Connect with us

Mohali

ਸੁਤੰਤਰਤਾ ਸੈਨਾਨੀ ਅਤੇ ਵਾਈਸ ਪ੍ਰਿੰਸੀਪਲ ਨੂੰ ਘਰੋਂ ਚੁੱਕ ਕੇ ਲਾਪਤਾ ਕਰਨ ਵਾਲਾ ਤਤਕਾਲੀ ਐਸ. ਐਚ. ਓ ਦੋਸ਼ੀ ਕਰਾਰ, 23 ਦਸੰਬਰ ਨੂੰ ਸੁਣਾਈ ਜਾਵੇਗੀ ਸਜਾ

Published

on

 

ਅਦਾਲਤ ਦੀ ਸੁਣਵਾਈ ਦੌਰਾਨ ਇਕ ਮੁਲਜਮ ਏ. ਐਸ. ਆਈ. ਦੀ ਹੋ ਚੁੱਕੀ ਹੈ ਮੌਤ

ਐਸ ਏ ਐਸ ਨਗਰ, 18 ਦਸੰਬਰ (ਜਸਬੀਰ ਸਿੰਘ ਜੱਸੀ) ਕਰੀਬ 32 ਸਾਲ ਪੁਰਾਣੇ ਅਗਵਾ ਕਰਨ, ਗੈਰ ਕਾਨੂੰਨੀ ਹਿਰਾਸਤ ਅਤੇ ਗੁੰਮਸ਼ੁਦਗੀ ਦੇ ਮਾਮਲੇ ਵਿੱਚ ਸੀ. ਬੀ. ਆਈ. ਅਦਾਲਤ ਦੇ ਵਿਸ਼ੇਸ਼ ਜੱਜ ਮਨਜੋਤ ਕੌਰ ਦੀ ਅਦਾਲਤ ਵਲੋਂ ਉਸ ਸਮੇਂ ਦੇ ਥਾਣਾ ਸਰਹਾਲੀ ਜਿਲਾ ਤਰਨਤਾਰਨ ਦੇ ਐਸ. ਐਚ. ਓ. ਰਹੇ ਸੁਰਿੰਦਰਪਾਲ ਸਿੰਘ ਨੂੰ ਧਾਰਾ 120 ਬੀ, 342, 364, 365 ਵਿੱਚ ਦੋਸ਼ੀ ਕਰਾਰ ਦਿੰਦਿਆਂ ਇਸ ਮਾਮਲੇ ਵਿੱਚ ਸੁਰਿੰਦਰਪਾਲ ਸਿੰਘ ਨੂੰ ਸਜਾ ਸੁਣਾਉਣ ਲਈ 23 ਦਸੰਬਰ ਦੀ ਤਰੀਕ ਨਿਸ਼ਚਿਤ ਕੀਤੀ ਹੈ। ਇਸ ਦੌਰਾਨ ਸੁਰਿੰਦਰਪਾਲ ਸਿੰਘ (ਜੋ ਕਿ ਜੇਲ ਵਿੱਚ ਬੰਦ ਹੈ) ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿੱਚ ਪੇਸ਼ ਹੋਇਆ।

