International
15 ਸਾਲਾ ਵਿਦਿਆਰਥਣ ਵੱਲੋਂ ਸਕੂਲ ਵਿੱਚ ਗੋਲੀਬਾਰੀ, ਅਧਿਆਪਕ ਤੇ ਇੱਕ ਵਿਦਿਆਰਥੀ ਦੀ ਮੌਤ
ਵਿਸਕਾਨਸਿਨ, 17 ਦਸੰਬਰ (ਸ.ਬ.) ਅਮਰੀਕਾ ਦੇ ਵਿਸਕਾਨਸਿਨ ਸੂਬੇ ਦੇ ਇਕ ਸਕੂਲ ਵਿੱਚ ਬੀਤੇ ਦਿਨ 15 ਸਾਲਾ ਵਿਦਿਆਰਥਣ ਵਲੋਂ ਕੀਤੀ ਗੋਲੀਬਾਰੀ ਵਿਚ ਇਕ ਅਧਿਆਪਕ ਅਤੇ ਇਕ ਹੋਰ ਵਿਦਿਆਰਥੀ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਨੇ ਦਸਿਆ ਕਿ ਐਬਡੈਂਟ ਲਾਈਫ਼ ਸਕੂਲ ਵਿੱਚ ਗੋਲੀ ਚਲਾਉਣ ਵਾਲੀ ਵਿਦਿਆਰਥਣ ਦੀ ਵੀ ਮੌਤ ਹੋ ਗਈ ਹੈ ।
ਪੁਲੀਸ ਨੇ ਬੀਤੀ ਰਾਤ ਨੂੰ ਪ੍ਰੈਸ ਕਾਨਫ਼ਰੰਸ ਵਿੰਚ ਦਸਿਆ ਕਿ ਗੋਲੀਬਾਰੀ ਦੀ ਘਟਨਾ ਸਕੂਲ ਦੇ ਇਕ ਸਟੱਡੀ ਰੂਮ ਵਿੱਚ ਹੋਈ ਅਤੇ ਦੂਜੀ ਜਮਾਤ ਦੇ ਇਕ ਵਿਦਿਆਰਥੀ ਨੇ ਪੁਲੀਸ ਨੂੰ ਇਸ ਦੀ ਸੂਚਨਾ ਦਿਤੀ। ਵਿਸਕਾਨਸਿਨ ਪੁਲੀਸ ਨੇ ਦਸਿਆ ਕਿ ਵਿਦਿਆਰਥਣ ਦੀ ਪਛਾਣ ਨੈਟਲੀ ਰੂਪਨੋ ਵਜੋਂ ਹੋਈ ਹੈ।
ਮੈਡੀਸਨ ਦੇ ਪੁਲੀਸ ਮੁਖੀ ਸ਼ੌਨ ਬਾਰਨਜ਼ ਨੇ ਦਸਿਆ ਕਿ ਗੋਲੀਬਾਰੀ ਵਿਚ ਛੇ ਹੋਰ ਲੋਕ ਜ਼ਖ਼ਮੀ ਹੋਏ ਹਨ। ਉਨ੍ਹਾਂ ਦਸਿਆ ਕਿ ਜ਼ਖ਼ਮੀਆਂ ਵਿਚ ਦੋ ਵਿਦਿਆਰਥੀ ਵੀ ਸ਼ਾਮਲ ਹਨ ਜਿਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਬਾਰਨਜ਼ ਨੇ ਕਿਹਾ ਕਿ ਇਕ ਅਧਿਆਪਕ ਅਤੇ ਤਿੰਨ ਵਿਦਿਆਰਥੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਨ੍ਹਾਂ ਵਿਚੋਂ ਦੋ ਨੂੰ ਬੀਤੀ ਸ਼ਾਮ ਛੁੱਟੀ ਦੇ ਦਿਤੀ ਗਈ ।
ਪੁਲੀਸ ਨੇ ਦਸਿਆ ਕਿ ਜਦੋਂ ਅਧਿਕਾਰੀ ਮੌਕੇ ਤੇ ਪਹੁੰਚੇ ਤਾਂ ਉਨ੍ਹਾਂ ਨੇ ਹਮਲਾਵਰ ਵਿਦਿਆਰਥਣ ਨੂੰ ਮ੍ਰਿਤਕ ਪਾਇਆ। ਉਨ੍ਹਾਂ ਦਸਿਆ ਕਿ ਸ਼ਾਇਦ ਹਮਲਾਵਰ ਨੇ ਖ਼ੁਦਕੁਸ਼ੀ ਕਰ ਲਈ ਹੈ। ਬਾਰਨਜ਼ ਨੇ ਹੋਰ ਵੇਰਵੇ ਦੇਣ ਤੋਂ ਇਨਕਾਰ ਕਰ ਦਿਤਾ। ਬਾਰਨਜ਼ ਨੇ ਕਿਹਾ ਕਿ ਗੋਲੀਬਾਰੀ ਦੇ ਮਕਸਦ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲੀਸ ਇਸ ਬਾਰੇ ਪਤਾ ਲਗਾਉਣ ਲਈ ਹਮਲਾਵਰ ਵਿਦਿਆਰਥਣ ਦੇ ਮਾਪਿਆਂ ਤੋਂ ਪੁੱਛਗਿੱਛ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਜੇ ਤਕ ਕੋਈ ਜਾਣਕਾਰੀ ਨਹੀਂ ਹੈ ਕਿ ਗੋਲੀਬਾਰੀ ਪਹਿਲਾਂ ਤੋਂ ਯੋਜਨਾਬੱਧ ਸੀ ਜਾਂ ਨਹੀਂ। ਅਬਡੈਂਟ ਲਾਈਫ ਇਕ ਗ਼ੈਰ-ਸੰਪਰਦਾਇਕ ਈਸਾਈ ਸਕੂਲ ਹੈ ਜਿਸ ਵਿਚ ਕਿੰਡਰਗਾਰਟਨ ਤੋਂ ਹਾਈ ਸਕੂਲ ਤਕ ਲਗਭਗ 400 ਵਿਦਿਆਰਥੀ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨ ਮੈਡੀਸਨ ਦੇ ਇਕ ਘਰ ਤੇ ਤਲਾਸ਼ੀ ਵਾਰੰਟ ਕੱਢਿਆ ਗਿਆ ਸੀ।
ਬਾਰਨਜ਼ ਨੇ ਦਸਿਆ ਕਿ ਜਦੋਂ ਗੋਲੀਬਾਰੀ ਹੋਈ ਤਾਂ ਕਲਾਸਾਂ ਚੱਲ ਰਹੀਆਂ ਸਨ। ਉਸ ਨੇ ਇਹ ਦੱਸਣ ਤੋਂ ਇਨਕਾਰ ਕਰ ਦਿਤਾ ਕਿ ਘਟਨਾ ਸਕੂਲ ਵਿਚ ਕਿੱਥੇ ਵਾਪਰੀ ਹੈ। ਪੁਲੀਸ ਨੇ ਘਟਨਾ ਤੋਂ ਬਾਅਦ ਸਕੂਲ ਦੇ ਆਲੇ ਦੁਆਲੇ ਦੀਆਂ ਸੜਕਾਂ ਨੂੰ ਬੰਦ ਕਰ ਦਿਤਾ ਅਤੇ ਫੈਡਰਲ ਏਜੰਟ ਅਧਿਕਾਰੀਆਂ ਦੀ ਜਾਂਚ ਵਿਚ ਸਹਾਇਤਾ ਕਰਨ ਲਈ ਮੌਕੇ ਤੇ ਸਨ।
International
ਅਮਰੀਕੀ ਏਅਰਲਾਈਨ ਦੇ ਜਹਾਜ਼ ਦੀ ਫੌਜ ਦੇ ਹੈਲੀਕਾਪਟਰ ਨਾਲ ਟੱਕਰ, 18 ਵਿਅਕਤੀਆਂ ਦੀ ਮੌਤ
ਆਰਲਿੰਗਟਨ, 30 ਜਨਵਰੀ (ਸ.ਬ.) ਬੀਤੀ ਰਾਤ ਵਾਸ਼ਿੰਗਟਨ ਨੇੜੇ ਰੋਨਾਲਡ ਰੀਗਨ ਨੈਸ਼ਨਲ ਏਅਰਪੋਰਟ ਤੇ ਉਤਰਦੇ ਸਮੇਂ 60 ਯਾਤਰੀਆਂ ਅਤੇ ਚਾਲਕ ਦਲ ਦੇ ਚਾਰ ਮੈਂਬਰਾਂ ਨੂੰ ਲੈ ਕੇ ਆ ਰਿਹਾ ਇੱਕ ਜੈਟ ਫੌਜ ਦੇ ਹੈਲੀਕਾਪਟਰ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ 18 ਵਿਅਕਤੀਆਂ ਦੀ ਮੌਤ ਹੋ ਗਈ ਹੈ। ਹਾਦਸੇ ਦੇ ਕਾਰਨਾਂ ਬਾਰੇ ਕੋਈ ਫੌਰੀ ਤੌਰ ਤੇ ਕੁੱਝ ਨਹੀਂ ਕਿਹਾ ਗਿਆ, ਪਰ ਹਵਾਈ ਅੱਡੇ ਤੋਂ ਸਾਰੀਆਂ ਉਡਾਣਾਂ ਅਤੇ ਲੈਂਡਿੰਗਾਂ ਨੂੰ ਰੋਕ ਦਿੱਤਾ ਗਿਆ ਕਿਉਂਕਿ ਸਾਰੇ ਖੇਤਰ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਹੈਲੀਕਾਪਟਰਾਂ ਨੇ ਸਵਾਰੀਆਂ ਦੀ ਭਾਲ ਵਿੱਚ ਘਟਨਾ ਵਾਲੀ ਥਾਂ ਉੱਤੇ ਉਡਾਣ ਭਰਨੀ ਸੀ।
