Mohali
ਬੀਮਾ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ

ਐਸ ਏ ਐਸ ਨਗਰ, 25 ਨਵੰਬਰ (ਸ.ਬ.) ਓਰੀਐਂਟਲ ਇੰਸ਼ੋਰੈਂਸ ਕੰਪਨੀ ਵਲੋਂ ਨਜ਼ਦੀਕੀ ਪਿੰਡ ਸੈਦਪੁਰ ਵਿਖੇ ਬੀਮਾ ਕਰਵਾਉਣ ਬਾਰੇ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦੌਰਾਨ ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ।
ਇਸ ਮੌਕੇ ਕੰਪਨੀ ਦੇ ਸੀਨੀਅਰ ਡਿਵੀਜ਼ਨਲ ਮੈਨੇਜਰ ਕੰਵਲਜੀਤ ਬੇਦੀ ਅਤੇ ਵਿਜੀਲੈਂਸ ਅਫਸਰ ਜਤਿੰਦਰਪਾਲ ਸਿੰਘ ਨੇ ਲੋਕਾਂ ਨੂੰ ਬੀਮੇ ਦੇ ਲਾਭਾਂ ਬਾਰੇ ਜਾਗਰੂਕ ਕੀਤਾ ਅਤੇ ਲੋਕਾਂ ਨੂੰ ਆਪਣੇ ਵਾਹਨਾਂ ਦੇ ਨਾਲ ਨਾਲ ਆਪਣਾ ਸਿਹਤ ਬੀਮਾ ਕਰਵਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ। ਉਹਨਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਆਪਣੇ ਬੀਮੇ ਦੇ ਕਲੇਮ ਅਤੇ ਨਵਾਂ ਬੀਮਾ ਕਰਵਾਉਣ ਬਾਰੇ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਕੰਪਨੀ ਦੇ ਦਫਤਰ ਨਾਲ ਸਿੱਧਾ ਸੰਪਰਕ ਕਰ ਸਕਦਾ ਹੈ।
ਇਸ ਮੌਕੇ ਵਿਜੀਲੈਂਸ ਵਿਭਾਗ ਦੇ ਕੰਮ ਕਾਰ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਸ਼ਿਕਾਇਤ ਕਰਨ ਬਾਰੇ ਜਾਣੂੰ ਕਰਵਾਇਆ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਵਿਰੁੱਧ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਹੈ ਤਾਂ ਜੋ ਇਸ ਕਰੋਪੀ ਨੂੰ ਜੜ੍ਹੋਂ ਖਤਮ ਕੀਤਾ ਜਾ ਸਕੇ।
ਇਸ ਤੋਂ ਪਹਿਲਾਂ ਕੈਂਪ ਵਿਚ ਪਹੁੰਚਣ ਤੇ ਪਿੰਡ ਦੇ ਸਰਪੰਚ ਨਰਿੰਦਰ ਸੋਨੀ ਨੇ ਕੈਂਪ ਵਿੱਚ ਪਹੁੰਚਣ ਤੇ ਕੰਪਨੀ ਦੇ ਅਧਿਕਾਰੀਆਂ ਦਾ ਸੁਆਗਤ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਤੇ ਪਤਵੰਤੇ ਮੌਜੂਦ ਸਨ।