ਪ੍ਰਾਪਤ ਜਾਣਕਾਰੀ ਅਨੁਸਾਰ 31.10.1992 ਦੀ ਸ਼ਾਮ ਨੂੰ ਸੁਖਦੇਵ ਸਿੰਘ ਵਾਈਸ ਪ੍ਰਿੰਸੀਪਲ ਅਤੇ ਉਸ ਦੇ 80 ਸਾਲਾ ਸਹੁਰੇ ਸੁਲੱਖਣ ਸਿੰਘ (ਸੁਤੰਤਰਤਾ ਸੈਨਾਨੀ ਵਾਸੀ ਭਕਨਾ) ਨੂੰ ਏ. ਐਸ. ਆਈ. ਅਵਤਾਰ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਹਿਰਾਸਤ ਵਿੱਚ ਲਿਆ ਸੀ। ਅਵਤਾਰ ਸਿੰਘ ਨੇ ਪਰਿਵਾਰ ਵਾਲਿਆਂ ਨੂੰ ਇਤਲਾਹ ਦਿੱਤੀ ਸੀ ਕਿ ਸੁਖਦੇਵ ਸਿੰਘ ਅਤੇ ਸੁਲੱਖਣ ਸਿੰਘ ਨੂੰ ਐਸ.ਐਚ.ਓ ਸੁਰਿੰਦਰਪਾਲ ਸਿੰਘ ਨੇ ਪੁੱਛਗਿੱਛ ਲਈ ਬੁਲਾਇਆ ਹੈ। ਫਿਰ ਦੋਵਾਂ ਨੂੰ ਤਿੰਨ ਦਿਨ ਤੱਕ ਪੁਲੀਸ ਥਾਣਾ ਸਰਹਾਲੀ ਤਰਨਤਾਰਨ ਵਿਚ ਨਜਾਇਜ਼ ਤੌਰ ਤੇ ਰੱਖਿਆ ਗਿਆ, ਜਿੱਥੇ ਪਰਿਵਾਰ ਅਤੇ ਅਧਿਆਪਕ ਯੂਨੀਅਨ ਦੇ ਮੈਂਬਰ ਉਨ੍ਹਾਂ ਨੂੰ ਮਿਲੇ ਅਤੇ ਉਨ੍ਹਾਂ ਨੂੰ ਖਾਣਾ, ਕੱਪੜਾ ਆਦਿ ਮੁਹੱਈਆ ਕਰਵਾਇਆ, ਪਰ ਉਸ ਤੋਂ ਬਾਅਦ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗਾ।

ਇਸ ਮਾਮਲੇ ਵਿੱਚ ਸੁਖਦੇਵ ਸਿੰਘ ਦੀ ਪਤਨੀ ਸੁਖਵੰਤ ਕੌਰ ਨੇ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਕਿ ਸੁਖਦੇਵ ਸਿੰਘ ਅਤੇ ਸੁਲੱਖਣ ਸਿੰਘ ਨੂੰ ਅਪਰਾਧਿਕ ਮਾਮਲਿਆਂ ਵਿਚ ਫਸਾਇਆ ਗਿਆ ਹੈ, ਪਰ ਕੋਈ ਫਾਇਦਾ ਨਹੀਂ ਹੋਇਆ। ਉਸ ਸਮੇਂ ਸੁਖਦੇਵ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲੋਪੋਕੇ ਜਿਲਾ ਅੰਮ੍ਰਿਤਸਰ ਦੇ ਲੈਕਚਰਾਰ-ਵਾਈਸ-ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾਅ ਰਹੇ ਸਨ ਅਤੇ ਉਨ੍ਹਾਂ ਦੇ ਸਹੁਰਾ ਸੁਲੱਖਣ ਸਿੰਘ ਆਜ਼ਾਦੀ ਘੁਲਾਟੀਏ ਸਨ ਅਤੇ ਆਜ਼ਾਦੀ ਦੀ ਲਹਿਰ ਦੌਰਾਨ ਬਾਬਾ ਸੋਹਣ ਸਿੰਘ ਭਕਨਾ ਦੇ ਨਜ਼ਦੀਕੀ ਸਾਥੀਆਂ ਵਿੱਚੋਂ ਇਕ ਸਨ।

