Connect with us

Punjab

ਮੁੱਖ ਮੰਤਰੀ ਨੇ ਗੁਰਦੁਆਰਾ ਸ੍ਰੀ ਬਭੌਰ ਸਾਹਿਬ ਵਿਖੇ ਮੱਥਾ ਟੇਕਿਆ

Published

on

 

ਸੂਬੇ ਦੇ ਲੋਕਾਂ ਦੀ ਤਰੱਕੀ ਤੇ ਖ਼ੁਸ਼ਹਾਲੀ ਲਈ ਕੀਤੀ ਅਰਦਾਸ

ਨੰਗਲ, 11 ਦਸੰਬਰ (ਸ.ਬ.) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਨੂੰ ਗੁਰਦੁਆਰਾ ਸ੍ਰੀ ਬਭੌਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸੂਬੇ ਦੇ ਲੋਕਾਂ ਦੀ ਸਮਰਪਣ ਭਾਵਨਾ ਨਾਲ ਸੇਵਾ ਕਰਨ ਲਈ ਪਰਮਾਤਮਾ ਤੋਂ ਆਸ਼ੀਰਵਾਦ ਮੰਗਿਆ। ਉਨ੍ਹਾਂ ਸੂਬੇ ਦੀ ਤਰੱਕੀ ਅਤੇ ਵਿਕਾਸ ਤੇ ਇੱਥੋਂ ਦੇ ਲੋਕਾਂ ਦੀ ਖ਼ੁਸ਼ਹਾਲੀ ਲਈ ਅਰਦਾਸ ਕੀਤੀ।

ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਖ਼ੁਦ ਨੂੰ ਖ਼ੁਸ਼ਕਿਸਮਤ ਸਮਝਦੇ ਹਨ ਕਿ ਉਨ੍ਹਾਂ ਨੂੰ ਸੂਬੇ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ।

ਉਹਨਾਂ ਕਿਹਾ ਕਿ ਮਹਾਨ ਗੁਰੂ ਸਾਹਿਬਾਨ ਵੱਲੋਂ ਸਿਖਾਏ ਗਏ ਸਮਾਜ ਵਿੱਚ ਪਿਆਰ, ਭਾਈਚਾਰਕ ਸਾਂਝ ਅਤੇ ਸਦਭਾਵਨਾ ਦੇ ਸਿਧਾਂਤ ਨੂੰ ਹਰ ਕੀਮਤ ਤੇ ਬਰਕਰਾਰ ਰੱਖਿਆ ਜਾਵੇਗਾ ਅਤੇ ਇਹ ਸੂਬਾ ਸਰਕਾਰ ਦੀ ਹਮੇਸ਼ਾ ਪਹਿਲੀ ਤਰਜੀਹ ਰਹੇਗੀ।

 

Continue Reading

Mohali

ਕੁੰਬੜਾ ਤੋਂ ਬਾਵਾ ਵਾਈਟ ਹਾਊਸ ਤੱਕ ਪਾਈ ਜਾ ਰਹੀ ਡਰੇਨ ਪਾਈਪ ਨੂੰ ਮਟੌਰ ਲਾਈਟਾਂ ਤੱਕ ਵਧਾਉਣ ਸੰਬੰਧੀ ਡਿਪਟੀ ਮੇਅਰ ਨੇ ਗਮਾਡਾ ਨੂੰ ਦਿੱਤਾ ਕਾਨੂੰਨੀ ਨੋਟਿਸ

Published

on

By

 

 

ਬੇਸਿਕ ਕੰਮ ਕਰਵਾਉਣ ਦੀ ਜਿੰਮੇਵਾਰੀ ਗਮਾਡਾ ਦੀ, ਕੰਮ ਨਾ ਹੋਣ ਤੇ ਅਦਾਲਤ ਦਾ ਦਰਵਾਜ਼ਾ ਖੜਕਾਵਾਂਗੇ : ਕੁਲਜੀਤ ਸਿੰਘ ਬੇਦੀ

