Mohali
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਨੇ ਸੰਤੋਖ ਸਿੰਘ ਧੀਰ ਨੂੰ ਕੀਤਾ ਚੇਤੇ

ਐਸ ਏ ਐਸ ਨਗਰ, 17 ਦਸੰਬਰ (ਸ.ਬ.) ਕੈਨੇਡੀਅਨ ਪੰਜਾਬੀ ਸਾਹਿਤ ਸਭਾ ਨੇ ਸਦਾ ਬਹਾਰ ਗਾਇਕ ਮੁਹੰਮਦ ਰਫ਼ੀ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਆਨ ਲਾਇਨ ਜੂਮ ਮੀਟਿੰਗ ਰਾਹੀਂ ਪੰਜਾਬੀ ਦੇ ਚਰਚਿੱਤ ਲੇਖਕ ਸਵਰਗੀ ਸੰਤੋਖ ਸਿੰਘ ਧੀਰ ਦੀ ਜ਼ਿੰਦਗੀ ਨੇ ਨਿੱਜੀ ਪਲਾਂ ਦੀ ਚਰਚਾ ਕੀਤੀ। ਇਸ ਚਰਚਾ ਵਿੱਚ ਸ੍ਰੀ ਧੀਰ ਦੇ ਭਤੀਜੇ ਨਾਟਕਰਮੀ ਸੰਜੀਵਨ ਸਿੰਘ ਨੂੰ ਮੁੱਖ-ਵਕਤਾ ਦੇ ਤੌਰ ਤੇ ਸ਼ਾਮਿਲ ਕੀਤਾ ਗਿਆ।
ਰਸਮੀ ਕਾਰਵਾਈ ਤੋਂ ਬਾਅਦ ਸੰਜੀਵਨ ਨੇ ਆਪਣੇ ਤਾਏ ਸੰਤੋਖ ਸਿੰਘ ਧੀਰ ਨਾਲ ਬਿਤਾਏ ਨਿੱਜੀ ਪਲਾਂ ਦੀ ਗੱਲ ਕਰਦਿਆਂ ਕਿਹਾ ਕਿ ਨਾਟਕਕਾਰ ਵੱਜੋਂ ਆਪਣੇ ਰੰਗਮੰਚੀ ਸਫ਼ਰ ਦਾ ਆਗ਼ਾਜ਼ ਮੈਂ ਉਹਨਾਂ ਦੀ ਵਹਿਮਾਂ-ਭਰਮਾਂ ਦੇ ਪਾਜ ਉਧੇੜਦੀ ਚਰਚਿੱਤ ਕਹਾਣੀ ‘ਡੈਣ’ ਦਾ ਨਾਟਕੀ ਰੂਪਾਂਤਰਣ ਕਰਕੇ ਕੀਤਾ। ਧੀਰ ਸਾਹਿਬ ਦੇ ਜ਼ੋਰ ਪਾਉਣ ਤੇ ਈ ਮੌਲਿਕ ਨਾਟਕ ਲਿਖਣੇ ਸ਼ੁਰੂ ਕੀਤੇ।
ਧੀਰ ਸਾਹਿਬ ਦੀ ਸਖਸ਼ੀਅਤ ਬਾਰੇ ਗੱਲ ਕਰਦਿਆਂ ਸ਼ਾਮ ਸਿੰਘ ਅੰਗ ਸੰਗ ਨੇ ਕਿਹਾ ਕਿ ਖੜੀ ਉਂਗਲੀ, ਪੋਚਵੀਂ ਪੱਗ, ਸਲੀਕੇਦਾਰ ਪਹਿਰਾਵਾ, ਖਾਣ-ਪੀਣ ਦਾ ਸ਼ਊਰ, ਰਫ਼ਤਾਰ ਅਤੇ ਗ਼ੁਫ਼ਤਾਰ ਵਿਚ ਮੜਕ, ਕਲਮ ਵਿੱਚ ਲੋਕਾਈ ਦਾ ਦਰਦ ਤੇ ਪੀੜ, ਝੁੱਗੀਆਂ-ਢਾਰਿਆਂ, ਦੱਬੇ-ਕੁੱਚਲਿਆਂ, ਪੀੜਤਾਂ, ਬੇਵੱਸ-ਲਾਚਾਰਾਂ, ਨਿਆਸਰਿਆਂ ਦੇ ਹੱਕ ਵਿੱਚ ਆਵਾਜ਼ ਬੁੱਲੰਦ ਕਰਨ ਦੀ ਦਲੇਰੀ, ਵਹਿਣਾ ਦੇ ਉੱਲਟ ਚੱਲਣ ਦਾ ਸ਼ੌਕੀਨ। ਬਣੇ ਬਣਾਏ ਰਾਹਾਂ ਤੇ ਨ੍ਹੀਂ, ਬਲਕਿ ਜਿੱਥੇ ਤੁਰਿਆ ਉੱਥੇ ਰਾਹ ਬਣਾਏ। ਆਪਣੀ ਸੋਚ, ਆਪਣੀ ਵਿਚਾਰਧਾਰਾ ਤੇ ਅੜੇ-ਖੜੇ ਰਹਿਣ ਦਾ ਜੇਰਾ। ਆਪਣੇ ਨਿਵਾਰੀ ਪਲੰਗ ਦੇ ਪਾਵਿਆਂ ਨੂੰੂ ਬਾਦਸ਼ਾਹਾਂ, ਰਾਜਿਆਂ-ਮਹਾਰਾਜਿਆਂ ਦੇ ਤਖ਼ਤੋ-ਤਾਜ਼ ਨਾਲੋਂ ਉੱਚੇ ਤੇ ਬੁਲੰਦ ਹੋਣ ਦਾ ਅਹਿਸਾਸ।
ਕਲਮਕਾਰ ਤਲਵਿੰਦਰ ਮੰਡ ਦੇ ਯਤਨਾਂ ਨਾਲ ਆਯੋਜਿਤ ਮੀਟਿੰਗ ਦੇ ਦੂਸਰੇ ਦੌਰ ਵਿੱਚ ਹੋਰਨਾਂ ਤੋਂ ਇਲਾਵਾ ਲਖਬੀਰ ਸਿੰਘ ਕਾਹਲੋਂ, ਰਾਜ ਕੁਮਾਰ, ਗੁਰਚਰਨ ਸਿੰਘ, ਮਲੂਕ ਸਿੰਘ, ਡਾ. ਹਰਕੰਵਲ, ਡਾ. ਜਗਮੋਹਨ, ਰਮਿੰਦਰ ਵਾਲੀਆਂ, ਸਤਪਾਲ ਸਿੰਘ, ਬਲਰਾਜ ਚੀਮਾ, ਸ੍ਰੀਮਤੀ ਸੁਰਿੰਦਰ ਜੀਤ, ਸਿਕੰਦਰ ਗਿੱਲ, ਇਕਬਾਲ ਬਰਾੜ, ਸੁਖਚਰਨਜੀਤ ਗਿੱਲ, ਅੰਮ੍ਰਿਤਾ ਨੇ ਆਪਣੀਆਂ ਨਜ਼ਮਾ ਅਤੇ ਕਵਿਤਾਵਾਂ ਵੀ ਸੁਣਾਈਆਂ।
Mohali
ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ ਮਹਾਸ਼ਿਵਰਾਤਰੀ ਦਾ ਤਿਉਹਾਰ

ਮੰਦਰਾਂ ਵਿੱਚ ਆਯੋਜਿਤ ਹੋਏ ਵੱਖ ਵੱਖ ਸਮਾਗਮ, ਭੋਲੇ ਨਾਥ ਦੇ ਰੰਗ ਵਿੱਚ ਰੰਗੇ ਸ਼ਰਧਾਲੂ
ਐਸ ਏ ਐਸ ਨਗਰ, 26 ਫਰਵਰੀ (ਸ.ਬ.) ਮਹਾਂਸ਼ਿਵਰਾਤਰੀ ਦਾ ਪਾਵਨ ਤਿਉਹਾਰ ਅੱਜ ਮੁਹਾਲੀ ਸ਼ਹਿਰ ਅਤੇ ਨੇੜਲੇ ਇਲਾਕਿਆਂ ਵਿੱਚ ਪੂਰੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਦੌਰਾਨ ਵੱਖ ਵੱਖ ਮੰਦਿਰਾਂ ਵਿੱਚ ਸਵੇਰ ਤੋਂ ਹੀ ਰੌਣਕਾਂ ਲੱਗੀਆਂ ਰਹੀਆਂ ਅਤੇ ਸਵੇਰ ਤੋਂ ਹੀ ਸ਼ਰਧਾਲੂ ਵੱਖ ਵੱਖ ਮੰਦਿਰਾਂ ਵਿੱਚ ਵੱਡੀ ਗਿਣਤੀ ਵਿੱਚ ਨਤਮਸਤਕ ਹੋਣੇ ਆਰੰਭ ਹੋ ਗਏ ਸਨ।
