Connect with us

National

ਮੁੰਬਈ ਕਿਸ਼ਤੀ ਹਾਦਸੇ ਵਿੱਚ 105 ਵਿਅਕਤੀ ਹਸਪਤਾਲ ਦਾਖਲ, 2 ਦੀ ਹਾਲਤ ਗੰਭੀਰ

Published

on

 

ਮੁੰਬਈ, 19 ਦਸੰਬਰ (ਸ.ਬ.) ਮੁੰਬਈ ਕਿਸ਼ਤੀ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਬ੍ਰਿਹਨਮੁੰਬਈ ਨਗਰ ਨਿਗਮ ਨੇ ਅੱਜ ਕਿਹਾ ਕਿ ਕੁੱਲ 105 ਵਿਅਕਤੀਆਂ ਨੂੰ ਪੰਜ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਨ੍ਹਾਂ ਵਿੱਚੋਂ 90 ਨੂੰ ਛੁੱਟੀ ਮਿਲ ਗਈ ਹੈ ਜਾਂ ਸਥਿਰ ਹਾਲਤ ਵਿੱਚ ਹਨ। ਬੀਐਮਸੀ ਨੇ ਇਹ ਵੀ ਦੱਸਿਆ ਕਿ 2 ਵਿਅਕਤੀਆਂ ਦੀ ਹਾਲਤ ਗੰਭੀਰ ਹੈ ਅਤੇ 13 ਵਿਅਕਤੀਆਂ ਦੀ ਮੌਤ ਹੋ ਗਈ ਹੈ।

ਬੀਐਮਸੀ ਨੇ ਕਿਹਾ ਕਿ ਭਾਰਤੀ ਜਲ ਸੈਨਾ ਸਮੇਤ ਵੱਖ-ਵੱਖ ਏਜੰਸੀਆਂ ਵੱਲੋਂ ਖੋਜ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹਨ। ਭਾਰਤੀ ਜਲ ਸੈਨਾ ਦੇ ਜਹਾਜ਼ ਨੇ ਇੰਜਣ ਖਰਾਬ ਹੋਣ ਕਾਰਨ ਮੁੰਬਈ ਬੰਦਰਗਾਹ ਤੇ ਇੰਜਣ ਟਰਾਇਲ ਕਰਦੇ ਸਮੇਂ ਕੰਟਰੋਲ ਗੁਆ ਦਿੱਤਾ ਸੀ ਜਿਸ ਦੇ ਨਤੀਜੇ ਵਜੋਂ ਕਿਸ਼ਤੀ ਇੱਕ ਯਾਤਰੀ ਬੇੜੀ ਨਾਲ ਟਕਰਾ ਗਈ ਜੋ ਬਾਅਦ ਵਿੱਚ ਪਲਟ ਗਈ। ਸਮੁੰਦਰੀ ਫੌਜ ਦੀ ਕਿਸ਼ਤੀ ਵਿੱਚ ਸਵਾਰ 6 ਵਿਅਕਤੀਆਂ ਵਿੱਚੋਂ 4 ਦੀ ਮੌਤ ਹੋ ਗਈ, ਜਦਕਿ ਇਕ ਗੰਭੀਰ ਰੂਪ ਵਿਚ ਜ਼ਖਮੀ ਹੈ।

ਭਾਰਤੀ ਜਲ ਸੈਨਾ ਦੇ ਅਧਿਕਾਰੀਆਂ ਅਨੁਸਾਰ ਕਿਸ਼ਤੀ ਵਿੱਚ 20 ਬੱਚਿਆਂ ਸਮੇਤ ਲਗਭਗ 110 ਯਾਤਰੀ ਸਵਾਰ ਸਨ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੰਬਈ ਵਿੱਚ ਕਿਸ਼ਤੀ ਦੁਰਘਟਨਾ ਵਿੱਚ ਹਰੇਕ ਮ੍ਰਿਤਕ ਦੇ ਵਾਰਸਾਂ ਲਈ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਤੋਂ 2 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦਾ ਐਲਾਨ ਵੀ ਕੀਤਾ।

ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਐਲਾਨ ਕੀਤਾ ਕਿ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ 5 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦਿੱਤੀ ਜਾਵੇਗੀ।

Continue Reading

National

ਸਿੱਖ ਕਤਲੇਆਮ ਮਾਮਲੇ ਵਿੱਚ ਸੱਜਣ ਕੁਮਾਰ ਵਿਰੁੱਧ ਕਤਲ ਕੇਸ ਦਾ ਫ਼ੈਸਲਾ ਮੁਲਤਵੀ

Published

on

By

 

ਨਵੀਂ ਦਿੱਲੀ, 21 ਜਨਵਰੀ (ਸ.ਬ.) ਦਿੱਲੀ ਦੀ ਇੱਕ ਅਦਾਲਤ ਨੇ ਅੱਜ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ ਵਿਰੁੱਧ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ ਕਤਲ ਕੇਸ ਵਿੱਚ ਆਪਣਾ ਫ਼ੈਸਲਾ ਮੁਲਤਵੀ ਕਰ ਦਿੱਤਾ। ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਨੇ ਇਸਤਗਾਸਾ ਪੱਖ ਵੱਲੋਂ ਕੁਝ ਖਾਸ ਨੁਕਤਿਆਂ ਤੇ ਹੋਰ ਦਲੀਲਾਂ ਪੇਸ਼ ਕਰਨ ਲਈ ਸਮਾਂ ਮੰਗਣ ਤੋਂ ਬਾਅਦ ਫ਼ੈਸਲਾ 31 ਜਨਵਰੀ ਤਕ ਮੁਲਤਵੀ ਕਰ ਦਿੱਤਾ।

ਇਹ ਮਾਮਲਾ ਸਿੱਖ ਵਿਰੋਧੀ ਦੰਗਿਆਂ ਦੌਰਾਨ ਸਰਸਵਤੀ ਵਿਹਾਰ ਇਲਾਕੇ ਵਿੱਚ ਦੋ ਲੋਕਾਂ ਦੀ ਹੱਤਿਆ ਨਾਲ ਸਬੰਧਤ ਹੈ। ਸੱਜਣ ਕੁਮਾਰ ਇਸ ਸਮੇਂ ਤਿਹਾੜ ਜੇਲ ਵਿੱਚ ਬੰਦ ਹੈ ਅਤੇ ਵੀਡੀਓ ਕਾਨਫ਼ਰੰਸ ਰਾਹੀਂ ਅਦਾਲਤ ਵਿੱਚ ਪੇਸ਼ ਹੋਇਆ।

1 ਨਵੰਬਰ, 1984 ਨੂੰ ਜਸਵੰਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਤਰੁਣਦੀਪ ਸਿੰਘ ਦੇ ਕਤਲ ਨਾਲ ਸਬੰਧਤ ਮਾਮਲੇ ਵਿੱਚ ਅੰਤਿਮ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ।

