Connect with us

Horscope

ਇਸ ਹਫਤੇ ਦਾ ਤੁਹਾਡਾ ਰਾਸ਼ੀਫਲ

Published

on

 

 

24 ਨਵੰਬਰ ਤੋਂ 30 ਨਵੰਬਰ ਤੱਕ

ਮੇਖ: ਕਿਸੇ ਨਵੇਂ ਕਾਰੋਬਾਰ ਵਿੱਚ ਵਿਵਾਦ ਹੋ ਸਕਦਾ ਹੈ। ਕੋਈ ਛੋਟੀ ਜਿਹੀ ਗਲਤੀ ਨਾਲ ਨੁਕਸਾਨ ਹੋਵੇਗਾ, ਸਾਵਧਾਨੀ ਵਰਤੋ। ਰੋਜਾਨਾ ਕੰਮਾਂ ਵਿੱਚ ਤਰੱਕੀ, ਧਨ ਲਾਭ ਅਤੇ ਵਿਉਪਾਰ ਵਿੱਚ ਵਾਧਾ ਹੋਵੇਗਾ। ਮਿੱਤਰਾਂ ਅਤੇ ਰਿਸ਼ਤੇਦਾਰਾਂ ਦਾ ਸਹਿਯੋਗ ਪੂਰਾ ਮਿਲੇਗਾ। ਪਰ ਸਾਂਝੇਦਾਰੀ ਦੇ ਕੰਮਾਂ ਵਿੱਚ ਨੁਕਸਾਨ, ਸੁਭਾਵ ਵਿੱਚ ਤੇਜੀ ਅਤੇ ਸੱਟ ਲੱਗਣ ਦਾ ਡਰ ਹੈ ਸਚੇਤ ਰਹੋ।

ਬ੍ਰਿਖ : ਆਸ ਮੁਤਾਬਕ ਸਫਲਤਾ ਨਹੀਂ ਮਿਲੇਗੀ। ਮਾਨਸਿਕ ਤਨਾਉ, ਮਨ ਅਸ਼ਾਂਤ ਅਤੇ ਅਸੰਤੁਸ਼ਟ ਰਹੇਗਾ। ਨਜਦੀਕੀ ਰਿਸ਼ਤੇਦਾਰਾਂ ਨਾਲ ਮਤਭੇਦ ਰਹਿਣਗੇ। ਸੰਤਾਨ ਅਤੇ ਉਸਦੇ ਕੈਰੀਅਰ ਸੰਬੰਧੀ ਚਿੰਤਾ ਰਹੇਗੀ। ਚੋਟ ਆਦਿ ਦਾ ਡਰ ਰਹੇਗਾ।

ਮਿਥੁਨ: ਇਸ ਹਫਤੇ ਨਵੀਆਂ ਯੋਜਨਾਵਾਂ ਬਣਨਗੀਆਂ। ਉਮੀਦਾਂ ਵਿੱਚ ਕਾਮਯਾਬੀ ਅਤੇ ਕੁੱਝ ਰੁਕੇ ਹੋਏ ਕੰਮਾਂ ਵਿੱਚ ਸਿੱਧੀ ਹੋਵੇਗੀ। ਪਰਿਵਾਰ ਵਿੱਚ ਸ਼ੁੱਭ ਮੰਗਲ ਕੰਮ ਹੋਣਗੇ। ਰਾਜਨੀਤਿਕ ਅਤੇ ਧਾਰਮਿਕ ਵਿਚਾਰਾਂ ਦਾ ਮੇਲ ਹੋਵੇਗਾ, ਪਰ ਹਫਤੇ ਦੇ ਅਖੀਰ ਵਿੱਚ ਜਮੀਨ ਵਾਹਨ ਆਦਿ ਖਰੀਦਣ ਵੇਚਣ ਦੀ ਯੋਜਨਾ ਵੀ ਬਣੇਗੀ। ਸੰਤਾਨ ਦੇ ਕੈਰੀਅਰ ਸੰਬੰਧੀ ਚਿੰਤਾ ਅਤੇ ਦੁਸ਼ਮਣ ਵੀ ਸਰਗਰਮ ਰਹਿਣਗੇ।

ਕਰਕ: ਨਜਦੀਕੀ ਰਿਸ਼ਤੇਦਾਰਾਂ ਨਾਲ ਤਨਾਓ ਅਤੇ ਮਤਭੇਦ ਰਹੇਗਾ। ਕਾਰੋਬਾਰ ਵਿੱਚ ਉਤਾਰ-ਚੜ੍ਹਾਅ ਅਤੇ ਸੰਘਰਸ਼ ਜਿਆਦਾ ਰਹੇਗਾ। ਸੱਟ ਆਦਿ ਲੱਗਣ ਦਾ ਡਰ ਅਤੇ ਕਿਸੇ ਖਾਸ ਤੋਂ ਧੋਖਾ ਮਿਲਣ ਦੀ ਸ਼ੰਕਾ ਬਣੀ ਰਹੇਗੀ। ਗੁਜਾਰੇਯੋਗ ਆਮਦਨ ਦੇ ਸਾਧਨ ਬਣਦੇ ਰਹਿਣਗੇ। ਸਿਹਤ ਸੰਬੰਧੀ ਖਾਸ ਧਿਆਨ ਰੱਖਣ ਦੀ ਲੋੜ ਹੈ।

ਸਿੰਘ : ਵਧੇਰੇ ਸੰਘਰਸ਼ ਤੋਂ ਬਾਅਦ ਗੁਜਾਰੇਯੋਗ ਆਮਦਨ ਦੇ ਸਾਧਨ ਬਣਦੇ ਰਹਿਣਗੇ। ਗੁੱਸਾ ਜਿਆਦਾ, ਤੇਜੀ ਹੋਣ ਕਰਕੇ ਕੋਈ ਬਣਿਆ ਕੰਮ ਵਿਗੜ ਸਕਦਾ ਹੈ। ਸਿਹਤ ਸੰਬੰਧੀ ਖਾਸ ਧਿਆਨ ਰੱਖਣ ਦੀ ਲੋੜ੍ਹ ਹੈ।

