Mohali
ਜਵਾਈ ਨੂੰ ਲਾਪਤਾ ਕਰਨ ਵਾਲੇ ਸਾਬਕਾ ਪੁਲੀਸ ਅਧਿਕਾਰੀ ਨੂੰ ਉਮਰ ਕੈਦ, 25 ਹਜ਼ਾਰ ਰੁਪਏ ਜੁਰਮਾਨਾ
ਐਸ ਏ ਐਸ ਨਗਰ, 30 ਨਵੰਬਰ (ਜਸਬੀਰ ਸਿੰਘ ਜੱਸੀ) ਫੇਜ਼ 11 ਵਿੱਚੋਂ ਲਾਪਤਾ ਹੋਏ ਗੁਰਦੀਪ ਸਿੰਘ ਨਾਂ ਦੇ ਵਿਅਕਤੀ ਦੇ ਮਾਮਲੇ ਵਿੱਚ ਮੁਹਾਲੀ ਦੇ ਵਧੀਕ ਜਿਲਾ ਸੈਸ਼ਨ ਜੱਜ ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਵਲੋਂ ਸਰਕਾਰੀ ਧਿਰ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸਾਬਕਾ ਪੁਲੀਸ ਅਧਿਕਾਰੀ ਜਗਵੀਰ ਸਿੰਘ ਨੂੰ ਧਾਰਾ 364 ਵਿੱਚ ਉਮਰ ਕੈਦ ਅਤੇ 10 ਹਜਾਰ ਰੁਪਏ ਜੁਰਮਾਨਾ, ਧਾਰਾ 466 ਵਿੱਚ 7 ਸਾਲ ਦੀ ਕੈਦ ਅਤੇ 5 ਹਜਾਰ ਰੁਪਏ ਜੁਰਮਾਨਾ, ਧਾਰਾ 471 ਵਿੱਚ 5 ਸਾਲ ਦੀ ਕੈਦ 5 ਹਜਾਰ ਰੁਪਏ ਜੁਰਮਾਨਾ, ਧਾਰਾ 474 ਵਿੱਚ 5 ਸਾਲ ਦੀ ਕੈਦ ਅਤੇ 5 ਹਜ਼ਾਰ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਗੁਰਦੀਪ ਸਿੰਘ ਦੀ ਮਾਤਾ ਭੁਪਿੰਦਰ ਕੌਰ ਵਾਸੀ ਪਿੰਡ ਕੁੰਭੜਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਸ ਦੇ ਲੜਕੇ ਗੁਰਦੀਪ ਸਿੰਘ ਦਾ ਵਿਆਹ ਫੇਜ਼ 11 ਵਾਸੀ ਜਸਪ੍ਰੀਤ ਕੌਰ ਨਾਲ 30 ਨਵੰਬਰ 2008 ਨੂੰ ਹੋਇਆ ਸੀ। ਵਿਆਹ ਤੋਂ ਕੁਝ ਦਿਨਾਂ ਬਾਅਦ ਦੋਵਾਂ ਪਤੀ ਪਤਨੀ ਦਾ ਆਪਸ ਵਿੱਚ ਝਗੜਾ ਹੋਣ ਲੱਗ ਪਿਆ। ਲੜਕੀ ਦੇ ਪਰਿਵਾਰ ਵਲੋਂ ਲੜਕੇ ਪਰਿਵਾਰ ਵਿਰੁਧ ਫੇਜ਼ 8 ਦੇ ਪੁਲੀਸ ਸਟੇਸ਼ਨ ਵਿਖੇ ਮਾਮਲਾ ਵੀ ਦਰਜ਼ ਕਰਵਾਇਆ ਸੀ। ਇਸ ਤੋਂ ਬਾਅਦ ਗੁਰਦੀਪ ਸਿੰਘ ਦਾ ਆਪਣੇ ਸਹੁਰੇ ਪਰਿਵਾਰ ਨਾਲ ਜੁਬਾਨੀ ਫੈਸਲਾ ਹੋ ਗਿਆ ਅਤੇ ਗੁਰਦੀਪ ਸਿੰਘ ਆਪਣੇ ਸਹੁਰੇ ਪਰਿਵਾਰ ਕੋਲ ਫੇਜ਼ 11 ਵਿਖੇ ਰਹਿਣ ਲੱਗ ਪਿਆ ਸੀ।
