Punjab
ਸੜਕ ਕਿਨਾਰੇ ਮਿਲੀ ਨੌਜਵਾਨ ਦੀ ਲਾਸ਼

ਗੁਰਦਾਸਪੁਰ, 21 ਨਵੰਬਰ (ਸ.ਬ.) ਗੁਰਦਾਸਪੁਰ ਦੀ ਜੇਲ ਰੋਡ ਤੇ ਭੇਦ ਭਰੇ ਹਾਲਾਤਾਂ ਦੇ ਵਿੱਚ ਇੱਕ ਵਿਅਕਤੀ ਦੀ ਲਾਸ਼ ਮਿਲੀ। ਜਿਸ ਦੀ ਸੂਚਨਾ ਮਿਲਣ ਤੋਂ ਬਾਅਦ ਗੁਰਦਾਸਪੁਰ ਥਾਣਾ ਸਿਟੀ ਦੇ ਪੁਲੀਸ ਕਰਮਚਾਰੀ ਮੌਕੇ ਦੇ ਪਹੁੰਚੇ ਅਤੇ ਜਾਂਚ ਨੂੰ ਸ਼ੁਰੂ ਕਰ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਵਿਅਕਤੀ ਇੱਕ ਨਿੱਜੀ ਪੈਲਸ ਤੋਂ ਵਿਆਹ ਵੇਖ ਕੇ ਰਾਤ ਘਰ ਵਾਪਸ ਜਾ ਰਿਹਾ ਸੀ ਅਤੇ ਜੇਲ ਰੋਡ ਦੇ ਕੋਲ ਇੱਕ ਖਾਲੀ ਜਗ੍ਹਾ ਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ, ਜਿਸ ਦੀ ਸੂਚਨਾ ਰਾਹ ਗਿਰਾ ਨੇ ਪੁਲੀਸ ਕਰਮਚਾਰੀਆਂ ਨੂੰ ਦਿੱਤੀ ਅਤੇ ਮੌਕੇ ਤੇ ਪਹੁੰਚੇ ਪੁਲੀਸ ਕਰਮਚਾਰੀ ਨੇ ਛਾਣਬੀਨ ਦੌਰਾਨ ਪਤਾ ਚੱਲਿਆ ਕਿ ਵਿਅਕਤੀ ਗੁਰਦਾਸਪੁਰ ਜਿਲ੍ਹੇ ਦੇ ਨਬੀਪੁਰ ਪਿੰਡ ਦਾ ਰਹਿਣ ਵਾਲਾ ਹੈ ਜਿਸ ਦਾ ਨਾਮ ਬਿਕਰਮਜੀਤ ਸਿੰਘ ਹੈ।
ਫਿਲਹਾਲ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੋਸਟਮਾਰਟਮ ਤੋਂ ਬਾਅਦ ਹੀ ਇਸ ਦੀ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ ਫਿਲਹਾਲ ਪੁਲੀਸ ਵੱਲੋਂ ਧਾਰਾ 174 ਦੇ ਤਹਿਤ ਕਾਰਵਾਈ ਕਰਦਿਆਂ ਹੋਇਆ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ।
Mohali
ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਆਪ ਪਾਰਟੀ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕਰਾਂਗੇ : ਬਲਬੀਰ ਸਿੰਘ ਸਿੱਧੂ

ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਸਬੰਧ ਵਿਚ ਮੁਹਾਲੀ ਹਲਕੇ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ
ਐਸ ਏ ਐਸ ਨਗਰ, 6 ਮਾਰਚ (ਸ.ਬ.) ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਸਬੰਧ ਵਿਚ ਅੱਜ ਸਾਬਕਾ ਕੈਬਨਿਟ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਮੁਹਾਲੀ ਹਲਕੇ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਮੁਹਾਲੀ ਦੇ ਫੇਜ਼-1 ਉਦਯੋਗਿਕ ਖੇਤਰ ਦਫਤਰ ਵਿਖੇ ਮੀਟਿੰਗ ਕੀਤੀ ਤੇ ਉਨ੍ਹਾਂ ਨੂੰ ਚੋਣਾਂ ਲਈ ਕਮਰਕੱਸੇ ਕਰ ਲੈਣ ਦਾ ਸੱਦਾ ਦਿੱਤਾ।
ਮੀਟਿੰਗ ਦੌਰਾਨ ਕਾਂਗਰਸੀ ਵਰਕਰਾਂ ਤੇ ਆਗੂਆਂ ਨੂੰ ਸੰਬੋਧਨ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕ ਭਗਵੰਤ ਮਾਨ ਸਰਕਾਰ ਤੋਂ ਬੁਰੀ ਤਰ੍ਹਾਂ ਤੰਗ ਆ ਚੁਕੇ ਹਨ, ਕਿਉਂਕਿ ਜਿਨ੍ਹਾਂ ਦਾਅਵਿਆਂ ਤੇ ਵਾਅਦਿਆਂ ਦੇ ਸਹਾਰੇ ਆਮ ਆਦਮੀ ਪਾਰਟੀ ਨੇ ਵੱਡੇ ਬਹੁਮਤ ਨਾਲ ਸੂਬੇ ਦੀ ਸੱਤਾ ਸੰਭਾਲੀ ਸੀ ਉਨ੍ਹਾਂ ਨੂੰ ਪੂਰਾ ਕਰਨ ਵਿਚ ਆਪ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ।
ਉਹਨਾਂ ਕਿਹਾ ਕਿ ਇਨ੍ਹਾਂ ਚੋਣਾਂ ਦੌਰਾਨ ਆਪ ਪਾਰਟੀ ਦੀ ਗੁੰਡਾਗਰਦੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜੇਕਰ ਸਰਕਾਰ ਕਿਸੇ ਕਾਂਗਰਸੀ ਵਰਕਰ ਨਾਲ ਧੱਕਾ ਕਰੇਗੀ ਤਾਂ ਉਹ ਖੁਦ ਉਸ ਕਾਂਗਰਸੀ ਵਰਕਰ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਣਗੇ।
ਇਸ ਮੀਟਿੰਗ ਨੂੰ ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਲੇਬਰਫੈਡ ਦੇ ਮੀਤ ਚੈਅਰਮੈਨ ਠੇਕੇਦਾਰ ਮੋਹਨ ਸਿੰਘ ਬਠਲਾਨਾ, ਸ ਭਗਤ ਸਿੰਘ ਨਾਮਧਾਰੀ, ਹਰਚਰਨ ਸਿੰਘ ਗਿੱਲ ਲਾਂਡਰਾਂ, ਗੁਰਬਾਜ ਸਿੰਘ ਮੌਲੀ ਬੈਦਵਾਨ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਦਵਿੰਦਰ ਸਿੰਘ ਸਾਬਕਾ ਸਰਪੰਚ ਕੂਰੜਾ, ਮਨਜੀਤ ਸਿੰਘ ਤੰਗੌਰੀ ਮੀਤ ਚੈਅਰਮੈਨ ਬਲਾਕ ਸੰਮਤੀ ਖਰੜ, ਕਰਮ ਸਿੰਘ ਸਾਬਕਾ ਸਰਪੰਚ ਮਾਣਕਪੁਰ ਕੱਲਰ, ਚੌਧਰੀ ਰਿਸ਼ੀ ਪਾਲ ਸਾਬਕਾ ਸਰਪੰਚ ਸਨੇਟਾ, ਚੌਧਰੀ ਦੀਪ ਚੰਦ ਗੋਬਿੰਦਗੜ੍ਹ, ਹਰਭਜਨ ਸਿੰਘ ਰਾਏਪੁਰ ਕਲਾਂ, ਅਵਤਾਰ ਸਿੰਘ ਭਾਗੋ ਮਾਜਰਾ, ਨੰਬਰਦਾਰ ਗੁਰਚਰਨ ਸਿੰਘ ਗੀਗੇ ਮਾਜਰਾ, ਕੁਲਵੰਤ ਸਿੰਘ ਫੌਜ਼ੀ ਗੀਗੇ ਮਾਜਰਾ, ਸੁਖਵਿੰਦਰ ਸਿੰਘ ਸਰਪੰਚ ਮਿੰਢੇ ਮਾਜਰਾ, ਪ੍ਰਦੀਪ ਸਿੰਘ ਤੰਗੌਰੀ, ਸੋਮ ਨਾਥ ਤੰਗੋਰੀ, ਅਮਰਜੀਤ ਸਿੰਘ ਸੁਖਗੜ੍ਹ, ਰਾਮਈਸ਼ਰ ਸਾਬਕਾ ਸਰਪੰਚ ਗੋਬਿੰਦਗੜ੍ਹ, ਜਗਦੀਸ਼ ਸਿੰਘ ਲਾਂਡਰਾਂ, ਅਵਤਰ ਸਿੰਘ ਲਾਂਡਰਾਂ, ਗੁਰਮੁੱਖ ਸਿੰਘ ਨਿਊ ਲਾਂਡਰਾਂ, ਗੁਰਿੰਦਰ ਸਿੰਘ ਖੱਟੜਾ ਦੇੜੀ, ਜਸਵਿੰਦਰ ਸਿੰਘ ਪੱਪਾ ਗਿੱਦੜਪੁਰ ਸਾਬਕਾ ਸਰਪੰਚ, ਸੁਦੇਸ਼ ਕੁਮਾਰ ਗੋਗਾ ਬੇਰੋਂਪੁਰ, ਅਵਤਾਰ ਸਿੰਘ ਭਾਗੋ ਮਾਜਰਾ, ਹਰਜਸ ਸਿੰਘ ਮੌਲੀ ਬੈਦਵਾਨ, ਮਨਜੀਤ ਸਿੰਘ ਮੋਟੇ ਮਾਜਰਾ, ਸਰਨਜੀਤ ਸਿੰਘ ਲਾਲੀ ਰਾਏਪੁਰ ਕਲਾਂ, ਸੰਜੀਵ ਕੁਮਾਰ ਬੰਟੀ ਗੋਬਿੰਦਗੜ੍ਹ, ਭਗਤ ਰਾਮ ਸਾਬਕਾ ਸਰਪੰਚ ਸਨੇਟਾ, ਪੰਡਿਤ ਭੁਪਿੰਦਰ ਨਗਾਰੀ, ਧਰਮਪਾਲ ਸਿੰਘ ਦੁਰਾਲੀ, ਨਰਿੰਦਰ ਸਿੰਘ ਸੋਨੀ ਸਰਪੰਚ ਸੈਦਪੁਰ, ਮਨਦੀਪ ਸਿੰਘ ਗੋਲਡੀ ਸਾਬਕਾ ਸਰਪੰਚ ਸੈਦਪੁਰ, ਚਾਦ ਸੰਭਾਲਕੀ, ਵੇਦ ਪ੍ਰਕਾਸ਼ ਸੰਭਾਲਕੀ, ਗੁਰਵਿੰਦਰ ਸਿੰਘ ਬੜੀ, ਬਲਜੀਤ ਸਿੰਘ ਭਾਗੋ ਮਾਜਰਾ, ਜਸਵਿੰਦਰ ਸਿੰਘ ਭੋਲਾ, ਰਣਧੀਰ ਸਿੰਘ ਚਾਉ ਮਾਜਰਾ, ਗੁਲਜ਼ਾਰ ਸਿੰਘ ਕੁਰੜਾ, ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਪਿੰਡਾਂ ਦੇ ਪੰਚ ਸਰਪੰਚ ਹਾਜ਼ਰ ਸਨ।
Mohali
ਭਾਰਤੀ ਜਨਤਾ ਪਾਰਟੀ ਨੇ ਸੱਜਣ ਕੁਮਾਰ ਨੂੰ ਸਜਾ ਹੋਣ ਤੇ ਸ਼ੁਕਰਾਨੇ ਵਜੋਂ ਗੁਰਮਤਿ ਸਮਾਗਮ ਕਰਵਾਇਆ

ਮੁਹਾਲੀ ਵਿੱਚ ਕਰਵਾਏ ਗੁਰਮਤਿ ਸਮਾਗਮ ਵਿੱਚ ਦਿੱਲੀ ਦੇ ਕੈਬਨਿਟ ਮੰਤਰੀ ਸਿਰਸਾ ਨੇ ਕੀਤੀ ਸ਼ਮੂਲੀਅਤ
ਐਸ.ਏ.ਐਸ.ਨਗਰ, 6 ਮਾਰਚ (ਪਰਵਿੰਦਰ ਕੌਰ ਜੱਸੀ) ਦਿੱਲੀ ਦੰਗਿਆਂ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਸਜਾ ਹੋਣ ਤੇ ਸ਼ੁਕਰਾਨੇ ਵਜੋਂ ਭਾਰਤੀ ਜਨਤਾ ਪਾਰਟੀ ਦੀ ਜਿਲ੍ਹਾ ਇਕਾਈ ਵਲੋਂ ਗੁਰਦੁਆਰਾ ਕਲਗੀਧਰ ਸਿੰਘ ਸਭਾ ਫੇਜ਼ 4 ਵਿਖੇ ਅੱਜ ਗੁਰਮਤਿ ਸਮਾਗਮ ਕਰਵਾਇਆ ਗਿਆ। ਸਵੇਰੇ 11.30 ਵਜੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਭਾਈ ਸਾਹਿਬ ਸਿੰਘ ਵਲੋਂ ਕੀਰਤਨ ਕੀਤਾ ਗਿਆ।
