Punjab
ਮਾਨਸਾ ਵਿੱਚ ਕਿਸਾਨਾਂ ਅਤੇ ਪੁਲੀਸ ਵਿਚਾਲੇ ਝੜਪ, 3 ਐਸ ਐਚ ਓ ਤੇ ਕਈ ਕਿਸਾਨ ਜ਼ਖ਼ਮੀ

ਮਾਨਸਾ, 5 ਦਸੰਬਰ (ਸ.ਬ.) ਸੰਗਰੂਰ ਜ਼ਿਲ੍ਹੇ ਦੇ ਕਿਸਾਨ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਨਜ਼ਦੀਕ ਪਿੰਡ ਲੇਲੇਵਾਲਾ ਗੁਜਰਾਤ ਗੈਸ ਪਾਈਪ ਲਾਈਨ ਦਾ ਵਿਰੋਧ ਕਰਨ ਜਾ ਰਹੇ ਕਿਸਾਨਾਂ ਤੇ ਪੁਲੀਸ ਦੀ ਬੀਤੀ ਅੱਧੀ ਰਾਤ ਬਾਅਦ ਤਿੱਖੀ ਝੜਪ ਹੋ ਗਈ। ਕਿਸਾਨ ਜਿੱਥੇ ਪੁਲੀਸ ਵੱਲੋਂ ਲਾਠੀਚਾਰਜ ਕੀਤੇ ਜਾਣ ਦਾ ਦੋਸ਼ ਲਗਾ ਰਹੇ ਹਨ, ਉੱਥੇ ਹੀ ਪੁਲੀਸ ਵੱਲੋਂ ਕਿਸਾਨਾਂ ਤੇ ਨਾਕੇ ਤੋੜਦੇ ਹੋਏ ਪੁਲੀਸ ਅਧਿਕਾਰੀਆਂ ਸਮੇਤ ਮੁਲਾਜ਼ਮਾਂ ਨੂੰ ਜ਼ਖਮੀ ਕੀਤੇ ਜਾਣ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਪੁਲੀਸ ਅਨੁਸਾਰ ਕਿਸਾਨਾਂ ਨੇ ਲਾਠੀਆਂ ਚਲਾਈਆਂ ਤੇ ਤਿੰਨ ਐਸਐਚਓ ਨੂੰ ਜ਼ਖਮੀ ਕੀਤਾ। ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਇਹ ਦੇਰ ਰਾਤ ਝੜਪ ਹੋਈ ਸੀ ਅਤੇ ਅੱਜ ਉਹ ਲੇਲੇਵਾਲਾ ਪਹੁੰਚੇ ਹਨ। ਕਿਸਾਨ ਇੱਥੇ ਹੀ ਇਕੱਠੇ ਹੋ ਰਹੇ ਹਨ। ਇੱਕ ਪਾਸੇ ਜਿੱਥੇ ਕਿਸਾਨ ਪੁਲੀਸ ਦੁਆਰਾ ਧੱਕੇਸ਼ਾਹੀ ਕੀਤੇ ਜਾਣ ਦਾ ਦੋਸ਼ ਲਗਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਪੁਲੀਸ ਵੀ ਕਿਸਾਨਾਂ ਤੇ ਨਾਕੇ ਤੋੜਨ ਦਾ ਦੋਸ਼ ਲਗਾ ਰਹੀ ਹੈ। ਕਿਸਾਨਾਂ ਨੇ ਪੁਲੀਸ ਤੇ ਉਨ੍ਹਾਂ ਦੀਆਂ ਗੱਡੀਆਂ ਦੇ ਸੀਸ਼ੇ ਤੋੜੇ ਜਾਣ ਦਾ ਵੀ ਦੋਸ਼ ਲਗਾਇਆ ਹੈ।
