Connect with us

Mohali

ਅਮਰੀਕਾ ਦੌਰੇ ਦੌਰਾਨ ਦਲਵੀਰ ਨਿੱਝਰ ਦੇ ਵਿਹੜੇ ਪਹੁੰਚੇ ਪੰਜਾਬੀ ਬੋਲੀ ਦੇ ਮੁਦਈ ਸ੍ਰੀਮਤੀ ਨਰਿੰਦਰ ਕੌਰ ਨਸਰੀਨ

Published

on

 

ਐਸ ਏ ਐਸ ਨਗਰ, 17 ਦਸੰਬਰ (ਸ.ਬ.) ਪੰਜਾਬੀ ਮਾਂ ਬੋਲੀ ਮੁੱਦਈ ਸ੍ਰੀਮਤੀ ਨਰਿੰਦਰ ਕੌਰ ਨਸਰੀਨ ਬੀਤੇ ਦਿਨੀਂ ਪੰਜਾਬੀ ਸਾਹਿਤ ਸਭਾ ਕੈਲੇਫੋਰਨੀਆ ਦੇ ਪ੍ਰਧਾਨ ਦਲਵੀਰ ਦਿੱਲ ਨਿੱਝਰ ਦੇ ਘਰ ਪਹੁੰਚੇ। ਇਸ ਮਿਲਣੀ ਦੌਰਾਨ ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲੇ ਹਾਜ਼ਰ ਸੱਜਣਾਂ ਵੱਲੋਂ ਸ੍ਰੀਮਤੀ ਨਰਿੰਦਰ ਕੌਰ ਵੱਲੋਂ ਪੰਜਾਬੀ ਮਾਂ ਬੋਲੀ ਦੇ ਪਸਾਰ ਤੇ ਵਿਸਥਾਰ ਲਈ ਕੀਤੇ ਸੁਹਿਰਦ ਯਤਨਾਂ ਨੂੰ ਵਿਚਾਰਿਆ ਗਿਆ।

ਸਭਾ ਦੇ ਪ੍ਰਧਾਨ ਸ੍ਰੀ ਨਿੱਝਰ ਨੇ ਸ਼੍ਰੀਮਤੀ ਨਰਿੰਦਰ ਕੌਰ ਨਸਰੀਨ ਵੱਲੋਂ ਪੰਜਾਬੀ ਮਾਂ ਬੋਲੀ ਦੇ ਵੱਖ-ਵੱਖ ਖੇਤਰਾਂ ਜਿਵੇਂ ਕਿ ਪੰਜਾਬੀ ਫਿਲਮ ਥੀਏਟਰ ਆਰਟਿਸਟ, ਅਧਿਆਪਕ, ਲੇਖਕ, ਪ੍ਰੋਡਕਸ਼ਨ ਆਦਿ ਖੇਤਰਾਂ ਵਿੱਚ ਪਾਏ ਯੋਗਦਾਨ ਬਾਰੇ ਵਿਸਥਾਰ ਪੂਰਵਕ ਚਾਨਣਾ ਪਿਆ। ਉਨ੍ਹਾਂ ਕਿਹਾ ਕਿ ਸ੍ਰੀਮਤੀ ਨਸਰੀਨ ਵੱਲੋਂ ਸਾਹਿਤ ਸਭਾ ਕੈਲੇਫੋਰਨੀਆ ਦੇ ਵਿਹੜੇ ਸ਼ਿਰਕਤ ਕਰਨ ਨਾਲ ਬਹੁਤ ਮਾਣ ਮਿਲਿਆ ਹੈ। ਸ੍ਰੀ ਨਿੱਝਰ ਵੱਲੋਂ ਡਾਕਟਰ ਦੀਪਕ ਮਨਮੋਹਨ ਸਿੰਘ ਦਾ ਇਹ ਮਿਲਣੀ ਕਰਵਾਉਣ ਲਈ ਉਚੇਚੇ ਤੌਰ ਤੇ ਧੰਨਵਾਦ ਕੀਤਾ।

