Punjab
ਕੇਲਿਆਂ ਪਿੱਛੇ ਹੋਈ ਮਾਮੂਲੀ ਬਹਿਸ ਦੌਰਾਨ ਗ੍ਰਾਹਕ ਵੱਲੋਂ ਦੁਕਾਨਦਾਰ ਦਾ ਕਤਲ
ਖੰਨਾ, 30 ਨਵੰਬਰ (ਸ.ਬ.) ਖੰਨਾ ਦੇ ਪਿੰਡ ਬੀਜਾ ਵਿਖੇ ਕੇਲਿਆਂ ਨੂੰ ਲੈ ਕੇ ਹੋਈ ਲੜਾਈ ਵਿੱਚ ਇੱਕ ਦੁਕਾਨਦਾਰ ਦੀ ਜਾਨ ਚਲੀ ਗਈ। ਮਾਮੂਲੀ ਗੱਲ ਨੂੰ ਲੈ ਕੇ ਹੋਏ ਇਸ ਝਗੜੇ ਵਿੱਚ ਉਸ ਸਮੇਂ ਲੜਾਈ ਵਧ ਗਈ ਜਦੋਂ ਮੁਲਜ਼ਮ ਨੇ ਆਪਣੇ ਪੁੱਤ ਅਤੇ ਸਾਥੀਆਂ ਨੂੰ ਬੁਲਾ ਲਿਆ ਅਤੇ 50 ਸਾਲ ਦੇ ਫਲ ਕਾਰੋਬਾਰੀ ਤੇਜਿੰਦਰ ਕੁਮਾਰ ਬੌਬੀ ਦੇ ਸਿਰ ਵਿੱਚ ਸੱਟ ਮਾਰ ਕੇ ਕਤਲ ਕਰ ਦਿੱਤਾ। ਮਾਮਲੇ ਸਬੰਧੀ ਜਾਣਕਾਰੀ ਮਿਲਦੇ ਹੀ ਪੁਲੀਸ ਮੌਕੇ ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਦੁਕਾਨ ਤੇ ਕੰਮ ਕਰਦੇ ਚੰਦੇਸ਼ਵਰ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਮਾਲਕ ਤੇਜਿੰਦਰ ਬੌਬੀ ਦੁਕਾਨ ਤੇ ਨਹੀਂ ਸੀ ਤਾਂ ਪਿੰਡ ਦੇ ਹੀ ਇੱਕ ਵਿਅਕਤੀ ਨੇ ਆ ਕੇ ਕੇਲੇ ਮੰਗਣੇ ਸ਼ੁਰੂ ਕਰ ਦਿੱਤੇ। ਕੇਲੇ ਖਰੀਦਣ ਤੋਂ ਬਾਅਦ ਜਦੋਂ ਉਸ ਨੇ ਪੈਸੇ ਨਾ ਦਿੱਤੇ ਤਾਂ ਉਸ ਨੇ ਪੈਸੇ ਮੰਗੇ। ਇਸ ਤੇ ਮੁਲਜ਼ਮ ਨੇ ਉਸ ਨੂੰ ਗਲੇ ਤੋਂ ਫੜ ਲਿਆ ਅਤੇ ਗਾਲ੍ਹਾਂ ਕੱਢਣ ਲੱਗ ਗਿਆ। ਇਸ ਦੌਰਾਨ ਉਸ ਨੇ ਆਪਣੇ ਮਾਲਕ ਤੇਜਿੰਦਰ ਬੌਬੀ ਨੂੰ ਫੋਨ ਕੀਤਾ, ਜਦੋਂ ਤੱਕ ਮਾਲਕ ਆਇਆ ਤਾਂ ਮੁਲਜ਼ਮ ਨੇ ਆਪਣੇ ਪੁੱਤਰ ਅਤੇ ਹੋਰ ਸਾਥੀਆਂ ਨੂੰ ਬੁਲਾ ਲਿਆ। ਜਿਵੇਂ ਹੀ ਮੁਲਜ਼ਮ ਦਾ ਲੜਕਾ ਆਇਆ ਤਾਂ ਉਸ ਨੇ ਦੁਕਾਨ ਮਾਲਕ ਦੇ ਸਿਰ ਵਿੱਚ ਸੱਟ ਮਾਰ ਦਿੱਤੀ ਅਤੇ ਉਸ ਦੀ ਕੁੱਟਮਾਰ ਵੀ ਕੀਤੀ ਗਈ। ਇਸ ਦੌਰਾਨ ਦੁਕਾਨ ਮਾਲਕ ਜ਼ਮੀਨ ਤੇ ਡਿੱਗ ਗਿਆ। ਜਦੋਂ ਦੁਕਾਨ ਮਾਲਕ ਨੂੰ ਨੇੜਲੇ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸੂਚਨਾ ਮਿਲਣ ਤੇ ਖੰਨਾ ਦੇ ਡੀਐਸਪੀ ਅੰਮ੍ਰਿਤਪਾਲ ਸਿੰਘ ਭਾਟੀ ਤੁਰੰਤ ਐਸਐਚਓ ਸਦਰ ਸੁਖਵਿੰਦਰਪਾਲ ਸਿੰਘ ਸਮੇਤ ਮੌਕੇ ਤੇ ਪੁੱਜੇ। ਮਾਮਲੇ ਸਬੰਧੀ ਜਾਂਚ ਕਰਦਿਆਂ ਪੁਲੀਸ ਨੇ ਆਸ-ਪਾਸ ਲੱਗੇ ਸੀਸੀਟੀਵੀ ਵੀ ਚੈਕ ਕੀਤੇ। ਡੀਐਸਪੀ ਨੇ ਦੱਸਿਆ ਕਿ ਕੇਲੇ ਚੁੱਕਣ ਨੂੰ ਲੈਕੇ ਨਾਲ ਦੇ ਦੁਕਾਨਦਾਰ ਨਾਲ ਲੜਾਈ ਹੋ ਗਈ। ਇਸ ਦੌਰਾਨ ਦੂਜੇ ਪਾਸੇ ਦੇ ਦੁਕਾਨਦਾਰ ਨੇ ਕੁਝ ਲੋਕਾਂ ਨੂੰ ਬੁਲਾਇਆ ਅਤੇ ਝਗੜਾ ਹੋ ਗਿਆ। ਉੱਥੇ ਲੱਗੇ ਕੈਮਰੇ ਦੀ ਫੁਟੇਜ ਦੇਖ ਕੇ ਪੁਲੀਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
Punjab
ਗੀਜ਼ਰ ਦੀ ਗੈਸ ਚੜ੍ਹਨ ਕਾਰਨ ਦੋ ਭੈਣਾਂ ਦੀ ਮੌਤ
ਲਾਲੜੂ, 26 ਦਸੰਬਰ (ਸ.ਬ.) ਲਾਲੜੂ ਡਹਿਰ ਰੋਡ ਤੇ ਸਥਿਤ ਕਾਲੋਨੀ ਵਿੱਚ ਰਹਿ ਰਹੇ ਇਕ ਪਰਿਵਾਰ ਦੀਆਂ ਦੋ ਕੁੜੀਆਂ ਦੀ ਬੀਤੇ ਦਿਨ ਨਹਾਉਣ ਸਮੇਂ ਗੈਸ ਵਾਲੇ ਗੀਜ਼ਰ ਤੋਂ ਗੈਸ ਚੜ੍ਹਨ ਕਾਰਨ ਮੌਤ ਹੋ ਗਈ। ਪਰਿਵਾਰ ਨੇ ਮ੍ਰਿਤਕ ਕੁੜੀਆਂ ਦਾ ਸਸਕਾਰ ਕਰ ਦਿੱਤਾ ਹੈ, ਜੋ ਆਪਸ ਵਿੱਚ ਭੈਣਾਂ ਸਨ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਬਬਲੂ ਵਾਸੀ ਲਾਲੜੂ ਨੇ ਦੱਸਿਆ ਕਿ ਉਹ ਬੀਤੇ ਦਿਨ ਬਾਅਦ ਦੁਪਹਿਰ 2 ਵਜੇ ਡਿਊਟੀ ਤੇ ਚਲਾ ਗਿਆ ਸੀ ਅਤੇ ਉਸ ਦੀ ਘਰਵਾਲੀ ਵੀ ਕੰਮ ਤੇ ਗਈ ਹੋਈ ਸੀ। ਪਿੱਛੇ ਉਸ ਦੀਆਂ ਦੋ ਧੀਆਂ ਘਰ ਵਿੱਚ ਇਕੱਲੀਆਂ ਸਨ, ਜੋਂ 3 ਵਜੇ ਟਿਊਸ਼ਨ ਪੜ੍ਹਨ ਜਾਂਦੀਆਂ ਹਨ।
