Connect with us

National

ਬੱਸ ਪਲਟਣ ਕਾਰਨ 5 ਵਿਅਕਤੀਆਂ ਦੀ ਮੌਤ, 2 ਦਰਜਨ ਵਿਅਕਤੀ ਜ਼ਖ਼ਮੀ

Published

on

 

ਹਜ਼ਾਰੀਬਾਗ, 21 ਨਵੰਬਰ (ਸ.ਬ.) ਹਜ਼ਾਰੀਬਾਗ ਜ਼ਿਲੇ ਦੇ ਬਰਕਾਥਾ ਬਲਾਕ ਦੇ ਗੋਰਹਰ ਵਿੱਚ ਅੱਜ ਸਵੇਰੇ 6 ਵਜੇ ਕੋਲਕਾਤਾ ਤੋਂ ਪਟਨਾ ਜਾ ਰਹੀ ਵਿਸ਼ਾਲ ਨਾਂ ਦੀ ਯਾਤਰੀ ਬੱਸ ਬੇਕਾਬੂ ਹੋ ਕੇ ਪਲਟ ਗਈ। ਇਸ ਤੋਂ ਬਾਅਦ ਉਥੇ ਹਫੜਾ-ਦਫੜੀ ਮਚ ਗਈ। ਇਸ ਭਿਆਨਕ ਹਾਦਸੇ ਵਿੱਚ ਹੁਣ ਤੱਕ 5 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਦੋ ਦਰਜਨ ਤੋਂ ਵੱਧ ਵਿਅਕਤੀ ਜ਼ਖਮੀ ਹੋ ਗਏ ਹਨ।

ਜ਼ਿਕਰਯੋਗ ਹੈ ਕਿ ਇੱਥੋਂ ਦੀ ਸੜਕ ਵਨ ਵੇਅ ਹੈ ਅਤੇ ਛੇ ਮਾਰਗੀ ਸੜਕ ਦੇ ਨਿਰਮਾਣ ਦੌਰਾਨ ਕੰਪਨੀ ਨੇ ਸੜਕ ਨੂੰ ਕੱਟ ਦਿੱਤਾ ਹੈ। ਇਸ ਕਾਰਨ ਬੱਸ ਬੇਕਾਬੂ ਹੋ ਕੇ ਟੋਏ ਵਿੱਚ ਪਲਟ ਗਈ। ਚੀਕ-ਚਿਹਾੜਾ ਸੁਣ ਕੇ ਆਸ-ਪਾਸ ਦੇ ਪਿੰਡ ਵਾਸੀ ਆ ਗਏ ਅਤੇ ਥਾਣਾ ਗੋਰੜ ਪੁਲੀਸ ਦੀ ਮਦਦ ਨਾਲ ਜ਼ਖਮੀਆਂ ਨੂੰ ਬਾਹਰ ਕੱਢਿਆ। ਮਰਨ ਵਾਲਿਆਂ ਵਿੱਚ ਸਭ ਤੋਂ ਵੱਧ ਗਿਣਤੀ ਔਰਤਾਂ ਦੀ ਹੈ। ਵਿਸ਼ਾਲ ਨਾਮ ਦੀ ਇਹ ਬੱਸ ਪਟਨਾ ਜਾ ਰਹੀ ਸੀ।

ਘਟਨਾ ਦੀ ਸੂਚਨਾ ਮਿਲਣ ਤੇ ਸਾਬਕਾ ਵਿਧਾਇਕ ਜਾਨਕੀ ਯਾਦਵ ਅਤੇ ਉਨ੍ਹਾਂ ਦੀ ਟੀਮ ਵੀ ਪਹੁੰਚੀ ਅਤੇ ਮੁੱਢਲੀ ਸਹਾਇਤਾ ਦਾ ਪ੍ਰਬੰਧ ਕੀਤਾ। ਜ਼ਖ਼ਮੀਆਂ ਨੂੰ ਮੁਢਲੀ ਸਹਾਇਤਾ ਤੋਂ ਬਾਅਦ ਹਜ਼ਾਰੀਬਾਗ ਮੈਡੀਕਲ ਕਾਲਜ ਭੇਜਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬਰਕਾਥਾ ਨੂੰ ਛੇ ਮਾਰਗੀ ਬਣਾਉਣ ਦਾ ਕੰਮ ਪਿਛਲੇ 6 ਸਾਲਾਂ ਤੋਂ ਚੱਲ ਰਿਹਾ ਹੈ।

