Mohali
ਭਾਰਤ ਰਤਨ ਡਾ. ਬੀ ਆਰ ਅੰਬੇਡਕਰ ਨੂੰ ਸ਼ਰਧਾਂਜਲੀ ਦਿੱਤੀ
ਐੋਸ ਏ ਐਸ ਨਗਰ, 7 ਦਸੰਬਰ (ਸ.ਬ.) ਡਾ: ਬੀ ਆਰ ਅੰਬੇਡਕਰ ਮਿਸ਼ਨਰੀ ਵੈਲਫੇਅਰ ਐਸੋਸੀਏਸ਼ਨ, ਮੁਹਾਲੀ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਗਰੀਬਾਂ, ਮਹਿਲਾਵਾਂ, ਮਜ਼ਲੂਮਾਂ ਦੇ ਮੁਕਤੀਦਾਤਾ ਡਾ. ਭੀਮ ਰਾਓ ਅੰਬੇਡਕਰ ਨੂੰ ਉਨ੍ਹਾਂ ਦੇ ਮਹਾਪ੍ਰੀਨਿਰਵਾਣ ਦਿਵਸ ਮੌਕੇ ਮੋਮਬੱਤੀਆਂ ਜਲਾ ਕੇ ਸ਼ਰਧਾਂਜਲੀ ਦਿੱਤੀ ਗਈ ਅਤੇ ਉਨ੍ਹਾਂ ਦੇ ਸੰਘਰਸ਼ਮਈ ਜੀਵਨ ਨੂੰ ਯਾਦ ਕਰਦਿਆਂ ਸੰਸਥਾ ਦੇ ਮੈਂਬਰਾਂ ਵੱਲੋਂ ਉਹਨਾਂ ਨੂੰ ਨਮਨ ਕੀਤਾ ਗਿਆ।
ਐਸੋਸੀਏਸ਼ਨ ਦੇ ਪ੍ਰਧਾਨ ਡਾ. ਜਤਿੰਦਰ ਸਿੰਘ ਨੇ ਦੱਸਿਆ ਕਿ ਇਸ ਮੌਕੇ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਦੇ ਪ੍ਰਧਾਨ ਤਰਸੇਮ ਲਾਲ ਬਾਦਲਾ ਨੇ ਆਪਣੀ ਟੀਮ ਸਮੇਤ ਸ਼ਮੂਲੀਅਤ ਕੀਤੀ। ਇਸ ਮੌਕੇ ਆਈ ਸੰਗਤ ਵਾਸਤੇ ਚਾਹ ਦੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ।
Mohali
ਪਿੰਡ ਸੋਹਾਣਾ ਵਿਖੇ 4 ਮੰਜਿਲਾ ਇਮਾਰਤ ਡਿੱਗਣ ਕਾਰਨ ਕਈ ਦਰਜਨ ਵਿਅਕਤੀ ਹੇਠਾਂ ਦੱਬੇ
ਪਿੰਡ ਵਾਸੀਆਂ ਦੀ ਮੱਦਦ ਨਾਲ ਮਲਬੇ ਹੇਠਾਂ ਦਬੇ ਵਿਅਕਤੀਆਂ ਦੀ ਭਾਲ ਜਾਰੀ, ਕਈ ਵਿਅਕਤੀਆਂ ਦੇ ਮਰਨ ਦਾ ਖਦਸਾ
ਐਸ.ਏ.ਐਸ.ਨਗਰ, 21 ਦਸੰਬਰ (ਜਸਬੀਰ ਸਿੰਘ ਜੱਸੀ) ਮੁਹਾਲੀ ਵਿਚਲੇ ਪਿੰਡ ਸੋਹਾਣਾ ਵਿੱਚ ਅੱਜ ਬਾਅਦ ਦੁਪਹਿਰ ਇਕ ਚਾਰ ਮੰਜਿਲਾ ਬਿਲਡਿੰਗ ਦੇ ਡਿੱਗਣ ਕਾਰਨ ਕਈ ਦਰਜਨ ਵਿਅਕਤੀਆਂ ਦੇ ਹੇਠਾਂ ਦਬ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਮੁਤਾਬਕ ਰਾਇਲ ਜਿਮ ਦੇ ਨਾਮ ਵਾਲੀ ਉਕਤ ਇਮਾਰਤ ਦੇ ਨਾਲ ਲਗਦੀ ਖਾਲੀ ਥਾਂ ਤੇ ਬੇਸਮੈਂਟ ਦੀ ਪੁਟਾਈ ਦਾ ਕੰਮ. ਚੱਲ ਰਿਹਾ ਸੀ ਅਤੇ ਰਾਇਲ ਜਿਮ ਵਾਲੀ ਇਮਾਰਤ ਦੇ ਡਿਗਣ ਦਾ ਕਾਰਨ ਉਸੇ ਬੇਸਮੈਂਟ ਦੀ ਪਟਾਈ ਦੱਸਿਆ ਜਾ ਰਿਹਾ ਹੈ। ਮੌਕੇ ਤੇ ਮੌਜੂਦ ਪਿੰਡ ਵਾਸੀਆਂ ਵਲੋਂ ਮਲਬਾ ਹਟਾਉਣ ਦਾ ਕੰਮ ਚੱਲ ਰਿਹਾ ਸੀ ਅਤੇ ਮੌਕੇ ਤੇ ਸਿਰਫ ਪੁਲੀਸ ਦੀ ਟੀਮ ਹੀ ਪਹੁੰਚੀ ਹੋਈ ਸੀ।