ਦੋਵੇਂ ਭੈਣਾਂ ਟਿਊਸ਼ਨ ਤੇ ਜਾਣ ਤੋਂ ਪਹਿਲਾਂ ਬਾਥਰੂਮ ਵਿੱਚ ਨਹਾਉਣ ਚਲੀਆਂ ਗਈਆਂ ਤੇ ਫਿਰ ਉਹ ਬਾਥਰੂਮ ਵਿਚੋਂ ਬਾਹਰ ਨਹੀਂ ਆ ਸਕੀਆਂ। ਇਸ ਮੌਕੇ ਰੌਲਾ ਪਾਉਣ ਤੇ ਜਦੋਂ ਬਾਥਰੂਮ ਦਾ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਦੋਵੇਂ ਕੁੜੀਆਂ ਬੇਹੋਸ਼ੀ ਦੀ ਹਾਲਤ ਵਿੱਚ ਬਾਥਰੂਮ ਵਿੱਚ ਡਿੱਗੀਆਂ ਹੋਈਆਂ ਸਨ। ਉਨ੍ਹਾਂ ਨੂੰ ਤੁਰੰਤ ਅੰਬਾਲਾ ਸ਼ਹਿਰ ਦੇ ਐਮਐਮ ਹਸਪਤਾਲ ਵਿਚ ਲਿਜਾਇਆ ਗਿਆ, ਜਿਥੇ ਡਾਕਟਰਾਂ ਨੂੰ ਉਨ੍ਹਾਂ ਨੂੰ ਚੈਕ ਕਰਨ ਤੋਂ ਬਾਅਦ ਮ੍ਰਿਤਕ ਐਲਾਨ ਦਿੱਤਾ।
ਬੱਚੀਆਂ ਦੀ ਪਛਾਣ ਸਪਨਾ (12) ਤੇ ਮਾਹੀ (8) ਵਜੋਂ ਹੋਈ ਹੈ। ਇਸ ਕਾਰਨ ਪਰਿਵਾਰ ਵਿੱਚ ਮਾਤਮ ਛਾ ਗਿਆ ਹੈ। ਪਰਿਵਾਰ ਵੱਲੋਂ ਦੋਵੇਂ ਕੁੜੀਆਂ ਦਾ ਸਸਕਾਰ ਕਰ ਦਿੱਤਾ ਗਿਆ ਹੈ।
Punjab
ਟਰੱਕ ਹੇਠਾਂ ਆਉਣ ਕਾਰਨ ਲੜਕੀ ਦੀ ਮੌਤ
ਤਰਨਤਾਰਨ, 26 ਦਸੰਬਰ (ਸ.ਬ.) ਤਰਨਤਾਰਨ ਜੰਡਿਆਲਾ ਬਾਈਪਾਸ ਚੌਕ ਵਿਖੇ ਸਵੇਰੇ ਇਕ ਟਰੱਕ ਹੇਠ ਆਉਣ ਨਾਲ ਲੜਕੀ ਦੀ ਮੌਤ ਹੋਈ। ਮੌਕੇ ਤੇ ਥਾਣਾ ਸਿਟੀ ਪੁਲੀਸ ਨੇ ਪੁੱਜ ਕੇ ਲਾਸ਼ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਤਰਨਤਾਰਨ ਸਿਵਲ ਹਸਪਤਾਲ ਵਿਚ ਭੇਜ ਦਿੱਤੀ ਹੈ ਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਮਾਮਲਾ ਦਰਜ ਕੀਤਾ ਜਾ ਰਹੇ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਰਜਵੰਤ ਕੌਰ ਆਪਣੇ ਘਰ ਤੋਂ ਆਈ. ਟੀ. ਆਈ. ਕਦ ਗਿੱਲ ਵਿਖੇ ਜਾਂਦੇ ਸਮੇ ਤਰਨਤਾਰਨ ਸ਼ਹਿਰ ਜੰਡਿਆਲਾ ਬਾਈਪਾਸ ਚੌਕ ਪਾਰ ਕਰਦੇ ਸਮੇਂ ਅਚਾਨਕ ਤੇਜ਼ ਰਫ਼ਤਾਰ ਟਰੱਕ ਹੇਠਾਂ ਆ ਗਈ, ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ ਤੇ ਥਾਣਾ ਸਿਟੀ ਡਿਊਟੀ ਅਫ਼ਸਰ ਗੁਰਮੀਤ ਸਿੰਘ ਨੇ ਮੌਕੇ ਤੇ ਪੁੱਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੌਕੇ ਤੋਂ ਟਰੱਕ ਡਰਾਈਵਰ ਫਰਾਰ ਹੋ ਗਿਆ।
Mohali
ਵਿਜੀਲੈਂਸ ਵੱਲੋਂ ਡਵਲਿਉ. ਡਵਲਿਉ. ਆਈ. ਸੀ. ਐਸ. ਦੇ ਡਾਇਰੈਕਟਰ ਅਤੇ ਸਾਬਕਾ ਪੀ. ਸੀ. ਐਸ. ਅਧਿਕਾਰੀ ਸਮੇਤ 7 ਵਿਰੁਧ ਚਾਰਜਸ਼ੀਟ ਦਾਖਲ
ਕਾਲੋਨੀ ਕੱਟਣ ਨੂੰ ਲੈ ਕੇ ਵਿਭਾਗ ਦੇ ਅਫਸਰ ਵਲੋਂ ਮਾਲਕਾਂ ਨਾਲ ਮਿਲ ਕੇ ਸਰਕਾਰ ਨੂੰ ਕਰੋੜਾਂ ਦਾ ਚੂਨਾ ਲਗਾਉਣ ਦਾ ਹੈ ਮਾਮਲਾ
ਐਸ ਏ ਐਸ ਨਗਰ, 25 ਦਸੰਬਰ (ਜਸਬੀਰ ਸਿੰਘ ਜੱਸੀ) ਕਲੋਨੀ ਬਣਾਉਣ ਲਈ ਖਰੀਦੀ ਗਈ ਜਮੀਨ ਦੀ ਸਰਕਾਰੀ ਫੀਸ ਜਮਾਂ ਕਰਵਾਉਣ ਵਿੱਚ ਕੀਤੀ ਗਈ ਘਪਲੇਬਾਜੀ ਅਤੇ ਪੰਜਾਬ ਸਰਕਾਰ ਨੂੰ ਕਰੋੜਾਂ ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਣ ਦੇ ਮਾਮਲੇ ਵਿੱਚ ਵਿਜੀਲੈਂਸ ਵਲੋਂ ਡਵਲਿਉ. ਡਵਲਿਉ. ਆਈ. ਸੀ. ਐਸ. ਦੇ ਡਾਇਰੈਕਟਰ ਦਵਿੰਦਰ ਸਿੰਘ ਸੰਧੂ, ਅਸ਼ੋਕ ਕੁਮਾਰ ਸਿੱਕਾ, ਸ਼ਕਤੀ ਸਾਗਰ ਭਾਟੀਆ, ਸੁਰਿੰਦਰਜੀਤ ਸਿੰਘ ਜਸਪਾਲ, ਨਿਮਰਤਦੀਪ ਸਿੰਘ, ਮੋਹਿਤ ਪੁਰੀ ਅਤੇ ਤਰਨਜੀਤ ਸਿੰਘ ਬਾਵਾ ਵਿਰੁਧ ਵਧੀਕ ਜਿਲਾ ਸੈਸ਼ਨ ਜੱਜ ਦੀ ਅਦਾਲਤ ਵਿੱਚ ਧਾਰਾ 420, 465, 467, 468, 471, 474, 120 ਬੀ ਅਤੇ 201 ਤੋਂ ਇਲਾਵਾ ਭ੍ਰਿਸ਼ਟਾਚਾਰ ਵਿਰੋਧੀ ਪੀ. ਸੀ. ਐਕਟ ਦੇ ਤਹਿਤ ਚਾਰਜਸ਼ੀਟ ਦਾਖਲ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ਦੇ ਏ. ਆਈ. ਜੀ ਆਸ਼ੀਸ਼ ਕਪੂਰ ਦੇ ਬਿਆਨਾਂ ਤੇ ਦਵਿੰਦਰ ਸਿੰਘ ਸੰਧੂ ਕੰਪਨੀ ਡਾਇਰੈਕਟਰ, ਨਗੇਂਦਰ ਰਾਉ ਕੰਪਨੀ ਦੇ ਜੀ. ਐਮ., ਅਸ਼ੋਕ ਕੁਮਾਰ ਸਿੱਕਾ ਪੀ. ਸੀ. ਐਸ (ਰਿਟਾਇਰਡ), ਸ਼ਕਤੀ ਸਾਗਰ ਭਾਟੀਆ ਐਸ. ਟੀ. ਪੀ. ਨਗਰ ਨਿਗਮ ਪਟਿਆਲਾ (ਰਿਟਾਇਰਡ) ਦੇ ਖਿਲਾਫ ਮਾਮਲਾ ਦਰਜ ਕੀਤਾ ਸੀ। ਵਿਜੀਲੈਂਸ ਦਾ ਦੋਸ਼ ਹੈ ਕਿ ਕੁਰਾਲੀ ਸਿਸਵਾਂ ਰੋਡ ਤੇ 17.5 ਏਕੜ ਜਮੀਨ ਡਰੀਮ ਮਿਡੋਸ ਵਨ ਅਤੇ 9 ਏਕੜ ਜਮੀਨ ਤੇ ਡਰੀਮ ਮਿਡੋਸ ਟੂ ਕਲੋਨੀ ਕੱਟ ਕੇ ਇਸ ਜਮੀਨ ਦੀ ਖਰੀਦੋ ਫਰੋਖਤ ਸਬੰਧੀ ਨਕਸ਼ੇ ਪਾਸ ਕਰਵਾ ਕੇ ਜਮੀਨ ਦੀਆਂ ਰਜਿਸਟਰੀਆਂ ਖਰੀਦਦਾਰਾਂ ਦੇ ਨਾਮ ਕਰ ਦਿੱਤੀਆਂ ਗਈਆਂ, ਜਦਕਿ ਇਹਨਾਂ ਕਲੋਨੀਆਂ ਵਿੱਚ ਕਾਫੀ ਪਲਾਟ ਮੌਜੂਦ ਹੀ ਨਹੀਂ ਸਨ ਅਤੇ ਬਰਸਾਤੀ ਪਾਣੀ ਕਾਰਨ ਨਦੀ ਦੇ ਕੰਢੇ ਤੇ ਹੋਣ ਕਾਰਨ ਨਦੀ ਵਿੱਚ ਹੀ ਹੜ ਗਏ।
ਇਨ੍ਹਾਂ ਕਲੋਨੀਆਂ ਦੇ ਕੁਲ 3 ਕਰੋੜ 45 ਲੱਖ 71 ਹਜ਼ਾਰ 825 ਰੁਪਏ ਕੰਪੋਜੀਸ਼ਨ ਫੀਸ ਸਮੇਤ 25 ਪ੍ਰਤੀਸ਼ਤ ਪੈਨਲਟੀ ਕਲੋਨੀ ਮਾਲਕਾਂ ਪਾਸੋਂ 5 ਪ੍ਰਤੀਸ਼ਤ ਦੇ ਹਿਸਾਬ ਨਾਲ ਲੈਣੀ ਬਣਦੀ ਸੀ। ਇਸ ਮਾਮਲੇ ਵਿੱਚ ਨਾਮਜ਼ਦ ਅਸ਼ੋਕ ਕੁਮਾਰ ਸਿੱਕਾ ਨੇ ਕਲੋਨੀ ਮਾਲਕਾਂ ਨੂੰ ਫਾਇਦਾ ਪਹੁੰਚਾਉਣ ਲਈ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਕਲੋਨੀਆਂ ਨੂੰ ਵੱਖ ਵੱਖ ਪੱਤਰਾਂ ਨਾਲ ਰੈਗੂਲਰ ਕਰਵਾਉਣ ਸਮੇਂ 2 ਪ੍ਰਤੀਸ਼ਤ ਦੇ ਹਿਸਾਬ ਨਾਲ ਕੰਪੋਜੀਸ਼ਨ ਫੀਸ ਜਮਾਂ ਕਰਵਾਈ ਅਤੇ ਅਜਿਹਾ ਕਰਕੇ ਪੰਜਾਬ ਸਰਕਾਰ ਨੂੰ ਕਰੋੜਾਂ ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਇਆ।