ਜ਼ਖ਼ਮੀਆਂ ਨੂੰ ਐਂਬੂਲੈਂਸ ਦੀ ਮਦਦ ਨਾਲ ਮੁੱਢਲੀ ਸਹਾਇਤਾ ਤੋਂ ਬਾਅਦ ਹਜ਼ਾਰੀਬਾਗ ਮੈਡੀਕਲ ਕਾਲਜ ਭੇਜਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬਰਕਾਥਾ ਛੇ ਮਾਰਗੀ ਬਣਾਉਣ ਦਾ ਕੰਮ ਪਿਛਲੇ 6 ਸਾਲਾਂ ਤੋਂ ਚੱਲ ਰਿਹਾ ਹੈ ਅਤੇ ਹੁਣ ਤੱਕ 2 ਕਿਲੋਮੀਟਰ ਦਾ ਨਿਰਮਾਣ ਪੂਰਾ ਨਹੀਂ ਹੋ ਸਕਿਆ ਹੈ। ਉਸਾਰੀ ਦਾ ਕੰਮ ਛੋਟੇ ਠੇਕੇਦਾਰ ਰਾਜ ਕੇਸਰੀ ਕੰਪਨੀ ਨੂੰ ਦਿੱਤਾ ਗਿਆ ਹੈ। ਬੱਸ ਦੇ ਹੇਠਾਂ ਦੱਬੀਆਂ ਲਾਸ਼ਾਂ ਨੂੰ ਕੱਢਣ ਲਈ ਕਾਫੀ ਮੁਸ਼ੱਕਤ ਕਰਨੀ ਪਈ। ਫਿਲਹਾਲ ਲੋਕਾਂ ਨੂੰ ਇਲਾਜ ਲਈ ਹਜ਼ਾਰੀਬਾਗ ਦੇ ਸ਼ੇਖ ਭਿਖਾਰੀ ਮੈਡੀਕਲ ਕਾਲਜ ਲਿਆਂਦਾ ਗਿਆ ਹੈ।

 

Continue Reading

National

ਮਾਂਝਾ ਫੈਕਟਰੀ ਵਿੱਚ ਧਮਾਕਾ ਹੋਣ ਕਾਰਨ ਮਾਲਕ ਸਮੇਤ ਤਿੰਨ ਵਿਅਕਤੀਆਂ ਦੀ ਮੌਤ

Published

on

By

 

ਬਰੇਲੀ, 7 ਫਰਵਰੀ (ਸ.ਬ.) ਬਰੇਲੀ ਦੇ ਕਿਲਾ ਥਾਣਾ ਖੇਤਰ ਵਿੱਚ ਅੱਜ ਸਵੇਰੇ ਬਕਰਗੰਜ ਦੀ ਤੰਗ ਗਲੀ ਵਿੱਚ ਸਥਿਤ ਮਾਂਝਾ ਫੈਕਟਰੀ ਵਿੱਚ ਜ਼ਬਰਦਸਤ ਧਮਾਕਾ ਹੋਇਆ, ਜਿਸ ਕਾਰਨ ਫੈਕਟਰੀ ਮਾਲਕ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਅਤੀਕ ਰਜ਼ਾ ਖਾਨ ਦਾ ਬਕਰਗੰਜ ਵਿੱਚ ਘਰ ਹੈ। ਉਹ ਘਰ ਦੇ ਪਿਛਲੇ ਹਿੱਸੇ ਵਿੱਚ ਮਾਂਜਾ ਬਣਾਉਣ ਦੀ ਫੈਕਟਰੀ ਚਲਾ ਰਿਹਾ ਸੀ। ਅੱਜ ਸਵੇਰੇ ਮਾਂਝਾ ਬਣਾਉਂਦੇ ਸਮੇਂ ਜ਼ੋਰਦਾਰ ਧਮਾਕਾ ਹੋਇਆ। ਘਟਨਾ ਵਿੱਚ ਅਤੀਕ ਅਤੇ ਮਾਂਝਾ ਕਾਰੀਗਰ ਫੈਜ਼ਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਦੂਜਾ ਕਾਰੀਗਰ ਸਰਤਾਜ ਗੰਭੀਰ ਜ਼ਖ਼ਮੀ ਹੋ ਗਿਆ। ਸੂਚਨਾ ਤੇ ਪਹੁੰਚੀ ਪੁਲੀਸ ਨੇ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ। ਕੁਝ ਸਮੇਂ ਬਾਅਦ ਉਸ ਦੀ ਵੀ ਮੌਤ ਹੋ ਗਈ।

