Connect with us

Punjab

ਸੰਪਰਦਾਏ ਬਾਬਾ ਬਿਧੀ ਚੰਦ ਜੀ ਦੇ ਤਤਕਾਲੀ ਮੁਖੀ ਬਾਬਾ ਦਇਆ ਸਿੰਘ ਸੁਰ ਨੂੰ ਸ਼੍ਰੋਮਣੀ ਪੰਥ ਸੇਵਕ ਦੀ ਉਪਾਧੀ ਨਾਲ ਕੀਤਾ ਸਨਮਾਨਿਤ

Published

on

 

ਅੰਮ੍ਰਿਤਸਰ, 25 ਨਵੰਬਰ (ਸ.ਬ.) ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸੰਪਰਦਾਏ ਦਲ ਬਾਬਾ ਬਿਧੀ ਚੰਦ ਜੀ ਸੁਰ ਸਿੰਘ ਦੇ ਤਤਕਾਲੀ ਮੁਖੀ ਸੱਚਖੰਡ ਵਾਸੀ ਬਾਬਾ ਦਇਆ ਸਿੰਘ ਸੁਰ ਸਿੰਘ ਵਾਲਿਆਂ ਨੂੰ ਉਨ੍ਹਾਂ ਦੁਆਰਾ ਸਿੱਖ ਪੰਥ ਲਈ ਨਿਭਾਈਆਂ ਵਡਮੁੱਲੀਆਂ ਸੇਵਾਵਾਂ ਸਦਕਾ ਅੱਜ ਸ਼੍ਰੋਮਣੀ ਪੰਥ ਸੇਵਕ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ। ਜਥੇਦਾਰ ਗਿਆਨੀ ਰਘਬੀਰ ਸਿੰਘ ਤੇ ਹੋਰ ਸਿੰਘ ਸਾਹਿਬਾਨ ਪਾਸੋਂ ਇਹ ਉਪਾਧੀ ਸੰਪਰਦਾਏ ਬਾਬਾ ਬਿਧੀ ਚੰਦ ਦੇ ਮੌਜੂਦਾ ਮੁਖੀ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਨੇ ਜੈਕਾਰਿਆਂ ਦੀ ਗੂੰਜ ਦੌਰਾਨ ਹਾਸਿਲ ਕੀਤੀ। ਇਸ ਮੌਕੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ, ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ, ਗਿਆਨੀ ਮਲਕੀਤ ਸਿੰਘ ਵਰਪਾਲ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਗਿਆਨੀ ਤਰਸੇਮ ਸਿੰਘ ਮੋਰਾਂਵਾਲੀ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਮੌਜੂਦ ਸਨ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਤੇ ਭਾਈ ਰਜਿੰਦਰ ਸਿੰਘ ਮਹਿਤਾ ਵੀ ਹਾਜ਼ਰ ਸਨ।

 

Continue Reading

Mohali

ਮੁਹਾਲੀ ਪੁਲੀਸ ਅਤੇ ਏ. ਜੀ. ਟੀ. ਐਫ. ਵੱਲੋਂ ਮਾਹਲ ਗੈਂਗ ਦੇ ਤਿੰਨ ਗੁਰਗੇ ਅਸਲੇ ਸਮੇਤ ਗ੍ਰਿਫਤਾਰ, ਇਕ ਮੁਲਜਮ ਫਰਾਰ

Published

on

By

 