Mohali
ਮੁਹਾਲੀ ਪੁਲੀਸ ਨੇ ਚੰਡੀਗੜ੍ਹ ਮੁਹਾਲੀ ਹੱਦ ਤੇ ਨਹੀਂ ਪਹੁੰਚਣ ਦਿੱਤੇ ਕਿਸਾਨ, ਥਾਂ ਥਾਂ ਤੇ ਪੁਲੀਸ ਦਾ ਪਹਿਰਾ

ਪੁਲੀਸ ਨੇ ਰਸਤੇ ਵਿੱਚ ਰੋਕੇ ਕਿਸਾਨ, ਕਈਆਂ ਨੂੰ ਹਿਰਾਸਤ ਵਿੱਚ ਲਿਆ, ਵੱਖ ਵੱਖ ਥਾਣਿਆਂ ਵਿੱਚ ਕੀਤਾ ਬੰਦ
ਐਸ ਏ ਐਸ ਨਗਰ, 5 ਮਾਰਚ (ਪਰਵਿੰਦਰ ਕੌਰ ਜੱਸੀ) ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਚੰਡੀਗੜ੍ਹ ਵਿਖੇ ਲਗਾਏ ਜਾਣ ਵਾਲੇ ਪੱਕੇ ਧਰਨੇ ਨੂੰ ਮੁਹਾਲੀ ਪੁਲੀਸ ਵਲੋਂ ਅੱਜ ਨਾਕਾਮ ਕਰ ਦਿੱਤਾ ਗਿਆ। ਇਸ ਦੌਰਾਨ ਪੁਲੀਸ ਨੇ ਵੱਖ ਵੱਖ ਇਲਾਕਿਆਂ ਵਿੱਚ ਨਾਕੇਬੰਦੀ ਕਰਕੇ ਚੰਡੀਗੜ੍ਹ ਆਉਣ ਵਾਲੇ ਕਿਸਾਨਾਂ ਨੂੰ ਮੁਹਾਲੀ ਅੰਦਰ ਆਉਣ ਹੀ ਨਹੀਂ ਦਿੱਤਾ ਗਿਆ।
ਪੁਲੀਸ ਵਲੋਂ ਵੱਡੇ ਕਿਸਾਨ ਆਗੂਆਂ ਨੂੰ ਰਾਤ ਸਮੇਂ ਹੀ ਘਰਾਂ ਵਿੱਚ ਨਜਰਬੰਦ ਕਰ ਦਿੱਤਾ ਗਿਆ ਸੀ ਅਤੇ ਜਿਹੜੇ ਕਿਸਾਨ ਅੱਜ ਮੁਹਾਲੀ ਆ ਰਹੇ ਸਨ, ਉਨਾਂ ਨੂੰ ਪੁਲੀਸ ਵਲੋਂ ਰਸਤੇ ਵਿਚ ਹੀ ਰੋਕ ਦਿੱਤਾ ਗਿਆ। ਇਸ ਦੌਰਾਨ ਸਵੇਰੇ ਮੁਹਾਲੀ ਸ਼ਹਿਰ ਵਿਚ ਤਾਂ ਸ਼ਾਂਤੀ ਰਹੀ ਅਤੇ ਕਿਤੇ ਵੀ ਜਾਮ ਨਹੀਂ ਲੱਗਾ, ਪ੍ਰੰਤੂ ਜ਼ੀਰਕਪੁਰ ਚੰਡੀਗੜ੍ਹ, ਕੁਰਾਲੀ ਤੋਂ ਮੁਹਾਲੀ ਅਤੇ ਘੜੂੰਆ ਵਿਖੇ ਜਾਮ ਲੱਗਾ ਰਿਹਾ ਅਤੇ ਆਮ ਲੋਕ ਕਈ ਘੰਟੇ ਜਾਮ ਵਿਚ ਫਸੇ ਰਹੇ।
ਕਿਸਾਨਾਂ ਨੂੰ ਰੋਕਣ ਲਈ ਮੁਹਾਲੀ ਪੁਲੀਸ ਵਲੋਂ ਪੂਰੇ ਜਿਲੇ ਵਿੱਚ 700 ਦੇ ਕਰੀਬ ਪੁਲੀਸ ਅਫਸਰ ਅਤੇ ਕਰਮਚਾਰੀ ਤੈਨਾਤ ਕੀਤੇ ਗਏ ਸਨ ਅਤੇ ਜਗਾ ਜਗਾ ਤੇ ਨਾਕੇ ਲਗਾ ਕੇ ਆਉਣ ਜਾਣ ਵਾਲਿਆਂ ਦੀ ਜਾਂਚ ਕੀਤੀ ਜਾ ਰਹੀ ਸੀ।