ਮੌਕੇ ਤੇ ਪਹੁੰਚੇ ਸੀਓ 2 ਸੰਦੀਪ ਕੁਮਾਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਘਰ ਵਿੱਚ ਸਿਲੰਡਰ ਫਟ ਗਿਆ ਹੈ ਪਰ ਜਾਂਚ ਵਿੱਚ ਸਿਲੰਡਰ ਫਟਣ ਵਰਗਾ ਕੁਝ ਵੀ ਸਾਹਮਣੇ ਨਹੀਂ ਆਇਆ। ਘਰ ਵਿਚ ਮਾਂਝਾ ਤਿਆਰ ਹੋ ਰਿਹਾ ਸੀ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਲੋਕ ਸਲਫਰ ਅਤੇ ਪੋਟਾਸ਼ ਨੂੰ ਪੀਸ ਕੇ ਮਿਸ਼ਰਣ ਬਣਾਉਂਦੇ ਸਨ, ਜਿਸ ਨੂੰ ਉਹ ਮਾਂਝੇ ਤੇ ਚੜ੍ਹਾਉਂਦੇ ਸਨ। ਇਸ ਕਾਰਵਾਈ ਦੌਰਾਨ ਧਮਾਕਾ ਹੋਇਆ। ਘਟਨਾ ਦੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।

Continue Reading

National

ਸ਼ਰਧਾਲੂਆਂ ਨਾਲ ਭਰੀ ਬੱਸ ਟੈਂਕਰ ਨਾਲ ਟਕਰਾਈ, ਦੋ ਔਰਤਾਂ ਸਮੇਤ ਚਾਰ ਵਿਅਕਤੀਆਂ ਦੀ ਮੌਤ

Published

on

By

 

 

ਇੰਦੌਰ, 7 ਫਰਵਰੀ (ਸ.ਬ.) ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ਵਿਚ ਅੱਜ ਤੜਕੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇਕ ਮਿੰਨੀ ਬੱਸ ਅਤੇ ਇਕ ਸਪੋਰਟ ਬਾਈਕ ਦੇ ਇਕ ਟੈਂਕਰ ਨਾਲ ਟਕਰਾ ਜਾਣ ਕਾਰਨ ਦੋ ਔਰਤਾਂ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 17 ਵਿਅਕਤੀ ਜ਼ਖ਼ਮੀ ਹੋ ਗਏ। ਇਕ ਪੁਲੀਸ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਪੁਲੀਸ ਦੇ ਡਿਪਟੀ ਸੁਪਰਡੈਂਟ ਉਮਾਕਾਂਤ ਚੌਧਰੀ ਨੇ ਦਸਿਆ ਕਿ ਹਾਦਸਾ ਆਗਰਾ ਤੋਂ ਮੁੰਬਈ ਨੂੰ ਜੋੜਨ ਵਾਲੇ ਰਾਸ਼ਟਰੀ ਰਾਜਮਾਰਗ ਤੇ ਉਦੋਂ ਵਾਪਰਿਆ, ਜਦੋਂ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇਕ ਮਿੰਨੀ ਬੱਸ ਅਤੇ ਇਕ ਸਪੋਰਟ ਬਾਈਕ ਮਾਨਪੁਰ ਥਾਣਾ ਖੇਤਰ ਦੇ ਬੇਰੂ ਘਾਟ ਕੋਲ ਉਤਰਦੇ ਸਮੇਂ ਬੇਕਾਬੂ ਹੋ ਗਏ ਅਤੇ ਦੋਵੇਂ ਵਾਹਨ ਅੱਗੇ ਜਾ ਰਹੇ ਟੈਂਕਰ ਨਾਲ ਟਕਰਾ ਗਏ।

