Connect with us

Mohali

ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਲੈ ਕੇ ਗਰਮਾਈ ਪੰਜਾਬ ਦੀ ਸਿਆਸਤ

Published

on

 

 

ਐਸ ਏ ਐਸ ਨਗਰ, 2 ਦਸੰਬਰ (ਸ.ਬ.) ਮੁਹਾਲੀ ਵਿੱਚ ਬਣੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਲਗਾਏ ਗਏ ਸ਼ਹੀਦ ਭਗਤ ਸਿੰਘ ਦੇ ਬੁੱਤ ਸਬੰਧੀ ਪੰਜਾਬ ਦੀ ਸਿਆਸਤ ਗਰਮਾਅ ਗਈ ਹੈ। ਭਾਜਪਾ ਅਤੇ ਆਪ ਆਗੂਆਂ ਵੱਲੋਂ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਬੁੱਤ ਬਾਰੇ ਇੱਕ ਦੂਜੇ ਉਪਰ ਸਿਆਸੀ ਵਾਰ ਅਤੇ ਪਲਟਵਾਰ ਕੀਤੇ ਜਾ ਰਹੇ ਹਨ। ਭਾਜਪਾ ਆਗੂਆਂ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਆਪ ਸਰਕਾਰ ਕੋਲ ਹਵਾਈ ਅੱਡੇ ਤੇ ਲੱਗੇ ਹੋਏ ਸ਼ਹੀਦ ਭਗਤ ਸਿੰਘ ਦੇ ਬੁੱਤ ਦਾ ਉਦਘਾਟਨ ਕਰਨ ਦਾ ਸਮਾਂ ਹੀ ਨਹੀਂ ਹੈ, ਜਦੋਂਕਿ ਇਸ ਦੇ ਜਵਾਬ ਵਿੱਚ ਆਪ ਆਗੂ ਦੋਸ਼ ਲਗਾ ਰਹੇ ਹਨ ਕਿ ਭਾਜਪਾ ਨੂੰ ਸ਼ਹੀਦ ਭਗਤ ਸਿੰਘ ਦਾ ਨਾਮ ਚੰਗਾ ਨਹੀਂ ਲੱਗਦਾ। ਆਪ ਆਗੂ ਇਹ ਵੀ ਦੋਸ਼ ਲਗਾ ਰਹੇ ਹਨ ਕਿ ਭਾਜਪਾ ਵੱਲੋਂ ਤਾਂ ਹਵਾਈ ਅੱਡੇ ਦਾ ਨਾਮ ਬਦਲਾਉਣ ਦੇ ਵੀ ਯਤਨ ਕੀਤੇ ਜਾ ਰਹੇ ਹਨ।

ਪੰਜਾਬ ਦੇ ਵਸਨੀਕ ਕਹਿੰਦੇ ਹਨ ਕਿ ਸ਼ਹੀਦ ਭਗਤ ਸਿੰਘ ਦੇ ਨਾਮ ਅਤੇ ਉਹਨਾਂ ਦੇ ਬੁੱਤ ਬਾਰੇ ਸਿਆਸਤ ਕਰਨਾ ਠੀਕ ਨਹੀਂ ਹੈ। ਉਹਨਾਂ ਦਾ ਕਹਿਣਾ ਹੈ ਕਿ ਲੱਗਦਾ ਹੈ ਕਿ ਸਿਆਸੀ ਪਾਰਟੀਆਂ ਕੋਲ ਸਿਆਸੀ ਮੁੱਦੇ ਮੁੱਕ ਗਏ ਹਨ, ਜਿਸ ਕਰਕੇ ਹੁਣ ਸਿਆਸੀ ਪਾਰਟੀਆਂ ਸ਼ਹੀਦਾਂ ਦੇ ਬੁੱਤਾਂ ਸਬੰਧੀ ਹੀ ਰਾਜਨੀਤੀ ਕਰਨ ਲੱਗ ਪਈਆਂ ਹਨ। ਪੰਜਾਬ ਵਿੱਚ ਪਿਛਲੇ ਦਿਨੀਂ ਹੋਈਆਂ ਜ਼ਿਮਨੀ ਚੋਣਾਂ ਦੌਰਾਨ ਵੀ ਇਹ ਗੱਲ ਉਭਰ ਕੇ ਸਾਹਮਣੇ ਆਈ ਸੀ ਕਿ ਸਿਆਸੀ ਪਾਰਟੀਆਂ ਅਤੇ ਸਿਆਸੀ ਆਗੂਆਂ ਨੇ ਇਹਨਾਂ ਚੋਣਾਂ ਵਿੱਚ ਸਿਆਸੀ ਮੁੱਦੇ ਉਠਾਉਣ ਦੀ ਥਾਂ ਇੱਕ ਦੂਜੇ ਖ਼ਿਲਾਫ਼ ਨਿੱਜੀ ਬਿਆਨਬਾਜੀ ਨੂੰ ਵਧਰੇ ਤਵੱਜੋਂ ਦਿਤੀ ਸੀ।

