National
ਅਤੁਲ ਸੁਭਾਸ਼ ਖੁਦਕੁਸ਼ੀ ਮਾਮਲੇ ਵਿੱਚ ਪੁਲੀਸ ਵੱਲੋਂ ਮ੍ਰਿਤਕ ਦੀ ਸੱਸ ਅਤੇ ਸਾਲਾ ਗ੍ਰਿਫਤਾਰ
ਬੰਗਲੁਰੂ, 13 ਦਸੰਬਰ (ਸ.ਬ.) ਸਹੁਰੇ ਪਰਿਵਾਰ ਵੱਲੋਂ ਕਥਿਤ 3 ਕਰੋੜ ਰੁਪਏ ਦੀ ਮੰਗ ਅਤੇ ਚੱਲ ਰਹੇ ਕੇਸਾਂ ਕਾਰਨ ਖੁਦਕੁਸ਼ੀ ਕਰਨ ਵਾਲੇ ਅਤੁਲ ਸੁਭਾਸ਼ ਦੀ ਸੱਸ ਅਤੇ ਸਾਲੇ ਨੂੰ ਕਰਨਾਟਕ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਅਤੁਲ ਸੁਭਾਸ਼ ਨੇ ਸੋਮਵਾਰ ਨੂੰ 40 ਪੰਨਿਆਂ ਦਾ ਇੱਕ ਸੁਸਾਇਡ ਨੋਟ ਅਤੇ 90 ਮਿੰਟ ਦਾ ਵੀਡੀਓ ਛੱਡ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਉਸਦੀ ਪਤਨੀ ਵੱਲੋਂ ਕਥਿਤ ਤੌਰ ਤੇ ਤਸ਼ੱਦਦ ਕੀਤਾ ਗਿਆ ਸੀ।
ਕਰਨਾਟਕ ਪੁਲੀਸ ਨੇ ਬੀਤੀ ਰਾਤ ਅਤੁਲ ਦੀ ਸੱਸ ਨਿਸ਼ਾ ਸਿੰਘਾਨੀਆ ਅਤੇ ਸਾਲੇ ਅਨੁਰਾਗ ਸਿੰਘਾਨੀਆ ਨੂੰ ਗ੍ਰਿਫਤਾਰ ਕੀਤਾ ਹੈ। ਹਾਲਾਂਕਿ ਅਤੁਲ ਦੀ ਪਤਨੀ ਨਿਕਿਤਾ ਸਿੰਘਾਨੀਆ ਫਰਾਰ ਹੈ ਅਤੇ ਪੁਲੀਸ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਨੂੰ ਉੱਤਰ ਪ੍ਰਦੇਸ਼ ਦੇ ਜੌਨਪੁਰ ਥਾਣਾ ਦੀ ਹੱਦ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਅਤੇ ਜੌਨਪੁਰ ਪੁਲੀਸ ਸਟੇਸ਼ਨ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਰਨਾਟਕ ਪੁਲੀਸ ਅਦਾਲਤ ਤੋਂ ਇਜਾਜ਼ਤ ਲੈ ਕੇ ਅੱਜ ਉਨ੍ਹਾਂ ਨੂੰ ਬੈਂਗਲੁਰੂ ਲੈ ਕੇ ਆਵੇਗੀ।
ਪੁਲੀਸ ਨੇ ਦੱਸਿਆ ਕਿ ਦੋਸ਼ੀ ਨੂੰ ਪਤਾ ਲੱਗਣ ਤੇ ਕਿ ਕਰਨਾਟਕ ਪੁਲੀਸ ਉਨ੍ਹਾਂ ਨੂੰ ਹਿਰਾਸਤ ਵਿੰਚ ਲੈਣ ਪਹੁੰਚ ਰਹੀ ਹੈ, ਦੋਸ਼ੀ ਨਿਸ਼ਾ ਸਿੰਘਾਨੀਆ ਅਤੇ ਅਨੁਰਾਗ ਸਿੰਘਾਨੀਆ ਨੇ ਆਪਣੇ ਘਰ ਨੂੰ ਤਾਲਾ ਲਗਾ ਕੇ ਆਪਣੇ ਘਰ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਉਧਰ ਪੁਲੀਸ ਨੇ ਮੁਲਜ਼ਮਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਅਤੇ ਉਨ੍ਹਾਂ ਨੂੰ ਆਸਪਾਸ ਤੋਂ ਕਾਬੂ ਕਰ ਲਿਆ।