ਪੰਜਾਬ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਜਾਣ ਸਮੇਂ ਆਏ ਕਾਬੂ

ਐਸ ਏ ਐਸ ਨਗਰ, 25 ਨਵੰਬਰ (ਜਸਬੀਰ ਸਿੰਘ ਜੱਸੀ) ਮੁਹਾਲੀ ਪੁਲੀਸ ਅਤੇ ਏ. ਜੀ. ਟੀ. ਐਫ ਵਲੋਂ ਇਕ ਸਾਂਝੇ ਆਪਰੇਸ਼ਨ ਦੌਰਾਨ ਗੈਂਗਸਟਰ ਮਨਜੀਤ ਮਾਹਲ ਦੇ ਦੋ ਗੁਰਗਿਆਂ ਨੂੰ ਅਸਲੇ ਸਮੇਤ ਗ੍ਰਿਫਤਾਰ ਕਰਕੇ ਇਕ ਵੱਡੇ ਅਪਰਾਧ ਨੂੰ ਅੰਜਾਮ ਦੇਣ ਤੋਂ ਰੋਕਣ ਦਾ ਦਾਅਵਾ ਕੀਤਾ ਗਿਆ ਹੈ। ਗ੍ਰਿਫਤਾਰ ਗੈਂਗਸਟਰਾਂ ਦੀ ਪਛਾਣ ਇਕਬਾਲ ਸਿੰਘ ਉਰਫ ਵਿਨੈ ਵਾਸੀ ਨਵੀਂ ਦਿੱਲੀ, ਗੁਲਸ਼ਨ ਕੁਮਾਰ ਉਰਫ ਮੋਨੂੰ ਉਰਫ ਲੈਫਟੀ ਵਾਸੀ ਨਵੀਂ ਦਿੱਲੀ ਅਤੇ ਸਤੀਸ਼ ਕੁਮਾਰ ਵਾਸੀ ਮੋਹਕਮਪੁਰ ਜਿਲਾ ਅੰਮ੍ਰਿਤਸਰ ਵਜੋਂ ਹੋਈ ਹੈ।

ਇਸ ਸਬੰਧੀ ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਐਸ ਐਸ ਪੀ ਦੀਪਕ ਪਾਰੀਕ ਨੇ ਦੱਸਿਆ ਕਿ ਉਕਤ ਗੈਂਗ ਦੇ ਗੁਰਗਿਆਂ ਨੂੰ ਗ੍ਰਿਫਤਾਰ ਕਰਨ ਲਈ ਐਸ. ਪੀ. ਦਿਹਾਤੀ ਮਨਪ੍ਰੀਤ ਸਿੰਘ ਦੀ ਅਗਵਾਈ ਵਿੱਚ ਡੀ.ਐਸ.ਪੀ ਬਿਕਰਮ ਸਿੰਘ ਬਰਾੜ ਅਤੇ ਨਾਰਕੋਟਿਕ ਸੈੱਲ ਦੇ ਇੰਚਾਰਜ ਸੁਰਜੀਤ ਸਿੰਘ ਦੀ ਟੀਮ ਬਣਾਈ ਗਈ ਸੀ।

ਜਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਉਕਤ ਗੈਂਗ ਨੂੰ ਤਿਹਾੜ ਜੇਲ ਵਿੱਚ ਬੰਦ ਗੈਂਗਸਟਰ ਮਨਜੀਤ ਮਾਹਲ ਚਲਾਉਂਦਾ ਹੈ ਅਤੇ ਉਕਤ ਗੈਂਗ ਦਿੱਲੀ ਵਿੱਚ ਸਰਗਰਮ ਹੈ। ਉਨਾਂ ਦੱਸਿਆ ਕਿ ਕਾਬੂ ਕੀਤੇ ਮੁਲਜਮਾਂ ਕੋਲੋਂ 2 ਪਿਸਟਲ (30 ਬੋਰ), 18 ਜਿੰਦਾ ਕਾਰਤੂਸ ਅਤੇ ਇਕ ਕਾਲੇ ਰੰਗ ਦੀ ਸਕਾਰਪਿਉ ਗੱਡੀ ਬਰਾਮਦ ਕੀਤੀ ਗਈ ਹੈ। ਇਹ ਗੱਡੀ ਪਰਕਸੀ ਵਾਸੀ ਉੱਤਮ ਨਗਰ ਪੱਛਮੀ ਦਿੱਲੀ ਦੇ ਨਾਮ ਤੇ ਰਜਿਸਟਰਡ ਹੈ।

ਉਨ੍ਹਾਂ ਦੱਸਿਆ ਕਿ ਮੁਲਜਮ ਇਕਬਾਲ ਸਿੰਘ ਅਤੇ ਗੁਲਸ਼ਨ ਕੁਮਾਰ ਨੂੰ ਜਿਲਾ ਮੁਹਾਲੀ ਦੇ ਪਿੰਡ ਦੱਪਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਹਨਾਂ ਮੁਲਜਮਾਂ ਵਲੋਂ ਕੀਤੇ ਖੁਲਾਸੇ ਉਪਰੰਤ ਮੁਲਜਮ ਸਤੀਸ਼ ਕੁਮਾਰ ਨੂੰ ਅੰਮ੍ਰਿਤਸਰ ਤੋਂ ਕਾਬੂ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਸਤੀਸ਼ ਕੁਮਾਰ ਸੱਟੇਬਾਜੀ ਦਾ ਕੰਮ ਕਰਦਾ ਹੈ ਅਤੇ ਸਤੀਸ਼ ਦੇ ਕਹਿਣ ਤੇ ਹੀ ਇਕਬਾਲ ਸਿੰਘ ਅਤੇ ਗੁਲਸ਼ਨ ਕੁਮਾਰ ਅੰਮ੍ਰਿਤਸਰ ਵਿਖੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਜਾ ਰਹੇ ਸਨ ਜਦੋਂ ਰਸਤੇ ਵਿੱਚ ਪੁਲੀਸ ਨੇ ਗੁਪਤ ਸੂਚਨਾ ਮਿਲਣ ਤੇ ਰਸਤੇ ਵਿੱਚ ਕਾਬੂ ਕਰ ਲਿਆ।

ਉਨ੍ਹਾਂ ਦੱਸਿਆ ਕਿ ਉਕਤ ਮੁਲਜਮਾਂ ਵਿਰੁਧ ਹਰਿਆਣਾ ਅਤੇ ਦਿੱਲੀ ਵਿੱਚ ਕਈ ਸੰਗੀਨ ਮਾਮਲੇ ਦਰਜ ਹਨ। ਉਹਨਾਂ ਕਿਹਾ ਕਿ ਕਾਬੂ ਕੀਤੇ ਮੁਲਜਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਉਕਤ ਅਸਲਾ ਕਿਥੋਂ ਲੈ ਕੇ ਆਏ ਹਨ ਅਤੇ ਅੱਗੇ ਕਿਸ ਵਾਰਦਾਤ ਨੂੰ ਅੰਜਾਮ ਦੇਣਾ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਹਰਿਆਣਾ ਦੇ ਰਹਿਣ ਵਾਲੇ ਅਮਿਤ ਗੁਲੀਆ ਨਾਮ ਦੇ ਮੁਲਜਮ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ, ਜਿਸ ਦੀ ਗ੍ਰਿਫਤਾਰੀ ਲਈ ਹਰਿਆਣਾ ਪੁਲੀਸ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ।

Continue Reading

Mohali

ਐਨ ਆਰ ਆਈ ਥਾਣੇ ਵਿੱਚ 6 ਮਹੀਨੇ ਪਹਿਲਾਂ ਦਰਜ ਮਾਮਲੇ ਵਿੱਚ ਮੁਲਜਮਾਂ ਦੀ ਨਹੀਂ ਹੋਈ ਗ੍ਰਿਫਤਾਰੀ

Published

on

By

 

ਪੰਜਾਬ ਸਟੇਟ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਪੁਲੀਸ ਨੂੰ ਨੋਟਿਸ ਜਾਰੀ

