Mohali
ਸੈਕਟਰ 71 ਵਿਖੇ ਤੀਜੇ ਗੁਲਦਾਉਦੀ ਮੇਲੇ ਦਾ ਆਯੋਜਨ 13 ਅਤੇ 14 ਨੂੰ
ਐਸ ਏ ਐਸ ਨਗਰ, 11 ਦਸੰਬਰ (ਪਵਨ ਰਾਵਤ) ਵਿਦਿਆ ਭਾਰਤੀ ਪੰਜਾਬ ਵੱਲੋਂ ਜਤਿੰਦਰ ਵੀਰ ਸਰਵ ਹਿੱਤਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 71 ਵਿਖੇ 13 ਅਤੇ 14 ਦਸੰਬਰ ਨੂੰ ਤੀਸਰਾ ਗੁਲਦਾਉਦੀ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਵਿੱਚ ਲੱਗਭੱਗ 200 ਕਿਸਮਾਂ ਦੀ ਗੁਲਦਾਉਦੀ ਦਾ ਪ੍ਰਦਰਸ਼ਨ ਕੀਤਾ ਜਾਵੇਗਾ।
ਇਸ ਸੰਬੰਧੀ ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦਿਆਂ ਵਿਦਿਆ ਭਾਰਤੀ ਪੰਜਾਬ ਦੇ ਮੀਤ ਪ੍ਰਧਾਨ ਸ੍ਰੀ ਸੁਭਾਸ਼ ਮਹਾਜਨ, ਸਕੂਲ ਦੀ ਵਾਤਾਵਰਨ ਕਮੇਟੀ ਦੇ ਕਨਵੀਨਰ ਸ੍ਰੀ ਅਨਿਲ ਮਿੱਤਲ ਅਤੇ ਵਾਤਾਵਰਨ ਪ੍ਰੇਮੀ ਸ੍ਰੀ ਉਮ ਪ੍ਰਕਾਸ਼ ਨੇ ਦੱਸਿਆ ਕਿ ਇਸ 2 ਦਿਨਾਂ ਗੁਲਦਾਉਦੀ ਸ਼ੋਅ ਦੌਰਾਨ ਵੱਖੋ ਵੱਖ ਬਲਾਕਾਂ ਵਿੱਚ ਗੁਲਦਾਉਦੀ ਨੂੰ ਰੱਖਿਆ ਜਾਵੇਗਾ। ਉਹਨਾਂ ਦੱਸਿਆ ਕਿ ਮੇਲੇ ਵਿੱਚ ਵੱਖੋ ਵੱਖ ਵਿਦਿਅਕ ਸੰਸਥਾਵਾਂ ਅਤੇ ਵਿਅਕਤੀਗਤ ਲੋਕ ਆਪਣੇ ਤਿਆਰ ਕੀਤੇ ਹੋਏ ਗੁਲਦਾਉਦੀ ਦੇ ਗਮਲੇ ਮੁਕਾਬਲੇ ਵਿੱਚ ਰੱਖਣਗੇ ਅਤੇ ਵੱਖੋ ਵੱਖ ਮੁਕਾਬਲਿਆਂ ਲਈ ਪਹਿਲਾ, ਦੂਜਾ ਅਤੇ ਤੀਜਾ ਇਨਾਮ ਦੇਣ ਦੇ ਨਾਲ ਨਾਲ ਹੌਂਸਲਾ ਵਧਾਉ ਇਨਾਮ ਵੀ ਦਿੱਤੇ ਜਾਣਗੇ।
ਉਹਨਾਂ ਦੱਸਿਆ ਕਿ ਗੁਲਦਾਉਦੀ ਦੇ ਵਿਅਕਤੀਗਤ ਮੁਕਾਬਲੇ ਵਿੱਚ ਪਹਿਲਾ ਇਨਾਮ 3100 ਰੁਪਏ, ਦੂਜਾ ਇਨਾਮ 2100 ਰੁਪਏ, ਤੀਜਾ 1100 ਰੁਪਏ ਅਤੇ 500-500 ਰੁਪਏ ਦੇ ਦੋ ਹੌਂਸਲਾ ਵਧਾਉ ਇਨਾਮ ਦਿੱਤੇ ਜਾਣਗੇ। ਸਮੂਹਿਕ ਗੁਲਦਾਉਦੀ ਗਮਲਿਆਂ ਦੇ ਪ੍ਰਦਰਸ਼ਨ ਵਿੱਚ ਪਹਿਲਾ ਇਨਾਮ 5100 ਰੁਪਏ, ਦੂਜਾ ਇਨਾਮ 3100 ਰੁਪਏ, ਤੀਜਾ ਇਨਾਮ 2100 ਰੁਪਏ ਦਾ ਹੋਵੇਗਾ। ਹੌਂਸਲਾ ਵਧਾਉ ਇਨਾਮ 1100-1100 ਰੁਪਏ ਦੇ ਹੋਣਗੇ। ਉਹਨਾਂ ਦੱਸਿਆ ਕਿ ਇਸ ਮੌਕੇ ਬੇਬੀ ਸ਼ੋਅ ਦੇ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ। ਇਸ ਵਿੱਚ ਤਿੰਨ ਤੋਂ ਲੈ ਕੇ ਪੰਜ ਸਾਲ ਦੇ ਬੱਚੇ ਭਾਗ ਲੈ ਸਕਣਗੇ। ਇਸ ਦੌਰਾਨ ਕੁਦਰਤ ਦੇ ਰੰਗ ਵਿਸ਼ੇ ਅਧੀਨ ਪੇਂਟਿੰਗ ਮੁਕਾਬਲੇ ਵੀ ਕਰਵਾਏ ਜਾਣਗੇ ਜਿਸ ਵਿੱਚ ਪਹਿਲਾ ਇਨਾਮ 3100 ਰੁਪਏ ਦੂਜਾ ਇਨਾਮ 2100 ਰੁਪਏ ਅਤੇ ਤੀਜਾ ਇਨਾਮ 1100 ਰੁਪਏ ਅਤੇ 500-500 ਰੁਪਏ ਦੇ ਹੌਂਸਲਾ ਵਧਾਊ ਇਨਾਮ ਵੀ ਦਿੱਤੇ ਜਾਣਗੇ। ਮੇਲੇ ਦੌਰਾਨ ਸੈਕਟਰ 69 ਦੇ ਸੀਨੀਅਰ ਸਿਟੀਜ਼ਨ ਗਰੁੱਪ ਈਕੋ ਪਲਾਂਟੇਸ਼ਨ ਨੂੰ ਵਿਸ਼ੇਸ਼ ਤੌਰ ਤੇ ਸੱਦਾ ਦਿੱਤਾ ਜਾ ਰਿਹਾ ਹੈ ਜੋ ਕਿ ਪਾਰਕਾਂ ਅਤੇ ਸੜਕਾਂ ਦੇ ਆਲੇ ਦੁਆਲੇ ਹਰਿਆਲੀ ਨੂੰ ਉਤਸ਼ਾਹਿਤ ਕਰਨ ਲਈ ਹੰਭਲਾ ਮਾਰ ਰਹੇ ਹਨ।
Mohali
ਕੁੰਬੜਾ ਤੋਂ ਬਾਵਾ ਵਾਈਟ ਹਾਊਸ ਤੱਕ ਪਾਈ ਜਾ ਰਹੀ ਡਰੇਨ ਪਾਈਪ ਨੂੰ ਮਟੌਰ ਲਾਈਟਾਂ ਤੱਕ ਵਧਾਉਣ ਸੰਬੰਧੀ ਡਿਪਟੀ ਮੇਅਰ ਨੇ ਗਮਾਡਾ ਨੂੰ ਦਿੱਤਾ ਕਾਨੂੰਨੀ ਨੋਟਿਸ
ਬੇਸਿਕ ਕੰਮ ਕਰਵਾਉਣ ਦੀ ਜਿੰਮੇਵਾਰੀ ਗਮਾਡਾ ਦੀ, ਕੰਮ ਨਾ ਹੋਣ ਤੇ ਅਦਾਲਤ ਦਾ ਦਰਵਾਜ਼ਾ ਖੜਕਾਵਾਂਗੇ : ਕੁਲਜੀਤ ਸਿੰਘ ਬੇਦੀ
ਐਸ ਏ ਐਸ ਨਗਰ, 11 ਦਸੰਬਰ (ਸ.ਬ.) ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕੁੰਬੜਾ ਤੋਂ ਬਾਵਾ ਵਾਈਟ ਹਾਊਸ ਤੱਕ ਚੌੜੀ ਕੀਤੀ ਜਾ ਰਹੀ ਸੜਕ ਦੇ ਨਾਲ ਨਾਲ ਡਰੇਨੇਜ ਦੀ ਪਾਈ ਜਾ ਰਹੀ ਪਾਈਪ ਨੂੰ ਮਟੌਰ ਟਰੈਫਿਕ ਲਾਈਟਾਂ ਤੱਕ ਵਧਾਉਣ ਦੀ ਮੰਗ ਨੂੰ ਲੈ ਕੇ ਗਮਾਡਾ ਨੂੰ ਕਾਨੂੰਨੀ ਨੋਟਿਸ ਦਿੱਤਾ ਹੈ। ਇੱਥੇ ਜ਼ਿਕਰ ਯੋਗ ਹੈ ਕਿ ਇਸਤੋਂ ਪਹਿਲਾਂ ਡਿਪਟੀ ਮੇਅਰ ਵਲੋਂ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਪੱਤਰ ਲਿਖ ਕੇ ਇਹ ਪਾਈਪ ਲਾਈਨ ਮਟੌਰ ਲਾਈਟਾਂ ਤੱਕ ਪਾਉਣ ਦੀ ਮੰਗ ਕੀਤੀ ਸੀ ਅਤੇ ਇਸ ਤੋਂ ਬਾਅਦ ਗਮਾਡਾ ਨੇ ਇਸ ਦਾ ਸਰਵੇ ਵੀ ਕਰਵਾਇਆ ਸੀ ਪਰ ਗਮਾਡਾ ਅਧਿਕਾਰੀ ਇਸ ਕੰਮ ਨੂੰ ਕਰਨ ਤੋਂ ਮੁਨਕਰ ਹੋਣ ਕਾਰਨ ਉਹਨਾਂ ਵਲੋਂ ਗਮਾਡਾ ਨੂੰ ਕੰਮ ਨਾ ਹੋੋਣ ਤੇ ਅਦਾਲਤ ਵਿੱਚ ਜਾਣ ਸੰਬੰਧੀ ਕਾਨੂੰਨੀ ਨੋਟਿਸ ਦਿੱਤਾ ਹੈ।
ਨੋਟਿਸ ਵਿੱਚ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਗਮਾਡਾ ਅਧਿਕਾਰੀਆਂ ਨੇ ਉਹਨਾਂ ਨੂੰ ਦੱਸਿਆ ਹੈ ਕਿ ਇਸ ਸਰਵੇ ਅਨੁਸਾਰ ਲੈਵਲ ਬਿਲਕੁਲ ਠੀਕ ਪਾਇਆ ਗਿਆ ਹੈ ਅਤੇ ਇਹ ਪਾਈਪ ਲਾਈਨ ਮਟੌਰ ਲਾਈਟਾਂ ਤੱਕ ਬੜੇ ਘੱਟ ਪੈਸੇ ਖਰਚ ਕੇ ਪਾਈ ਜਾ ਸਕਦੀ ਹੈ ਪਰੰਤੂ ਗਮਾਡਾ ਵਲੋਂ ਇਹ ਪਾਈਪ ਪਾਉਣ ਤੋਂ ਨਾਂਹ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਗਮਾਡਾ ਅਧਿਕਾਰੀ ਅਨੁਸਾਰ ਗਮਾਡਾ ਨੇ ਇਹ ਪਾਈਪ ਨਾ ਪਾਉਣ ਦੀ ਵਜ੍ਹਾ ਇਹ ਦੱਸੀ ਹੈ ਕਿ ਨਗਰ ਨਿਗਮ ਦੀਆਂ ਹੋਰ ਸਰਵਿਸ ਲਾਈਨਾਂ ਇੱਥੇ ਪਈਆਂ ਹੋਈਆਂ ਹਨ ਜਿਨ੍ਹਾਂ ਦਾ ਗਮਾਡਾ ਨੂੰ ਪਤਾ ਨਹੀਂ ਹੈ ਪਰੰਤੂ ਗਮਾਡਾ ਦਾ ਇਹ ਤਰਕ ਕਿਸੇ ਵੀ ਪੱਖੋਂ ਜਾਇਜ਼ ਨਹੀਂ ਹੈ।
ਸz. ਬੇਦੀ ਨੇ ਕਿਹਾ ਕਿ ਇਹ ਬੁਨਿਆਦੀ ਢਾਂਚੇ ਦਾ ਕੰਮ ਹੈ ਜਿਹੜਾ ਗਮਾਡਾ ਨੇ ਹੀ ਕਰਨਾ ਹੁੰਦਾ ਹੈ ਅਤੇ ਜਿਸ ਤਰ੍ਹਾਂ ਕੁੰਬੜਾ ਤੋਂ ਬਾਬਾ ਵਾਈਟ ਹਾਊਸ ਤੱਕ ਸੜਕ ਚੌੜੀ ਕੀਤੀ ਜਾ ਰਹੀ ਹੈ ਅਤੇ ਡਰੇਨਜ ਪਾਈਪਾਂ ਪਾਈਆਂ ਜਾ ਰਹੀਆਂ ਹਨ। ਉਸੇ ਤਰ੍ਹਾਂ ਮਟੌਰ ਤੱਕ ਪਾਈਪ ਲਾਈਨ ਵਧਾ ਕੇ ਪਾਉਣ ਦਾ ਕੰਮ ਹੀ ਹੈ।