ਇਹਨਾਂ ਚੋਣਾਂ ਦੇ ਨਤੀਜੇ ਜੋ ਮਰਜੀ ਰਹੇ ਹੋਣ ਪਰ ਇਹਨਾਂ ਚੋਣਾਂ ਨੇ ਸਿਆਸਤ ਵਿੱਚ ਆ ਰਹੇ ਨਿਘਾਰ ਨੂੰ ਦਰਸ਼ਾ ਦਿੱਤਾ ਸੀ। ਸਿਆਸਤ ਵਿੱਚ ਆ ਰਹੇ ਨਿਘਾਰ ਨੂੰ ਲੋਕਤੰਤਰ ਲਈ ਸਹੀ ਨਹੀਂ ਮੰਨਿਆ ਜਾ ਸਕਦਾ ਅਤੇ ਅਜਿਹੀਆਂ ਕਾਰਵਾਈਆਂ ਨਾਲ ਲੋਕਤੰਤਰੀ ਭਾਵਨਾ ਨੂੰ ਸੱਟ ਵੱਜਦੀ ਹੈ।

ਜਿਥੋਂ ਤਕ ਸ਼ਹੀਦ ਭਗਤ ਸਿੰਘ ਦਾ ਸਬੰਧ ਹੈ ਤਾਂ ਉਹਨਾਂ ਨੇ ਜਵਾਨ ਉਮਰੇ ਦੇਸ਼ ਦੀ ਆਜਾਦੀ ਲਈ ਆਪਣੀ ਜਿੰਦਗੀ ਕੁਰਬਾਨ ਕਰ ਦਿਤੀ ਸੀ। ਉਹਨਾਂ ਦੀ ਸ਼ਹਾਦਤ ਨੂੰ ਕਿਸੇ ਵੀ ਤਰ੍ਹਾਂ ਘਟਾ ਕੇ ਨਹੀਂ ਵੇਖਿਆ ਜਾ ਸਕਦਾ। ਸ਼ਹੀਦ ਭਗਤ ਸਿੰਘ ਅਤੇ ਹੋਰ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਕਾਰਨ ਹੀ ਅੱਜ ਭਾਰਤ ਵਾਸੀ ਆਜ਼ਾਦੀ ਦਾ ਆਨੰਦ ਮਾਣ ਰਹੇ ਹਨ। ਇਸ ਦੇ ਬਾਵਜੂਦ ਮਹਾਨ ਸ਼ਹੀਦ ਦੇ ਬੁੱਤ ਬਾਰੇ ਹੀ ਰਾਜਨੀਤੀ ਕਰਨਾ ਮੰਦਭਾਗਾ ਹੀ ਕਿਹਾ ਜਾ ਸਕਦਾ ਹੈ।

ਪੰਜਾਬ ਦੇ ਸੂਝਵਾਨ ਲੋਕ ਕਹਿ ਰਹੇ ਹਨ ਕਿ ਸਿਆਸੀ ਆਗੂਆਂ ਨੂੰ ਆਪਣੀ ਸਿਆਸੀ ਲੜਾਈ ਸਿਆਸਤ ਤਕ ਹੀ ਸੀਮਿਤ ਰੱਖਣੀ ਚਾਹੀਦੀ ਹੈ ਅਤੇ ਮਹਾਨ ਸ਼ਹੀਦਾਂ ਅਤੇ ਉਹਨਾਂ ਦੇ ਬੁੱਤਾਂ ਨੂੰ ਰਾਜਨੀਤੀ ਵਿੱਚ ਨਹੀਂ ਲਿਆਉਣਾ ਚਾਹੀਦਾ। ਹੁਣ ਸ਼ਹੀਦ ਭਗਤ ਸਿੰਘ ਅਤੇ ਉਸਦੇ ਬੁੱਤ ਬਾਰੇ ਗਰਮਾਈ ਸਿਆਸਤ ਕਿਹੜੇ ਰਾਹ ਪੈ ਜਾਵੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦਸੇਗਾ।

