Connect with us

Punjab

ਸੁਖਬੀਰ ਬਾਦਲ ਤੇ ਹੋਏ ਜਾਨਲੇਵਾ ਹਮਲੇ ਪਿੱਛੇ ਕੰਮ ਕਰ ਰਹੀਆਂ ਏਜੰਸੀਆਂ ਨੂੰ ਸਾਹਮਣੇ ਲਿਆਂਦਾ ਜਾਵੇ : ਪ੍ਰੋ. ਬਡੂੰਗਰ

Published

on

 

ਪਟਿਆਲਾ, 4 ਦਸੰਬਰ (ਸ.ਬ.) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲੱਗੀ ਤਨਖ਼ਾਹ ਪੂਰੀ ਕਰਨ ਲਈ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਹਿਬ ਦੇ ਘੰਟਾ ਘਰ ਵਾਲੀ ਡਿਊੜੀ ਦੇ ਬਾਹਰ ਬੈਠ ਕੇ ਸੇਵਾ ਨਿਭਾਅ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਕੀਤੇ ਗਏ ਜਾਨ ਲੇਵਾ ਹਮਲੇ ਦੀ ਨਿਖੇਧੀਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਸਾਰੀਆਂ ਸਰਕਾਰੀ ਸੁਰੱਖਿਆ ਏਜੰਸੀਆਂ ਫੇਲ ਹੋ ਕੇ ਰਹਿ ਗਈਆਂ ਹਨ ਤੇ ਜੇਕਰ ਉਹ ਚੌਕਸੀ ਵਰਤਦੀਆਂ ਤਾਂ ਅਜਿਹਾ ਵਰਤਾਰਾ ਹੋਣ ਤੋਂ ਰੋਕਿਆ ਜਾ ਸਕਦਾ ਸੀ।

ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਜਾਨਲੇਵਾ ਹਮਲੇ ਦੀ ਉਚ ਪੱਧਰੀ ਜਾਂਚ ਕਰਵਾ ਕੇ ਇਸ ਪਿੱਛੇ ਕੰਮ ਕਰ ਰਹੀਆਂ ਏਜੰਸੀਆਂ ਨੂੰ ਸਾਹਮਣੇ ਲਿਆਂਦਾ ਜਾਵੇ। ਉਹਨਾਂ ਕਿਹਾ ਕਿ ਗੁਰੂ ਘਰਾਂ ਵਿੱਚ ਇਹੋ ਜਿਹੀਆਂ ਕਾਰਵਾਈਆਂ ਕਿਸੇ ਵੀ ਹਾਲਤ ਵਿੱਚ ਸ਼ੋਭਾ ਨਹੀਂ ਦਿੰਦੀਆਂ।

 

 

Continue Reading

Punjab

ਦਰਬਾਰ ਸਾਹਿਬ ਦੇ ਬਾਹਰ ਸੇਵਾ ਕਰ ਰਹੇ ਸੁਖਬੀਰ ਬਾਦਲ ਤੇ ਜਾਨਲੇਵਾ ਹਮਲਾ

Published

on

By

 

ਦਲ ਖਾਲਸਾ ਦੇ ਨਰਾਇਣ ਸਿੰਘ ਚੌੜਾ ਨੇ ਚਲਾਈ ਗੋਲ਼ੀ

ਅੰਮ੍ਰਿਤਸਰ, 4 ਦਸੰਬਰ (ਸ.ਬ.) ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਸੇਵਾ ਕਰ ਰਹੇ ਸਾਬਕਾ ਮੁੱਖ ਮੰਤਰੀ ਸz. ਸੁਖਬੀਰ ਸਿੰਘ ਬਾਦਲ ਤੇ ਦਲ ਖਾਲਸਾ ਦੇ ਕਾਰਕੰਨ ਵਲੋਂ ਗੋਲੀ ਚਲਾ ਦਿੱਤੀ ਗਈ। ਘਟਨਾ ਉਸ ਵੇਲੇ ਵਾਪਰੀ ਜਦੋਂ ਸz. ਸੁਖਬੀਰ ਸਿੰਘ ਬਾਦਲ ਦਰਸ਼ਨੀ ਡਿਊਡੀ ਤੇ ਵੀਲ੍ਹ ਚੇਅਰ ਤੇ ਬੈਠ ਕੇ ਬਰਛਾ ਫੜ ਕੇ ਸੇਵਾ ਨਿਭਾ ਰਹੇ ਸਨ। ਇਸ ਦੌਰਾਨ ਦਲ ਖਾਲਸਾ ਦਾ ਕਾਰਕੁੰਨ ਨਾਰਾਇਣ ਸਿੰਘ ਚੌੜਾ ਉਹਨਾਂ ਦੇ ਨੇੜੇ ਆਇਆ ਅਤੇ ਉਸਨੇ ਆਪਣੇ ਡੱਬ ਵਿੱਚੋਂ ਪਿਸਤੌਲ ਕੱਢਿਆ। ਇਸਤੋਂ ਪਹਿਲਾਂ ਕਿ ਉਹ ਸੁਖਬੀਰ ਬਾਦਲ ਨੂੰ ਗੋਲੀ ਮਾਰ ਪਾਉਂਦਾ ਸੁਰਖਿਆ ਕਰਮਚਾਰੀਆਂ ਵਲੋਂ ਉਸਨੂੰ ਜੱਫਾ ਮਾਰ ਲਿਆ ਗਿਆ ਅਤੇ ਗੋਲੀ ਸੁਖਬੀਰ ਦੇ ਸਿਰ ਦੇ ਉੱਪਰ ਤੋਂ ਲੰਘ ਗਈ।