ਵਿਜੀਲੈਂਸ ਦੀ ਪੜਤਾਲ ਮੁਤਾਬਕ ਕਲੋਨੀ ਦੇ ਮਾਲਕ ਦਵਿੰਦਰ ਸੰਧੂ ਵਲੋਂ ਫਰਜੀ ਦਸਤਾਵੇਜ ਤਿਆਰ ਕਰਕੇ ਆਪਣੇ ਕਰਮਚਾਰੀ ਨਾਗੇਂਦਰ ਰਾਓ ਦੀ ਮੱਦਦ ਨਾਲ ਅਸ਼ੋਕ ਕੁਮਾਰ ਸਿੱਕਾ (ਜੋ ਉਸ ਸਮੇਂ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਪਟਿਆਲਾ ਸੀ) ਨਾਲ ਮਿਲੀ ਭੁਗਤ ਕਰਕੇ ਦੋਹਾਂ ਕਲੋਨੀਆਂ ਨੂੰ ਰੈਗੂਲਰ ਕਰਵਾਇਆ। ਵਿਜੀਲੈਂਸ ਦੀ ਪੜਤਾਲੀਆ ਰਿਪੋਰਟ ਮੁਤਾਬਕ ਦਵਿੰਦਰ ਸੰਧੂ ਵਲੋਂ ਕੁਰਾਲੀ ਸ਼ਹਿਰ ਦੇ ਵਸਨੀਕ ਮਾਮ ਰਾਜ ਦੀ ਮਾਲਕੀ ਵਾਲੀ ਜਮੀਨ ਦੇ ਪਲਾਟ ਕੱਟ ਕੇ ਅੱਗੇ ਵੇਚ ਦਿੱਤੇ ਗਏ, ਜਦੋਂ ਕਿ ਮਾਮ ਰਾਜ ਸਾਲ 2006 ਤੋਂ ਲਾਪਤਾ ਹੈ, ਜਿਸ ਦੇ ਸਬੰਧ ਵਿੱਚ ਥਾਣਾ ਕੁਰਾਲੀ ਵਿਖੇ ਰਿਪੋਰਟ ਦਰਜ ਹੈ ਫਿਰ ਮਾਮ ਰਾਜ ਦੇ ਨਾ ਲੱਭੇ ਜਾਂਣ ਦੇ ਬਾਵਜੂਦ ਕੰਪਨੀ ਦੇ ਮਾਲਕ ਦਵਿੰਦਰ ਸੰਧੂ ਵਲੋਂ ਉਕਤ ਜਮੀਨ ਕਿਸ ਅਧਾਰ ਤੇ ਵੇਚੀ ਗਈ।
ਇਥੇ ਇਹ ਵੀ ਦੱਸਣਯੋਗ ਹੈ ਕਿ ਕਲੋਨੀ ਮਾਲਕਾਂ ਵਲੋਂ ਇਸ ਜਮੀਨ ਦੀਆਂ ਰਜਿਸਟਰੀਆਂ ਕਰਵਾਉਣ ਸਮੇਂ ਇਸ ਜਮੀਨ ਨੂੰ (ਚਾਹੀ) ਅਤੇ (ਬਰਾਨੀ) ਲਿਖ ਕੇ ਇਸ ਦੇ ਬੈਨਾਮੇ ਤਸਦੀਕ ਕਰਵਾਏ ਗਏ ਅਤੇ ਸਰਕਾਰ ਨੂੰ ਸਿਰਫ 2 ਕਰੋੜ 41 ਲੱਖ 97 ਹਜ਼ਾਰ ਰੁਪਏ ਤੇ ਹੀ ਰਜਿਸਟਰੀ ਖਰਚ ਅਦਾ ਕੀਤਾ ਗਿਆ, ਜਦੋਂ ਕਿ ਜਮੀਨ ਦੀ ਖਰੀਦ ਵੇਚ ਸਬੰਧੀ ਕੁਲ ਰਕਮ ਦੀ ਅਦਾਇਗੀ 8 ਕਰੋੜ 17 ਲੱਖ 69 ਹਜਾਰ 287 ਰੁਪਏ ਕੀਤੇ ਗਏ, ਜੋ ਕਿ ਬੈਨਾਮਿਆਂ ਤੋਂ ਵੱਧ ਰਕਮ ਕੋਠੀ ਨੰ-3048 ਸੈਕਟਰ-20 ਚੰਡੀਗੜ੍ਹ ਦੀ ਖਰੀਦ ਵਿੱਚ ਵਰਤੇ ਗਏ।