ਐਸ ਏ ਐਸ ਨਗਰ, 11 ਦਸੰਬਰ (ਸ.ਬ.) ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕੁੰਬੜਾ ਤੋਂ ਬਾਵਾ ਵਾਈਟ ਹਾਊਸ ਤੱਕ ਚੌੜੀ ਕੀਤੀ ਜਾ ਰਹੀ ਸੜਕ ਦੇ ਨਾਲ ਨਾਲ ਡਰੇਨੇਜ ਦੀ ਪਾਈ ਜਾ ਰਹੀ ਪਾਈਪ ਨੂੰ ਮਟੌਰ ਟਰੈਫਿਕ ਲਾਈਟਾਂ ਤੱਕ ਵਧਾਉਣ ਦੀ ਮੰਗ ਨੂੰ ਲੈ ਕੇ ਗਮਾਡਾ ਨੂੰ ਕਾਨੂੰਨੀ ਨੋਟਿਸ ਦਿੱਤਾ ਹੈ। ਇੱਥੇ ਜ਼ਿਕਰ ਯੋਗ ਹੈ ਕਿ ਇਸਤੋਂ ਪਹਿਲਾਂ ਡਿਪਟੀ ਮੇਅਰ ਵਲੋਂ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਪੱਤਰ ਲਿਖ ਕੇ ਇਹ ਪਾਈਪ ਲਾਈਨ ਮਟੌਰ ਲਾਈਟਾਂ ਤੱਕ ਪਾਉਣ ਦੀ ਮੰਗ ਕੀਤੀ ਸੀ ਅਤੇ ਇਸ ਤੋਂ ਬਾਅਦ ਗਮਾਡਾ ਨੇ ਇਸ ਦਾ ਸਰਵੇ ਵੀ ਕਰਵਾਇਆ ਸੀ ਪਰ ਗਮਾਡਾ ਅਧਿਕਾਰੀ ਇਸ ਕੰਮ ਨੂੰ ਕਰਨ ਤੋਂ ਮੁਨਕਰ ਹੋਣ ਕਾਰਨ ਉਹਨਾਂ ਵਲੋਂ ਗਮਾਡਾ ਨੂੰ ਕੰਮ ਨਾ ਹੋੋਣ ਤੇ ਅਦਾਲਤ ਵਿੱਚ ਜਾਣ ਸੰਬੰਧੀ ਕਾਨੂੰਨੀ ਨੋਟਿਸ ਦਿੱਤਾ ਹੈ।

ਨੋਟਿਸ ਵਿੱਚ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਗਮਾਡਾ ਅਧਿਕਾਰੀਆਂ ਨੇ ਉਹਨਾਂ ਨੂੰ ਦੱਸਿਆ ਹੈ ਕਿ ਇਸ ਸਰਵੇ ਅਨੁਸਾਰ ਲੈਵਲ ਬਿਲਕੁਲ ਠੀਕ ਪਾਇਆ ਗਿਆ ਹੈ ਅਤੇ ਇਹ ਪਾਈਪ ਲਾਈਨ ਮਟੌਰ ਲਾਈਟਾਂ ਤੱਕ ਬੜੇ ਘੱਟ ਪੈਸੇ ਖਰਚ ਕੇ ਪਾਈ ਜਾ ਸਕਦੀ ਹੈ ਪਰੰਤੂ ਗਮਾਡਾ ਵਲੋਂ ਇਹ ਪਾਈਪ ਪਾਉਣ ਤੋਂ ਨਾਂਹ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਗਮਾਡਾ ਅਧਿਕਾਰੀ ਅਨੁਸਾਰ ਗਮਾਡਾ ਨੇ ਇਹ ਪਾਈਪ ਨਾ ਪਾਉਣ ਦੀ ਵਜ੍ਹਾ ਇਹ ਦੱਸੀ ਹੈ ਕਿ ਨਗਰ ਨਿਗਮ ਦੀਆਂ ਹੋਰ ਸਰਵਿਸ ਲਾਈਨਾਂ ਇੱਥੇ ਪਈਆਂ ਹੋਈਆਂ ਹਨ ਜਿਨ੍ਹਾਂ ਦਾ ਗਮਾਡਾ ਨੂੰ ਪਤਾ ਨਹੀਂ ਹੈ ਪਰੰਤੂ ਗਮਾਡਾ ਦਾ ਇਹ ਤਰਕ ਕਿਸੇ ਵੀ ਪੱਖੋਂ ਜਾਇਜ਼ ਨਹੀਂ ਹੈ।