ਉਹਨਾਂ ਕਿਹਾ ਕਿ ਵੱਡੀ ਗੱਲ ਇਹ ਹੈ ਕਿ ਨਗਰ ਨਿਗਮ ਕੋਲ ਇਸ ਸਮੇਂ ਫੰਡ ਵੀ ਨਹੀਂ ਹਨ, ਇਸ ਲਈ ਗਮਾਡਾ ਚਲਦੇ ਕੰਮ ਦੌਰਾਨ ਹੀ ਇਸ ਕੰਮ ਨੂੰ ਵਧਾ ਕੇ ਮਟੌਰ ਤੱਕ ਇਸ ਪਾਈਪ ਲਾਈਨ ਦਾ ਕੰਮ ਮੁਕੰਮਲ ਕਰਵਾਏ। ਉਹਨਾਂ ਕਿਹਾ ਕਿ ਜੇਕਰ ਸਰਵਿਸ ਲਾਈਨਾਂ ਦੀ ਜਾਣਕਾਰੀ ਲੈਣੀ ਹੈ ਤਾਂ ਇਹ ਜਾਣਕਾਰੀ ਨਗਰ ਨਿਗਮ ਗਮਾਡਾ ਨੂੰ ਆਸਾਨੀ ਨਾਲ ਮੁਹਈਆ ਕਰਵਾ ਸਕਦਾ ਹੈ।
ਸz. ਬੇਦੀ ਨੇ ਕਿਹਾ ਕਿ ਸੈਕਟਰ 71, ਮਟੌਰ, ਸੈਕਟਰ 70, ਫੇਜ਼ 3ਬੀ2 ਅਤੇ ਫੇਜ਼ 7 ਦੇ ਕੁਝ ਖ਼ੇਤਰਾਂ ਦਾ ਬਰਸਾਤ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਹਰ ਸਾਲ ਭਾਰੀ ਨੁਕਸਾਨ ਹੁੰਦਾ ਹੈ ਅਤੇ ਸਾਲ ਦਰ ਸਾਲ ਇਹ ਨੁਕਸਾਨ ਲਗਾਤਾਰ ਹੁੰਦਾ ਆ ਰਿਹਾ ਹੈ, ਜਿਸ ਤੋਂ ਬਚਾਅ ਲਈ ਇਹ ਪਾਈਪਲਾਈਨ ਅਤੇ ਜ਼ਰੂਰੀ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਅੱਜ ਉਹ ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਨੂੰ ਵੀ ਮਿਲੇ ਸਨ ਅਤੇ ਉਹਨਾਂ ਤੋਂ ਗਮਾਡਾ ਅਧਿਕਾਰੀਆਂ ਨਾਲ ਲਿਖਤੀ ਤੌਰ ਤੇ ਇਹ ਮਸਲਾ ਚੁੱਕਣ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਇਸ ਸੰਬੰਧੀ ਉਹ ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਨੁੰ ਵੀ ਮਿਲਣਗੇ ਅਤੇ ਇਸ ਮਸਲੇ ਨੂੰ ਆਪਣੇ ਪੱਧਰ ਤੇ ਹਲ ਕਰਨ ਦੀ ਮੰਗ ਕਰਣਗੇ।