ਐਸ ਏ ਐਸ ਨਗਰ, 25 ਨਵੰਬਰ (ਜਸਬੀਰ ਸਿੰਘ ਜੱਸੀ) ਅਮਰੀਕਾ ਰਹਿੰਦੇ ਇੱਕ ਐਨ ਆਰ ਆਈ ਵਲੋਂ ਥਾਣਾ ਐਨ. ਆਰ. ਆਈ. ਵਿੰਗ ਵਿੱਚ ਧੋਖਾਧੜੀ ਦੇ ਇੱਕ ਮਾਮਲੇ ਸੰਬੰਧੀ ਦਰਜ ਕਰਵਾਈ ਐਫ ਆਈ ਆਰ ਤੋਂ ਬਾਅਦ ਐਨ ਆਈ ਆਰ ਵਿੰਗ ਵਲੋਂ ਕਰੀਬ 6 ਮਹੀਨੇ ਬੀਤਣ ਦੇ ਬਾਅਦ ਵੀ ਮੁਲਜਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਐਨ ਆਰ ਆਈ ਭਵਨਦੀਪ ਸਿੰਘ (ਜੋ ਕਈ ਮਹੀਨਿਆਂ ਤੋਂ ਇਨਸਾਫ ਲਈ ਉਡੀਕ ਕਰ ਰਿਹਾ ਹੈ) ਵਲੋਂ ਦਿੱਤੀ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਇਸ ਮਾਮਲੇ ਵਿੱਚ ਐਸ.ਐਸ.ਪੀ ਮੁਹਾਲੀ ਨੂੰ ਅਗਲੀ ਪੇਸ਼ੀ ਤੋਂ ਪਹਿਲਾਂ ਕਾਰਵਾਈ ਕਰਕੇ ਆਪਣੀ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਹਨ। ਕਮਿਸ਼ਨ ਵਲੋਂ ਇਸ ਮਾਮਲੇ ਦੀ ਅਗਲੀ ਸੁਣਵਾਈ ਲਈ 3 ਫਰਵਰੀ 2025 ਦੀ ਤਰੀਕ ਨਿਸ਼ਚਿਤ ਕੀਤੀ ਹੈ।

ਇਸ ਸਬੰਧੀ ਸ਼ਿਕਾਇਤਕਰਤਾ ਭਵਨਦੀਪ ਸਿੰਘ ਦੱਸਿਆ ਕਿ ਉਸ ਵਲੋਂ ਐਨ. ਆਰ. ਆਈ. ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਸ ਦਾ ਆਪਣੀ ਪਤਨੀ ਜਸਪ੍ਰੀਤ ਕੌਰ ਦੇ ਨਾਲ ਮੁਹਾਲੀ ਵਿਚਲੀ ਫੈਮਲੀ ਅਦਾਲਤ ਵਿੱਚ ਤਲਾਕ ਦਾ ਕੇਸ ਚੱਲ ਰਿਹਾ ਹੈ। ਅਦਾਲਤ ਵਿੱਚ 25 ਸਤੰਬਰ 2023 ਨੂੰ ਮੁਲਜਮ ਪੇਸ਼ ਹੋਇਆ ਅਤੇ ਜਸਪ੍ਰੀਤ ਕੌਰ ਦੀ ਪਾਵਰ ਆਫ ਅਟਾਰਨੀ ਪੇਸ਼ ਕੀਤੀ ਅਤੇ ਕੇਸ 21 ਨਵੰਬਰ 2023 ਲਈ ਰੱਖਿਆ ਗਿਆ। ਭਵਨਦੀਪ ਮੁਤਾਬਕ ਉਸ ਦੀ ਪਤਨੀ ਜਸਪ੍ਰੀਤ ਕੌਰ ਅਪ੍ਰੈਲ 2023 ਤੋਂ ਅਮਰੀਕਾ ਵਿੱਚ ਰਹਿੰਦੀ ਹੈ ਅਤੇ ਹੁਣ ਵੀ ਅਮਰੀਕਾ ਵਿੱਚ ਹੀ ਰਹਿ ਰਹੀ ਹੈ ਅਤੇ ਉਥੇ ਹੀ ਕੰਮ ਕਰਦੀ ਹੈ। ਉਹਨਾਂ ਇਲਜਾਮ ਲਗਾਇਆ ਕਿ ਮੁਲਜਮਾਂ ਨੇ ਉਸ ਦੀ ਪਤਨੀ ਜਸਪ੍ਰੀਤ ਕੌਰ ਨਾਲ ਸਾਜ ਬਾਜ ਹੋ ਕੇ ਉਸਦੇ ਜਾਅਲੀ ਦਸਤਖਤ ਵਕਾਲਤਨਾਮੇ ਤੇ ਖੁਦ ਕੀਤੇ ਹਨ ਜਾਂ ਕਿਸੇ ਤੋਂ ਕਰਵਾ ਕੇ 21 ਨਵੰਬਰ 2023 ਨੂੰ ਅਦਾਲਤ ਵਿੱਚ ਵਕਾਲਤਨਾਮਾ ਪੇਸ਼ ਕੀਤਾ ਹੈ।