 

Continue Reading

Mohali

ਪਿੰਡ ਸੋਹਾਣਾ ਵਿਖੇ 4 ਮੰਜਿਲਾ ਇਮਾਰਤ ਡਿੱਗਣ ਕਾਰਨ ਕਈ ਦਰਜਨ ਵਿਅਕਤੀ ਹੇਠਾਂ ਦੱਬੇ

Published

on

By

 

ਪਿੰਡ ਵਾਸੀਆਂ ਦੀ ਮੱਦਦ ਨਾਲ ਮਲਬੇ ਹੇਠਾਂ ਦਬੇ ਵਿਅਕਤੀਆਂ ਦੀ ਭਾਲ ਜਾਰੀ, ਕਈ ਵਿਅਕਤੀਆਂ ਦੇ ਮਰਨ ਦਾ ਖਦਸਾ

ਐਸ.ਏ.ਐਸ.ਨਗਰ, 21 ਦਸੰਬਰ (ਜਸਬੀਰ ਸਿੰਘ ਜੱਸੀ) ਮੁਹਾਲੀ ਵਿਚਲੇ ਪਿੰਡ ਸੋਹਾਣਾ ਵਿੱਚ ਅੱਜ ਬਾਅਦ ਦੁਪਹਿਰ ਇਕ ਚਾਰ ਮੰਜਿਲਾ ਬਿਲਡਿੰਗ ਦੇ ਡਿੱਗਣ ਕਾਰਨ ਕਈ ਦਰਜਨ ਵਿਅਕਤੀਆਂ ਦੇ ਹੇਠਾਂ ਦਬ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਜਾਣਕਾਰੀ ਮੁਤਾਬਕ ਰਾਇਲ ਜਿਮ ਦੇ ਨਾਮ ਵਾਲੀ ਉਕਤ ਇਮਾਰਤ ਦੇ ਨਾਲ ਲਗਦੀ ਖਾਲੀ ਥਾਂ ਤੇ ਬੇਸਮੈਂਟ ਦੀ ਪੁਟਾਈ ਦਾ ਕੰਮ. ਚੱਲ ਰਿਹਾ ਸੀ ਅਤੇ ਰਾਇਲ ਜਿਮ ਵਾਲੀ ਇਮਾਰਤ ਦੇ ਡਿਗਣ ਦਾ ਕਾਰਨ ਉਸੇ ਬੇਸਮੈਂਟ ਦੀ ਪਟਾਈ ਦੱਸਿਆ ਜਾ ਰਿਹਾ ਹੈ। ਮੌਕੇ ਤੇ ਮੌਜੂਦ ਪਿੰਡ ਵਾਸੀਆਂ ਵਲੋਂ ਮਲਬਾ ਹਟਾਉਣ ਦਾ ਕੰਮ ਚੱਲ ਰਿਹਾ ਸੀ ਅਤੇ ਮੌਕੇ ਤੇ ਸਿਰਫ ਪੁਲੀਸ ਦੀ ਟੀਮ ਹੀ ਪਹੁੰਚੀ ਹੋਈ ਸੀ।

ਮੌਕੇ ਤੇ ਮੌਜੂਦ ਪਹਿਲਵਾਨ ਅਮਰਜੀਤ ਸਿੰਘ ਲਖਨੌਰ ਅਤੇ ਹੋਰਨਾਂ ਨੇ ਦੱਸਿਆ ਕਿ ਬਾਅਦ ਦੁਪਹਿਰ ਇਕ ਧਮਾਕੇ ਦੀ ਆਵਾਜ ਆਈ ਅਤੇ ਲੋਕ ਬਾਹਰ ਵੱਲ ਨੂੰ ਭੱਜੇ। ਉਹਨਾਂ ਦੱਸਿਆ ਕਿ ਰਾਇਲ ਜਿੰਮ ਵਾਲੀ ਇਮਾਰਤ ਕੁਝ ਹੀ ਸਕਿੰਟਾ ਵਿੱਚ ਮਲਬੇ ਵਿੱਚ ਤਬਦੀਲ ਹੋ ਗਈ। ਇਹ ਜਿੰਮ ਇਮਰਾਤ ਦੀਆਂ ਦੋ ਮੰਜਿਲਾ ਵਿੱਚ ਚੱਲ ਰਿਹਾ ਸੀ, ਜਦੋਂ ਕਿ ਉਪਰਲੀ ਮੰਜਿਲ ਤੇ ਇਕ ਟਿਊਸ਼ਨ ਸੈਂਟਰ ਦੱਸਿਆ ਜਾ ਰਿਹਾ ਹੈ। ਇਸ ਜਿੰਮ ਵਿਚ ਸ਼ਾਮ 4 ਵਜੇ ਦੇ ਕਰੀਬ ਲੋਕ ਜਿੰਮ ਕਰਨ ਲਈ ਪਹੁੰਚ ਜਾਂਦੇ ਹਨ।

