਰ ਤੇ ਗਰਨੂਰ ਕੌਰ ਔਲਖ ਲੁਧਿਆਣਾ ਅਤੇ 50 ਮੀਟਰ ਫਰੀ ਸਟਾਈਲ ਮੁਕਾਬਲੇ ਵਿੱਚ ਸਾਹਿਬਜੋਤ ਕੌਰ ਲੁਧਿਆਣਾ, ਗੁਰਨੂਰ ਕੌਰ ਗਿੱਲ ਲੁਧਿਆਣਾ ਤੇ ਰਮਾਇਅਰਾ ਪਠਾਨਕੋਟ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ। ਇਨਾਮ ਵੰਡ ਸਮਾਗਮ ਵਿੱਚ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿਖਿਆ) ਅੰਗਰੇਜ਼ ਸਿੰਘ ਨੇ ਵਿਸ਼ੇਸ਼ ਤੌਰ ਤੇ ਸ਼ਿਕਰਤ ਕੀਤੀ ਅਤੇ ਜੇਤੂ ਤੈਰਾਕਾਂ ਨੂੰ ਸਨਮਾਨਿਤ ਕੀਤਾ।
ਸਪੋਰਟਸ ਕੋਆਰਡੀਨੇਟਰ ਡਾ: ਇੰਦੂ ਬਾਲਾ ਨੇ ਦੱਸਿਆ ਕਿ ਪਹਿਲੇ ਦਿਨ ਅੱਜ ਲੜਕੀਆਂ ਦੇ ਮੁਕਾਬਲੇ ਮੁਕੰਮਲ ਹੋਏ। ਉਨ੍ਹਾ ਦੱਸਿਆ ਕਿ ਵੀਰਵਾਰ ਨੂੰ ਲੜਕਿਆਂ ਦੇ 14,17 ਤੇ 19 ਸਾਲ ਵਰਗ ਦੇ ਵੱਖ ਵੱਖ ਮੁਕਾਬਲੇ ਕਰਵਾਏ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਲਵਿੰਦਰ ਕੌਰ, ਕਿਰਨਦੀਪ ਕੌਰ, ਅਧਿਆਤਮ ਪ੍ਰਕਾਸ਼ ਸੁਨੀਤਾ ਰਾਣੀ, ਸਰਬਜੀਤ ਕੌਰ, ਰੇਖਾ ਰਾਣੀ, ਦੀਪਿਕਾ, ਨੀਰਜ ਭਾਸਕਰ, ਰਾਜਪਾਲ ਸਿੰਘ, ਜਗਤਾਰ ਸਿੰਘ ਅਤੇ ਹੋਰ ਵੀ ਹਾਜ਼ਰ ਸਨ।
Mohali
ਕੁੰਭੜਾ ਵਿੱਚ ਹੋਏ ਕਤਲ ਮਾਮਲੇ ਵਿੱਚ ਜ਼ਖਮੀ ਦਿਲਪ੍ਰੀਤ ਸਿੰਘ ਨੇ ਪੀਜੀਆਈ ਵਿੱਚ ਤੋੜਿਆ ਦਮ