ਕੰਨਿਆ: ਮਿਲਿਆ-ਜੁਲਿਆ ਪ੍ਰਭਾਵ ਹੋਵੇਗਾ। ਆਰਥਿਕ ਖੇਤਰ ਵਿੱਚ ਉਤਾਰ ਚੜਾਅ ਰਹਿਣਗੇ। ਭਾਈਵਾਲੀ ਦੇ ਕੰਮਾਂ ਵਿੱਚ ਇੱਛਾ ਮੁਤਾਬਕ ਲਾਭ ਵਿੱਚ ਕਮੀ ਰਹੇਗੀ। ਕਾਰੋਬਾਰ ਵਿੱਚ ਗੁਜਾਰੇਯੋਗ ਆਮਦਨ ਦੇ ਸਾਧਨ ਬਣਦੇ ਰਹਿਣਗੇ। ਹਫਤੇ ਦੇ ਅਖੀਰ ਵਿੱਚ ਸੰਤਾਨ ਸੰਬੰਧੀ ਪਰੇਸ਼ਾਨੀ ਅਤੇ ਮਾਨਸਿਕ ਤਨਾਉ ਰਹੇਗਾ। ਗੁਪਤ ਪਰੇਸ਼ਾਨੀ ਕਾਰਨ ਮਨ ਉਦਾਸ ਰਹੇਗਾ।

ਤੁਲਾ: ਮਿਲਿਆ-ਜੁਲਿਆ ਪ੍ਰਭਾਵ ਹੋਵੇਗਾ। ਆਮਦਨ ਦੇ ਸਾਧਨ ਬਣਦੇ ਰਹਿਣਗੇ। ਪਰ ਮਾਨਸਿਕ ਤਨਾਉ ਅਤੇ ਘਰੇਲੂ ਉਲਝਨਾਂ ਕਾਰਨ ਪਰੇਸ਼ਾਨੀ ਰਹੇਗੀ। ਹਰ ਕੰਮ ਵਿੱਚ ਰੁਕਾਵਟਾਂ ਹੋਣਗੀਆਂ। ਪਰ ਹਫਤੇ ਦੇ ਅਖੀਰ ਵਿੱਚ ਕਿਸੇ ਸ਼ੁੱਭ ਕੰਮ ਤੇ ਧਨ ਖਰਚ ਜਿਆਦਾ ਹੋਵੇਗਾ। ਵਿਰੋਧੀ ਪੱਖ ਨੁਕਸਾਨ ਦੇਣ ਦੀ ਤਾਕ ਵਿੱਚ ਰਹੇਗਾ, ਖਾਸ ਚੌਕੰਨੇ ਰਹਿਣ ਦੀ ਲੋੜ ਹੈ।

ਬ੍ਰਿਸ਼ਚਕ : ਸਿਹਤ ਸੰਬੰਧੀ ਕਈ ਪਰੇਸ਼ਾਨੀਆਂ, ਸੰਘਰਸ਼ ਅਤੇ ਉਤਾਰ-ਚੜਾਉ ਦਾ ਸਾਹਮਨਾ ਰਹੇਗਾ। ਸਿਹਤ ਢਿੱਲੀ, ਸੁਭਾਓ ਵਿੱਚ ਤੇਜੀ, ਗੁੱਸਾ ਕਰਕੇ ਕੋਈ ਬਣਿਆ ਹੋਇਆ ਕੰਮ ਵਿਗੜ ਸਕਦਾ ਹੈ। ਸੰਤਾਨ ਦਾ ਖਾਸ ਸਹਿਯੋਗ ਪ੍ਰਾਪਤ ਹੋਵੇਗਾ। ਗੁਜਾਰੇਲਾਇਕ ਆਮਦਨ ਦੇ ਸਾਧਨ ਬਣਦੇ ਰਹਿਣਗੇ।

ਧਨੁ: ਇਸ ਹਫਤੇ ਮਿਲਿਆ-ਜੁਲਿਆ ਪ੍ਰਭਾਵ ਹੋਵੇਗਾ। ਕਾਰੋਬਾਰ ਵਿੱਚ ਵਧੇਰੇ ਦੌੜ-ਭੱਜ ਰਹੇਗੀ। ਧਨ ਲਾਭ ਸਧਾਰਨ ਰਹੇਗਾ। ਨੌਕਰੀ ਵਿੱਚ ਅਫਸਰਾਂ ਅਤੇ ਰਿਸ਼ਤੇਦਾਰਾਂ ਨਾਲ ਮਨ-ਮੁਟਾਵ ਰਹੇਗਾ, ਪਰ ਗੁਜਾਰੇਯੋਗ ਆਮਦਨ ਦੇ ਵਸੀਲੇ ਬਣਦੇ ਰਹਿਣਗੇ। ਹਫਤੇ ਦੇ ਅਖੀਰ ਵਿੱਚ ਸੁਭਾਅ ਵਿੱਚ ਤੇਜੀ ਅਤੇ ਮਾਨਸਿਕ ਤਨਾਉ ਬਣਿਆ ਰਹੇਗਾ। ਪਿਤਾ ਦੀ ਦੌਲਤ ਸੰਬੰਧੀ ਮਤਭੇਦ ਬਣਿਆ ਰਹੇਗਾ। ਹਿੰਮਤ ਅਤੇ ਹੌਂਸਲੇ ਨਾਲ ਕੰਮ ਕਰਨ ਤੇ ਧਨ ਲਾਭ ਦੇ ਯੋਗ ਬਣਨਗੇ।

ਮਕਰ: ਹਫਤੇ ਦੇ ਸ਼ੁਰੂ ਵਿੱਚ ਧਨ ਲਾਭ ਅਤੇ ਤਰੱਕੀ ਦੇ ਮੌਕੇ ਮਿਲਣ ਦੇ ਬਾਵਜੂਦ ਇੱਛਾ ਮੁਤਾਬਕ ਲਾਭ ਨਹੀਂ ਹੋ ਪਾਵੇਗਾ। ਪਰ ਕੁੱਝ ਵਿਗੜੇ ਕੰਮਾਂ ਵਿੱਚ ਸੁਧਾਰ ਅਤੇ ਸਮਾਜ ਵਿੱਚ ਮਾਨ ਇੱਜਤ ਵਧੇਗਾ। ਪਰਿਵਾਰਕ ਮਹੌਲ ਪਹਿਲਾਂ ਨਾਲੋਂ ਬਿਹਤਰ ਹੋਣਗੇ। ਵਿਰੋਧੀ ਪੱਖ ਨੁਕਸਾਨ ਦੇਣ ਦੀ ਤਾਂਘ ਵਿੱਚ ਰਹਿਣਗੇ। ਧਨ ਖਰਚ ਵੀ ਜਿਆਦਾ ਹੋਵੇਗਾ। ਹਫਤੇ ਦੇ ਅਖੀਰ ਵਿੱਚ ਵਿਦੇਸ਼ੀ ਕੰਮਾਂ ਵਿੱਚ ਕਾਮਯਾਬੀ ਲਈ ਖਾਸ ਮਿਹਨਤ ਅਤੇ ਸੰਘਰਸ਼ ਕਰਨਾ ਪਵੇਗਾ।

ਕੁੰਭ: ਹਫਤੇ ਦੇ ਸ਼ੁਰੂ ਵਿੱਚ ਕਾਰੋਬਾਰ ਵਿੱਚ ਰੁਝੇਵੇਂ ਵੱਧਣਗੇ, ਬੜੀ ਮੁਸ਼ਕਲ ਨਾਲ ਗੁਜਾਰੇ ਯੋਗ ਧਨ ਪ੍ਰਾਪਤੀ ਦੇ ਵਸੀਲੇ ਬਣਨਗੇ। ਖਰਚ ਜਿਆਦਾ ਹੋਣ ਨਾਲ ਮਨ ਪਰੇਸ਼ਾਨ ਰਹੇਗਾ। ਹਿੰਮਤ ਅਤੇ ਮਿਹਨਤ ਕਰਨ ਨਾਲ ਹਾਲਾਤ ਵਿੱਚ ਸੁਧਾਰ ਹੋਵੇਗਾ, ਪਰ ਸੰਤਾਨ ਦੇ ਕੈਰੀਅਰ ਸੰਬੰਧੀ ਚਿੰਤਾ ਅਤੇ ਕਿਸੇ ਖਾਸ ਖੇਤਰ ਵਿੱਚ ਚੁਣੌਤੀ ਦਾ ਸਾਮਨਾ ਰਹੇਗਾ। ਪਰਿਵਾਰਕ ਸਹਿਯੋਗ ਹੀ ਕਾਰਜ ਸਿੱਧਿ ਦੇ ਇਸ਼ਾਰੇ ਹਨ, ਪਰ ਧਨ ਦਾ ਫਜੂਲ ਖਰਚ ਜਿਆਦਾ ਹੋਵੇਗਾ।

ਮੀਨ: ਸਿਹਤ ਵਿੱਚ ਗੜਬੜ ਅਤੇ ਬਣਦੇ ਕੰਮਾਂ ਵਿੱਚ ਰੁਕਾਵਟਾਂ ਰਹਿਣਗੀਆਂ, ਕਾਰੋਬਾਰ ਵਿੱਚ ਥੋੜੀ ਕਾਮਯਾਬੀ ਮਿਲੇਗੀ। ਕਾਰੋਬਾਰ ਜਾਂ ਹੋਰ ਕੰਮਾਂ ਵਿੱਚ ਧਨ ਦਾ ਖਰਚ ਜਿਆਦਾ ਹੋਵੇਗਾ। ਕਾਰੋਬਾਰ ਵਿੱਚ ਬਦਲਾਵ ਦਾ ਵਿਚਾਰ ਵੀ ਬਣੇਗਾ। ਪਰਿਵਾਰਕ ਮਦਦ ਨਾ ਮਿਲਣ ਕਰਕੇ ਕੰਮ ਵਿੱਚ ਰੁਕਾਵਟਾਂ ਰਹਿਣਗੀਆਂ। ਸਿਹਤ ਵਿੱਚ ਖਰਾਬੀ ਅਤੇ ਫਜੂਲ ਦੀ ਚਿੰਤਾ ਰਹੇਗੀ। ਸਮਾਜ ਵਿੱਚ ਇੱਜਤ ਬਣਾਏ ਰੱਖਣ ਲਈ ਮਿਹਨਤ ਅਤੇ ਸੰਘਰਸ਼ ਵਧੇਰੇ ਕਰਨਾ ਪਵੇਗਾ।

Continue Reading

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

By

 

ਮੇਖ : ਆਪਣੇ ਦਫਤਰ ਤੋਂ ਜਲਦੀ ਨਿਕਲਣ ਦੀ ਕੋਸ਼ਿਸ਼ ਕਰੋ ਅਤੇ ਉਹ ਕੰਮ ਕਰੋ ਜਿਸ ਨੂੰ ਤੁਸੀਂ ਵਾਕਾਈ ਪਸੰਦ ਕਰਦੇ ਹੋ। ਉਧਾਰ ਮੰਗਣ ਵਾਲੇ ਲੋਕਾਂ ਨੂੰ ਨਜ਼ਰਅੰਦਾਜ਼ ਕਰੋ। ਪਰਿਵਾਰਿਕ ਜਿੰਮੇੇਵਾਰੀਆਂ ਦਾ ਬੋਝ ਵਧੇਗਾ ਜੋ ਤੁਹਾਨੂੰ ਤਣਾਓ ਦੇ ਸਕਦੀਆਂ ਹਨ। ਸਾਵਧਾਨ ਰਹੋੋ ਤੁਹਾਡੇ ਨਾਲ ਕੋਈ ਛੇੜਖਾਨੀ ਕਰ ਸਕਦਾ ਹੈ। ਜੇਕਰ ਤੁਸੀਂ ਆਪਣੇ ਕੰਮ ਤੇੇ ਧਿਆਨ ਦਿਉ ਤਾਂ ਕਾਮਯਾਬੀ ਮਿਲੇਗੀ।

ਬ੍ਰਿਖ : ਭਾਵਨਾਵਾਂ ਦੀ ਰਫਤਾਰ ਤੇਜ਼ ਹੋਵੇਗੀ। ਤੁਹਾਡਾ ਵਿਵਹਾਰ ਆਸ ਪਾਸ ਦੇ ਲੋਕਾਂ ਵਿਚ ਉਲਝਣ ਪੈਦਾ ਕਰੇਗਾ। ਜੇਕਰ ਤੁਸੀਂ ਤੁਰੰਤ ਨਤੀਜਾ ਚਾਹੋਗੇ ਤਾਂ ਉਦਾਸੀ ਤੁਹਾਨੂੰ ਘੇਰ ਸਕਦੀ ਹੈ। ਸ਼ਾਮ ਦੇ ਸਮੇਂ ਆਪਣੇ ਜੀਵਨਸਾਥੀ ਦੇ ਨਾਲ ਬਾਹਰ ਖਾਣਾ ਜਾਂ ਫਿਲਮ ਦੇਖਣਾ ਤੁਹਾਨੂੰ ਸਕੂਨ ਦੇਵੇਗਾ ਅਤੇ ਖੁਸ਼ਮਿਜ਼ਾਜ ਬਣਾ ਕੇ ਰੱਖਗਾ।

