Connect with us

International

ਰਨਵੇ ਦੀ ਬਜਾਏ ਸੜਕ ਤੇ ਉਤਰਿਆ ਜਹਾਜ਼, ਲੈਂਡਿੰਗ ਦੌਰਾਨ ਹੋਏ ਦੋ ਟੋਟੇ

Published

on

 

ਆਸਟਿਨ, 12 ਦਸੰਬਰ (ਸ.ਬ.) ਅਮਰੀਕਾ ਦੇ ਟੈਕਸਾਸ ਸੂਬੇ ਦੇ ਵਿਕਟੋਰੀਆ ਵਿੱਚ ਇਕ ਛੋਟੇ ਜਹਾਜ਼ ਦੇ ਸੜਕ ਤੇ ਉਤਰਨ ਕਾਰਨ 3 ਕਾਰਾਂ ਦੀ ਟੱਕਰ ਹੋ ਗਈ। ਇਸ ਹਾਦਸੇ ਵਿਚ 4 ਲੋਕ ਜ਼ਖਮੀ ਹੋ ਗਏ। ਸਥਾਨਕ ਪੁਲੀਸ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਸੜਕ ਤੇ ਲੈਂਡਿੰਗ ਤੋਂ ਬਾਅਦ ਜਹਾਜ਼ ਦੇ 2 ਟੁਕੜੇ ਹੋ ਗਏ, ਜਿਸ ਨਾਲ ਸੜਕ ਤੇ ਮਲਬਾ ਫੈਲ ਗਿਆ।

ਸਾਰੇ ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਵਿਕਟੋਰੀਆ ਪੁਲੀਸ ਵਿਭਾਗ ਦੇ ਉਪ ਪੁਲੀਸ ਮੁਖੀ ਐਲੀਨ ਮੋਯਾ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਸਥਿਤੀ ਹੋਰ ਖਰਾਬ ਨਹੀਂ ਹੋਈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੋ ਇੰਜਣ ਵਾਲਾ ਪਾਈਪਰ ਪੀ ਏ-31 ਜਹਾਜ਼ ਸੀ। ਹਾਦਸੇ ਦੇ ਸਮੇਂ ਜਹਾਜ਼ ਵਿੱਚ ਸਿਰਫ਼ ਪਾਇਲਟ ਹੀ ਮੌਜੂਦ ਸੀ। ਵਿਕਟੋਰੀਆ ਪੁਲਸ ਵਿਭਾਗ ਅਤੇ ਸੰਘੀ ਹਵਾਬਾਜ਼ੀ ਪ੍ਰਸ਼ਾਸਨ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਹਾਜ਼ ਨੇ ਵਿਕਟੋਰੀਆ ਖੇਤਰੀ ਹਵਾਈ ਅੱਡੇ ਤੋਂ ਬੀਤੇ ਦਿਨ ਸਵੇਰੇ 9:52 ਤੇ ਉਡਾਨ ਭਰੀ ਸੀ ਅਤੇ ਕਰੈਸ਼ ਹੋਣ ਤੋਂ ਪਹਿਲਾਂ ਲਗਭਗ 5 ਘੰਟੇ ਹਵਾ ਵਿੱਚ ਰਿਹਾ ਸੀ।

 

Continue Reading

International

ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਪੰਜਾਬੀ ਵਿਦਿਆਰਥਣ ਦੀ ਮੌਤ

Published

on

By

 

 

 

ੳਟਾਵਾ, 16 ਜਨਵਰੀ (ਸ.ਬ.) ਕੈਨੇਡਾ ਵਿੱਚ ਇਕ ਪੰਜਾਬਣ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਰੁਪਿੰਦਰ ਕੌਰ ਵਜੋਂ ਹੋਈ ਹੈ। ਜੋ ਕਿ ਜ਼ਿਲਾ ਤਰਨਤਾਰਨ ਦੇ ਪਿੰਡ ਬਹਾਦਰ ਨਗਰ ਦੀ ਰਹਿਣ ਵਾਲੀ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਕਰੀਬ 13 ਮਹੀਨੇ ਪਹਿਲਾਂ ਆਪਣੀ ਪੜ੍ਹਾਈ ਲਈ ਬਰੈਂਪਟਨ ਗਈ ਸੀ। ਜਿਥੇ ਬੀਤੀ ਕੱਲ੍ਹ ਉਸ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ।

Continue Reading

International

ਕੈਲੀਫੋਰਨੀਆ ਵਿੱਚ ਲੱਗੀ ਅੱਗ ਕਾਰਨ ਹੁਣ ਤੱਕ 24 ਵਿਅਕਤੀਆਂ ਦੀ ਮੌਤ

Published

on

By

 

 

ਕੈਲੀਫੋਰਨੀਆ, 13 ਜਨਵਰੀ (ਸ.ਬ.) ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਲੱਗੀ ਅੱਗ ਵਿੱਚ 24 ਵਿਅਕਤੀਆਂ ਦੀ ਮੌਤ ਹੋ ਗਈ ਹੈ। ਮਾਰੇ ਗਏ ਵਿਅਕਤੀਆਂ ਵਿੱਚ ਆਸਟ੍ਰੇਲੀਆਈ ਟੀਵੀ ਅਦਾਕਾਰ ਰੋਰੀ ਸਾਈਕਸ ਵੀ ਸ਼ਾਮਲ ਸੀ। ਪਿਛਲੇ 7 ਦਿਨਾਂ ਤੋਂ ਲੱਗੀ ਅੱਗ ਤੇ ਅਜੇ ਤਕ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਈਟਨ ਅਤੇ ਪੈਲੀਸੇਡਸ ਵਿੱਚ 16 ਵਿਅਕਤੀ ਲਾਪਤਾ ਵੀ ਹਨ।

