Connect with us

Mohali

ਸੈਕਟਰ-78 ਦੇ ਗੁਰਦੁਆਰਾ ਸ਼੍ਰੀ ਸਿੰਘ ਸਭਾ ਦੀ ਨਵੀਂ ਇਮਾਰਤ ਦੀ ਉਸਾਰੀ ਦਾ ਕੰਮ ਸ਼ੁਰੂ

Published

on

 

ਪੰਜ ਪਿਆਰਿਆਂ ਨੇ ਕਹੀ ਨਾਲ ਟੱਕ ਲਗਾਕੇ ਉਸਾਰੀ ਕਾਰਜ ਦਾ ਕੀਤਾ ਅਗਾਜ

ਐਸ.ਏ.ਐਸ ਨਗਰ, 16 ਨਵੰਬਰ (ਸ.ਬ.) ਗੁਰਦੁਆਰਾ ਸ੍ਰੀ ਸਿੰਘ ਸਭਾ ਸੈਕਟਰ-78 ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦੀ ਉਸਾਰੀ ਦਾ ਕਾਰਜ ਆਰੰਭ ਕੀਤਾ ਗਿਆ, ਜਿਸ ਦਾ ਅਗਾਜ ਪੰਜ ਪਿਆਰਿਆਂ ਵੱਲੋਂ ਕਹੀ ਨਾਲ ਟੱਕ ਲਗਾਕੇ ਕੀਤਾ।

ਇਸ ਤੋਂ ਪਹਿਲਾਂ ਸੁਖਮਨੀ ਸੇਵਾ ਸੁਸਾਇਟੀ ਦੀਆਂ ਬੀਬੀਆਂ ਵੱਲੋਂ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ ਜਿਸ ਉਪਰੰਤ ਬੀਬੀ ਅੰਮ੍ਰਿਤ ਕੌਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਉਸਾਰੀ ਕਾਰਜ ਦੀ ਅਰੰਭਤਾ ਲਈ ਅਰਦਾਸ ਕੀਤੀ। ਪੰਜ ਪਿਆਰਾਂ ਵਿੱਚ ਭਾਈ ਚਰਨਜੀਤ ਸਿੰਘ, ਭਾਈ ਰਵਿੰਦਰ ਸਿੰਘ, ਭਾਈ ਬਲਵਿੰਦਰ ਸਿੰਘ, ਭਾਈ ਗੁਰਚਰਨ ਸਿੰਘ, ਭਾਈ ਗੁਰਨਾਮ ਸਿੰਘ ਸ਼ਾਮਲ ਹੋਏ ਜਿਨ੍ਹਾਂ ਵੱਲੋਂ ਗੁਰਦੁਆਰਾ ਸਾਹਿਬ ਤੋਂ ਸੰਗਤੀ ਰੂਪ ਵਿਚ ਗੁਰੂ ਮੰਤਰ ਦਾ ਜਾਪ ਕਰਦੇ ਹੋਏ ਨਵੀਂ ਇਮਾਰਤ ਦੇ ਪਲਾਟ ਵਿੱਚ ਪਹੁੰਚ ਕੇ ਆਪਣੇ ਕਰ ਕਮਲਾ ਨਾਲ ਟੱਕ ਲਗਾਇਆ ਅਤੇ ਸੰਗਤ ਨੇ ਖੁਸ਼ੀ ਵਿੱਚ ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡੇ।

ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦੀ ਉਸਾਰੀ ਦਾ ਨਕਸ਼ਾ ਗਮਾਡਾ ਵੱਲੋਂ ਪਾਸ ਕੀਤਾ ਗਿਆ ਹੈ ਜਿਸ ਅਨੁਸਾਰ ਉਸਾਰੀ ਦਾ ਕੰਮ ਕਰਨ ਲਈ ਠੇਕੇਦਾਰ ਨੂੰ ਠੇਕਾ ਦੇ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸੰਗਤ ਦੇ ਸਹਿਯੋਗ ਨਾਲ ਇਹ ਕਾਰਜ ਬਹੁਤ ਹੀ ਤੇਜੀ ਨਾਲ ਨੇਪਰੇ ਚਾੜ੍ਹ ਦਿੱਤਾ ਜਾਵੇਗਾ।

ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਵਤਾਰ ਸਿੰਘ, ਕੁਲਦੀਪ ਸਿੰਘ ਭਿੰਡਰ, ਸਤਨਾਮ ਸਿੰਘ ਭਿੰਡਰ, ਜਸਵਿੰਦਰ ਸਿੰਘ, ਗੁਰਬਚਨ ਸਿੰਘ, ਦਰਸ਼ਨ ਸਿੰਘ, ਸ਼ੇਰ ਸਿੰਘ, ਹਰਦੇਵ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਭਾਈ ਅਤੇ ਬੀਬੀਆਂ ਸ਼ਾਮਲ ਸਨ।

 

Continue Reading

Mohali

ਰੇਹੜੀਆਂ ਫੜੀਆਂ ਤੇ ਵੇਚੀਆਂ ਜਾ ਰਹੀਆਂ ਹਨ ਖਾਣ ਪੀਣ ਦੀਆਂ ਗੈਰਮਿਆਰੀ ਚੀਜਾਂ

Published

on

By

 

 

ਸਸਤੇ ਦੇ ਲਾਲਚ ਵਿੱਚ ਲੋਕ ਬਣ ਜਾਂਦੇ ਹਨ ਰੇਹੜੀਆਂ ਫੜੀਆਂ ਦੇ ਗਾਹਕ

ਐਸ ਏ ਐਸ ਨਗਰ, 21 ਨਵੰਬਰ (ਸ਼ਬy) ਮੁਹਾਲੀ ੪ਹਿਰ ਵਿੱਚ ਰੇਹੜੀਆਂ ਫੜੀਆਂ ਵਾਲਿਆਂ ਨੇ ਆਪਣਾ ਪੂਰਾ ਜਾਲ ਫੈਲਾਇਆ ਹੋਇਆ ਹੈ ਅਤੇ ੪ਹਿਰ ਦੀ ਹਰ ਮਾਰਕੀਟ ਵਿੱਚ ਵੱਡੀ ਗਿਣਤੀ ਰੇਹੜੀਆਂ ਫੜੀਆਂ ਸਾਰਾ ਦਿਨ ਲੱਗੀਆਂ ਰਹਿੰਦੀਆਂ ਹਨ, ਜਿਹਨਾਂ ਦੀ ਗਿਣਤੀ ਵਿੱਚ ੪ਾਮ ਢਲੇ ਹੋਰ ਵੀ ਵਾਧਾ ਹੋ ਜਾਂਦਾ ਹੈ।

ਇਹਨਾਂ ਰੇਹੜੀਆਂ ਫੜੀਆਂ ਵਿੱਚੋਂ ਜਿਆਦਾਤਰ ਤੇ ਖਾਣ ਪੀਣ ਦਾ ਗੈਰਮਿਆਰੀ ਸਮਾਨ ਵੇਚਿਆ ਜਾਂਦਾ ਹੈ ਪਰ ਸਸਤੇ ਦੇ ਲਾਲਚ ਵਿੱਚ ਵੱਡੀ ਗਿਣਤੀ ਲੋਕ ਇਹਨਾਂ ਰੇਹੜੀਆਂ ਫੜੀਆਂ ਦੇ ਗਾਹਕ ਬਣ ਜਾਂਦੇ ਹਨ।