ਮਿਥੁਨ : ਆਪਣੇ ਕੰਮ ਨਾਲ ਕੰਮ ਰੱਖਣਾ ਬੇਹਤਰ ਹੋਵੇਗਾ। ਦੂਜਿਆਂ ਦੇ ਕੰਮ ਵਿੱਚ ਘੱਟ ਤੋਂ ਘੱਟ ਦਖਲ਼ ਦਿਓ। ਤੁਹਾਡਾ ਮਜ਼ਾਕੀਆ ਸੁਭਾਅ ਸਮਾਜਿਕ ਮੇਲ ਜੋਲ ਦੀ ਜਗਾਹ ਉੱਤੇ ਤੁਹਾਡੀ ਲੋਕਪ੍ਰਿਯਤਾ ਵਿਚ ਵਾਧਾ ਕਰੇਗਾ।

ਕਰਕ : ਬਹੁਤ ਜ਼ਿਆਦਾ ਕੰਮ ਕਰਨ ਤੋਂ ਬਚੋ ਕਿਉਂ ਕਿ ਇਹ ਤੁਹਾਨੂੰ ਤਨਾਓ ਅਤੇ ਥਕਾਵਟ ਦੇਵੇਗਾ। ਵਪਾਰ ਵਿਚ ਲਾਭ ਕਈ ਵਪਾਰੀਆਂ ਦੇ ਚਿਹਰੇ ਤੇ ਖੁਸ਼ੀ ਲਿਆ ਸਕਦਾ ਹੈ। ਅਜਿਹਾ ਲਗਦਾ ਹੈ ਕਿ ਪਰਿਵਾਰਿਕ ਮੋਰਚਿਆਂ ਤੇ ਤੁਸੀ ਜ਼ਿਆਦਾ ਖੁਸ਼ ਨਹੀਂ ਹੋ ਅਤੇ ਕੁਝ ਅੜਚਣਾ ਦਾ ਸਾਹਮਣਾ ਕਰ ਰਹੇ ਹੋ।

ਸਿੰਘ : ਤੁਸੀ ਖੁਦ ਨੂੰ ਬਿਮਾਰ ਮਹਿਸੂਸ ਕਰ ਸਕਦੇ ਹੋ। ਕੁਝ ਦਿਨਾਂ ਤੋਂ ਕੰਮਕਾਜ ਨੇ ਤੁਹਾਨੂੰ ਥਕਾ ਦਿੱਤਾ ਹੈ। ਪੈਸਾ ਤੁਹਾਡੇ ਲਈ ਮਹੱਤਰਵੂਰਨ ਤੱਥ ਹੈ ਪਰੰਤੂ ਧੰਨ ਨੂੰ ਲੈ ਕੇ ਸੰਜੀਦਾ ਨਾ ਹੋ ਜਾਓ ਕਿ ਤੁਹਾਡੇ ਰਿਸ਼ਤਿਆਂ ਨੂੰ ਖਰਾਬ ਕਰ ਦੇਵੇ। ਕੰਮਕਾਰ ਵਿਚ ਤੁਸੀ ਆਪਣੇ ਕੰਮ ਵਿਚ ਪ੍ਰਗਤੀ ਦੇਖੋਗੇ।

ਕੰਨਿਆ : ਪੁਰਾਣੇ ਨਿਵੇਸ਼ਾਂ ਦੇ ਚਲਦੇ ਤਨਖਾਹ ਵਿਚ ਵਾਧਾ ਨਜ਼ਰ ਆ ਰਿਹਾ ਹੈ। ਰਿਸ਼ਤੇਦਾਰਾਂ ਦੇ ਨਾਲ ਛੋਟੀ ਯਾਤਰਾ ਤੁਹਾਡੇ ਭੱਜਦੌੜ ਭਰੇ ਦਿਨ ਵਿਚ ਆਰਾਮ ਅਤੇ ਸਕੂਨ ਦੇਣ ਵਾਲੀ ਸਾਬਿਤ ਹੋਵੇਗੀ। ਤੁਹਾਡਾ ਸਾਥੀ ਤੁਹਾਡੇ ਬਾਰੇ ਚੰਗਾ ਸੋਚਦਾ ਹੈ।

ਤੁਲਾ : ਆਪਣੇ ਦਫਤਰ ਤੋਂ ਜਲਦੀ ਨਿਕਲਣ ਦੀ ਕੋਸ਼ਿਸ਼ ਕਰੋ ਅਤੇ ਉਹ ਕੰਮ ਕਰੋ ਜਿਸ ਨੂੰ ਤੁਸੀ ਵਾਕਾਈ ਪਸੰਦ ਕਰਦੇ ਹੋ। ਆਰਥਿਕ ਤੌਰ ਤੇ ਸੁਧਾਰ ਦੇ ਚਲਦੇ ਤੁਸੀਂ ਆਸਾਨੀ ਨਾਲ ਕਾਫੀ ਸਮੇਂ ਤੋਂ ਲੰਬੇ ਬਿਲ ਅਤੇ ਉਧਾਰ ਚੁਕਾ ਸਕੋਗੇ। ਕਿਸੇ ਨਜ਼ਦੀਕੀ ਰਿਸ਼ਤੇਦਾਰ ਜਾਂ ਦੋਸਤ ਤੋਂ ਮਿਲੀ ਚੰਗੀ ਖਬਰ ਦੇ ਨਾਲ ਦਿਨ ਦੀ ਸ਼ੁਰੂਆਤ ਹੋਵੇਗੀ।

ਬ੍ਰਿਸ਼ਚਕ : ਖਾਸ ਲੋਕ ਅਜਿਹੀ ਕਿਸੇ ਵੀ ਯੋਜਨਾ ਵਿਚ ਪੈਸੇ ਲਗਾਉਣ ਲਈ ਤਿਆਰ ਹੋਣਗੇ ਜਿਸ ਤੋਂ ਸੰਭਾਵਨਾ ਨਜ਼ਰ ਆਵੇ ਅਤੇ ਵਿਸ਼ੇਸ਼ ਹੋਵੇ। ਜੇਕਰ ਤੁਸੀਂ ਪਾਰਟੀ ਕਰਨ ਦੀ ਸੋਚ ਰਹੇ ਹੋ ਤਾਂ ਆਪਣੇ ਚੰਗੇ ਦੋਸਤਾਂ ਨੂੰ ਬੁਲਾਓ। ਅਜਿਹੇ ਕਈ ਲੋਕ ਹੋਣਗੇ ਜੋ ਤੁਹਾਡਾ ਉਤਸ਼ਾਹ ਵਧਾਉਣਗੇ।

ਧਨੁ : ਕੁਝ ਲੋਕਾਂ ਨੂੰ ਜਮੀਨ ਨਾਲ ਜੁੜੇ ਕਿਸੇ ਮਸਲੇ ਨੂੰ ਲੈ ਕੇ ਪੈਸਾ ਖਰਚਾ ਕਰਨਾ ਪੈ ਸਕਦਾ ਹੈ। ਤੁਹਾਡਾ ਗਿਆਨ ਅਤੇ ਵਧੀਆ ਹਾਸਾ ਤੁਹਾਡੇ ਚਾਰੇ ਪਾਸੇ ਦੇ ਲੋਕਾਂ ਨੂੰ ਪ੍ਰਭਾਵਿਤ ਕਰੇਗਾ।

ਮਕਰ : ਖਾਣ ਪੀਣ ਸਮੇਂ ਸਾਵਧਾਨ ਰਹੋ। ਲਾਪਰਵਾਹੀ ਬਿਮਾਰੀ ਦੀ ਵਜਾ ਬਣ ਸਕਦੀ ਹੈ। ਤੁਸੀ ਦੂਜਿਆਂ ਤੇ ਕੁਝ ਜ਼ਿਆਦਾ ਖਰਚ ਕਰ ਸਕਦੇ ਹੋ। ਕਿਸੇ ਦਿਲਚਸਪ ਇਨਸਾਨ ਨਾਲ ਮਿਲਣ ਦੀ ਸੰਭਾਵਨਾ ਹੈ। ਆਪਣੇ ਪੇਸ਼ੇਵਰ ਹੁਨਰਾਂ ਨੂੰ ਵਧਾਕੇ ਆਪਣੇ ਕੈਰੀਅਰ ਵਿਚ ਨਵੇਂ ਦਰਵਾਜ਼ੇ ਖੋਲ ਸਕਦੇ ਹੋ।

ਕੁੰਭ : ਭਾਵਨਾਵਾਂ ਤੇ ਨਿਯੰਤਰਣ ਰੱਖਣ ਦੀ ਲੋੜ ਹੈ। ਆਪਣੇ ਪੈਸੇ ਨੂੰ ਨਿਵੇਸ਼ ਅਤੇ ਬਚਤ ਲਈ ਤੁਹਾਨੂੰ ਪਰਿਵਾਰ ਦੇ ਮੈਂਬਰਾਂ ਨਾਲ ਗੱਲ ਬਾਤ ਕਰਨ ਦੀ ਲੋੜ ਹੈ। ਉਨ੍ਹਾਂ ਦੀ ਸਲਾਹ ਤੁਹਾਡੀ ਆਰਥਿਕ ਸਥਿਤੀ ਨੂੰ ਸੁਧਾਰਨ ਵਿਚ ਮਦਦਗਾਰ ਸਾਬਿਤ ਹੋਵੇਗੀ। ਰਿਸ਼ਤੇਦਾਰਾਂ ਤੋਂ ਅਚਾਨਕ ਤੋਹਫਾ ਮਿਲ ਸਕਦਾ ਹੈ।

ਮੀਨ : ਤੁਹਾਡਾ ਆਰਥਿਕ ਪੱਖ ਮਜ਼ਬੂਤ ਹੋਣ ਦੀ ਪੂਰੀ ਸੰਭਾਵਨਾ ਹੈ। ਜੇਕਰ ਤੁਸੀਂ ਕਿਸੇ ਵਿਅਕਤੀ ਨੂੰ ਪੈਸਾ ਉਧਾਰ ਦਿੱਤਾ ਸੀ ਤਾਂ ਤੁਹਾਨੂੰ ਪੈਸਾ ਮਿਲਣ ਦੀ ਉਮੀਦ ਹੈ। ਕੰਮਕਾਰ ਵਿਚ ਤੁਸੀ ਆਪਣੇ ਕੰਮ ਵਿਚ ਪ੍ਰਗਤੀ ਦੇਖੋਗੇ।

Continue Reading

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

By

 

ਮੇਖ : ਵਪਾਰ ਅਤੇ ਨੌਕਰੀ ਵਿੱਚ ਅਧੀਨ ਲੋਕਾਂ ਦੇ ਨਾਲ ਮਤਭੇਦ ਦੂਰ ਹੋਣਗੇ। ਘਰ ਵਿੱਚ ਕਿਸੇ ਦੀ ਸਿਹਤ ਦੀ ਚਿੰਤਾ ਹੋ ਸਕਦੀ ਹੈ।

ਬ੍ਰਿਖ : ਮਾਤਾ ਪਿਤਾ ਦੀ ਸੇਵਾ ਵਿੱਚ ਰੁਚੀ ਰਹੇਗੀ। ਸਿਹਤ ਦੀ ਨਜਰ ਅੰਦਾਜੀ ਨਾ ਕਰੋ। ਯਾਤਰਾ ਟਾਲੋ। ਪੂੰਜੀ-ਨਿਵੇਸ਼ ਕਰਨ ਲਈ ਧਿਆਨ ਰੱਖੋ।

ਮਿਥੁਨ : ਦੋਸਤਾਂ ਦੇ ਵਿੱਚ ਗਲਤਫਹਿਮੀ ਹੋ ਸਕਦੀ ਹੈ। ਕਾਰਜਕੁਸ਼ਲਤਾ ਵਿੱਚ ਵਾਧਾ ਹੋਵੇਗਾ। ਲੈਣ-ਦੇਣ ਕਰਦੇ ਸਮੇਂ ਸੰਭਲ ਕੇ ਲੈਣ-ਦੇਣ ਕਰੋ। ਅਧਿਆਤਮਕਤਾ ਦੇ ਪ੍ਰਤੀ ਰੁਚੀ ਜ਼ਿਆਦਾ ਰਹੇਗੀ। ਤੁਸੀਂ ਲਾਭ ਦੇ ਲਾਲਚ ਵਿੱਚ ਨਾ ਫਸੋ।

