Connect with us

National

ਸੰਭਲ ਹਿੰਸਾ ਵਿੱਚ 5 ਮੌਤਾਂ ਤੋਂ ਬਾਅਦ ਇੰਟਰਨੈਟ-ਸਕੂਲ ਬੰਦ, 5 ਦਿਨਾਂ ਲਈ ਬਾਹਰੀ ਲੋਕਾਂ ਦੇ ਦਾਖ਼ਲੇ ਤੇ ਪਾਬੰਦੀ

Published

on

 

ਲਖਨਊ, 25 ਨਵੰਬਰ (ਸ.ਬ.) ਸੰਭਲ ਵਿੱਚ ਬੀਤੇ ਦਿਨ ਜਾਮਾ ਮਸਜਿਦ ਦੇ ਸਰਵੇਖਣ ਦੌਰਾਨ ਭੜਕੀ ਹਿੰਸਾ ਤੋਂ ਬਾਅਦ ਅੱਜ ਸਵੇਰ ਤੋਂ ਪੂਰੇ ਸ਼ਹਿਰ ਵਿੱਚ ਤਣਾਅ ਦਾ ਮਾਹੌਲ ਹੈ। ਹਿੰਸਾ ਪ੍ਰਭਾਵਿਤ ਇਲਾਕਿਆਂ ਵਿੱਚ ਕਰਫਿਊ ਵਰਗੀ ਸਥਿਤੀ ਬਣੀ ਹੋਈ ਹੈ। ਪ੍ਰਸ਼ਾਸਨ ਨੇ ਸਥਿਤੀ ਨੂੰ ਕਾਬੂ ਹੇਠ ਕਰਨ ਲਈ ਸਖ਼ਤ ਕਦਮ ਚੁੱਕੇ ਹਨ। ਡੀਆਈਜੀ ਮੁਨੀਰਾਜ ਦੀ ਅਗਵਾਈ ਵਿੱਚ ਪੁਲੀਸ ਬਲ ਨੇ ਹਿੰਸਾ ਪ੍ਰਭਾਵਿਤ ਇਲਾਕਿਆਂ ਵਿੱਚ ਫਲੈਗ ਮਾਰਚ ਕੀਤਾ। ਸ਼ਹਿਰ ਦੇ ਸਾਰੇ ਮੁੱਖ ਚੌਰਾਹਿਆਂ ਤੇ ਬੈਰੀਕੇਡ ਲਗਾਏ ਗਏ ਹਨ ਅਤੇ ਐਂਟਰੀ ਪੁਆਇੰਟਾਂ ਤੇ ਪੁਲੀਸ ਤਾਇਨਾਤ ਹੈ। ਪੁਲੀਸ ਨੇ ਹੁਣ ਤੱਕ 21 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿੱਚ ਦੋ ਔਰਤਾਂ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਇਲਾਕੇ ਵਿੱਚ ਬਾਹਰੀ ਲੋਕਾਂ ਦੇ ਦਾਖਲੇ ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।

ਫਿਲਹਾਲ ਸੰਭਲ ਸ਼ਹਿਰ ਵਿੱਚ ਅਣਐਲਾਨੇ ਕਰਫਿਊ ਵਰਗਾ ਮਾਹੌਲ ਹੈ। ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਗਏ ਹਨ। ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਸਥਿਤੀ ਤੇ ਤਿੱਖੀ ਨਜ਼ਰ ਰੱਖ ਰਹੇ ਹਨ। ਲੋਕਾਂ ਨੂੰ ਅਫਵਾਹਾਂ ਤੇ ਧਿਆਨ ਨਾ ਦੇਣ ਅਤੇ ਸਬਰ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ। ਸੰਭਲ ਦੇ ਹਿੰਸਾ ਪ੍ਰਭਾਵਿਤ ਇਲਾਕੇ ਵਿੱਚ ਪੂਰੇ ਮੁਰਾਦਾਬਾਦ ਰੇਂਜ ਦੇ 30 ਥਾਣਿਆਂ ਦੀ ਪੁਲੀਸ ਤਾਇਨਾਤ ਕੀਤੀ ਗਈ ਹੈ।

