Connect with us

National

ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਅੱਗ ਲੱਗਣ ਕਾਰਨ 300 ਤੋਂ ਵੱਧ ਦੋਪਹੀਆ ਵਾਹਨ ਸੜ ਕੇ ਸੁਆਹ

Published

on

 

 

ਵਾਰਾਣਸੀ, 30 ਨਵੰਬਰ (ਸ.ਬ.) ਕੈਂਟ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਬੀਤੀ ਦੇਰ ਰਾਤ ਲੱਗੀ ਭਿਆਨਕ ਅੱਗ ਵਿੱਚ 300 ਤੋਂ ਵੱਧ ਦੋਪਹੀਆ ਵਾਹਨ ਸੜ ਕੇ ਸੁਆਹ ਹੋ ਗਏ। ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦਾ ਖਦਸ਼ਾ ਹੈ। ਅੱਗ ਬੀਤੀ ਰਾਤ ਕਰੀਬ 1 ਵਜੇ ਲੱਗੀ। ਇਸ ਸਬੰਧੀ ਫਾਇਰ ਬ੍ਰਿਗੇਡ ਵਿਭਾਗ ਨੂੰ ਵੀ ਸੂਚਿਤ ਕੀਤਾ ਗਿਆ ਪਰ ਰਾਤ 2 ਵਜੇ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਨਹੀਂ ਪਹੁੰਚ ਸਕੀਆਂ। ਰਾਤ 2 ਵਜੇ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਪਹੁੰਚੀਆਂ ਅਤੇ ਰਾਤ 2.30 ਵਜੇ ਤੱਕ ਅੱਗ ਤੇ ਕਾਬੂ ਪਾਇਆ ਜਾ ਸਕਿਆ। ਰਾਹਤ ਅਤੇ ਬਚਾਅ ਦਾ ਕੰਮ ਆਰਪੀਐਫ ਅਤੇ ਜੀਆਰਪੀ ਵੱਲੋਂ ਹੀ ਕੀਤਾ ਜਾ ਰਿਹਾ ਸੀ। ਸੜੇ ਹੋਏ ਦੋਪਹੀਆ ਵਾਹਨਾਂ ਦੀ ਅੰਦਾਜ਼ਨ ਕੀਮਤ ਕਰੀਬ 2.70 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਕੈਂਟ ਸਟੇਸ਼ਨ ਕੰਪਲੈਕਸ ਦੇ ਪਾਰਕਿੰਗ ਏਰੀਆ ਵਿੱਚ ਬੀਤੀ ਰਾਤ 9 ਵਜੇ ਸ਼ਾਰਟ ਸਰਕਟ ਕਾਰਨ ਇਕ ਮੋਟਰਸਾਈਕਲ ਨੂੰ ਅੱਗ ਲੱਗ ਗਈ। ਜਦੋਂ ਮੋਟਰਸਾਈਕਲ ਸੜਨ ਲੱਗਾ ਤਾਂ ਆਸ-ਪਾਸ ਦੇ ਲੋਕਾਂ ਨੇ ਇਸ ਨੂੰ ਬੁਝਾਇਆ ਪਰ ਇਸ ਦੀ ਗੰਭੀਰਤਾ ਵੱਲ ਧਿਆਨ ਨਹੀਂ ਦਿੱਤਾ। ਰੇਲਵੇ ਪ੍ਰਸ਼ਾਸਨ ਨੇ ਇਸ ਘਟਨਾ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਅਚਾਨਕ ਰਾਤ ਇੱਕ ਵਜੇ ਪਲੇਟਫਾਰਮ ਨੰਬਰ ਇੱਕ ਨੇੜੇ ਦੋਪਹੀਆ ਵਾਹਨਾਂ ਦੀ ਪਾਰਕਿੰਗ ਵਿੱਚ ਫਿਰ ਅੱਗ ਲੱਗ ਗਈ। ਕੁਝ ਹੀ ਸਮੇਂ ਵਿੱਚ 500 ਦੇ ਕਰੀਬ ਦੋਪਹੀਆ ਵਾਹਨ ਸੜਨੇ ਸ਼ੁਰੂ ਹੋ ਗਏ। ਇਸ ਦੌਰਾਨ ਫਾਇਰ ਵਿਭਾਗ ਦੇ ਇੰਸਪੈਕਟਰ ਲਾਲਜੀ ਦਾ ਕਹਿਣਾ ਹੈ ਕਿ ਕਰੀਬ 300 ਗੱਡੀਆਂ ਸੜ ਗਈਆਂ ਹਨ। ਬਾਕੀ ਵਾਹਨਾਂ ਨੂੰ ਹਟਾ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਇਸ ਪਾਰਕਿੰਗ ਵਿੱਚ ਰੇਲਵੇ ਕਰਮਚਾਰੀਆਂ ਨੇ ਆਪਣੇ ਦੋਪਹੀਆ ਵਾਹਨ ਪਾਰਕ ਕੀਤੇ ਹੋਏ ਸਨ। ਰੇਲਵੇ ਕਰਮਚਾਰੀਆਂ ਅਨੁਸਾਰ ਅਕਸਰ ਪਾਰਕਿੰਗ ਤੋਂ ਤੇਲ ਚੋਰੀ ਦੀਆਂ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਹਨ। ਹੋ ਸਕਦਾ ਹੈ ਕਿ ਅੱਗ ਤੇਲ ਚੋਰੀ ਦੌਰਾਨ ਲੱਗੀ ਹੋਵੇ। ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਇਸ ਘਟਨਾ ਕਾਰਨ ਰੇਲਵੇ ਕਰਮਚਾਰੀਆਂ ਦਾ ਭਾਰੀ ਨੁਕਸਾਨ ਹੋਇਆ ਹੈ।

ਕੈਂਟ ਰੇਲਵੇ ਸਟੇਸ਼ਨ ਤੇ ਅੱਗ ਤੋਂ ਬਚਾਅ ਦੇ ਕੋਈ ਪ੍ਰਬੰਧ ਨਹੀਂ ਹਨ। ਬਾਲਟੀਆਂ ਵਿੱਚ ਪਾਣੀ ਭਰ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅਸਫਲ ਰਿਹਾ। ਅੱਗ ਲਗਾਤਾਰ ਵਧਦੀ ਗਈ। ਅੱਗ ਬੁਝਾਊ ਸਿਸਟਮ ਵੀ ਕੰਮ ਨਹੀਂ ਕਰ ਰਹੇ ਸਨ। ਕੈਂਟ ਸਟੇਸ਼ਨ ਦੇ ਵੱਖ-ਵੱਖ ਹਿੱਸਿਆਂ ਤੋਂ ਫਾਇਰ ਫਾਈਟਿੰਗ ਸਿਸਟਮ ਲਿਆਉਣ ਵਿੱਚ ਵੀ ਸਮਾਂ ਲੱਗਾ।

Continue Reading

National

ਆਪ ਵਿਧਾਇਕਾਂ ਵੱਲੋਂ ਮੁੱਖ ਮੰਤਰੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ

Published

on

By

 

 

ਨਵੀਂ ਦਿੱਲੀ, 24 ਫਰਵਰੀ (ਸ.ਬ.) ਆਪ ਆਗੂ ਤੇ ਦਿੱਲੀ ਅਸੈਂਬਲੀ ਵਿੱਚ ਵਿਰੋਧੀ ਧਿਰ ਦੀ ਆਗੂ ਆਤਿਸ਼ੀ ਨੇ ਮੁੱਖ ਮੰਤਰੀ ਰੇਖਾ ਗੁਪਤਾ ਦੇ ਦਫ਼ਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਪਹਿਲੀ ਕੈਬਨਿਟ ਮੀਟਿੰਗ ਤੋਂ ਬਾਅਦ ਸ਼ਹਿਰ ਦੀਆਂ ਔਰਤਾਂ ਨੂੰ 2,500 ਰੁਪਏ ਦੇਣ ਦੇ ਭਾਜਪਾ ਦੇ ਵਾਅਦੇ ਨੂੰ ਪੂਰਾ ਕਰਨ ਦੀ ਮੰਗ ਕੀਤੀ।

