Connect with us

National

ਕਾਰ ਅਤੇ ਬੱਸ ਦੀ ਟੱਕਰ ਦੌਰਾਨ 5 ਵਿਦਿਆਰਥੀਆਂ ਦੀ ਮੌਤ, 6 ਜ਼ਖਮੀ

Published

on

 

ਅਲਾਪੁਝਾ, 3 ਦਸੰਬਰ (ਸ.ਬ.) ਕੇਰਲ ਦੇ ਅਲਾਪੁਝਾ ਜ਼ਿਲ੍ਹੇ ਵਿਚ ਬੀਤੀ ਰਾਤ ਇਕ ਕਾਰ ਅਤੇ ਸਟੇਟ ਟਰਾਂਸਪੋਰਟ ਦੀ ਬੱਸ ਵਿਚਾਲੇ ਹੋਈ ਟੱਕਰ ਵਿਚ ਐਮਬੀਬੀਐਸ ਪਹਿਲੇ ਸਾਲ ਦੇ 5 ਵਿਦਿਆਰਥੀਆਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸੇ ਸਮੇਂ ਬੱਸ ਵਿੱਚ ਸਵਾਰ 15 ਯਾਤਰੀ ਅਤੇ ਕਾਰ ਵਿੱਚ ਸਫਰ ਕਰ ਰਹੇ 6 ਵਿਦਿਆਰਥੀ ਵੀ ਜ਼ਖਮੀ ਹੋ ਗਏ।

ਪੁਲੀਸ ਨੇ ਦੱਸਿਆ ਕਿ ਇਹ ਹਾਦਸਾ ਬੀਤੀ ਰਾਤ ਉਸ ਸਮੇਂ ਵਾਪਰਿਆ, ਜਦੋਂ ਤੇਜ਼ ਮੀਂਹ ਪੈ ਰਿਹਾ ਸੀ। ਗੁਰੂਵਾਯੂਰ-ਕਾਯਾਮਕੁਲਮ ਤੇਜ਼ ਰਫਤਾਰ ਬੱਸ ਨੇ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਵਿੱਚ 11 ਵਿਅਕਤੀਆਂ ਵਿਚੋਂ ਤਿੰਨ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਹੋਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਵੰਦਨਮ ਦੇ ਟੀਡੀ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ 2 ਹੋਰ ਵਿਅਕਤੀਆਂ ਦੀ ਮੌਤ ਹੋ ਗਈ। ਇਸ ਘਟਨਾ ਕਾਰਨ ਕੌਮੀ ਮਾਰਗ ਤੇ ਆਵਾਜਾਈ ਵਿਚ ਵਿਘਨ ਪਿਆ। ਪੁਲੀਸ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਮੌਕੇ ਤੋਂ ਹਟਾਇਆ।

ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਵਿਚ ਮਲਪੁਰਮ ਦੇ ਕੋਟਕਲ ਦੇ ਰਹਿਣ ਵਾਲੇ ਦੇਵਨਾਥਨ, ਪਲੱਕੜ ਦੇ ਸ਼ੇਖਰੀਪੁਰਮ ਦਾ ਰਹਿਣ ਵਾਲਾ ਸ਼੍ਰੀਦੇਵ ਵਾਲਸਨ, ਕੋਟਾਯਮ ਦੇ ਚੇਨਨਾਡੂ ਦਾ ਰਹਿਣ ਵਾਲਾ ਆਯੂਸ਼ ਸ਼ਾਜੀ, ਪੀਪੀ ਮੁਹੰਮਦ ਇਬਰਾਹਿਮ, ਲਕਸ਼ਦੀਪ ਦੇ ਅੰਦਰੋਥ ਅਤੇ ਕੰਨੂਰ ਦੇ ਪੰਡਿਆਲਾ ਨਿਵਾਸੀ ਮੁਹੰਮਦ ਅਬਦੁਲ ਜੱਬਾਰ ਸ਼ਾਮਲ ਹਨ।

 

Continue Reading

National

ਮੇਰਠ ਵਿੱਚ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਦਾ ਕਤਲ

Published

on

By

 