ਬੀਕੇਯੂ ਉਗਰਾਹਾਂ ਦੇ ਸੂਬਾ ਸਕੱਤਰ ਜਗਤਾਰ ਸਿੰਘ ਨੇ ਦੱਸਿਆ ਕਿ ਪਿੰਡ ਲੇਲੇਵਾਲਾ ਵਿੱਚ ਕਿਸਾਨ ਇਕੱਠੇ ਹੋ ਰਹੇ ਅਤੇ ਰਾਤ ਕਿਸਾਨਾਂ ਨਾਲ ਪੁਲੀਸ ਨੇ ਧੱਕੇਸ਼ਾਹੀ ਕੀਤੀ ਹੈ। ਇਸ ਮੌਕੇ ਦੋ ਦਰਜਨ ਦੇ ਕਰੀਬ ਪੁਲੀਸ ਵੱਲੋਂ ਗੱਡੀਆਂ ਭੰਨੀਆਂ ਗਈਆਂ ਹਨ, ਜਦੋਂਕਿ ਵੱਡੀ ਗਿਣਤੀ ਵਿੱਚ ਕਿਸਾਨ ਜ਼ਖ਼ਮੀ ਹੋਏ। ਦਰਜਨ ਦੇ ਕਰੀਬ ਕਿਸਾਨਾਂ ਨੂੰ ਜ਼ਿਆਦਾ ਸੱਟਾਂ ਲੱਗੀਆਂ ਹਨ। ਪਰ ਉਹ ਆਪਣਾ ਅਲੱਗ-ਅਲੱਗ ਜਗ੍ਹਾ ਇਲਾਜ ਕਰਵਾ ਰਹੇ ਹਨ। ਪੁਲੀਸ ਨੇ ਤਕਰੀਬਨ 35 ਤੋਂ 40 ਕਿਸਾਨ ਹਿਰਾਸਤ ਵਿੱਚ ਲਏ ਹੋਏ ਹਨ। ਉਨ੍ਹਾਂ ਨੂੰ ਕਿੱਥੇ ਰੱਖਿਆ ਹੋਇਆ ਹੈ ਇਸ ਬਾਰੇ ਪੁਲੀਸ ਅਜੇ ਕੁੱਝ ਨਹੀਂ ਦੱਸ ਰਹੀ। ਪੁਲੀਸ ਜੇਕਰ ਸਾਡੀ ਗੱਲ ਨਹੀਂ ਸੁਣੇਗੀ ਤਾਂ ਹੁਣ ਵੱਡੀ ਪੱਧਰ ਤੇ ਪਹੁੰਚ ਕੇ ਕਬਜ਼ਾ ਕਰਾਂਗੇ। ਪੁਲੀਸ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਐਸਐਮਓ ਅੰਜੂ ਕਾਂਸਲ ਨੇ ਕਿਹਾ ਕਿ ਬੀਤੀ ਦੇਰ ਰਾਤ ਐਸਐਸਓ ਭੀਖੀ ਗੁਰਵੀਰ ਸਿੰਘ ਅਤੇ ਥਾਣਾ ਸਿਟੀ 2 ਦਲਜੀਤ ਸਿੰਘ ਜ਼ਖਮੀ ਹੋ ਗਏ ਸਨ ਅਤੇ ਉਨ੍ਹਾਂ ਨੂੰ ਇੱਥੇ ਲਿਆਂਦਾ ਗਿਆ ਸੀ। ਇਹ ਜ਼ਿਆਦਾ ਜ਼ਖ਼ਮੀ ਸਨ। ਕੁਝ ਦੇ ਥੋੜ੍ਹੀਆਂ ਹੀ ਸੱਟਾਂ ਸਨ ਅਤੇ ਦਵਾਈ ਲੈ ਕੇ ਚਲੇ ਗਏ। ਸਵੇਰੇ 6 ਵਜੇ ਦੇ ਕਰੀਬ ਰੈਫ਼ਰ ਕਰ ਦਿੱਤੇ ਗਏ।
ਐਸਪੀਐਚ ਜਸਕੀਰਤ ਅਹੀਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਨੇ ਰਾਤੀ ਪੁਲੀਸ ਦੇ ਲਗਾਏ ਨਾਕਿਆਂ ਨੂੰ ਧੱਕੇ ਨਾਲ ਤੋੜਿਆ ਤੇ ਲਾਠੀਆਂ ਵੀ ਚਲਾਈਆਂ। ਥਾਣਾ ਭੀਖੀ ਨਾਕਾ ਤੋੜਿਆ ਜਿੱਥੇ ਐਸਐਚਓ ਗੁਰਵੀਰ ਸਿੰਘ ਦੀ ਗੱਡੀ ਚੜ੍ਹਾ ਦਿੱਤੀ ਤੇ ਦੋਨੋਂ ਬਾਹਾਂ ਫ੍ਰੈਕਚਰ ਹੋ ਗਈਆਂ।