ਹਵਾਈ ਅੱਡੇ ਦੇ ਬਿਲਕੁਲ ਉੱਤਰ ਵਿੱਚ ਜਾਰਜ ਵਾਸ਼ਿੰਗਟਨ ਪਾਰਕਵੇਅ ਦੇ ਨਾਲ ਇੱਕ ਬਿੰਦੂ ਤੋਂ ਪੋਟੋਮੈਕ ਨਦੀ ਵਿੱਚ ਬਚਾਅ ਕਿਸ਼ਤੀਆਂ ਭੇਜੀਆਂ ਗਈਆਂ। ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਇਸ ਹਾਦਸੇ ਬਾਰੇ ਜਾਣੂ ਹਨ ਅਤੇ ਯਾਤਰੀਆਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਪ੍ਰਮਾਤਮਾ ਉਨ੍ਹਾਂ ਦੀਆਂ ਆਤਮਾਵਾਂ ਨੂੰ ਸ਼ਾਂਤੀ ਦੇਵੇ।
ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਕਿਹਾ ਕਿ ਮੱਧ ਹਵਾਈ ਹਾਦਸਾ ਬੀਤੀ ਰਾਤ 9 ਵਜੇ ਈਐਸਟੀ ਦੇ ਨੇੜੇ ਵਾਪਰਿਆ ਜਦੋਂ ਇੱਕ ਖੇਤਰੀ ਜੈਟ ਜੋ ਕਿ ਵਿਚੀਟਾ ਕੰਸਾਸ ਤੋਂ ਰਵਾਨਾ ਹੋਇਆ ਸੀ ਅਤੇ ਇੱਕ ਸਿਖਲਾਈ ਉਡਾਣ ਵਿੱਚ ਇੱਕ ਫੌਜੀ ਹੈਲੀਕਾਪਟਰ ਨਾਲ ਟਕਰਾ ਗਿਆ
ਅਮੈਰੀਕਨ ਏਅਰਲਾਈਨਜ਼ ਦਾ ਜਹਾਜ਼ 5342 ਰੀਗਨ ਨੈਸ਼ਨਲ ਲਈ ਲਗਭਗ 400 ਫੁੱਟ ਦੀ ਉਚਾਈ ਅਤੇ ਲਗਭਗ 140 ਮੀਲ ਪ੍ਰਤੀ ਘੰਟਾ ਦੀ ਰਫਤਾਰ ਨਾਲ ਆ ਰਿਹਾ ਸੀ ਜਦੋਂ ਇਹ ਪੋਟੋਮੈਕ ਨਦੀ ਉਪਰ ਹਾਦਸਾਗ੍ਰਸਤ ਹੋ ਗਿਆ।
ਲੈਂਡਿੰਗ ਤੋਂ ਕੁਝ ਮਿੰਟ ਪਹਿਲਾਂ ਹਵਾਈ ਆਵਾਜਾਈ ਕੰਟਰੋਲਰਾਂ ਨੇ ਆਉਣ ਵਾਲੇ ਵਪਾਰਕ ਜੈਟ ਨੂੰ ਪੁੱਛਿਆ ਸੀ ਕਿ ਕੀ ਇਹ ਰੀਗਨ ਨੈਸ਼ਨਲ ਦੇ ਛੋਟੇ ਰਨਵੇ 33 ਤੇ ਲੈਂਡ ਕਰ ਸਕਦਾ ਹੈ ਅਤੇ ਪਾਇਲਟਾਂ ਨੇ ਕਿਹਾ ਕਿ ਉਹ ਸਮਰੱਥ ਹਨ। ਕੰਟਰੋਲਰਾਂ ਨੇ ਫਿਰ ਜਹਾਜ਼ ਨੂੰ ਰਨਵੇਅ 33 ਤੇ ਉਤਰਨ ਲਈ ਮਨਜ਼ੂਰੀ ਦਿੱਤੀ ਸੀ।