ਆਤਿਸ਼ੀ ਨੇ ਮੁੱਖ ਮੰਤਰੀ ਰੇਖਾ ਗੁਪਤਾ ਨਾਲ ਮੁਲਾਕਾਤ ਤੋਂ ਬਾਅਦ ਪੀਟੀਆਈ ਵੀਡੀਓਜ਼ ਨੂੰ ਦੱਸਿਆ ਕਿ ਅਸੀਂ ਦੋ ਦਿਨ ਪਹਿਲਾਂ ਦਿੱਲੀ ਦੀ ਮੁੱਖ ਮੰਤਰੀ ਤੋਂ ਸਮਾਂ ਮੰਗਿਆ ਸੀ। ਪਰ ਸਾਨੂੰ ਸਮਾਂ ਨਹੀਂ ਦਿੱਤਾ ਗਿਆ। ਇਸ ਲਈ ਅਸੀਂ ਵਿਧਾਨ ਸਭਾ ਵਿੱਚ ਉਨ੍ਹਾਂ ਦੇ ਦਫ਼ਤਰ ਦੇ ਬਾਹਰ ਹਾਂ। ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਹਿਲੀ ਕੈਬਨਿਟ ਬੈਠਕ ਤੋਂ ਬਾਅਦ ਦਿੱਲੀ ਦੀਆਂ ਮਹਿਲਾਵਾਂ ਨੂੰ 2,500 ਰੁਪਏ ਦੇਣ ਦੇ ਵਾਅਦੇ ਬਾਰੇ ਮਿਲਣਾ ਚਾਹੁੰਦੇ ਹਾਂ। ਮੋਦੀ ਦੀ ਗਰੰਟੀ ਗਲਤ ਸਾਬਤ ਹੋ ਰਹੀ ਹੈ। ਆਤਿਸ਼ੀ ਨੇ ਕਿਹਾ ਕਿ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਕੋਈ ਭਰੋਸਾ ਨਹੀਂ ਦਿੱਤਾ, ਪਰ ਜ਼ਿਕਰ ਕੀਤਾ ਕਿ ਉਹ 8 ਮਾਰਚ ਤੱਕ ਵਾਅਦਾ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ।

Continue Reading

National

ਟਰੱਕ ਅਤੇ ਆਟੋ ਦੀ ਟੱਕਰ ਦੌਰਾਨ 7 ਵਿਅਕਤੀਆਂ ਦੀ ਮੌਤ, 2 ਜ਼ਖਮੀ

Published

on

By

 

ਮਸੌੜੀ, 24 ਫਰਵਰੀ (ਸ.ਬ.) ਬਿਹਾਰ ਦੇ ਮਸੌੜੀ ਵਿੱਚ ਇੱਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ 7 ਵਿਅਕਤੀਆਂ ਦੀ ਮੌਤ ਹੋ ਗਈ। ਇਹ ਹਾਦਸਾ ਇੱਕ ਬੇਕਾਬੂ ਟਰੱਕ ਅਤੇ ਇੱਕ ਆਟੋ ਦੀ ਟੱਕਰ ਕਾਰਨ ਵਾਪਰਿਆ। ਇਸ ਹਾਦਸੇ ਵਿੱਚ ਆਟੋ ਵਿੱਚ ਸਵਾਰ ਸੱਤ ਯਾਤਰੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਜ਼ਿਕਰਯੋਗ ਹੈ ਕਿ ਟਰੱਕ ਨੇ ਆਟੋ ਨੂੰ ਇੰਨੀ ਜ਼ਬਰਦਸਤ ਟੱਕਰ ਮਾਰੀ ਕਿ ਆਟੋ ਸੜਕ ਤੋਂ ਕਰੀਬ 10 ਫੁੱਟ ਹੇਠਾਂ ਪਾਣੀ ਨਾਲ ਭਰੇ ਟੋਏ ਵਿੱਚ ਡਿੱਗ ਗਿਆ।

