Horscope
ਇਸ ਹਫਤੇ ਦਾ ਤੁਹਾਡਾ ਰਾਸ਼ੀਫਲ
1 ਦਸੰਬਰ ਤੋਂ 7 ਦਸੰਬਰ ਤੱਕ
ਮੇਖ: ਧਰਮ-ਕਰਮ ਅਤੇ ਅਧਿਆਤਮ ਵੱਲ ਰੁਝਾਨ ਵਧੇਗਾ। ਪਰਿਵਾਰ ਵਿੱਚ ਕੋਈ ਸ਼ੁੱਭ ਮੰਗਲ ਕੰਮ ਵੀ ਹੋਣਗੇ। ਆਰਥਿਕ ਨਜਰ ਨਾਲ ਇਸ ਸਮੇਂ ਗੈਰ-ਜਰੂਰੀ ਮਸਲੇ ਵਿੱਚ ਉਲਝੇ ਰਹੋਗੇ। ਸੁਭਾਵ ਵਿੱਚ ਤੇਜੀ, ਗੁੱਸਾ ਜਿਆਦਾ, ਦਿਮਾਗੀ ਤਨਾਓ ਅਤੇ ਹਰ ਤਰ੍ਹਾਂ ਦੇ ਕੰਮਾਂ ਵਿੱਚ ਰੁਕਾਵਟਾਂ ਆਉਣ ਦਾ ਡਰ ਹੈ। ਸਾਂਝੇਦਾਰੀ ਦੇ ਕੰਮਾਂ ਵਿੱਚ ਨੁਕਸਾਨ। ਕਿਸੇ ਦੋਸਤ ਦੀ ਮਦਦ ਨਾਲ ਵਿਗੜੇ ਕੰਮ ਬਣਨਗੇ।
ਬ੍ਰਿਖ : ਸੰਘਰਸ਼ ਭਰੇ ਹਾਲਾਤਾਂ ਦੇ ਬਾਵਜੂਦ ਗੁਜਾਰੇ ਲਈ ਆਮਦਨ ਦੇ ਵਸੀਲੇ ਬਣਦੇ ਰਹਿਣਗੇ। ਪਹਿਲਾਂ ਦੇ ਕੀਤੇ ਗਏ ਯਤਨ ਫਲ ਨਹੀਂ ਦੇਣਗੇ। ਸੰਤਾਨ ਸੰਬੰਧੀ ਚਿੰਤਾ, ਮਾਨਸਿਕ ਤਨਾਉ, ਮਨ ਅਸ਼ਾਤ ਅਤੇ ਅਸੰਤੁਸ਼ਟ ਰਹੇਗਾ। ਬੇਲੋੜੀ ਭੱਜ-ਦੌੜ, ਚੋਟ ਆਦਿ ਦਾ ਡਰ ਅਤੇ ਦੁਸ਼ਮਨ ਤੇਜ ਹੋਣਗੇ। ਸਾਵਧਾਨੀ ਵਰਤੋ।
ਮਿਥੁਨ: ਗਿਆਨ-ਵਿਗਿਆਨ ਵਿੱਚ ਵਧੇਰੇ ਵਾਧਾ ਹੋਵੇਗਾ। ਵਧੇਰੇ ਮਿਹਨਤ ਅਤੇ ਕੋਸ਼ਿਸ਼ਾਂ ਨਾਲ ਮੁਸ਼ਕਿਲ ਹੱਲ ਹੋਣ ਦੇ ਯੋਗ ਹਨ। ਵਿਲਾਸ ਆਦਿ ਕੰਮਾਂ ਤੇ ਧਨ ਦਾ ਖਰਚ ਜਿਆਦਾ ਹੋਵੇਗਾ। ਫਜੂਲ ਦੀ ਭੱਜ ਦੌੜ, ਦਿਮਾਗੀ ਤਨਾਉ, ਧਨ ਦਾ ਫਜੂਲ ਖਰਚ ਅਤੇ ਪੁਸ਼ਤੈਨੀ ਜਾਇਦਾਦ ਸਬੰਧੀ ਝਗੜੇ ਦੇ ਯੋਗ ਹਨ, ਸਾਵਧਾਨੀ ਵਰਤੋ।
ਕਰਕ: ਸਿਹਤ ਢਿੱਲੀ, ਮਾਤਾ-ਪਿਤਾ ਨਾਲ ਮਤਭੇਦ, ਪਿਤਾ ਦੀ ਦੌਲਤ ਸੰਬੰਧੀ ਝਗੜਾ ਅਤੇ ਕਾਨੂੰਨੀ ਪਰੇਸ਼ਾਨੀ ਦੇ ਯੋਗ ਹਨ। ਗੁਜਾਰੇਯੋਗ ਆਮਦਨ ਦੇ ਸਾਧਨ ਬਣਦੇ ਰਹਿਣਗੇ। ਵਿਦੇਸ਼ ਸਬੰਧੀ ਕੰਮਾਂ ਵਿੱਚ ਤਰੱਕੀ ਅਤੇ ਵਿਦੇਸ਼ੀ ਸੰਬੰਧਾਂ ਤੋਂ ਲਾਭ ਹੋਵੇਗਾ। ਧਨ ਖਰਚ ਵੀ ਜਿਆਦਾ ਰਹੇਗਾ।
ਸਿੰਘ : ਇਸ ਹਫਤੇ ਕਾਰੋਬਾਰੀ ਹਾਲਾਤ ਮੱਧਮ ਰਹਿਣਗੇ। ਕਾਰੋਬਾਰੀ ਖੇਤਰ ਵਿੱਚ ਉਲਝਣਾਂ ਰਹਿਣਗੀਆਂ। ਲੈਣ-ਦੇਣ ਦੇ ਮਾਮਲੇ ਵਿੱਚ ਖਾਸ ਚੌਕੰਨੇ ਰਹਿਣ ਦੀ ਲੋੜ ਹੈ। ਬਣਦੇ ਕੰਮਾਂ ਵਿੱਚ ਰੁਕਾਵਟਾਂ, ਮਾਨਸਿਕ ਤਨਾਉ, ਗੁਪਤ ਪਰੇਸ਼ਾਨੀ ਅਤੇ ਗੁੱਸਾ ਜਿਆਦਾ ਹੋਵੇਗਾ। ਬੇਲੋੜੀ ਯਾਤਰਾ ਅਤੇ ਧਨ ਖਰਚ ਵੀ ਹੋਵੇਗਾ।
ਕੰਨਿਆ: ਮਿਲਿਆ-ਜੁਲਿਆ ਪ੍ਰਭਾਵ ਹੋਵੇਗਾ। ਕਾਰੋਬਾਰੀ ਰੁਝੇਵੇਂ ਵੱਧਣਗੇ ਪਰ ਗੁਜਾਰੇਯੋਗ ਆਮਦਨ ਦੇ ਸਾਧਨ ਬਣਨਗੇ। ਦੂਰ ਦੀ ਯਾਤਰਾ ਅਤੇ ਪਰਿਵਾਰਕ ਪਰੇਸ਼ਾਨੀ ਵੀ ਰਹੇਗੀ। ਸੁੱਖ-ਸੁਵਿਧਾ ਤੇ ਧਨ ਖਰਚ ਜਿਆਦਾ ਹੋਵੇਗਾ। ਜੀਵਨ ਵਿੱਚ ਵੀ ਸਮੱਸਿਆ ਦਾ ਸਾਮਨਾ ਕਰਨਾ ਪਵੇਗਾ।
ਤੁਲਾ: ਮਿਲਿਆ-ਜੁਲਿਆ ਫਲ ਮਿਲੇਗਾ। ਆਮਦਨ ਦੇ ਸਾਧਨ ਬਣਦੇ ਰਹਿਣਗੇ। ਪਰਿਵਾਰ ਵਿੱਚ ਧਾਰਮਿਕ ਕੰਮ ਹੋਣਗੇ। ਹਫਤੇ ਦੇ ਅਖੀਰ ਵਿੱਚ ਸਿਹਤ ਖਰਾਬ ਅਤੇ ਨਜਦੀਕੀ ਰਿਸ਼ਤੇਦਾਰਾਂ ਨਾਲ ਮਤਭੇਦ ਹੋਵੇਗਾ। ਕਾਰੋਬਾਰੀ ਅਤੇ ਘਰੇਲੂ ਹਾਲਾਤ ਉਲਝਣ ਵਾਲੇ ਹੋਣਗੇ।
