Mohali
ਪਾਰਕਾਂ ਦੇ ਰੱਖ ਰਖਾਓ ਲਈ ਐਸੋਸੀਏਸ਼ਨਾਂ ਨੂੰ ਦਿੱਤੇ ਜਾਂਦੇ ਪੈਸੇ ਵਧਾਉਣ ਲਈ ਡਿਪਟੀ ਮੇਅਰ ਨੇ ਨਿਗਮ ਕਮਿਸ਼ਨਰ ਨੂੰ ਲਿਖਿਆ ਪੱਤਰ
ਐਸ ਏ ਐਸ ਨਗਰ, 5 ਦਸੰਬਰ (ਸ.ਬ.) ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਨਿਗਮ ਕਮਿਸ਼ਨਰ ਨੂੰ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਨੂੰ ਦਿੱਤੇ ਗਏ ਪਾਰਕਾਂ ਦੇ ਰੱਖ ਰਖਾਓ ਦੀ ਰਕਮ ਪ੍ਰਤੀ ਮੀਟਰ ਵਧਾਉਣ ਲਈ ਪੱਤਰ ਲਿਖਿਆ ਹੈ।
ਆਪਣੇ ਪੱਤਰ ਵਿੱਚ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਮੌਜੂਦਾ ਸਮੇਂ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਨੂੰ ਪਾਰਕਾਂ ਦੇ ਰੱਖ ਰਖਾਉ ਲਈ 4.23 ਰੁਪਏ ਪ੍ਰਤੀ ਵਰਗ ਮੀਟਰ ਦੇ ਦਿੱਤੇ ਜਾਂਦੇ ਹਨ ਜੋ ਕਿ ਬਹੁਤ ਘੱਟ ਹਨ। ਉਹਨਾਂ ਕਿਹਾ ਕਿ ਇਹ ਰਾਸ਼ੀ 2019 ਤੋਂ ਇਸੇ ਤਰ੍ਹਾਂ ਦਿੱਤੀ ਜਾਂਦੀ ਹੈ ਅਤੇ ਇਸ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਦੂਜੇ ਪਾਸੇ ਰੱਖ ਰਖਾਓ ਦੇ ਖਰਚੇ ਵੱਧ ਚੁੱਕੇ ਹਨ।
ਡਿਪਟੀ ਮੇਅਰ ਨੇ ਕਿਹਾ ਕਿ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਵੱਲੋਂ ਵਧੀਆ ਢੰਗ ਨਾਲ ਪਾਰਕਾਂ ਦਾ ਰੱਖ ਰਖਾਓ ਕੀਤਾ ਜਾਂਦਾ ਹੈ ਅਤੇ ਇਹਨਾਂ ਦੀ ਕੋਈ ਸ਼ਿਕਾਇਤ ਨਹੀਂ ਆਉਂਦੀ। ਇਸ ਦੇ ਨਾਲ ਨਾਲ ਇਹਨਾਂ ਐਸੋਸੀਏਸ਼ਨਾਂ ਦੇ ਰਾਹੀਂ ਭਾਈਚਾਰਕ ਸਾਂਝ ਵੀ ਵੱਧਦੀ ਹੈ ਅਤੇ ਲੋਕਾਂ ਦੀ ਸ਼ਮੂਲੀਅਤ ਸਮਾਜਿਕ ਕਾਰਜਾਂ ਵਿੱਚ ਵੱਧਦੀ ਹੈ ਜੋ ਕਿ ਸਮਾਜ ਵਾਸਤੇ ਵੀ ਵਧੀਆ ਗੱਲ ਹੈ। ਉਹਨਾਂ ਕਿਹਾ ਕਿ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਦੇ ਨੁਮਾਇੰਦੇ ਖੁਦ ਵੀ ਨਿਗਮ ਕਮਿਸ਼ਨਰ ਨੂੰ ਇਸ ਮਾਮਲੇ ਵਿੱਚ ਮਿਲ ਕੇ ਬੇਨਤੀ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਇਹ ਵਾਧਾ ਨਗਰ ਨਿਗਮ ਦੇ ਕਮਿਸ਼ਨਰ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ ਇਸ ਲਈ ਸਰਕਾਰੀ ਨੋਟੀਫਿਕੇਸ਼ਨ ਅਨੁਸਾਰ ਇਹ ਰਕਮ ਵਧਾਈ ਜਾਵੇ ਤਾਂ ਜੋ ਐਸੋਸੀਏਸ਼ਨਾਂ ਵਧੀਆ ਢੰਗ ਨਾਲ ਅੱਗੇ ਵੀ ਪਾਰਕਾਂ ਦੇ ਰੱਖ ਰਖਾਓ ਦਾ ਕੰਮ ਜਾਰੀ ਰੱਖ ਸਕਣ।
Mohali
ਸ਼ੈਲਰਾਂ ਵਿੱਚੋਂ ਜੀਰੀ ਚੋਰੀ ਕਰਨ ਵਾਲੇ 4 ਕਾਬੂ
ਜੀਰੀ ਦੀਆਂ ਬੋਰੀਆਂ ਅਤੇ ਦੋ ਕਾਰਾਂ ਬਰਾਮਦ
ਘਨੌਰ, 25 ਜਨਵਰੀ (ਅਭਿਸ਼ੇਕ ਸੂਦ) ਘਨੌਰ ਪੁਲੀਸ ਨੇ ਸ਼ੈਲਰਾਂ ਵਿੱਚੋਂ ਚੌਰੀ ਕਰਨ ਵਾਲੇ 4 ਚੋਰ ਕਾਬੂ ਕੀਤੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਘਨੌਰ ਦੇ ਮੁੱਖ ਅਫਸਰ ਥਾਣਾ ਘਨੌਰ ਸਾਹਿਬ ਸਿੰਘ ਵਿਰਕ ਨੇ ਦੱਸਿਆ ਘਨੌਰ ਨੇੜਲੇ ਪਿੰਡ ਸੀਲ ਸ਼ੈਲਰ ਵਿੱਚ ਜੀਰੀ ਦੀਆਂ ਬੋਰੀਆਂ ਦੀ ਚੋਰੀ ਸਬੰਧੀ ਮਾਮਲਾ ਦਰਜ ਕੀਤਾ ਗਿਆ ਸੀ ਜਿਸਦੀ ਤਫਤੀਸ਼ ਦੌਰਾਨ ਸੰਜੀਵ ਕੁਮਾਰ ਉਰਫ ਸੰਦੀਪ ਵਾਸੀ ਕ੍ਰਿਸਨਾ ਕਲੋਨੀ ਨੇੜੇ ਆਈ ਟੀ ਆਈ ਅਬਲੋਵਾਲ ਪਟਿਆਲਾ, ਅਮਿਤ ਉਰਫ ਖੰਨਾ ਵਾਸੀ ਉਮਾਪੁਰ ਥਾਣਾ ਬਾਬਾ ਬਜਾਰ ਯੂ ਪੀ ਹਾਲ ਵਾਸੀ ਬਾਜਵਾ ਕਲੋਨੀ ਪਟਿਆਲਾ, ਸੂਰਜ ਉਰਫ ਬੱਚੀ ਵਾਸੀ ਨੇੜੇ ਆਸ਼ੂ ਹਸਪਤਾਲ ਪਿੰਡ ਛੋਟਾ ਅਰਾਈ ਮਾਜਰਾ ਦੇਵੀਗੜ ਰੋੜ ਪਟਿਆਲਾ ਅਤੇ ਮਿੱਥਨ ਵਾਸੀ ਪਿੰਡ ਸੁਰਾਹਾ ਥਾਣਾ ਖਰੀਕ ਯੂ ਪੀ ਹਾਲ ਵਾਸੀ ਬਾਜਵਾ ਕਲੋਨੀ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀਆਂ ਤੋਂ ਚੋਰੀ ਹੋਈਆਂ ਜੀਰੀ ਦੀਆਂ ਬੋਰੀਆ ਬ੍ਰਾਮਦ ਕੀਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਵਾਰਦਾਤ ਕਰਨ ਵੇਲੇ ਵਰਤੀਆਂ ਗਈਆਂ ਦੋ ਕਾਰਾਂ ਮਹਿੰਦਰਾ ਵਰੀਟੋ ਅਤੇ ਇੰਜੋਏ ਕਾਰ (ਜਿਸ ਵਿੱਚ ਇਹ ਚੋਰੀ ਕੀਤੇ ਸਮਾਨ ਦੀ ਢੋਆ ਢੁਆਈ ਕਰਦੇ ਹਨ) ਵੀ ਬਰਾਮਦ ਕੀਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਇਹਨਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਹਨਾਂ ਪਾਸੋ ਹੋਰ ਖੁਲਾਸੇ ਹੋਣ ਦੀ ਉਮੀਦ ਹੈ।