ਇਸ ਮੌਕੇ ਸ੍ਰੀਮਤੀ ਨਰਿੰਦਰ ਕੌਰ ਨਸਰੀਨ ਵੱਲੋਂ ਆਪਣੀ ਜ਼ਿੰਦਗੀ ਦੇ ਤਜ਼ਰਬੇ ਹਾਜ਼ਰ ਮੈਂਬਰਾਂ ਨਾਲ ਸਾਂਝੇ ਕਰਦਿਆਂ ਆਪਣੀਆਂ ਚੋਣਵੀਆਂ ਕਵਿਤਾਵਾਂ ਵੀ ਸੁਣਾਈਆਂ। ਇਸ ਮੌਕੇ ਇਕੱਤਰ ਲੋਕਾਂ ਵੱਲੋਂ ਆਪਣੀਆਂ ਗਜ਼ਲਾਂ, ਕਵਿਤਾਵਾਂ ਪੇਸ਼ ਕੀਤੀਆਂ ਗਈਆਂ।

ਇਸ ਮੌਕੇ ਹਰਭਜਨ ਢੇਰੀ, ਜੀਵਨ ਰੱਤੂ, ਮਕਸੂਦ ਅਲੀ, ਜੋਤੀ ਸਿੰਘ, ਜਗਰੂਪ ਸਿੰਘ ਮਾਂਗਟ, ਰਜਿੰਦਰ ਕੌਰ ਮਾਂਗਟ, ਹਰਜਿੰਦਰ ਕੌਰ ਮਾਨ, ਸੁਰਿੰਦਰ ਬਰਾੜ, ਬਲਜੀਤ ਸੋਹੀ, ਦਲਜੀਤ ਸੰਧੂ, ਜੋਗਿੰਦਰ ਪਾਲ, ਸੁਖਪ੍ਰੀਤ ਮੱਲੀ, ਮਹਿੰਦਰ ਕੌਰ, ਬਰਿੰਦਰ ਕੌਰ, ਰੁਪਿੰਦਰ ਕੌਰ, ਮਨਰਾਜ ਸੰਧੂ ਅਤੇ ਮਨਜੀਤ ਸਿੰਘ ਖਾਲਸਾ ਹਾਜ਼ਰ ਸਨ।

Continue Reading

Mohali

ਮੋਟਰ ਮਾਰਕੀਟ ਦੇ ਬਾਹਰ ਲੱਗਦੇ ਟ੍ਰੈਫਿਕ ਜਾਮ ਕਾਰਨ ਲੋਕ ਹੁੰਦੇ ਹਨ ਪਰੇਸ਼ਾਨ : ਰਵਿੰਦਰ ਸਿੰਘ

Published

on

By

 

ਸੜਕ ਤੇ ਗੱਡੀਆਂ ਖੜ੍ਹੀਆਂ ਕਰਨ ਵਾਲੇ ਲੋਕਾਂ ਖਿਲਾਫ ਕਾਰਵਾਈ ਕਰਨ ਦੀ ਮੰਗ

ਐਸ ਏ ਐਸ ਨਗਰ, 6 ਫਰਵਰੀ (ਸ.ਬ.) ਪਿੰਡ ਮੁਹਾਲੀ ਵਿੱਚ ਸਥਿਤ ਮੋਟਰ ਮਾਰਕੀਟ ਦੇ ਸਮ੍ਹਾਣੇ ਵਾਲੀ ਸੜਕ ਤੇ ਅਕਸਰ ਲੱਗਦੇ ਜਾਮ ਕਾਰਨ ਜਿੱਥੇ ਵਾਹਨ ਚਾਲਕਾਂ ਨੂੰ ਬੁਰੀ ਤਰ੍ਹਾਂ ਪਰੇਸ਼ਾਨ ਹੋਣਾ ਪੈਂਦਾ ਹੈ ਉੱਥੇ ਇਸ ਮਾਰਕੀਟ ਦੇ ਦੁਕਾਨਦਾਰਾਂ ਦਾ ਕੰਮ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ।