ਐਸ.ਏ.ਐਸ.ਨਗਰ, 21 ਨਵੰਬਰ (ਜਸਬੀਰ ਸਿੰਘ ਜੱਸੀ) ਬੀਤੇ ਦਿਨੀਂ ਪਿੰਡ ਕੁੰਭੜਾ ਵਿੱਚ ਹੋਏ ਕਤਲ ਦੇ ਮਾਮਲੇ ਵਿੱਚ ਅੱਜ ਦੂਜੇ ਨੌਜਵਾਨ ਦਿਲਪ੍ਰੀਤ ਸਿੰਘ ਨੇ ਵੀ ਪੀ.ਜੀ.ਆਈ. ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ ਹੈ। ਇਸਦੀ ਪੁਸ਼ਟੀ ਕਰਦਿਆਂ ਡੀ.ਐਸ.ਪੀ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਦਿਲਪ੍ਰੀਤ ਸਿੰਘ ਦੀ ਲਾਸ਼ ਦਾ ਸ਼ੁਕਰਵਾਰ ਨੂੰ ਪੋਸਟਮਾਰਟਮ ਕਰਵਾਇਆ ਜਾਵੇਗਾ। ਜਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਦਮਨਪ੍ਰੀਤ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਪੁਲੀਸ ਵਲੋਂ ਇਸ ਕਤਲ ਮਾਮਲੇ ਵਿੱਚ ਪੰਜ ਮੁਲਜਮਾਂ ਨੂੰ ਪਹਿਲਾਂ ਗ੍ਰਿਫਤਾਰ ਕੀਤੀ ਜਾ ਚੁੱਕਿਆ ਹੈ ਜਿਹਨਾਂ ਵਿੱਚੋਂ ਇੱਕ ਨਾਬਾਲਿਗ ਹੈ ਅਤੇ ਬਾਕੀਆਂ ਦੀ ਪਛਾਣ ਅਮਨ ਟਾਕ ਵਾਸੀ ਯੂ.ਪੀ ਹਾਲ ਵਾਸੀ ਸੈਕਟਰ 52 ਚੰਡੀਗੜ੍ਹ, ਅਰੁਣ ਵਾਸੀ ਯੂ.ਪੀ ਹਾਲ ਵਾਸੀ ਪਿੰਡ ਕੁੰਭੜਾ, ਅਕਾਸ਼ ਕੁਮਾਰ ਵਾਸੀ ਯੂ.ਪੀ ਹਾਲ ਵਾਸੀ ਪਿੰਡ ਕੁੰਭੜਾ ਅਤੇ ਗੌਰਵ ਵਜੋਂ ਹੋਈ ਹੈ। ਇਸ ਮਾਮਲੇ ਵਿੱਚ ਰਿਤੇਸ਼ ਅਤੇ ਅਮਿਤ ਨਾਂ ਦੇ ਨੌਜਵਾਨਾਂ ਦੀ ਵੀ ਪਛਾਣ ਹੋਈ ਹੈ, ਜੋ ਫਿਲਹਾਲ ਫਰਾਰ ਹਨ।
Mohali
ਕਤਲ ਦੇ ਮਾਮਲੇ ਵਿੱਚ ਕਾਬੂ ਅਫਰੀਕੀ ਨੌਜਵਾਨ ਲੜਕੇ ਨੇ ਹਵਾਲਾਤ ਵਿੱਚ ਲਿਆ ਫਾਹਾ, ਇਲਾਕਾ ਮੈਜਿਸਟ੍ਰੇਟ ਕਰ ਰਹੇ ਹਨ ਜੂਡੀਸ਼ੀਅਲ ਜਾਂਚ
ਲਾਪਰਵਾਹੀ ਵਰਤਣ ਵਾਲੇ ਪੁਲੀਸ ਵਾਲਿਆਂ ਵਿਰੁੱਧ ਹੋਵੇਗੀ ਕਾਰਵਾਈ?