ਸz. ਬੇਦੀ ਨੇ ਕਿਹਾ ਕਿ ਇਹ ਬੁਨਿਆਦੀ ਢਾਂਚੇ ਦਾ ਕੰਮ ਹੈ ਜਿਹੜਾ ਗਮਾਡਾ ਨੇ ਹੀ ਕਰਨਾ ਹੁੰਦਾ ਹੈ ਅਤੇ ਜਿਸ ਤਰ੍ਹਾਂ ਕੁੰਬੜਾ ਤੋਂ ਬਾਬਾ ਵਾਈਟ ਹਾਊਸ ਤੱਕ ਸੜਕ ਚੌੜੀ ਕੀਤੀ ਜਾ ਰਹੀ ਹੈ ਅਤੇ ਡਰੇਨਜ ਪਾਈਪਾਂ ਪਾਈਆਂ ਜਾ ਰਹੀਆਂ ਹਨ। ਉਸੇ ਤਰ੍ਹਾਂ ਮਟੌਰ ਤੱਕ ਪਾਈਪ ਲਾਈਨ ਵਧਾ ਕੇ ਪਾਉਣ ਦਾ ਕੰਮ ਹੀ ਹੈ।

ਉਹਨਾਂ ਕਿਹਾ ਕਿ ਵੱਡੀ ਗੱਲ ਇਹ ਹੈ ਕਿ ਨਗਰ ਨਿਗਮ ਕੋਲ ਇਸ ਸਮੇਂ ਫੰਡ ਵੀ ਨਹੀਂ ਹਨ, ਇਸ ਲਈ ਗਮਾਡਾ ਚਲਦੇ ਕੰਮ ਦੌਰਾਨ ਹੀ ਇਸ ਕੰਮ ਨੂੰ ਵਧਾ ਕੇ ਮਟੌਰ ਤੱਕ ਇਸ ਪਾਈਪ ਲਾਈਨ ਦਾ ਕੰਮ ਮੁਕੰਮਲ ਕਰਵਾਏ। ਉਹਨਾਂ ਕਿਹਾ ਕਿ ਜੇਕਰ ਸਰਵਿਸ ਲਾਈਨਾਂ ਦੀ ਜਾਣਕਾਰੀ ਲੈਣੀ ਹੈ ਤਾਂ ਇਹ ਜਾਣਕਾਰੀ ਨਗਰ ਨਿਗਮ ਗਮਾਡਾ ਨੂੰ ਆਸਾਨੀ ਨਾਲ ਮੁਹਈਆ ਕਰਵਾ ਸਕਦਾ ਹੈ।

ਸz. ਬੇਦੀ ਨੇ ਕਿਹਾ ਕਿ ਸੈਕਟਰ 71, ਮਟੌਰ, ਸੈਕਟਰ 70, ਫੇਜ਼ 3ਬੀ2 ਅਤੇ ਫੇਜ਼ 7 ਦੇ ਕੁਝ ਖ਼ੇਤਰਾਂ ਦਾ ਬਰਸਾਤ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਹਰ ਸਾਲ ਭਾਰੀ ਨੁਕਸਾਨ ਹੁੰਦਾ ਹੈ ਅਤੇ ਸਾਲ ਦਰ ਸਾਲ ਇਹ ਨੁਕਸਾਨ ਲਗਾਤਾਰ ਹੁੰਦਾ ਆ ਰਿਹਾ ਹੈ, ਜਿਸ ਤੋਂ ਬਚਾਅ ਲਈ ਇਹ ਪਾਈਪਲਾਈਨ ਅਤੇ ਜ਼ਰੂਰੀ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਅੱਜ ਉਹ ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਨੂੰ ਵੀ ਮਿਲੇ ਸਨ ਅਤੇ ਉਹਨਾਂ ਤੋਂ ਗਮਾਡਾ ਅਧਿਕਾਰੀਆਂ ਨਾਲ ਲਿਖਤੀ ਤੌਰ ਤੇ ਇਹ ਮਸਲਾ ਚੁੱਕਣ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਇਸ ਸੰਬੰਧੀ ਉਹ ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਨੁੰ ਵੀ ਮਿਲਣਗੇ ਅਤੇ ਇਸ ਮਸਲੇ ਨੂੰ ਆਪਣੇ ਪੱਧਰ ਤੇ ਹਲ ਕਰਨ ਦੀ ਮੰਗ ਕਰਣਗੇ।

