Connect with us

Punjab

ਸਰਹੱਦ ਤੇ ਮੁੜ ਦਿਸਿਆ ਪਾਕਿਸਤਾਨੀ ਡਰੋਨ, ਬੀ ਐਸ ਐਫ਼ ਦੇ ਜਵਾਨਾਂ ਨੇ ਕੀਤੀ ਫਾਇਰਿੰਗ

Published

on

 

ਡੇਰਾ ਬਾਬਾ ਨਾਨਕ, 11 ਦਸੰਬਰ (ਸ.ਬ.) ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀ ਐਸ ਐਫ ਦੀ 113 ਬਟਾਲੀਅਨ ਦੀ ਬੀਓਪੀ ਆਬਾਦ ਤੇ ਤਾਇਨਾਤ ਬੀਐਸਐਫ਼ ਜਵਾਨਾਂ ਵਲੋਂ ਬੀਤੀ ਰਾਤ ਕੌਮਾਂਤਰੀ ਸਰਹੱਦ ਰਾਹੀਂ ਭਾਰਤੀ ਖੇਤਰ ਵਿੱਚ ਪ੍ਰਵੇਸ਼ ਹੋ ਰਹੇ ਪਾਕਿਸਤਾਨ ਡਰੋਨ ਤੇ ਫਾਇਰਿੰਗ ਕੀਤੀ ਗਈ। ਜਾਣਕਾਰੀ ਅਨੁਸਾਰ ਬੀਤੀ ਰਾਤ 8:30 ਦੇ ਕਰੀਬ ਸਰਹੱਦ ਤੇ ਚੌਕਸ ਬੀਐਸਐਫ ਦੀ ਬੀਓਪੀ ਆਬਾਦ ਦੇ ਜਵਾਨਾਂ ਰਾਤ ਵੇਲੇ ਆਸਮਾਨ ਵਿੱਚ ਭਾਰਤੀ ਸੀਮਾ ਤੇ ਪਾਕਿਸਤਾਨੀ ਡਰੋਨ ਨੂੰ ਵੇਖਿਆ। ਜਿੱਥੇ ਡਿਊਟੀ ਤੇ ਚੌਕਸ ਜਵਾਨਾਂ ਵੱਲੋਂ 3 ਦੇ ਕਰੀਬ ਫਾਇਰ ਤੇ 1 ਰੌਸ਼ਨੀ ਬੰਬ ਚਲਾਇਆ ਗਿਆ। ਡਰੋਨ ਐਕਟੀਵਿਟੀ ਦੀ ਖ਼ਬਰ ਸੁਣਦਿਆਂ ਹੀ ਬੀਐਸਐਫ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ। ਬੀਐਸਐਫ ਦੀ 113 ਬਟਾਲੀਅਨ ਦੇ ਅਧਿਕਾਰੀਆਂ ਅਤੇ ਜਵਾਨਾਂ ਤੋਂ ਇਲਾਵਾ ਪੁਲੀਸ ਵੱਲੋਂ ਸੰਬੰਧਤ ਏਰੀਏ ਵਿੱਚ ਪਹੁੰਚ ਕੇ ਸਰਚ ਅਭਿਆਨ ਚਲਾਇਆ ਹੋਇਆ ਹੈ। ਜ਼ਿਕਰਯੋਗ ਹੈ ਕਿ ਆਬਾਦ ਪੋਸਟ ਦੇ ਪਿਛਲੇ ਬੀਤੀ ਰਾਤ ਬੀਐਸਐਫ ਦੇ ਜਵਾਨਾਂ ਵੱਲੋਂ ਪਾਕਿਸਤਾਨ ਵਾਲੇ ਪਾਸੇ ਤੋਂ ਆਏ ਡਰੋਨ ਤੇ ਫਾਇਰ ਕੀਤੀ ਸੀ ਆਪਕੇ ਬਾਅਦ ਵਿੱਚ ਦੋ ਨੌਜਵਾਨਾਂ ਨੂੰ ਹੈਰੋਇਨ ਦੇ ਪੈਕਟ ਸਮੇਤ ਕਾਬੂ ਕੀਤਾ ਗਿਆ ਸੀ।

 

Continue Reading

Mohali

ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਠੋਸ ਉਪਰਾਲੇ ਕਰ ਰਹੀ ਹੈ ਸਰਕਾਰ : ਕੁਲਵੰਤ ਸਿੰਘ

Published

on

By

 