Mohali
ਟਰੈਫਿਕ ਪੁਲੀਸ ਰਾਜਪੁਰਾ ਵੱਲੋਂ ਈ ਚਲਾਨ ਦੀ ਸ਼ੁਰੂਆਤ
ਰਾਜਪੁਰਾ, 25 ਜਨਵਰੀ (ਜਤਿੰਦਰ ਲੱਕੀ) ਰਾਜਪੁਰਾ ਟ੍ਰੈਫਿਕ ਪੁਲੀਸ ਵੱਲੋਂ ਵਾਹਨਾਂ ਦਾ ਈ ਚਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਦੌਰਾਨ ਸੜਕਾਂ ਦੇ ਕਿਨਾਰੇ ਖੜੇ ਵਾਹਨਾਂ ਦੇ ਚਾਲਾਨ ਕੀਤੇ ਜਾ ਰਹੇ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਟਰੈਫਿਕ ਇੰਚਾਰਜ ਰਾਜਪੁਰਾ ਸz. ਗੁਰਬਚਨ ਸਿੰਘ ਨੇ ਦੱਸਿਆ ਰਾਜਪੁਰਾ ਦੀ ਟਰੈਫਿਕ ਵਿਵਸਥਾ ਦੀ ਬਦਹਾਲੀ ਦੀ ਗੱਲ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਉਹਨਾਂ ਨੂੰ ਵਿਭਾਗ ਵੱਲੋਂ ਈ ਚਾਲਾਨ ਮਸ਼ੀਨ ਦਿੱਤੀ ਗਈ ਹੈ ਅਤੇ ਟ੍ਰੈਫਿਕ ਪੁਲੀਸ ਵਲੋਂ ਅਜਿਹੀਆਂ ਗੱਡੀਆਂ ਦੇ ਚਾਲਾਨ ਕੀਤੇ ਜਾ ਰਹੇ ਹਨ ਜਿਹੜੀਆਂ ਪਾਰਕਿੰਗ ਦੀ ਥਾਂ ਸੜਕ ਦੇ ਕਿਨਾਰੇ ਖੜ੍ਹਾ ਦਿੱਤੀਆਂ ਜਾਂਦੀਆਂ ਹਨ।
ਉਹਨਾਂ ਕਿਹਾ ਕਿ ਜਿਸ ਵੀ ਗੱਡੀ ਦਾ ਈ ਚਾਲਾਨ ਹੋਵੇਗਾ ਉਸਦਾ ਮੈਸੇਜ ਗੱਡੀ ਮਾਲਕ ਦੇ ਫੋਨ ਉੱਤੇ ਆਏਗਾ ਤੇ ਉਹ ਚਲਾਨ ਉਸ ਗੱਡੀ ਦੇ ਖਾਤੇ ਵਿੱਚ ਪੈ ਜਾਏਗਾ।
ਉਹਨਾਂ ਦੱਸਿਆ ਕਿ ਟ੍ਰੈਫਿਕ ਪੁਲੀਸ ਵਲੋਂ ਪਿਛਲੇ ਤਿੰਨ ਦਿਨਾਂ ਤੋਂ ਇਹ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਨਾਲ ਬਿਨਾਂ ਪਾਰਕਿੰਗ ਤੋਂ ਖੜਨ ਵਾਲੀ ਗੱਡੀਆਂ ਤੇ ਕਾਫੀ ਠੱਲ ਪਈ ਹੈ।
Mohali
ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੱਧ ਤੋਂ ਵੱਧ ਵੋਟਾਂ ਬਣਵਾਉਣ ਸਿੱਖ ਵੋਟਰ : ਪੱਤੋਂ