ਇਸ ਮੌਕੇ ਦਿੱਲੀ ਦੇ ਕੈਬਨਿਟ ਮੰਤਰੀ ਸz ਮਨਜਿੰਦਰ ਸਿੰਘ ਸਿਰਸਾ ਨੇ ਵਿਸ਼ੇਸ਼ ਤੌਰ ਤੇ ਇਸ ਸਮਾਗਮ ਵਿੱਚ ਹਾਜਰੀ ਭਰੀ। ਇਸ ਸਮਾਗਮ ਵਿੱਚ ਆਉਣ ਵਾਲਿਆਂ ਨੂੰ ਭਾਜਪਾ ਦੇ ਜਿਲਾ ਪ੍ਰਧਾਨ ਸੰਜੀਵ ਵਸ਼ਿਸ਼ਟ ਵਲੋਂ ਜੀ ਆਇਆਂ ਆਖਿਆ ਗਿਆ।
ਇਸ ਸਮਾਗਮ ਵਿਚ ਸੀਨੀਅਰ ਭਾਜਪਾ ਆਗੂ ਅਤੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ, ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸੁਖਵਿੰਦਰ ਸਿੰਘ ਗੋਲਡੀ, ਐਨ. ਕੇ. ਵਰਮਾ, ਕਮਲ ਸੈਣੀ, ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਕਮਲਜੀਤ ਸਿੰਘ ਰੂਬੀ, ਪ੍ਰਦੀਪ ਸਿੰਘ ਭਾਰਜ, ਕੌਮੀ ਇਨਸਾਫ ਮੋਰਚੇ ਦੀ ਤਾਲਮੇਲ ਕਮੇਟੀ ਵਿੱਚੋਂ ਬਲਵਿੰਦਰ ਭਾਊ ਅਤੇ ਉਨਾਂ ਦੇ ਸਾਥੀ, ਕਿਸਾਨ ਆਗੂ ਤੇਜਿੰਦਰ ਸਿੰਘ ਪੂਨੀਆ, ਨਛੱਤਰ ਸਿੰਘ ਬੈਦਵਾਨ ਸਮੇਤ ਪਾਰਟੀ ਦੇ ਹੋਰ ਆਗੂ ਵੀ ਸ਼ਾਮਲ ਸਨ।
ਇਸ ਦੌਰਾਨ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਦੇ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਤਨਦੇਹੀ ਨਾਲ ਪੰਜਾਬ ਵਿੱਚ ਕੰਮ ਕਰਨ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਇਆ ਜਾਵੇ।
Mohali
ਗੀਤਿਕਾ ਸਿੰਘ ਨੇ ਏ ਡੀ ਸੀ (ਜਨਰਲ) ਦਾ ਅਹੁਦਾ ਸੰਭਾਲਿਆ

ਐਸ ਏ ਐਸ ਨਗਰ, 6 ਮਾਰਚ (ਸ.ਬ.) 2014 ਬੈਚ ਦੀ ਪੀ.ਸੀ.ਐਸ. ਅਧਿਕਾਰੀ ਸ਼੍ਰੀਮਤੀ ਗੀਤਿਕਾ ਸਿੰਘ ਨੇ ਐਸ.ਏ.ਐਸ.ਨਗਰ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਜੋਂ ਅਹੁਦਾ ਸੰਭਾਲਿਆ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਗੀਤਿਕਾ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਪਾਰਦਰਸ਼ੀ ਪ੍ਰਸ਼ਾਸਨ ਅਤੇ ਚੰਗੇ ਪ੍ਰਸ਼ਾਸਨ ਦੀਆਂ ਨੀਤੀਆਂ ਅਤੇ ਉਮੀਦ ਅਨੁਸਾਰ ਉਹ ਆਪਣੀ ਜ਼ਿੰਮੇਵਾਰੀ ਅਤੇ ਤਨਦੇਹੀ ਨਾਲ ਡਿਊਟੀ ਨਿਭਾਉਣਗੇ ਤਾਂ ਜੋ ਵਿਕਾਸ ਕਾਰਜਾਂ ਦੇ ਨਾਲ-ਨਾਲ ਭਲਾਈ ਸਕੀਮਾਂ ਨੂੰ ਹੇਠਲੇ ਪੱਧਰ ਤੱਕ ਸਹੀ ਢੰਗ ਨਾਲ ਲਾਗੂ ਕੀਤਾ ਜਾ ਸਕੇ।
ਗੀਤਿਕਾ ਸਿੰਘ ਇਸ ਤੋਂ ਪਹਿਲਾਂ ਵਧੀਕ ਡਿਪਟੀ ਕਮਿਸ਼ਨਰ (ਜ) ਫਤਹਿਗੜ੍ਹ ਸਾਹਿਬ, ਪੰਜਾਬ ਮੰਡੀ ਬੋਰਡ ਦੇ ਸੰਯੁਕਤ ਸਕੱਤਰ, ਵਧੀਕ ਮੁੱਖ ਪ੍ਰਸ਼ਾਸਕ (ਨੀਤੀ ਅਤੇ ਹੈੱਡਕੁਆਰਟਰ) ਪੰਜਾਬ ਸ਼ਹਿਰੀ ਯੋਜਨਾ ਅਤੇ ਵਿਕਾਸ ਅਥਾਰਟੀ, ਸਹਾਇਕ ਕਮਿਸ਼ਨਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਪ੍ਰਸੋਨਲ ਵਿਭਾਗ ਦੇ ਡਿਪਟੀ ਸਕੱਤਰ, ਐਸ.ਡੀ.ਐਮ ਨਵਾਂਸ਼ਹਿਰ, ਨਾਭਾ, ਸਮਰਾਲਾ ਅਤੇ ਭਵਾਨੀਗੜ੍ਹ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ।
-
International2 months ago
ਇਜ਼ਰਾਈਲ ਨੇ ਜੰਗਬੰਦੀ ਸਮਝੌਤੇ ਤਹਿਤ 90 ਫ਼ਲਸਤੀਨੀ ਕੈਦੀਆਂ ਨੂੰ ਕੀਤਾ ਰਿਹਾਅ
-
International1 month ago
ਐਲ ਪੀ ਜੀ ਗੈਸ ਨਾਲ ਭਰੇ ਟੈਂਕਰ ਵਿੱਚ ਧਮਾਕੇ ਦੌਰਾਨ 6 ਵਿਅਕਤੀਆਂ ਦੀ ਮੌਤ
-
International1 month ago
ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਦੀ ਭਾਰਤ ਹਵਾਲਗੀ ਦੀ ਮਿਲੀ ਮਨਜ਼ੂਰੀ
-
National1 month ago
ਕੇਜਰੀਵਾਲ ਵੱਲੋਂ ਮੱਧ ਵਰਗ ਲਈ 7 ਨੁਕਤਿਆਂ ਵਾਲਾ ਚੋਣ ਮੈਨੀਫੈਸਟੋ ਜਾਰੀ
-
International1 month ago
ਇੰਡੋਨੇਸ਼ੀਆ ਵਿੱਚ ਲੱਗੇ ਭੂਚਾਲ ਦੇ ਝਟਕੇ
-
International1 month ago
ਉੱਤਰੀ ਸੀਰੀਆ ਵਿੱਚ ਕਾਰ ਵਿੱਚ ਬੰਬ ਧਮਾਕਾ ਹੋਣ ਕਾਰਨ 15 ਵਿਅਕਤੀਆਂ ਦੀ ਮੌਤ
-
Mohali1 month ago
ਯੂਥ ਆਫ ਪੰਜਾਬ ਵਲੋਂ ਲੋੜਵੰਦ ਲੜਕੀਆਂ ਦੇ ਵਿਆਹ ਕਰਵਾਉਣ ਦਾ ਐਲਾਨ
-
National2 months ago
ਏਮਜ਼ ਦੇ ਬਾਹਰ ਮਰੀਜ਼ਾਂ ਨੂੰ ਮਿਲੇ ਰਾਹੁਲ ਗਾਂਧੀ