ਅੱਜ ਤੜਕਸਾਰ ਤੋਂ ਸ਼ਹਿਰ ਦੇ ਵੱਖ-ਵੱਖ ਮੰਦਿਰਾਂ ਵਿਖੇ ਸ਼ਿਵਲਿੰਗ ਉੱਪਰ ਜਲ ਚੜ੍ਹਾਉਣ ਲਈ ਭਗਤਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਇਸ ਦੌਰਾਨ ਸਾਰਾ ਦਿਨ ਵੱਖ ਵੱਖ ਮੰਦਿਰਾਂ ਵਿੱਚ ਸ਼ਰਧਾਲੂਆਂ ਦੀ ਭੀੜ ਰਹੀ। ਇਸ ਮੌਕੇ ਭਗਤਾਂ ਵੱਲੋਂ ‘ਓਮ ਨਮੋਂ ਸ਼ਿਵਾਏ’ ਦਾ ਜਾਪ ਕਰਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਸੀ ਅਤੇ ਭਗਵਾਨ ਸ਼ਿਵ ਤੇ ਮਾਤਾ ਪਾਰਵਤੀ ਦਾ ਆਸ਼ੀਰਵਾਦ ਪ੍ਰਾਪਤ ਕਰਦਿਆਂ ਬੰਮ ਬੰਮ ਭੋਲੇ ਦੇ ਜੈਕਾਰੇ ਲਗਾਏ ਜਾ ਰਹੇ ਸਨ।
ਸ਼ਿਵਰਾਤਰੀ ਮੌਕੇ ਵੱਖ ਵੱਖ ਮੰਦਰਾਂ ਨੂੰ ਬਿਜਲਈ ਲੜੀਆਂ ਅਤੇ ਹੋਰ ਸਜਾਵਟੀ ਸਾਮਾਨ ਨਾਲ ਸੁੰਦਰ ਢੰਗ ਨਾਲ ਸਜਾਇਆ ਗਿਆ ਹੈ। ਸ਼ਿਵਰਾਤਰੀ ਦੇ ਮੌਕੇ ਤੇ ਵੱਖ ਵੱਖ ਥਾਵਾਂ ਤੇ ਲੰਗਰ ਵੀ ਲਗਾਏ ਗਏ।
ਮਹਾਸ਼ਿਵਰਾਤਰੀ ਦੇ ਤਿਉਹਾਰ ਮੌਕੇ ਸਿਆਸੀ ਆਗੂ ਵੀ ਸਰਗਰਮ ਰਹੇ ਅਤੇ ਉਹਨਾਂ ਵਲੋਂ ਮੰਦਰਾਂ ਵਿੱਚ ਮੱਥਾ ਟੇਕ ਕੇ ਹਾਜਰੀ ਲਗਵਾਈ ਗਈ। ਇਸ ਮੌਕੇ ਹਲਕਾ ਵਿਧਾਇਕ ਸz. ਕੁਲਵੰਤ ਸਿੰਘ, ਸਾਬਕਾ ਮੰਤਰੀ ਸz. ਬਲਬੀਰ ਸਿੰਘ ਸਿੱਧੂ, ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਸz. ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਸz. ਕੁਲਜੀਤ ਸਿੰਘ ਬੇਦੀ, ਭਾਜਪਾ ਦੇ ਜਿਲ੍ਹਾ ਪ੍ਰਧਾਨ ਸ੍ਰੀ ਸੰਜੀਵ ਵਸ਼ਿਸ਼ਠ ਸਮੇਤ ਵੱਖ ਵੱਖ ਆਗੂਆਂ ਵਲੋਂ ਮੰਦਰਾਂ ਵਿੱਚ ਹਾਜਰੀ ਲਗਵਾਈ ਗਈ ਅਤੇ ਭੋਲੇਨਾਥ ਦਾ ਅਸ਼ੀਰਵਾਦ ਲਿਆ ਗਿਆ।
ਸ਼੍ਰੀ ਮਹਾਦੇਵ ਵੈਲਫੇਅਰ ਕਲੱਬ ਮੁਹਾਲੀ ਵੱਲੋਂ ਮਹਾਂ ਸ਼ਿਵਰਾਤਰੀ ਮੌਕੇ ਐਮ ਸੀ ਬਲਜੀਤ ਕੌਰ ਦੀ ਅਗਵਾਈ ਹੇਠ ਹਰੀ ਮੰਦਰ ਫੇਜ਼ 5 ਵਿਖੇ ਫਲਾਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਕਾਕਾ ਪੁਸ਼ਕਰ, ਰਾਜਪਾਲ ਜੀਜਾ, ਰਮਨ ਥਰੇਜਾ, ਰਵੀ ਰਾਵਤ, ਵਿਵੇਕ ਸ਼ਰਮਾ, ਸਾਹਿਲ ਖਹਿਰਾ, ਰੋਹਿਤ ਜੈਸਵਾਲ, ਕਿਸ਼ੋਰੀ ਲਾਲ, ਮਨਮੋਹਨ ਸਿੰਘ, ਪ੍ਰਿੰਸ ਸੇਖੋਂ, ਅਨਮੋਲ ਸ਼ਰਮਾ, ਪਰਮਿੰਦਰ ਟਿੰਕੂ, ਇਕਬਾਲ ਸਿੰਘ, ਵਿਸ਼ਵਜੀਤ ਬੋਬੀ, ਅਕਸ਼ਿਤ ਮੋਹਿਲ ਆਦਿ ਹਾਜ਼ਰ ਸਨ ।
ਇਸ ਦੌਰਾਨ ਮਹਾਸ਼ਿਵਰਾਤਰੀ ਦੇ ਮੌਕੇ ਤੇ ਸ਼੍ਰੀ ਵੈਸ਼ਨੋ ਮਾਤਾ ਮੰਦਰ ਫੇਜ਼ 3ਬੀ-1 ਮੁਹਾਲੀ ਵਿਖੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਅਮਿਤ ਮਰਵਾਹਾ, ਮਾਤਾ ਵੈਸ਼ਨੋ ਮਾਤਾ ਮੰਦਰ ਫੇਜ਼ 3ਬੀ 1 ਦੇ ਪ੍ਰਧਾਨ ਪ੍ਰਦੀਪ ਸੋਨੀ, ਅਸ਼ਵਨੀ ਸ਼ਰਮਾ, ਐਸ ਪੀ ਮਲਹੋਤਰਾ, ਦਿਨੇਸ਼ ਸ਼ਰਮਾ, ਓਮ ਪ੍ਰਕਾਸ਼ ਵਿਜ, ਕ੍ਰਿਸ਼ਨ ਲਾਲ ਪੁਨਿਆਨੀ, ਵੀ ਕੇ ਬਹਿਲ, ਰਮਨ ਕੁਮਾਰ ਸੈਲੀ, ਅਤੁਲ ਕੁਮਾਰ, ਓਮੇਸ਼ ਸ਼ਰਮਾ, ਕੈਲਾਸ਼ ਮਰਵਾਹਾ, ਆਸ਼ਨਾ, ਰੋਹਨ ਮਰਵਾਹਾ ਆਦਿ ਹਾਜ਼ਰ ਸਨ।
ਇਸ ਦੌਰਾਨ ਤਾਜ ਟਾਵਰ ਸੈਕਟਰ-104 ਵਿਖੇ ਸ਼ਿਵਰਾਤਰੀ ਦੇ ਮੌਕੇ ਤੇ ਲੰਗਰ ਲਗਾਇਆ ਗਿਆ। ਸਮਾਜਸੇਵੀ ਜੋਗਿੰਦਰ ਸਿੰਘ ਜੋਗੀ ਨੇ ਦੱਸਿਆ ਕਿ ਵਸਨੀਕਾਂ ਵੱਲੋਂ ਹਰ ਸਾਲ ਸ਼ਿਵਰਾਤਰੀ ਦੇ ਮੌਕੇ ਤੇ ਲੰਗਰ ਲਗਾਇਆ ਜਾਂਦਾ ਹੈ।
Mohali
ਬੀਬੀ ਜਸਵੰਤ ਕੌਰ ਦੇ ਅਕਾਲ ਚਲਾਣੇ ਤੇ ਦੁਖ ਦਾ ਪ੍ਰਗਟਾਵਾ, ਅੰਤਿਮ ਸੰਸਕਾਰ ਭਲਕੇ
ਐਸ ਏ ਐਸ ਨਗਰ, 26 ਫਰਵਰੀ (ਸ.ਬ.) ਖੂਨਦਾਨੀ ਬੀਬੀ ਜਸਵੰਤ ਕੌਰ ਦੇ ਅਚਾਨਕ ਅਕਾਲ ਚਲਾਣੇ ਤੇ ਵੱਖ ਵੱਖ ਵਿਅਕਤੀਆਂ ਵਲੋਂ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਸ ਦੌਰਾਨ ਬੀਬੀ ਜਸਵੰਤ ਕੌਰ ਦੇ ਸੈਕਟਰ 117 ਵਿੱਚ ਸਥਿਤ ਘਰ ਵਿਖੇ ਵੱਡੀ ਗਿਣਤੀ ਵਿੱਚ ਪਹੁੰਚੇ ਸ਼ਹਿਰ ਦੇ ਪਤਵੰਤਿਆਂ ਵਲੋਂ ਉਹਨਾਂ ਦੇ ਪਤੀ ਸz. ਬਲਵੰਤ ਸਿੰਘ ਨੂੰ ਮਿਲ ਕੇ ਦੁਖ ਜਾਹਿਰ ਕੀਤਾ ਗਿਆ।
ਹਲਕਾ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ, ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਭਾਜਪਾ ਦੇ ਜਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਠ, ਅਕਾਲੀ ਦਲ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ, ਰਾਮਗੜ੍ਹੀਆ ਸਭਾ ਦੇ ਸਾਬਕਾ ਪ੍ਰਧਾਨ ਸz. ਜਸਵੰਤ ਸਿੰਘ ਭੁੱਲਰ ਅਤੇ ਸz. ਕਰਮ ਸਿੰਘ ਬਬਰਾ, ਦਸ਼ਮੇਸ਼ ਵੈਲਫੇਅਰ ਕੌਂਸਲ ਦੇ ਪ੍ਰਧਾਨ ਸz. ਮਨਜੀਤ ਸਿੰਘ ਮਾਨ, ਸਾਬਕਾ ਕੌਂਸਲਰ ਪਰਮਜੀਤ ਸਿੰਘ ਕਾਹਲੋਂ, ਸੁਖਮਿੰਦਰ ਸਿੰਘ ਬਰਨਾਲਾ, ਗੁਰਮੁਖ ਸਿੰਘ ਸੋਹਲ ਸਮੇਤ ਵੱਖ ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਵਲੋਂ ਬੀਬੀ ਜਸਵੰਤ ਕੌਰ ਦੇ ਅਕਾਲ ਚਲਾਣੇ ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਬੀ ਜਸਵੰਤ ਕੌਰ ਦਾ ਅੰਤਮ ਸੰਸਕਾਰ ਭਲਕੇ 27 ਫਰਵਰੀ ਨੂੰ ਮੁਹਾਲੀ ਦੇ ਸ਼ਮਸ਼ਾਨ ਘਾਟ (ਨੇੜੇ ਬਲੌਂਗੀ) ਵਿਖੇ ਬਾਅਦ ਦੁਪਹਿਰ 2 ਵਜੇ ਕੀਤਾ ਜਾਵੇਗਾ।
Mohali
ਪਾਰਕ ਵਿੱਚੋਂ ਲੱਭਿਆ ਮੋਬਾਈਲ ਫੋਨ ਮਾਲਕ ਨੂੰ ਮੋੜ ਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ

ਐਸ ਏ ਐਸ ਨਗਰ, 26 ਫਰਵਰੀ (ਸ.ਬ.) ਸਥਾਨਕ ਫੇਜ਼ 5 ਵਿੱਚ ਸਥਿਤ ਬ੍ਰਿਜੇਸ਼ ਪਿੰਟਿਗ ਪਰੈਸ ਦੇ ਮਸ਼ੀਨ ਮੈਨ ਅਖਿਲੇਸ਼ ਕੁਮਾਰ ਅਤੇ ਉਹਨਾਂ ਦੇ ਸਹਿਯੋਗੀ ਸ਼ਾਮ ਸਿੰਘ ਵਲੋਂ ਇਮਾਨਦਾਰੀ ਦੀ ਮਿਸਾਲ ਕਾਇਮ ਕਰਦਿਆਂ ਪਾਰਕ ਵਿੱਚੋਂ ਮਿਲਿਆ ਇੱਕ ਮੋਬਾਈਲ ਫੋਨ ਉਸਦੇ ਮਾਲਕ ਨੂੰ ਮੋੜ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਵੇਲੇ ਅਖਿਲੇਸ਼ ਕੁਮਾਰ ਅਤੇ ਸ਼ਾਮ ਸਿੰਘ ਨੂੰ ਪਾਰਕ ਵਿੱਚ ਇੱਕ ਮੋਬਾੲਲ ਫੋਨ ਪਿਆ ਮਿਲਿਆ। ਅਖਿਲੇਸ਼ ਕੁਮਾਰ ਨੇ ਦੱਸਿਆ ਕਿ ਇਹ ਫੋਨ ਬੰਦ ਸੀ ਅਤੇ ਉਹਨਾਂ ਨੇ ਇਸਨੂੰ ਆਨ ਕਰ ਲਿਆ ਅਤੇ ਮਾਲਕ ਦੇ ਫੋਨ ਦੀ ਉਡੀਕ ਕਰਨ ਲੱਗ ਪਏ।