ਬ੍ਰਿਸ਼ਚਕ : ਮਿਲਿਆ-ਜੁਲਿਆ ਅਸਰ ਰਹੇਗਾ। ਲਿਖਣ-ਪੜ੍ਹਨ ਵੱਲ ਰੁਝਾਨ ਰਹੇਗਾ। ਸੁੱਖਦ ਸਮਾਚਾਰ ਅਤੇ ਕਲਾਤਮਕ ਰਚਨਾਵਾਂ ਤੁਹਾਨੂੰ ਭਾਗਾਂ ਵਾਲਾ ਬਣਾ ਸਕਦਾ ਹੈ। ਕੁੱਝ ਕਿਸਮਤ ਜਗਾਉਣ ਵਾਲੀ ਘਟਨਾਵਾਂ ਵੀ ਹੋਣਗੀਆਂ। ਬਣਦੇ ਕੰਮਾਂ ਵਿੱਚ ਅੜਚਨਾਂ ਅਤੇ ਦੇਰੀ ਹੋ ਸਕਦੀ ਹੈ। ਘਰੇਲੂ ਉਲਝਣਾਂ ਦੇ ਕਾਰਨ ਮਨ ਅਸ਼ਾਤ ਅਤੇ ਬੇਚੈਨ ਰਹੇਗਾ।
ਧਨੁ: ਕਾਰੋਬਾਰੀ ਰੁਝੇਵੇਂ ਵੱਧਣਗੇ। ਮੁਸ਼ਕਲਾਂ ਦੇ ਬਾਵਜੂਦ ਕਾਮਯਾਬੀ ਦੇ ਯੋਗ ਬਣਨਗੇ। ਧਨ ਲਾਭ ਵਿੱਚ ਵਾਧੇ ਦੇ ਨਾਲ-ਨਾਲ ਖਰਚ ਵੀ ਵੱਧ-ਚੜ੍ਹ ਕੇ ਹੋਣਗੇ। ਪਰ ਹਫਤੇ ਦੇ ਅਖੀਰ ਵਿੱਚ ਵਿਰੋਧੀ ਪੱਖ ਮਜਬੂਤ ਰਹੇਗਾ। ਸਿਹਤ ਢਿੱਲੀ ਅਤੇ ਨਜਦੀਕੀ ਰਿਸ਼ਤੇਦਾਰਾਂ ਦੇ ਮੇਲ ਨਾਲ ਸ਼ੁੱਭ ਕੰਮ ਵੀ ਹੋਣਗੇ।
ਮਕਰ: ਇਸ ਹਫਤੇ ਕਾਰੋਬਾਰੀ ਰੁਝੇਵੇਂ ਬਣੇ ਰਹਿਣਗੇ। ਬੇਲੋੜਾ ਮਾਨਸਿਕ ਤਨਾਓ ਅਤੇ ਸੰਘਰਸ਼ ਜਿਆਦਾ ਰਹੇੇਗਾ। ਵਪਾਰਕ ਖੇਤਰਾਂ ਵਿੱਚ ਸੰਘਰਸ਼ ਹੁੰਦੇ ਹੋਏ ਆਰਥਿਕ ਹਾਲਾਤ ਪਹਿਲਾਂ ਤੋਂ ਬਿਹਤਰ ਹੋਣਗੇ। ਵਿਦੇਸ਼ੀ ਰਿਸ਼ਤੇਦਾਰਾਂ ਦੀ ਮਦਦ ਨਾਲ ਵਿਦੇਸ਼ੀ ਕੰਮਾਂ ਵਿੱਚ ਤਰੱਕੀ ਹੋਵੇਗੀ। ਪਰ ਹਫਤੇ ਦੇ ਅਖੀਰ ਵਿੱਚ ਪਰਿਵਾਰ ਵਿੱਚ ਕੁੱਝ ਘਰੇਲੂ ਸਮੱਸਿਆਵਾਂ ਉਪਜਨਗੀਆਂ। ਪਰਿਵਾਰ ਵਿੱਚ ਝਗੜਾ, ਪਰ ਨਰਮ ਵਿਹਾਰ ਰੱਖਣਾ ਸ਼ੁੱਭ ਹੋਵੇਗਾ।
ਕੁੰਭ: ਇਸ ਹਫਤੇ ਪਰਿਵਾਰਕ ਅਤੇ ਆਰਥਿਕ ਹਾਲਾਤ ਕੁੱਝ ਅਨਿਸ਼ਚਿਤ ਰਹਿਣਗੇ। ਗੁਜਾਰੇ ਲਈ ਆਮਦਨ ਦੇ ਵਸੀਲੇ ਮਿਲਦੇ ਰਹਿਣਗੇ। ਮਾਤਾ-ਪਿਤਾ ਨਾਲ ਅਣਬਣ ਅਤੇ ਸਿਹਤ ਵਲੋਂ ਪਰੇਸ਼ਾਨੀ ਹੋਵੇਗੀ। ਬੇਲੋੜੀ ਯਾਤਰਾ, ਧਨ ਦਾ ਫਜੂਲ ਖਰਚ, ਜਮੀਨ ਜਾਇਦਾਦ ਦੀ ਖਰੀਦੋ-ਫਰੋਖਤ ਕਰਦੇ ਸਮੇਂ ਧੋਖੇ ਦੀ ਸੰਭਾਵਨਾ ਬਣੀ ਰਹੇਗੀ।
ਮੀਨ: ਮਿਹਨਤ ਅਤੇ ਭੱਜ-ਦੌੜ ਜਿਆਦਾ ਰਹੇਗੀ। ਯਾਤਰਾ ਦਾ ਵੀ ਮੌਕਾ ਮਿਲੇਗਾ। ਘਰੇਲੂ ਜੀਵਨ ਵਿੱਚ ਆਰਥਿਕ ਉਲਝਣਾਂ ਕਰਕੇ ਪਰੇਸ਼ਾਨੀ ਹੋਵੇਗੀ। ਕਿਸੇ ਖਾਸ ਵਿਅਕਤੀ ਦੀ ਵਜ੍ਹਾ ਨਾਲ ਪਰੇਸ਼ਾਨੀ ਵਧੇਗੀ। ਆਰਥਿਕ ਲੈਣ- ਦੇਣ ਵਿੱਚ ਸਚੇਤ ਰਹਿਣ ਦੀ ਲੋੜ ਹੈ। ਨੌਕਰੀ ਵਿੱਚ ਕਿਸੇ ਖਾਸ ਤੋਂ ਧੋਖਾ ਮਿਲ ਸਕਦਾ ਹੈ। ਪਰਿਵਾਰਕ ਉਲਝਨਾਂ ਕਰਕੇ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਰਹਿਣਗੀਆਂ। ਆਰਾਮ ਘੱਟ ਅਤੇ ਫਜੂਲ ਦੀ ਭੱਜ-ਦੌੜ ਜਿਆਦਾ ਰਹੇਗੀ।
Horscope
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
ਮੇਖ : ਸਿਹਤ ਵਿੱਚ ਗਿਰਾਵਟ ਦੇ ਕਾਰਨ ਤੁਹਾਨੂੰ ਸਰੀਰਕ ਪਰੇਸ਼ਾਨੀਆਂ ਦਾ ਸਾਮਣਾ ਕਰਨਾ ਪੈ ਸਕਦਾ ਹੈ। ਮੌਸਮ ਦਾ ਅਸਰ ਤੁਹਾਡੀ ਸਿਹਤ ਉੱਤੇ ਪੈ ਸਕਦਾ ਹੈ, ਇਸ ਲਈ ਆਪਣਾ ਧਿਆਨ ਰੱਖੋ। ਵਪਾਰ ਵਿੱਚ ਵੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ।