ਇਸ ਬਾਅਦ ਮਾਨਸਾ ਵਿੱਚ ਅਲੱਗ ਅਲੱਗ ਜਗ੍ਹਾ ਨਾਕੇ ਲਗਾਏ। ਫ਼ਿਰ ਰਾਮਦਿੱਤਾ ਚੌਕ ਵਿੱਚ ਜਦ ਰੋਸ ਜਤਾਉਣ ਵਾਲੇ ਜਾ ਰਹੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਲਾਠੀਆਂ ਚਲਾ ਦਿੱਤੀਆਂ ਗਈਆਂ। ਇਸ ਦੌਰਾਨ ਥਾਣਾ ਸਦਰ ਦੇ ਇੰਚਾਰਜ ਜਸਵੀਰ ਸਿੰਘ ਦੇ ਸਿਰ ਵਿੱਚ ਲਾਠੀ ਮਾਰੀ ਅਤੇ ਥਾਣਾ ਸਿਟੀ 2 ਦੇ ਦਲਜੀਤ ਸਿੰਘ ਦੇ ਵੀ ਸੱਟਾਂ ਲੱਗੀਆਂ।
Mohali
ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਠੋਸ ਉਪਰਾਲੇ ਕਰ ਰਹੀ ਹੈ ਸਰਕਾਰ : ਕੁਲਵੰਤ ਸਿੰਘ

ਓਪਨ ਕਲੱਬ ਦੀਆਂ ਟੀਮਾਂ ਦੇ ਮੁਕਾਬਲੇ ਵਿੱਚ ਮੌਲੀ ਬੈਦਵਾਨ ਨੇ ਪਹਿਲਾ ਅਤੇ ਕੁੰਬੜਾ ਨੇ ਪ੍ਰਾਪਤ ਕੀਤਾ ਦੂਸਰਾ ਸਥਾਨ
ਐਸ ਏ ਐਸ ਨਗਰ, 27 ਫਰਵਰੀ (ਸ.ਬ.) ਹਲਕਾ ਮੁਹਾਲੀ ਦੇ ਵਿਧਾਇਕ ਸz. ਕੁਲਵੰਤ ਸਿੰਘ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕੀਤੇ ਜਾਣ ਦੇ ਲਈ ਲਗਾਤਾਰ ਠੋਸ ਉਪਰਾਲੇ ਕਰ ਰਹੀ ਹੈ। ਸ਼ਹੀਦ ਭਗਤ ਸਿੰਘ ਸਪੋਰਟਸ ਅਤੇ ਵੈਲਫੇਅਰ ਕਲੱਬ ਮੁਹਾਲੀ ਵਲੋਂ ਸਥਾਨਕ ਸੈਕਟਰ 79 ਵਿੱਚ ਐਮਟੀ ਸਕੂਲ ਨੇੜੇ ਕਰਵਾਏ 6ਵੇਂ ਕਬੱਡੀ ਕੱਪ ਦੇ ਇਨਾਮ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਸਰਕਾਰ ਦੇ ਇਹਨਾਂ ਯਤਨਾਂ ਦਾ ਹੀ ਨਤੀਜਾ ਹੈ ਕਿ ਅੱਜ ਪੰਜਾਬ ਵਿੱਚ ਵੱਡੀ ਗਿਣਤੀ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚੋਂ ਨਿਕਲ ਕੇ ਖੇਡ ਮੈਦਾਨ ਵਿੱਚ ਜਾਣਾ ਪਸੰਦ ਕਰ ਰਹੇ ਹਨ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਖੇਡਾਂ ਦੇ ਮਾਮਲੇ ਵਿੱਚ ਸਮੂਹ ਮੰਤਰੀਆਂ ਅਤੇ ਵਿਧਾਇਕਾਂ ਨੂੰ ਸਪਸ਼ਟ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ ਪੰਜਾਬ ਵਿੱਚ ਨੌਜਵਾਨ ਪੀੜੀ ਨੂੰ ਰੁਲਣ ਤੋਂ ਬਚਾਉਣ ਦੇ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਲਈ ਜਿੱਥੇ ਖਿਡਾਰੀਆਂ ਨੂੰ ਖੇਡ ਕਿੱਟਾਂ ਜਾਂ ਖੇਡਾਂ ਨਾਲ ਸੰਬੰਧਿਤ ਕੋਈ ਵੀ ਹੋਰ ਸਮਾਨ ਤੁਰੰਤ ਮੁਹਈਆ ਕਰਵਾਇਆ ਜਾਵੇ ਉੱਥੇ ਖੇਡ ਮੇਲਿਆਂ ਦਾ ਆਯੋਜਨ ਲਗਾਤਾਰ ਕਰਵਾਇਆ ਜਾਵੇ। ਉਹਨਾਂ ਕਿਹਾ ਕਿ ਕਲੱਬ ਦੇ ਪ੍ਰਬੰਧਕਾਂ ਭੁਪਿੰਦਰ ਸਿੰਘ ਭਿੰਦਾ ਅਤੇ ਹਰਮੇਸ਼ ਸਿੰਘ ਕੁੰਭੜਾ ਵਲੋਂ ਉਹਨਾਂ ਦੀ ਜੋ ਵੀ ਜਿੰਮੇਵਾਰੀ ਲਗਾਈ ਜਾਵੇਗੀ, ਉਸਨੂੰ ਉਹ ਪੂਰਾ ਕਰਣਗੇ।
ਕਬੱਡੀ ਕੱਪ ਬਾਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਕਬੱਡੀ ਕੋਚ ਨੇ ਦੱਸਿਆ ਇਸ ਕਬੱਡੀ ਕੱਪ ਦੌਰਾਨ ਕਬੱਡੀ 45 ਕਿਲੋ-55 ਕਿਲੋ ਫੈਡਰੇਸ਼ਨ ਦੀਆਂ ਟੀਮਾਂ ਤੇ ਓਪਨ ਕਲੱਬ ਦੇ ਮੈਚ ਕਰਵਾਏ ਗਏ। ਫੈਡਰੇਸ਼ਨ ਦੀਆਂ ਟੀਮਾਂ ਦਾ ਫਾਈਨਲ ਮੁਕਾਬਲਾ ਕੁੰਭੜਾ ਤੇ ਮੌਲੀ ਬੈਦਵਾਨ ਵਿੱਚ ਹੋਇਆ, ਜਿਸ ਵਿੱਚ ਮੌਲੀ ਬੈਦਵਾਨ ਦੀ ਟੀਮ ਪਹਿਲੇ ਅਤੇ ਕੁੰਭੜੇ ਦੀ ਟੀਮ ਦੂਸਰੇ ਸਥਾਨ ਤੇ ਰਹੀ। ਇਸ ਮੌਕੇ ਪਹਿਲੇ ਨੰਬਰ ਤੇ ਆਈ ਟੀਮ ਨੂੰ 31000 ਅਤੇ ਦੂਸਰੀ ਨੂੰ 21 ਹਜਾਰ ਰੁਪਏ ਦਿੱਤੇ ਗਏ। ਉਮਰਾਓ ਸਿੰਘ ਯੂ.