ਮੌਕੇ ਤੇ ਮੌਜੂਦ ਪਹਿਲਵਾਨ ਅਮਰਜੀਤ ਸਿੰਘ ਲਖਨੌਰ ਅਤੇ ਹੋਰਨਾਂ ਨੇ ਦੱਸਿਆ ਕਿ ਬਾਅਦ ਦੁਪਹਿਰ ਇਕ ਧਮਾਕੇ ਦੀ ਆਵਾਜ ਆਈ ਅਤੇ ਲੋਕ ਬਾਹਰ ਵੱਲ ਨੂੰ ਭੱਜੇ। ਉਹਨਾਂ ਦੱਸਿਆ ਕਿ ਰਾਇਲ ਜਿੰਮ ਵਾਲੀ ਇਮਾਰਤ ਕੁਝ ਹੀ ਸਕਿੰਟਾ ਵਿੱਚ ਮਲਬੇ ਵਿੱਚ ਤਬਦੀਲ ਹੋ ਗਈ। ਇਹ ਜਿੰਮ ਇਮਰਾਤ ਦੀਆਂ ਦੋ ਮੰਜਿਲਾ ਵਿੱਚ ਚੱਲ ਰਿਹਾ ਸੀ, ਜਦੋਂ ਕਿ ਉਪਰਲੀ ਮੰਜਿਲ ਤੇ ਇਕ ਟਿਊਸ਼ਨ ਸੈਂਟਰ ਦੱਸਿਆ ਜਾ ਰਿਹਾ ਹੈ। ਇਸ ਜਿੰਮ ਵਿਚ ਸ਼ਾਮ 4 ਵਜੇ ਦੇ ਕਰੀਬ ਲੋਕ ਜਿੰਮ ਕਰਨ ਲਈ ਪਹੁੰਚ ਜਾਂਦੇ ਹਨ।
ਇਸ ਸਬੰਧੀ ਪਿੰਡ ਦੇ ਵਸਨੀਕ ਅਕਾਲੀ ਆਗੂ ਪਰਵਿੰਦਰ ਸਿੰਘ ਸੋਹਾਣਾ ਨੇ ਦੱਸਿਆ ਕਿ ਉਕਤ ਬਿਲਡਿੰਗ ਦੀ ਘਟਨਾ ਬੜੀ ਮੰਦਭਾਗੀ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਪਿੰਡ ਵਾਸੀਆਂ ਦੀ ਮੱਦਦ ਨਾਲ ਬਿਲਡਿੰਗ ਦਾ ਮਲਬਾ ਹਟਾਇਆ ਜਾ ਰਿਹਾ ਹੈ। ਉਨ੍ਹਾਂ ਮੁਹਾਲੀ ਪ੍ਰਸਾਸ਼ਨ ਨੂੰ ਅਪੀਲ ਕੀਤੀ ਕਿ ਜਲਦ ਐਨ. ਡੀ. ਆਰ. ਐਫ ਦੀ ਟੀਮ ਸੱਦ ਕੇ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਬਾਹਰ ਕੱਢਿਆ ਜਾਵੇ।
ਮੌਕੇ ਤੇ ਪਹੁੰਚੇ ਡੀ. ਐਸ. ਪੀ. ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਮੌਕੇ ਤੇ ਫਾਇਰ ਬ੍ਰਿਗੇਡ ਅਤੇ ਐਬੂਲੈਂਸ ਦੀ ਟੀਮ ਮੌਜੂਦ ਹੈ, ਪਿੰਡ ਵਾਸੀਆਂ ਦੀ ਮੱਦਦ ਨਾਲ ਰਾਹਤ ਕਾਰਜ ਜਾਰੀ ਹਨ। ਉਹਨਾਂ ਕਿਹਾ ਕਿ ਪੁਲੀਸ ਦੇ 100 ਦੇ ਕਰੀਬ ਮੁਲਾਜਮ ਰਾਹਤ ਦੇ ਕੰਮ ਵਿੱਚ ਲੱਗੇ ਹੋਏ ਹਨ ਅਤੇ ਐਨ ਡੀ ਆਰ ਐਫ ਦੀ ਟੀਮ (ਜੋ ਚੰਡੀ ਮੰਦਰ ਤੋਂ ਚਲ ਚੁੱਕੀ ਹੈ) ਵੀ ਛੇਤੀ ਹੀ ਪਹੁੰਚ ਜਾਵੇਗੀ ਅਤੇ ਉਸਤੋਂ ਬਾਅਦ ਮਲਬੇ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਦਾ ਕੰਮ ਤੇਜ ਹੋ ਜਾਵੇਗਾ।