ਇਸ ਮਾਮਲੇ ਵਿੱਚ ਸ਼ੁਰੂ ਵਿੱਚ ਪੰਜਾਬੀ ਬਾਗ ਪੁਲਿਸ ਸਟੇਸ਼ਨ ਵਿੱਚ ਇੱਕ ਕੇਸ ਦਰਜ ਕੀਤਾ ਗਿਆ ਸੀ, ਪਰ ਬਾਅਦ ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ ਨੇ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ। 16 ਦਸੰਬਰ, 2021 ਨੂੰ ਅਦਾਲਤ ਨੇ ਕੁਮਾਰ ਵਿਰੁੱਧ ਪਹਿਲੀ ਨਜ਼ਰੇ ਮਾਮਲਾ ਲੱਭਣ ਤੋਂ ਬਾਅਦ ਦੋਸ਼ ਤੈਅ ਕੀਤੇ ਸਨ। ਇਸਤਗਾਸਾ ਪੱਖ ਦੇ ਅਨੁਸਾਰ, ਮਾਰੂ ਹਥਿਆਰਾਂ ਨਾਲ ਲੈਸ ਇੱਕ ਭੀੜ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦਾ ਬਦਲਾ ਲੈਣ ਲਈ ਵੱਡੇ ਪੱਧਰ ਤੇ ਲੁੱਟਮਾਰ ਅਤੇ ਅੱਗਜ਼ਨੀ ਕੀਤੀ ਸੀ ਅਤੇ ਸਿੱਖਾਂ ਦੀਆਂ ਜਾਇਦਾਦਾਂ ਨੂੰ ਤਬਾਹ ਕਰ ਦਿੱਤਾ ਸੀ। ਇਸਤਗਾਸਾ ਪੱਖ ਅਨੁਸਾਰ ਭੀੜ ਨੇ ਘਰ ਤੇ ਹਮਲਾ ਕੀਤਾ, ਜਸਵੰਤ ਅਤੇ ਉਸਦੇ ਪੁੱਤਰ ਨੂੰ ਮਾਰ ਦਿੱਤਾ, ਸਮਾਨ ਲੁੱਟ ਲਿਆ ਅਤੇ ਘਰ ਨੂੰ ਅੱਗ ਲਗਾ ਦਿੱਤੀ।

 

Continue Reading

National

ਅਦਾਕਾਰ ਸੈਫ ਅਲੀ ਖ਼ਾਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ

Published

on

By

 

ਮੁੰਬਈ, 21 ਜਨਵਰੀ (ਸ.ਬ.) ਅਦਾਕਾਰ ਸੈਫ਼ ਅਲੀ ਖ਼ਾਨ ਨੂੰ ਅੱਜ ਪੰਜ ਦਿਨਾਂ ਮਗਰੋਂ ਲੀਲਾਵਤੀ ਹਸਪਤਾਲ ਵਿੱਚੋਂ ਛੁੱਟੀ ਮਿਲ ਗਈ ਹੈ। ਸੈਫ਼ 16 ਜਨਵਰੀ ਨੂੰ ਵੱਡੇ ਤੜਕੇ ਬਾਂਦਰਾ ਵਿਚਲੇ ਆਪਣੇ ਅਪਾਰਟਮੈਂਟ ਵਿਚ ਇਕ ਸ਼ਖ਼ਸ ਵੱਲੋਂ ਚਾਕੂ ਨਾਲ ਕੀਤੇ ਹਮਲੇ ਵਿਚ ਜ਼ਖ਼ਮੀ ਹੋ ਗਿਆ ਸੀ। ਚਾਕੂ ਦੇ ਵਾਰ ਇੰਨੇ ਡੂੰਘੇ ਸੀ ਕਿ ਡਾਕਟਰਾਂ ਨੂੰ ਅਦਾਕਾਰ ਦੀ ਐਮਰਜੈਂਸੀ ਸਰਜਰੀ ਕਰਨੀ ਪਈ ਸੀ।

ਡਾਕਟਰਾਂ ਨੇ ਸੈਫ਼ ਨੂੰ 17 ਜਨਵਰੀ ਨੂੰ ਆਈ ਸੀ ਯੂ ਵਿੱਚੋਂ ਸਪੈਸ਼ਲ ਰੂਮ ਵਿਚ ਤਬਦੀਲ ਕਰ ਦਿੱਤਾ ਸੀ। ਪੁਲੀਸ ਨੇ ਇਸ ਮਾਮਲੇ ਵਿਚ ਬੰਗਲਾਦੇਸ਼ੀ ਨਾਗਰਿਕ ਸ਼ਰੀਫ਼ੁਲ ਇਸਲਾਮ ਸ਼ਹਿਜ਼ਾਦ ਮੁਹੰਮਦ ਰੋਹੀਲਾ ਅਮੀਨ ਫ਼ਕੀਰ (30) ਨੂੰ ਨਾਲ ਲੱਗਦੇ ਠਾਣੇ ਸ਼ਹਿਰ ਤੋਂ ਗ੍ਰਿਫ਼ਤਾਰ ਕੀਤਾ ਹੈ। ਉਹ ਇਸ ਵੇਲੇ 24 ਜਨਵਰੀ ਤੱਕ ਮੁੰਬਈ ਪੁਲੀਸ ਦੀ ਹਿਰਾਸਤ ਵਿਚ ਹੈ।