ਇਸ ਮਾਮਲੇ ਵਿਚ ਸਾਬਕਾ ਵਿਧਾਇਕ ਸਤਪਾਲ ਡਾਂਗ ਅਤੇ ਵਿਮਲਾ ਡਾਂਗ ਨੇ ਵੀ ਤਤਕਾਲੀ ਮੁੱਖ ਮੰਤਰੀ ਪੰਜਾਬ ਬੇਅੰਤ ਸਿੰਘ ਨੂੰ ਵੱਖ-ਵੱਖ ਚਿੱਠੀਆਂ ਲਿਖੀਆਂ ਅਤੇ ਮੁੱਖ ਮੰਤਰੀ ਨੇ ਵੀ ਜਵਾਬ ਦਿੱਤਾ ਕਿ ਉਹ ਪੁਲੀਸ ਦੀ ਹਿਰਾਸਤ ਵਿਚ ਨਹੀਂ ਹਨ। ਸਾਲ 2003 ਵਿਚ ਕੁਝ ਪੁਲੀਸ ਮੁਲਾਜ਼ਮਾਂ ਨੇ ਸੁਖਵੰਤ ਕੌਰ ਭਾਵ ਸੁਖਦੇਵ ਸਿੰਘ ਦੀ ਪਤਨੀ ਨਾਲ ਸੰਪਰਕ ਕਰਕੇ ਉਸ ਦੇ ਖਾਲੀ ਕਾਗਜ਼ਾਂ ਤੇ ਦਸਤਖਤ ਕਰਵਾ ਲਏ ਅਤੇ ਕੁਝ ਦਿਨਾਂ ਬਾਅਦ ਉਸ ਨੂੰ ਸੁਖਦੇਵ ਸਿੰਘ ਦਾ ਮੌਤ ਦਾ ਸਰਟੀਫਿਕੇਟ ਸੌਂਪਿਆ ਗਿਆ, ਜਿਸ ਵਿਚ 8.7.1993 ਨੂੰ ਉਸ ਦੀ ਮੌਤ ਹੋਣ ਦਾ ਜ਼ਿਕਰ ਕੀਤਾ ਗਿਆ ਸੀ।

ਪਰਿਵਾਰ ਨੂੰ ਸੂਚਿਤ ਕੀਤਾ ਗਿਆ ਕਿ ਤਸ਼ੱਦਦ ਦੌਰਾਨ ਸੁਖਦੇਵ ਸਿੰਘ ਦੀ ਮੌਤ ਹੋ ਗਈ ਅਤੇ ਉਸ ਦੀ ਲਾਸ਼ ਸੁਲੱਖਣ ਸਿੰਘ ਸਮੇਤ ਹਰੀਕੇ ਨਹਿਰ ਵਿਚ ਸੁੱਟ ਦਿੱਤੀ ਗਈ। ਸੁਖਵੰਤ ਕੌਰ ਵਲੋਂ ਆਪਣੇ ਪਤੀ ਅਤੇ ਪਿਤਾ ਨੂੰ ਚੁੱਕਣ, ਗੈਰ-ਕਾਨੂੰਨੀ ਤੌਰ ਤੇ ਹਿਰਾਸਤ ਵਿਚ ਰੱਖਣ ਅਤੇ ਫਿਰ ਲਾਪਤਾ ਹੋਣ ਦੇ ਸਬੰਧ ਵਿਚ ਸੁਪਰੀਮ ਕੋਰਟ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ, ਪਰ ਨਵੰਬਰ 1995 ਵਿਚ ਇਕ ਹੋਰ ਮਾਮਲੇ ਵਿਚ ਸੁਪਰੀਮ ਕੋਰਟ ਨੇ ਸੀ.ਬੀ.ਆਈ ਨੂੰ ਵੱਡੇ ਪੱਧਰ ਤੇ ਮ੍ਰਿਤਕਾਂ ਦੇ ਸਸਕਾਰ ਦੇ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ। ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਵਲੋਂ ਪੰਜਾਬ ਪੁਲੀਸ ਵਲੋਂ ਲਾਸ਼ਾਂ ਨੂੰ ਲਾਵਾਰਿਸ ਦੱਸ ਕੇ ਸਸਕਾਰ ਕਰਨ ਦਾ ਖੁਲਾਸਾ ਕੀਤਾ।