ਐਸ ਏ ਐਸ ਨਗਰ, 25 ਜਨਵਰੀ (ਸ.ਬ.) ਪੰਥਕ ਅਕਾਲੀ ਲਹਿਰ ਦੇ ਹਲਕਾ ਮੁਹਾਲੀ ਦੇ ਮੁੱਖ ਸੇਵਾਦਾਰ ਹਰਮਿੰਦਰ ਸਿੰਘ ਪੱਤੋਂ ਨੇ ਕਿਹਾ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਸੰਬੰਧੀ ਜਿਨ੍ਹਾਂ ਵੋਟਰਾਂ ਨੇ ਹੁਣ ਤੱਕ ਆਪਣੀ ਵੋਟ ਨਹੀਂ ਬਣਵਾਈ, ਉਹ ਆਪਣੀ ਵੋਟ ਬਣਵਾ ਲੈਣ ਕਿਉਂਕਿ ਵੋਟ ਬਣਾਉਣ ਦੀ ਮਿਤੀ ਹੁਣ ਵੱਧ ਕੇ 10 ਮਾਰਚ ਹੋ ਗਈ ਹੈ। ਉਹਨਾਂ ਕਿਹਾ ਕਿ ਸਿੱਖ ਵੋਟਰਾਂ ਨੂੰ ਵੱਧ ਤੋਂ ਵੱਧ ਵੋਟਾਂ ਬਣਵਾਉਣੀਆਂ ਚਾਹੀਦੀਆਂ ਹਨ ਤਾਂ ਜੋ ਕਿ ਗੁਰੂ ਘਰਾਂ ਦਾ ਪ੍ਰਬੰਧ ਚੰਗੇ ਇਨਸਾਨਾਂ ਤੇ ਹੱਥ ਵਿੱਚ ਆ ਸਕੇ ਅਤੇ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਨੂੰ ਆਜ਼ਾਦ ਕਰਾਇਆ ਜਾ ਸਕੇ।
-
National2 months ago
ਦੋ ਕਾਰਾਂ ਦੀ ਟੱਕਰ ਦੌਰਾਨ 5 ਵਿਦਿਆਰਥੀਆਂ ਸਮੇਤ 7 ਵਿਅਕਤੀਆਂ ਦੀ ਮੌਤ
-
International2 months ago
ਚੰਡੀਗੜ੍ਹ ਦੀ ਹਰਮੀਤ ਢਿੱਲੋਂ ਨੂੰ ਟਰੰਪ ਨੇ ਸਹਾਇਕ ਅਟਾਰਨੀ ਜਨਰਲ ਵਜੋਂ ਨਾਮਜ਼ਦ ਕੀਤਾ
-
International2 months ago
ਕੈਨੇਡਾ ਵਿੱਚ ਪੰਜਾਬੀ ਨੌਜਵਾਨ ਦਾ ਕਤਲ, ਦੋ ਮੁਲਜ਼ਮ ਗ੍ਰਿਫਤਾਰ
-
National2 months ago
ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, 30,000 ਡਾਲਰ ਮੰਗੇ
-
International1 month ago
ਮੀਂਹ ਕਾਰਨ ਭਾਰਤ ਅਤੇ ਆਸਟ੍ਰੇਲੀਆ ਟੈਸਟ ਮੈਚ ਡਰਾਅ
-
National2 months ago
ਦਿੱਲੀ ਵਿਧਾਨ ਸਭਾ ਚੋਣਾਂ ਲਈ ਆਪ ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
-
Mohali2 months ago
ਬਾਬਾ ਫਤਹਿ ਸਿੰਘ ਜੀ ਦਾ ਜਨਮ ਦਿਹਾੜਾ ਸ਼ਰਧਾ ਪੂਰਵਕ ਮਨਾਇਆ
-
National1 month ago
ਮਹਿੰਗਾਈ ਨੇ ਵਿਗਾੜਿਆ ਲੋਕਾਂ ਦੀ ਰਸੋਈ ਦਾ ਬਜਟ : ਰਾਹੁਲ ਗਾਂਧੀ