ਓਪਨ ਕਲੱਬ ਦੀਆਂ ਟੀਮਾਂ ਦੇ ਮੁਕਾਬਲੇ ਵਿੱਚ ਮੌਲੀ ਬੈਦਵਾਨ ਨੇ ਪਹਿਲਾ ਅਤੇ ਕੁੰਬੜਾ ਨੇ ਪ੍ਰਾਪਤ ਕੀਤਾ ਦੂਸਰਾ ਸਥਾਨ

ਐਸ ਏ ਐਸ ਨਗਰ, 27 ਫਰਵਰੀ (ਸ.ਬ.) ਹਲਕਾ ਮੁਹਾਲੀ ਦੇ ਵਿਧਾਇਕ ਸz. ਕੁਲਵੰਤ ਸਿੰਘ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕੀਤੇ ਜਾਣ ਦੇ ਲਈ ਲਗਾਤਾਰ ਠੋਸ ਉਪਰਾਲੇ ਕਰ ਰਹੀ ਹੈ। ਸ਼ਹੀਦ ਭਗਤ ਸਿੰਘ ਸਪੋਰਟਸ ਅਤੇ ਵੈਲਫੇਅਰ ਕਲੱਬ ਮੁਹਾਲੀ ਵਲੋਂ ਸਥਾਨਕ ਸੈਕਟਰ 79 ਵਿੱਚ ਐਮਟੀ ਸਕੂਲ ਨੇੜੇ ਕਰਵਾਏ 6ਵੇਂ ਕਬੱਡੀ ਕੱਪ ਦੇ ਇਨਾਮ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਸਰਕਾਰ ਦੇ ਇਹਨਾਂ ਯਤਨਾਂ ਦਾ ਹੀ ਨਤੀਜਾ ਹੈ ਕਿ ਅੱਜ ਪੰਜਾਬ ਵਿੱਚ ਵੱਡੀ ਗਿਣਤੀ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚੋਂ ਨਿਕਲ ਕੇ ਖੇਡ ਮੈਦਾਨ ਵਿੱਚ ਜਾਣਾ ਪਸੰਦ ਕਰ ਰਹੇ ਹਨ।

ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਖੇਡਾਂ ਦੇ ਮਾਮਲੇ ਵਿੱਚ ਸਮੂਹ ਮੰਤਰੀਆਂ ਅਤੇ ਵਿਧਾਇਕਾਂ ਨੂੰ ਸਪਸ਼ਟ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ ਪੰਜਾਬ ਵਿੱਚ ਨੌਜਵਾਨ ਪੀੜੀ ਨੂੰ ਰੁਲਣ ਤੋਂ ਬਚਾਉਣ ਦੇ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਲਈ ਜਿੱਥੇ ਖਿਡਾਰੀਆਂ ਨੂੰ ਖੇਡ ਕਿੱਟਾਂ ਜਾਂ ਖੇਡਾਂ ਨਾਲ ਸੰਬੰਧਿਤ ਕੋਈ ਵੀ ਹੋਰ ਸਮਾਨ ਤੁਰੰਤ ਮੁਹਈਆ ਕਰਵਾਇਆ ਜਾਵੇ ਉੱਥੇ ਖੇਡ ਮੇਲਿਆਂ ਦਾ ਆਯੋਜਨ ਲਗਾਤਾਰ ਕਰਵਾਇਆ ਜਾਵੇ। ਉਹਨਾਂ ਕਿਹਾ ਕਿ ਕਲੱਬ ਦੇ ਪ੍ਰਬੰਧਕਾਂ ਭੁਪਿੰਦਰ ਸਿੰਘ ਭਿੰਦਾ ਅਤੇ ਹਰਮੇਸ਼ ਸਿੰਘ ਕੁੰਭੜਾ ਵਲੋਂ ਉਹਨਾਂ ਦੀ ਜੋ ਵੀ ਜਿੰਮੇਵਾਰੀ ਲਗਾਈ ਜਾਵੇਗੀ, ਉਸਨੂੰ ਉਹ ਪੂਰਾ ਕਰਣਗੇ।