ਕਰਕ : ਵਿਦਿਆਰਥੀਆਂ ਨੂੰ ਤਸੱਲੀਬਖਸ਼ ਨਤੀਜੇ ਨਹੀਂ ਮਿਲਣਗੇ। ਕਾਰਜਪ੍ਰਣਾਲੀ ਵਿੱਚ ਤਬਦੀਲੀ ਨਾਲ ਲਾਭ ਦੀ ਸੰਭਾਵਨਾ ਹੈ। ਧਰਮ ਕਰਮ ਵਿੱਚ ਰੁਚੀ ਵਧੇਗੀ।

ਸਿੰਘ : ਕਿਸੇ ਵਿਆਹ ਪਾਰਟੀ ਵਿੱਚ ਜਾਣ ਦਾ ਮੌਕਾ ਮਿਲ ਸਕਦਾ ਹੈ। ਪਤੀ ਪਤਨੀ ਵਿਚਾਲੇ ਆਪਸੀ ਤਕਰਾਰ ਹੋ ਸਕਦੀ ਹੈ। ਸਿਹਤ ਠੀਕ ਰਹੇਗੀ। ਵਪਾਰ ਵਿੱਚ ਵਾਧਾ ਹੋਵੇਗਾ। ਨਵੇਂ ਸੰਪਰਕ ਅਤੇ ਜਾਣ ਪਹਿਚਾਣ ਵਪਾਰ ਦੇ ਖੇਤਰ ਲਈ ਲਾਭਦਾਇਕ ਹੋਣਗੇ।

ਕੰਨਿਆ : ਮੌਸਮੀ ਰੋਗ ਪ੍ਰੇਸ਼ਾਨ ਕਰ ਸਕਦਾ ਹੈ। ਆਰਥਿਕ ਹਾਲਤ ਚੰਗੀ ਰਹੇਗੀ। ਰੱਬ ਦੀ ਭਗਤੀ ਵਿੱਚ ਮਨ ਲੱਗੇਗਾ। ਨਿਵੇਸ਼ ਨਾਲ ਲਾਭ ਹੋਵੇਗਾ। ਯਾਤਰਾ ਹੋ ਸਕਦੀ ਹੈ। ਪੂਰਾ ਦਿਨ ਖੁਸ਼ੀ ਅਤੇ ਪ੍ਰਸੰਨਤਾ ਨਾਲ ਭਰਿਆ ਰਹੇਗਾ।

ਤੁਲਾ : ਨੌਜਵਾਨਾਂ ਨੂੰ ਕੈਰੀਅਰ ਦੇ ਚੰਗੇ ਮੌਕੇ ਮਿਲਣਗੇ। ਔਲਾਦ ਤੁਹਾਡੀ ਆਗਿਆ ਵਿੱਚ ਰਹੇਗੀ। ਯਾਤਰਾ ਲਾਭਦਾਇਕ ਰਹੇਗੀ। ਵਪਾਰਕ ਖੇਤਰ ਵਿੱਚ ਕੰਮ ਦੀ ਪ੍ਰਸ਼ੰਸਾ ਹੋਣ ਨਾਲ ਕੰਮ ਦੇ ਪ੍ਰਤੀ ਉਤਸ਼ਾਹ ਵਧੇਗਾ।

ਬ੍ਰਿਸਚਕ : ਖਾਣ-ਪੀਣ ਵਿੱਚ ਰੁਚੀ ਵਧੇਗੀ। ਤੁਹਾਡਾ ਆਕਰਸ਼ਨ ਵਧੇਗਾ। ਸਰੀਰਕ ਰੂਪ ਨਾਲ ਵੀ ਸਿਹਤਮੰਦ ਰਹੋਗੇ। ਦੋਸਤਾਂ ਦੇ ਨਾਲ ਦਿਨ ਖੁਸ਼ੀ ਦੇ ਨਾਲ ਗੁਜ਼ਰੇਗਾ। ਵਪਾਰਕ ਖੇਤਰ ਵਿੱਚ ਵੀ ਲਾਭ ਪ੍ਰਾਪਤ ਹੋਵੇਗਾ।

ਧਨੁ : ਮਿਹਨਤ ਨਾਲ ਸਫਲਤਾ ਦੇ ਦਰਵਾਜੇ ਖੁੱਲਣਗੇ। ਪਰਿਵਾਰਕ ਜੀਵਨ ਸੁੱਖਮਈ ਗੁਜ਼ਰੇਗਾ। ਦੁਸ਼ਮਣ ਹਾਰਨਗੇ। ਮਹਿਮਾਨਾਂ ਦਾ ਆਗਮਨ ਹੋ ਸਕਦਾ ਹੈ। ਨਿਵੇਸ਼ ਨਾਲ ਲਾਭ ਹੋ ਸਕਦਾ ਹੈ।

ਮਕਰ : ਵਪਾਰਕ ਯਾਤਰਾ ਲਾਭਦਾਇਕ ਸਿੱਧ ਹੋ ਸਕਦੀ ਹੈ। ਨਿਵੇਸ਼ ਨਾਲ ਲਾਭ ਹੋ ਸਕਦਾ ਹੈ। ਸਮਾਜਿਕ ਖੇਤਰ ਵਿੱਚ ਵੀ ਮਾਨ ਸਨਮਾਨ ਪ੍ਰਾਪਤ ਹੋਵੇਗਾ। ਪਰਿਵਾਰਕ ਮੈਂਬਰਾਂ ਦੇ ਨਾਲ ਸਮਾਂ ਬਿਤਾ ਸਕੋਗੇ।

ਕੁੰਭ : ਵਿਵਾਹਿਕ ਸਮੱਸਿਆਵਾਂ ਹੱਲ ਹੋਣਗੀਆਂ। ਵਿਦਿਆਰਥੀਆਂ ਦਾ ਮਨ ਪੜਾਈ ਤੋਂ ਭਟਕ ਸਕਦਾ ਹੈ। ਗੁਪਤ ਦੁਸ਼ਮਣ ਸਰਗਰਮ ਰਹਿਣਗੇ।

ਮੀਨ : ਯਾਤਰਾ ਦੇ ਦੌਰਾਨ ਸਾਵਧਾਨੀ ਵਰਤੋ। ਸਰੀਰ ਵਿੱਚ ਆਲਸ ਦਾ ਭਾਵ ਰਹੇਗਾ। ਪੁਰਾਣੇ ਦੋਸਤਾਂ ਨੂੰ ਮਿਲਣ ਦਾ ਮਨ ਕਰੇਗਾ। ਵਿਦੇਸ਼ ਜਾਂ ਦੂਰ ਦੇਸ਼ ਤੋਂ ਸ਼ੁਭ ਸਮਾਚਾਰ ਪ੍ਰਾਪਤ ਹੋਣਗੇ।

 

Continue Reading

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

By

 

 

ਮੇਖ : ਤੁਹਾਡੇ ਮਨ ਵਿੱਚ ਕੋਈ ਨਵੀਂ ਕਾਰਜ ਯੋਜਨਾ ਬਣ ਸਕਦੀ ਹੈ ਅਤੇ ਤੁਹਾਡੀ ਕੋਸ਼ਿਸ਼ ਸਫਲ ਵੀ ਰਹੇਗੀ। ਸਿਹਤ ਵਿੱਚ ਉਤਾਰ-ਚੜਾਵ ਦੇਖਣ ਨੂੰ ਮਿਲ ਸਕਦਾ ਹੈ। ਸਿਹਤ ਨੂੰ ਲੈ ਕੇ ਥੋੜ੍ਹੀ ਚੇਤੰਨਤਾ ਵਰਤੋ। ਵਪਾਰ ਵਿੱਚ ਕਿਸੇ ਨੂੰ ਵੱਡੀ ਰਕਮ ਉਧਾਰ ਦੇਣ ਤੋਂ ਬਚੋ, ਕਿਉਂਕਿ ਇਸ ਨਾਲ ਤੁਹਾਨੂੰ ਨੁਕਸਾਨ ਹੋ ਸਕਦਾ ਹੈ।

ਬ੍ਰਿਖ : ਯਾਤਰਾ ਦੇ ਦੌਰਾਨ ਵਾਹਨ ਚਲਾਉਂਦੇ ਵਕਤ ਸਾਵਧਾਨੀ ਵਰਤਣ ਦੀ ਲੋੜ ਹੈ, ਕਿਉਂਕਿ ਸੱਟ ਲੱਗਣ ਦਾ ਖ਼ਤਰਾ ਹੋ ਸਕਦਾ ਹੈ। ਪਰਿਵਾਰ ਵਿੱਚ ਕਿਸੇ ਪਿਆਰੇ ਵਿਅਕਤੀ ਨਾਲ ਦੁਖਦ ਸਮਾਚਾਰ ਮਿਲ ਸਕਦਾ ਹੈ, ਜਿਸਦੇ ਨਾਲ ਮਨ ਉਦਾਸ ਰਹੇਗਾ। ਵਪਾਰ ਵਿੱਚ ਕੋਈ ਵੱਡੇ ਮੌਕੇ ਮਿਲ ਸਕਦੇ ਹਨ, ਜਿਸਦੇ ਨਾਲ ਆਰਥਿਕ ਹਾਲਤ ਬਿਹਤਰ ਹੋਵੇਗੀ।

ਮਿਥੁਨ : ਪਰਿਵਾਰ ਦੇ ਨਾਲ ਕੁੱਝ ਮਨ ਮੁਟਾਵ ਦਾ ਸਾਮਣਾ ਕਰਨਾ ਪੈ ਸਕਦਾ ਹੈ, ਜਿਸਦੇ ਨਾਲ ਉਨ੍ਹਾਂ ਦਾ ਮੂਡ ਖ਼ਰਾਬ ਰਹੇਗਾ। ਗ਼ੁੱਸੇ ਵਿੱਚ ਆ ਕੇ ਕੋਈ ਵੱਡਾ ਫ਼ੈਸਲਾ ਨਾ ਲਓ, ਕਿਉਂਕਿ ਇਸਦੇ ਨਤੀਜਾ ਭਵਿੱਖ ਵਿੱਚ ਨਕਾਰਾਤਮਕ ਹੋ ਸਕਦੇ ਹਨ। ਵਪਾਰ ਵਿੱਚ ਸਾਥੀ ਵਰਗ ਦਾ ਵਿਰੋਧ ਦੇਖਣ ਨੂੰ ਮਿਲ ਸਕਦਾ ਹੈ।

ਕਰਕ : ਤੁਹਾਡੇ ਵੱਲੋਂ ਕੀਤੇ ਗਏ ਕੰਮਾਂ ਦੀ ਸਫਲਤਾ ਦੀ ਸੰਭਾਵਨਾ ਜਿਆਦਾ ਹੈ। ਤੁਸੀਂ ਕਿਸੇ ਮਹੱਤਵਪੂਰਣ ਵਿਅਕਤੀ ਨਾਲ ਮਿਲ ਸਕਦੇ ਹੋ, ਜਿਸਦੇ ਨਾਲ ਵਪਾਰ ਵਿੱਚ ਲਾਭ ਹੋ ਸਕਦਾ ਹੈ। ਕੋਈ ਨਵੀਂ ਡੀਲ ਜਾਂ ਸਮਝੌਤਾ ਵੀ ਹੋ ਸਕਦਾ ਹੈ। ਪਤਨੀ ਅਤੇ ਬੱਚਿਆਂ ਦੀ ਸਿਹਤ ਠੀਕ ਰਹੇਗੀ।

ਸਿੰਘ : ਬਾਣੀ ਉੱਤੇ ਸੰਜਮ ਰੱਖਣਾ ਬਹੁਤ ਜਰੂਰੀ ਹੈ। ਕਿਸੇ ਵੀ ਪ੍ਰਕਾਰ ਦੇ ਵਿਵਾਦ ਵਿੱਚ ਨਾ ਫਸੋ, ਕਿਉਂਕਿ ਇਸ ਨਾਲ ਬੇਇੱਜ਼ਤੀ ਦਾ ਸਾਮਨਾ ਕਰਨਾ ਪੈ ਸਕਦਾ ਹੈ। ਵਪਾਰ ਵਿੱਚ ਰੁਕਿਆ ਹੋਇਆ ਪੈਸਾ ਨਾ ਮਿਲਣ ਨਾਲ ਆਰਥਿਕ ਹਾਲਤ ਵਿਗੜ ਸਕਦੀ ਹੈ।