ਇਸ ਦੌਰਾਨ ਕੁਝ ਕਿਸਾਨ ਜਿਹਨਾਂ ਦੀ ਤਦਾਤ 25 ਤੋਂ 30 ਦੱਸੀ ਜਾ ਰਹੀ ਹੈ, ਪੁਲੀਸ ਨੂੰ ਚਕਮਾ ਦੇ ਕੇ ਕਿਸੇ ਤਰਾਂ ਮੁਹਾਲੀ ਵਿੱਚ ਦਾਖਲ ਹੋਣ ਵਿੱਚ ਸਫਲ ਰਹੇ, ਜਿਨਾਂ ਨੂੰ ਮੁਹਾਲੀ ਪੁਲੀਸ ਵਲੋਂ ਹਿਰਾਸਤ ਵਿੱਚ ਲੈ ਕੇ ਮਟੌਰ ਪੁਲੀਸ ਸਟੇਸ਼ਨ ਲਿਆਂਦਾ ਗਿਆ। ਪੁਲੀਸ ਨੇ 1 ਦਰਜਨ ਦੇ ਕਰੀਬ ਟਰੈਕਟਰ ਟਰਾਲੀਆਂ ਨੂੰ ਵੀ ਆਪਣੇ ਕਬਜੇ ਵਿਚ ਲਿਆ ਹੈ। ਪੁਲੀਸ ਵਲੋਂ ਥਾਣੇ ਵਿੱਚ ਲਿਆਂਦੇ ਸਾਰੇ ਕਿਸਾਨਾਂ ਨੂੰ ਲੰਗਰ ਵੀ ਛਕਾਇਆ ਗਿਆ।
ਦੁਪਹਿਰ ਸਮੇਂ ਜੇਲ ਰੋਡ ਤੇ ਪੁਲੀਸ ਵਲੋਂ ਮੁਹਾਲੀ ਤੋਂ ਚੰਡੀਗੜ੍ਹ ਰੇਲਵੇ ਸਟੇਸ਼ਨ ਤੇ ਲਿਜਾਏ ਜਾ ਰਹੇ ਕੁਝ ਸਵਰਾਜ ਟਰੈਕਟਰ ਵਾਲਿਆਂ ਨੂੰ ਇਸ ਕਰਕੇ ਰੋਕ ਲਿਆ ਕਿਉਂਕਿ ਟਰੈਕਟਰ ਚਲਾਉਣ ਵਾਲਿਆਂ ਦੇ ਮੂੰਹ ਬੰਨੇ ਹੋਏ ਸਨ। ਪੁਲੀਸ ਨੇ ਕਰੀਬ ਅੱਧੇ ਘੰਟੇ ਬਾਅਦ ਪੂਰੀ ਜਾਂਚ ਪੜਤਾਲ ਤੋਂ ਬਾਅਦ ਹੀ ਸਵਰਾਜ ਕੰਪਨੀ ਦੇ ਟਰੈਕਟਰਾਂ ਨੂੰ ਚੰਡੀਗੜ੍ਹ ਜਾਣ ਦੀ ਆਗਿਆ ਦਿੱਤੀ।
ਮੁਹਾਲੀ ਪੁਲੀਸ ਤੋਂ ਇਲਾਵਾ ਚੰਡੀਗੜ੍ਹ ਪੁਲੀਸ ਵਲੋਂ ਵੀ ਕਿਸਾਨਾਂ ਨੂੰ ਰੋਕਣ ਲਈ ਪੁਖਤਾ ਪ੍ਰਬੰਧ ਕੀਤੇ ਹੋਏ ਸਨ। ਚੰਡੀਗੜ੍ਹ ਪੁਲੀਸ ਵਲੋਂ ਬੈਰੀਕੇਟਿੰਗ ਕੀਤੀ ਹੋਈ ਸੀ ਅਤੇ ਮਿੱਟੀ ਨਾਲ ਭਰੇ ਕਈ ਟਿੱਪਰ ਵੀ ਖੜੇ ਕੀਤੇ ਹੋਏ ਸਨ। ਇਸ ਦੌਰਾਨ ਚੰਡੀਗੜ੍ਹ ਮੁਹਾਲੀ ਹੱਦ ਤੇ ਪੈਂਦੀ ਜੇਲ੍ਹ ਰੋਡ ਤੇ ਚੰਡੀਗੜ੍ਹ ਪੁਲੀਸ ਵਲੋਂ ਇਕ ਬਿਲਡਰ ਨੂੰ ਰੋਕ ਕੇ ਉਸ ਦੇ 3 ਪ੍ਰਾਈਵੇਟ ਪੀ. ਐਸ. ਓ ਜਿਨਾਂ ਕੋਲ ਪਿਸਟਲਾਂ ਸਨ, ਨੂੰ ਪੁੱਛਗਿੱਛ ਲਈ ਚੰਡੀਗੜ੍ਹ ਦੇ ਸੈਕਟਰ 49 ਵਿਚਲੇ ਪੁਲੀਸ ਸਟੇਸ਼ਨ ਲਿਆਂਦਾ ਗਿਆ।
ਐਸ.ਐਸ.ਪੀ ਮੁਹਾਲੀ ਦੀਪਕ ਪਾਰਿਕ ਵਲੋਂ ਜ਼ੀਰਕਪੁਰ ਵਿਖੇ ਪੱਕਾ ਡੇਰਾ ਲਗਾਇਆ ਹੋਇਆ ਸੀ, ਜੋ ਕਿ ਪੂਰੇ ਜਿਲੇ ਦੀ ਦੇਖ ਰੇਖ ਕਰ ਰਹੇ ਸਨ। ਕੁਰਾਲੀ ਵਿਖੇ ਜਾਮ ਲੱਗਣ ਕਾਰਨ ਪੁਲੀਸ ਨੇ ਟ੍ਰੈਫਿਕ ਨੂੰ ਸਿਸਵਾਂ ਵਾਲੇ ਪਾਸੇ ਮੋੜ ਕੇ ਜਾਮ ਖੁਲਵਾਇਆ। ਕਿਸਾਨ ਆਗੂ ਅਤੇ ਉੱਘੇ ਵਕੀਲ ਜਸਪਾਲ ਸਿੰਘ ਦੱਪਰ ਨੇ ਦੱਸਿਆ ਕਿ ਪੁਲੀਸ ਵਲੋਂ ਕਿਸਾਨਾਂ ਅਤੇ ਉਨਾਂ ਦੀਆਂ ਟਰੈਕਟਰ ਟਰਾਲੀਆਂ ਨੂੰ ਦੱਪਰ ਟੋਲ ਪਲਾਜਾ ਅਤੇ ਅਜੀਪੁਰ ਟੋਲ ਪਲਾਜਾ ਵਿਖੇ ਰੋਕ ਲਿਆ ਗਿਆ ਹੈ। ਉਨਾਂ ਦੱਸਿਆ ਕਿ ਕਿਸਾਨ ਆਗੂ ਰਜਿੰਦਰ ਸਿੰਘ ਢੋਲ ਅਤੇ ਕਰਮ ਸਿੰਘ ਕਾਰਕੌਰ ਨੂੰ ਕੱਲ ਤੋਂ ਹੀ ਜ਼ੀਰਕਪੁਰ ਥਾਣੇ ਬਿਠਾ ਕੇ ਰੱਖਿਆ ਹੋਇਆ ਹੈ। ਉਨਾਂ ਕਿਹਾ ਸਰਕਾਰ ਦਾ ਇਹ ਰਵੱਈਆ ਲੋਕਤੰਤਰ ਦਾ ਸ਼ਰੇਆਮ ਘਾਣ ਹੈ, ਜਿਸ ਦਾ ਖਮਿਆਜਾ ਸਰਕਾਰ ਨੂੰ ਆਉਣ ਵਾਲੇ ਸਮੇਂ ਵਿੱਚ ਭੁਗਤਣਾ ਪਵੇਗਾ।
ਇਸ ਸਬੰਧੀ ਕਿਸਾਨ ਆਗੂ ਪਰਮ ਬੈਦਵਾਣ ਨੇ ਦੱਸਿਆ ਕਿ ਪੁਲੀਸ ਵਲੋਂ ਅਮਰਜੀਤ ਸਿੰਘ ਪਡਿਆਲਾ ਬਲਾਕ ਪ੍ਰਧਾਨ ਰਾਜੇਵਾਲ ਨੂੰ ਫੜ ਕੇ ਫੇਜ਼ 8 ਦੇ ਥਾਣੇ ਲਿਆਂਦਾ ਗਿਆ ਹੈ। ਪਰਮਿੰਦਰ ਸਿੰਘ ਚਲਾਕੀ ਨੂੰ ਮੋਰਿੰਡਾ ਹੱਦ ਤੇ ਰੋਕ ਲਿਆ ਗਿਆ ਹੈ। ਇਸੇ ਤਰਾਂ ਰੇਸ਼ਮ ਸਿੰਘ ਬਡਾਲੀ ਜੋ ਕਿ ਕਿਸਾਨ ਯੂਨੀਅਨ ਕਾਂਦੀਆ ਦੇ ਜਿਲਾ ਮੀਤ ਪ੍ਰਧਾਨ ਹਨ, ਨੂੰ ਵੀ ਰਸਤੇ ਵਿੱਚ ਰੋਕ ਲਿਆ ਗਿਆ ਹੈ। ਕ੍ਰਿਪਾਲ ਸਿੰਘ ਸਿਆਊ ਜਿਲਾ ਪ੍ਰਧਾਨ ਰਾਜੇਵਾਲ ਨੂੰ ਕੱਲ ਤੋਂ ਹੀ ਐਰੋਸਿਟੀ ਥਾਣੇ ਵਿੱਚ ਬਿਠਾਇਆ ਹੋਇਆ ਹੈ।
Mohali
ਮਾਲ ਮਹਿਕਮੇ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਦਾ ਸੁਆਗਤ ਕੀਤਾ

ਖਰੜ, 5 ਮਾਰਚ (ਸ.ਬ.) ਆਮ ਆਦਮੀ ਘਰ ਬਚਾਓ ਮੋਰਚਾ (ਪੰਜਾਬ), ਇੰਡੀਅਨ ਐਸੋਸੀਏਸ਼ਨ ਆਫ ਲਾਇਰਜ਼ (ਪੰਜਾਬ ਯੂਨਿਟ) ਅਤੇ ਮੁਹਾਲੀ ਬਿਲਡਰ ਅਤੇ ਪ੍ਰੋਪਰਟੀ ਐਸੋਸੀਏਸ਼ਨ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਵਿੱਚ ਮਾਲ ਮਹਿਕਮੇ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਦਾ ਸੁਆਗਤ ਕਰਦਿਆਂ ਮੰਗ ਕੀਤੀ ਹੈ ਕਿ ਸੂਬੇ ਵਿੱਚ ਭ੍ਰਿਸ਼ਟਾਚਾਰ ਦੇ ਖਾਤਮੇ ਲਈ, ਇਸ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਿਆ ਜਾਵੇ ਅਤੇ ਭ੍ਰਿਸ਼ਟ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਮੋਰਚੇ ਦੇ ਕਨਵੀਨਰ ਹਰਮਿੰਦਰ ਸਿੰਘ ਮਾਵੀ, ਕਾਨੂੰਨੀ ਸਲਾਹਕਾਰ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਅਤੇ ਲਾਇਰਜ਼ ਐਸੋਸੀਏਸ਼ਨ ਦੇ ਸੂਬਾ ਸਕੱਤਰ ਜਸਪਾਲ ਸਿੰਘ ਦੱਪਰ ਨੇ ਕਿਹਾ ਕਿ ਸੂਬੇ ਵਿੱਚ ਫੈਲੇ ਭ੍ਰਿਸ਼ਟਾਚਾਰ ਕਾਰਨ ਪੰਜਾਬ ਵਿੱਚ ਕੋਈ ਵੀ ਵਿਅਕਤੀ ਜਾਂ ਕੰਪਨੀ ਨਿਵੇਸ਼ ਕਰਨ ਲਈ ਤਿਆਰ ਨਹੀਂ ਹੈ। ਉਹਨਾਂ ਕਿਹਾ ਕਿ ਸੂਬੇ ਵਿੱਚ ਫੈਲੇ ਭ੍ਰਿਸ਼ਟਾਚਾਰ ਕਾਰਨ ਪੰਜਾਬ ਦਾ ਨੌਜਵਾਨ ਵਿਦੇਸ਼ਾਂ ਵਿੱਚ ਜਾਣ ਲਈ ਮਜਬੂਰ ਹੈ। ਉਹਨਾਂ ਦੋਸ਼ ਲਗਾਇਆ ਕਿ ਮਾਲ ਮਹਿਕਮੇ ਵਿੱਚ ਹਰ ਰੋਜ਼ ਕਰੋੜਾਂ ਰੁਪਏ ਦੀ ਰਿਸ਼ਵਤ ਲਈ ਜਾਂਦੀ ਹੈ ਅਤੇ ਇਸਦੀ ਜਿੰਮੇਵਾਰੀ ਮੌਜੂਦਾ ਮੁੱਖ ਮੰਤਰੀ, ਮੰਤਰੀ, ਵਧਾਇਕ ਅਤੇ ਸੂਬੇ ਦੇ ਉਚ ਅਧਿਕਾਰੀਆਂ ਦੀ ਬਣਦੀ ਹੈ।
ਉਹਨਾਂ ਮੰਗ ਕੀਤੀ ਕਿ ਇਸ ਸਬੰਧੀ ਮਾਣਯੋਗ ਹਾਈਕੋਰਟ ਦੇ ਅਧੀਨ ਕਿਸੇ ਰਿਟਾਇਰਡ ਹਾਈਕੋਰਟ ਦੇ ਜੱਜ ਵੱਲੋਂ ਨਿਰੱਪਖ ਜਾਂਚ ਕਰਵਾ ਕੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਭ੍ਰਿਸ਼ਟਾਚਾਰ ਰੋਕਣ ਲਈ ਸਰਕਾਰ ਵੱਲੋਂ ਇੱਕ ਪੱਕੀ ਨੀਤੀ ਬਣਾਈ ਜਾਵੇ।
ਉਹਨਾਂ ਕਿਹਾ ਕਿ ਸਰਕਾਰ ਵੱਲੋਂ ਪਿੰਡਾਂ ਦੀਆਂ ਲਾਲ ਲਕੀਰਾਂ ਅਧੀਨ ਪੈਂਦੀਆਂ ਜਾਇਦਾਦਾਂ ਦੀਆਂ ਰਜਿਸਟਰੀਆਂ ਬੰਦ ਕਰਕੇ ਪੰਜਾਬ ਦੇ ਕਰੋੜਾਂ ਦਲਿਤਾਂ, ਗਰੀਬਾਂ ਅਤੇ ਬੇਜਮੀਨੇ ਲੋਕਾਂ ਨਾਲ ਬੇਇੰਨਸਾਫੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਖੁਦ ਮਿਤੀ 24.2.2024 ਨੂੰ ਇੱਕ ਪੱਤਰ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਸਾਫ ਲਿਖਆ ਹੈ ਕਿ ਲਾਲ ਲਕੀਰ ਦੀ ਰਜਿਸਟਰੀ ਲਈ ਕਿਸੇ ਵੀ ਐਨ.