ਉਹਨਾਂ ਕਿਹਾ ਕਿ ਹੁਣ ਜਦੋਂ ਕਿ ਗਮਾਡਾ ਅਤੇ ਨਗਰ ਨਿਗਮ ਨੇ ਸਰਵੇ ਵੀ ਕਰਵਾ ਲਿਆ ਹੈ ਅਤੇ ਲੈਵਲ ਵੀ ਮਿਲਦਾ ਹੈ ਤਾਂ ਇਹ ਕੰਮ ਥੋੜੇ ਪੈਸਿਆਂ ਵਿੱਚ ਕਰਵਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਨਗਰ ਨਿਗਮ ਵਲੋਂ ਪੂਰੇ ਸ਼ਹਿਰ ਵਿੱਚ ਪਾਣੀ ਦੀ ਨਿਕਾਸੀ ਦਾ ਜਿਹੜਾ ਸਰਵੇ ਕਰਵਾਇਆ ਅਤੇ ਮਾਡਲ ਬਣਵਾਇਆ ਹੈ ਉਸ ਵਿੱਚ ਵੀ ਇਹ ਤਜਵੀਜ਼ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਜੇਕਰ ਗਮਾਡਾ ਅਧਿਕਾਰੀ ਇਸ ਬੇਸਿਕ ਕੰਮ ਨੂੰ ਕਰਵਾਉਣ ਲਈ ਤਿਆਰ ਨਹੀਂ ਹੁੰਦੇ ਤਾਂ ਉਹ ਇਸ ਮਾਮਲੇ ਵਿੱਚ ਕਾਨੂੰਨੀ ਰਾਏ ਹਾਸਲ ਕਰਕੇ ਗਮਾਡਾ ਦੇ ਖਿਲਾਫ ਅਦਾਲਤੀ ਕਾਰਵਾਈ ਕਰਨ ਲਈ ਮਜਬੂਰ ਹੋਣਗੇ ਜਿਸ ਦੀ ਜਿੰਮੇਵਾਰੀ ਗਮਾਡਾ ਅਧਿਕਾਰੀਆਂ ਦੀ ਹੋਵੇਗੀ।

 

Continue Reading

Chandigarh

ਵਿਜੀਲੈਂਸ ਬਿਊਰੋ ਵੱਲੋਂ 20,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਕਾਬੂ

Published

on

By

 

ਚੰਡੀਗੜ੍ਹ, 11 ਦਸੰਬਰ (ਸ.ਬ.) ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕਿਲ੍ਹਾ ਲਾਲ ਸਿੰਘ ਵਿਖੇ ਤਾਇਨਾਤ ਪਟਵਾਰੀ ਸੁਰਜੀਤ ਸਿੰਘ ਨੂੰ 20000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਗੁਰਦਾਸਪੁਰ ਦੇ ਪਿੰਡ ਕਿਲ੍ਹਾ ਲਾਲ ਸਿੰਘ ਵਾਸੀ ਵਰਿੰਦਰ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਸੀ ਕਿ ਉਸਦੀ ਜ਼ਮੀਨ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਦੁਆਰਾ ਐਕਸਪ੍ਰੈਸ ਵੇਅ ਦੇ ਨਿਰਮਾਣ ਲਈ ਐਕੁਆਇਰ ਕੀਤੀ ਗਈ ਸੀ ਅਤੇ ਮੁਲਜ਼ਮ ਪਟਵਾਰੀ ਨੇ ਉਸਦੇ ਹੱਕ ਵਿੱਚ ਜ਼ਮੀਨ ਵਿੱਚ ਤਿੰਨ ਬੋਰਵੈਲ ਹੋਣ ਸਬੰਧੀ ਰਿਪੋਰਟ ਦੇਣ ਬਦਲੇ 20,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਹੈ।

ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਜਿਸ ਦੌਰਾਨ ਉਕਤ ਮੁਲਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 20,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਿਜੀਲੈਂਸ ਬਿਊਰੋ ਥਾਣਾ ਅੰਮ੍ਰਿਤਸਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਇਸ ਕੇਸ ਦੀ ਅਗਲੇਰੀ ਕਾਰਵਾਈ ਜਾਰੀ ਹੈ। ਮੁਲਜ਼ਮ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Continue Reading

Mohali

ਪਲਾਟਾਂ ਦੀਆਂ ਕੀਮਤਾਂ ਵਿੱਚ ਵਾਧੇ ਦੇ ਨੋਟਿਸ ਦੁਬਾਰਾ ਆਉਣ ਕਾਰਨ ਸੈੈਕਟਰ 76-80 ਦੇ ਵਸਨੀਕਾਂ ਵਿੱਚ ਰੋਸ

Published

on

By

 

ਐਸ ਏ ਐਸ ਨਗਰ, 11 ਦਸੰਬਰ (ਸ.ਬ.) ਸੈਕਟਰ 76 ਤੋਂ 80 ਦੇ ਵਸਨੀਕਾਂ ਨੂੰ ਪਲਾਟਾਂ ਦੀਆਂ ਕੀਮਤਾਂ ਵਿੱਚ ਵਾਧੇ ਦੇ ਨੋਟਿਸ ਦੁਬਾਰਾ ਆਉਣ ਕਾਰਨ ਸੈੈਕਟਰ 76-80 ਦੇ ਵਸਨੀਕਾਂ ਵਿੱਚ ਰੋਸ ਹੈ। ਇਸ ਸੰਬੰਧੀ ਵਸਨੀਕਾਂ ਦੀ ਜੱਥੇਬੰਦੀ ਦੇ ਪ੍ਰਧਾਨ ਹਰਦਿਆਲ ਚੰਦ ਬਡਬਰ ਦੀ ਪ੍ਰਧਾਨਗੀ ਵਿੱਚ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਸੈਕਟਰ 76 ਤੋਂ 80 ਦੇ ਵਸਨੀਕ ਵੱਡੀ ਗਿਣਤੀ ਵਿੰਚ ਸ਼ਾਮਿਲ ਹੋਏ।

ਮੀਟਿੰਗ ਦੌਰਾਨ ਮਿਉਂਸਪਲ ਕੌਂਸਲਰ ਸz. ਹਰਜੀਤ ਸਿੰਘ ਭੋਲੂ ਨੇ ਗਮਾਡਾ ਵੱਲੋਂ ਦੁਬਾਰਾ ਨੋਟਿਸ ਜਾਰੀ ਹੋਣ ਬਾਰੇ ਦੱਸਿਆ। ਉਹਨਾਂ ਕਿਹਾ ਕਿ ਗਮਾਡਾ ਵਲੋਂ ਐਂਟੀ ਇਨਹਾਸਮੈਟ ਕਮੇਟੀ ਨੂੰ ਗਮਾਡਾ ਵਾਲਿਆਂ ਨੇ ਵਿਸ਼ਵਾਸ ਦਿੱਤਾ ਸੀ ਕਿ ਇਹ ਨੋਟਿਸ ਹੁਣ ਨਹੀਂ ਆਉਣਗੇ ਪਰੰਤੂ ਗਮਾਡਾ ਵੱਲੋਂ ਨੋਟਿਸ ਦੁਆਰਾ ਆਉਣੇ ਸ਼ੁਰੂ ਹੋ ਗਏ। ਉਹਨਾਂ ਕਿਹਾ ਕਿ ਮਾਣਯੋਗ ਅਦਾਲਤ ਦੇ ਹੁਕਮਾਂ ਅਨੁਸਾਰ 4 ਦਸੰਬਰ 2024 ਨੂੰ ਗਮਾਡਾ ਦੇ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿੱਚ 76-80 ਦੇ ਨਿਵਾਸੀਆਂ ਵੱਲੋਂ ਪੇਸ਼ ਹੋਏ ਸੈਕਟਰ 80 ਦੇ ਵਕੀਲ ਸੁਰਿੰਦਰ ਪਾਲ ਸਿੰਘ ਚਾਹਲ ਨੇ ਗਮਾਡਾ ਅਧਿਕਾਰੀਆਂ ਅੱਗੇ ਆਪਣਾ ਪੱਖ ਰੱਖਿਆ ਸੀ।