ਇਸ ਸਬੰਧੀ ਪਿੰਡ ਦੇ ਵਸਨੀਕ ਅਕਾਲੀ ਆਗੂ ਪਰਵਿੰਦਰ ਸਿੰਘ ਸੋਹਾਣਾ ਨੇ ਦੱਸਿਆ ਕਿ ਉਕਤ ਬਿਲਡਿੰਗ ਦੀ ਘਟਨਾ ਬੜੀ ਮੰਦਭਾਗੀ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਪਿੰਡ ਵਾਸੀਆਂ ਦੀ ਮੱਦਦ ਨਾਲ ਬਿਲਡਿੰਗ ਦਾ ਮਲਬਾ ਹਟਾਇਆ ਜਾ ਰਿਹਾ ਹੈ। ਉਨ੍ਹਾਂ ਮੁਹਾਲੀ ਪ੍ਰਸਾਸ਼ਨ ਨੂੰ ਅਪੀਲ ਕੀਤੀ ਕਿ ਜਲਦ ਐਨ. ਡੀ. ਆਰ. ਐਫ ਦੀ ਟੀਮ ਸੱਦ ਕੇ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਬਾਹਰ ਕੱਢਿਆ ਜਾਵੇ।

ਮੌਕੇ ਤੇ ਪਹੁੰਚੇ ਡੀ. ਐਸ. ਪੀ. ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਮੌਕੇ ਤੇ ਫਾਇਰ ਬ੍ਰਿਗੇਡ ਅਤੇ ਐਬੂਲੈਂਸ ਦੀ ਟੀਮ ਮੌਜੂਦ ਹੈ, ਪਿੰਡ ਵਾਸੀਆਂ ਦੀ ਮੱਦਦ ਨਾਲ ਰਾਹਤ ਕਾਰਜ ਜਾਰੀ ਹਨ। ਉਹਨਾਂ ਕਿਹਾ ਕਿ ਪੁਲੀਸ ਦੇ 100 ਦੇ ਕਰੀਬ ਮੁਲਾਜਮ ਰਾਹਤ ਦੇ ਕੰਮ ਵਿੱਚ ਲੱਗੇ ਹੋਏ ਹਨ ਅਤੇ ਐਨ ਡੀ ਆਰ ਐਫ ਦੀ ਟੀਮ (ਜੋ ਚੰਡੀ ਮੰਦਰ ਤੋਂ ਚਲ ਚੁੱਕੀ ਹੈ) ਵੀ ਛੇਤੀ ਹੀ ਪਹੁੰਚ ਜਾਵੇਗੀ ਅਤੇ ਉਸਤੋਂ ਬਾਅਦ ਮਲਬੇ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਦਾ ਕੰਮ ਤੇਜ ਹੋ ਜਾਵੇਗਾ।

 

Continue Reading

Mohali

ਰਾਜਪੁਰਾ ਦੀ ਇੰਦਰਾ ਮਾਰਕੀਟ ਵਿੱਚ ਥੱਲੇ ਵਾਲੀ ਦੁਕਾਨ ਦੀ ਕੰਧ ਤੋੜ ਕੇ ਉੱਪਰ ਵਾਲੀ ਦੁਕਾਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼

Published

on

By

 

ਮੌਕੇ ਤੇ ਮੌਜੂਦ ਲੋਕਾਂ ਨੇ ਕੋਸ਼ਿਸ਼ ਨੂੰ ਕੀਤਾ ਨਾਕਾਮ, ਮੌਕੇ ਤੇ ਪਹੁੰਚੀ ਪੁਲੀਸ ਨੂੰ ਦੇਖ ਕੇ ਕਬਜ਼ਾ ਕਰਨ ਵਾਲੇ ਹੋਏ ਫਰਾਰ