ਓ.ਸੀ. ਦੀ ਜਰੂਰਤ ਨਹੀਂ ਹੈ। ਉਹਨਾਂ ਮੰਗ ਕੀਤੀ ਕਿ ਪਿੰਡਾਂ ਦੀਆਂ ਫਿਰਨੀਆਂ ਦਾ ਏਰੀਆ 300 ਮੀਟਰ ਤੀਕ ਵਧਾਇਆ ਜਾਵੇ ਕਿਉਂਕਿ ਪਿੰਡਾਂ ਦੀ ਅਬਾਦੀ ਬਹੁਤ ਵੱਧ ਚੁੱਕੀ ਹੈ ਅਤੇ ਸਰਕਾਰ ਵੱਲੋਂ ਇਸ ਸਬੰਧੀ ਤੁਰੰਤ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ।
ਉਹਨਾਂ ਕਿਹਾ ਕਿ ਗੈਰ ਕਾਨੂੰਨੀ ਕਲੋਨੀਆਂ ਸਬੰਧੀ ਐਨ.ਓ.ਸੀ. ਦੀ ਸ਼ਰਤ ਵੀ ਗੈਰ ਕਾਨੂੰਨੀ ਅਤੇ ਗੈਰ ਸੰਵਿਧਾਨਕ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਅਜਿਹੀਆਂ ਬੇਲੋੜੀਆਂ ਰੋਕਾਂ ਲਗਾ ਕੇ ਰਿਸ਼ਵਤ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਅਤੇ ਇਹ ਰੋਕਾਂ ਤੁਰੰਤ ਖਤਮ ਕਰਕੇ ਸਿਸਟਮ ਨੂੰ ਸਰਲ ਬਣਾਇਆ ਜਾਵੇ।
ਉਹਨਾਂ ਕਿਹਾ ਕਿ ਮਾਲ ਅਧਿਕਾਰੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਉੱਪਰੋਂ ਬਗਾਰਾਂ ਕਰਨ ਦੀਆਂ ਹਦਾਇਤਾਂ ਆਉਂਦੀਆਂ ਹਨ, ਜਿਸ ਬਾਰੇ ਇਹਨਾਂ ਅਧਿਕਾਰੀਆਂ ਨੂੰ ਆਪਣੀਆਂ ਸਮੱਸਿਆਵਾਂ ਸਰਕਾਰ ਨੂੰ ਖੁੱਲ੍ਹ ਕੇ ਦੱਸਣੀਆਂ ਚਾਹੀਦੀਆਂ ਹਨ ਅਤੇ ਜੇਕਰ ਉਹਨਾਂ ਨੂੰ ਉੱਚ ਅਧਿਕਾਰੀਆਂ ਜਾਂ ਸਿਆਸੀ ਨੇਤਾਵਾਂ ਵੱਲੋਂ ਕੋਈ ਬਗਾਰ ਜਾਂ ਰਿਸ਼ਵਤ ਮੰਗੀ ਜਾਂਦੀ ਹੈ ਤਾਂ ਇਸ ਸਬੰਧੀ ਮੁੱਖ ਮੰਤਰੀ ਪੰਜਾਬ ਨੂੰ ਆਪਣੇ ਤੌਰ ਤੇ ਗੁਪਤ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ ਤੋਂ ਰਾਹਤ ਮਿਲ ਸਕੇ।
ਇਸ ਮੌਕੇ ਬਿਲਡਰ ਐਸੋਸੀਏਸ਼ਨ ਵੱਲੋਂ ਸ਼੍ਰੀ ਰਜਨੀਸ਼ ਖੰਨਾ, ਓਮ ਪ੍ਰਕਾਸ਼ ਅਤੇ ਨਾਰੇਸ਼ ਖੰਨਾ ਵੀ ਮੌਜੂਦ ਸਨ।