ਗੁਰਦੀਪ ਸਿੰਘ ਦਾ ਮਾਤਾ ਮੁਤਾਬਕ ਉਨਾਂ ਦਾ ਲੜਕਾ ਗੁਰਦੀਪ ਕਦੇ ਕਦਾਰ ਉਨਾਂ ਕੋਲ ਘਰ ਆਉਂਦਾ ਸੀ ਤਾਂ ਗੁਰਦੀਪ ਦੀ ਪਤਨੀ ਇਤਰਾਜ ਕਰਦੀ ਅਤੇ ਗੁਰਦੀਪ ਨੂੰ ਪਿੰਡ ਕੁੰਭੜਾ ਆਉਣ ਤੋਂ ਰੋਕਦੀ ਸੀ। 4 ਜੁਲਾਈ 2010 ਨੂੰ ਗੁਰਦੀਪ ਸਿੰਘ ਬਲੈਰੋ ਗੱਡੀ ਤੇ ਗਿਆ ਸੀ। ਇਸ ਦੌਰਾਨ ਇਕ ਵਾਰ ਉਸ ਦੀ ਆਪਣੇ ਪਰਿਵਾਰ ਨਾਲ ਗੱਲ ਹੋਈ ਕਿ ਉਹ ਆ ਰਿਹਾ ਹੈ। ਕਾਫੀ ਦੇਰ ਤੱਕ ਜਦੋਂ ਗੁਰਦੀਪ ਸਿੰਘ ਘਰ ਨਾ ਆਇਆ ਤਾਂ ਪਰਿਵਾਰ ਨੇ ਗੁਰਦੀਪ ਨੂੰ ਫੋਨ ਕੀਤਾ ਪ੍ਰੰਤੂ ਫੋਨ ਆਨ ਰਹਿਣ ਕਾਰਨ ਦੋਵਾਂ ਪਤੀ ਪਤਨੀ ਦਾ ਝਗੜਾ ਹੁੰਦਾ ਸੁਣਾਈ ਦੇ ਰਿਹਾ ਸੀ। ਉਸ ਤੋਂ ਬਾਅਦ ਗੁਰਦੀਪ ਸਿੰਘ ਨਾਲ ਪਰਿਵਾਰ ਦਾ ਕੋਈ ਰਾਬਤਾ ਨਾ ਹੋਇਆ।
ਭੁਪਿੰਦਰ ਕੌਰ ਮੁਤਾਬਕ ਉਨਾਂ ਨੂੰ ਕਿਸੇ ਨੇ ਦੱਸਿਆ ਕਿ ਗੁਰਦੀਪ ਸਿੰਘ ਆਪਣੇ ਸਹੁਰੇ ਜਗਵੀਰ ਸਿੰਘ ਦੇ ਨਾਲ ਬਲੈਰੋ ਗੱਡੀ ਵਿੱਚ ਜਾ ਰਿਹਾ ਸੀ ਅਤੇ ਉਸ ਤੋਂ ਬਾਅਦ ਗੁਰਦੀਪ ਸਿੰਘ ਦਾ ਕੋਈ ਅਤਾ ਪਤਾ ਨਾ ਲੱਗਾ। ਗੁਰਦੀਪ ਸਿੰਘ ਦੇ ਲਾਪਤਾ ਹੋਣ ਸਬੰਧੀ ਪਰਿਵਾਰ ਨੇ ਪੁਲੀਸ ਸਟੇਸ਼ਨ ਜਾ ਕੇ ਰਿਪੋਰਟ ਦਰਜ ਕਰਵਾਈ। ਪਰਿਵਾਰ ਮੁਤਾਬਕ ਉਨਾਂ ਨੂੰ ਪਤਾ ਚਲਿਆ ਕਿ ਜਗਵੀਰ ਨੇ ਆਪਣੀ ਲੜਕੀ ਜਸਪ੍ਰੀਤ ਕੌਰ ਨੂੰ ਵਿਦੇਸ਼ ਭੇਜ ਦਿਤਾ ਹੈ ਅਤੇ ਬਾਕੀ ਪਰਿਵਾਰ ਘਰ ਨੂੰ ਤਾਲਾ ਲਗਾ ਕੇ ਕਿਤੇ ਚਲੇ ਗਏ।
ਭੁਪਿੰਦਰ ਕੌਰ ਮੁਤਾਬਕ ਜਗਵੀਰ ਸਿੰਘ ਨੇ ਗੁਰਦੀਪ ਸਿੰਘ ਨੂੰ ਗੱਡੀ ਸਮੇਤ ਲਾਪਤਾ ਕਰ ਦਿੱਤਾ ਹੈ। ਇਸ ਸਬੰਧੀ ਪੁਲੀਸ ਨੇ ਭੁਪਿੰਦਰ ਕੌਰ ਦੇ ਬਿਆਨਾਂ ਤੇ ਉਸ ਦੇ ਲੜਕੇ ਗੁਰਦੀਪ ਸਿੰਘ ਨੂੰ ਲਾਪਤਾ ਕਰਨ ਦੇ ਦੋਸ਼ ਵਿੱਚ ਗੁਰਦੀਪ ਦੇ ਸਹੁਰੇ ਜਗਵੀਰ ਸਿੰਘ ਵਿਰੁਧ ਧਾਰਾ 364, 466, 471 ਅਤੇ 474 ਦੇ ਤਹਿਤ ਮਾਮਲਾ ਦਰਜ ਕੀਤਾ ਸੀ ਅਤੇ ਬਾਅਦ ਵਿੱਚ ਗੁਰਦੀਪ ਸਿੰਘ ਦੀ ਬਲੈਰੋ ਗੱਡੀ ਨਹਿਰ ਵਿੱਚੋਂ ਬਰਾਮਦ ਹੋਈ ਸੀ, ਜਦੋਂ ਕਿ ਗੁਰਦੀਪ ਸਿੰਘ ਦੀ ਲਾਸ਼ ਅੱਜ ਤੱਕ ਬਰਾਮਦ ਨਹੀਂ ਹੋਈ।