ਦੂਜੇ ਪਾਸੇ ਡੀਐਮ ਰਾਜਿੰਦਰ ਪੰਸੀਆ ਨੇ ਜ਼ਿਲ੍ਹੇ ਵਿੱਚ 1 ਦਸੰਬਰ ਤੱਕ ਬਾਹਰੀ ਵਿਅਕਤੀਆਂ ਦੇ ਦਾਖ਼ਲੇ ਤੇ ਪਾਬੰਦੀ ਲਾ ਦਿੱਤੀ ਹੈ। ਐਸਪੀ ਕ੍ਰਿਸ਼ਨ ਕੁਮਾਰ ਬਿਸ਼ਨੋਈ ਨੇ ਕਿਹਾ ਕਿ ਹਿੰਸਾ ਵਿੱਚ ਸ਼ਾਮਲ ਮੁਲਜ਼ਮਾਂ ਖ਼ਿਲਾਫ਼ ਗੈਂਗਸਟਰ ਐਕਟ ਅਤੇ ਨੈਸ਼ਨਲ ਸਕਿਉਰਿਟੀ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ।

ਡੀਆਈਜੀ ਮੁਨੀਰਾਜ ਨੇ ਦੱਸਿਆ ਕਿ ਹਿੰਸਾ ਦੇ ਦੋਸ਼ ਵਿੱਚ ਹੁਣ ਤੱਕ 21 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਦੋ ਔਰਤਾਂ ਵੀ ਸ਼ਾਮਲ ਹਨ। ਇਸ ਤੋਂ ਇਲਾਵਾ 400 ਤੋਂ ਵੱਧ ਅਣਪਛਾਤੇ ਅਤੇ ਨਾਮੀ ਵਿਅਕਤੀਆਂ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਸਮੂਹ ਨਾਗਰਿਕਾਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਅਫਵਾਹਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ।

ਹਿੰਸਾ ਤੋਂ ਬਾਅਦ ਸ਼ਹਿਰ ਵਿੱਚ ਬਾਜ਼ਾਰ ਅਤੇ ਦੁਕਾਨਾਂ ਪੂਰੀ ਤਰ੍ਹਾਂ ਬੰਦ ਹਨ। ਪ੍ਰਭਾਵਿਤ ਇਲਾਕਿਆਂ ਦੇ ਜ਼ਿਆਦਾਤਰ ਘਰਾਂ ਨੂੰ ਬਾਹਰੋਂ ਤਾਲੇ ਲੱਗੇ ਹੋਏ ਹਨ। ਪੁਲੀਸ ਦੀ ਗਸ਼ਤ ਤੇਜ਼ ਕਰ ਦਿੱਤੀ ਗਈ ਹੈ ਅਤੇ ਸੜਕਾਂ ਤੇ ਸਿਰਫ਼ ਪੁਲੀਸ ਮੁਲਾਜ਼ਮ ਹੀ ਨਜ਼ਰ ਆ ਰਹੇ ਹਨ। ਇੰਟਰਨੈਟ ਸੇਵਾਵਾਂ 24 ਘੰਟਿਆਂ ਲਈ ਬੰਦ ਕਰ ਦਿੱਤੀਆਂ ਗਈਆਂ ਹਨ। ਇੰਟਰਨੈਟ ਤੇ ਪਾਬੰਦੀ ਦਾ ਸਮਾਂ ਵਧਾਇਆ ਜਾ ਸਕਦਾ ਹੈ। ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਅੱਜ ਸਕੂਲਾਂ ਵਿੱਚ ਛੁੱਟੀ ਹੈ। ਜੇਕਰ ਸਥਿਤੀ ਤਣਾਅਪੂਰਨ ਬਣੀ ਰਹੀ ਤਾਂ ਸਕੂਲਾਂ ਦੀਆਂ ਛੁੱਟੀਆਂ ਵੀ ਵਧਾਈਆਂ ਜਾ ਸਕਦੀਆਂ ਹਨ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਹੋਈ ਹਿੰਸਾ ਵਿੱਚ ਪੰਜ ਨੌਜਵਾਨਾਂ ਦੀ ਮੌਤ ਹੋ ਗਈ ਸੀ। ਸੀਓ ਅਨੁਜ ਚੌਧਰੀ ਅਤੇ ਐਸਪੀ ਦੇ ਪੀਆਰਓ ਨੂੰ ਗੋਲੀ ਮਾਰ ਦਿੱਤੀ ਗਈ ਹੈ। ਐਸਪੀ ਸਮੇਤ ਕੁੱਲ 22 ਪੁਲੀਸ ਮੁਲਾਜ਼ਮ ਜ਼ਖ਼ਮੀ ਹੋਏ ਹਨ। ਮ੍ਰਿਤਕਾਂ ਦਾ ਬੀਤੀ ਦੇਰ ਰਾਤ ਸਸਕਾਰ ਕਰ ਦਿੱਤਾ ਗਿਆ।