ਇਸ ਤੋਂ ਬਾਅਦ ਮੁੱਢਲੀ ਪੁੱਛਗਿੱਛ ਦੌਰਾਨ ਸੀ.ਬੀ.ਆਈ ਨੇ 20.11.1996 ਨੂੰ ਸੁਖਵੰਤ ਕੌਰ ਦੇ ਬਿਆਨ ਦਰਜ ਕੀਤੇ ਅਤੇ ਉਸਦੇ ਬਿਆਨਾਂ ਦੇ ਆਧਾਰ ਤੇ 6.03.1997 ਨੂੰ ਏ. ਐਸ. ਆਈ. ਅਵਤਾਰ ਸਿੰਘ, ਐਸ. ਆਈ. ਸੁਰਿੰਦਰਪਾਲ ਸਿੰਘ ਤਤਕਾਲੀ ਐਸ. ਐਚ. ਓ. ਸਰਹਾਲੀ ਅਤੇ ਹੋਰਨਾਂ ਖਿਲਾਫ਼ ਧਾਰਾ 364/34 ਦੇ ਤਹਿਤ ਮਾਮਲਾ ਦਰਜ ਕੀਤਾ ਅਤੇ ਸਾਲ 2000 ਵਿਚ ਸੀ. ਬੀ. ਆਈ ਨੇ ਕਲੋਜ਼ਰ ਰਿਪੋਰਟ ਦਾਇਰ ਕੀਤੀ, ਜਿਸ ਨੂੰ ਸੀ. ਬੀ. ਆਈ. ਕੋਰਟ ਪਟਿਆਲਾ ਨੇ ਸਾਲ 2002 ਵਿਚ ਰੱਦ ਕਰ ਦਿਤਾ ਅਤੇ ਅਗਲੇਰੀ ਜਾਂਚ ਦੇ ਹੁਕਮ ਦਿੱਤੇ। ਆਖ਼ਰਕਾਰ ਸਾਲ 2009 ਵਿਚ ਸੀ.ਬੀ.ਆਈ ਨੇ ਸੁਰਿੰਦਰਪਾਲ ਅਤੇ ਅਵਤਾਰ ਸਿੰਘ ਖ਼ਿਲਾਫ਼ ਅਦਾਲਤ ਵਿਚ ਚਾਰਜਸ਼ੀਟ ਦਾਇਰ ਕੀਤੀ।

ਸਾਲ 2016 ਵਿਚ ਸੀ.ਬੀ.ਆਈ ਅਦਾਲਤ, ਪਟਿਆਲਾ ਵਲੋਂ ਧਾਰਾ 120-ਬੀ, 342,364 ਅਤੇ 365 ਆਈਪੀਸੀ ਤਹਿਤ ਦੋਸ਼ ਤੈਅ ਕਰ ਦਿੱਤੇ ਸਨ। ਜਿਕਰਯੋਗ ਹੈ ਕਿ ਇਸ ਕੇਸ ਦਾ ਦੋਸ਼ੀ ਸੁਰਿੰਦਰਪਾਲ ਸਿੰਘ ਜੋ ਕਿ ਤਤਕਾਲੀ ਐਸ.ਐਚ.ਓ ਸੀ, ਜਸਵੰਤ ਸਿੰਘ ਖਾਲੜਾ ਕਤਲ ਕੇਸ ਵਿਚ ਪਹਿਲਾਂ ਹੀ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ਉਸ ਨੂੰ ਤਰਨਤਾਰਨ ਦੇ ਪਿੰਡ ਜੀਓ ਬਾਲਾ ਦੇ 4 ਪਰਿਵਾਰਕ ਮੈਂਬਰਾਂ ਨੂੰ ਅਗਵਾ ਕਰਕੇ ਲਾਪਤਾ ਕਰਨ ਦੇ ਇਕ ਹੋਰ ਕੇਸ ਵਿਚ ਵੀ 10 ਸਾਲ ਦੀ ਸਜ਼ਾ ਸੁਣਾਈ ਗਈ ਹੈ।

Mohali

ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ ਮਹਾਸ਼ਿਵਰਾਤਰੀ ਦਾ ਤਿਉਹਾਰ

Published

on

By

 