ਇਹ ਹਾਦਸਾ ਮਸੋਧੀ-ਪਿਤਮਸ ਰੋਡ ਤੇ ਨੂਰਾ ਕਵਾਰ ਨੇੜੇ ਵਾਪਰਿਆ। ਚਸ਼ਮਦੀਦਾਂ ਅਨੁਸਾਰ ਹਾਈਵੇਅ ਤੇ ਟਰੱਕ ਦੀ ਰਫ਼ਤਾਰ ਬਹੁਤ ਜ਼ਿਆਦਾ ਸੀ ਅਤੇ ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਟਰੱਕ ਆਟੋ ਨਾਲ ਟਕਰਾ ਗਿਆ। ਹਾਦਸੇ ਤੋਂ ਤੁਰੰਤ ਬਾਅਦ ਸਥਾਨਕ ਲੋਕਾਂ ਨੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤੇ।

ਸਥਾਨਕ ਲੋਕਾਂ ਨੇ ਪੁਲੀਸ ਨੂੰ ਸੂਚਨਾ ਦਿੱਤੀ। ਪੁਲੀਸ ਨੇ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਟਰੱਕ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।

ਮ੍ਰਿਤਕਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਗਿਆ ਹੈ। ਇਸ ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੇ ਸੜਕ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਵਾਹਨਾਂ ਦੀ ਰਫਤਾਰ ਨੂੰ ਕੰਟਰੋਲ ਕਰਨ ਲਈ ਠੋਸ ਕਦਮ ਚੁੱਕਣ ਦੀ ਮੰਗ ਕੀਤੀ ਹੈ।

Continue Reading

National

32 ਫੁੱਟ ਡੂੰਘੇ ਬੋਰਵੈਲ ਵਿੱਚ ਡਿੱਗਣ ਕਾਰਨ ਬੱਚੇ ਦੀ ਮੌਤ

Published

on

By

 

ਜੈਪੁਰ, 24 ਫਰਵਰੀ (ਸ.ਬ.) ਰਾਜਸਥਾਨ ਵਿੱਚ ਇੱਕ ਵਾਰ ਫਿਰ ਇੱਕ ਮਾਸੂਮ ਬੱਚੇ ਦੀ ਬੋਰਵੈਲ ਵਿੱਚ ਡਿੱਗ ਕੇ ਜਾਨ ਚਲੀ ਗਈ। ਬੀਤੇ ਦਿਨ ਝਾਲਾਵਾੜ ਵਿੱਚ ਇੱਕ 5 ਸਾਲਾ ਬੱਚਾ ਖੇਡਦੇ ਹੋਏ 32 ਫੁੱਟ ਡੂੰਘੇ ਬੋਰਵੈਲ ਵਿੱਚ ਡਿੱਗ ਗਿਆ ਸੀ। ਕਰੀਬ 13 ਘੰਟਿਆਂ ਤੱਕ ਚੱਲੇ ਬਚਾਅ ਕਾਰਜ ਤੋਂ ਬਾਅਦ ਬੱਚੇ ਨੂੰ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ ਬੱਚੇ ਦੀ ਮੌਤ ਹੋ ਗਈ ਸੀ।