ਇਸ ਮੁੱਕਦਮੇ ਦੇ ਦਰਜ਼ ਹੋਣ ਤੋਂ ਬਾਅਦ ਸੁਰਿੰਦਰਜੀਤ ਸਿੰਘ, ਜਸਪਾਲ ਵਾਸੀ ਫੇਜ਼-3 ਬੀ 1, ਤਰਨਜੀਤ ਸਿੰਘ ਬਾਵਾ ਵਾਸੀ ਸੰਨੀ ਇਨਕਲੇਵ ਖਰੜ, ਨਿਮਰਤ ਦੀਪ ਸਿੰਘ ਵਾਸੀ ਸੈਕਟਰ-35 ਡੀ ਚੰਡੀਗੜ੍ਹ ਅਤੇ ਮੋਹਿਤ ਪੁਰੀ ਵਾਸੀ ਨਿਉ ਚੰਡੀਗੜ੍ਹ ਨੂੰ ਵੀ ਨਾਮਜ਼ਦ ਕੀਤਾ ਗਿਆ। ਵਿਜੀਲੈਂਸ ਮੁਤਾਬਕ ਇਸ ਮਾਮਲੇ ਵਿੱਚ ਹੋਰ ਵੀ ਸਰਕਾਰੀ ਅਫਸਰਾਂ ਅਤੇ ਹੋਰਨਾਂ ਦੀ ਸ਼ਮੂਲੀਅਤ ਬਾਰੇ ਜਾਂਚ ਕੀਤੀ ਜਾ ਰਹੀ ਹੈ।
-
International2 months ago
ਪਾਕਿਸਤਾਨ ਦੇ ਰੇਲਵੇ ਸਟੇਸ਼ਨ ਤੇ ਹੋਏ ਧਮਾਕੇ ਵਿੱਚ 24 ਵਿਅਕਤੀਆਂ ਦੀ ਮੌਤ, 46 ਜ਼ਖ਼ਮੀ
-
International1 month ago
ਇਟਲੀ ਵਿੱਚ ਸੜਕ ਹਾਦਸੇ ਦੌਰਾਨ ਦੋ ਪੰਜਾਬੀ ਨੌਜਵਾਨਾਂ ਦੀ ਮੌਤ
-
Horscope1 month ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
Mohali1 month ago
ਜੂਡੋ ਇੰਟਰ ਕਾਲਜ ਵਿੱਚ ਘਨੌਰ ਕਾਲਜ ਨੇ ਜਿੱਤੇ ਗੋਲ਼ਡ ਮੈਡਲ
-
Mohali1 month ago
ਪਿੰਡ ਕੁੰਭੜਾ ਵਿੱਚ ਲੜਾਈ ਦੌਰਾਨ ਹੋਏ ਨੌਜਵਾਨ ਦੇ ਕਤਲ ਦੇ ਮਾਮਲੇ ਵਿੱਚ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਮ੍ਰਿਤਕ ਦੀ ਲਾਸ਼ ਰੱਖ ਕੇ ਇਨਸਾਫ ਲਈ ਏਅਰਪੋਰਟ ਰੋਡ ਤੇ ਲਾਇਆ ਧਰਨਾ
-
Editorial1 month ago
ਗੈਰ ਕਾਨੂੰਨੀ ਪਰਵਾਸੀਆਂ ਖ਼ਿਲਾਫ਼ ਸੱਚਮੁੱਚ ਸਖ਼ਤ ਕਾਰਵਾਈ ਕਰਨਗੇ ਟਰੰਪ?
-
Editorial1 month ago
ਜ਼ਿਮਨੀ ਚੋਣਾਂ ਦੌਰਾਨ ਸੂਬੇ ਦੀਆਂ ਚਾਰੇ ਸੀਟਾਂ ਤੇ ਹੋ ਰਹੇ ਹਨ ਸਖ਼ਤ ਮੁਕਾਬਲੇ
-
Mohali2 months ago
9 ਨਵੰਬਰ ਨੂੰ ਮਨਾਇਆ ਜਾਵੇਗਾ ਆਈ ਸੀ ਐਲ ਪਬਲਿਕ ਸਕੂਲ ਰਾਜਪੁਰਾ ਦਾ ਸਥਾਪਨਾ ਦਿਵਸ