ਕਰੈਸ਼ ਹੋਣ ਤੋਂ 30 ਸਕਿੰਟਾਂ ਤੋਂ ਵੀ ਘੱਟ ਸਮਾਂ ਪਹਿਲਾਂ ਇੱਕ ਏਅਰ ਟ੍ਰੈਫਿਕ ਕੰਟਰੋਲਰ ਨੇ ਹੈਲੀਕਾਪਟਰ ਨੂੰ ਪੁੱਛਿਆ ਕਿ ਕੀ ਉਸ ਕੋਲ ਪਹੁੰਚਣ ਵਾਲਾ ਜਹਾਜ਼ ਨਜ਼ਰ ਆ ਰਿਹਾ ਸੀ। ਕੰਟਰੋਲਰ ਨੇ ਕੁਝ ਪਲਾਂ ਬਾਅਦ ਹੈਲੀਕਾਪਟਰ ਨੂੰ ਇੱਕ ਹੋਰ ਰੇਡੀਓ ਕਾਲ ਕੀਤੀ ਪਰ ਇਸ ਤੋਂ ਕੁਝ ਸਕਿੰਟਾਂ ਬਾਅਦ ਦੋਵੇਂ ਜਹਾਜ਼ ਆਪਸ ਵਿਚ ਟਕਰਾ ਗਏ। ਜਹਾਜ਼ ਦੇ ਰੇਡੀਓ ਟਰਾਂਸਪੌਂਡਰ ਨੇ ਰਨਵੇ ਤੋਂ ਕਰੀਬ 2,400 ਫੁੱਟ ਦੀ ਦੂਰੀ ਤੇ ਲਗਭਗ ਨਦੀ ਦੇ ਮੱਧ ਤੇ ਸੰਚਾਰ ਕਰਨਾ ਬੰਦ ਕਰ ਦਿੱਤਾ ਸੀ।, ਜ਼ਿਕਰਯੋਗ ਹੈ ਕੇ ਜਹਾਜ਼ ਵਿੱਚ ਚਾਲਕ ਦਲ ਸਮੇਤ 64 ਸਵਾਰੀਆਂ ਮੌਜੂਦ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਵਾਸ਼ਿੰਗਟਨ ਦੇ ਰੀਗਨ ਨੈਸ਼ਨਲ ਏਅਰਪੋਰਟ ਦੇ ਨੇੜੇ ਪੋਟੋਮੈਕ ਨਦੀ ਉੱਤੇ ਇੱਕ ਮੱਧ-ਹਵਾਈ ਟੱਕਰ ਵਿੱਚ ਘੱਟੋ-ਘੱਟ 18 ਵਿਅਕਤੀਆਂ ਦੀ ਮੌਤ ਹੋ ਗਈ ਹੈ, ਕਿਉਂਕਿ ਬਚਾਅ ਰਾਹਤ ਕਾਰਜਾਂ ਵਿਚ ਜੁਟੀਆਂ ਹੋਈਆ ਹਨ ਅਤੇ ਲੋਕਾਂ ਦੀ ਭਾਲ ਜਾਰੀ ਰੱਖ ਰਹੀਆਂ ਹਨ।
International
ਐਲ ਪੀ ਜੀ ਗੈਸ ਨਾਲ ਭਰੇ ਟੈਂਕਰ ਵਿੱਚ ਧਮਾਕੇ ਦੌਰਾਨ 6 ਵਿਅਕਤੀਆਂ ਦੀ ਮੌਤ
ਲਾਹੌਰ, 27 ਜਨਵਰੀ (ਸ.ਬ.) ਪਾਕਿਸਤਾਨ ਦੇ ਪੰਜਾਬ ਸੂਬੇ ਦੇ ਇੱਕ ਉਦਯੋਗਿਕ ਖੇਤਰ ਵਿੱਚ ਤਰਲ ਪੈਟਰੋਲੀਅਮ ਗੈਸ ਨਾਲ ਭਰੇ ਇੱਕ ਟੈਂਕਰ ਵਿੱਚ ਧਮਾਕਾ ਹੋ ਗਿਆ, ਜਿਸ ਵਿੱਚ ਇੱਕ ਨਾਬਾਲਗ ਲੜਕੀ ਸਮੇਤ ਘੱਟੋ-ਘੱਟ ਛੇ ਵਿਅਕਤੀਆਂ ਦੀ ਮੌਤ ਹੋ ਗਈ ਅਤੇ 31 ਜ਼ਖਮੀ ਹੋ ਗਏ। ਰਾਹਤ ਕਾਰਜ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਮੁਲਤਾਨ ਦੇ ਹਾਮਿਦ ਪੁਰ ਕਨੋਰਾ ਖੇਤਰ ਦੇ ਇੰਡਸਟਰੀਅਲ ਅਸਟੇਟ ਵਿੱਚ ਵਾਪਰੀ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਐਲਪੀਜੀ ਟੈਂਕਰ ਵਿੱਚ ਹੋਏ ਧਮਾਕੇ ਨਾਲ ਇੱਕ ਵੱਡੀ ਅੱਗ ਲੱਗ ਗਈ, ਜਿਸ ਨਾਲ ਟੁੱਟੇ ਹੋਏ ਵਾਹਨ ਦਾ ਮਲਬਾ ਨੇੜਲੇ ਰਿਹਾਇਸ਼ੀ ਖੇਤਰਾਂ ਵਿੱਚ ਡਿੱਗਿਆ, ਜਿਸ ਨਾਲ ਮਹੱਤਵਪੂਰਨ ਤਬਾਹੀ ਹੋਈ। 