Continue Reading

National

ਬੱਸ ਅਤੇ ਕਾਰ ਦੀ ਟੱਕਰ ਦੌਰਾਨ ਚਾਰ ਔਰਤਾਂ ਸਮੇਤ ਪੰਜ ਵਿਅਕਤੀਆਂ ਦੀ ਮੌਤ, ਪੰਜ ਵਿਅਕਤੀ ਜ਼ਖਮੀ

Published

on

By

 

ਹਰਦੋਈ, 25 ਨਵੰਬਰ (ਸ.ਬ.) ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਦੇ ਬਿਲਹੌਰ ਕਟੜਾ ਰਾਜ ਮਾਰਗ ਤੇ ਮੱਲਵਾਂ ਕੋਤਵਾਲੀ ਇਲਾਕੇ ਵਿੱਚ ਵਿਆਹ ਦੇ ਜਲੂਸਾਂ ਨਾਲ ਭਰੀ ਇੱਕ ਬੋਲੈਰੋ ਅਤੇ ਮਿੰਨੀ ਬੱਸ ਦੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਬੋਲੈਰੋ ਵਿੱਚ ਸਵਾਰ ਚਾਰ ਔਰਤਾਂ ਸਮੇਤ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਬੋਲੈਰੋ ਵਿੱਚ ਸਵਾਰ ਪੰਜ ਵਿਅਕਤੀ ਵੀ ਜ਼ਖ਼ਮੀ ਹੋ ਗਏ।

ਮਾਧੌਗੰਜ ਥਾਣਾ ਖੇਤਰ ਦੇ ਸੇਧਾਈ ਪਿੰਡ ਦੇ ਰਹਿਣ ਵਾਲੇ ਦਿਗਵਿਜੇ ਦਾ ਵਿਆਹ ਬੀਤੇ ਦਿਨ ਸੀ। ਵਿਆਹ ਦਾ ਜਲੂਸ ਕਾਨਪੁਰ ਦੇ ਸ਼ਿਵਰਾਜਪੁਰ ਗਿਆ ਸੀ। ਇਸੇ ਵਿਆਹ ਦੇ ਸਿਲਸਿਲੇ ਵਿਚ ਸੀਮਾ ਦੇਵੀ, ਪ੍ਰਤਿਭਾ ਦੇਵੀ, ਪ੍ਰਤਿਭਾ, ਰਾਮਲਾਲੀ, ਸ਼ੁਭਮ, ਵਿਮਲ, ਕੇਸ਼ਵ, ਸ਼ੌਰਿਆ, ਅਜੇ, ਰਾਮ ਹਰਸ਼ ਵੀ ਗਏ।

ਅੱਜ ਸਵੇਰੇ ਕਰੀਬ 3 ਵਜੇ ਇਹ ਸਾਰੇ ਲੋਕ ਬੋਲੈਰੋ ਵਿੱਚ ਸਵਾਰ ਹੋ ਕੇ ਵਾਪਸ ਪਿੰਡ ਆ ਰਹੇ ਸਨ। ਬਿਲਹੌਰ ਕਟੜਾ ਰਾਜ ਮਾਰਗ ਤੇ ਗੌਰੀ ਚੌਰਾਹੇ ਨੇੜੇ ਬੋਲੈਰੋ ਦੀ ਸਾਹਮਣਿਓਂ ਆ ਰਹੀ ਮਿੰਨੀ ਬੱਸ ਨਾਲ ਟੱਕਰ ਹੋ ਗਈ। ਘਟਨਾ ਵਿੱਚ ਸੀਮਾ ਦੇਵੀ, ਪ੍ਰਤਿਭਾ ਦੇਵੀ, ਪ੍ਰਤਿਭਾ, ਰਾਮਲਾਲੀ ਅਤੇ ਸ਼ੁਭਮ ਦੀ ਮੌਤ ਹੋ ਗਈ। ਜਦਕਿ ਵਿਮਲਾ, ਕੇਸ਼ਵ, ਸ਼ੌਰਿਆ, ਅਜੈ ਅਤੇ ਰਾਮ ਹਰਸ਼ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਕਮਿਊਨਿਟੀ ਹੈਲਥ ਸੈਂਟਰ ਵਿੱਚ ਭਰਤੀ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਣ ਤੇ ਵਧੀਕ ਪੁਲੀਸ ਸੁਪਰਡੈਂਟ ਪੂਰਬੀ ਨ੍ਰਿਪੇਂਦਰ ਮੌਕੇ ਤੇ ਪਹੁੰਚੇ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਇਸ ਦੇ ਨਾਲ ਹੀ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਹਾਦਸੇ ਦਾ ਨੋਟਿਸ ਲੈਂਦਿਆਂ ਪ੍ਰਸ਼ਾਸਨ ਨੂੰ ਜ਼ਖ਼ਮੀਆਂ ਦੇ ਤੁਰੰਤ ਇਲਾਜ ਦੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨੂੰ ਵੀ ਮੌਕੇ ਤੇ ਪੁੱਜਣ ਦੇ ਹੁਕਮ ਦਿੱਤੇ ਹਨ।

Continue Reading

National

ਪਿਤਾ ਵੱਲੋਂ ਜੁੜਵਾਂ ਧੀਆਂ ਨੂੰ ਜ਼ਹਿਰ ਦੇਣ ਤੋਂ ਬਾਅਦ ਫਾਹਾ ਲੈ ਕੇ ਖੁਦਕੁਸ਼ੀ

Published

on

By

 

 

ਭਦੋਹੀ, 25 ਨਵੰਬਰ (ਸ.ਬ.) ਭਦੋਹੀ ਦੇ ਔਰਈ ਕੋਤਵਾਲੀ ਖੇਤਰ ਦੇ ਬੇਜਵਾਨ ਪਾਹੀ ਉਗਾਪੁਰ ਵਿੱਚ ਅੱਜ ਸਵੇਰੇ ਇਕ ਪਿਤਾ ਨੇ ਆਪਣੀਆਂ ਜੁੜਵਾ ਬੇਟੀਆਂ ਨੂੰ ਦੁੱਧ ਵਿੱਚ ਜ਼ਹਿਰ ਪਾ ਕੇ ਅੰਬ ਦੇ ਦਰੱਖਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜ਼ਿਕਰਯੋਗ ਹੈ ਕਿ ਨੌਜਵਾਨ ਦੀ ਪਤਨੀ 19 ਨਵੰਰਜ ਨੂੰ ਕਿਸੇ ਨਾਲ ਭੱਜ ਗਈ ਸੀ, ਜਿਸ ਕਾਰਨ ਉਹ ਡਿਪ੍ਰੈਸ਼ਨ ਵਿੱਚ ਸੀ।