ਉਹਨਾਂ ਕਿਹਾ ਕਿ ਹੁਣ ਜਦੋਂ ਕਿ ਗਮਾਡਾ ਅਤੇ ਨਗਰ ਨਿਗਮ ਨੇ ਸਰਵੇ ਵੀ ਕਰਵਾ ਲਿਆ ਹੈ ਅਤੇ ਲੈਵਲ ਵੀ ਮਿਲਦਾ ਹੈ ਤਾਂ ਇਹ ਕੰਮ ਥੋੜੇ ਪੈਸਿਆਂ ਵਿੱਚ ਕਰਵਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਨਗਰ ਨਿਗਮ ਵਲੋਂ ਪੂਰੇ ਸ਼ਹਿਰ ਵਿੱਚ ਪਾਣੀ ਦੀ ਨਿਕਾਸੀ ਦਾ ਜਿਹੜਾ ਸਰਵੇ ਕਰਵਾਇਆ ਅਤੇ ਮਾਡਲ ਬਣਵਾਇਆ ਹੈ ਉਸ ਵਿੱਚ ਵੀ ਇਹ ਤਜਵੀਜ਼ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਜੇਕਰ ਗਮਾਡਾ ਅਧਿਕਾਰੀ ਇਸ ਬੇਸਿਕ ਕੰਮ ਨੂੰ ਕਰਵਾਉਣ ਲਈ ਤਿਆਰ ਨਹੀਂ ਹੁੰਦੇ ਤਾਂ ਉਹ ਇਸ ਮਾਮਲੇ ਵਿੱਚ ਕਾਨੂੰਨੀ ਰਾਏ ਹਾਸਲ ਕਰਕੇ ਗਮਾਡਾ ਦੇ ਖਿਲਾਫ ਅਦਾਲਤੀ ਕਾਰਵਾਈ ਕਰਨ ਲਈ ਮਜਬੂਰ ਹੋਣਗੇ ਜਿਸ ਦੀ ਜਿੰਮੇਵਾਰੀ ਗਮਾਡਾ ਅਧਿਕਾਰੀਆਂ ਦੀ ਹੋਵੇਗੀ।
Mohali
ਪਲਾਟਾਂ ਦੀਆਂ ਕੀਮਤਾਂ ਵਿੱਚ ਵਾਧੇ ਦੇ ਨੋਟਿਸ ਦੁਬਾਰਾ ਆਉਣ ਕਾਰਨ ਸੈੈਕਟਰ 76-80 ਦੇ ਵਸਨੀਕਾਂ ਵਿੱਚ ਰੋਸ
ਐਸ ਏ ਐਸ ਨਗਰ, 11 ਦਸੰਬਰ (ਸ.ਬ.) ਸੈਕਟਰ 76 ਤੋਂ 80 ਦੇ ਵਸਨੀਕਾਂ ਨੂੰ ਪਲਾਟਾਂ ਦੀਆਂ ਕੀਮਤਾਂ ਵਿੱਚ ਵਾਧੇ ਦੇ ਨੋਟਿਸ ਦੁਬਾਰਾ ਆਉਣ ਕਾਰਨ ਸੈੈਕਟਰ 76-80 ਦੇ ਵਸਨੀਕਾਂ ਵਿੱਚ ਰੋਸ ਹੈ। ਇਸ ਸੰਬੰਧੀ ਵਸਨੀਕਾਂ ਦੀ ਜੱਥੇਬੰਦੀ ਦੇ ਪ੍ਰਧਾਨ ਹਰਦਿਆਲ ਚੰਦ ਬਡਬਰ ਦੀ ਪ੍ਰਧਾਨਗੀ ਵਿੱਚ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਸੈਕਟਰ 76 ਤੋਂ 80 ਦੇ ਵਸਨੀਕ ਵੱਡੀ ਗਿਣਤੀ ਵਿੰਚ ਸ਼ਾਮਿਲ ਹੋਏ।
ਮੀਟਿੰਗ ਦੌਰਾਨ ਮਿਉਂਸਪਲ ਕੌਂਸਲਰ ਸz. ਹਰਜੀਤ ਸਿੰਘ ਭੋਲੂ ਨੇ ਗਮਾਡਾ ਵੱਲੋਂ ਦੁਬਾਰਾ ਨੋਟਿਸ ਜਾਰੀ ਹੋਣ ਬਾਰੇ ਦੱਸਿਆ। ਉਹਨਾਂ ਕਿਹਾ ਕਿ ਗਮਾਡਾ ਵਲੋਂ ਐਂਟੀ ਇਨਹਾਸਮੈਟ ਕਮੇਟੀ ਨੂੰ ਗਮਾਡਾ ਵਾਲਿਆਂ ਨੇ ਵਿਸ਼ਵਾਸ ਦਿੱਤਾ ਸੀ ਕਿ ਇਹ ਨੋਟਿਸ ਹੁਣ ਨਹੀਂ ਆਉਣਗੇ ਪਰੰਤੂ ਗਮਾਡਾ ਵੱਲੋਂ ਨੋਟਿਸ ਦੁਆਰਾ ਆਉਣੇ ਸ਼ੁਰੂ ਹੋ ਗਏ। ਉਹਨਾਂ ਕਿਹਾ ਕਿ ਮਾਣਯੋਗ ਅਦਾਲਤ ਦੇ ਹੁਕਮਾਂ ਅਨੁਸਾਰ 4 ਦਸੰਬਰ 2024 ਨੂੰ ਗਮਾਡਾ ਦੇ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿੱਚ 76-80 ਦੇ ਨਿਵਾਸੀਆਂ ਵੱਲੋਂ ਪੇਸ਼ ਹੋਏ ਸੈਕਟਰ 80 ਦੇ ਵਕੀਲ ਸੁਰਿੰਦਰ ਪਾਲ ਸਿੰਘ ਚਾਹਲ ਨੇ ਗਮਾਡਾ ਅਧਿਕਾਰੀਆਂ ਅੱਗੇ ਆਪਣਾ ਪੱਖ ਰੱਖਿਆ ਸੀ।
ਮੀਟਿੰਗ ਦੌਰਾਨ ਵਕੀਲ ਸੁਰਿੰਦਰਪਾਲ ਸਿੰਘ ਚਾਹਲ ਅਤੇ ਵਕੀਲ ਰਮਨਦੀਪ ਸਿੰਘ ਬੱਲ (ਸੈਕਟਰ 79) ਨੇ ਗਮਾਡਾ ਨਾਲ ਹੋਈ ਚਾਰ ਦਸੰਬਰ ਦੀ ਮੀਟਿੰਗ ਸਬੰਧੀ ਵਿਸਥਾਰਪੂਰਨ ਜਾਣਕਰੀ ਦਿੱਤੀ ਅਤੇ ਆਪਣੇ ਵੱਲੋਂ ਰੱਖੇ ਪੱਖਾਂ ਬਾਰੇ ਵਸਨੀਕਾਂ ਨੂੰ ਦੱਸਿਆ। ਇਸ ਮੌਕੇ ਆਉਣ ਵਾਲੇ ਸਮੇਂ ਦੀ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਸ਼ਾਮਿਲ ਵਸਨੀਕਾਂ ਨੇ ਸੁਝਾਅ ਦਿੱਤਾ ਕਿ ਸਾਨੂੰ ਇਨਹਾਸਮੈਂਟ ਪ੍ਰਤੀ ਕਾਨੂੰਨੀ ਕਾਰਵਾਈ ਦੇ ਨਾਲ ਨਾਲ ਸੰਘਰਸ਼ ਕਰਨ ਦੀ ਵੀ ਸਖਤ ਲੋੜ ਹੈ। ਜਿਸ ਨੂੰ ਸਾਰੇ ਵਸਨੀਕਾਂ ਨੇ ਸਰਬ ਸੰਮਤੀ ਨਾਲ ਪ੍ਰਵਾਨ ਕਰ ਲਿਆ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਨਵਜੋਤ ਸਿੰਘ ਬਾਛਲ, ਕਾਮਰੇਡ ਮੇਜਰ ਸਿੰਘ, ਸੁਰਿੰਦਰ ਸਿੰਘ ਕੰਗ, ਜਰਨੈਲ ਸਿੰਘ, ਜਗਜੀਤ ਸਿੰਘ, ਵਿਜੇ ਕੁਮਾਰ ਮੌਗਾ, ਲਖਵੀਰ ਸਿੰਘ, ਕਰਨਵੀਰ ਸਿੰਘ ਔਲਖ, ਭਗਵੰਤ ਸਿੰਘ, ਬਲਵੰਤ ਰਾਏ, ਜੋਗਾ ਸਿੰਘ, ਮੁਕੇਸ਼ ਕੁਮਾਰ ਅਤੇ ਐਮ ਪੀ ਸਿੰਘ ਅਤੇ ਹੋਰ ਪਤਵੰਤੇ ਸੱਜਣ ਤੇ ਆਗੂ ਹਾਜ਼ਰ ਸਨ।
Mohali
ਨੋਬਲ ਪੁਰਸਕਾਰ ਸਮਾਰੋਹ ਦਾ ਸਵਾਂਗ ਸਮਾਗਮ ਆਯੋਜਿਤ ਕੀਤਾ