ਇਸ ਸੰਬੰਧੀ ਪਿੰਡ ਮੁਹਾਲੀ ਦੇ ਕੌਂਸਲਰ ਸz. ਰਵਿੰਦਰ ਸਿੰਘ ਨੇ ਕਿਹਾ ਕਿ ਇਸ ਸੜਕ ਤੇ ਜਾਮ ਲੱਗਣ ਦਾ ਮੁੱਖ ਕਾਰਨ ਇਹ ਹੈ ਕਿ ਵਾਹਨ ਚਾਲਕ ਮੁੱਖ ਸੜਕ ਦੇ ਕਿਨਾਰੇ ਤੇ ਆਪਣੀਆਂ ਗੱਡੀਆਂ ਖੜ੍ਹਾ ਕੇ ਚਲੇ ਜਾਂਦੇ ਹਨ ਅਤੇ ਇਸ ਕਾਰਨ ਸੜਕ ਤੇ ਵਾਹਨਾਂ ਲਈ ਥਾਂ ਘੱਟ ਜਾਂਦੀ ਹੈ। ਉਹਨਾਂ ਕਿਹਾ ਕਿ ਸੜਕ ਤੇ ਟ੍ਰੈਫਿਕ ਜਾਮ ਹੋਣ ਕਾਰਨ ਦੁਕਾਨਦਾਰਾਂ ਦਾ ਕੰਮ ਵੀ ਪ੍ਰਭਾਵਿਤ ਹੁੰਦਾ ਹੈ ਅਤੇ ਜੇਕਰ ਕਿਸੇ ਵਿਅਕਤੀ ਨੂੰ ਆਪਣੀ ਗੱਡੀ ਸੜਕ ਤੇ ਨਾ ਖੜ੍ਹਾਉਣ ਲਈ ਕਿਹਾ ਜਾਵੇ ਤਾਂ ਉਹ ਅੱਗੋਂ ਬਹਿਸ ਕਰਨ ਲੱਗ ਜਾਂਦੇ ਹਨ।

ਉਹਨਾਂ ਕਿਹਾ ਕਿ ਉਹਨਾਂ ਵਲੋਂ ਇਸ ਸੰਬੰਧੀ ਡੀ ਐਸ ਪੀ ਟ੍ਰੈਫਿਕ ਨੂੰ ਵੀ ਸ਼ਿਕਾਇਤ ਕੀਤੀ ਗਈ ਸੀ ਅਤੇ ਡੀ ਐਸ ਪੀ ਵਲੋਂ ਇੱਥੇ ਬੰਦੇ ਵੀ ਭੇਜੇ ਗਏ ਸਨ ਪਰੰਤੂ ਇਹ ਸਮੱਸਿਆ ਦੇ ਹੱਲ ਲਈ ਜਰੂਰੀ ਹੈ ਕਿ ਟ੍ਰੈਫਿਕ ਪੁਲੀਸ ਵਲੋਂ ਇੱਥੇ ਖੜ੍ਹੀਆਂ ਗੱਡੀਆਂ ਦੇ ਚਾਲਾਨ ਕੀਤੇ ਜਾਣ ਅਤੇ ਇਹਨਾਂ ਵਾਹਨਾਂ ਨੂੰ ਇੱਥੋਂ ਹਟਾਇਆ ਜਾਵੇ। ਉਹਨਾਂ ਮੰਗ ਕੀਤੀ ਕਿ ਇਸ ਸਮੱਸਿਆ ਦੇ ਹੱਲ ਲਈ ਤੁਰੰਤ ਕਾਰਵਾਈ ਕੀਤੀ ਜਾਵੇ।