Mohali
ਯੂ.ਪੀ. ਤੋਂ ਪੰਜਾਬ ਵਿੱਚ ਅਫੀਮ ਲਿਆ ਰਹੇ 2 ਗਿਰੋਹਾਂ ਦੇ 5 ਮੈਂਬਰ ਗ੍ਰਿਫਤਾਰ
ਕਾਬੂ ਕੀਤੇ ਵਿਅਕਤੀਆਂ ਕੋਲੋਂ ਸਾਢੇ 8 ਕਿਲੋ ਅਫੀਮ ਬਰਾਮਦ
ਐਸ.ਏ.ਐਸ.ਨਗਰ, 10 ਦਸੰਬਰ (ਜਸਬੀਰ ਸਿੰਘ ਜੱਸੀ) ਮੁਹਾਲੀ ਪੁਲੀਸ ਵਲੋਂ ਨਸ਼ਾ ਤਸਕਰਾਂ ਵਿਰੁਧ ਚਲਾਈ ਗਈ ਮੁਹਿੰਮ ਦੇ ਤਹਿਤ ਦੋ ਨਸ਼ਾ ਤਸਕਰਾਂ ਦੇ ਦੋ ਗਿਰੋਹਾਂ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕਰਦਿਆਂ ਪੰਜ ਮੁਲਜਮਾਂ ਨੂੰ ਸਾਢੇ 8 ਕਿਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਮੁਲਜਮਾਂ ਦੀ ਪਛਾਣ ਧਰਮ ਸਿੰਘ ਵਾਸੀ ਰਾਮਪੁਰ ਬੇਨ, ਓਮ ਪ੍ਰਕਾਸ਼ ਵਰਮਾ ਵਾਸੀ ਜਲਾਲਾਬਾਦ, ਜਿਲਾ ਸ਼ਾਹਜਹਾਂਪੁਰ, ਮਨੀਸ਼ ਕੁਮਾਰ ਵਾਸੀ ਅਲੀਗੰਜ ਜਿਲਾ ਬਰੇਲੀ, ਕਮਲ ਅਤੇ ਕਮਲ ਵਰਮਾ ਦੋਵੇਂ ਵਾਸੀ ਅਮਰੋਲੀ ਜਿਲਾ ਬਰੇਲੀ ਵਜੋਂ ਹੋਈ ਹੈ।
ਇਸ ਸਬੰਧੀ ਐਸ.ਪੀ ਇਨਵੈਸਟੀਗੇਸ਼ਨ ਜੋਤੀ ਯਾਦਵ ਅਤੇ ਐਸ.ਪੀ ਦਿਹਾਤੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ 9 ਦਸੰਬਰ ਪੁਲੀਸ ਨੂੰ ਦੋ ਵੱਖ ਵੱਖ ਸੂਚਨਾਵਾਂ ਮਿਲੀਆਂ ਸਨ ਕਿ ਮੁਹਾਲੀ ਜਿਲੇ ਵਿਚ ਯੂ ਪੀ ਨਾਲ ਸਬੰਧਤ ਦੋ ਗਿਰੋਹ ਦੇ ਮੈਂਬਰਾਂ ਵਲੋਂ ਅਫੀਮ ਦੀ ਤਸਕਰੀ ਕਰਕੇ ਪੰਜਾਬ ਵਿਚ ਲਿਆਂਦੀ ਜਾ ਰਹੀ ਹੈ ਅਤੇ ਉਕਤ ਮੁਲਜਮ ਅੰਬਾਲਾ ਵਲੋਂ ਮੁਹਾਲੀ ਵੱਲ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਪਹਿਲੇ ਗਿਰੋਹ ਨੂੰ ਕਾਬੂ ਕਰਨ ਲਈ ਹੰਡੇਸਰਾ ਵਿਖੇ ਸ਼ਾਹਜਹਾਨਪੁਰ ਗਿਰੋਹ ਦੇ ਮੈਂਬਰ ਜੋ ਕਿ ਚਿੱਟੇ ਰੰਗ ਦੀ ਆਰਟਿਗਾ ਗੱਡੀ ਵਿੱਚ ਸਵਾਰ ਸਨ, ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 4 ਕਿਲੋ ਅਫੀਮ ਬਰਾਮਦ ਕੀਤੀ ਗਈ। ਇਸ ਗਿਰੋਹ ਨੂੰ ਕਾਬੂ ਕਰਨ ਲਈ ਡੇਰਾਬਸੀ, ਹੰਡੇਸਰਾ ਦੇ ਥਾਣਾ ਮੁਖਿਆਂ ਅਤੇ ਨਾਰਕੋਟਿਕ ਸੈਲ ਦੇ ਇੰਚਾਰਜ ਵਲੋਂ ਅਹਿਮ ਭੂਮੀਕਾ ਨਿਭਾਈ ਗਈ।
ਉਹਨਾਂ ਦੱਸਿਆ ਕਿ ਅਲੀਗੰਜ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਲਈ ਡੇਰਾਬਸੀ ਕਾਲਜ ਦੇ ਨਜ਼ਦੀਕ ਨਾਕਾਬੰਦੀ ਕਰਕੇ ਇਕ ਲਾਲ ਰੰਗ ਦੀ ਮਹਿੰਦਰਾ ਗੱਡੀ ਨੂੰ ਰੋਕ ਕੇ ਮੁਲਜਮਾਂ ਨੂੰ ਕਾਬੂ ਕੀਤਾ ਗਿਆ ਅਤੇ ਉਨ੍ਹਾਂ ਕੋਲੋਂ ਸਾਢੇ 4 ਕਿਲੋ ਅਫੀਮ ਬਰਾਮਦ ਕੀਤੀ ਗਈ। ਐਸ.ਪੀ ਜੋਤੀ ਯਾਦਵ ਅਤੇ ਐਸ.ਪੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸ਼ਾਹਜਹਾਂਪੁਰ ਗਿਰੋਹ ਦੇ ਮੈਂਬਰਾਂ ਨੇ ਮੁਢਲੀ ਪੁਛਗਿੱਛ ਦੱਸਿਆ ਕਿ ਉਕਤ ਗਿਰੋਹ ਨੂੰ ਅੰਕਿਤ ਵਰਮਾ ਨਾਂ ਦਾ ਮੁਲਜਮ ਚਲਾ ਰਿਹਾ ਹੈ ਅਤੇ ਉਸ ਦੀਆਂ ਹਦਾਇਤਾਂ ਤੇ ਹੀ ਉਕਤ ਅਫੀਮ ਪੰਜਾਬ ਵਿੱਚ ਤਸਕਰੀ ਲਈ ਲਿਆਂਦੀ ਗਈ ਹੈ। ਇਸੇ ਦੌਰਾਨ ਅਲੀਗੰਜ ਗਿਰੋਹ ਨੂੰ ਚਲਾਉਣ ਵਾਲੇ ਮਨੀਸ਼ ਨੇ ਖੁਲਾਸਾ ਕੀਤਾ ਕਿ ਉਸ ਨੇ ਪੰਜਾਬ ਵਿੱਚ ਅਫੀਮ ਅਲੀਗੰਜ ਤੋਂ ਮੰਗਵਾਈ ਸੀ। ਉਕਤ ਪੰਜਾ ਮੁਲਜਮਾਂ ਵਿਰੁਧ ਐਨ.ਡੀ.ਪ.ਐਸ ਐਕਟ ਦੇ ਤਹਿਤ ਦੋ ਵੱਖ ਵੱਖ ਮਾਮਲੇ ਦਰਜ ਕੀਤੇ ਗਏ ਹਨ।
Mohali
ਐਂਟੀ ਨਾਰਕੋਟਿਕਸ ਟਾਸਕ ਫੋਰਸ ਵੱਲੋਂ 300 ਗ੍ਰਾਮ ਹੈਰੋਇਨ ਸਮੇਤ 2 ਮੁਲਜਮ ਗ੍ਰਿਫਤਾਰ
ਐਸ ਏ ਐਸ ਨਗਰ, 10 ਦਸੰਬਰ (ਜਸਬੀਰ ਸਿੰਘ ਜੱਸੀ) ਐਂਟੀ ਨਾਰਕੋਟਿਕਸ ਟਾਸਕ ਫੋਰਸ (ਏ. ਐਨ. ਟੀ. ਐਫ.) 300 ਗ੍ਰਾਮ ਵਲੋਂ ਹੈਰੋਇਨ ਸਮੇਤ ਦੋ ਮੁਲਜਮਾਂ ਨੂੰ ਕਾਬੂ ਕੀਤਾ ਗਿਆ ਹੈ। ਗ੍ਰਿਫਤਾਰ ਮੁਲਜਮਾਂ ਦੀ ਪਛਾਣ ਹੀਰਾ ਸਿੰਘ ਵਾਸੀ ਪਿੰਡ ਠਰੂ ਜਿਲਾ ਤਰਨਤਾਰਨ ਅਤੇ ਜਸ਼ਨਪ੍ਰੀਤ ਸਿੰਘ ਵਾਸੀ ਪਿੰਡ ਠਰੂ ਵਜੋਂ ਹੋਈ ਹੈ। ਇਹਨਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਦੋਵੇਂ ਛੋਟੇ ਸਪਲਾਇਰਾਂ ਨੂੰ ਹੈਰੋਈਨ ਸਪਲਾਈ ਕਰਦੇ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਏ. ਐਨ. ਟੀ. ਐਫ. ਵਲੋਂ ਕੁੱਝ ਸਮਾਂ ਪਹਿਲਾਂ ਗੁਪਤ ਸੂਚਨਾ ਦੇ ਆਧਾਰ ਤੇ ਰਾਜੇਸ਼ ਨਾਮ ਦੇ ਇੱਕ ਵਿਅਕਤੀ ਨੂੰ 150 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਸੀ। ਰਾਜੇਸ਼ ਦੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਹ ਹੀਰਾ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਕੋਲੋਂ ਹੈਰੋਇਨ ਦੀ ਖੇਪ 1200 ਰੁਪਏ ਗ੍ਰਾਮ ਦੇ ਹਿਸਾਬ ਨਾਲ ਲਿਆ ਕੇ ਮੁਹਾਲੀ ਵਿਚਲੇ ਆਪਣੇ ਪੱਕੇ ਗ੍ਰਾਹਕਾਂ ਨੂੰ ਵੇਚਦਾ ਸੀ। ਇਸਤੋਂ ਬਾਅਦ ਏ. ਐਨ. ਟੀ. ਐਫ. ਦੀ ਟੀਮ ਵਲੋਂ ਰਾਜੇਸ਼ ਦੀ ਨਿਸ਼ਾਨਦੇਹੀ ਤੇ ਜਲੰਧਰ ਵਿਚਲੀ ਹਵੇਲੀ ਨੇੜਿਉਂ ਇਕ ਫਾਰਚੂਨਰ ਗੱਡੀ ਵਿੱਚ ਸਵਾਰ ਹੀਰਾ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਨੂੰ ਕਾਬੂ ਕਰਕੇ ਉਨ੍ਹਾਂ ਦੀ ਗੱਡੀ ਦੀ ਤਲਾਸ਼ੀ ਲੈਣ ਤੇ ਫਾਰਚੂਨਰ ਗੱਡੀ ਵਿੱਚੋਂ 300 ਗ੍ਰਾਮ ਹੈਰੋਇਨ ਬਰਾਮਦ ਹੋਈ। ਇਹਨਾਂ ਦੋਵਾਂ ਮੁਲਜਮਾਂ ਦੀ ਪੁੱਛਗਿੱਛ ਉਪਰੰਤ ਪਤਾ ਚੱਲਿਆ ਹੈ ਕਿ ਇਹ ਦੋਵੇਂ ਬਾਰਡਰ ਏਰੀਏ ਤੋਂ ਉਕਤ ਹੈਰੋਇਨ ਲੈ ਕੇ ਆਉਂਦੇ ਹਨ ਅਤੇ ਅੱਗੇ ਆਪਣੇ ਅਲੱਗ ਅਲੱਗ ਨਸ਼ਾ ਤਸਕਰਾਂ ਨੂੰ ਸਪਲਾਈ ਕਰਦੇ ਹਨ।