ਰਾਜਪੁਰਾ, 21 ਦਸੰਬਰ (ਜਤਿੰਦਰ ਲੱਕੀ) ਰਾਜਪੁਰਾ ਦੇ ਇੰਦਰਾ ਮਾਰਕੀਟ ਵਿੱਚ ਰਾਤ ਦੇ ਹਨੇਰੇ ਵਿੱਚ ਇੱਕ ਦੁਕਾਨ ਉੱਤੇ ਦੀ ਪਹਿਲੀ ਮੰਜ਼ਿਲ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਦਾ ਮਾਮਲਾ ਦਾ ਸਾਹਮਣੇ ਆਇਆ ਹੈ। ਇਸ ਦੌਰਾਨ ਹੇਠਲੀ ਮੰਜਿਲ ਤੇ ਬਣੀ ਹੋਈ ਪਹਿਲੀ ਮੰਜ਼ਿਲ ਦੀ ਦੁਕਾਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ।

ਮੌਕੇ ਤੇ ਪਹੁੰਚੇ ਉੱਪਰ ਵਾਲੀ ਦੁਕਾਨ ਦੇ ਕਿਰਾਏਦਾਰ ਜੈਪਾਲ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਮੌਕੇ ਤੇ ਪਹੁੰਚ ਕੇ ਆਪਣੀ ਦੁਕਾਨ ਤੇ ਸਮਾਨ ਨੂੰ ਸੰਭਾਲਿਆ ਗਿਆ। ਉਹਨਾਂ ਦੱਸਿਆ ਕਿ ਉਹਨਾਂ ਨੇ 2002 ਵਿੱਚ ਦੁਕਾਨ ਕਿਰਾਏ ਤੇ ਲਈ ਸੀ। ਉਹਨਾਂ ਕਿਹਾ ਕਿ ਦੁਕਾਨ ਦੇ ਮਾਲਿਕ ਰਵੀਕਾਂਤ ਨਾਲ ਮਾਨਯੋਗ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ।

ਉਹਨਾਂ ਇਲਜਾਮ ਲਗਾਇਆ ਕਿ ਦੁਕਾਨ ਮਾਲਕ ਵੱਲੋਂ ਪਤਾ ਨਹੀਂ ਕਿਹੜੇ ਸ਼ਰਾਰਤੀ ਅਨਸਰ ਨੂੰ ਉਹ ਦੁਕਾਨ ਦਿੱਤੀ ਹੈ ਜਿਹਨਾਂ ਕੋਲ ਕੋਈ ਰਜਿਸਟਰੀ ਨਹੀਂ ਹੈ ਪਰੰਤੂ ਉਹ ਦੁਕਾਨ ਤੇ ਕਬਜ਼ਾ ਕਰਨਾ ਚਾਹੁੰਦੇ ਹਨ ਅਤੇ ਰਾਤ ਦੇ ਹਨੇਰੇ ਵਿੱਚ ਥੱਲੇ ਵਾਲੀ ਦੁਕਾਨ ਤੋਂ ਉੱਪਰ ਜਾਣ ਵਾਲੀ ਪੌੜੀਆਂ ਦੀ ਕੰਧ ਤੋੜ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਸੰਬੰਧ ਵਿੱਚ ਪੀੜਿਤ ਵੱਲੋਂ 112 ਨੰਬਰ ਤੇ ਕੰਪਲੇਂਟ ਕੀਤੀ ਗਈ ਤਾਂ ਪੁਲੀਸ ਨੇ ਆ ਕੇ ਮੌਕਾ ਦੇਖਦਿਆਂ ਹੋਇਆਂ ਜੈਪਾਲ ਦੀ ਸ਼ਿਕਾਇਤ ਦਰਜ ਕਰ ਲਈ ਹੈ।

ਇਸ ਬਾਰੇ ਕਸਤੂਰਬਾ ਚੌਂਕੀ ਇੰਚਾਰਜ ਨਿਸ਼ਾਨ ਸਿੰਘ ਨਾਲ ਗੱਲਬਾਤ ਕਰਨ ਤੇ ਉਹਨਾਂ ਦੱਸਿਆ ਕਿ ਉਹਨਾਂ ਕੋਲ 112 ਨੰਬਰ ਤੋਂ ਸ਼ਿਕਾਇਤ ਆਈ ਹੈ ਦੋਨੇ ਪਾਰਟੀਆਂ ਦੇ ਡਾਕੂਮੈਂਟਸ ਅਤੇ ਕਾਗਜ਼ਾਤ ਦੇਖ ਕੇ ਅੱਗੇ ਦੀ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ।

Continue Reading

Mohali

ਲਾਰੇਂਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਾਲਾਨਾ ਜੂਨੀਅਰ ਖੇਡ ਦਿਹਾੜੇ ਦਾ ਆਯੋਜਨ