ਬ੍ਰਿਖ : ਕਿਸੇ ਗੱਲ ਨੂੰ ਲੈ ਕੇ ਅਪਮਾਨਿਤ ਮਹਿਸੂਸ ਕਰ ਸਕਦੇ ਹੋ, ਜੋ ਤੁਹਾਨੂੰ ਮਾਨਸਿਕ ਪਰੇਸ਼ਾਨੀ ਦੇ ਸਕਦੀ ਹੈ। ਤੁਸੀਂ ਲੰਮੀ ਯਾਤਰਾ ਉੱਤੇ ਜਾ ਰਹੇ ਹੋ, ਤਾਂ ਵਾਹਨ ਦੀ ਵਰਤੋਂ ਸਾਵਧਾਨੀ ਨਾਲ ਕਰੋ ਅਤੇ ਬਾਣੀ ਉੱਤੇ ਸੰਜਮ ਰੱਖੋ। ਪਰਿਵਾਰ ਵਿੱਚ ਪਤਨੀ ਅਤੇ ਬੱਚਿਆਂ ਦੇ ਸਿਹਤ ਨੂੰ ਲੈ ਕੇ ਕੁੱਝ ਚਿੰਤਾ ਹੋ ਸਕਦੀ ਹੈ।
ਮਿਥੁਨ : ਜੋ ਕੰਮ ਤੁਸੀਂ ਪਹਿਲਾਂ ਸੋਚੇ ਸਨ, ਉਹ ਪੂਰੇ ਹੋਣੋਗੇ। ਤੁਹਾਡੇ ਮਨ ਵਿੱਚ ਨਵੇਂ ਕਾਰਜ ਸ਼ੁਰੂ ਕਰਨ ਦਾ ਉਤਸ਼ਾਹ ਰਹੇਗਾ, ਅਤੇ ਇਸ ਦੌਰਾਨ ਤੁਹਾਨੂੰ ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਆਰਥਿਕ ਮਦਦ ਮਿਲ ਸਕਦੀ ਹੈ। ਵਪਾਰ ਵਿੱਚ ਕਮਾਈ ਦੇ ਨਵੇਂ ਰਸਤੇ ਖੁੱਲਣਗੇ ਅਤੇ ਪਰਿਵਾਰਿਕ ਜੀਵਨ ਵਿੱਚ ਖੁਸ਼ੀਆਂ ਆਉਣਗੀਆਂ।
ਕਰਕ : ਤੁਸੀਂ ਕਿਸੇ ਵਿਸ਼ੇਸ਼ ਵਿਅਕਤੀ ਨਾਲ ਮੁਲਾਕਾਤ ਕਰ ਸਕਦੇ ਹੋ, ਜਿਸਦੇ ਨਾਲ ਵਪਾਰ ਵਿੱਚ ਵੱਡੀ ਸਫਲਤਾ ਮਿਲ ਸਕਦੀ ਹੈ। ਆਰਥਿਕ ਲਾਭ ਦੇ ਯੋਗ ਬਣ ਰਹੇ ਹਨ। ਵਪਾਰ ਵਿੱਚ ਵੱਡੇ ਲਾਭ ਦੀ ਸੰਭਾਵਨਾ ਹੈ। ਪਰਿਵਾਰ ਵਿੱਚ ਕੋਈ ਨਵਾਂ ਮੈਂਬਰ ਆ ਸਕਦਾ ਹੈ, ਜਿਸ ਦੇ ਨਾਲ ਘਰ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ।
ਸਿੰਘ : ਮੌਸਮ ਦੇ ਪ੍ਰਭਾਵ ਨਾਲ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੇ ਸਿਹਤ ਵਿੱਚ ਗਿਰਾਵਟ ਹੋ ਸਕਦੀ ਹੈ, ਜਿਸਦੇ ਨਾਲ ਮਾਨਸਿਕ ਅਸ਼ਾਂਤੀ ਬਣੀ ਰਹੇਗੀ। ਵਪਾਰ ਵਿੱਚ ਬਹੁਤ ਰਿਸਕ ਨਾ ਲਓ, ਕਿਉਂਕਿ ਨੁਕਸਾਨ ਦਾ ਖ਼ਤਰਾ ਹੋ ਸਕਦਾ ਹੈ। ਪਤਨੀ ਅਤੇ ਬੱਚਿਆਂ ਦੇ ਨਾਲ ਬਾਹਰ ਜਾਣ ਦੀ ਯੋਜਨਾ ਬਣੇਗੀ।
ਕੰਨਿਆ : ਜ਼ਿਆਦਾ ਕੰਮਾਂ ਕਾਰਨ ਤੁਹਾਨੂੰ ਕਿਤੇ ਬਾਹਰ ਜਾਣ ਦਾ ਮੌਕੇ ਮਿਲ ਸਕਦਾ ਹੈ। ਬਹੁਤ ਜ਼ਿਆਦਾ ਕੰਮ ਦੇ ਕਾਰਨ ਸਿਹਤ ਵਿੱਚ ਗਿਰਾਵਟ ਮਹਿਸੂਸ ਹੋ ਸਕਦੀ ਹੈ। ਵਪਾਰ ਵਿੱਚ ਨਵੇਂ ਭਾਗੀਦਾਰਾਂ ਨਾਲ ਜੁੜਣ ਤੋਂ ਪਹਿਲਾਂ ਉਨ੍ਹਾਂ ਦੀ ਪੂਰੀ ਜਾਣਕਾਰੀ ਪ੍ਰਾਪਤ ਕਰ ਲਓ, ਜਿਸਦੇ ਨਾਲ ਭਵਿੱਖ ਵਿੱਚ ਕੋਈ ਸਮੱਸਿਆ ਨਹੀਂ ਆਵੇਗੀ।
ਤੁਲਾ : ਮਾਨਸਿਕ ਸ਼ਾਂਤੀ ਦਾ ਅਨੁਭਵ ਕਰੋਗੇ। ਕੋਈ ਪੁਰਾਣਾ ਰੁਕਿਆ ਹੋਇਆ ਕਾਰਜ ਪੂਰਾ ਹੋ ਸਕਦਾ ਹੈ, ਜਿਸਦੇ ਨਾਲ ਰਾਹਤ ਮਿਲੇਗੀ। ਜੇਕਰ ਤੁਸੀਂ ਕੋਰਟ-ਕਚਹਰੀ ਨਾਲ ਸਬੰਧਤ ਕਿਸੇ ਮਾਮਲੇ ਵਿੱਚ ਹੋ, ਤਾਂ ਉੱਥੇ ਸਫਲਤਾ ਮਿਲ ਸਕਦੀ ਹੈ।