ਹਾਦਸਾ ਬੀਤੀ ਦੁਪਹਿਰ ਕਰੀਬ 2 ਵਜੇ ਵਾਪਰਿਆ। ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਐਸਡੀਆਰਐਫ਼ ਦੇ ਨਾਲ ਐਨਡੀਆਰਐਫ਼ ਦੀ ਟੀਮ ਵੀ ਬਚਾਅ ਵਿੱਚ ਜੁੱਟ ਗਈ ਸੀ। ਬਚਾਅ ਕਾਰਜ 13 ਘੰਟੇ ਤੱਕ ਚੱਲਿਆ ਅਤੇ ਅੱਜ ਸਵੇਰੇ ਬੱਚੇ ਨੂੰ ਬੋਰਵੈਲ ਤੋਂ ਬਾਹਰ ਕੱਢ ਲਿਆ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਦਾਗ ਥਾਣਾ ਖੇਤਰ ਦੇ ਪਿੰਡ ਪਡਾਲਾ ਵਿੱਚ ਬੀਤੇ ਦਿਨ ਵਾਪਰਿਆ। ਪੁਲੀਸ ਅਨੁਸਾਰ ਦੁਪਹਿਰ ਕਰੀਬ 1:15 ਵਜੇ ਪ੍ਰਹਿਲਾਦ ਨਾਮ ਦਾ ਬੱਚਾ ਖੇਤ ਵਿੱਚ ਖੇਡ ਰਿਹਾ ਸੀ। ਕਥਿਤ ਤੌਰ ਤੇ ਉਹ ਬੋਰਵੈਲ ਦੇ ਕੋਲ ਇੱਕ ਪੱਥਰ ਦੇ ਬਲਾਕ ਤੇ ਬੈਠਾ ਸੀ ਅਤੇ ਉਸ ਤੋਂ ਫਿਸਲ ਕੇ ਬੋਰਵੈਲ ਵਿੱਚ ਡਿੱਗ ਗਿਆ।

ਜਦੋਂ ਬੱਚਾ ਡਿੱਗਿਆ ਤਾਂ ਉਸ ਦੇ ਮਾਤਾ-ਪਿਤਾ ਖੇਤ ਦੇ ਦੂਜੇ ਪਾਸੇ ਕਿਸੇ ਹੋਰ ਕੰਮ ਵਿੱਚ ਰੁੱਝੇ ਹੋਏ ਸਨ। ਬੱਚਾ 32 ਫੁੱਟ ਦੀ ਡੂੰਘਾਈ ਵਿੱਚ ਫਸ ਗਿਆ ਸੀ। ਬੱਚੇ ਦੇ ਬੋਰਵੈਲ ਵਿੱਚ ਡਿੱਗਣ ਦੀ ਸੂਚਨਾ ਮਿਲਦੇ ਹੀ ਟੀਮ ਤੁਰੰਤ ਬਚਾਅ ਕਾਰਜ ਲਈ ਉੱਥੇ ਪਹੁੰਚੀ ਅਤੇ ਉਸ ਨੂੰ ਬਚਾਉਣਾ ਸ਼ੁਰੂ ਕਰ ਦਿੱਤਾ। ਸ਼ੁਰੂ ਵਿੱਚ ਬੋਰਵੈਲ ਵਿੱਚੋਂ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਇਸ ਦੇ ਨਾਲ ਹੀ ਬੋਰਵੈਲ ਦੇ ਅੰਦਰ ਪਾਈਪਾਂ ਰਾਹੀਂ ਆਕਸੀਜਨ ਦੀ ਸਪਲਾਈ ਵੀ ਕੀਤੀ ਜਾ ਰਹੀ ਸੀ।

ਪੱਥਰੀਲਾ ਖੇਤਰ ਹੋਣ ਕਾਰਨ ਬਚਾਅ ਵਿੱਚ ਕਾਫ਼ੀ ਮੁਸ਼ਕਲ ਆਈ। ਐਸ ਡੀ ਆਰ ਐਫ ਦੀ ਟੀਮ ਨੇ ਬੱਚੇ ਨੂੰ ਰਿੰਗ ਵਿੱਚ ਫਸਾ ਕੇ ਬਚਾਉਣ ਦੀ ਕੋਸ਼ਿਸ਼ ਕੀਤੀ। ਇਸ ਦੇ ਨਾਲ ਹੀ ਕੋਟਾ ਤੋਂ ਐਨ ਡੀ ਆਰ ਐਫਫ ਦੀ ਟੀਮ ਵੀ ਬਚਾਅ ਲਈ ਪਹੁੰਚ ਗਈ ਸੀ। ਬੱਚੇ ਨੂੰ 13 ਘੰਟੇ ਬਾਅਦ ਬੋਰਵੈਲ ਤੋਂ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ ਬੱਚੇ ਦੀ ਮੌਤ ਹੋ ਗਈ ਸੀ।

Continue Reading

Latest News

Trending