ਐਸ ਏ ਐਸ ਨਗਰ, 11 ਦਸੰਬਰ (ਸ.ਬ.) ਅੰਬੇਦਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਮੁਹਾਲੀ ਵਿਖੇ ਬਾਇਓਕੈਮਿਸਟਰੀ ਵਿਭਾਗ ਵੱਲੋਂ ਡਾ. ਸ਼ਾਲਿਨੀ ਦੀ ਅਗਵਾਈ ਵਿੱਚ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਪ੍ਰੇਰਨਾ ਦੇਣ ਲਈ ਵਿਗਿਆਨਕ ਖੋਜ, ਸੱਭਿਆਚਾਰਕ ਪਰੰਪਰਾਵਾਂ ਅਤੇ ਵਿਸ਼ਵ ਮਾਨਵਤਾਵਾਦੀ ਕਦਰਾਂ-ਕੀਮਤਾਂ ਨੂੰ ਜੋੜਦੇ ਹੋਏ, ਨੋਬਲ ਪੁਰਸਕਾਰ ਸਮਾਰੋਹ ਦਾ ਇੱਕ ਸਿਮੂਲੇਸ਼ਨ (ਸਵਾਂਗ) ਸਮਾਗਮ ਆਯੋਜਿਤ ਕੀਤਾ ਗਿਆ।
ਸਮਾਗਮ ਦੌਰਾਨ 2024 ਦੇ ਫਿਜ਼ੀਓਲੋਜੀ ਅਤੇ ਮੈਡੀਸਨ ਦੇ ਨੋਬਲ ਪੁਰਸਕਾਰ ਤੇ ਚਰਚਾ ਕੀਤੀ ਗਈ, ਜੋ ਵਿਕਟਰ ਐਂਬਰੋਸ ਅਤੇ ਗੈਰੀ ਰੁਵਕੁਨ ਨੂੰ ਮਾਈਕ੍ਰੋ ਆਰ ਐਨ ਏ ਦੀ ਖੋਜ ਅਤੇ ਜੀਨ ਰੈਗੂਲੇਸ਼ਨ ਵਿੱਚ ਇਸਦੀ ਪਰਿਵਰਤਨਸ਼ੀਲ ਭੂਮਿਕਾ ਲਈ ਦਿੱਤਾ ਗਿਆ ਸੀ। ਮਾਈਕਰੋ ਆਰ ਐਨ ਏ, ਛੋਟੇ ਗੈਰ-ਕੋਡਿੰਗ ਆਰ ਐਨ ਏ ਅਣੂ, ਜੀਨ ਸਮੀਕਰਨ ਨੂੰ ਨਿਯੰਤ੍ਰਿਤ ਕਰਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਇਸ ਮੌਕੇ ਡਾ. ਸੁਚੇਤ ਨੇ ਅਣੂ ਜੀਵ-ਵਿਗਿਆਨ ਦੇ ਦੱਸਿਆ ਕਿ ਕਿਵੇਂ ਜੈਨੇਟਿਕ ਜਾਣਕਾਰੀ ਡੀ ਐਨ ਏ ਤੋਂ ਆਰ ਐਨ ਏ ਤੋਂ ਪ੍ਰੋਟੀਨ ਤੱਕ ਜਾਂਦੀ ਹੈ। ਉਨ੍ਹਾਂ ਨੇ ਮਾਈਕ੍ਰੋ ਆਰ ਐਨ ਏ ਦੀ ਧਾਰਨਾ ਨੂੰ ਏਕੀਕ੍ਰਿਤ ਕਰਕੇ ਮੈਸੇਂਜਰ ਆਰ ਐਨ ਏ ਨਾਲ ਜੋੜ ਕੇ ਇਸ ਪ੍ਰਵਾਹ ਨੂੰ ਰੋਕਣ ਤੇ ਪ੍ਰੋਟੀਨ ਸੰਸਲੇਸ਼ਣ ਨੂੰ ਨਿਯਮਤ ਕਰਨ ਵਿੱਚ ਇਸਦੀ ਭੂਮਿਕਾ ਦੀ ਵਿਆਖਿਆ ਕੀਤੀ।
ਇਸ ਮੌਕੇ ਡਾ. ਦੀਪਕ ਕੌਲ, ਡਾ. ਬਲਦੀਪ ਅਤੇ ਡਾ. ਵੀਨਾ ਧਵਨ ਨੇ ਮਾਈਕ੍ਰੋ ਆਰ ਐਨ ਏ ਦੀ ਅਣੂ ਵਿਧੀ ਬਾਰੇ ਜਾਣਕਾਰੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਵਿਦਿਆਰਥੀ ਨਵਦੀਪ ਵਲੋਂ ਪੇਪਰ ਕ੍ਰੇਨਾਂ ਦੀ ਗੁੰਝਲਦਾਰ ਓਰੀਗਾਮੀ ਪੇਸ਼ਕਾਰੀ ਦਿੱਤੀ ਗਈ।