ਕਬੱਡੀ ਕੱਪ ਬਾਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਕਬੱਡੀ ਕੋਚ ਨੇ ਦੱਸਿਆ ਇਸ ਕਬੱਡੀ ਕੱਪ ਦੌਰਾਨ ਕਬੱਡੀ 45 ਕਿਲੋ-55 ਕਿਲੋ ਫੈਡਰੇਸ਼ਨ ਦੀਆਂ ਟੀਮਾਂ ਤੇ ਓਪਨ ਕਲੱਬ ਦੇ ਮੈਚ ਕਰਵਾਏ ਗਏ। ਫੈਡਰੇਸ਼ਨ ਦੀਆਂ ਟੀਮਾਂ ਦਾ ਫਾਈਨਲ ਮੁਕਾਬਲਾ ਕੁੰਭੜਾ ਤੇ ਮੌਲੀ ਬੈਦਵਾਨ ਵਿੱਚ ਹੋਇਆ, ਜਿਸ ਵਿੱਚ ਮੌਲੀ ਬੈਦਵਾਨ ਦੀ ਟੀਮ ਪਹਿਲੇ ਅਤੇ ਕੁੰਭੜੇ ਦੀ ਟੀਮ ਦੂਸਰੇ ਸਥਾਨ ਤੇ ਰਹੀ। ਇਸ ਮੌਕੇ ਪਹਿਲੇ ਨੰਬਰ ਤੇ ਆਈ ਟੀਮ ਨੂੰ 31000 ਅਤੇ ਦੂਸਰੀ ਨੂੰ 21 ਹਜਾਰ ਰੁਪਏ ਦਿੱਤੇ ਗਏ। ਉਮਰਾਓ ਸਿੰਘ ਯੂ.ਕੇ. ਵਾਲਿਆਂ ਵਲੋਂ ਬੈਸਟ ਰੇਡਰ ਮੌਲੀ ਬੈਦਵਾਨ ਨੂੰ 2100 ਰੁਪਏ ਬੈਸਟ ਜਾਫੀ ਮੌਲੀ ਕਿੰਦਾ ਬੈਦਵਾਨ ਨੂੰ 2100 ਰੁਪਏ ਦਿੱਤੇ ਗਏ। ਉਹਨਾਂ ਦੱਸਿਆ ਕਿ ਆਲ ਓਪਨ ਮੁਕਾਬਲੇ ਵਿੱਚ ਪਹਿਲਾ ਸਥਾਨ ਜਿੱਤਣ ਵਾਲੀ ਮੌਲੀ ਬੈਦਵਾਨ ਦੀ ਟੀਮ ਨੂੰ ਇਕ ਲੱਖ ਰੁਪਏ ਅਤੇ ਦੂਜੇ ਨੰਬਰ ਤੇ ਆਈ ਮਨਾਣਾ ਦੀ ਟੀਮ 71 ਹਜਾਰ ਰੁਪਏ ਦਿੱਤੇ ਗਏ।

ਇਸ ਮੌਕੇ ਕਲੱਬ ਵੱਲੋਂ ਕੌਮਾਂਤਰੀ ਖਿਡਾਰੀ ਪੰਮਾ ਸੁਹਾਣਾ (ਜੋ ਪਿਛਲੇ ਸਾਲ ਸੜਕ ਦੁਰਘਟਨਾ ਵਿੱਚ ਅਕਾਲ ਚਲਾਣਾ ਕਰ ਗਿਆ ਸੀ) ਦੇ ਪਿਤਾ ਸਰਦਾਰ ਪਿਆਰਾ ਸਿੰਘ ਸੁਹਾਣਾ ਦਾ ਸਨਮਾਨ ਕੀਤਾ ਗਿਆ।