ਐਸ ਏ ਐਸ ਨਗਰ, 21ਨਵੰਬਰ (ਜਸਬੀਰ ਸਿੰਘ ਜੱਸੀ) ਥਾਣਾ ਖਰੜ ਦੀ ਹਵਾਲਾਤ ਵਿੱਚ ਕਤਲ ਕੇਸ ਵਿੱਚ ਗ੍ਰਿਫਤਾਰ ਕੀਤੇ ਗਏ ਇਕ ਅਫਰੀਕੀ ਨੌਜਵਾਨ ਵਲੋਂ ਫਾਹਾ ਲਗਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਜੇਵੀਅਰ ਚਿੱਕੋਪੇਲਾ ਵਾਸੀ ਜਾਂਬੀਆ (ਅਫਰੀਕਾ) ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲੀਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਪੁਲੀਸ ਵਲੋਂ ਇਸ ਮਾਮਲੇ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦਿਤੀ ਗਈ ਜਿਸਤੋਂ ਬਾਅਦ ਜਿਲਾ ਪੁਲੀਸ ਮੁਖੀ ਦੀਪਕ ਪਾਰਿਕ ਵਲੋਂ ਐਸ. ਪੀ. ਦਿਹਾਤੀ ਮਨਪ੍ਰੀਤ ਸਿੰਘ ਅਤੇ ਐਸ.ਪੀ ਸਿਟੀ ਹਰਬੀਰ ਸਿੰਘ ਅਟਵਾਲ ਨੂੰ ਮੌਕੇ ਤੇ ਭੇਜਿਆ ਗਿਆ। ਇਸ ਸਬੰਧੀ ਜਿਲਾ ਪੁਲੀਸ ਮੁਖੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਜੂਡੀਸ਼ੀਅਲ ਇਨਕੁਆਰੀ ਮਾਰਕ ਕਰ ਦਿੱਤੀ ਗਈ ਹੈ। ਇਸ ਦੌਰਾਨ ਖਰੜ ਅਦਾਲਤ ਵਿੱਚੋਂ ਇਲਾਕਾ ਮੈਜਿਸਟ੍ਰੇਟ ਤੁਰੰਤ ਮੌਕੇ ਤੇ ਪਹੁੰਚੇ ਅਤੇ ਘਟਨਾ ਦਾ ਜਾਇਜਾ ਲਿਆ। ਇਲਾਕਾ ਮੈਜਿਸਟ੍ਰੇਟ ਵਲੋਂ ਇਸ ਮਾਮਲੇ ਵਿੱਚ ਸਾਰਿਆਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਆਪਣੀ ਰਿਪੋਰਟ ਦਿੱਤੀ ਜਾਵੇਗੀ।
ਪ੍ਰਾਪਤ ਜਾਣਕਾਰੀ ਮੁਤਾਬਕ 14 ਨਵੰਬਰ ਨੂੰ ਚੰਡੀਗੜ੍ਹ ਯੂਨੀਵਰਸਿਟੀ ਘੜੂੰਆ ਵਿਖੇ ਨੂਰੋ ਮਾਰੀਆਂ ਨਾਂ ਦੀ ਲੜਕੀ ਦੀ ਮੌਤ ਹੋ ਗਈ ਸੀ। ਪੁਲੀਸ ਨੇ ਪਹਿਲਾਂ ਇਸ ਨੂੰ ਖੁਦਕੁਸ਼ੀ ਸਮਝਿਆ ਪ੍ਰੰਤੂ ਲਾਸ਼ ਦੇ ਪੋਸਟਮਾਰਟਮ ਤੋਂ ਬਾਅਦ ਸਾਹਮਣੇ ਆਇਆ ਕਿ ਨੂਰੋ ਮਾਰੀਆ ਦਾ ਕਤਲ ਹੋਇਆ ਹੈ। ਪੁਲੀਸ ਨੇ ਇਸ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਤਾਂ ਪਤਾ ਚਲਿਆ ਕਿ ਨੂਰੋ ਅਤੇ ਜੇਵੀਅਰ ਆਪਸ ਵਿੱਚ ਚੰਗੇ ਮਿੱਤਰ ਸਨ ਅਤੇ ਇਕੱਠੇ ਹੀ ਘੁੰਮਦੇ ਰਹਿੰਦੇ ਸਨ। ਪੁਲੀਸ ਨੇ ਜਾਂਚ ਤੋਂ ਬਾਅਦ ਅੱਜ ਇਸ ਕਤਲ ਮਾਮਲੇ ਵਿੱਚ ਨਾਮਜ਼ਦ ਜੇਵੀਅਰ ਨੂੰ ਗ੍ਰਿਫਤਾਰ ਕਰਕੇ ਹਵਾਲਾਤ ਵਿੱਚ ਬੰਦ ਕਰ ਦਿਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਹਵਾਲਾਤ ਵਿੱਚ ਬੰਦ ਕਰਨ ਤੋਂ ਬਾਅਦ ਕਰੀਬ 35 ਮਿੰਟ ਬਾਅਦ ਜੇਵੀਅਰ ਨੇ ਹਵਾਲਾਤ ਦੇ ਅੰਦਰ ਹੀ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਇਹ ਜਾਂਚ ਦਾ ਵਿਸ਼ਾ ਹੈ ਕਿ ਜਦੋਂ ਜੇਵੀਅਰ ਫਾਹਾ ਲਗਾ ਰਿਹਾ ਸੀ ਤਾਂ ਉਸ ਸਮੇਂ ਸੰਤਰੀ ਕਿਥੇ ਸੀ, ਜਦੋਂ ਕਿ ਅੱਜ ਕੱਲ ਹਵਾਲਾਤ ਦੇ ਬਾਹਰ ਸੀ.ਸੀ.ਟੀ.ਵੀ ਕੈਮਰੇ ਵੀ ਲੱਗੇ ਹੋਏ ਹਨ।
ਇਸ ਸੰਬੰਧੀ ਕਾਨੂੰਨ ਮਾਹਰ ਐਡਵੋਕੇਟ ਪ੍ਰਿਤਪਾਲ ਸਿੰਘ ਬਾਸੀ ਦਾ ਕਹਿਣਾ ਹੈ ਕਿ ਹਵਾਲਾਤ ਵਿੱਚ ਕੀਤੀ ਗਈ ਉਕਤ ਖੁਦਕੁਸ਼ੀ ਪਿੱਛੇ ਪੁਲੀਸ ਦੀ ਵੱਡੀ ਨਾਕਾਮੀ ਹੈ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਲਾਪਰਵਾਹੀ ਵਰਤਣ ਵਾਲੇ ਪੁਲੀਸ ਵਾਲਿਆਂ ਵਿਰੁਧ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।
Mohali
ਫੇਜ਼ 1 ਵਿੱਚ ਲੜਕੇ ਅਤੇ ਲੜਕੀ ਵੱਲੋਂ ਕੀਤੀ ਖੁਦਕੁਸ਼ੀ ਦੇ ਮਾਮਲੇ ਵਿੱਚ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ
ਐਸ ਏ ਐਸ ਨਗਰ, 21ਨਵੰਬਰ (ਜਸਬੀਰ ਸਿੰਘ ਜੱਸੀ) ਫੇਜ਼ 1 ਵਿਚਲੀ ਕੋਠੀ ਨੰ 659 ਦੀ ਟਾਪ ਫਲੋਰ ਤੇ ਇਕ ਜੋੜੇ ਵਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਥਾਣਾ ਫੇਜ਼ 1 ਦੀ ਪੁਲੀਸ ਨੇ ਇੱਕ ਅਣਪਛਾਤੇ ਵਿਅਕਤੀ ਵਿਰੁਧ ਦੋਵਾਂ ਨੂੰ ਖੁਦਕੁਸ਼ੀ ਕਰਨ ਲਈ ਮਜ਼ਬੂਰ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐਸ. ਪੀ. ਸ੍ਰੀ ਜੇਅੰਤਪੁਰੀ ਯਾਦਵ ਨੇ ਦਸਿਆ ਕਿ ਪੁਲੀਸ ਨੇ ਦੋਵਾਂ ਮ੍ਰਿਤਕਾਂ ਦੇ ਮੋਬਾਇਲ ਫੋਨ ਫਰੈਂਸਿਕ ਲੈਬ ਭੇਜੇ ਹੋਏ ਹਨ ਅਤੇ ਪੁਲੀਸ ਮ੍ਰਿਤਕ ਹਨਫ ਜਮਾਲ ਅਤੇ ਲੜਕੀ ਨਿਧੀ ਦੇ ਮੋਬਾਇਲ ਫੋਨਾਂ ਦੇ ਡੀਟੇਲ ਤੇ ਕੰਮ ਕਰ ਰਹੀ ਹੈ ਤਾਂ ਜੋ ਅਸਲ ਮੁਲਜਮ ਦੀ ਗ੍ਰਿਫਤਾਰੀ ਹੋ ਸਕੇ।
ਉਨ੍ਹਾਂ ਦੱਸਿਆ ਕਿ ਸੁਸਾਇਡ ਨੋਟ ਵਿੱਚ ਜਿਕਰ ਕੀਤੇ ਗਏ ਮੁਨੀਸ਼ ਨਾਮ ਦੇ ਲੜਕੇ ਬਾਰੇ ਵੀ ਪੁਲੀਸ ਜਾਂਚ ਕਰ ਰਹੀ ਹੈ। ਪੁਲੀਸ ਨੇ ਦੋਵਾਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਹਨ। ਦੱਸਣਯੋਗ ਹੈ ਕਿ ਦੋਵਾਂ ਮ੍ਰਿਤਕਾਂ ਵਲੋਂ ਲਿਖੇ ਗਏ ਵੱਖੋ ਵੱਖਰੇ ਸੁਸਾਇਡ ਨੋਟ ਵਿੱਚ ਮੁਨੀਸ਼ ਨਾਮ ਦੇ ਲੜਕੇ ਦਾ ਜਿਕਰ ਕਰਦਿਆਂ ਕਿਹਾ ਸੀ ਕਿ ਉਹ ਉਨ੍ਹਾਂ ਨੂੰ ਲਗਾਤਾਰ ਬਲੈਕਮੇਲ ਕਰ ਰਿਹਾ ਹੈ।
-
International2 months ago
ਪਾਕਿਸਤਾਨ ਦੇ ਕਰਾਚੀ ਹਵਾਈ ਅੱਡੇ ਨੇੜੇ ਧਮਾਕਾ, 3 ਵਿਅਕਤੀਆਂ ਦੀ ਮੌਤ
-
Ropar1 month ago
ਜਨਮਦਿਨ ਮੌਕੇ ਬੂਟੇ ਲਗਾਏ
-
International2 months ago
ਇਜ਼ਰਾਈਲ ਨੇ ਉੱਤਰੀ ਲੇਬਨਾਨ ਦੇ ਤ੍ਰਿਪੋਲੀ ਸ਼ਹਿਰ ਤੇ ਕੀਤਾ ਹਮਲਾ
-
Editorial2 months ago
ਗੈਰਕਾਨੂੰਨੀ ਪਰਵਾਸ ਨੂੰ ਠੱਲ ਪਾਉਣ ਵਿੱਚ ਸਫਲ ਨਹੀਂ ਹੋ ਪਾਈ ਕੋਈ ਵੀ ਸਰਕਾਰ
-
International1 month ago
ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਲਾਓਸ ਪੁੱਜੇ ਪ੍ਰਧਾਨ ਮੰਤਰੀ ਮੋਦੀ
-
Mohali2 months ago
ਬਾਬਾ ਬੁੱਢਾ ਜੀ ਦਾ ਸੱਚਖੰਡ ਗਮਨ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ
-
National2 months ago
ਸੁਪਰੀਮ ਕੋਰਟ ਵੱਲੋਂ ਖਾਲਸਾ ਯੂਨੀਵਰਸਿਟੀ ਦਾ ਦਰਜਾ ਬਹਾਲ
-
Chandigarh2 months ago
ਸਰਪੰਚੀ ਲਈ 2 ਕਰੋੜ ਦੀ ਬੋਲੀ ਦਾ ਮਾਮਲਾ