ਅਤੁਲ ਸੁਭਾਸ਼ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਸੁਪਰੀਮ ਕੋਰਟ ਨੂੰ ਮੇਲ ਭੇਜ ਕੇ ਉਨ੍ਹਾਂ ਨੂੰ ਪਰੇਸ਼ਾਨ ਪਤੀਆਂ ਦੇ ਬਚਾਅ ਲਈ ਆਉਣ ਅਤੇ ਉਸ ਦੇ ਕੇਸ ਵਿੱਚ ਦੋਸ਼ੀ ਵਿਅਕਤੀਆਂ, ਉਸਦੀ ਪਤਨੀ, ਸੱਸ ਅਤੇ ਹੋਰਾਂ ਨੂੰ ਗ੍ਰਿਫਤਾਰ ਕਰਨ ਦੀ ਅਪੀਲ ਕੀਤੀ ਸੀ। ਅਤੁਲ ਸੁਭਾਸ਼ ਦੇ ਪਿੱਛੇ ਛੱਡੇ ਗਏ ਸੁਸਾਈਡ ਨੋਟ ਦੇ ਇੱਕ ਹਿੱਸੇ ਨੇ ਹੈਰਾਨ ਕਰਨ ਵਾਲੇ ਵੇਰਵਿਆਂ ਦਾ ਖੁਲਾਸਾ ਕਰਨ ਤੋਂ ਇਲਾਵਾ, ਉਸ ਦੀ ਇੱਛਾ ਪ੍ਰਗਟ ਕੀਤੀ ਕਿ ਜੇਕਰ ਉਸ ਨੂੰ ਤੰਗ ਕਰਨ ਵਾਲੇ ਦੋਸ਼ੀ ਨਾ ਪਾਏ ਗਏ ਤਾਂ ਅਦਾਲਤ ਦੇ ਬਾਹਰ ਇੱਕ ਗਟਰ ਵਿੱਚ ਉਸਦੀਆਂ ਅਸਥੀਆਂ ਵਹਾਈਆਂ ਜਾਣ।
ਉਸ ਦੁਆਰਾ ਛੱਡੇ ਗਏ ਨੋਟ ਵਿੱਚ ਲਿਖਿਆ ਹੈ ਕਿ ਜੇਕਰ ਅਦਾਲਤ ਇਹ ਫੈਸਲਾ ਕਰਦੀ ਹੈ ਕਿ ਭ੍ਰਿਸ਼ਟ ਜੱਜ ਅਤੇ ਮੇਰੀ ਪਤਨੀ ਅਤੇ ਹੋਰ ਤੰਗ ਕਰਨ ਵਾਲੇ ਦੋਸ਼ੀ ਨਹੀਂ ਹਨ, ਤਾਂ ਮੇਰੀ ਸੁਆਹ ਅਦਾਲਤ ਦੇ ਬਾਹਰ ਕਿਸੇ ਗਟਰ ਵਿੱਚ ਪਾ ਦਿਓ, ਉਦੋਂ ਤੱਕ ਮੇਰਾ ਅਸਥੀ ਵਿਸਰਜਨ ਨਾ ਕਰੋ ਜਦੋਂ ਤੱਕ ਮੇਰੇ ਸਤਾਉਣ ਵਾਲਿਆਂ ਨੂੰ ਸਜ਼ਾ ਨਹੀਂ ਮਿਲ ਜਾਂਦੀ।
ਹਾਲਾਂਕਿ, ਪਰਿਵਾਰ ਨੇ ਬੁੱਧਵਾਰ ਨੂੰ ਬੰਗਲੁਰੂ ਸ਼ਮਸ਼ਾਨਘਾਟ ਤੋਂ ਅਸਥੀਆਂ ਇਕੱਠੀਆਂ ਕੀਤੀਆਂ ਜਿੱਥੇ ਅਤੁਲ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਪਰਿਵਾਰ ਨੇ ਦੱਸਿਆ ਕਿ ਅਸਥੀਆਂ ਨੂੰ ਪਟਨਾ ਲਿਜਾਇਆ ਜਾਵੇਗਾ, ਜਿੱਥੋਂ ਇਹ ਪਰਿਵਾਰ ਮੂਲ ਰੂਪ ਤੋਂ ਹੈ ਅਤੇ ਪਰੰਪਰਾਵਾਂ ਅਨੁਸਾਰ ਇਸ ਨੂੰ ਨਦੀ ਵਿਚ ਵਹਾਇਆ ਜਾਵੇਗਾ।
National