ਕਾਲੇਜ ਦੀ ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਨੇ ਬਾਇਓਕੈਮਿਸਟਰੀ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪ੍ਰੋਗਰਾਮ ਮਹੱਤਵਪੂਰਨ ਵਿਗਿਆਨਕ ਪ੍ਰਾਪਤੀਆਂ ਦਾ ਸਨਮਾਨ ਕਰਦਾ ਹੈ ਅਤੇ ਸਗੋਂ ਸਾਡੇ ਵਿਦਿਆਰਥੀਆਂ ਨੂੰ ਨਵੀਨਤਾ ਅਤੇ ਉੱਤਮਤਾ ਨੂੰ ਅੱਗੇ ਵਧਾਉਣ ਲਈ ਸਿੱਖਿਅਤ ਅਤੇ ਪ੍ਰੇਰਿਤ ਵੀ ਕਰਦਾ ਹੈ।
-
Mohali2 months ago
ਪਿੰਡ ਮੌਲੀ ਵੈਦਵਾਨ ਦੇ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਕਾਪੀ ਤੇ ਪੈਨਸਲਾਂ ਵੰਡੀਆਂ
-
Mohali2 months ago
ਰਾਜ ਪੱਧਰੀ ਕ੍ਰਿਕਟ ਮੁਕਾਬਲਿਆਂ ਦੌਰਾਨ ਐਸ ਏ ਐਸ ਨਗਰ ਦੀ ਟੀਮ ਵੱਲੋਂ ਜੇਤੂ ਸ਼ੁਰੂਆਤ
-
Mohali2 months ago
ਫੈਂਸ ਨਾਲ ਰੂਬਰੂ ਹੋਏ ਸੂਫੀ ਗਾਇਕ ਸਤਿੰਦਰ ਸਰਤਾਜ
-
Mohali2 months ago
29 ਅਕਤੂਬਰ ਤੋਂ ਸ਼ੁਰੂ ਹੋਵੇਗਾ ਵੋਟਰ ਸੂਚੀਆਂ ਦੀ ਸਪੈਸ਼ਲ ਸੁਧਾਈ ਸੰਬੰਧੀ ਪ੍ਰੋਗਰਾਮ
-
Horscope2 months ago
ਇਸ ਹਫਤੇ ਦਾ ਤੁਹਾਡਾ ਰਾਸ਼ੀਫਲ
-
Mohali2 months ago
ਜ਼ਿਲ੍ਹਾ ਜਿਮਨਾਸਟਿਕ ਮੁਕਾਬਲਿਆਂ ਵਿੱਚ ਲਾਰੈਂਸ ਸਕੂਲ ਦੇ ਵਿਦਿਆਰਥੀ ਚਮਕੇ
-
Chandigarh1 month ago
ਭਾਰਤ ਭਰ ਵਿੱਚ ਹਰ ਸਾਲ ਸਾਮ੍ਹਣੇ ਆਉਂਦੇ ਹਨ 1.5 ਤੋਂ 2 ਮਿਲੀਅਨ ਨਵੇਂ ਬ੍ਰੇਨ ਸਟ੍ਰੋਕ ਦੇ ਮਾਮਲੇ: ਡਾ. ਵਿਨੀਤ ਸੱਗਰ
-
Punjab2 months ago
ਮਾਲ ਗੱਡੀ ਦੇ ਤੇਲ ਟੈਂਕਰ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