Continue Reading

Mohali

ਸੋਹਾਣਾ ਥਾਣਾ ਵਿਖੇ ਸਟੂਡੈਂਟ ਪੁਲੀਸ ਕੈਡੇਟ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਪੁਲੀਸ ਦੇ ਕੰਮ ਕਾਜ ਬਾਰੇ ਜਾਣਕਾਰੀ ਦਿੱਤੀ

Published

on

By

 

 

ਐਸ ਏ ਐਸ ਨਗਰ, 6 ਫਰਵਰੀ (ਸ.ਬ.) ਮੁਹਾਲੀ ਪੁਲੀਸ ਵਲੋਂ ਚਲਾਏ ਜਾ ਰਹੇ ਸਟੂਡੈਂਟ ਪੁਲੀਸ ਕੈਡੇਟ ਪ੍ਰੋਗਰਾਮ ਤਹਿਤ ਡੀ ਐਸ ਪੀ ਸਿਟੀ 2 ਹਰਸਿਮਰਨ ਸਿੰਘ ਬਲ ਦੀ ਅਗਵਾਈ ਹੇਠ ਪੁਲੀਸ ਸਟੇਸ਼ਨ ਸੋਹਾਣਾ ਵਿਖੇ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੀਗੇਮਾਜਰਾ ਤੇ ਸਰਕਾਰੀ ਹਾਈ ਸਕੂਲ ਦੇਵੀ ਨਗਰ ਅਬਰਾਹਵਾਂ ਦੇ ਬੱਚਿਆਂ ਨੂੰ ਸਾਈਬਰ ਕ੍ਰਾਈਮ ਅਤੇ ਟਰੈਫਿਕ ਪੁਲੀਸ ਦੇ ਕੰਮਕਾਜ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਜਾਣੂ ਕਰਵਾਇਆ ਗਿਆ।

ਡੀ ਐਸ ਪੀ ਸਿਟੀ 2 ਹਰਸਿਮਰਨ ਸਿੰਘ ਬਲ ਨੇ ਦੱਸਿਆ ਕਿ ਡੀ ਜੀ ਪੀ ਕਮਿਊਨਿਟੀ ਪੁਲੀਸ ਅਫੇਅਰ ਡਿਵੀਜ਼ਨ ਪੰਜਾਬ ਦੇ ਹੁਕਮਾਂ ਅਤੇ ਐਸ ਐਸ ਪੀ ਮੁਹਾਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਲਾਏ ਜਾ ਰਹੇ ਇਸ ਪ੍ਰੋਗਰਾਮ ਦੌਰਾਨ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੂੰ ਪੁਲੀਸ ਦੇ ਕੰਮ ਕਾਜ ਕਰਨ ਦੇ ਤਰੀਕੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਜੋ ਵਿਦਿਆਰਥੀ ਚੰਗੇ ਨਾਗਰਿਕ ਅਤੇ ਕਾਨੂੰਨ ਦੇ ਮਦਦਗਾਰ ਬਣ ਸਕਣ।

ਇਸ ਮੌਕੇ ਗੀਗੇਮਾਜਰਾ ਸਕੂਲ ਐਸ ਪੀ ਸੀ ਦੇ ਇੰਚਾਰਜ ਗੁਰਵਿੰਦਰ ਸਿੰਘ, ਦੇਵੀ ਨਗਰ ਅਬਰਾਵਾਂ ਦੇ ਇੰਚਾਰਜ ਮੈਡਮ ਸਿੰਪਲ ਕੁਮਾਰੀ, ਐਸ ਐਚ ਓ ਸੁਹਾਣਾ ਸਿਮਰਨ ਸਿੰਘ, ਜਿਲ੍ਹਾ ਸਾਂਝ ਕੇਂਦਰ ਇੰਚਾਰਜ ਏ ਐਸ ਆਈ ਰੁਦਵੀਰ ਅਤੇ ਸਾਂਝ ਸਟਾਫ ਹਾਜ਼ਰ ਸੀ।