ਸੰਪਰਕ ਕਰਨ ਤੇ ਥਾਣਾ ਏ. ਐਨ. ਟੀ. ਐਫ. ਦੇ ਇੰਚਾਰਜ਼ ਰਾਮ ਦਰਸ਼ਨ ਨੇ ਦਸਿਆ ਕਿ ਮੁਲਜਮ ਹੀਰਾ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਨੂੰ ਐਨ. ਡੀ. ਪੀ. ਐਸ. ਐਕਟ ਦੇ ਤਹਿਤ ਦਰਜ ਉਕਤ ਮਾਮਲੇ ਵਿੱਚ ਨਾਮਜ਼ਦ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਅਤੇ ਅਦਾਲਤ ਵਲੋਂ ਦੋਵਾਂ ਮੁਲਜਮਾਂ ਨੂੰ 2 ਦਿਨ ਦੇ ਪੁਲੀਸ ਰਿਮਾਂਡ ਤੇ ਭੇਜ ਦਿੱਤਾ ਹੈ।
Mohali
2 ਦੇਸੀ ਕੱਟੇ ਅਤੇ ਜਿੰਦਾ ਰੌਂਦ ਸਮੇਤ ਇੱਕ ਨੌਜਵਾਨ ਗ੍ਰਿਫਤਾਰ
ਐਸ ਏ ਐਸ ਨਗਰ, 10 ਦਸੰਬਰ (ਜਸਬੀਰ ਸਿੰਘ ਜੱਸੀ) ਮੁਹਾਲੀ ਪੁਲੀਸ ਵਲੋਂ ਗੁਪਤ ਸੂਚਨਾ ਦੇ ਆਧਾਰ ਤੇ ਜੀਰਕਪੁਰ ਦੇ ਵਸਨੀਕ ਇੱਕ ਨੌਜਵਾਨ ਨੂੰ ਨਾਜਾਇਜ਼ ਅਸਲੇ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਨੌਜਵਾਨ ਬਾਰੇ ਦੱਸਿਆ ਜਾ ਰਿਹਾ ਹੈ ਕਿ ਉਹ ਨਾਬਾਲਿਗ ਹੈ ਇਸ ਲਈ ਉਸਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ।
ਇਸ ਸਬੰਧੀ ਡੀ. ਐਸ. ਪੀ ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੁਲੀਸ ਵਲੋਂ ਇਸ ਮੁੰਡੇ ਨੂੰ ਐਸ ਐਸ ਪੀ ਸ੍ਰੀ ਦੀਪਕ ਪਾਰਿਕ ਦੀਆਂ ਹਿਦਾਇਤਾਂ ਤੇ ਇਲਾਕੇ ਵਿੱਚ ਮਾੜੇ ਅਨਸਰਾਂ ਵਿਰੁਧ ਚਲਾਈ ਗਈ ਮੁਹਿੰਮ ਦੇ ਦੌਰਾਨ ਕਾਬੂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਥਾਣਾ ਫੇਜ਼ 8 ਦੀ ਪੁਲੀਸ ਵਲੋਂ ਕੀਤੀ ਨਾਕਾਬੰਦੀ ਦੌਰਾਨ ਥਾਣੇਦਾਰ ਸੁਰਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਉਨ੍ਹਾਂ ਦੇ ਇਲਾਕੇ ਵਿੱਚ ਇਕ ਨੌਜਵਾਨ ਨਜਾਇਜ਼ ਅਸਲੇ ਸਮੇਤ ਘੁੰਮ ਰਿਹਾ ਹੈ ਅਤੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਹੈ, ਜਿਸਦੇਆਧਾਰ ਤੇ ਉਕਤ ਥਾਣੇਦਾਰ ਨੇ ਇਸ ਨੌਜਵਾਨ ਨੂੰ ਕਾਬੂ ਕੀਤਾ ਅਤੇ ਉਸ ਕੋਲੋਂ 2 ਦੇਸੀ ਕੱਟੇ ਅਤੇ 2 ਜਿੰਦਾ ਰੌਂਦ 315 ਬੋਰ ਬਰਾਮਦ ਕੀਤੇ।