ਕੰਨਿਆ : ਪਰਿਵਾਰ ਦੇ ਨਾਲ ਬਾਹਰ ਘੁੰਮਣ ਦਾ ਵਧੀਆ ਮੌਕਾ ਮਿਲ ਸਕਦਾ ਹੈ। ਮੌਸਮ ਨਾਲ ਸਬੰਧਤ ਕੁੱਝ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਵਪਾਰ ਵਿੱਚ ਗਿਰਾਵਟ ਦੀ ਹਾਲਤ ਬਣ ਸਕਦੀ ਹੈ, ਇਸ ਲਈ ਚੇਤੰਨ ਰਹੋ। ਨੌਕਰੀਪੇਸ਼ਾ ਲੋਕਾਂ ਦਾ ਅਧਿਕਾਰੀਆਂ ਨਾਲ ਵਿਵਾਦ ਹੋ ਸਕਦਾ ਹੈ।

ਤੁਲਾ : ਕਿਸੇ ਨਵੇਂ ਕਾਰਜ ਦੀ ਸ਼ੁਰੂਆਤ ਦੇ ਯੋਗ ਬਣ ਰਹੇ ਹਨ, ਜਿਸ ਨਾਲ ਤੁਹਾਨੂੰ ਸਫਲਤਾ ਮਿਲੇਗੀ। ਵਪਾਰ ਵਿੱਚ ਵੱਡੇ ਆਰਥਿਕ ਲਾਭ ਦੇ ਸੰਕੇਤ ਹਨ, ਖਾਸ ਤੌਰ ਤੇ ਰਿਸ਼ਤੇਦਾਰਾਂ ਅਤੇ ਦੋਸਤਾਂ ਤੋਂ ਮਦਦ ਮਿਲਣ ਦੀ ਸੰਭਾਵਨਾ ਹੈ। ਪਰਿਵਾਰ ਵਿੱਚ ਮਾਂਗਲਿਕ ਕਾਰਜ ਦੇ ਆਯੋਜਨ ਦੀ ਸੰਭਾਵਨਾ ਹੈ।

ਬ੍ਰਿਸ਼ਚਕ : ਕਿਸੇ ਨਵੇਂ ਕਾਰਜ ਦੀ ਸ਼ੁਰੂਆਤ ਕਰ ਸਕਦੇ ਹੋ ਅਤੇ ਕਾਰਜ ਖੇਤਰ ਵਿੱਚ ਕੋਈ ਵੱਡਾ ਆਫਰ ਵੀ ਮਿਲ ਸਕਦਾ ਹੈ, ਜਿਸ ਦੇ ਨਾਲ ਆਰਥਿਕ ਸਮਸਿਆਵਾਂ ਤੋਂ ਰਾਹਤ ਮਿਲੇਗੀ। ਪਰਿਵਾਰ ਵਿੱਚ ਮਾਂਗਲਿਕ ਕਾਰਜ ਹੋ ਸਕਦੇ ਹਨ।

ਧਨੁ : ਕਿਸੇ ਵੱਡੇ ਨਿਵੇਸ਼ ਜਾਂ ਨਵੇਂ ਕਾਰਜ ਦੀ ਸ਼ੁਰੂਆਤ ਤੋਂ ਪਹਿਲਾਂ ਚੰਗੀ ਤਰ੍ਹਾਂ ਵਿਚਾਰ ਕਰੋ, ਤਾਂ ਕਿ ਭਵਿੱਖ ਵਿੱਚ ਨੁਕਸਾਨ ਨਾ ਹੋਵੇ। ਤੁਹਾਨੂੰ ਮਾਨਸਿਕ ਤਨਾਓ ਹੋ ਸਕਦਾ ਹੈ। ਵਾਹਨ ਚਲਾਉਂਦੇ ਸਮੇਂ ਸਾਵਧਾਨੀ ਵਰਤੋ।

ਮਕਰ : ਕਿਸੇ ਕੰਮ ਵਿੱਚ ਅਸਫਲਤਾ ਜਾਂ ਆਰਥਿਕ ਨੁਕਸਾਨ ਦਾ ਸਾਮਨਾ ਕਰਨਾ ਪੈ ਸਕਦਾ ਹੈ। ਕਿਸੇ ਨੂੰ ਉਧਾਰ ਪੈਸਾ ਦੇਣ ਤੋਂ ਬਚੋ ਅਤੇ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚੋ। ਹਾਲਾਂਕਿ , ਪਰਿਵਾਰ ਤੋਂ ਆਰਥਿਕ ਮਦਦ ਮਿਲ ਸਕਦੀ ਹੈ, ਜਿਸਦੇ ਨਾਲ ਕੁੱਝ ਰਾਹਤ ਮਹਿਸੂਸ ਹੋਵੇਗੀ।

ਕੁੰਭ : ਕਿਸੇ ਵਿਅਕਤੀ ਨਾਲ ਮਿਲ ਸਕਦੇ ਹੋ, ਜਿਸਦੇ ਨਾਲ ਤੁਹਾਡਾ ਲੰਬਿਤ ਕਾਰਜ ਪੂਰਾ ਹੋਵੇਗਾ ਅਤੇ ਤੁਹਾਨੂੰ ਮਾਨਸਿਕ ਸ਼ਾਂਤੀ ਮਿਲੇਗੀ। ਪਰਿਵਾਰ ਅਤੇ ਬੱਚਿਆਂ ਦੇ ਨਾਲ ਬਾਹਰ ਘੁੰਮਣ ਦੀ ਯੋਜਨਾ ਬਣ ਸਕਦੀ ਹੈ, ਜੋ ਤੁਹਾਨੂੰ ਖੁਸ਼ ਰੱਖੇਗੀ।

ਮੀਨ : ਸਿਹਤ ਵਧੀਆ ਰਹੇਗੀ ਅਤੇ ਪਰਿਵਾਰ ਵਿੱਚ ਨਵਾਂ ਮਹਿਮਾਨ ਆ ਸਕਦਾ ਹੈ। ਕਾਰਜ ਖੇਤਰ ਵਿੱਚ ਤੁਹਾਨੂੰ ਕੋਈ ਵੱਡਾ ਮੌਕਾ ਮਿਲ ਸਕਦਾ ਹੈ, ਜਿਸਦੇ ਨਾਲ ਤੁਹਾਡੀ ਆਰਥਿਕ ਹਾਲਤ ਮਜਬੂਤ ਹੋਵੇਗੀ।

Continue Reading

Latest News

Trending