ਖੜ੍ਹੇ ਟਰੱਕ ਨਾਲ ਟੱਕਰਾਈ ਬੱਸ, 4 ਵਿਅਕਤੀਆਂ ਦੀ ਮੌਤ, 20 ਜ਼ਖਮੀ

ਆਗਰਾ, 1 ਮਾਰਚ (ਸ.ਬ.) ਆਗਰਾ ਵਿੱਚ ਇੱਕ ਤੇਜ਼ ਰਫ਼ਤਾਰ ਬੱਸ ਇੱਕ ਖੜ੍ਹੇ ਟਰੱਕ ਨਾਲ ਟਕਰਾ ਗਈ। ਹਾਦਸੇ ਵਿੱਚ 4 ਵਿਅਕਤੀਆਂ ਦੀ ਮੌਤ ਹੋ ਗਈ, 20 ਵਿਅਕਤੀ ਜ਼ਖ਼ਮੀ ਹੋ ਗਏ। ਬੱਸ ਵਾਰਾਣਸੀ ਤੋਂ ਜੈਪੁਰ ਜਾ ਰਹੀ ਸੀ। ਬੱਸ ਵਿੱਚ 30 ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮਹਾਂਕੁੰਭ ਵਿੱਚ ਇਸ਼ਨਾਨ ਕਰ ਕੇ ਵਾਪਸ ਆ ਰਹੇ ਸਨ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦੇ ਟੁਕੜੇ-ਟੁਕੜੇ ਹੋ ਗਏ। ਬੱਸ ਦੇ ਪਿਛਲੇ ਹਿੱਸੇ ਵਿੱਚ ਫਸੇ ਯਾਤਰੀਆਂ ਨੂੰ ਲੋਕਾਂ ਨੇ ਖਿੜਕੀਆਂ ਤੋੜ ਕੇ ਬਾਹਰ ਕੱਢਿਆ। ਇਹ ਹਾਦਸਾ ਅੱਜ ਸਵੇਰੇ 5 ਵਜੇ ਫਤਿਹਾਬਾਦ ਥਾਣਾ ਖੇਤਰ ਦੇ ਆਗਰਾ ਐਕਸਪ੍ਰੈਸਵੇਅ ਤੇ ਵਾਪਰਿਆ। ਪੁਲੀਸ ਨੇ ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਹਾਦਸੇ ਤੋਂ ਬਾਅਦ, ਐਕਸਪ੍ਰੈਸਵੇਅ ਦੇ ਇੱਕ ਪਾਸੇ ਸੜਕ ਬੰਦ ਹੈ, ਇਸ ਨੂੰ ਸਾਫ਼ ਕੀਤਾ ਜਾ ਰਿਹਾ ਹੈ।
ਪੁਲੀਸ ਨੇ ਸਾਰੇ ਜ਼ਖਮੀਆਂ ਨੂੰ ਹਸਪਤਾਲ ਭੇਜ ਦਿੱਤਾ। ਬੱਸ ਵਿੱਚ ਬੈਠੇ ਲਗਭਗ ਸਾਰੇ ਲੋਕ ਜ਼ਖ਼ਮੀ ਹੋ ਗਏ ਹਨ। ਪੁਲੀਸ ਨਿੱਜੀ ਵਾਹਨਾਂ ਦੀ ਮਦਦ ਨਾਲ ਆਗਰਾ ਦੇ ਲੋਕਾਂ ਨੂੰ ਲਿਜਾ ਰਹੀ ਹੈ।
National
ਕਾਰ ਸਵਾਰ ਨੌਜਵਾਨਾਂ ਵੱਲੋਂ ਅੰਬਾਲਾ ਅਦਾਲਤ ਦੇ ਬਾਹਰ ਹਵਾਈ ਫਾਇਰ

ਅੰਬਾਲਾ, 1 ਮਾਰਚ (ਸ.ਬ.) ਅੱਜ ਅੰਬਾਲਾ ਅਦਾਲਤ ਵਿੱਚ ਪੇਸ਼ੀ ਲਈ ਆਏ ਨੌਜਵਾਨਾਂ ਤੇ ਗੋਲੀਬਾਰੀ ਹੋਈ। ਜ਼ਿਕਰਯੋਗ ਹੈ ਕਿ ਦੋ ਨੌਜਵਾਨ ਇੱਕ ਕਾਲੇ ਰੰਗ ਦੀ ਕਾਰ ਵਿੱਚ ਆਏ ਅਤੇ ਹਵਾ ਵਿੱਚ ਦੋ ਗੋਲੀਆਂ ਚਲਾਈਆਂ। ਜਿਸ ਤੋਂ ਬਾਅਦ ਹਮਲਾਵਰ ਆਸਾਨੀ ਨਾਲ ਫ਼ਰਾਰ ਹੋ ਗਏ। ਫ਼ਿਲਹਾਲ ਪੁਲੀਸ ਸੀਸੀਟੀਵੀ ਦੀ ਮਦਦ ਨਾਲ ਗੋਲੀਬਾਰੀ ਕਰਨ ਵਾਲੇ ਲੋਕਾਂ ਦੀ ਭਾਲ ਕਰ ਰਹੀ ਹੈ।