ਭਵਨਦੀਪ ਮੁਤਾਬਕ ਉਸ ਦੀ ਪਤਨੀ ਦੇ ਦਸਤਖਤਾਂ ਵਾਲਾ ਵਕਾਲਤਨਾਮਾ ਜਿਸ ਤਰੀਖ ਦਾ ਅਦਾਲਤ ਵਿੱਚ ਪੇਸ਼ ਕੀਤਾ ਹੈ, ਉਸ ਤਰੀਖ ਵਾਲੇ ਦਿਨ ਉਸ ਦੀ ਪਤਨੀ ਅਮਰੀਕਾ ਵਿੱਚ ਸੀ। ਇਸ ਮਾਮਲੇ ਦੀ ਪੜਤਾਲ ਕਪਤਾਨ ਐਨ. ਆਰ. ਆਈ. ਵਿੰਗ ਵਲੋਂ ਕੀਤੀ ਗਈ, ਉਨਾਂ ਆਪਣੀ ਪੜਤਾਲ ਵਿੱਚ ਲਿਖਿਆ ਕਿ ਦੂਜੀ ਧਿਰ ਹਰਦੀਪ ਸਿੰਘ, ਜਸਪ੍ਰੀਤ ਕੌਰ ਅਤੇ ਇਕ ਹੋਰ ਮਹਿਲਾ ਨੂੰ ਆਪਣਾ ਪੱਖ ਪੇਸ਼ ਕਰਨ ਲਈ ਪ੍ਰਵਾਨੇ ਜਾਰੀ ਕੀਤੇ ਗਏ, ਪ੍ਰੰਤੂ ਕਿਸੇ ਵਲੋਂ ਕੋਈ ਜਵਾਬ ਦਾਖਲ ਨਹੀਂ ਕੀਤਾ ਗਿਆ। ਐਨ.ਆਰ.ਆਈ ਵਿੰਗ ਵਲੋਂ ਇਸ ਮਾਮਲੇ ਵਿੱਚ ਜਸਪ੍ਰੀਤ ਕੌਰ ਅਤੇ ਹਰਦੀਪ ਸਿੰਘ ਵਿਰੁਧ ਧਾਰਾ 420, 120 ਬੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ।

ਇਸ ਸਬੰਧੀ ਸੰਪਰਕ ਕਰਨ ਤੇ ਐਨ. ਆਰ. ਆਈ. ਵਿੰਗ ਦੇ ਐਸ.ਪੀ. ਸz. ਦੀਪਕਮਲ ਨੇ ਕਿਹਾ ਕਿ ਮਾਮਲਾ ਉਨਾਂ ਦੇ ਧਿਆਨ ਵਿੱਚ ਨਹੀਂ ਹੈ ਅਤੇ ਉਹਨਾਂ ਵਲੋਂ ਸਬੰਧਤ ਅਫਸਰ ਤੋਂ ਮਾਮਲੇ ਦੀ ਜਾਣਕਾਰੀ ਹਾਸਲ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Continue Reading

Chandigarh

ਭਲਕੇ ਪਟਿਆਲਾ ਤੋਂ ਅੰਮ੍ਰਿਤਸਰ ਤੱਕ ਸ਼ੁਕਰਾਨਾ ਯਾਤਰਾ ਕੱਢੇਗੀ ਆਮ ਆਦਮੀ ਪਾਰਟੀ

Published

on

By

 