ਹਾਲਾਤ ਇਹ ਹਨ ਕਿ ਚਿਕਨ ਪਕੌੜਾ, ਅੰਡੇ, ਮੱਛੀ ਤੇ ਹੋਰ ਮਾਸਾਹਾਰੀ ਸਮਾਨ ਵੇਚਣ ਵਾਲੀਆਂ ਰੇਹੜੀਆਂ ਫੜੀਆਂ ਤੇ ਖਾਸ ਗਾਹਕਾਂ ਨੂੰ ਗਿਲਾਸ ਵੀ ਮੁਹਾਈਆਂ ਕਰਵਾ ਦਿੱਤੇ ਜਾਂਦੇ ਹਨ ਅਤੇ ਇਹ ਰੇਹੜੀਆਂ ਫੜੀਆਂ ਇਕ ਤਰ੍ਹਾਂ ਨਾਜਾਇ੭ ਅਹਾਤਿਆਂ ਦਾ ਰੁੂਪ ਅਖਤਿਆਰ ਕਰ ਲੈਂਦੀਆਂ ਹਨ। ਖਾਣ ਪੀਣ ਦਾ ਸਮਾਨ ਵੇਚਣ ਵਾਲੀਆਂ ਵੱਡੀ ਗਿਣਤੀ ਰੇਹੜੀਆਂ ਫੜੀਆਂ ਦੇ ਮਾਲਕਾਂ ਨੇ ਆਪਣੇ ਗਾਹਕਾਂ ਦੀ ਸਹੂਲਤ ਲਈ ਪਾਰਕਿੰਗ ਵਿੱਚ ਜਾਂ ਸੜਕ ਤੇ ਕੁਰਸੀਆਂ ਤੇ ਬੈਂਚ ਵੀ ਰੱਖੇ ਹੁੰਦੇ ਹਨ। ਜਿਥੇ ਅਕਸਰ ਲੋਕ ਆਰਾਮ ਨਾਲ ਬੈਠ ਕੇ ਇਹਨਾਂ ਰੇਹੜੀਆਂ ਫੜੀਆਂ ਤੇ ਵਿਕ ਰਿਹਾ ਖਾਣ ਪੀਣ ਦਾ ਸਮਾਨ ਖਰੀਦ ਕੇ ਖਾਂਦੇ ਹਨ।

ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਦਾ ਨੈਟਵਰਕ ਇੰਨਾ ਜਿਆਦਾ ਮਜਬੂਤ ਹੁੰਦਾ ਹੈ ਕਿ ਨਗਰ ਨਿਗਮ ਮੁਹਾਲੀ ਦੀ ਨਾਜਾਇ੭ ਕਬਜੇ ਹਟਾਊ ਟੀਮ ਜਦੋਂ ਵੀ ਕਾਰਵਾਈ ਕਰਨ ਲਈ ਨਗਰ ਨਿਗਮ ਦੇ ਦਫਤਰ ਤੋਂ ਰਵਾਨਾ ਹੁੰਦੀ ਹੈ ਤਾਂ ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਨੂੰ ਤੁਰੰਤ ਇਸ ਦੀ ਸੂਚਨਾ ਮਿਲ ਜਾਂਦੀ ਹੈ ਅਤੇ ਵੱਡੀ ਗਿਣਤੀ ਰੇਹੜੀਆਂ ਫੜੀਆਂ ਵਾਲੇ ਨਗਰ ਨਿਗਮ ਮੁਹਾਲੀ ਦੀ ਨਾਜਾਇ੭ ਕਬ੭ੇ ਹਟਾਉਣ ਵਾਲੀ ਟੀਮ ਦੇ ਆਉਣ ਤੋਂ ਪਹਿਲਾਂ ਆਪਣੇ ਸਮਾਨ ਸਮੇਤ ਗਾਇਬ ਹੋ ਜਾਂਦੇ ਹਨ ਅਤੇ ਨਗਰ ਨਿਗਮ ਦੀ ਟੀਮ ਦੇ ਜਾਣ ਤੋਂ ਬਾਅਦ ਇਹ ਰੇਹੜੀਆਂ ਫੜੀਆਂ ਮੁੜ ਪਹਿਲਾਂ ਵਾਂਗ ਲੱਗ ਜਾਂਦੀਆਂ ਹਨ।