ਬ੍ਰਿਸ਼ਚਕ : ਤੁਹਾਨੂੰ ਕਿਸੇ ਵਿਸ਼ੇਸ਼ ਅਹੁਦੇ ਅਤੇ ਸਨਮਾਨ ਨਾਲ ਨਿਵਾਜਿਆ ਜਾ ਸਕਦਾ ਹੈ। ਇਸ ਦਿਨ ਪੁਰਾਣੇ ਵਿਵਾਦਾਂ ਦਾ ਹੱਲ ਹੋ ਸਕਦਾ ਹੈ, ਜਿਸਦੇ ਨਾਲ ਤੁਹਾਡਾ ਮਨ ਖੁਸ਼ ਰਹੇਗਾ। ਵਪਾਰ ਵਿੱਚ ਵੀ ਲਾਭ ਦੇ ਯੋਗ ਬਣ ਰਹੇ ਹਨ। ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰਨਾ ਤੁਹਾਡੇ ਲਈ ਲਾਭਕਾਰੀ ਹੋ ਸਕਦਾ ਹੈ।
ਧਨੁ: ਤੁਹਾਨੂੰ ਆਪਣੇ ਕੰਮਾਂ ਵਿੱਚ ਥੋੜ੍ਹਾ ਸੋਚ-ਸਮਝ ਕੇ ਚਲਣ ਦੀ ਲੋੜ ਹੈ। ਬਿਨਾਂ ਸੋਚੇ-ਸਮਝੇ ਕੋਈ ਵੱਡਾ ਫੈਸਲਾ ਲੈਣਾ ਤੁਹਾਡੇ ਲਈ ਨੁਕਸਾਨਦਾਇਕ ਹੋ ਸਕਦਾ ਹੈ। ਕਿਸੇ ਉੱਤੇ ਅੱਖ ਬੰਦ ਕਰਕੇ ਵਿਸ਼ਵਾਸ ਕਰਨ ਤੋਂ ਬਚੋ, ਕਿਉਂਕਿ ਇਸ ਨਾਲ ਨੁਕਸਾਨ ਹੋ ਸਕਦਾ ਹੈ। ਵਪਾਰ ਵਿੱਚ ਵਿਰੋਧੀਆਂ ਦਾ ਸਾਮਣਾ ਕਰਨਾ ਪੈ ਸਕਦਾ ਹੈ। ਸਿਹਤ ਦਾ ਧਿਆਨ ਰੱਖੋ, ਅਤੇ ਪਰਿਵਾਰ ਵਿੱਚ ਕਿਸੇ ਦੁਖਦ ਸਮਾਚਾਰ ਦਾ ਸਾਮਣਾ ਕਰ ਸਕਦੇ ਹੋ।
ਮਕਰ : ਤੁਹਾਨੂੰ ਕਈ ਅੜਚਨਾਂ ਦਾ ਸਾਮਣਾ ਕਰਨਾ ਪੈ ਸਕਦਾ ਹੈ। ਜਿਨ੍ਹਾਂ ਕੰਮਾਂ ਨੂੰ ਲੈ ਕੇ ਤੁਸੀਂ ਪ੍ਰੇਸ਼ਾਨ ਹੋ, ਉਨ੍ਹਾਂ ਦਾ ਹੱਲ ਦੇਰੀ ਨਾਲ ਹੋਵੇਗਾ, ਜਿਸ ਦੇ ਨਾਲ ਤੁਹਾਡੇ ਮਨ ਵਿੱਚ ਅਸ਼ਾਂਤੀ ਰਹੇਗੀ। ਕੋਰਟ ਦੇ ਮਾਮਲਿਆਂ ਵਿੱਚ ਦੁਸ਼ਮਨ ਪ੍ਰਬਲ ਹੋ ਸਕਦੇ ਹਨ। ਵਪਾਰ ਵਿੱਚ ਵੱਡੀ ਧਨਰਾਸ਼ੀ ਉਧਾਰ ਦੇਣ ਤੋਂ ਬਚੋ, ਕਿਉਂਕਿ ਇਸ ਨਾਲ ਨੁਕਸਾਨ ਹੋ ਸਕਦਾ ਹੈ।
ਕੁੰਭ : ਤੁਹਾਡੇ ਵਪਾਰ ਵਿੱਚ ਕੋਈ ਵੱਡੀ ਡੀਲ ਮਿਲ ਸਕਦੀ ਹੈ, ਜਿਸਦੇ ਨਾਲ ਤੁਹਾਡੀ ਆਰਥਿਕ ਹਾਲਤ ਵਿੱਚ ਸੁਧਾਰ ਹੋਵੇਗਾ। ਸਹੁਰਾ-ਪਰਿਵਾਰ ਤੋਂ ਵੀ ਆਰਥਿਕ ਮਦਦ ਮਿਲ ਸਕਦੀ ਹੈ, ਜਿਸਦੇ ਨਾਲ ਵਪਾਰ ਵਿੱਚ ਵੱਡਾ ਕਦਮ ਚੁੱਕਿਆ ਜਾ ਸਕਦਾ ਹੈ। ਸਿਹਤ ਠੀਕ ਰਹੇਗੀ, ਪਰ ਪਤਨੀ ਅਤੇ ਬੱਚਿਆਂ ਦੀ ਸਿੱਖਿਆ ਅਤੇ ਸਿਹਤ ਨੂੰ ਲੈ ਕੇ ਮਨ ਵਿੱਚ ਚਿੰਤਾ ਬਣੀ ਰਹੇਗੀ।
ਮੀਨ : ਤੁਹਾਡਾ ਕੋਈ ਪੁਰਾਣਾ ਰੁਕਿਆ ਹੋਇਆ ਕਾਰਜ ਪੂਰਾ ਹੋਣ ਨਾਲ ਮਨ ਖੁਸ਼ ਰਹੇਗਾ। ਘਰ-ਪਰਿਵਾਰ ਵਿੱਚ ਮਾਹੌਲ ਤੁਹਾਡੇ ਪੱਖ ਵਿੱਚ ਰਹੇਗਾ। ਤੁਸੀਂ ਪਰਿਵਾਰ ਦੇ ਹਿੱਤ ਵਿੱਚ ਕੋਈ ਵੱਡਾ ਫ਼ੈਸਲਾ ਲੈ ਸਕਦੇ ਹੋ, ਜਿਸਦੇ ਨਾਲ ਘਰ ਵਿੱਚ ਸ਼ਾਂਤੀ ਬਣੀ ਰਹੇਗੀ। ਪਤਨੀ ਅਤੇ ਬੱਚਿਆਂ ਨਾਲ ਚੱਲ ਰਹੇ ਮਤਭੇਦ ਦੂਰ ਹੋਣਗੇ ਅਤੇ ਤੁਸੀਂ ਉਨ੍ਹਾਂ ਦੇ ਲਈ ਵੱਡੀ ਖਰੀਦਦਾਰੀ ਵੀ ਕਰ ਸਕਦੇ ਹੋ।
Horscope
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
ਮੇਖ : ਤੁਹਾਨੂੰ ਹਰ ਕੰਮ ਵਿੱਚ ਸਫਲਤਾ ਮਿਲੇਗੀ ਅਤੇ ਵਿੱਤੀ ਸਥਿਤੀ ਵੀ ਮਜ਼ਬੂਤ ਰਹੇਗੀ। ਕਮਰ ਦਰਦ ਦੀ ਸਮੱਸਿਆ ਤੋਂ ਤੁਸੀਂ ਪ੍ਰੇਸ਼ਾਨ ਹੋਵੋਗੇ। ਪਰਿਵਾਰ ਵਿੱਚ ਕਿਸੇ ਦੀ ਖਰਾਬ ਸਿਹਤ ਕਾਰਨ ਤੁਸੀਂ ਚਿੰਤਤ ਰਹੋਗੇ। ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਮਾਤਾ-ਪਿਤਾ ਦੀ ਮਦਦ ਮਿਲੇਗੀ।