10 ਤੋਂ ਵੱਧ ਅੱਗ ਬੁਝਾਊ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਇਸ ਘਾਤਕ ਧਮਾਕੇ ਵਿੱਚ ਸ਼ੁਰੂਆਤੀ ਤੌਰ ਤੇ ਕੁੱਲ ਪੰਜ ਵਿਅਕਤੀਆਂ ਦੇ ਮਾਰੇ ਜਾਣ ਦੀ ਸੂਚਨਾ ਸੀ।
ਹਾਲਾਂਕਿ ਬਚਾਅ ਅਧਿਕਾਰੀਆਂ ਨੇ ਧਮਾਕੇ ਨਾਲ ਨੁਕਸਾਨੇ ਗਏ ਇੱਕ ਘਰ ਤੋਂ ਇੱਕ ਹੋਰ ਲਾਸ਼ ਬਰਾਮਦ ਕਰਨ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਛੇ ਹੋ ਗਈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮ੍ਰਿਤਕਾਂ ਵਿਚ ਇਕ ਨਾਬਾਲਗ ਲੜਕੀ ਅਤੇ ਦੋ ਔਰਤਾਂ ਸ਼ਾਮਲ ਹਨ। ਪੁਲੀਸ ਨੇ ਦੱਸਿਆ ਕਿ ਧਮਾਕੇ ਵਾਲੀ ਥਾਂ ਦੇ ਆਸ-ਪਾਸ ਦੇ ਘੱਟੋ-ਘੱਟ 20 ਘਰ ਪੂਰੀ ਤਰ੍ਹਾਂ ਮਲਬੇ ਵਿੱਚ ਡਿੱਗ ਗਏ, ਜਦਕਿ 70 ਨੂੰ ਅੰਸ਼ਕ ਤੌਰ ਤੇ ਨੁਕਸਾਨ ਪਹੁੰਚਿਆ ਹੈ।
International
ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਦੀ ਭਾਰਤ ਹਵਾਲਗੀ ਦੀ ਮਿਲੀ ਮਨਜ਼ੂਰੀ
ਵਾਸ਼ਿੰਗਟਨ, 25 ਜਨਵਰੀ (ਸ.ਬ.) ਅਮਰੀਕੀ ਸੁਪਰੀਮ ਕੋਰਟ ਨੇ ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਦੀ ਭਾਰਤ ਹਵਾਲਗੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਕਿਉਂਕਿ ਇਸ ਨੇ ਉਸ ਦੀ ਦੋਸ਼ੀ ਠਹਿਰਾਏ ਜਾਣ ਵਿਰੁੱਧ ਦਾਇਰ ਸਮੀਖਿਆ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਭਾਰਤ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਨਾਗਰਿਕ ਰਾਣਾ ਦੀ ਹਵਾਲਗੀ ਦੀ ਮੰਗ ਕਰ ਰਿਹਾ ਸੀ, ਕਿਉਂਕਿ ਉਹ 2008 ਦੇ ਮੁੰਬਈ ਅਤਿਵਾਦੀ ਹਮਲਿਆਂ ਦੇ ਕੇਸ ਵਿੱਚ ਲੋੜੀਂਦਾ ਸੀ।