Published

on

By

 

 

ਐਸ ਏ ਐਸ ਨਗਰ, 21 ਦਸੰਬਰ (ਸ.ਬ.) ਲਾਰੈਂਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 51 ਦੇਜੂਨੀਅਰ ਵਿਦਿਆਰਥੀਆਂ ਲਈ ਸਾਲਾਨਾ ਖੇਡ ਦਿਹਾੜੇ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਛੋਟੇ-ਛੋਟੇਬੱਚਿਆਂ ਨੇ ਬਹੁਤ ਵੀ ਉਤਸ਼ਾਹ ਦੇਨਾਲ ਇਸ ਖੇਡ ਵਿਚ ਹਿੱਸਾ ਲਿਆ। ਇਸ ਮੌਕੇ ਛੋਟੇ ਛੋਟੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਕਈ ਰੋਚਕ ਖੇਡਾਂ ਦਾ ਵੀ ਆਯੋਜਨ ਕੀਤਾ ਗਿਆ। ਜਿਨ੍ਹਾਂ ਵਿਚ ਰੱਸਾਕੱਸੀ, ਸਕੇਟਿੰਗ, ਜਿਮਨਾਸਟਿਕ ਸਮੇਤ ਕਈ ਰੋਚਕ ਖੇਡਾਂ ਸ਼ਾਮਿਲ ਸਨ। ਇਹ ਸਮਾਰੋਹ ਸਕੂਲ ਦੇ ਵਿਸ਼ਾਲ ਖੇਡ ਮੈਦਾਨ ਵਿਚ ਆਯੋਜਿਤ ਕੀਤਾ ਗਿਆ ਸੀ, ਜਿੱਥੇ ਵੱਖ ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਆਪਣੇ ਖੇਡਾਂ ਅਤੇ ਕਲਾ ਦੇ ਹੁਨਰ ਦਿਖਾਏ।

ਸਮਾਰੋਹ ਦੀ ਸ਼ੁਰੂਆਤ ਪ੍ਰਿੰਸੀਪਲ ਵਲੋਂ ਉਦਘਾਟਨ ਨਾਲ ਹੋਈ। ਇਸ ਮੌਕੇ ਛੋਟੇ ਬੱਚਿਆਂ ਵਲੋਂ ਕਈ ਵੱਖ ਵੱਖ ਪ੍ਰੋਗਰਾਮ ਪੇਸ਼ ਕੀਤੇ ਗਏ। ਵਿਦਿਆਰਥੀਆਂ ਨੇ ਸਕੇਟਿੰਗ ਅਤੇ ਵੱਖ-ਵੱਖ ਦੌੜਾਂ ਵਿਚ ਆਪਣੀ ਮੁਹਾਰਤ ਦਾ ਪ੍ਰਦਰਸ਼ਨ ਕੀਤਾ। ਸਮਾਰੋਹ ਦਾ ਮੁੱਖ ਆਕਰਸ਼ਨ ਇੱਕ ਰੰਗੀਨ ਕਠਪੁਤਲੀ ਸ਼ੋਅ ਸੀ, ਜਿਸਦਾ ਸਾਰਿਆਂ ਨੇ ਆਨੰਦ ਉਠਾਇਆ।

ਸਕੂਲ ਦੇ ਪ੍ਰਿੰਸੀਪਲ ਵੀਨਾ ਮਲਹੋਤਰਾ ਨੇ ਕਿਹਾ ਕਿ ਖੇਲ ਲੀਡਰਸ਼ਿਪ, ਸਕਾਰਾਤਮਕ ਰਵੱਈਆ, ਮੁਕਾਬਲਾ ਦੀ ਭਾਵਨਾ ਵਰਗੇ ਵੱਖ-ਵੱਖ ਗੁਣਾਂ ਨੂੰ ਵਿਕਸਿਤ ਕਰਦੇ ਹਨ।

ਉਨ੍ਹਾਂ ਕਿਹਾ ਕਿ ਸਰੀਰਕ ਗਤੀਵਿਧੀਆਂ ਲਈ ਖੇਡਾਂ ਦਾ ਬਹੁਤ ਮਹੱਤਵ ਹੈਅਤੇ ਖੇਡਾਂ ਤੰਦਰੁਸਤੀ ਨੂੰ ਵਧਾਵਾ ਦੇਣ ਲਈ ਇਕ ਅਹਿਮ ਤਰੀਕਾ ਹੈ।

 

Continue Reading

Latest News

Trending