ਬ੍ਰਿਖ : ਕਾਰੋਬਾਰ ਵਿੱਚ ਆਮਦਨ ਦੇ ਨਵੇਂ ਸਰੋਤ ਮਿਲਣਗੇ। ਜਿਨ੍ਹਾਂ ਲੋਕਾਂ ਕੋਲ ਰੁਜ਼ਗਾਰ ਨਹੀਂ ਹੈ ਅਤੇ ਉਹ ਨੌਕਰੀ ਦੀ ਤਲਾਸ਼ ਕਰ ਰਹੇ ਹਨ, ਉਨ੍ਹਾਂ ਨੂੰ ਕਿਸੇ ਬਹੁਰਾਸ਼ਟਰੀ ਕੰਪਨੀ ਤੋਂ ਵਧੀਆ ਆਫਰ ਮਿਲ ਸਕਦੀ ਹੈ। ਪਰਿਵਾਰ ਵਿੱਚ ਨਵੇਂ ਮੈਂਬਰ ਦੇ ਆਉਣ ਨਾਲ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਬਣੇਗਾ।
ਮਿਥੁਨ : ਕਾਰੋਬਾਰ ਵਿੱਚ ਤੁਹਾਨੂੰ ਪੈਸਾ ਕਮਾਉਣ ਲਈ ਸਖਤ ਮਿਹਨਤ ਕਰਨੀ ਪਵੇਗੀ। ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੇ ਕਾਰੋਬਾਰ ਵਿੱਚ ਪੈਸਾ ਲਗਾਉਣ ਦੀ ਯੋਜਨਾ ਬਣਾ ਰਹੇ ਹੋ, ਤਾਂ ਹੁਣੇ ਅਜਿਹਾ ਨਾ ਕਰੋ। ਸਿਹਤ ਦੇ ਸਬੰਧ ਵਿੱਚ ਦਿਨ ਤੁਹਾਡੇ ਅਨੁਕੂਲ ਨਹੀਂ ਰਹੇਗਾ। ਪਰਿਵਾਰ ਵਿੱਚ ਕਿਸੇ ਪ੍ਰਤੀ ਤੁਹਾਡੇ ਮਨ ਵਿੱਚ ਗਲਤਫਹਿਮੀ ਹੋ ਸਕਦੀ ਹੈ।
ਕਰਕ : ਕਾਰੋਬਾਰ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਤਜਰਬੇਕਾਰ ਲੋਕਾਂ ਦੀ ਸਲਾਹ ਲਓ। ਜੋੜਾਂ ਦੇ ਦਰਦ ਦੀ ਸਮੱਸਿਆ ਹੋ ਸਕਦੀ ਹੈ। ਪਰਿਵਾਰ ਵਿੱਚ ਸਾਰਿਆਂ ਦੇ ਨਾਲ ਬੈਠ ਕੇ ਤੁਸੀਂ ਆਪਣੇ ਦਿਲ ਵਿੱਚ ਦੱਬੀਆਂ ਗੱਲਾਂ ਬਾਰੇ ਖੁੱਲ੍ਹ ਕੇ ਗੱਲ ਕਰ ਸਕੋਗੇ। ਵਿਦਿਆਰਥੀਆਂ ਨੂੰ ਪ੍ਰੀਖਿਆ ਵਿੱਚ ਵਧੀਆ ਨਤੀਜੇ ਮਿਲਣਗੇ।
ਸਿੰਘ : ਸਾਂਝੇਦਾਰੀ ਦੇ ਕਾਰੋਬਾਰ ਵਿੱਚ ਤੁਹਾਨੂੰ ਬਹੁਤ ਲਾਭ ਮਿਲੇਗਾ। ਇਸ ਦੇ ਨਾਲ ਹੀ ਨਵੀਂ ਜ਼ਿੰਮੇਵਾਰੀ ਵੀ ਮਿਲੇਗੀ। ਕੰਮ ਵਾਲੀ ਥਾਂ ਤੇ ਤੁਹਾਡੇ ਲਈ ਦਿਨ ਬਿਹਤਰ ਰਹੇਗਾ। ਵਾਧੇ ਦੇ ਨਾਲ ਅਦਾਇਗੀ ਵਿੱਚ ਵੀ ਵਾਧਾ ਹੋ ਸਕਦਾ ਹੈ। ਸਫ਼ਲ ਹੋਣ ਲਈ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਵਾਧੂ ਸਮਾਂ ਕੱਢਣਾ ਪਵੇਗਾ।
ਕੰਨਿਆ : ਕਾਰੋਬਾਰ ਲਈ ਸਮਾਂ ਚੰਗਾ ਰਹੇਗਾ, ਕੁਝ ਉਤਪਾਦਾਂ ਤੇ ਸਕੀਮ ਕੱਢਣ ਨਾਲ ਤੁਹਾਡੀ ਆਮਦਨ ਵਧੇਗੀ। ਕਾਰਜ ਸਥਾਨ ਤੇ ਤੁਹਾਨੂੰ ਸਕਾਰਾਤਮਕ ਨਤੀਜੇ ਮਿਲਣਗੇ। ਤੁਹਾਨੂੰ ਬਹੁਤ ਸਾਰਾ ਲਾਭ ਮਿਲੇਗਾ। ਸਿਹਤ ਪ੍ਰਤੀ ਸੁਚੇਤ ਰਹੋ।
ਤੁਲਾ : ਆਈਟੀ ਕਾਰੋਬਾਰ ਵਿੱਚ ਉਤਰਾਅ-ਚੜ੍ਹਾਅ ਵਾਲੀ ਸਥਿਤੀ ਤੁਹਾਡੀ ਚਿੰਤਾ ਨੂੰ ਵਧਾਵੇਗੀ। ਕੰਮ ਵਾਲੀ ਥਾਂ ਤੇ ਕਿਸੇ ਵੀ ਤਰ੍ਹਾਂ ਦਾ ਜੋਖਮ ਉਠਾਉਣਾ ਤੁਹਾਡੇ ਲਈ ਠੀਕ ਨਹੀਂ ਹੋਵੇਗਾ। ਪਰਿਵਾਰ ਵਿੱਚ ਕੋਈ ਵੀ ਤੁਹਾਡੀਆਂ ਗੱਲਾਂ ਦੀ ਪਾਲਣਾ ਨਹੀਂ ਕਰੇਗਾ। ਤੁਹਾਨੂੰ ਆਪਣੇ ਗੁੱਸੇ ਅਤੇ ਬੋਲੀ ਉੱਤੇ ਕਾਬੂ ਰੱਖਣਾ ਹੋਵੇਗਾ।
ਬ੍ਰਿਸ਼ਚਕ : ਵਿਦੇਸ਼ਾਂ ਵਿੱਚ ਕਾਰੋਬਾਰੀਆਂ ਦੇ ਕੰਮ ਪੂਰੇ ਹੋ ਸਕਦੇ ਹਨ, ਜਿਸ ਨਾਲ ਕਾਰੋਬਾਰੀਆਂ ਦੀ ਤਰੱਕੀ ਵਿੱਚ ਵਾਧਾ ਹੋਵੇਗਾ। ਮਾਨਸਿਕ ਤੌਰ ਤੇ ਤੁਸੀਂ ਤਣਾਅ ਮਹਿਸੂਸ ਕਰ ਸਕਦੇ ਹੋ। ਪਰਿਵਾਰਕ ਮਾਮਲਿਆਂ ਵਿੱਚ ਤੁਹਾਡੀ ਦਖਲਅੰਦਾਜ਼ੀ ਸਾਰਿਆਂ ਦਾ ਦਿਲ ਜਿੱਤ ਲਵੇਗੀ।