ਉਹਨਾਂ ਦੱਸਿਆ ਕਿ ਪੁਲੀਸ ਵਲੋਂ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪੁਲੀਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਉਕਤ ਅਸਲਾ ਕਿਥੋਂ ਲੈ ਕੇ ਆਇਆ ਹੈ, ਇਸ ਅਸਲੇ ਨੂੰ ਕਿਥੇ ਵਰਤਣਾ ਸੀ ਅਤੇ ਉਸ ਦੇ ਹੋਰ ਕਿਹੜੇ ਕਿਹੜੇ ਸਾਥੀ ਹਨ। ਉਹਨਾਂ ਦੱਸਿਆ ਕਿ ਪੁਲੀਸ ਗ੍ਰਿਫਤਾਰ ਕੀਤੇ ਨੌਜਵਾਨ ਪਿਛੋਕੜ ਬਾਰੇ ਵੀ ਤਫਤੀਸ਼ ਕਰ ਰਹੀ ਹੈ।
-
Mohali2 months ago
ਪਿੰਡ ਮੌਲੀ ਵੈਦਵਾਨ ਦੇ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਕਾਪੀ ਤੇ ਪੈਨਸਲਾਂ ਵੰਡੀਆਂ
-
Mohali2 months ago
ਰਾਜ ਪੱਧਰੀ ਕ੍ਰਿਕਟ ਮੁਕਾਬਲਿਆਂ ਦੌਰਾਨ ਐਸ ਏ ਐਸ ਨਗਰ ਦੀ ਟੀਮ ਵੱਲੋਂ ਜੇਤੂ ਸ਼ੁਰੂਆਤ
-
Mohali2 months ago
ਫੈਂਸ ਨਾਲ ਰੂਬਰੂ ਹੋਏ ਸੂਫੀ ਗਾਇਕ ਸਤਿੰਦਰ ਸਰਤਾਜ
-
Mohali2 months ago
29 ਅਕਤੂਬਰ ਤੋਂ ਸ਼ੁਰੂ ਹੋਵੇਗਾ ਵੋਟਰ ਸੂਚੀਆਂ ਦੀ ਸਪੈਸ਼ਲ ਸੁਧਾਈ ਸੰਬੰਧੀ ਪ੍ਰੋਗਰਾਮ
-
Horscope2 months ago
ਇਸ ਹਫਤੇ ਦਾ ਤੁਹਾਡਾ ਰਾਸ਼ੀਫਲ
-
Mohali2 months ago
ਜ਼ਿਲ੍ਹਾ ਜਿਮਨਾਸਟਿਕ ਮੁਕਾਬਲਿਆਂ ਵਿੱਚ ਲਾਰੈਂਸ ਸਕੂਲ ਦੇ ਵਿਦਿਆਰਥੀ ਚਮਕੇ
-
Punjab2 months ago
ਮਾਲ ਗੱਡੀ ਦੇ ਤੇਲ ਟੈਂਕਰ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ
-
Chandigarh1 month ago
ਭਾਰਤ ਭਰ ਵਿੱਚ ਹਰ ਸਾਲ ਸਾਮ੍ਹਣੇ ਆਉਂਦੇ ਹਨ 1.5 ਤੋਂ 2 ਮਿਲੀਅਨ ਨਵੇਂ ਬ੍ਰੇਨ ਸਟ੍ਰੋਕ ਦੇ ਮਾਮਲੇ: ਡਾ. ਵਿਨੀਤ ਸੱਗਰ