ਮੇਰਠ, 10 ਜਨਵਰੀ (ਸ.ਬ.) ਉੱਤਰ ਪ੍ਰਦੇਸ਼ ਵਿੱਚ ਮੇਰਠ ਜ਼ਿਲ੍ਹੇ ਦੇ ਲਿਸਾਡੀ ਗੇਟ ਦੇ ਸੁਹੇਲ ਗਾਰਡਨ ਇਲਾਕੇ ਵਿੱਚ ਇਕ ਹੀ ਪਰਿਵਾਰ ਦੇ 5 ਮੈਂਬਰਾਂ ਦਾ ਬੇਰਹਿਮੀ ਨਾਲ ਕਤਲ ਕਰ ਦਿਤਾ ਗਿਆ। ਪੁਲੀਸ ਮੁਤਾਬਕ ਬੀਤੀ ਦੇਰ ਰਾਤ ਮੋਇਨ, ਉਸ ਦੀ ਪਤਨੀ ਆਸਮਾ ਅਤੇ ਉਨ੍ਹਾਂ ਦੀਆਂ ਤਿੰਨ ਜਵਾਨ ਧੀਆਂ ਦੀਆਂ ਲਾਸ਼ਾਂ 15 ਫੁੱਟਾ ਰੋਡ ਸਥਿਤ ਉਨ੍ਹਾਂ ਦੇ ਘਰ ਦੇ ਅੰਦਰੋਂ ਮਿਲੀਆਂ। ਇਹ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਆਂਢ-ਗੁਆਂਢ ਅਤੇ ਰਿਸ਼ਤੇਦਾਰਾਂ ਨੂੰ ਸਾਰਾ ਦਿਨ ਘਰ ਦੇ ਦਰਵਾਜ਼ੇ ਬੰਦ ਰਹਿਣ ਤੇ ਸ਼ੱਕ ਹੋਇਆ ਤਾਂ ਅੰਦਰ ਦੇਖਣ ਤੇ ਪੰਜ ਮੌਤਾਂ ਬਾਰੇ ਪਤਾ ਚਲੀਆ।

ਪੁਲੀਸ ਨੇ ਮਾਮਲੇ ਵਿੱਚ ਤਿੰਨ ਲੋਕਾਂ ਨੂੰ ਨਾਮਜ਼ਦ ਕੀਤਾ ਹੈ ਅਤੇ ਕੁਝ ਅਣਪਛਾਤੇ ਲੋਕਾਂ ਵਿਰੁਧ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀਸ ਇਨ੍ਹਾਂ ਵਿਚੋਂ ਦੋ ਨਾਮਜ਼ਦ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਕੇ ਪੁਛਗਿਛ ਕਰ ਰਹੀ ਹੈ। ਇਹ ਜਾਣਕਾਰੀ ਅੱਜ ਸਵੇਰੇ ਇਕ ਪੁਲੀਸ ਅਧਿਕਾਰੀ ਨੇ ਦਿਤੀ।

ਪੁਲੀਸ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਕਤਲ ਜਾਇਦਾਦ ਨੂੰ ਲੈ ਕੇ ਪਰਿਵਾਰਕ ਝਗੜੇ ਕਾਰਨ ਹੋਏ ਹਨ। ਮੋਇਨ ਨੇ ਹਾਲ ਹੀ ਵਿਚ ਇਕ ਪਲਾਟ ਖ਼੍ਰੀਦਿਆ ਸੀ ਅਤੇ ਅਪਣੇ ਘਰ ਦੀ ਉਸਾਰੀ ਸ਼ੁਰੂ ਕੀਤੀ ਸੀ। ਪੁਲੀਸ ਨੇ ਪਰਿਵਾਰ ਦੇ 20 ਮੈਂਬਰਾਂ ਤੋਂ ਪੁੱਛਗਿੱਛ ਕੀਤੀ ਅਤੇ ਪ੍ਰਗਟਾਵਾ ਕੀਤਾ ਕਿ ਇਹ ਜਾਨਲੇਵਾ ਘਟਨਾ ਜਾਇਦਾਦ ਦੀ ਮਾਲਕੀ ਨੂੰ ਲੈ ਕੇ ਅੰਦਰੂਨੀ ਮਤਭੇਦ ਕਾਰਨ ਵਾਪਰੀ ਹੋ ਸਕਦੀ ਹੈ।