Continue Reading

National

ਸ਼ਾਮਲੀ ਵਿੱਚ ਐਸ ਟੀ ਐਫ ਨਾਲ ਮੁਕਾਬਲੇ ਦੌਰਾਨ ਚਾਰ ਬਦਮਾਸ਼ ਢੇਰ

Published

on

By

 

ਸ਼ਾਮਲੀ, 21 ਜਨਵਰੀ (ਸ.ਬ.) ਬੀਤੀ ਦੇਰ ਰਾਤ ਝਿੰਝਣਾ ਦੇ ਪਿੰਡ ਉਦਪੁਰ ਦੇ ਜੰਗਲ ਵਿੱਚ ਐਸਟੀਐਫ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ, ਜਿਸ ਵਿੱਚ ਮੁਸਤਫਾ ਗੈਂਗ ਦਾ ਸਰਗਨਾ 1 ਲੱਖ ਰੁਪਏ ਦਾ ਇਨਾਮੀ ਬਦਮਾਸ਼ ਅਰਸ਼ਦ ਅਤੇ ਉਸਦੇ ਤਿੰਨ ਸਾਥੀਆਂ ਨੂੰ ਗੋਲੀਆਂ ਨਾਲ ਮਾਰ ਦਿੱਤਾ ਗਿਆ। ਚਾਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਬਦਮਾਸ਼ਾਂ ਵੱਲੋਂ ਚਲਾਈ ਗੋਲੀ ਨਾਲ ਇੰਸਪੈਕਟਰ ਸੁਨੀਲ ਕੁਮਾਰ ਜ਼ਖਮੀ ਹੋ ਗਿਆ, ਜਿਸ ਦੀ ਹਾਲਤ ਗੰਭੀਰ ਦੇਖ ਕੇ ਉਸ ਨੂੰ ਗੁਰੂਗ੍ਰਾਮ ਰੈਫਰ ਕਰ ਦਿੱਤਾ ਗਿਆ।

ਬੀਤੀ ਦੇਰ ਰਾਤ ਐਸਟੀਐਫ ਮੇਰਠ ਨੂੰ ਸੂਚਨਾ ਮਿਲੀ ਕਿ ਬਦਮਾਸ਼ ਲੁੱਟ ਦੀ ਨੀਅਤ ਨਾਲ ਸ਼ਾਮਲੀ ਦੇ ਝਿੰਝਣਾ ਇਲਾਕੇ ਵੱਲ ਜਾ ਰਹੇ ਹਨ। ਸੂਚਨਾ ਮਿਲਦੇ ਹੀ ਐਸਟੀਐਫ ਮੌਕੇ ਤੇ ਪਹੁੰਚ ਗਿਆ। ਐਸਟੀਐਫ ਸੂਤਰਾਂ ਨੇ ਦੱਸਿਆ ਕਿ ਉਦਪੁਰ ਦੇ ਇੱਟਾਂ ਦੇ ਭੱਠੇ ਨੇੜੇ ਬਰੇਜ਼ਾ ਕਾਰ ਸਵਾਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਦੋਸ਼ ਹੈ ਕਿ ਇਸੇ ਦੌਰਾਨ ਕਾਰ ਸਵਾਰਾਂ ਨੇ ਐਸਟੀਐਫ ਟੀਮ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਦੋਵਾਂ ਪਾਸਿਆਂ ਤੋਂ ਕਾਫੀ ਦੇਰ ਤੱਕ ਗੋਲੀਬਾਰੀ ਹੁੰਦੀ ਰਹੀ। ਸਹਾਰਨਪੁਰ ਦੇ ਗੰਗੋਹ ਦਾ ਰਹਿਣ ਵਾਲਾ ਅਰਸ਼ਦ, ਇੱਕ ਲੱਖ ਦਾ ਇਨਾਮ ਅਤੇ ਮੁਸਤਫਾ ਉਰਫ਼ ਕੱਗਾ ਗੈਂਗ ਦਾ ਮੈਂਬਰ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ। ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।