ਮੰਦਰਾਂ ਵਿੱਚ ਆਯੋਜਿਤ ਹੋਏ ਵੱਖ ਵੱਖ ਸਮਾਗਮ, ਭੋਲੇ ਨਾਥ ਦੇ ਰੰਗ ਵਿੱਚ ਰੰਗੇ ਸ਼ਰਧਾਲੂ

ਐਸ ਏ ਐਸ ਨਗਰ, 26 ਫਰਵਰੀ (ਸ.ਬ.) ਮਹਾਂਸ਼ਿਵਰਾਤਰੀ ਦਾ ਪਾਵਨ ਤਿਉਹਾਰ ਅੱਜ ਮੁਹਾਲੀ ਸ਼ਹਿਰ ਅਤੇ ਨੇੜਲੇ ਇਲਾਕਿਆਂ ਵਿੱਚ ਪੂਰੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਦੌਰਾਨ ਵੱਖ ਵੱਖ ਮੰਦਿਰਾਂ ਵਿੱਚ ਸਵੇਰ ਤੋਂ ਹੀ ਰੌਣਕਾਂ ਲੱਗੀਆਂ ਰਹੀਆਂ ਅਤੇ ਸਵੇਰ ਤੋਂ ਹੀ ਸ਼ਰਧਾਲੂ ਵੱਖ ਵੱਖ ਮੰਦਿਰਾਂ ਵਿੱਚ ਵੱਡੀ ਗਿਣਤੀ ਵਿੱਚ ਨਤਮਸਤਕ ਹੋਣੇ ਆਰੰਭ ਹੋ ਗਏ ਸਨ।

ਅੱਜ ਤੜਕਸਾਰ ਤੋਂ ਸ਼ਹਿਰ ਦੇ ਵੱਖ-ਵੱਖ ਮੰਦਿਰਾਂ ਵਿਖੇ ਸ਼ਿਵਲਿੰਗ ਉੱਪਰ ਜਲ ਚੜ੍ਹਾਉਣ ਲਈ ਭਗਤਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਇਸ ਦੌਰਾਨ ਸਾਰਾ ਦਿਨ ਵੱਖ ਵੱਖ ਮੰਦਿਰਾਂ ਵਿੱਚ ਸ਼ਰਧਾਲੂਆਂ ਦੀ ਭੀੜ ਰਹੀ। ਇਸ ਮੌਕੇ ਭਗਤਾਂ ਵੱਲੋਂ ‘ਓਮ ਨਮੋਂ ਸ਼ਿਵਾਏ’ ਦਾ ਜਾਪ ਕਰਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਸੀ ਅਤੇ ਭਗਵਾਨ ਸ਼ਿਵ ਤੇ ਮਾਤਾ ਪਾਰਵਤੀ ਦਾ ਆਸ਼ੀਰਵਾਦ ਪ੍ਰਾਪਤ ਕਰਦਿਆਂ ਬੰਮ ਬੰਮ ਭੋਲੇ ਦੇ ਜੈਕਾਰੇ ਲਗਾਏ ਜਾ ਰਹੇ ਸਨ।

ਸ਼ਿਵਰਾਤਰੀ ਮੌਕੇ ਵੱਖ ਵੱਖ ਮੰਦਰਾਂ ਨੂੰ ਬਿਜਲਈ ਲੜੀਆਂ ਅਤੇ ਹੋਰ ਸਜਾਵਟੀ ਸਾਮਾਨ ਨਾਲ ਸੁੰਦਰ ਢੰਗ ਨਾਲ ਸਜਾਇਆ ਗਿਆ ਹੈ। ਸ਼ਿਵਰਾਤਰੀ ਦੇ ਮੌਕੇ ਤੇ ਵੱਖ ਵੱਖ ਥਾਵਾਂ ਤੇ ਲੰਗਰ ਵੀ ਲਗਾਏ ਗਏ।

ਮਹਾਸ਼ਿਵਰਾਤਰੀ ਦੇ ਤਿਉਹਾਰ ਮੌਕੇ ਸਿਆਸੀ ਆਗੂ ਵੀ ਸਰਗਰਮ ਰਹੇ ਅਤੇ ਉਹਨਾਂ ਵਲੋਂ ਮੰਦਰਾਂ ਵਿੱਚ ਮੱਥਾ ਟੇਕ ਕੇ ਹਾਜਰੀ ਲਗਵਾਈ ਗਈ। ਇਸ ਮੌਕੇ ਹਲਕਾ ਵਿਧਾਇਕ ਸz. ਕੁਲਵੰਤ ਸਿੰਘ, ਸਾਬਕਾ ਮੰਤਰੀ ਸz. ਬਲਬੀਰ ਸਿੰਘ ਸਿੱਧੂ, ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਸz. ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਸz. ਕੁਲਜੀਤ ਸਿੰਘ ਬੇਦੀ, ਭਾਜਪਾ ਦੇ ਜਿਲ੍ਹਾ ਪ੍ਰਧਾਨ ਸ੍ਰੀ ਸੰਜੀਵ ਵਸ਼ਿਸ਼ਠ ਸਮੇਤ ਵੱਖ ਵੱਖ ਆਗੂਆਂ ਵਲੋਂ ਮੰਦਰਾਂ ਵਿੱਚ ਹਾਜਰੀ ਲਗਵਾਈ ਗਈ ਅਤੇ ਭੋਲੇਨਾਥ ਦਾ ਅਸ਼ੀਰਵਾਦ ਲਿਆ ਗਿਆ।