ਪੁਲੀਸ ਨੇ ਮੁਲਜ਼ਮ ਨਰਾਇਣ ਸਿੰਘ ਚੌੜਾ ਨੂੰ ਗ੍ਰਿਫਤਾਰ ਕਰ ਲਿਆ ਹੈ। ਏ ਡੀ ਸੀ ਪੀ ਹਰਪਾਲ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਦਲ ਖਾਲਸਾ ਨਾਲ ਸੰਬੰਧਤ ਨਾਰਾਇਣ ਸਿੰਘ ਚੌੜਾ ਤੇ ਪੁਲੀਸ ਨੂੰ ਪਹਿਲਾਂ ਹੀ ਸ਼ੱਕ ਸੀ ਕਿ ਉਹ ਅਜਿਹੀ ਕਿਸੇ ਘਟਨਾ ਨੂੰ ਅੰਜਾਮ ਦੇ ਸਕਦਾ ਹੈ, ਇਸ ਲਈ ਪੁਲੀਸ ਵਲੋਂ ਉਸਤੇ ਨਜ਼ਰ ਰੱਖੀ ਜਾ ਰਹੀ ਸੀ।

ਇਹ ਘਟਨਾ ਸਵੇਰੇ ਸਾਢੇ 9 ਵਜੇ ਦੀ ਹੈ। ਘਟਨਾ ਵੇਲੇ ਸੁਖਬੀਰ ਬਾਦਲ ਸੇਵਾ ਤੇ ਤਾਇਨਾਤ ਸਨ ਜਦੋਂ ਅਚਾਨਕ ਨਰਾਇਣ ਸਿੰਘ ਬਾਦਲ ਦੇ ਬਿਲਕੁਲ ਨੇੜੇ ਆਇਆ ਅਤੇ ਕੁਝ ਮੀਟਰ ਦੀ ਦੂਰੀ ਤੇ ਉਸ ਨੇ ਆਪਣੀ ਪਿਸਤੌਲ ਕੱਢ ਕੇ ਸੁਖਬੀਰ ਵੱਲ ਨਿਸ਼ਾਨਾ ਸਾਧਿਆ। ਇਸ ਮੌਕੇ ਇੱਕ ਸੁਰੱਖਿਆ ਕਰਮਚਾਰੀ ਤੁਰੰਤ ਨਰਾਇਣ ਸਿੰਘ ਵੱਲ ਵਧਿਆ ਤੇ ਪਿਸਤੌਲ ਦੇ ਮੂੰਹ ਨੂੰ ਉੱਪਰ ਅਸਮਾਨ ਵੱਲ ਕੀਤਾ ਜਿਸ ਕਾਰਨ ਇਹ ਹਫਾਈ ਫਾਇਰ ਹੋ ਗਿਆ ਤੇ ਨਿਸ਼ਾਨਾ ਖੁੰਝ ਗਿਆ। ਸਾਦੀ ਵਰਦੀ ਵਿੱਚ ਮੌਜੂਦ ਸੁਰੱਖਿਆ ਕਰਮੀਆਂ ਨੇ ਤੁਰੰਤ ਘੇਰਾਬੰਦੀ ਕਰ ਕੇ ਬਾਦਲ ਨੂੰ ਸੁਰੱਖਿਆ ਘੇਰੇ ਵਿੱਚ ਲੈ ਲਿਆ।

Continue Reading

Punjab

ਹਮਲਾ ਸੁਖਬੀਰ ਬਾਦਲ ਤੇ ਨਹੀਂ ਸੇਵਾਦਾਰ ਤੇ ਹੋਇਆ : ਜਥੇਦਾਰ

Published

on

By

 