Mohali
ਰਾਜਪੁਰਾ ਦੀ ਇੰਦਰਾ ਮਾਰਕੀਟ ਵਿੱਚ ਥੱਲੇ ਵਾਲੀ ਦੁਕਾਨ ਦੀ ਕੰਧ ਤੋੜ ਕੇ ਉੱਪਰ ਵਾਲੀ ਦੁਕਾਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼
ਮੌਕੇ ਤੇ ਮੌਜੂਦ ਲੋਕਾਂ ਨੇ ਕੋਸ਼ਿਸ਼ ਨੂੰ ਕੀਤਾ ਨਾਕਾਮ, ਮੌਕੇ ਤੇ ਪਹੁੰਚੀ ਪੁਲੀਸ ਨੂੰ ਦੇਖ ਕੇ ਕਬਜ਼ਾ ਕਰਨ ਵਾਲੇ ਹੋਏ ਫਰਾਰ
ਰਾਜਪੁਰਾ, 21 ਦਸੰਬਰ (ਜਤਿੰਦਰ ਲੱਕੀ) ਰਾਜਪੁਰਾ ਦੇ ਇੰਦਰਾ ਮਾਰਕੀਟ ਵਿੱਚ ਰਾਤ ਦੇ ਹਨੇਰੇ ਵਿੱਚ ਇੱਕ ਦੁਕਾਨ ਉੱਤੇ ਦੀ ਪਹਿਲੀ ਮੰਜ਼ਿਲ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਦਾ ਮਾਮਲਾ ਦਾ ਸਾਹਮਣੇ ਆਇਆ ਹੈ। ਇਸ ਦੌਰਾਨ ਹੇਠਲੀ ਮੰਜਿਲ ਤੇ ਬਣੀ ਹੋਈ ਪਹਿਲੀ ਮੰਜ਼ਿਲ ਦੀ ਦੁਕਾਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ।
ਮੌਕੇ ਤੇ ਪਹੁੰਚੇ ਉੱਪਰ ਵਾਲੀ ਦੁਕਾਨ ਦੇ ਕਿਰਾਏਦਾਰ ਜੈਪਾਲ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਮੌਕੇ ਤੇ ਪਹੁੰਚ ਕੇ ਆਪਣੀ ਦੁਕਾਨ ਤੇ ਸਮਾਨ ਨੂੰ ਸੰਭਾਲਿਆ ਗਿਆ। ਉਹਨਾਂ ਦੱਸਿਆ ਕਿ ਉਹਨਾਂ ਨੇ 2002 ਵਿੱਚ ਦੁਕਾਨ ਕਿਰਾਏ ਤੇ ਲਈ ਸੀ। ਉਹਨਾਂ ਕਿਹਾ ਕਿ ਦੁਕਾਨ ਦੇ ਮਾਲਿਕ ਰਵੀਕਾਂਤ ਨਾਲ ਮਾਨਯੋਗ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ।
ਉਹਨਾਂ ਇਲਜਾਮ ਲਗਾਇਆ ਕਿ ਦੁਕਾਨ ਮਾਲਕ ਵੱਲੋਂ ਪਤਾ ਨਹੀਂ ਕਿਹੜੇ ਸ਼ਰਾਰਤੀ ਅਨਸਰ ਨੂੰ ਉਹ ਦੁਕਾਨ ਦਿੱਤੀ ਹੈ ਜਿਹਨਾਂ ਕੋਲ ਕੋਈ ਰਜਿਸਟਰੀ ਨਹੀਂ ਹੈ ਪਰੰਤੂ ਉਹ ਦੁਕਾਨ ਤੇ ਕਬਜ਼ਾ ਕਰਨਾ ਚਾਹੁੰਦੇ ਹਨ ਅਤੇ ਰਾਤ ਦੇ ਹਨੇਰੇ ਵਿੱਚ ਥੱਲੇ ਵਾਲੀ ਦੁਕਾਨ ਤੋਂ ਉੱਪਰ ਜਾਣ ਵਾਲੀ ਪੌੜੀਆਂ ਦੀ ਕੰਧ ਤੋੜ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਸੰਬੰਧ ਵਿੱਚ ਪੀੜਿਤ ਵੱਲੋਂ 112 ਨੰਬਰ ਤੇ ਕੰਪਲੇਂਟ ਕੀਤੀ ਗਈ ਤਾਂ ਪੁਲੀਸ ਨੇ ਆ ਕੇ ਮੌਕਾ ਦੇਖਦਿਆਂ ਹੋਇਆਂ ਜੈਪਾਲ ਦੀ ਸ਼ਿਕਾਇਤ ਦਰਜ ਕਰ ਲਈ ਹੈ।
ਇਸ ਬਾਰੇ ਕਸਤੂਰਬਾ ਚੌਂਕੀ ਇੰਚਾਰਜ ਨਿਸ਼ਾਨ ਸਿੰਘ ਨਾਲ ਗੱਲਬਾਤ ਕਰਨ ਤੇ ਉਹਨਾਂ ਦੱਸਿਆ ਕਿ ਉਹਨਾਂ ਕੋਲ 112 ਨੰਬਰ ਤੋਂ ਸ਼ਿਕਾਇਤ ਆਈ ਹੈ ਦੋਨੇ ਪਾਰਟੀਆਂ ਦੇ ਡਾਕੂਮੈਂਟਸ ਅਤੇ ਕਾਗਜ਼ਾਤ ਦੇਖ ਕੇ ਅੱਗੇ ਦੀ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ।
Mohali
ਲਾਰੇਂਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਾਲਾਨਾ ਜੂਨੀਅਰ ਖੇਡ ਦਿਹਾੜੇ ਦਾ ਆਯੋਜਨ
ਐਸ ਏ ਐਸ ਨਗਰ, 21 ਦਸੰਬਰ (ਸ.ਬ.) ਲਾਰੈਂਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 51 ਦੇਜੂਨੀਅਰ ਵਿਦਿਆਰਥੀਆਂ ਲਈ ਸਾਲਾਨਾ ਖੇਡ ਦਿਹਾੜੇ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਛੋਟੇ-ਛੋਟੇਬੱਚਿਆਂ ਨੇ ਬਹੁਤ ਵੀ ਉਤਸ਼ਾਹ ਦੇਨਾਲ ਇਸ ਖੇਡ ਵਿਚ ਹਿੱਸਾ ਲਿਆ। ਇਸ ਮੌਕੇ ਛੋਟੇ ਛੋਟੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਕਈ ਰੋਚਕ ਖੇਡਾਂ ਦਾ ਵੀ ਆਯੋਜਨ ਕੀਤਾ ਗਿਆ। ਜਿਨ੍ਹਾਂ ਵਿਚ ਰੱਸਾਕੱਸੀ, ਸਕੇਟਿੰਗ, ਜਿਮਨਾਸਟਿਕ ਸਮੇਤ ਕਈ ਰੋਚਕ ਖੇਡਾਂ ਸ਼ਾਮਿਲ ਸਨ। ਇਹ ਸਮਾਰੋਹ ਸਕੂਲ ਦੇ ਵਿਸ਼ਾਲ ਖੇਡ ਮੈਦਾਨ ਵਿਚ ਆਯੋਜਿਤ ਕੀਤਾ ਗਿਆ ਸੀ, ਜਿੱਥੇ ਵੱਖ ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਆਪਣੇ ਖੇਡਾਂ ਅਤੇ ਕਲਾ ਦੇ ਹੁਨਰ ਦਿਖਾਏ।