ਸ਼੍ਰੀ ਮਹਾਦੇਵ ਵੈਲਫੇਅਰ ਕਲੱਬ ਮੁਹਾਲੀ ਵੱਲੋਂ ਮਹਾਂ ਸ਼ਿਵਰਾਤਰੀ ਮੌਕੇ ਐਮ ਸੀ ਬਲਜੀਤ ਕੌਰ ਦੀ ਅਗਵਾਈ ਹੇਠ ਹਰੀ ਮੰਦਰ ਫੇਜ਼ 5 ਵਿਖੇ ਫਲਾਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਕਾਕਾ ਪੁਸ਼ਕਰ, ਰਾਜਪਾਲ ਜੀਜਾ, ਰਮਨ ਥਰੇਜਾ, ਰਵੀ ਰਾਵਤ, ਵਿਵੇਕ ਸ਼ਰਮਾ, ਸਾਹਿਲ ਖਹਿਰਾ, ਰੋਹਿਤ ਜੈਸਵਾਲ, ਕਿਸ਼ੋਰੀ ਲਾਲ, ਮਨਮੋਹਨ ਸਿੰਘ, ਪ੍ਰਿੰਸ ਸੇਖੋਂ, ਅਨਮੋਲ ਸ਼ਰਮਾ, ਪਰਮਿੰਦਰ ਟਿੰਕੂ, ਇਕਬਾਲ ਸਿੰਘ, ਵਿਸ਼ਵਜੀਤ ਬੋਬੀ, ਅਕਸ਼ਿਤ ਮੋਹਿਲ ਆਦਿ ਹਾਜ਼ਰ ਸਨ ।

ਇਸ ਦੌਰਾਨ ਮਹਾਸ਼ਿਵਰਾਤਰੀ ਦੇ ਮੌਕੇ ਤੇ ਸ਼੍ਰੀ ਵੈਸ਼ਨੋ ਮਾਤਾ ਮੰਦਰ ਫੇਜ਼ 3ਬੀ-1 ਮੁਹਾਲੀ ਵਿਖੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਅਮਿਤ ਮਰਵਾਹਾ, ਮਾਤਾ ਵੈਸ਼ਨੋ ਮਾਤਾ ਮੰਦਰ ਫੇਜ਼ 3ਬੀ 1 ਦੇ ਪ੍ਰਧਾਨ ਪ੍ਰਦੀਪ ਸੋਨੀ, ਅਸ਼ਵਨੀ ਸ਼ਰਮਾ, ਐਸ ਪੀ ਮਲਹੋਤਰਾ, ਦਿਨੇਸ਼ ਸ਼ਰਮਾ, ਓਮ ਪ੍ਰਕਾਸ਼ ਵਿਜ, ਕ੍ਰਿਸ਼ਨ ਲਾਲ ਪੁਨਿਆਨੀ, ਵੀ ਕੇ ਬਹਿਲ, ਰਮਨ ਕੁਮਾਰ ਸੈਲੀ, ਅਤੁਲ ਕੁਮਾਰ, ਓਮੇਸ਼ ਸ਼ਰਮਾ, ਕੈਲਾਸ਼ ਮਰਵਾਹਾ, ਆਸ਼ਨਾ, ਰੋਹਨ ਮਰਵਾਹਾ ਆਦਿ ਹਾਜ਼ਰ ਸਨ।