ਕੇ. ਵਾਲਿਆਂ ਵਲੋਂ ਬੈਸਟ ਰੇਡਰ ਮੌਲੀ ਬੈਦਵਾਨ ਨੂੰ 2100 ਰੁਪਏ ਬੈਸਟ ਜਾਫੀ ਮੌਲੀ ਕਿੰਦਾ ਬੈਦਵਾਨ ਨੂੰ 2100 ਰੁਪਏ ਦਿੱਤੇ ਗਏ। ਉਹਨਾਂ ਦੱਸਿਆ ਕਿ ਆਲ ਓਪਨ ਮੁਕਾਬਲੇ ਵਿੱਚ ਪਹਿਲਾ ਸਥਾਨ ਜਿੱਤਣ ਵਾਲੀ ਮੌਲੀ ਬੈਦਵਾਨ ਦੀ ਟੀਮ ਨੂੰ ਇਕ ਲੱਖ ਰੁਪਏ ਅਤੇ ਦੂਜੇ ਨੰਬਰ ਤੇ ਆਈ ਮਨਾਣਾ ਦੀ ਟੀਮ 71 ਹਜਾਰ ਰੁਪਏ ਦਿੱਤੇ ਗਏ।
ਇਸ ਮੌਕੇ ਕਲੱਬ ਵੱਲੋਂ ਕੌਮਾਂਤਰੀ ਖਿਡਾਰੀ ਪੰਮਾ ਸੁਹਾਣਾ (ਜੋ ਪਿਛਲੇ ਸਾਲ ਸੜਕ ਦੁਰਘਟਨਾ ਵਿੱਚ ਅਕਾਲ ਚਲਾਣਾ ਕਰ ਗਿਆ ਸੀ) ਦੇ ਪਿਤਾ ਸਰਦਾਰ ਪਿਆਰਾ ਸਿੰਘ ਸੁਹਾਣਾ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਸਟੇਟ ਅਵਾਰਡੀ ਫੂਲਰਾਜ ਸਿੰਘ, ਪ੍ਰਿੰਸੀਪਲ ਅਮਰਜੀਤ ਸਿੰਘ, ਗੁਰਮਿੰਦਰ ਸਿੰਘ ਯੂ.ਐਸ.ਏ., ਅਮਰਾਓ ਸਿੰਘ ਯੂ. ਕੇ, ਕੁਲਦੀਪ ਸਿੰਘ ਸਮਾਨਾ, ਆਰ. ਪੀ. ਸ਼ਰਮਾ, ਪ੍ਰੇਮ ਸਿੰਘ ਲੰਬੜਦਾਰ ਸੁਹਾਨਾ, ਉਧਮ ਸਿੰਘ ਸੁਹਾਨਾ, ਹਰਪਾਲ ਸਿੰਘ ਚੰਨਾ, ਸੁਰਿੰਦਰ ਸਿੰਘ ਰੋਡਾ, ਮੱਖਣ ਸਿੰਘ ਕਜਹੇੜੀ, ਧੀਰਾ ਸੁਖਗੜ, ਪੀਰਾ ਮੌਲੀ, ਅਛਰਾ ਸਿੰਘ ਮੌਲੀ, ਗੱਬਰ ਮੌਲੀ, ਗੁਰਮੀਤ ਮੌਲੀ, ਜੱਸੂ ਮੌਲੀ, ਜਗਤਾਰ ਸਿੰਘ ਚਿੱਲਾ, ਡਾਕਟਰ ਬੀ. ਕੇ. ਗੋਇਲ, ਭਗਤ ਸਿੰਘ ਮੌਲੀ, ਰੋਡਾ ਮੌਲੀ, ਬਿੱਲੂ ਕੁੰਭੜਾ, ਮਾਸਟਰ ਹਰਬੰਸ ਸਿੰਘ, ਮਾਸਟਰ ਸਰਦੂਲ ਸਿੰਘ, ਪੋਪਾ ਮੌਲੀ, ਮੋਹਨ ਸਿੰਘ, ਹਰਬਿੰਦਰ ਸਿੰਘ ਸੈਣੀ, ਜਸਪਾਲ ਸਿੰਘ ਮਟੌਰ, ਰਣਦੀਪ ਸਿੰਘ ਮਟੌਰ, ਤਰਲੋਚਨ ਸਿੰਘ ਮਟੌਰ, ਮਨਦੀਪ ਸਿੰਘ ਮਟੌਰ, ਪਰਮਜੀਤ ਸਿੰਘ ਵਿੱਕੀ, ਸਵਰਨ ਸਿੰਘ ਮੁਹਾਲੀ, ਅਮਰੀਕ ਸਿੰਘ ਸਾਬਕਾ ਪੰਚ ਕੁੰਭੜਾ, ਮੇਜਰ ਸਿੰਘ ਕੁੰਭੜਾ, ਗੁਲਜ਼ਾਰ ਸਿੰਘ ਕੁੰਭੜਾ ਅਤੇ ਨੈਬ ਸਿੰਘ ਸਾਬਕਾ ਸਰਪੰਚ ਕੁੰਭੜਾ ਵੀ ਹਾਜ਼ਰ ਸਨ।