ਅੰਮ੍ਰਿਤਸਰ, 4 ਦਸੰਬਰ (ਸ.ਬ.) ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਸੇਵਾ ਕਰ ਰਹੇ ਸਾਬਕਾ ਮੁੱਖ ਮੰਤਰੀ ਸz. ਸੁਖਬੀਰ ਸਿੰਘ ਬਾਦਲ ਤੇ ਹੋਏ ਹਮਲੇ ਸੰਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਹੈ ਕਿ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਘੰਟਾ ਘਰ ਡਿਉਢੀ ਦੇ ਬਾਹਰਵਾਰ ਹੋਇਆ ਹਮਲਾ ਸੁਖਬੀਰ ਬਾਦਲ ਤੇ ਨਹੀਂ ਬਲਕਿ ਸੇਵਾਦਾਰ ਤੇ ਹੋਇਆ ਹੈ।

ਉਹਨਾਂ ਕਿਹਾ ਕਿ ਇਹ ਘਟਨਾ ਬਹੁਤ ਹੀ ਮੰਦਭਾਗੀ ਹੈ। ਸੁਖਬੀਰ ਸਿੰਘ ਬਾਦਲ ਦੋ ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਪੰਜ ਸਿੰਘ ਸਾਹਿਬਾਨ ਵੱਲੋਂ ਸਾਥੀਆਂ ਸਮੇਤ ਸੇਵਾ ਲਗਾਈ ਗਈ ਸੀ ਜਿਸ ਵਿੱਚ ਘੰਟਾ ਘਰ ਡਿਉਢੀ ਦੇ ਬਾਹਰ ਵਾਰ ਇਕ ਘੰਟਾ ਸੇਵਾਦਾਰ ਵਾਲਾ ਚੋਲਾ ਪਾ ਕੇ ਹੱਥ ਵਿੱਚ ਬਰਛਾ ਫੜ ਕੇ ਉੱਥੇ ਡਿਊਟੀ ਕਰਨ ਦੀ ਵੀ ਸੇਵਾ ਲਗਾਈ ਗਈ ਸੀ ਅਤੇ ਅੱਜ ਜਦ ਉਹ ਤਨਖਾਹ ਲੱਗੀ ਹੋਈ ਸੇਵਾ ਕਰ ਰਹੇ ਸੀ ਇਸ ਸੇਵਾ ਦੌਰਾਨ ਉਹਨਾਂ ਉੱਤੇ ਜਾਨਲੇਵਾ ਹਮਲਾ ਹੋਇਆ।

ਉਹਨਾਂ ਕਿਹਾ ਕਿ ਮੌਕੇ ਤੇ ਸੇਵਾਦਾਰਾਂ ਤੇ ਸਿਕਿਓਰਟੀ ਵੱਲੋਂ ਵਰਤੀ ਮੁਸਤੈਦੀ ਨਾਲ ਉਹ ਗੋਲੀ ਉਹਨਾਂ ਤੇ ਨਹੀਂ ਲੱਗੀ ਪਰ ਉਹ ਗੋਲੀ ਚਰਨ ਕੁੰਡ (ਜਿਥੇ ਸੰਗਤ ਆਪਣੇ ਚਰਨ ਧੋ ਕੇ ਪਰਿਕਰਮਾ ਦੇ ਵਿੱਚ ਪ੍ਰਵੇਸ਼ ਕਰਦੀ ਹੈ) ਵਿੱਚ ਜਾ ਕੇ ਲੱਗੀ ਹੈ। ਉਹਨਾਂ ਕਿਹਾ ਕਿ ਇਹ ਸੁਖਬੀਰ ਸਿੰਘ ਬਾਦਲ ਤੇ ਹਮਲਾ ਨਹੀਂ ਹੈ ਬਲਕਿ ਇਹ ਹਮਲਾ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਲੱਗੀ ਹੋਈ ਸੇਵਾ ਦੌਰਾਨ ਡਿਊਟੀ ਕਰ ਰਹੇ ਉਸ ਸੇਵਾਦਾਰ ਤੇ ਹੋਇਆ ਹੈ ਜੋ ਸੇਵਾਦਾਰ ਦਾ ਚੋਲਾ ਪਾ ਕੇ ਹੱਥ ਵਿੱਚ ਬਰਛਾ ਫੜ ਕੇ ਘੰਟਾ ਘਰ ਦੇ ਬਾਹਰ ਸੇਵਾ ਕਰ ਰਿਹਾ ਸੀ।