ਚੰਡੀਗੜ੍ਹ, 25 ਨਵੰਬਰ (ਸ.ਬ.) ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿੱਚ ਪਾਰਟੀ ਨੂੰ ਨਵਾਂ ਪ੍ਰਧਾਨ ਅਤੇ ਕਾਰਜਕਾਰੀ ਪ੍ਰਧਾਨ ਮਿਲਣ ਅਤੇ ਜ਼ਿਮਨੀ ਚੋਣਾਂ ਵਿੱਚ ਤਿੰਨ ਸੀਟਾਂ ਤੇ ਮਿਲੀ ਵੱਡੀ ਜਿੱਤ ਦਾ ਜਸ਼ਨ ਮਨਾਉਣ ਲਈ ਭਲਕੇ 26 ਨਵੰਬਰ ਨੂੰ ਪਟਿਆਲਾ ਤੋਂ ਅੰਮ੍ਰਿਤਸਰ ਤੱਕ ਸ਼ੁਕਰਾਨਾ ਯਾਤਰਾ ਕੱਢੀ ਜਾਵੇਗੀ।

ਪੰਜਾਬ ਦੇ ਕੈਬਨਿਟ ਮੰਤਰੀ ਤਰੁਣ ਪ੍ਰੀਤ ਸਿੰਘ ਸੌਂਧ ਨੇ ਪਾਰਟੀ ਦਫ਼ਤਰ ਚੰਡੀਗੜ੍ਹ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਯਾਤਰਾ ਪਟਿਆਲਾ ਦੇ ਪ੍ਰਸਿੱਧ ਕਾਲੀ ਮਾਤਾ ਮੰਦਿਰ ਤੋਂ ਸ਼ੁਰੂ ਹੋ ਕੇ ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ, ਦੁਰਗਿਆਣਾ ਮੰਦਿਰ ਤੋਂ ਹੁੰਦੀ ਹੋਈ ਸ੍ਰੀ ਰਾਮ ਤੀਰਥ ਮੰਦਿਰ ਤੱਕ ਚੱਲੇਗੀ। ਇਸ ਮੌਕੇ ਉਹਨਾਂ ਦੇ ਨਾਲ ਆਪ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਪਾਰਟੀ ਦੇ ਬੁਲਾਰੇ ਬਿਕਰਮਜੀਤ ਪਾਸੀ ਅਤੇ ਆਪ ਆਗੂ ਅਮਨਦੀਪ ਸਿੰਘ ਮੋਹੀ ਵੀ ਹਾਜ਼ਰ ਸਨ।

ਸz. ਸੌਂਧ ਨੇ ਕਿਹਾ ਕਿ ਇਹ ਯਾਤਰਾ ਸਵੇਰੇ 9 ਵਜੇ ਪਟਿਆਲਾ ਕਾਲੀ ਮਾਤਾ ਮੰਦਰ ਤੋਂ ਸ਼ੁਰੂ ਹੋ ਕੇ ਸਰਹੰਦ, ਮੰਡੀ ਗੋਬਿੰਦਗੜ੍ਹ, ਖੰਨਾ, ਦੋਰਾਹਾ, ਲੁਧਿਆਣਾ, ਲਾਡੋਵਾਲ ਟੋਲ ਪਲਾਜ਼ਾ, ਫਿਲੌਰ, ਫਗਵਾੜਾ, ਜਲੰਧਰ ਅਤੇ ਕਰਤਾਰਪੁਰ ਸਾਹਿਬ ਤੋਂ ਹੁੰਦੀ ਹੋਈ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚੇਗੀ। ਉਥੇ ਮੱਥਾ ਟੇਕਣ ਤੋਂ ਬਾਅਦ ਦੁਰਗਿਆਣਾ ਮੰਦਿਰ ਵਿਖੇ ਮੱਥਾ ਟੇਕਣਗੇ, ਫਿਰ ਵਾਲਮੀਕਿ ਰਾਮਤੀਰਥ ਮੰਦਰ ਦੇ ਦਰਸ਼ਨ ਕਰਕੇ ਯਾਤਰਾ ਦੀ ਸਮਾਪਤੀ ਹੋਵੇਗੀ।

 

Continue Reading

Latest News

Trending