ਇਸ ਦੌਰਾਨ ਤਾਜ ਟਾਵਰ ਸੈਕਟਰ-104 ਵਿਖੇ ਸ਼ਿਵਰਾਤਰੀ ਦੇ ਮੌਕੇ ਤੇ ਲੰਗਰ ਲਗਾਇਆ ਗਿਆ। ਸਮਾਜਸੇਵੀ ਜੋਗਿੰਦਰ ਸਿੰਘ ਜੋਗੀ ਨੇ ਦੱਸਿਆ ਕਿ ਵਸਨੀਕਾਂ ਵੱਲੋਂ ਹਰ ਸਾਲ ਸ਼ਿਵਰਾਤਰੀ ਦੇ ਮੌਕੇ ਤੇ ਲੰਗਰ ਲਗਾਇਆ ਜਾਂਦਾ ਹੈ।

Continue Reading

Mohali

ਬੀਬੀ ਜਸਵੰਤ ਕੌਰ ਦੇ ਅਕਾਲ ਚਲਾਣੇ ਤੇ ਦੁਖ ਦਾ ਪ੍ਰਗਟਾਵਾ, ਅੰਤਿਮ ਸੰਸਕਾਰ ਭਲਕੇ

Published

on

By

 

ਐਸ ਏ ਐਸ ਨਗਰ, 26 ਫਰਵਰੀ (ਸ.ਬ.) ਖੂਨਦਾਨੀ ਬੀਬੀ ਜਸਵੰਤ ਕੌਰ ਦੇ ਅਚਾਨਕ ਅਕਾਲ ਚਲਾਣੇ ਤੇ ਵੱਖ ਵੱਖ ਵਿਅਕਤੀਆਂ ਵਲੋਂ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਸ ਦੌਰਾਨ ਬੀਬੀ ਜਸਵੰਤ ਕੌਰ ਦੇ ਸੈਕਟਰ 117 ਵਿੱਚ ਸਥਿਤ ਘਰ ਵਿਖੇ ਵੱਡੀ ਗਿਣਤੀ ਵਿੱਚ ਪਹੁੰਚੇ ਸ਼ਹਿਰ ਦੇ ਪਤਵੰਤਿਆਂ ਵਲੋਂ ਉਹਨਾਂ ਦੇ ਪਤੀ ਸz. ਬਲਵੰਤ ਸਿੰਘ ਨੂੰ ਮਿਲ ਕੇ ਦੁਖ ਜਾਹਿਰ ਕੀਤਾ ਗਿਆ।

ਹਲਕਾ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ, ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਭਾਜਪਾ ਦੇ ਜਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਠ, ਅਕਾਲੀ ਦਲ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ, ਰਾਮਗੜ੍ਹੀਆ ਸਭਾ ਦੇ ਸਾਬਕਾ ਪ੍ਰਧਾਨ ਸz. ਜਸਵੰਤ ਸਿੰਘ ਭੁੱਲਰ ਅਤੇ ਸz. ਕਰਮ ਸਿੰਘ ਬਬਰਾ, ਦਸ਼ਮੇਸ਼ ਵੈਲਫੇਅਰ ਕੌਂਸਲ ਦੇ ਪ੍ਰਧਾਨ ਸz. ਮਨਜੀਤ ਸਿੰਘ ਮਾਨ, ਸਾਬਕਾ ਕੌਂਸਲਰ ਪਰਮਜੀਤ ਸਿੰਘ ਕਾਹਲੋਂ, ਸੁਖਮਿੰਦਰ ਸਿੰਘ ਬਰਨਾਲਾ, ਗੁਰਮੁਖ ਸਿੰਘ ਸੋਹਲ ਸਮੇਤ ਵੱਖ ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਵਲੋਂ ਬੀਬੀ ਜਸਵੰਤ ਕੌਰ ਦੇ ਅਕਾਲ ਚਲਾਣੇ ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਬੀ ਜਸਵੰਤ ਕੌਰ ਦਾ ਅੰਤਮ ਸੰਸਕਾਰ ਭਲਕੇ 27 ਫਰਵਰੀ ਨੂੰ ਮੁਹਾਲੀ ਦੇ ਸ਼ਮਸ਼ਾਨ ਘਾਟ (ਨੇੜੇ ਬਲੌਂਗੀ) ਵਿਖੇ ਬਾਅਦ ਦੁਪਹਿਰ 2 ਵਜੇ ਕੀਤਾ ਜਾਵੇਗਾ।

 