ਮੂਲ ਰੂਪ ਵਿਚ ਰੁੜਕੀ ਦਾ ਰਹਿਣ ਵਾਲਾ ਇਹ ਪਰਵਾਰ ਅਪਣੇ ਜੱਦੀ ਪਿੰਡ ਦੀ ਜ਼ਮੀਨ ਵੇਚ ਕੇ ਇੱਥੇ ਲਿਸੜੀ ਗੇਟ ਇਲਾਕੇ ਦੇ ਸੁਹੇਲ ਗਾਰਡਨ ਵਿਚ ਆ ਕੇ ਵਸਿਆ ਸੀ। ਮੋਈਨ ਅਤੇ ਅਸਮਾ ਦੇ ਵਿਆਹ ਨੂੰ ਦਸ ਸਾਲ ਹੋ ਗਏ ਸਨ ਅਤੇ ਉਨ੍ਹਾਂ ਦੀਆਂ ਤਿੰਨ ਧੀਆਂ ਸਨ, ਨੌਂ ਸਾਲ ਦੀ ਅਕਸਾ, ਤਿੰਨ ਸਾਲ ਦੀ ਅਜ਼ੀਜ਼ਾ ਅਤੇ ਇਕ ਸਾਲ ਦੀ ਅਲੀਜ਼ਾਬਾ ਸਨ। ਅਸਮਾ ਮੋਇਨ ਦੀ ਤੀਜੀ ਪਤਨੀ ਸੀ, ਜਦਕਿ ਇਹ ਉਨ੍ਹਾਂ ਦਾ ਦੂਜਾ ਵਿਆਹ ਸੀ।

ਸੀਨੀਅਰ ਪੁਲੀਸ ਕਪਤਾਨ ਡਾ: ਵਿਪਿਨ ਟਾਡਾ ਨੇ ਦਸਿਆ ਕਿ ਲੀਸਾੜੀ ਗੇਟ ਅਤੇ ਮੈਡੀਕਲ ਸਮੇਤ ਕਈ ਥਾਣਿਆਂ ਦੀ ਪੁਲੀਸ ਟੀਮਾਂ ਡੂੰਘੀ ਜਾਂਚ ਅਤੇ ਭਾਈਚਾਰਕ ਸੁਰੱਖਿਆ ਨੂੰ ਬਰਕਰਾਰ ਰੱਖਣ ਲਈ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਦਸਿਆ ਕਿ ਬੀਤੀ ਰਾਤ ਪੰਜਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਅਤੇ ਅੱਜ ਸਵੇਰੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿਤਾ ਗਿਆ। ਉਨ੍ਹਾਂ ਕਿਹਾ ਕਿ ਘਟਨਾ ਦੇ ਪਿੱਛੇ ਅਸਲ ਕਾਰਨਾਂ ਦਾ ਪਤਾ ਲਗਾਉਣ ਅਤੇ ਦੋਸ਼ੀਆਂ ਦੀ ਪਛਾਣ ਕਰਨ ਲਈ ਪੁਲੀਸ ਵਲੋਂ ਕੋਸ਼ਿਸ਼ਾਂ ਜਾਰੀ ਹਨ।

Continue Reading

National

ਪਰਫਿਊਮ ਦੀਆਂ ਬੋਤਲਾਂ ਦੀ ਐਕਸਪਾਇਰੀ ਡੇਟ ਬਦਲਣ ਦੌਰਾਨ ਹੋਇਆ ਧਮਾਕਾ, 4 ਵਿਅਕਤੀ ਜ਼ਖਮੀ

Published

on

By

 