ਇਸ ਮੌਕੇ ਸਟੇਟ ਅਵਾਰਡੀ ਫੂਲਰਾਜ ਸਿੰਘ, ਪ੍ਰਿੰਸੀਪਲ ਅਮਰਜੀਤ ਸਿੰਘ, ਗੁਰਮਿੰਦਰ ਸਿੰਘ ਯੂ.ਐਸ.ਏ., ਅਮਰਾਓ ਸਿੰਘ ਯੂ. ਕੇ, ਕੁਲਦੀਪ ਸਿੰਘ ਸਮਾਨਾ, ਆਰ. ਪੀ. ਸ਼ਰਮਾ, ਪ੍ਰੇਮ ਸਿੰਘ ਲੰਬੜਦਾਰ ਸੁਹਾਨਾ, ਉਧਮ ਸਿੰਘ ਸੁਹਾਨਾ, ਹਰਪਾਲ ਸਿੰਘ ਚੰਨਾ, ਸੁਰਿੰਦਰ ਸਿੰਘ ਰੋਡਾ, ਮੱਖਣ ਸਿੰਘ ਕਜਹੇੜੀ, ਧੀਰਾ ਸੁਖਗੜ, ਪੀਰਾ ਮੌਲੀ, ਅਛਰਾ ਸਿੰਘ ਮੌਲੀ, ਗੱਬਰ ਮੌਲੀ, ਗੁਰਮੀਤ ਮੌਲੀ, ਜੱਸੂ ਮੌਲੀ, ਜਗਤਾਰ ਸਿੰਘ ਚਿੱਲਾ, ਡਾਕਟਰ ਬੀ. ਕੇ. ਗੋਇਲ, ਭਗਤ ਸਿੰਘ ਮੌਲੀ, ਰੋਡਾ ਮੌਲੀ, ਬਿੱਲੂ ਕੁੰਭੜਾ, ਮਾਸਟਰ ਹਰਬੰਸ ਸਿੰਘ, ਮਾਸਟਰ ਸਰਦੂਲ ਸਿੰਘ, ਪੋਪਾ ਮੌਲੀ, ਮੋਹਨ ਸਿੰਘ, ਹਰਬਿੰਦਰ ਸਿੰਘ ਸੈਣੀ, ਜਸਪਾਲ ਸਿੰਘ ਮਟੌਰ, ਰਣਦੀਪ ਸਿੰਘ ਮਟੌਰ, ਤਰਲੋਚਨ ਸਿੰਘ ਮਟੌਰ, ਮਨਦੀਪ ਸਿੰਘ ਮਟੌਰ, ਪਰਮਜੀਤ ਸਿੰਘ ਵਿੱਕੀ, ਸਵਰਨ ਸਿੰਘ ਮੁਹਾਲੀ, ਅਮਰੀਕ ਸਿੰਘ ਸਾਬਕਾ ਪੰਚ ਕੁੰਭੜਾ, ਮੇਜਰ ਸਿੰਘ ਕੁੰਭੜਾ, ਗੁਲਜ਼ਾਰ ਸਿੰਘ ਕੁੰਭੜਾ ਅਤੇ ਨੈਬ ਸਿੰਘ ਸਾਬਕਾ ਸਰਪੰਚ ਕੁੰਭੜਾ ਵੀ ਹਾਜ਼ਰ ਸਨ।

Continue Reading

Mohali

ਸਰਕਾਰੀ ਸਕੂਲ ਸ਼ੰਭੂ ਦੇ ਬੱਚਿਆਂ ਨੇ ਸਰਸ ਮੇਲੇ ਵਿੱਚ ਦਿੱਤੀ ਪੇਸ਼ਕਾਰੀ

Published

on

By

 

ਰਾਜਪੁਰਾ, 27 ਫਰਵਰੀ (ਜਤਿੰਦਰ ਲੱਕੀ) ਪਟਿਆਲਾ ਦੇ ਸ਼ੀਸ਼ ਮਹਿਲ ਵਿਖੇ ਪਿਛਲੇ ਦਿਨੀਂ ਹੋਏ ਖੇਤਰੀ ਸਰਸ ਮੇਲੇ 2025 ਦੌਰਾਨ ਸਰਕਾਰੀ ਐਲੀਮੈਂਟਰੀ ਸਕੂਲ ਸ਼ੰਭੂ ਕਲਾਂ ਦੀਆਂ ਪੰਜਵੀਂ ਜਮਾਤ ਦੀਆਂ ਵਿਦਿਆਰਥਣਾਂ ਰਮਨਦੀਪ ਕੌਰ, ਅਨੁਪ੍ਰੀਤ ਕੌਰ ਅਤੇ ਖੁਸ਼ਵਿੰਦਰ ਕੌਰ ਵਲੋਂ ਹੈੱਡ ਟੀਚਰ ਹਰਪ੍ਰੀਤ ਕੌਰ ਸ਼ੰਭੂ ਦੀ ਰਹਿਨੁਮਾਈ ਹੇਠ ਸਰਸ ਮੇਲਾ ਪਟਿਆਲਾ ਵਿਖੇ ਆਪਣੇ ਨਾਚ ਦੀ ਪੇਸ਼ਕਾਰੀ ਦਿੱਤੀ ਜਿਸਨੂੰ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ।