ਇਸ ਤੋਂ ਇਲਾਵਾ ਸੋਨੀਪਤ ਦੇ ਰਹਿਣ ਵਾਲੇ ਅਰਸ਼ਦ ਦੇ ਦੋਸਤ ਮਨਜੀਤ ਅਤੇ ਹਰਿਆਣਾ ਦੇ ਮਧੂਬਨ ਦੇ ਸਤੀਸ਼ ਅਤੇ ਇਕ ਹੋਰ ਨੂੰ ਵੀ ਗੋਲੀ ਮਾਰ ਦਿੱਤੀ ਗਈ। ਤਿੰਨਾਂ ਦੀ ਵੀ ਮੌਕੇ ਤੇ ਹੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਡੀਆਈਜੀ ਅਜੇ ਸਾਹਨੀ, ਐਸਪੀ ਸ਼ਾਮਲੀ ਰਾਮਸੇਵਕ ਗੌਤਮ ਮੌਕੇ ਤੇ ਪੁੱਜੇ। ਬਦਮਾਸ਼ਾਂ ਕੋਲੋਂ ਪਿਸਤੌਲ ਵੀ ਬਰਾਮਦ ਹੋਏ ਹਨ। ਬਦਮਾਸ਼ਾਂ ਦੀ ਗੋਲੀਬਾਰੀ ਵਿੱਚ ਇੰਸਪੈਕਟਰ ਸੁਨੀਲ ਕੁਮਾਰ ਨੂੰ ਗੋਲੀ ਲੱਗ ਗਈ। ਉਨ੍ਹਾਂ ਨੂੰ ਗੁਰੂਗ੍ਰਾਮ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਐਸਟੀਐਫ ਮੁਤਾਬਕ ਸੋਨੀਪਤ ਦੇ ਮਨਜੀਤ ਨੂੰ ਕਿਸੇ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਹ ਪੈਰੋਲ ਤੇ ਜੇਲ੍ਹ ਤੋਂ ਬਾਹਰ ਸੀ। ਬਾਹਰ ਆ ਕੇ ਉਹ ਫਿਰ ਅਪਰਾਧ ਕਰ ਰਿਹਾ ਸੀ। ਹੁਣ ਬਦਮਾਸ਼ ਝਿੰਝਾਨਾ ਇਲਾਕੇ ਵਿੱਚ ਕੋਈ ਵੱਡੀ ਵਾਰਦਾਤ ਕਰਨ ਦੀ ਯੋਜਨਾ ਬਣਾ ਰਹੇ ਸਨ।

ਐਸਟੀਐਫ ਮੁਤਾਬਕ ਸ਼ਾਮਲੀ ਤੋਂ ਇਲਾਵਾ ਹਰਿਆਣਾ ਦੇ ਸਹਾਰਨਪੁਰ, ਪਾਣੀਪਤ ਵਿੱਚ ਅਰਸ਼ਦ ਤੇ ਲੁੱਟ-ਖੋਹ, ਕਤਲ ਅਤੇ ਹੋਰ ਮਾਮਲੇ ਦਰਜ ਹਨ, ਜਿਸ ਤੇ 1 ਲੱਖ ਰੁਪਏ ਦਾ ਇਨਾਮ ਸੀ।

 

Continue Reading

Latest News

Trending