Continue Reading

Mohali

ਪਾਰਕ ਵਿੱਚੋਂ ਲੱਭਿਆ ਮੋਬਾਈਲ ਫੋਨ ਮਾਲਕ ਨੂੰ ਮੋੜ ਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ

Published

on

By

 

ਐਸ ਏ ਐਸ ਨਗਰ, 26 ਫਰਵਰੀ (ਸ.ਬ.) ਸਥਾਨਕ ਫੇਜ਼ 5 ਵਿੱਚ ਸਥਿਤ ਬ੍ਰਿਜੇਸ਼ ਪਿੰਟਿਗ ਪਰੈਸ ਦੇ ਮਸ਼ੀਨ ਮੈਨ ਅਖਿਲੇਸ਼ ਕੁਮਾਰ ਅਤੇ ਉਹਨਾਂ ਦੇ ਸਹਿਯੋਗੀ ਸ਼ਾਮ ਸਿੰਘ ਵਲੋਂ ਇਮਾਨਦਾਰੀ ਦੀ ਮਿਸਾਲ ਕਾਇਮ ਕਰਦਿਆਂ ਪਾਰਕ ਵਿੱਚੋਂ ਮਿਲਿਆ ਇੱਕ ਮੋਬਾਈਲ ਫੋਨ ਉਸਦੇ ਮਾਲਕ ਨੂੰ ਮੋੜ ਦਿੱਤਾ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਵੇਲੇ ਅਖਿਲੇਸ਼ ਕੁਮਾਰ ਅਤੇ ਸ਼ਾਮ ਸਿੰਘ ਨੂੰ ਪਾਰਕ ਵਿੱਚ ਇੱਕ ਮੋਬਾੲਲ ਫੋਨ ਪਿਆ ਮਿਲਿਆ। ਅਖਿਲੇਸ਼ ਕੁਮਾਰ ਨੇ ਦੱਸਿਆ ਕਿ ਇਹ ਫੋਨ ਬੰਦ ਸੀ ਅਤੇ ਉਹਨਾਂ ਨੇ ਇਸਨੂੰ ਆਨ ਕਰ ਲਿਆ ਅਤੇ ਮਾਲਕ ਦੇ ਫੋਨ ਦੀ ਉਡੀਕ ਕਰਨ ਲੱਗ ਪਏ।

ਉਹਨਾਂ ਦੱਸਿਆ ਕਿ ਥੋੜ੍ਹੀ ਦੇਰ ਬਾਅਦ ਉਸ ਫੋਨ ਤੇ ਇੱਕ ਫੋਨ ਆਇਆ ਅਤੇ ਫੋਨ ਕਰਨ ਵਾਲੇ ਨੇ ਕਿਹਾ ਕਿ ਇਹ ਫੋਨ ਉਸਦੀ ਪਤਨੀ ਦਾ ਹੈ ਜਿਹੜਾ ਫੇਜ਼ 5 ਵਿੱਚ ਗੁੰਮ ਹੋ ਗਿਆ ਹੈ। ਇਸਤੇ ਅਖਿਲੇਸ਼ ਕੁਮਾਰ ਨੇ ਉਸਨੂੰ ਆ ਕੇ ਫੋਨ ਲਿਜਾਣ ਲਈ ਕਿਹਾ ਅਤੇ ਉਸ ਵਿਅਕਤੀ ਦੇ ਆਉਣ ਤੇ ਉਸਨੂੰ ਫੋਨ ਦਾ ਕੋਡ ਦੱਸ ਕੇ ਖੋਲ੍ਹਣ ਲਈ ਕਿਹਾ ਜਿਸਤੇ ਉਸ ਵਿਅਕਤੀ ਨੇ ਸੈਂਸਰ ਤੇ ਆਪਣੀ ਉਂਗਲੀ ਲਗਾ ਕੇ ਫੋਨ ਚਾਲੂ ਕਰ ਦਿੱਤਾ ਅਤੇ ਤਸੱਲੀ ਹੋਣ ਤੇ ਅਖਿਲੇਸ਼ ਕੁਮਾਰ ਵਲੋਂ ਉਹ ਫੋਨ ਉਸਨੂੰ ਵਾਪਸ ਦੇ ਦਿੱਤਾ ਗਿਆ।

Continue Reading

Latest News

Trending