ਡੀਐਸਪੀ ਨੇ ਦਸਿਆ ਕਿ ਇਸ ਹਾਦਸੇ ਵਿੱਚ ਮਿੰਨੀ ਬੱਸ ਵਿੱਚ ਸਵਾਰ ਦੋ ਸ਼ਰਧਾਲੂਆਂ ਅਤੇ ਸਪੋਰਟ ਬਾਈਕ ਤੇ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ। ਚੌਧਰੀ ਅਨੁਸਾਰ ਫਿਲਹਾਲ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ। ਡੀਐਸਪੀ ਨੇ ਦਸਿਆ ਕਿ ਹਾਦਸੇ ਵਿਚ 17 ਵਿਅਕਤੀ ਜ਼ਖ਼ਮੀ ਹੋਏ ਹਨ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਤੌਰ ਤੇ ਪਤਾ ਲੱਗਾ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮਿੰਨੀ ਬੱਸ ਡਰਾਈਵਰ ਸਪੋਰਟ ਬਾਈਕ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਚੌਧਰੀ ਨੇ ਦਸਿਆ ਕਿ ਮਿੰਨੀ ਬੱਸ ਵਿੱਚ ਸਵਾਰ ਸ਼ਰਧਾਲੂ ਉਜੈਨ ਵਿੱਚ ਮਹਾਕਾਲੇਸ਼ਵਰ ਜਯੋਤਿਰਲਿੰਗ ਦੇ ਦਰਸ਼ਨ ਕਰਕੇ ਮਹਾਰਾਸ਼ਟਰ ਵਲ ਜਾ ਰਹੇ ਸਨ।

Continue Reading

National

ਮਹਾਕੁੰਭ ਮੇਲੇ ਦੇ ਕੈਂਪ ਵਿੱਚ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ

Published

on

By

 

 

 

ਪ੍ਰਯਾਗਰਾਜ, 7 ਫਰਵਰੀ (ਸ.ਬ.) ਮਹਾਕੁੰਭ ਨਗਰ ਦੇ ਇੱਕ ਕੈਂਪ ਵਿੱਚ ਅੱਜ ਅੱਗ ਲੱਗ ਗਈ। ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੀ ਘਟਨਾ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਖਾਕ ਚੌਕੀ ਪੁਲੀਸ ਥਾਣੇ ਦੇ ਇੰਸਪੈਕਟਰ ਯੋਗੇਸ਼ ਚਤੁਰਵੇਦੀ ਨੇ ਦੱਸਿਆ ਕਿ ਪੁਰਾਣੇ ਜੀਟੀ ਰੋਡ ਤੇ ਤੁਲਸੀ ਚੁਰਾਹੇ ਦੇ ਨੇੜੇ ਇੱਕ ਕੈਂਪ ਵਿੱਚ ਅੱਗ ਲੱਗ ਗਈ। ਹਾਲਾਂਕਿ ਅੱਗ ਬੁਝਾਊ ਦਸਤੇ ਨੇ ਮੌਕੇ ਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾ ਲਿਆ।

ਚੀਫ਼ ਫਾਇਰ ਅਫ਼ਸਰ ਪ੍ਰਮੋਦ ਸ਼ਰਮਾ ਨੇ ਦੱਸਿਆ ਕਿ ਸੈਕਟਰ-18 ਸਥਿਤ ਇਸਕੋਨ ਕੈਂਪ ਵਿੱਚ ਅੱਗ ਲੱਗਣ ਦੀ ਸੂਚਨਾ ਮਿਲਣ ਤੇ ਤੁਰੰਤ ਕਾਰਵਾਈ ਕੀਤੀ ਗਈ ਅਤੇ ਫਾਇਰ ਸਟੇਸ਼ਨ ਤੋਂ ਗੱਡੀਆਂ ਭੇਜੀਆਂ ਗਈਆਂ ਅਤੇ ਅੱਗ ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਗ ਕਾਰਨ 20 ਤੋਂ 22 ਟੈਂਟ ਸੜ ਕੇ ਸੁਆਹ ਹੋ ਗਏ ਅਤੇ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਮਹਾਕੁੰਭ ਮੇਲਾ ਪੁਲੀਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੋਸਟ ਕਰਦਿਆਂ ਕਿਹਾ ਕਿ ਮੇਲਾ ਖੇਤਰ ਦੇ ਸੈਕਟਰ-18 ਵਿੱਚ ਲੱਗੀ ਅੱਗ ਨੂੰ ਫਾਇਰ ਬ੍ਰਿਗੇਡ ਟੀਮ ਨੇ ਤੁਰੰਤ ਕਾਰਵਾਈ ਕਰਕੇ ਕਾਬੂ ਵਿੱਚ ਲਿਆ। ਘਟਨਾ ਵਿੱਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ।

Continue Reading

Trending