Mohali
ਸਰਕਾਰੀ ਸਕੂਲ ਸ਼ੰਭੂ ਦੇ ਬੱਚਿਆਂ ਨੇ ਸਰਸ ਮੇਲੇ ਵਿੱਚ ਦਿੱਤੀ ਪੇਸ਼ਕਾਰੀ

ਰਾਜਪੁਰਾ, 27 ਫਰਵਰੀ (ਜਤਿੰਦਰ ਲੱਕੀ) ਪਟਿਆਲਾ ਦੇ ਸ਼ੀਸ਼ ਮਹਿਲ ਵਿਖੇ ਪਿਛਲੇ ਦਿਨੀਂ ਹੋਏ ਖੇਤਰੀ ਸਰਸ ਮੇਲੇ 2025 ਦੌਰਾਨ ਸਰਕਾਰੀ ਐਲੀਮੈਂਟਰੀ ਸਕੂਲ ਸ਼ੰਭੂ ਕਲਾਂ ਦੀਆਂ ਪੰਜਵੀਂ ਜਮਾਤ ਦੀਆਂ ਵਿਦਿਆਰਥਣਾਂ ਰਮਨਦੀਪ ਕੌਰ, ਅਨੁਪ੍ਰੀਤ ਕੌਰ ਅਤੇ ਖੁਸ਼ਵਿੰਦਰ ਕੌਰ ਵਲੋਂ ਹੈੱਡ ਟੀਚਰ ਹਰਪ੍ਰੀਤ ਕੌਰ ਸ਼ੰਭੂ ਦੀ ਰਹਿਨੁਮਾਈ ਹੇਠ ਸਰਸ ਮੇਲਾ ਪਟਿਆਲਾ ਵਿਖੇ ਆਪਣੇ ਨਾਚ ਦੀ ਪੇਸ਼ਕਾਰੀ ਦਿੱਤੀ ਜਿਸਨੂੰ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ।
ਇਸ ਮੌਕੇ ਮੇਲੇ ਦੇ ਪ੍ਰਬੰਧਕਾਂ ਵਲੋਂ ਬਿਹਤਰ ਡਾਂਸ ਕਰਨ ਵਾਲੇ ਬੱਚਿਆਂ ਨੂੰ ਪ੍ਰਮਾਣ ਪੱਤਰ ਵੀ ਦਿੱਤੇ ਗਏ। ਬੱਚਿਆਂ ਇਸ ਸਰਸ ਮੇਲੇ ਦਾ ਖੂਬ ਆਨੰਦ ਲਿਆ ਗਿਆ ਅਤੇ ਆਪਣੇ ਟੀਚਰਾਂ ਨਾਲ ਜੰਮ ਕੇ ਮਸਤੀ ਕੀਤੀ ਗਈ।
Chandigarh
ਪੀ ਜੀ ਆਈ ਦੀ ਨਵੀਂ ਓ ਪੀ ਡੀ ਸਾਹਮਣੇ ਮਾਸਿਕ ਲੰਗਰ ਲਗਾਇਆ

ਚੰਡੀਗੜ੍ਹ, 27 ਫਰਵਰੀ (ਸ.ਬ.) ਮਾਂ ਅੰਨਪੂਰਣਾ ਸੇਵਾ ਸਮਿਤੀ ਮੁਹਾਲੀ ਵੱਲੋਂ ਪੀ.ਜੀ.ਆਈ. ਚੰਡੀਗੜ੍ਹ ਦੀ ਨਵੀਂ ਓ.ਪੀ.ਡੀ. ਦੇ ਗੇਟ ਨੰਬਰ 4 ਦੇ ਸਾਹਮਣੇ ਮਾਸਿਕ ਲੰਗਰ ਲਗਾਇਆ।
ਇਸ ਸੰਬੰਧੀ ਜਾਣਕਾਰੀ ਦਿੰਦਿਆ ਬ੍ਰਿਜਮੋਹਨ ਜੋਸ਼ੀ ਨੇ ਦੱਸਿਆ ਕਿ ਮਹਾਸ਼ਿਵਰਾਤਰੀ ਤਿਉਹਾਰ ਤੋਂ ਬਾਅਦ ਕਮੇਟੀ ਵਲੋਂ ਲੰਗਰ ਸੇਵਾ ਕੀਤੀ ਗਈ ਜਿਸ ਦੌਰਾਨ ਕੜ੍ਹੀ, ਚਾਵਲ, ਚਪਾਤੀ, ਹਲਵਾ ਅਤੇ ਬਰੇਡ ਦਾ ਲੰਗਰ ਵਰਤਾਇਤਆ ਗਿਆ।