ਸਮਾਰੋਹ ਦੀ ਸ਼ੁਰੂਆਤ ਪ੍ਰਿੰਸੀਪਲ ਵਲੋਂ ਉਦਘਾਟਨ ਨਾਲ ਹੋਈ। ਇਸ ਮੌਕੇ ਛੋਟੇ ਬੱਚਿਆਂ ਵਲੋਂ ਕਈ ਵੱਖ ਵੱਖ ਪ੍ਰੋਗਰਾਮ ਪੇਸ਼ ਕੀਤੇ ਗਏ। ਵਿਦਿਆਰਥੀਆਂ ਨੇ ਸਕੇਟਿੰਗ ਅਤੇ ਵੱਖ-ਵੱਖ ਦੌੜਾਂ ਵਿਚ ਆਪਣੀ ਮੁਹਾਰਤ ਦਾ ਪ੍ਰਦਰਸ਼ਨ ਕੀਤਾ। ਸਮਾਰੋਹ ਦਾ ਮੁੱਖ ਆਕਰਸ਼ਨ ਇੱਕ ਰੰਗੀਨ ਕਠਪੁਤਲੀ ਸ਼ੋਅ ਸੀ, ਜਿਸਦਾ ਸਾਰਿਆਂ ਨੇ ਆਨੰਦ ਉਠਾਇਆ।
ਸਕੂਲ ਦੇ ਪ੍ਰਿੰਸੀਪਲ ਵੀਨਾ ਮਲਹੋਤਰਾ ਨੇ ਕਿਹਾ ਕਿ ਖੇਲ ਲੀਡਰਸ਼ਿਪ, ਸਕਾਰਾਤਮਕ ਰਵੱਈਆ, ਮੁਕਾਬਲਾ ਦੀ ਭਾਵਨਾ ਵਰਗੇ ਵੱਖ-ਵੱਖ ਗੁਣਾਂ ਨੂੰ ਵਿਕਸਿਤ ਕਰਦੇ ਹਨ।
ਉਨ੍ਹਾਂ ਕਿਹਾ ਕਿ ਸਰੀਰਕ ਗਤੀਵਿਧੀਆਂ ਲਈ ਖੇਡਾਂ ਦਾ ਬਹੁਤ ਮਹੱਤਵ ਹੈਅਤੇ ਖੇਡਾਂ ਤੰਦਰੁਸਤੀ ਨੂੰ ਵਧਾਵਾ ਦੇਣ ਲਈ ਇਕ ਅਹਿਮ ਤਰੀਕਾ ਹੈ।
-
International2 months ago
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਰੱਖਿਆ ਮੰਤਰੀ ਯੋਵ ਗੈਲੈਂਟ ਨੂੰ ਬਰਖਾਸਤ ਕੀਤਾ
-
International2 months ago
ਭਾਰਤੀ ਮੁੱਕੇਬਾਜ਼ ਮਨਦੀਪ ਜਾਂਗੜਾ ਨੇ ਜਿੱਤਿਆ ਡਬਲਯੂ ਬੀ ਐਫ ਵਿਸ਼ਵ ਖਿਤਾਬ
-
Mohali2 months ago
4 ਸਾਲ ਬਾਅਦ ਆਰੰਭ ਹੋਈ ਮੁਲਤਾਨੀ ਅਗਵਾ ਮਾਮਲੇ ਦੀ ਸੁਣਵਾਈ
-
Chandigarh2 months ago
ਕੈਨੇਡਾ ਦੇ ਮੰਦਰ ਵਿੱਚ ਸ਼ਰਧਾਲੂਆਂ ਤੇ ਹਮਲੇ ਦੀ ਵੱਖ-ਵੱਖ ਆਗੂਆਂ ਵੱਲੋਂ ਨਿੰਦਾ
-
International2 months ago
ਮੂਧੇ ਮੂੰਹ ਡਿੱਗਾ ਸ਼ੇਅਰ ਬਾਜ਼ਾਰ, ਸੈਂਸੈਕਸ 900 ਤੋਂ ਵੱਧ ਅੰਕ ਟੁੱਟਿਆ, ਨਿਫਟੀ 23,995 ਤੇ ਬੰਦ
-
International1 month ago
ਪਾਕਿਸਤਾਨ ਦੇ ਰੇਲਵੇ ਸਟੇਸ਼ਨ ਤੇ ਹੋਏ ਧਮਾਕੇ ਵਿੱਚ 24 ਵਿਅਕਤੀਆਂ ਦੀ ਮੌਤ, 46 ਜ਼ਖ਼ਮੀ
-
International2 months ago
ਹਵਾ ਪ੍ਰਦੂਸ਼ਣ ਕਾਰਨ ਲਹਿੰਦੇ ਪੰਜਾਬ ਦੇ ਸਕੂਲ ਇੱਕ ਹਫਤੇ ਲਈ ਬੰਦ
-
Mohali2 months ago
68 ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ 5 ਤੋਂ 9 ਨਵੰਬਰ ਤੱਕ