ਧਨੁ : ਤੁਹਾਨੂੰ ਨਕਲੀ ਗਹਿਣਿਆਂ ਦੇ ਕਾਰੋਬਾਰ ਵਿੱਚ ਲਾਭ ਮਿਲੇਗਾ। ਤੁਹਾਡੀ ਮਿਹਨਤ ਦਾ ਫਲ ਤੁਹਾਨੂੰ ਉੱਚ ਅਹੁਦੇ ਦੇ ਰੂਪ ਵਿੱਚ ਮਿਲੇਗਾ। ਜੋੜਾਂ ਦੇ ਦਰਦ ਦੀ ਸਮੱਸਿਆ ਤੋਂ ਤੁਸੀਂ ਪ੍ਰੇਸ਼ਾਨ ਹੋਵੋਗੇ। ਜੀਵਨ ਸਾਥੀ ਨਾਲ ਪਿਆਰ ਭਰੀ ਗੱਲਬਾਤ ਹੋਵੇਗੀ। ਪੜ੍ਹਾਈ ਪ੍ਰਤੀ ਸੁਚੇਤ ਰਹੋ।
ਮਕਰ : ਕਾਰੋਬਾਰ ਵਿੱਚ ਕਿਸੇ ਸਾਥੀ ਦੇ ਨਾਲ ਨਵੇਂ ਕਾਰੋਬਾਰੀ ਦੀ ਨੀਂਹ ਰੱਖਣ ਦੀ ਯੋਜਨਾ ਬਣ ਸਕਦੀ ਹੈ। ਤੁਹਾਨੂੰ ਕਿਸੇ ਹੋਰ ਕੰਪਨੀ ਤੋਂ ਨੌਕਰੀ ਦੀ ਪੇਸ਼ਕਸ਼ ਮਿਲ ਸਕਦੀ ਹੈ। ਪਰਿਵਾਰ ਵਿੱਚ ਕਿਸੇ ਬਜ਼ੁਰਗ ਦੀ ਸਿਹਤ ਵਿੱਚ ਸੁਧਾਰ ਹੋਵੇਗਾ। ਵਿਦਿਆਰਥੀਆਂ ਨੂੰ ਮਿਹਨਤ ਨਾਲ ਪੜ੍ਹਾਈ ਵਿੱਚ ਸਫਲਤਾ ਮਿਲੇਗੀ।
ਕੁੰਭ : ਕੰਮ ਵਾਲੀ ਥਾਂ ਤੇ ਕੰਮ ਦੇ ਭਾਰੀ ਬੋਝ ਕਾਰਨ ਤੁਸੀਂ ਥਕਾਵਟ ਮਹਿਸੂਸ ਕਰੋਗੇ। ਤੁਹਾਨੂੰ ਆਪਣੀ ਬੋਲੀ ਉਤੇ ਕਾਬੂ ਰੱਖਣਾ ਹੋਵੇਗਾ। ਚਮੜੀ ਨਾਲ ਜੁੜੀ ਕੋਈ ਸਮੱਸਿਆ ਹੋ ਸਕਦੀ ਹੈ। ਪਰਿਵਾਰ ਵਿੱਚ ਘਰੇਲੂ ਝਗੜਿਆਂ ਤੋਂ ਦੂਰੀ ਬਣਾ ਕੇ ਰੱਖੋ ਅਤੇ ਉਦੋਂ ਹੀ ਦਖਲ ਦਿਓ ਜਦੋਂ ਤੁਹਾਡੀ ਸਲਾਹ ਲਈ ਜਾਵੇ।
ਮੀਨ : ਸਖ਼ਤ ਮਿਹਨਤ ਦਾ ਨਤੀਜਾ ਤੁਸੀਂ ਤਬਾਦਲੇ ਦੇ ਰੂਪ ਵਿੱਚ ਅਤੇ ਆਪਣੀ ਮਨਚਾਹੀ ਥਾਂ ਤੇ ਉੱਚ ਅਹੁਦੇ ਪ੍ਰਾਪਤ ਕਰ ਸਕਦੇ ਹੋ। ਸਿਹਤ ਸੰਬੰਧੀ ਕੋਈ ਗੰਭੀਰ ਸਮੱਸਿਆ ਹੋ ਸਕਦੀ ਹੈ। ਵਿਦਿਆਰਥੀਆਂ ਨੂੰ ਸਫਲਤਾ ਮਿਲ ਸਕਦੀ ਹੈ।
Horscope
ਇਸ ਹਫਤੇ ਦਾ ਤੁਹਾਡਾ ਰਾਸ਼ੀਫਲ
8 ਦਸੰਬਰ ਤੋਂ 14 ਦਸੰਬਰ ਤੱਕ
ਮੇਖ: ਹਫਤੇ ਦੇ ਸ਼ੁਰੂ ਤੋਂ ਸਿਹਤ ਸੰਬੰਧੀ ਪਰੇਸ਼ਾਨੀ, ਗੁੱਸਾ ਜਿਆਦਾ, ਦਿਮਾਗੀ ਉਚਾਟਤਾ ਅਤੇ ਪਰਿਵਾਰਕ ਉਲਝਨਾਂ ਦਾ ਸਾਮਣਾ ਹੋਵੇਗਾ। ਸਰਕਾਰੀ ਖੇਤਰ ਵਿੱਚ ਕਿਸੇ ਖਾਸ ਆਦਮੀ ਤੋਂ ਧੋਖਾ ਮਿਲਣ ਦੇ ਇਸ਼ਾਰੇ ਹਨ। ਗੁਜਾਰੇ ਯੋਗ ਆਮਦਨ ਦੇ ਵਸੀਲੇ ਬਣਦੇ ਰਹਿਣਗੇ। ਸੰਤਾਨ ਦੇ ਕੈਰੀਅਰ ਸਬੰਧੀ ਚਿੰਤਾ ਰਹੇਗੀ। ਰਿਹਾਇਸ਼ ਵਿੱਚ ਤਬਦੀਲੀ ਹੋਣ ਦੇ ਯੋਗ ਹਨ ਅਤੇ ਅਨਜਾਨ ਡਰ ਬਣਿਆ ਰਹੇਗਾ।
ਬ੍ਰਿਖ : ਹਫਤੇ ਦੇ ਸ਼ੁਰੂ ਵਿੱਚ ਕਿਸੇ ਜਰੂਰੀ ਕੰਮ ਵਿੱਚ ਅੜਚਨਾਂ ਦਾ ਸਾਮਨਾ ਰਹੇਗਾ। ਪਰੰਤੂ ਖਾਸ ਉਤਸ਼ਾਹ ਅਤੇ ਪਰਿਵਾਰਕ ਸਹਿਯੋਗ ਨਾਲ ਕੋਈ ਵਿਗੜਿਆ ਕੰਮ ਅਚਾਨਕ ਬਣ ਸਕਦਾ ਹੈ। ਘਰੇਲੂ ਅਤੇ ਆਰਥਿਕ ਹਾਲਾਤ ਵੀ ਅਸਥਿਰ ਰਹਿਣਗੇ। ਪਰ ਧਨ ਦੀ ਫਜੂਲ ਖਰਚੀ, ਸਿਹਤ ਪਰੇਸ਼ਾਨੀ, ਭਰਾਵਾਂ ਨਾਲ ਮਤਭੇਦ ਅਤੇ ਸੰਤਾਨ ਸੰਬੰਧੀ ਚਿੰਤਾ ਰਹੇਗੀ।