ਉਹਨਾਂ ਦੱਸਿਆ ਕਿ ਲੰਗਰ ਸੇਵਾ ਵਿੱਚ ਟਰਾਈਸਿਟੀ ਤੋਂ ਵੱਖ ਵੱਖ ਸਥਾਨਾਂ ਦੇ ਭਗਤਾਂ ਦਾ ਸਹਿਯੋਗ ਲਗਾਤਾਰ ਜਾਰੀ ਹੈ ਅਤੇ ਚਪਾਤੀਆਂ ਦੀ ਸੇਵਾ ਭਗਤਾਂ ਨੇ ਆਪਣੇ ਘਰਾਂ ਤੋਂ ਬਣਾ ਕੇ ਕੀਤੀ।
ਲੰਗਰ ਸੇਵਾ ਵਿੱਚ ਅਨੀਤਾ ਜੋਸ਼ੀ, ਕੁਸੁਮ ਮਰਵਾਹਾ, ਸਰੋਜ ਬੱਬਰ, ਰਾਜ ਸਰੀਨ, ਸਨੇਹ ਲਤਾ ਗਰਗ, ਮੀਨੂ ਸ਼ਰਮਾ, ਸ਼ੀਤਲ ਸ਼ਰਮਾ, ਪੂਰਨਿਮਾ ਸ਼ਰਮਾ, ਲਕਸ਼ਮੀ ਸ਼ਰਮਾ, ਤ੍ਰਿਪਤਾ ਸ਼ਰਮਾ, ਨਿਰਮਲਾ ਦੇਵੀ, ਸੀਤਾ ਦੇਵੀ, ਸ਼ੀਸ਼ਪਾਲ ਗਰਗ, ਸਤੀਸ਼ ਕੁਮਾਰ, ਪੰਕਜ ਕੁਮਾਰ ਨੇ ਸਹਿਯੋਗ ਦਿੱਤਾ।
-
International2 months ago
ਕੈਲੀਫੋਰਨੀਆ ਵਿੱਚ ਲੱਗੀ ਅੱਗ ਕਾਰਨ ਹੁਣ ਤੱਕ 24 ਵਿਅਕਤੀਆਂ ਦੀ ਮੌਤ
-
International1 month ago
ਇਜ਼ਰਾਈਲ ਨੇ ਜੰਗਬੰਦੀ ਸਮਝੌਤੇ ਤਹਿਤ 90 ਫ਼ਲਸਤੀਨੀ ਕੈਦੀਆਂ ਨੂੰ ਕੀਤਾ ਰਿਹਾਅ
-
Mohali2 months ago
ਕਣਕ ਦਾ ਰੇਟ 2275 ਰੁਪਏ ਪ੍ਰਤੀ ਕੁਇੰਟਲ, ਆਟਾ ਵਿਕ ਰਿਹਾ 40 ਰੁਪਏ ਕਿਲੋ
-
International2 months ago
ਕੈਲੀਫੋਰਨੀਆ ਵਿਚ ਅੱਗ ਨੇ ਮਚਾਈ ਤਬਾਹੀ, ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਈਆਂ ਸਿੱਖ ਸੰਸਥਾਵਾਂ
-
Mohali1 month ago
ਦੁਖ ਦਾ ਪ੍ਰਗਟਾਵਾ
-
Punjab2 months ago
ਦੋਸਤ ਵੱਲੋਂ ਦੋਸਤ ਦਾ ਕਤਲ
-
Mohali2 months ago
ਵਿਦੇਸ਼ ਭੇਜਣ ਦੇ ਨਾਮ ਤੇ ਲੱਖਾਂ ਦੀ ਠੱਗੀ ਮਾਰਨ ਵਾਲਾ ਗ੍ਰਿਫਤਾਰ, 2 ਦਿਨ ਦੇ ਰਿਮਾਂਡ ਤੇ
-
Mohali1 month ago
ਗਣਤੰਤਰਤ ਦਿਵਸ ਨੂੰ ਲੈ ਕੇ ਮੁਹਾਲੀ ਸ਼ਹਿਰ ਅਤੇ ਰੇਲਵੇ ਸਟੇਸ਼ਨ ਤੇ ਪੁਲੀਸ ਨੇ ਚਲਾਇਆ ਚੈਕਿੰਗ ਅਭਿਆਨ