ਖਾਣ ਪੀਣ ਦਾ ਸਮਾਨ ਵੇੇਚਣ ਵਾਲੀਆਂ ਇਹਨਾਂ ਰੇਹੜੀਆਂ ਫੜੀਆਂ ਵਿੱਚੋਂ ਜਿਆਦਾਤਰ ਤੇ ਗੈਰ ਮਿਆਰੀ ਸਾਮਾਨ ਵਿਕਦਾ ਹੈ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਆਮ ਲੋਕ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਸਮਝਦੇ ਵੀ ਹਨ ਪਰੰਤੂ ਇਸਦੇ ਬਾਵਜੂਦ ਸਸਤੇ ਦੇ ਲਾਲਚ ਵਿਚ ਲੋਕ ਇਹਨਾਂ ਦੇ ਗਾਹਕ ਬਣ ਜਾਂਦੇ ਹਨ ਕਿਉਂਕਿ ਇਹਨਾਂ ਰੇਹੜੀਆਂ ਫੜੀਆਂ ਤੇ ਵੇਚਿਆ ਜਾ ਰਿਹਾ ਖਾਣ ਪੀਣ ਦਾ ਸਮਾਨ ਦੁਕਾਨਾਂ ਤੇ ਵਿਕ ਰਹੇ ਸਮਾਨ ਤੋਂ ਕੁਝ ਸਸਤਾ ਹੁੰਦਾ ਹੈ ਅਤੇ ਲੋਕ ਇਹਨਾਂ ਰੇਹੜੀਆਂ ਫੜੀਆਂ ਤੇ ਵਿਕਦੇ ਗੈਰਮਿਆਰੀ ਸਮਾਨ ਨੂੰ ਖਾ ਕੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ੪ਿਕਾਰ ਹੋ ਜਾਂਦੇ ਹਨ।

ਸਬੰਧਿਤ ਵਿਭਾਗ ਵਲੋਂ ਭਾਵੇਂ ਕਦੇ ਕਦਾਈਂ ਖਾਣ ਪੀਣ ਦਾ ਸਮਾਨ ਵੇਚਣ ਵਾਲੀਆਂ ਆਮ ਦੁਕਾਨਾਂ ਦੀ ਤਾਂ ਜਾਂਚ ਵੀ ਕੀਤੀ ਜਾਂਦੀ ਹੈ ਪਰੰਤੂ ਰੇਹੜੀਆਂ ਫੜੀਆਂ ਤੇ ਵਿਕਦੇ ਸਾਮਾਨ ਦੀ ਜਾਂਚ ਕਰਨ ਵਿੱਚ ਵਿਭਾਗ ਦੇ ਅਧਿਕਾਰੀ ਅਵੇਸਲੇ ਰਹਿੰਦੇ ਹਨ। ਇਹਨਾਂ ਵਿੱਚੋਂ ਜਿਆਦਾਤਰ ਰੇਹੜੀਆਂ ਫੜੀਆਂ ਵਾਲੇ ਦਿਨ ਢਲਣ ਤੋਂ ਬਾਅਦ ਆਪਣੀਆਂ ਰੇਹੜੀਆਂ ਫੜੀਆਂ ਲਗਾਉਂਦੇ ਹਨ ਜਦੋਂ ਸਰਕਾਰੀ ਦਫਤਰ ਬੰਦ ਹੋ ਜਾਂਦੇ ਹਨ ਅਤੇ ਇਹ ਰੇਹੜੀਆਂ ਫੜੀਆਂ ਵਾਲੇ ਵਿਭਾਗੀ ਕਾਰਵਾਈ ਤੋਂ ਬਚੇ ਰਹਿੰਦੇ ਹਨ।

ਇਸ ਸੰਬੰਧੀ ਸਮਾਜਸੇਵੀ ਆਗੂ ਕਰਨ ਜੌਹਰ ਨੇ ਮੰਗ ਕੀਤੀ ਹੈ ਕਿ ਥਾਂ ਥਾਂ ਖਾਣ ਪੀਣ ਦਾ ਗੈਰਮਿਆਰੀ ਸਮਾਨ ਵੇਚਣ ਵਾਲੀਆਂ ਰੇਹੜੀਆਂ ਫੜੀਆਂ ਦੇ ਸਮਾਨ ਦੀ ਗੁਣਵਤਾ ਜਾਂਚ ਦਾ ਪ੍ਰਬੰਧ ਕੀਤਾ ਜਾਵੇ ਅਤੇ ਗੈਰਮਿਆਰੀ ਸਾਮਾਨ ਵੇਚਣ ਵਾਲੇ ਲੋਕਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕ ਸਸਤੇ ਦੇ ਲਾਲਚ ਵਿੱਚ ਇਹਨਾਂ ਰੇਹੜੀਆਂ ਫੜੀਆਂ ਤੋਂ ਵਿਕ ਰਿਹਾ ਗੈਰਮਿਆਰੀ ਸਮਾਨ ਖਾ ਕੇ ਬਿਮਾਰ ਨਾ ਹੋਣ।