ਮਿਥੁਨ: ਹਫਤੇ ਦੇ ਸ਼ੁਰੂ ਵਿੱਚ ਸੰਤਾਨ ਸੰਬੰਧੀ ਚਿੰਤਾ ਅਤੇ ਬੇਲੋੜੀ ਭੱਜ-ਦੌੜ ਰਹੇਗੀ। ਸਿਹਤ ਸੰਬੰਧੀ ਪਰੇਸ਼ਾਨੀ, ਗੁਪਤ ਰੋਗ ਅਤੇ ਭੱਜ ਦੌੜ ਬਣੀ ਰਹੇਗੀ। ਕਾਰੋਬਾਰ ਵਿੱਚ ਉਤਾਰ-ਚੜਾਵ ਅਤੇ ਪਰੇਸ਼ਾਨੀਆਂ ਦੇ ਰਹਿੰਦੇ ਗੁਜਾਰੇ ਯੋਗ ਆਮਦਨ ਹੁੰਦੀ ਰਹੇਗੀ। ਵਿਦੇਸ਼ ਸੰਬੰਧੀ ਸਰਕਾਰੀ ਕੰਮਾਂ ਵਿੱਚ ਤਰੱਕੀ, ਕਿਤੇ ਦੂਰ ਦੀ ਯਾਤਰਾ ਵੀ ਹੋ ਸਕਦੀ ਹੈ। ਮਨ ਅਸ਼ਾਤ ਅਤੇ ਉਚਾਟ ਰਹੇਗਾ।
ਕਰਕ: ਕੈਰੀਅਰ ਵਿੱਚ ਤਰੱਕੀ ਅਤੇ ਧਨ ਲਾਭ ਦੇ ਮੌਕੇ ਮਿਲਣਗੇ। ਆਪਣੀ ਯੋਗਤਾ ਅਤੇ ਸਮਝ ਦੇ ਆਧਾਰ ਤੇ ਲਾਭ ਦੇ ਮੌਕੇ ਮਿਲਣਗੇ। ਪਰਿਵਾਰ ਵਿੱਚ ਸ਼ੁੱਭ ਕੰਮ ਵੀ ਹੋਣਗੇ। ਧਾਰਮਿਕ ਕੰਮਾਂ ਵੱਲ ਰੁਝਾਨ ਰਹੇਗਾ। ਪਰ ਜਿਆਦਾ ਗੁੱਸਾ, ਖੂਨ ਦੀ ਕਮੀ, ਇਸਤਰੀ ਨਾਲ ਝਗੜਾ ਅਤੇ ਸੱਟ ਆਦਿ ਲੱਗਣ ਦਾ ਡਰ ਰਹੇਗਾ।
ਸਿੰਘ : ਹਫਤੇ ਦੇ ਸ਼ੁਰੂ ਨਵੇਂ- ਨਵੇਂ ਪਰਿਵਾਰਕ ਦੋਸਤਾਂ ਨਾਲ ਮੇਲ-ਜੋਲ ਵਧੇਗਾ। ਸੁੱਖ -ਸੁਵਿਧਾ, ਜਮੀਨ ਸਵਾਰੀ ਆਦਿ ਤੇ ਧਨ ਖਰਚ ਜਿਆਦਾ ਹੋਵੇਗਾ। ਧਨ ਦਾ ਲੈਣ- ਦੇਣ ਕਰਦੇ ਹੋਏ ਖਾਸ ਚੌਕੰਨੇ ਰਹਿਣ ਦੀ ਲੋੜ ਹੈ। ਮਨ ਉਦਾਸ ਅਤੇ ਧਾਰਮਿਕ ਕੰਮਾਂ ਵੱਲ ਰੁਝਾਨ ਰਹੇਗਾ।
ਕੰਨਿਆ: ਮਿਲਿਆ-ਜੁਲਿਆ ਪ੍ਰਭਾਵ ਹੋਵੇਗਾ। ਧਨ ਲਾਭ ਸਧਾਰਨ ਰਹੇਗਾ। ਹਾਲਾਤ ਵਿੱਚ ਕਈ ਉਤਾਰ-ਚੜ੍ਹਾਅ ਅਤੇ ਸੰਘਰਸ਼ ਦੇ ਹਾਲਾਤ ਬਣਨਗੇ। ਪਰ ਗੁਜਾਰੇਯੋਗ ਆਮਦਨ ਦੇ ਸਾਧਨ ਬਣਨਗੇ। ਸੰਤਾਨ ਸਬੰਧੀ ਚਿੰਤਾ ਅਤੇ ਕਿਸੇ ਖਾਸ ਤੋਂ ਧੋਖਾ ਮਿਲਣ ਦੀ ਸ਼ੰਕਾ ਬਣੀ ਰਹੇਗੀ। ਸੱਟ ਆਦਿ ਲੱਗਣ ਦਾ ਵੀ ਡਰ ਰਹੇਗਾ।
ਤੁਲਾ: ਇਸ ਹਫਤੇ ਮਿਲਿਆ-ਜੁਲਿਆ ਪ੍ਰਭਾਵ ਹੋਵਗਾ। ਸੁਭਾਅ ਵਿੱਚ ਤੇਜੀ ਅਤੇ ਗੁੱਸੇ ਕਾਰਨ ਪਰੇਸ਼ਾਨੀ ਰਹੇਗੀ। ਕਿਸੇ ਨਜਦੀਕੀ ਰਿਸ਼ਤੇਦਾਰ ਨਾਲ ਮਤਭੇਦ ਅਤੇ ਬੇਲੋੜੀ ਦੌੜ-ਭੱਜ ਬਣੀ ਰਹੇਗੀ। ਹਫਤੇ ਦੇ ਅਖੀਰ ਵਿੱਚ ਅਰਾਮ ਘੱਟ ਅਤੇ ਸੰਘਰਸ਼ ਜਿਆਦਾ, ਧਨ ਖਰਚ ਵਧੇਰੇ ਅਤੇ ਪਰਿਵਾਰਕ ਮਦਦ ਨਾਲ ਵੀ ਲਾਭ ਨਹੀਂ ਹੋ ਪਾਵੇਗਾ। ਗੁਜਾਰੇਯੋਗ ਆਮਦਨ ਦੇ ਵਸੀਲੇ ਬਣਦੇ ਰਹਿਣਗੇ।
ਬ੍ਰਿਸ਼ਚਕ: ਸਰੀਰ ਕਸ਼ਟ, ਦਿਮਾਗੀ ਤਨਾਉ, ਆਰਥਿਕ ਅਤੇ ਘਰੇਲੂ ਸਮੱਸਿਆਵਾਂ ਉਭਰਨਗੀਆਂ। ਗੁੱਸੇ ਅਤੇ ਤੇਜੀ ਨਾਲ ਕੋਈ ਬਣਿਆ ਹੋਇਆ ਕੰਮ ਵਿਗੜ ਸਕਦਾ ਹੈ। ਕਿਸੇ ਖਾਸ ਨਜਦੀਕੀ ਵੱਲੋਂ ਧੋਖੇ ਦੀ ਸੰਭਾਵਨਾ ਹੈ। ਹਫਤੇ ਦੇ ਅਖੀਰ ਵਿੱਚ ਕਿਸਮਤ ਵਜੋਂ ਹੀ ਗੁਜਾਰੇਯੋਗ ਆਮਦਨ ਦੇ ਸਾਧਨ ਬਣਦੇ ਰਹਿਣਗੇ। ਧਰਮ-ਕਰਮ ਵਿੱਚ ਰੁਝਾਨ ਵਧੇਗਾ। ਬੇਕਾਰ ਯਾਤਰਾ ਵਿੱਚ ਸਾਵਧਾਨੀ ਵਰਤੋ।
ਧਨੁ: ਇਸ ਹਫਤੇ ਵਿਦੇਸ਼ ਸਬੰਧੀ ਕੰਮਾਂ ਵਿੱਚ ਤਰੱਕੀ ਹੋਵੇਗੀ। ਪਰਿਵਾਰ ਵਿੱਚ ਸ਼ੁੱਭ ਮੰਗਲ ਕੰਮ ਹੋਣਗੇ। ਕਾਰੋਬਾਰ ਵਿੱਚ ਲਾਭ ਅਤੇ ਤਰੱਕੀ ਦੇ ਮੌਕੇ ਮਿਲਣਗੇ। ਧਰਮ ਕਰਮ ਵਿੱਚ ਦਿਲਚਸਪੀ ਅਤੇ ਮਿੱਤਰਾਂ ਨਾਲ ਮੇਲ -ਮਿਲਾਪ ਹੋਵੇਗਾ। ਪਿਤਾ-ਪੁੱਤਰ ਵਿੱਚ ਮਤਭੇਦ ਅਤੇ ਸੰਤਾਨ ਸਬੰਧੀ ਚਿੰਤਾ ਰਹੇਗੀ। ਸਿਹਤ ਵੀ ਢਿੱਲੀ ਰਹੇਗੀ। ਅੱਖਾਂ ਨੂੰ ਕਸ਼ਟ, ਤਨਾਉ ਜਾਂ ਚਮੜੀ ਸਬੰਧੀ ਰੋਗ ਹੋਣ ਦੀ ਆਸ਼ੰਕਾ ਹੈ।