ਇਹ ਰਾਣਾ ਦਾ ਭਾਰਤ ਹਵਾਲੇ ਨਾ ਕੀਤੇ ਜਾਣ ਦਾ ਆਖਰੀ ਕਾਨੂੰਨੀ ਮੌਕਾ ਸੀ। ਇਸ ਤੋਂ ਪਹਿਲਾਂ ਉਹ ਸਾਂ ਫਰਾਂਸਿਸਕੋ ਵਿੱਚ ਉੱਤਰੀ ਸਰਕਟ ਲਈ ਯੂਐਸ ਕੋਰਟ ਆਫ਼ ਅਪੀਲਸ ਸਮੇਤ ਕਈ ਸੰਘੀ ਅਦਾਲਤਾਂ ਵਿੱਚ ਕਾਨੂੰਨੀ ਲੜਾਈ ਹਾਰ ਗਿਆ ਸੀ। ਰਾਣਾ ਨੇ ਯੂਐਸ ਸੁਪਰੀਮ ਕੋਰਟ ਵਿੱਚ ਸਰਟੀਓਰੀ ਦੀ ਰਿੱਟ ਲਈ ਪਟੀਸ਼ਨ ਦਾਇਰ ਕੀਤੀ।
ਡੋਨਲਡ ਟਰੰਪ ਦੇ ਅਮਰੀਕੀ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਇਕ ਦਿਨ ਬਾਅਦ 21 ਜਨਵਰੀ ਨੂੰ ਸੁਪਰੀਮ ਕੋਰਟ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਪਟੀਸ਼ਨ ਰੱਦ ਕਰ ਦਿੱਤੀ ਗਈ ਹੈ। ਰਾਣਾ ਇਸ ਸਮੇਂ ਲਾਸ ਏਂਜਲਸ ਦੇ ਮੈਟਰੋਪੋਲੀਟਨ ਡਿਟੈਂਸ਼ਨ ਸੈਂਟਰ ਵਿੱਚ ਨਜ਼ਰਬੰਦ ਹੈ।
-
National1 month ago
ਨੇਪਾਲ ਵਿੱਚ ਮਹਿਸੂਸ ਹੋਏ ਭੂਚਾਲ ਦੇ ਝਟਕੇ
-
National1 month ago
ਨਾਬਾਲਗ ਨੂੰ ਨੰਗਾ ਕਰ ਕੇ ਕੁੱਟਿਆ, ਚਿਹਰੇ ਤੇ ਕੀਤਾ ਪਿਸ਼ਾਬ, ਸ਼ਰਮ ਕਾਰਨ ਨੌਜਵਾਨ ਵੱਲੋਂ ਖੁਦਕੁਸ਼ੀ
-
International1 month ago
ਮੀਂਹ ਕਾਰਨ ਭਾਰਤ ਅਤੇ ਆਸਟ੍ਰੇਲੀਆ ਟੈਸਟ ਮੈਚ ਡਰਾਅ
-
National1 month ago
ਮਹਿੰਗਾਈ ਨੇ ਵਿਗਾੜਿਆ ਲੋਕਾਂ ਦੀ ਰਸੋਈ ਦਾ ਬਜਟ : ਰਾਹੁਲ ਗਾਂਧੀ
-
International1 month ago
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿੰਮੀ ਕਾਰਟਰ ਦਾ ਦਿਹਾਂਤ
-
International2 months ago
ਰਨਵੇ ਦੀ ਬਜਾਏ ਸੜਕ ਤੇ ਉਤਰਿਆ ਜਹਾਜ਼, ਲੈਂਡਿੰਗ ਦੌਰਾਨ ਹੋਏ ਦੋ ਟੋਟੇ
-
International1 month ago
19 ਸਾਲ ਦੀ ਭਾਰੀ-ਅਮਰੀਕੀ ਕੈਟਲਿਨ ਨੇ ਜਿੱਤਿਆ ਮਿਸ ਇੰਡੀਆ ਯੂਐਸਏ 2024 ਦਾ ਤਾਜ
-
National1 month ago
ਸ਼੍ਰੀਨਗਰ ਵਿੱਚ 24 ਸਾਲਾਂ ਵਿੱਚ ਸਭ ਤੋਂ ਘੱਟ ਤਾਪਮਾਨ ਰਿਕਾਰਡ