ਅਦਾਲਤ ਵਿੱਚ ਪੇਸ਼ ਹੋਣ ਆਏ ਅਮਨ ਸੋਨਕਰ ਨਾਮ ਦੇ ਇੱਕ ਨੌਜਵਾਨ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਅਮਨ ਸੋਨਕਰ ਅਦਾਲਤ ਵਿੱਚ ਦਾਖ਼ਲ ਹੋ ਰਿਹਾ ਸੀ, ਤਾਂ ਇੱਕ ਕਾਲੇ ਰੰਗ ਦੀ ਸਕਾਰਪੀਓ ਕਾਰ ਵਿੱਚ ਸਵਾਰ 2-3 ਨੌਜਵਾਨ ਹਵਾ ਵਿੱਚ ਗੋਲੀਆਂ ਚਲਾ ਕੇ ਭੱਜ ਗਏ। ਇਸ ਸਮੇਂ ਸਿਟੀ ਪੁਲੀਸ ਸਟੇਸ਼ਨ ਇੰਚਾਰਜ ਅਤੇ ਡੀਐਸਪੀ ਰਜਤ ਗੁਲੀਆ ਘਟਨਾ ਦੀ ਜਾਂਚ ਲਈ ਮੌਕੇ ਤੇ ਪਹੁੰਚੇ।
ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਚਓ ਸੁਨੀਲ ਵਤਸ ਕੋਤਵਾਲੀ ਸਿਟੀ ਪੁਲੀਸ ਸਟੇਸ਼ਨ ਇੰਚਾਰਜ ਨੇ ਦੱਸਿਆ ਕਿ ਅੰਬਾਲਾ ਛਾਉਣੀ ਦੀ ਖਟੀਕ ਮੰਡੀ ਦੇ ਵਾਸੀ ਅਦਾਲਤ ਵਿੱਚ ਪੇਸ਼ ਹੋਣ ਲਈ ਆਏ ਸਨ ਅਤੇ ਜਦੋਂ ਉਹ ਗੇਟ ਨੇੜੇ ਪਹੁੰਚੇ ਤਾਂ ਇੱਕ ਕਾਰ ਵਿੱਚ ਆ ਰਹੇ ਕੁਝ ਨੌਜਵਾਨਾਂ ਨੇ ਅਚਾਨਕ ਉਨ੍ਹਾਂ ਤੇ ਗੋਲੀਆਂ ਚਲਾ ਦਿੱਤੀਆਂ। ਦੋਵਾਂ ਧੜਿਆਂ ਦੀ ਆਪਸ ਵਿੱਚ ਪੁਰਾਣੀ ਰੰਜਿਸ਼ ਸੀ। ਫ਼ਿਲਹਾਲ ਮੌਕੇ ਤੋਂ ਦੋ ਗੋਲੀਆਂ ਦੇ ਖੋਲ ਬਰਾਮਦ ਹੋਏ ਹਨ ਅਤੇ ਜਾਂਚ ਜਾਰੀ ਹੈ।
National
ਮਨੀਪੁਰ ਦੇ ਦੋ ਜ਼ਿਲ੍ਹਿਆਂ ਵਿੱਚੋਂ ਇੱਕ ਅੱਤਵਾਦੀ ਸਣੇ ਪੰਜ ਵਿਅਕਤੀ ਗ੍ਰਿਫ਼ਤਾਰ
ਇੰਫਾਲ, 1 ਮਾਰਚ (ਸ.ਬ.) ਸੁਰੱਖਿਆ ਬਲਾਂ ਨੇ ਮਨੀਪੁਰ ਦੇ ਕਾਂਗਪੋਕਪੀ ਤੇ ਕਾਮਜੋਂਗ ਜ਼ਿਲ੍ਹਿਆਂ ਵਿਚੋਂ ਇੱਕ ਅੱਤਵਾਦੀ ਸਣੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕਾਂਗਪੋਕਪੀ ਦੇ ਬਿਮਪਰਾਓ ਵਿੱਚੋਂ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਪਾਬੰਦੀਸ਼ੁਦਾ ਕੁਕੀ ਨੈਸ਼ਨਲ ਫਰੰਟ (ਪੀ) ਅਧੀਨ ਕੰਮ ਕਰਦੇ ਸਨ। ਉਨ੍ਹਾਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਵੱਲੋਂ ਲੰਘੇ ਦਿਨ ਮਨੀਪੁਰ-ਮਿਆਂਮਾਰ ਸਰਹੱਦ ਨਾਲ ਲੱਗਦੇ ਕਾਮਜੋਂਗ ਜ਼ਿਲ੍ਹੇ ਦੇ ਕੁਲਤੂਹ ਪਿੰਡ ਵਿੱਚੋਂ ਪੀਪਲਜ਼ ਲਿਬਰੇਸ਼ਨ ਆਰਮੀ ਦੇ ਇੱਕ ਸਰਗਰਮ ਅਤਿਵਾਦੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅਧਿਕਾਰੀ ਮੁਤਾਬਕ ਉਸ ਕੋਲੋਂ ਇੱਕ ਪਿਸਤੌਲ, ਇੱਕ ਗਰਨੇਡ ਤੇ ਹੋਰ ਅਸਲਾ ਬਰਾਮਦ ਹੋਇਆ। ਪੁਲੀਸ ਮੁਤਾਬਕ ਇਸੇ ਦੌਰਾਨ ਬੀਤੇ ਦਿਨ ਸੂਬੇ ਦੇ ਪੰਜ ਦੱਖਣ-ਪੂਰਬੀ ਜ਼ਿਲ੍ਹਿਆਂ ਤੇਂਗਨੌਪਾਲ, ਇੰਫਾਲ ਪੁੂਰਬੀ, ਕਾਂਗਪੋਕਪੀ, ਇੰਫਾਲ ਪੱਛਮੀ ਤੇ ਥੌਬਰ ਵਿੱਚ ਲੋਕਾਂ ਵੱਲੋਂ ਸਵੈਇੱਛਾ ਨਾਲ ਵੀ ਹਥਿਆਰ ਵੀ ਜਮ੍ਹਾਂ ਕਰਵਾਏ ਗਏ।
-
International2 months ago
ਕੈਲੀਫੋਰਨੀਆ ਵਿੱਚ ਲੱਗੀ ਅੱਗ ਕਾਰਨ ਹੁਣ ਤੱਕ 24 ਵਿਅਕਤੀਆਂ ਦੀ ਮੌਤ
-
International1 month ago
ਇਜ਼ਰਾਈਲ ਨੇ ਜੰਗਬੰਦੀ ਸਮਝੌਤੇ ਤਹਿਤ 90 ਫ਼ਲਸਤੀਨੀ ਕੈਦੀਆਂ ਨੂੰ ਕੀਤਾ ਰਿਹਾਅ
-
Mohali2 months ago
ਦੁਖ ਦਾ ਪ੍ਰਗਟਾਵਾ
-
Mohali2 months ago
ਗਣਤੰਤਰਤ ਦਿਵਸ ਨੂੰ ਲੈ ਕੇ ਮੁਹਾਲੀ ਸ਼ਹਿਰ ਅਤੇ ਰੇਲਵੇ ਸਟੇਸ਼ਨ ਤੇ ਪੁਲੀਸ ਨੇ ਚਲਾਇਆ ਚੈਕਿੰਗ ਅਭਿਆਨ
-
International4 weeks ago
ਇੰਡੋਨੇਸ਼ੀਆ ਵਿੱਚ ਲੱਗੇ ਭੂਚਾਲ ਦੇ ਝਟਕੇ
-
International1 month ago
ਐਲ ਪੀ ਜੀ ਗੈਸ ਨਾਲ ਭਰੇ ਟੈਂਕਰ ਵਿੱਚ ਧਮਾਕੇ ਦੌਰਾਨ 6 ਵਿਅਕਤੀਆਂ ਦੀ ਮੌਤ
-
National2 months ago
ਮੌਸਮ ਵਿਭਾਗ ਵੱਲੋਂ 17 ਰਾਜਾਂ ਵਿੱਚ ਧੁੰਦ ਦਾ ਅਲਰਟ ਜਾਰੀ
-
Mohali2 months ago
ਵਿਜੀਲੈਂਸ ਵਲੋਂ 50 ਹਜ਼ਾਰ ਰੁਪਏ ਰਿਸ਼ਵਤ ਸਮੇਤ ਗ੍ਰਿਫਤਾਰ ਮੁਲਜਮ 2 ਦਿਨ ਦੇ ਰਿਮਾਂਡ ਤੇ