ਉਹਨਾਂ ਕਿਹਾ ਕਿ ਉਹ ਇਸਦੀ ਘੋਰ ਨਿੰਦਾ ਕਰਦੇ ਹਨ ਅਤੇ ਸਰਕਾਰ ਨੂੰ ਤਾੜਨਾ ਕਰਦੇ ਹਾਂ ਕਿ ਇਸ ਗੱਲ ਦੀ ਬਾਰੀਕੀ ਨਾਲ ਜਾਂਚ ਕਰਵਾਈ ਜਾਵੇ ਕਿ ਇਸਦੇ ਪਿੱਛੇ ਕੌਣ ਹੈ ਅਤੇ ਸਾਰਾ ਵਰਤਾਰਾ ਕਿਉਂ ਵਾਪਰਿਆ ਹੈ। ਇਸ ਮੌਕੇ ਉਹਨਾਂ ਦੇ ਨਾਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਵੀ ਮੌਜੂਦ ਸਨ।

Continue Reading

Chandigarh

ਕੌਣ ਹੈ ਸੁਖਬੀਰ ਬਾਦਲ ਤੇ ਗੋਲੀ ਚਲਾਉਣ ਵਾਲਾ ਨਰਾਇਣ ਸਿੰਘ ਚੌੜਾ?

Published

on

By

 

 

ਚੰਡੀਗੜ੍ਹ, 4 ਦਸੰਬਰ (ਸ.ਬ.) ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਅੱਜ ਸਵੇਰੇ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦੇ ਬਾਹਰ ਸੇਵਾਦਾਰ ਦੀ ਡਿਊਟੀ ਨਿਭਾਉਣ ਦੌਰਾਨ ਗੋਲੀ ਚਲਾਉਣ ਵਾਲੇ ਵਿਅਕਤੀ ਦੀ ਪਛਾਣ ਨਰਾਇਣ ਸਿੰਘ ਚੌੜਾ ਵਜੋਂ ਹੋਈ ਹੈ, ਜੋ ਕਿ ਦਲ ਖਾਲਸਾ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ।

ਪੁਲੀਸ ਸੂਤਰਾਂ ਅਨੁਸਾਰ ਪਾਕਿਸਤਾਨ ਵਿੱਚ ਸਿਖਲਾਈ ਪ੍ਰਾਪਤ ਅਕਾਲ ਫੈਡਰੇਸ਼ਨ ਦੇ ਸਾਬਕਾ ਮੁਖੀ ਚੌੜਾ ਨੇ ਸਿੱਖ ਖਾੜਕੂਵਾਦ ਬਾਰੇ ਕਿਤਾਬਾਂ ਲਿਖੀਆਂ ਹਨ। ਚੌੜਾ 1995 ਵਿੱਚ ਭਾਰਤ ਪਰਤਣ ਤੋਂ ਪਹਿਲਾਂ ਤਿੰਨ ਵਾਰ ਪਾਕਿਸਤਾਨ ਜਾ ਚੁੱਕਾ ਹੈ।

ਚੌੜਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਵੀ ਸ਼ੱਕੀ ਸੀ। ਉਹ ਕਥਿਤ ਤੌਰ ਤੇ 2004 ਦੇ ਬੁੜੈਲ ਜੇਲ੍ਹ ਭੱਜਣ ਦੇ ਕੇਸ ਵਿੱਚ ਵੀ ਸ਼ਾਮਲ ਸੀ ਜਿੱਥੋਂ ਬੇਅੰਤ ਸਿੰਘ ਦੇ ਕਾਤਲ ਅਤੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਮੁਖੀ ਜਗਤਾਰ ਸਿੰਘ ਹਵਾਰਾ ਸਮੇਤ ਚਾਰ ਅੰਡਰ ਟਰਾਇਲ ਜੇਲ੍ਹ ਦੀ ਬੈਰਕ ਨੰਬਰ 7 ਵਿੱਚੋਂ ਸੁਰੰਗ ਪੁੱਟ ਕੇ ਫਰਾਰ ਹੋ ਗਏ ਸਨ। ਇਹ ਘਟਨਾ 21 ਜਨਵਰੀ 2004 ਦੀ ਰਾਤ ਨੂੰ ਵਾਪਰੀ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਚੌੜਾ ਤੇ 8 ਮਈ 2010 ਨੂੰ ਅੰਮ੍ਰਿਤਸਰ ਦੇ ਸਿਵਲ ਲਾਈਨ ਥਾਣੇ ਵਿੱਚ ਵਿਸਫੋਟਕ ਐਕਟ ਤਹਿਤ 30 ਦੇ ਕਰੀਬ ਕੇਸ ਦਰਜ ਕੀਤੇ ਗਏ ਸਨ। ਇਸ ਤੋਂ ਇਲਾਵਾ ਅੰਮ੍ਰਿਤਸਰ, ਤਰਨਤਾਰਨ ਅਤੇ ਰੋਪੜ ਵਿੱਚ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਤਹਿਤ ਦਰਜ ਕੇਸਾਂ ਵਿੱਚ ਵੀ ਲੋੜੀਂਦਾ ਸੀ।

 

Continue Reading

Latest News

Trending