ਔਰਈ ਕੋਤਵਾਲੀ ਦੇ ਵਾਸੀ ਓਮਪ੍ਰਕਾਸ਼ ਯਾਦਵ ਦੀ ਪਤਨੀ 19 ਨਵੰਬਰ ਨੂੰ ਲਾਪਤਾ ਹੋ ਗਈ ਸੀ, ਜਿਸ ਸਬੰਧੀ ਉਸ ਨੇ ਔਰਈ ਕੋਤਵਾਲੀ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਹੈ।

ਇਸ ਦੌਰਾਨ, ਉਸਨੂੰ ਪਤਾ ਲੱਗਿਆ ਕਿ ਉਸਦੀ ਪਤਨੀ ਆਪਣੇ ਪ੍ਰੇਮੀ ਨਾਲ ਭੱਜ ਗਈ ਹੈ, ਜਿਸ ਕਾਰਨ ਉਹ ਡਿਪਰੈਸ਼ਨ ਵਿੱਚ ਸੀ। ਬੀਤੀ ਦੇਰ ਰਾਤ ਉਸ ਨੇ ਦੁੱਧ ਵਿੱਚ ਜ਼ਹਿਰ ਮਿਲਾ ਕੇ ਆਪਣੀਆਂ 14 ਮਹੀਨਿਆਂ ਦੀਆਂ ਜੁੜਵਾ ਬੇਟੀਆਂ ਆਸੀ ਅਤੇ ਪ੍ਰਿਅੰਸ਼ੀ ਨੂੰ ਪਿਆ ਦਿੱਤਾ। ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਸ ਨੇ ਘਰ ਤੋਂ ਕਰੀਬ 500 ਮੀਟਰ ਦੂਰ ਜਾ ਕੇ ਸਾੜ੍ਹੀ ਨਾਲ ਨਿੰਮ ਦੇ ਦਰੱਖਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਘਟਨਾ ਦੀ ਸੂਚਨਾ ਮਿਲਦੇ ਹੀ ਸੀਓ ਅਜੈ ਚੌਹਾਨ ਅਤੇ ਹੋਰਾਂ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।

Continue Reading

National

ਦਿੱਲੀ ਵਿੱਚ ਪ੍ਰਦੂਸ਼ਣ ਦੇ ਪੱਧਰ ਵਿੱਚ ਆਈ ਹਲਕੀ ਕਮੀ

Published

on

By

 

 

 

ਨਵੀਂ ਦਿੱਲੀ, 25 ਨਵੰਬਰ (ਸ.ਬ.) ਦਿੱਲੀ ਵਿੱਚ ਪ੍ਰਦੂਸ਼ਣ ਦੇ ਪੱਧਰ ਵਿੱਚ ਕਮੀ ਆਈ ਹੈ। ਅੱਜ ਸਵੇਰੇ 7 ਵਜੇ ਦਿੱਲੀ ਵਿੱਚ ਏਕਿਉਆਈ 346 ਦਰਜ ਕੀਤਾ ਗਿਆ। ਬੀਤੇ ਦਿਨ ਵੀ ਔਸਤ ਏਕਿਉਆਈ 304 ਦਰਜ ਕੀਤਾ ਗਿਆ। 2 ਦਿਨ ਪਹਿਲਾਂ ਤੱਕ, ਦਿੱਲੀ ਦੀ ਹਵਾ ਗੰਭੀਰ ਸ਼੍ਰੇਣੀ ਯਾਨੀ 400 ਤੋਂ ਉੱਪਰ ਦਰਜ ਕੀਤੀ ਗਈ ਸੀ।

ਦਿੱਲੀ ਟ੍ਰੈਫਿਕ ਪੁਲੀਸ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਟ੍ਰੈਫਿਕ ਪੁਲੀਸ ਨੇ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ ਤੋਂ ਬਿਨਾਂ ਚੱਲਣ ਵਾਲੇ ਵਾਹਨਾਂ ਖਿਲਾਫ ਸਖਤੀ ਵਧਾ ਦਿੱਤੀ ਹੈ।

Continue Reading

Latest News

Trending