Mohali
ਸ਼ਹਿਦ ਦੀ ਮੱਖੀ ਪਾਲਣ ਸਬੰਧੀ ਟ੍ਰੇਨਿੰਗ ਕੈਂਪ 10 ਮਾਰਚ ਤੋਂ
ਐਸ ਏ ਐਸ ਨਗਰ, 5 ਮਾਰਚ (ਸ.ਬ.) ਕ੍ਰਿਸ਼ੀ ਵਿਗਿਆਨ ਕੇਂਦਰ, ਐਸ.ਏ.ਐਸ.ਨਗਰ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ (ਆਤਮਾ ਸਕੀਮ) ਜ਼ਿਲ੍ਹੇ ਵਿੱਚ ਸ਼ਹਿਦ ਦੀ ਮੱਖੀ ਪਾਲਣ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਲਈ 10 ਤੋਂ 17 ਮਾਰਚ ਤੱਕ ਟ੍ਰੇਨਿੰਗ ਕੈਂਪ ਲਗਾਦੲਆ ਜਾਵੇਗਾ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਕੈਂਪ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਥਿਤ ਮੁੱਖ ਖੇਤੀਬਾੜੀ ਅਫਸਰ , ਐਸ.ਏ.ਐਸ.ਨਗਰ ਦੇ ਦਫਤਰ ਵਿਖੇ ਲਗਾਇਆ ਜਾਵੇਗਾ।
-
International1 month ago
ਇਜ਼ਰਾਈਲ ਨੇ ਜੰਗਬੰਦੀ ਸਮਝੌਤੇ ਤਹਿਤ 90 ਫ਼ਲਸਤੀਨੀ ਕੈਦੀਆਂ ਨੂੰ ਕੀਤਾ ਰਿਹਾਅ
-
Mohali2 months ago
ਦੁਖ ਦਾ ਪ੍ਰਗਟਾਵਾ
-
International1 month ago
ਐਲ ਪੀ ਜੀ ਗੈਸ ਨਾਲ ਭਰੇ ਟੈਂਕਰ ਵਿੱਚ ਧਮਾਕੇ ਦੌਰਾਨ 6 ਵਿਅਕਤੀਆਂ ਦੀ ਮੌਤ
-
International1 month ago
ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਦੀ ਭਾਰਤ ਹਵਾਲਗੀ ਦੀ ਮਿਲੀ ਮਨਜ਼ੂਰੀ
-
National1 month ago
ਕੇਜਰੀਵਾਲ ਵੱਲੋਂ ਮੱਧ ਵਰਗ ਲਈ 7 ਨੁਕਤਿਆਂ ਵਾਲਾ ਚੋਣ ਮੈਨੀਫੈਸਟੋ ਜਾਰੀ
-
Mohali1 month ago
ਯੂਥ ਆਫ ਪੰਜਾਬ ਵਲੋਂ ਲੋੜਵੰਦ ਲੜਕੀਆਂ ਦੇ ਵਿਆਹ ਕਰਵਾਉਣ ਦਾ ਐਲਾਨ
-
National2 months ago
ਏਮਜ਼ ਦੇ ਬਾਹਰ ਮਰੀਜ਼ਾਂ ਨੂੰ ਮਿਲੇ ਰਾਹੁਲ ਗਾਂਧੀ
-
International4 weeks ago
ਇੰਡੋਨੇਸ਼ੀਆ ਵਿੱਚ ਲੱਗੇ ਭੂਚਾਲ ਦੇ ਝਟਕੇ