 

Continue Reading

Mohali

ਨਵੇਂ ਜਨਮੇ ਬੱਚੇ ਦੀ ਸੰਭਾਲ ਬਾਰੇ ਜਾਣਕਾਰੀ ਦਿੱਤੀ

Published

on

By

 

 

ਐਸ ਏ ਐਸ ਨਗਰ, 21 ਨਵੰਬਰ (ਸ਼ਬy) ਸਨ ਫਾਰਮਾ ਮੁਹਾਲੀ ਵੱਲੋਂ ਪਿੰਡ ਮਦਨਪੁਰ ਵਿਖੇ ਨਵੇਂ ਜਨਮੇ ਬੱਚੇ ਦੀ ਸੰਭਾਲ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਨ ਫਾਰਮਾ ਦੇ ਡਾਕਟਰ ਚਾਹਤ ੪ਰਮਾ ਨੇ ਨਵਜੰਮੇ ਬੱਚਿਆਂ ਦੀਆਂ ਮਾਵਾਂ ੯ ਬੱਚਿਆਂ ਦੀ ਦੇਖਭਾਲ, ਮਾਂ ਦਾ ਦੁੱਧ ਅਤੇ ਕੰਗਾਰੂ ਦੇਖਭਾਲ ਬਾਰੇ ਜਾਣਕਾਰੀ ਦਿੱਤੀ।

Continue Reading

Mohali

੭ਿਲ੍ਹਾ ਰੈਡ ਕਰਾਸ ੪ਾਖਾ ਵੱਲੋਂ ਖੂਨਦਾਨ ਅਤੇ ਅੰਗ ਦਾਨ ਕੈਂਪ 27 ਨਵੰਬਰ ੯

Published

on

By

 

 

ਐਸ.ਏ.ਐਸ ਨਗਰ, 21 ਨਵੰਬਰ (ਸ਼ਬy) ੭ਿਲ੍ਹਾ ਰੈਡ ਕਰਾਸ ੪ਾਖਾ ਵਲੋਂ ਡਿਪਟੀ ਕਮਿ੪ਨਰ, ਸ੍ਰੀਮਤੀ ਆ੪ਿਕਾ ਜੈਨ ਦੀ ਅਗਵਾਈ ਹੇਠ ਬਲੱਡ ਬੈਂਕ, ਪੀ. ਜੀ. ਆਈ., ਚੰਡੀਗੜ੍ਹ ਅਤੇ ਐਨ. ਜੀ. ਓ੭ ਦੇ ਸਹਿਯੋਗ ਨਾਲ 27 ਨਵੰਬਰ ੯ ੭ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਖੇ ਸਵੈ੍ਰਇਛੱਕ ਖੂਨਦਾਨ ਕੈਂਪ ਅਤੇ ਅੰਗਦਾਨ ਕੈਂਪ ਅਯੋਜਿਤ ਕੀਤਾ ਜਾ ਰਿਹਾ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਮਿ੪ਨਰ ਅਤੇ ਜਿਲ੍ਹਾ ਰੈਡ ਕਰਾਸ ਦੇ ਅਵੇਤਨੀ ਸਕੱਤਰ ਡਾ. ਅੰਕਿਤਾ ਕਾਂਸਲ ਨੇ ਕਿਹਾ ਕਿ ਖੂਨਦਾਨ ਅਤੇ ਅੰਗਦਾਨ ਦੀ ਸੇਵਾ ਮਾਨਵਤਾ ਦੀ ਭਲਾਈ ਲਈ ਬਹੁਤ ਵੱਡਾ ਮਹਾਂਦਾਨ ਅਤੇ ਉਤਮ ਦਾਨ ਹੈ, ਜਿਸ ਨਾਲ ਬਹੁਤ ਕੀਮਤੀ ਜਾਨਾਂ ਬਚਾਈਆ ਜਾ ਸਕਦੀਆਂ ਹਨ।

Continue Reading

Latest News

Trending