Continue Reading

Mohali

ਮਾਮਲਾ ਡਿਪੋਰਟ ਹੋਏ ਭਾਰਤੀ ਨਾਗਰਿਕਾਂ ਦਾ…

Published

on

By

 

 

ਦੋਸ਼ੀ ਟ੍ਰੈਵਲ ਏਜੰਟਾਂ ਦੇ ਖਿਲਾਫ ਸਖਤ ਕਾਰਵਾਈ ਕਰੇ ਸਰਕਾਰ : ਬੋਬੀ ਕੰਬੋਜ

ਐਸ ਏ ਐਸ ਨਗਰ, 6 ਫਰਵਰੀ (ਸ.ਬ.) ਭਾਜਪਾ ਨੇਤਾ ਅਤੇ ਸਾਬਕਾ ਕੌਂਸਲਰ ਸ੍ਰੀ ਬੌਬੀ ਕੰਬੋਜ ਨੇ ਮੰਗ ਕੀਤੀ ਹੈ ਕਿ ਜਿਨ੍ਹਾਂ ਏਜੰਟਾਂ ਨੇ ਭੋਲੇ ਭਾਲੇ ਬੱਚਿਆਂ ਨੂੰ ਵਿਦੇਸ਼ ਭੇਜ ਕੇ ਰੋਜਗਾਰ ਦਿਵਾਉਣ ਦਾ ਝਾਂਸਾ ਦੇ ਕੇ ਆਰਥਿਕ ਨੁਕਸਾਨ ਪਹੁੰਚਾਇਆ ਹੈ, ਉਹਨਾਂ ਏੰਜੰਟਾਂ ਦੇ ਖਿਲਾਫ ਸਰਕਾਰ ਨੂੰ 302,420 ਦੀ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਇਹ ਗੋਰਖ ਧੰਦਾ ਬੰਦ ਹੋ ਸਕੇ।

ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਬੱਚਿਆਂ ਦੀ ਰਕਮ ਏਜੰਟਾਂ ਦੀਆਂ ਜਾਇਦਾਦਾਂ ਵੇਚ ਕੇ ਦਿਵਾਉਣੀਆਂ ਚਾਹੀਦੀਆਂ ਹਨ ਤਾਂ ਜੋ ਇਸ ਗੋਰਖ ਧੰਦੇ ਨੂੰ ਠੱਲ ਪੈ ਸਕੇ। ਉਹਨਾਂ ਕਿਹਾ ਕਿ ਇਸ ਠੱਗੀ ਤੇ ਕਾਬੂ ਕਰਨ ਲਈ ਸਰਕਾਰ ਨੂੰ ਇਕ ਵਿਭਾਗ ਬਣਾਉਣਾ ਚਾਹੀਦਾ ਹੈ ਅਤੇ ਜਿਹੜੇ ਵਿਅਕਤੀ ਵਿਦੇਸ਼ ਜਾਣ ਦੇ ਚਾਹਵਾਨ ਹਨ, ਉਹਨਾਂ ਦੀ ਫਾਈਲ ਤਿਆਰ ਕਰਨ ਵਿੱਚ ਮਦਦ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਗੈਰ ਕਾਨੂੰਨੀ ਤੇ ਜਾਅਲੀ ਦਸਤਾਵੇਜਾਂ ਦੇ ਅਧਾਰ ਤੇ ਕੋਈ ਬੱਚਾ ਬਾਹਰ ਨਾ ਜਾਵੇ ਅਤੇ ਵਿਦੇਸ਼ਾਂ ਵਿੱਚ ਕਾਨੂੰਨ ਦੇ ਦਾਇਰੇ ਵਿੱਚ ਰਹਿ ਰਹੇ ਲੋਕਾਂ ਲਈ ਸਮਸਿਆ ਨਾ ਬਣ ਸਕੇ।

Continue Reading

Latest News

Trending