ਮਕਰ : ਹਫਤੇ ਦੇ ਸ਼ੁਰੂ ਵਿੱਚ ਵਧੇਰੇ ਰੁਕਾਵਟਾਂ ਦੇ ਬਾਵਜੂਦ ਕੁੱਝ ਵਪਾਰਕ ਕੰਮਾਂ ਵਿੱਚ ਕਾਮਯਾਬੀ ਮਿਲੇਗੀ। ਉਤਸ਼ਾਹ ਵਿੱਚ ਵਾਧਾ ਅਤੇ ਕਾਰੋਬਾਰ ਵਿੱਚ ਕਾਮਯਾਬੀ ਮਿਲੇਗੀ। ਗੁਜਾਰੇ ਲਈ ਆਮਦਨ ਦੇ ਸਾਧਨ ਬਣਦੇ ਰਹਿਣਗੇ। ਵਿਦੇਸ਼ੀ ਸੰਬੰਧਾਂ ਤੋਂ ਲਾਭ ਹੋਵੇਗਾ। ਪਰ ਸਰਕਾਰੀ ਖੇਤਰਾਂ ਵਿੱਚ ਅਫਸਰਾਂ ਨਾਲ ਮਤਭੇਦ ਅਤੇ ਚੁਨੌਤੀ ਦਾ ਸਾਮਨਾ ਕਰਨਾ ਪਵੇਗਾ। ਸੰਤਾਨ ਸੰਬੰਧੀ ਪਰੇਸ਼ਾਨੀ ਅਤੇ ਪਤਨੀ ਨਾਲ ਮਨ-ਮੁਟਾਵ ਰਹੇਗਾ।
ਕੁੰਭ: ਵਪਾਰਕ ਖੇਤਰਾਂ ਵਿੱਚ ਕਈ ਤਰ੍ਹਾਂ ਦੇ ਉਤਾਰ-ਚੜਾਅ ਅਤੇ ਸੰਘਰਸ਼ ਦੇ ਹਾਲਾਤ ਬਣਨਗੇ। ਰੁਕਾਵਟਾਂ ਦੇ ਬਾਵਜੂਦ ਗੁਜਾਰੇ ਲਈ ਆਮਦਨ ਦੇ ਵਸੀਲੇ ਬਣਦੇ ਰਹਿਣਗੇ। ਵਿਲਾਸ ਆਦਿ ਕੰਮਾਂ ਤੇ ਖਰਚ ਜਿਆਦਾ ਹੋਵੇਗਾ। ਅਖੀਰ ਵਿੱਚ ਕਿਤੇ ਦੂਰ ਦੀ ਯਾਤਰਾ ਅਤੇ ਪਰਿਵਾਰ ਵਿੱਚ ਕੋਈ ਸ਼ੁੱਭ ਕੰਮ ਵੀ ਹੋ ਸਕਦਾ ਹੈ। ਸਿਹਤ ਸੰਬੰਧੀ ਪਰੇਸ਼ਾਨੀ, ਬੇਕਾਰ ਹੀ ਦਿਮਾਗੀ ਤਨਾਉ, ਭੱਜਦੌੜ ਜਿਆਦਾ ਅਤੇ ਧਨ ਦਾ ਫਜੂਲ ਖਰਚ ਵੀ ਹੋਵੇਗਾ।
ਮੀਨ : ਆਮਦਨ ਦੇ ਵਸੀਲੇ ਵੱਧਣਗੇ, ਪਰ ਪਰਿਵਾਰ ਵਿੱਚ ਤਨਾਓ ਅਤੇ ਵਿਚਾਰਾਂ ਦਾ ਮਤਭੇਦ ਵੀ ਰਹੇਗਾ। ਪਰਿਵਾਰਕ ਉਲਝਨਾਂ ਕਰਕੇ ਮਨ ਪਰੇਸ਼ਾਨ ਰਹੇਗਾ। ਸਿਹਤ ਸਬੰਧੀ ਪਰੇਸ਼ਾਨੀ ਅਤੇ ਬੇਲੋੜੀ ਭੱਜ-ਦੌੜ ਅਤੇ ਖਰਚੇ ਵਿੱਚ ਵਾਧਾ ਹੋਣ ਕਰਕੇ ਤਨਾਉ ਰਹੇਗਾ।
-
Mohali2 months ago
ਪਿੰਡ ਮੌਲੀ ਵੈਦਵਾਨ ਦੇ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਕਾਪੀ ਤੇ ਪੈਨਸਲਾਂ ਵੰਡੀਆਂ
-
Mohali2 months ago
ਰਾਜ ਪੱਧਰੀ ਕ੍ਰਿਕਟ ਮੁਕਾਬਲਿਆਂ ਦੌਰਾਨ ਐਸ ਏ ਐਸ ਨਗਰ ਦੀ ਟੀਮ ਵੱਲੋਂ ਜੇਤੂ ਸ਼ੁਰੂਆਤ
-
Mohali2 months ago
ਫੈਂਸ ਨਾਲ ਰੂਬਰੂ ਹੋਏ ਸੂਫੀ ਗਾਇਕ ਸਤਿੰਦਰ ਸਰਤਾਜ
-
Mohali2 months ago
29 ਅਕਤੂਬਰ ਤੋਂ ਸ਼ੁਰੂ ਹੋਵੇਗਾ ਵੋਟਰ ਸੂਚੀਆਂ ਦੀ ਸਪੈਸ਼ਲ ਸੁਧਾਈ ਸੰਬੰਧੀ ਪ੍ਰੋਗਰਾਮ
-
Horscope2 months ago
ਇਸ ਹਫਤੇ ਦਾ ਤੁਹਾਡਾ ਰਾਸ਼ੀਫਲ
-
Mohali2 months ago
ਜ਼ਿਲ੍ਹਾ ਜਿਮਨਾਸਟਿਕ ਮੁਕਾਬਲਿਆਂ ਵਿੱਚ ਲਾਰੈਂਸ ਸਕੂਲ ਦੇ ਵਿਦਿਆਰਥੀ ਚਮਕੇ
-
Punjab2 months ago
ਮਾਲ ਗੱਡੀ ਦੇ ਤੇਲ ਟੈਂਕਰ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ
-
Chandigarh1 month ago
ਭਾਰਤ ਭਰ ਵਿੱਚ ਹਰ ਸਾਲ ਸਾਮ੍ਹਣੇ ਆਉਂਦੇ ਹਨ 1.5 ਤੋਂ 2 ਮਿਲੀਅਨ ਨਵੇਂ ਬ੍ਰੇਨ ਸਟ੍ਰੋਕ ਦੇ ਮਾਮਲੇ: ਡਾ. ਵਿਨੀਤ ਸੱਗਰ