ਪਾਲਘਰ, 10 ਜਨਵਰੀ (ਸ.ਬ.) ਪਰਫਿਊਮ ਦੀਆਂ ਬੋਤਲਾਂ ਦੀ ਐਕਸਪਾਇਰੀ ਡੇਟ ਬਦਲਣ ਦੀ ਕੋਸ਼ਿਸ਼ ਦੌਰਾਨ ਧਮਾਕਾ ਹੋ ਗਿਆ। ਇਸ ਹਾਦਸੇ ਵਿੱਚ ਚਾਰ ਵਿਅਕਤੀ ਜ਼ਖਮੀ ਹੋ ਗਏ। ਇਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਇਹ ਭਿਆਨਕ ਹਾਦਸਾ ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਵਿੱਚ ਵਾਪਰਿਆ। ਉਨ੍ਹਾਂ ਕਿਹਾ ਕਿ ਇਹ ਹਾਦਸਾ ਬੀਤੀ ਰਾਤ ਮੁੰਬਈ ਦੇ ਬਾਹਰੀ ਇਲਾਕੇ ਨਾਲਾ ਸੋਪਾਰਾ ਵਿੱਚ ਰੋਸ਼ਨੀ ਅਪਾਰਟਮੈਂਟਸ ਦੇ ਕਮਰਾ ਨੰਬਰ 112 ਵਿੱਚ ਵਾਪਰਿਆ। ਪੁਲੀਸ ਨੇ ਪੀੜਤਾਂ ਦੀ ਪਛਾਣ ਮਹਾਵੀਰ ਵਾਡਰ, ਸੁਨੀਤਾ ਵਾਡਰ, ਕੁਮਾਰ ਹਰਸ਼ਵਰਧਨ ਵਾਡਰ ਅਤੇ ਕੁਮਾਰੀ ਹਰਸ਼ਦਾ ਵਾਡਰ ਵਜੋਂ ਕੀਤੀ ਹੈ।

ਅਧਿਕਾਰੀ ਨੇ ਕਿਹਾ ਕਿ ਧਮਾਕਾ ਪਰਫਿਊਮ ਦੀਆਂ ਬੋਤਲਾਂ ਤੇ ਐਕਸਪਾਇਰੀ ਡੇਟ ਨੂੰ ਬਦਲਣ ਦੀ ਕੋਸ਼ਿਸ਼ ਦੌਰਾਨ ਹੋਇਆ। ਪਰਫਿਊਮ ਬਣਾਉਣ ਵਿੱਚ ਜਲਣਸ਼ੀਲ ਪਦਾਰਥ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੁਮਾਰ ਹਰਸ਼ਵਰਧਨ ਦਾ ਇਲਾਜ ਨਾਲਾ ਸੋਪਾਰਾ ਦੇ ਲਾਈਫ ਕੇਅਰ ਹਸਪਤਾਲ ਵਿੱਚ ਕੀਤਾ ਜਾ ਰਿਹਾ ਹੈ, ਜਦੋਂ ਕਿ ਹੋਰਾਂ ਦਾ ਇਲਾਜ ਉਸੇ ਖੇਤਰ ਦੇ ਆਸਕਰ ਹਸਪਤਾਲ ਵਿੱਚ ਕੀਤਾ ਜਾ ਰਿਹਾ ਹੈ।

Continue Reading

National

ਪਾਬੰਦੀਸ਼ੁਦਾ ਨਸ਼ੀਲੇ ਪਦਾਰਥਾਂ ਸਮੇਤ 5 ਨਸ਼ਾ ਤਸਕਰ ਗ੍ਰਿਫ਼ਤਾਰ

Published

on

By

 