ਮੀਟਿੰਗ ਦੌਰਾਨ ਵਕੀਲ ਸੁਰਿੰਦਰਪਾਲ ਸਿੰਘ ਚਾਹਲ ਅਤੇ ਵਕੀਲ ਰਮਨਦੀਪ ਸਿੰਘ ਬੱਲ (ਸੈਕਟਰ 79) ਨੇ ਗਮਾਡਾ ਨਾਲ ਹੋਈ ਚਾਰ ਦਸੰਬਰ ਦੀ ਮੀਟਿੰਗ ਸਬੰਧੀ ਵਿਸਥਾਰਪੂਰਨ ਜਾਣਕਰੀ ਦਿੱਤੀ ਅਤੇ ਆਪਣੇ ਵੱਲੋਂ ਰੱਖੇ ਪੱਖਾਂ ਬਾਰੇ ਵਸਨੀਕਾਂ ਨੂੰ ਦੱਸਿਆ। ਇਸ ਮੌਕੇ ਆਉਣ ਵਾਲੇ ਸਮੇਂ ਦੀ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਸ਼ਾਮਿਲ ਵਸਨੀਕਾਂ ਨੇ ਸੁਝਾਅ ਦਿੱਤਾ ਕਿ ਸਾਨੂੰ ਇਨਹਾਸਮੈਂਟ ਪ੍ਰਤੀ ਕਾਨੂੰਨੀ ਕਾਰਵਾਈ ਦੇ ਨਾਲ ਨਾਲ ਸੰਘਰਸ਼ ਕਰਨ ਦੀ ਵੀ ਸਖਤ ਲੋੜ ਹੈ। ਜਿਸ ਨੂੰ ਸਾਰੇ ਵਸਨੀਕਾਂ ਨੇ ਸਰਬ ਸੰਮਤੀ ਨਾਲ ਪ੍ਰਵਾਨ ਕਰ ਲਿਆ।

ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਨਵਜੋਤ ਸਿੰਘ ਬਾਛਲ, ਕਾਮਰੇਡ ਮੇਜਰ ਸਿੰਘ, ਸੁਰਿੰਦਰ ਸਿੰਘ ਕੰਗ, ਜਰਨੈਲ ਸਿੰਘ, ਜਗਜੀਤ ਸਿੰਘ, ਵਿਜੇ ਕੁਮਾਰ ਮੌਗਾ, ਲਖਵੀਰ ਸਿੰਘ, ਕਰਨਵੀਰ ਸਿੰਘ ਔਲਖ, ਭਗਵੰਤ ਸਿੰਘ, ਬਲਵੰਤ ਰਾਏ, ਜੋਗਾ ਸਿੰਘ, ਮੁਕੇਸ਼ ਕੁਮਾਰ ਅਤੇ ਐਮ ਪੀ ਸਿੰਘ ਅਤੇ ਹੋਰ ਪਤਵੰਤੇ ਸੱਜਣ ਤੇ ਆਗੂ ਹਾਜ਼ਰ ਸਨ।

Continue Reading

Latest News

Trending