ਉਹਨਾਂ ਦੱਸਿਆ ਕਿ ਥੋੜ੍ਹੀ ਦੇਰ ਬਾਅਦ ਉਸ ਫੋਨ ਤੇ ਇੱਕ ਫੋਨ ਆਇਆ ਅਤੇ ਫੋਨ ਕਰਨ ਵਾਲੇ ਨੇ ਕਿਹਾ ਕਿ ਇਹ ਫੋਨ ਉਸਦੀ ਪਤਨੀ ਦਾ ਹੈ ਜਿਹੜਾ ਫੇਜ਼ 5 ਵਿੱਚ ਗੁੰਮ ਹੋ ਗਿਆ ਹੈ। ਇਸਤੇ ਅਖਿਲੇਸ਼ ਕੁਮਾਰ ਨੇ ਉਸਨੂੰ ਆ ਕੇ ਫੋਨ ਲਿਜਾਣ ਲਈ ਕਿਹਾ ਅਤੇ ਉਸ ਵਿਅਕਤੀ ਦੇ ਆਉਣ ਤੇ ਉਸਨੂੰ ਫੋਨ ਦਾ ਕੋਡ ਦੱਸ ਕੇ ਖੋਲ੍ਹਣ ਲਈ ਕਿਹਾ ਜਿਸਤੇ ਉਸ ਵਿਅਕਤੀ ਨੇ ਸੈਂਸਰ ਤੇ ਆਪਣੀ ਉਂਗਲੀ ਲਗਾ ਕੇ ਫੋਨ ਚਾਲੂ ਕਰ ਦਿੱਤਾ ਅਤੇ ਤਸੱਲੀ ਹੋਣ ਤੇ ਅਖਿਲੇਸ਼ ਕੁਮਾਰ ਵਲੋਂ ਉਹ ਫੋਨ ਉਸਨੂੰ ਵਾਪਸ ਦੇ ਦਿੱਤਾ ਗਿਆ।
-
International1 month ago
ਕੈਲੀਫੋਰਨੀਆ ਵਿੱਚ ਲੱਗੀ ਅੱਗ ਕਾਰਨ ਹੁਣ ਤੱਕ 24 ਵਿਅਕਤੀਆਂ ਦੀ ਮੌਤ
-
International2 months ago
ਆਸਟਰੇਲੀਆ ਵਿੱਚ ਸੀਪਲੇਨ ਹਾਦਸਾਗ੍ਰਸਤ ਹੋਣ ਕਾਰਨ 3 ਸੈਲਾਨੀਆਂ ਦੀ ਮੌਤ, 3 ਜ਼ਖ਼ਮੀ
-
Mohali2 months ago
ਕਣਕ ਦਾ ਰੇਟ 2275 ਰੁਪਏ ਪ੍ਰਤੀ ਕੁਇੰਟਲ, ਆਟਾ ਵਿਕ ਰਿਹਾ 40 ਰੁਪਏ ਕਿਲੋ
-
International1 month ago
ਇਜ਼ਰਾਈਲ ਨੇ ਜੰਗਬੰਦੀ ਸਮਝੌਤੇ ਤਹਿਤ 90 ਫ਼ਲਸਤੀਨੀ ਕੈਦੀਆਂ ਨੂੰ ਕੀਤਾ ਰਿਹਾਅ
-
International2 months ago
ਕੈਲੀਫੋਰਨੀਆ ਵਿਚ ਅੱਗ ਨੇ ਮਚਾਈ ਤਬਾਹੀ, ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਈਆਂ ਸਿੱਖ ਸੰਸਥਾਵਾਂ
-
Punjab2 months ago
ਦੋਸਤ ਵੱਲੋਂ ਦੋਸਤ ਦਾ ਕਤਲ
-
Mohali2 months ago
ਵਿਦੇਸ਼ ਭੇਜਣ ਦੇ ਨਾਮ ਤੇ ਲੱਖਾਂ ਦੀ ਠੱਗੀ ਮਾਰਨ ਵਾਲਾ ਗ੍ਰਿਫਤਾਰ, 2 ਦਿਨ ਦੇ ਰਿਮਾਂਡ ਤੇ
-
Mohali1 month ago
ਦੁਖ ਦਾ ਪ੍ਰਗਟਾਵਾ