ਇਸ ਮੌਕੇ ਮੇਲੇ ਦੇ ਪ੍ਰਬੰਧਕਾਂ ਵਲੋਂ ਬਿਹਤਰ ਡਾਂਸ ਕਰਨ ਵਾਲੇ ਬੱਚਿਆਂ ਨੂੰ ਪ੍ਰਮਾਣ ਪੱਤਰ ਵੀ ਦਿੱਤੇ ਗਏ। ਬੱਚਿਆਂ ਇਸ ਸਰਸ ਮੇਲੇ ਦਾ ਖੂਬ ਆਨੰਦ ਲਿਆ ਗਿਆ ਅਤੇ ਆਪਣੇ ਟੀਚਰਾਂ ਨਾਲ ਜੰਮ ਕੇ ਮਸਤੀ ਕੀਤੀ ਗਈ।

 

Continue Reading

Chandigarh

ਪੀ ਜੀ ਆਈ ਦੀ ਨਵੀਂ ਓ ਪੀ ਡੀ ਸਾਹਮਣੇ ਮਾਸਿਕ ਲੰਗਰ ਲਗਾਇਆ

Published

on

By

 

 

ਚੰਡੀਗੜ੍ਹ, 27 ਫਰਵਰੀ (ਸ.ਬ.) ਮਾਂ ਅੰਨਪੂਰਣਾ ਸੇਵਾ ਸਮਿਤੀ ਮੁਹਾਲੀ ਵੱਲੋਂ ਪੀ.ਜੀ.ਆਈ. ਚੰਡੀਗੜ੍ਹ ਦੀ ਨਵੀਂ ਓ.ਪੀ.ਡੀ. ਦੇ ਗੇਟ ਨੰਬਰ 4 ਦੇ ਸਾਹਮਣੇ ਮਾਸਿਕ ਲੰਗਰ ਲਗਾਇਆ।

ਇਸ ਸੰਬੰਧੀ ਜਾਣਕਾਰੀ ਦਿੰਦਿਆ ਬ੍ਰਿਜਮੋਹਨ ਜੋਸ਼ੀ ਨੇ ਦੱਸਿਆ ਕਿ ਮਹਾਸ਼ਿਵਰਾਤਰੀ ਤਿਉਹਾਰ ਤੋਂ ਬਾਅਦ ਕਮੇਟੀ ਵਲੋਂ ਲੰਗਰ ਸੇਵਾ ਕੀਤੀ ਗਈ ਜਿਸ ਦੌਰਾਨ ਕੜ੍ਹੀ, ਚਾਵਲ, ਚਪਾਤੀ, ਹਲਵਾ ਅਤੇ ਬਰੇਡ ਦਾ ਲੰਗਰ ਵਰਤਾਇਤਆ ਗਿਆ।

ਉਹਨਾਂ ਦੱਸਿਆ ਕਿ ਲੰਗਰ ਸੇਵਾ ਵਿੱਚ ਟਰਾਈਸਿਟੀ ਤੋਂ ਵੱਖ ਵੱਖ ਸਥਾਨਾਂ ਦੇ ਭਗਤਾਂ ਦਾ ਸਹਿਯੋਗ ਲਗਾਤਾਰ ਜਾਰੀ ਹੈ ਅਤੇ ਚਪਾਤੀਆਂ ਦੀ ਸੇਵਾ ਭਗਤਾਂ ਨੇ ਆਪਣੇ ਘਰਾਂ ਤੋਂ ਬਣਾ ਕੇ ਕੀਤੀ।

ਲੰਗਰ ਸੇਵਾ ਵਿੱਚ ਅਨੀਤਾ ਜੋਸ਼ੀ, ਕੁਸੁਮ ਮਰਵਾਹਾ, ਸਰੋਜ ਬੱਬਰ, ਰਾਜ ਸਰੀਨ, ਸਨੇਹ ਲਤਾ ਗਰਗ, ਮੀਨੂ ਸ਼ਰਮਾ, ਸ਼ੀਤਲ ਸ਼ਰਮਾ, ਪੂਰਨਿਮਾ ਸ਼ਰਮਾ, ਲਕਸ਼ਮੀ ਸ਼ਰਮਾ, ਤ੍ਰਿਪਤਾ ਸ਼ਰਮਾ, ਨਿਰਮਲਾ ਦੇਵੀ, ਸੀਤਾ ਦੇਵੀ, ਸ਼ੀਸ਼ਪਾਲ ਗਰਗ, ਸਤੀਸ਼ ਕੁਮਾਰ, ਪੰਕਜ ਕੁਮਾਰ ਨੇ ਸਹਿਯੋਗ ਦਿੱਤਾ।

Continue Reading

Trending