ਸ਼੍ਰੀਨਗਰ, 10 ਜਨਵਰੀ (ਸ.ਬ.) ਜੰਮੂ ਕਸ਼ਮੀਰ ਪੁਲੀਸ ਨੇ ਅਨੰਤਨਾਗ ਜ਼ਿਲ੍ਹੇ ਵਿੱਚ 2 ਵੱਖ-ਵੱਖ ਘਟਨਾਵਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ 5 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਤੋਂ ਪਾਬੰਦੀਸ਼ੁਦਾ ਪਦਾਰਥ ਬਰਾਮਦ ਕੀਤੇ ਹਨ। ਪੁਲੀਸ ਨੇ ਅੱਜ ਕਿਹਾ ਕਿ ਹਲਮੁੱਲਾ ਸੰਗਮ ਤੇ ਨਿਯਮਿਤ ਜਾਂਚ ਦੌਰਾਨ ਇਕ ਵਾਹਨ ਨੂੰ ਰੋਕਿਆ ਗਿਆ ਅਤੇ ਨਿਰੀਖਣ ਕਰਨ ਤੇ ਤਿੰਨ ਵਿਅਕਤੀਆਂ ਕੋਲੋਂ ਕੋਡੀਨ ਫਾਸਫੇਟ ਦੀਆਂ 21 ਬੋਤਲਾਂ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਦੀ ਪਛਾਣ ਕੁਚਮੁੱਲਾ ਤ੍ਰਾਲ ਦੇ ਵਾਸੀ ਜਾਵੇਦ ਅਹਿਮਦ ਸ਼ੇਖ, ਕਨਿਹਾਮਾ ਨੌਗਾਮ, ਸ਼੍ਰੀਨਗਰ ਦੇ ਵਾਸੀ ਮੁਹੰਮਦ ਅਲਤਾਫ਼ ਸ਼ੇਖ ਅਤੇ ਚਾਰਸੂ ਅਵੰਤੀਪੋਰਾ ਦੇ ਵਾਸੀ ਮੁਹੰਮਦ ਹਾਰੂਨ ਪੈਰੀ ਵਜੋਂ ਹੋਈ ਹੈ।

ਉਨ੍ਹਾਂ ਦੱਸਿਆ ਕਿ ਤਿੰਨਾਂ ਦੋਸ਼ੀਆਂ ਨੂੰ ਮੌਕੇ ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਨਾਲ ਹੀ ਵਾਹਨ ਸਮੇਤ ਤਸਕਰੀ ਦਾ ਸਾਮਾਨ ਵੀ ਜ਼ਬਤ ਕਰ ਲਿਆ ਗਿਆ। ਪੁਲੀਸ ਨੇ ਦੱਸਿਆ ਕਿ ਇਕ ਹੋਰ ਮੁਹਿੰਮ ਵਿੱਚ, ਜਿਊਪਿਟਰ ਕਾਰਗੋ ਟਰਾਂਸਪੋਰਟ ਕੰਪਨੀ, ਸ਼੍ਰੀਨਗਰ ਦੇ ਇਕ ਟਰੱਕ ਨੂੰ ਫਰੂਟ ਮੰਡੀ ਕੋਲ ਜਬਲੀਪੋਰਾ ਨੈਸ਼ਨਲ ਹਾਈਵੇਅ ਤੇ ਨਿਰੀਖਣ ਲਈ ਰੋਕਿਆ ਗਿਆ। ਤਲਾਸ਼ੀ ਵਿੱਚ ਕੋਡੀਨ ਫਾਸਫੇਟ ਦੀਆਂ 10 ਬੋਤਲਾਂ ਬਰਾਮਦ ਹੋਈਆਂ। ਟਰੱਕ ਡਰਾਈਵਰ ਜਾਵੇਦ ਅਹਿਮਦ ਸ਼ਾਹ ਅਤੇ ਖਲਾਸੀ ਸ਼ੱਬੀਰ ਅਹਿਮਦ ਸ਼ਾਹ ਦੋਵਾਂ ਨੂੰ ਗ੍ਰਿਫ਼ਤਾਰ ਕਰ ਕੇ ਟਰੱਕ ਨੂੰ ਜ਼ਬਤ ਕਰ ਲਿਆ ਗਿਆ। ਇਹ ਦੋਵੇਂ ਅਨੰਤੀਪੋਰਾ ਦੇ ਬਾਹੂ ਇਲਾਕੇ ਦੇ ਵਾਸੀ ਹਨ। ਇਸ ਨਾਲ ਸੰਬੰਧਤ ਮਾਮਲਾ ਦਰਜ ਕਰ ਲਿਆ ਗਿਆ ਹੈ।

Continue Reading

Latest News

Trending