ਬੀਤੇ ਦਿਨ ਲਾਸ ਏਂਜਲਸ ਵਿੱਚ ਹਵਾ ਦੀ ਗਤੀ ਥੋੜ੍ਹੀ ਘੱਟ ਗਈ। ਇਸ ਨਾਲ ਫਾਇਰਫਾਈਟਰਾਂ ਨੂੰ ਅੱਗ ਤੇ ਕਾਬੂ ਪਾਉਣ ਵਿੱਚ ਮਦਦ ਮਿਲੀ। ਹਾਲਾਂਕਿ, ਇੱਕ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਦੇਰ ਰਾਤ ਤਕ ਤੇਜ਼ ਹਵਾਵਾਂ ਵਾਪਸ ਆਉਣਗੀਆਂ। ਇਸ ਕਾਰਨ ਲਾਸ ਏਂਜਲਸ ਦੇ ਦੋ ਜੰਗਲਾਂ ਵਿੱਚ ਲੱਗੀ ਅੱਗ ਨੂੰ ਜਲਦੀ ਬੁਝਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ।

ਕਾਉਂਟੀ ਦੇ ਹਰ ਵਿਅਕਤੀ ਨੂੰ ਪਹਿਲਾਂ ਹੀ ਚੇਤਾਵਨੀ ਦੇ ਦਿੱਤੀ ਗਈ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਸਮੇਂ ਆਪਣੇ ਘਰ ਖ਼ਾਲੀ ਕਰਨ ਲਈ ਕਿਹਾ ਜਾ ਸਕਦਾ ਹੈ।

Continue Reading

International

ਕੈਲੀਫੋਰਨੀਆ ਵਿਚ ਅੱਗ ਨੇ ਮਚਾਈ ਤਬਾਹੀ, ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਈਆਂ ਸਿੱਖ ਸੰਸਥਾਵਾਂ

Published

on

By

 

 

 

ਕੈਲੀਫੋਰਨੀਆ, 11 ਜਨਵਰੀ (ਸ.ਬ.) ਕੈਲੀਫੋਰਨੀਆ ਦੇ ਜੰਗਲ ਨੂੰ ਲੱਗੀ ਅੱਗ ਵਲੋਂ ਮਚਾਈ ਵੱਡੀ ਤਬਾਹੀ ਦੇ ਦਰਮਿਆਨ ਸਿੱਖ ਸੰਸਥਾਵਾਂ ਮਦਦ ਲਈ ਅੱਗੇ ਆਈਆਂ ਹਨ। ਗੁਰੂ ਘਰਾਂ ਦੇ ਪ੍ਰਬੰਧਕ ਤੇ ਹੋਰ ਸਿੱਖ ਸੰਸਥਾਵਾਂ ਅੱਗ ਨਾਲ ਪ੍ਰਭਾਵਿਤ ਲੋਕਾਂ ਨੂੰ ਖਾਣ ਪੀਣ ਦੀਆਂ ਵਸਤਾਂ ਤੋਂ ਇਲਾਵਾ ਹੋਰ ਲੜੀਂਦਾ ਸਮਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।

ਇਨ੍ਹਾਂ ਸੰਸਥਾਵਾਂ ਤੇ ਗੁਰੂ ਘਰਾਂ ਵਿਚ ਪ੍ਰਮੁੱਖ ਤੌਰ ਤੇ ਖਾਲਸਾ ਏਡ, ਗੁਰਦੁਆਰਾ ਫਰੀਮਾਂਟ, ਗੁਰਦੁਆਰਾ ਯੂਬਾ ਸਿਟੀ,ਗੁਰਦੁਆਰਾ ਵੈਸਟ ਸੈਕਰਾਮੈਂਟੋ, ਗੁਰਦੁਆਰਾ ਬਰਾਡਸ਼ਾਅ ਸੈਕਰਾਮੈਂਟੋ, ਲਾਸ ਏਂਜਲਸ ਖੇਤਰ ਵਿਚਲੇ ਸਾਰੇ ਗੁਰੂ ਘਰ ਸ਼ਾਮਿਲ ਹਨ। ਜ਼ਿਕਰਯੋਗ ਹੈ ਕਿ ਅੱਗ ਬੁਝਾਊ ਅਮਲੇ ਨੂੰ ਕੁਝ ਹੱਦ ਤੱਕ ਅੱਗ ਬੁਝਾਉਣ ਵਿਚ ਸਫ਼ਲਤਾ ਮਿਲੀ ਹੈ ਪਰੰਤੂ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਖੇਤਰ ਵਿਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ, ਜਿਸ ਕਾਰਨ ਅੱਗ ਹੋਰ ਭੜਕ ਸਕਦੀ ਹੈ।

ਲਾਸ ਏਂਜਲਸ ਕਾਊਂਟੀ ਡਾਕਟਰੀ ਜਾਂਚ ਅਧਿਕਾਰੀਆਂ ਅਨੁਸਾਰ ਅੱਗ ਨਾਲ ਸੜ ਕੇ ਮਰਨ ਵਾਲਿਆਂ ਦੀ ਗਿਣਤੀ 11 ਹੋ ਗਈ ਹੈ, ਜਦ ਕਿ 56 ਵਰਗ ਮੀਲ ਵਿਚ ਫੈਲਿਆ 36000 ਏਕੜ ਜੰਗਲੀ ਰਕਬਾ ਸੜ ਕੇ ਸਵਾਹ ਹੋ ਗਿਆ ਹੈ।

Continue Reading

Latest News

Trending