Connect with us

Mohali

ਖਰੜ, ਬਨੂੰੜ ਅਤੇ ਨਵਾਂ ਗਰਾਂਉ ਵਿੱਚ ਹੋਣ ਜਾ ਰਹੀਆਂ ਜਿਮਣੀ ਚੋਣਾਂ ਅਤੇ ਘੜੂੰਆ ਨਗਰ ਪੰਚਾਇਤ ਦੀਆਂ ਚੋਣਾਂ ਲਈ ਪੁਖਤਾ ਪ੍ਰਬੰਧ

Published

on

 

ਸਿਰਫ ਘੜੂੰਆ ਦੇ 6 ਪੋਲਿੰਗ ਸਟੇਸ਼ਨ ਸੰਵੇਦਨਸ਼ੀਲ, ਸਾਰੇ ਵਾਰਡਾਂ ਲਈ ਕੁੱਲ 39 ਉਮੀਦਵਾਰ ਮੈਦਾਨ ਵਿੱਚ

ਐਸ ਏ ਐਸ ਨਗਰ, 20 ਦਸੰਬਰ (ਜਸਬੀਰ ਸਿੰਘ ਜੱਸੀ) ਜਿਲਾ ਮੁਹਾਲੀ ਵਿੱਚ 21 ਦਸੰਬਰ ਨੂੰ ਹੋਣ ਵਾਲੀਆਂ ਮਿਉਂਸਪਲ ਚੋਣਾਂ ਸਬੰਧੀ ਪ੍ਰਸਾਸ਼ਨ ਵਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਬੰਧੀ ਏ. ਡੀ. ਸੀ ਵਿਰਾਜ ਐਸ. ਤਿੜਕੇ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਿਲੇ ਵਿਚ ਖਰੜ ਦੇ ਵਾਰਡ ਨੰਬਰ 16, ਨਵਾਂ ਗਰਾਂਉ ਦੇ ਵਾਰਡ ਨੰਬਰ 16, ਬਨੂੰੜ ਵਿੱਚ ਵਾਰਡ ਨੰਬਰ 6 ਵਿੱਚ ਜਿਮਣੀ ਚੋਣ ਹੋਣੀ ਹੈ ਅਤੇ ਘੜੂੰਆ ਵਿੱਚ ਵਾਰਡ ਨੰਬਰ 1 ਤੋਂ 11 ਦੀ ਚੋਣ ਹੋ ਰਹੀ ਹੈ। ਉਹਨਾਂ ਦੱਸਿਆ ਕਿ ਖਰੜ ਵਿੱਚ 5, ਨਵਾਂ ਗਰਾਂਓ ਵਿੱਚ 4 ਅਤੇ ਬਨੂੜ ਵਿੱਚ 2ਉਮੀਦਵਾਰ ਚੋਣ ਮੈਦਾਨ ਹਨ। ਘੜੂੰਆ ਨਗਰ ਪੰਚਾਇਤ ਲਈ 28 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਘੜੂੰਆ ਨਗਰ ਪੰਚਾਇਤ ਦੇ ਵਾਰਡ ਨੰਬਰ 1 ਵਿੱਚ ਆਪ ਤੋਂ ਮਨਪ੍ਰੀਤ ਕੌਰ ਅਤੇ ਕਾਂਗਰਸ ਤੋਂ ਰਣਜੀਤ ਕੌਰ, ਵਾਰਡ ਨੰਬਰ 2 ਵਿੱਚ ਆਪ ਤੋਂ ਅਮ੍ਰਿਤਪਾਲ ਸਿੰਘ, ਕਾਂਗਰਸ ਤੋਂ ਗੁਰਦੀਪ ਸਿੰਘ ਅਤੇ ਆਜਾਦ ਉਮੀਦਵਾਰ ਸੁਖਵਿੰਦਰ ਸਿੰਘ ਮੈਦਾਨ ਵਿੱਚ ਹਨ। ਵਾਰਡ ਨੰਬਰ 3 ਤੋਂ ਆਪ ਤੋਂ ਜਸਵਿੰਦਰ ਕੌਰ ਅਤੇ ਕਾਂਗਰਸ ਤੋਂ ਨੀਲਮ, ਵਾਰਡ ਨੰਬਰ 4 ਵਿੰਚ ਕਾਂਗਰਸ ਤੋਂ ਸਰਬਜੀਤ ਸਿੰਘ, ਆਪ ਤੋਂ ਹਰਪ੍ਰੀਤ ਸਿੰਘ ਅਤੇ ਸਤਵੀਰ ਸਿੰਘ ਅਜਾਦ ਹਨ। ਵਾਰਡ ਨੰ 5 ਵਿੱਚ ਕਾਂਗਰਸ ਤੋਂ ਰਾਜਵਿੰਦਰ ਕੌਰ, ਆਪ ਤੋਂ ਰੀਆ, ਵਾਰਡ ਨੰਬਰ 6 ਵਿੱਚ ਕਾਂਗਰਸ ਤੋਂ ਜਗਮੋਹਨ ਸਿੰਘ, ਆਪ ਤੋਂ ਮਨਪ੍ਰੀਤ ਸਿੰਘ ਅਤੇ ਸੁਖਵੀਰ ਸਿੰਘ ਆਜਾਦ ਉਮੀਦਵਾਰ ਹਨ।

ਇਸੇ ਤਰ੍ਹਾਂ ਵਾਰਡ ਨੰ 7 ਵਿੱਚ ਆਪ ਤੋਂ ਜਸਵਿੰਦਰ ਕੌਰ ਅਤੇ ਕਾਂਗਰਸ ਤੋਂ ਰਣਜੀਤ ਕੌਰ, ਵਾਰਡ ਨੰ 8 ਵਿੱਚ ਕਾਂਗਰਸ ਤੋਂ ਤਜਿੰਦਰ ਸਿੰਘ ਆਪ ਤੋਂ ਨਰਿੰਦਰ ਸਿੰਘ ਅਤੇ ਕੁਲਦੀਪ ਸਿੰਘ ਅਜਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਵਾਰਡ ਨੰ 9 ਵਿੱਚ ਕਾਂਗਰਸ ਤੋਂ ਅਮਨਦੀਪ ਕੌਰ ਆਪ ਤੋਂ ਸੁਖਜੀਤ ਕੌਰ, ਵਾਰਡ ਨੰ 10 ਵਿੱਚ ਆਪ ਤੋਂ ਹਰਵਿੰਦਰ ਸਿੰਘ ਕਾਂਗਰਸ ਤੋਂ ਤੇਜਵਿੰਦਰ ਸਿੰਘ ਅਤੇ ਗਗਨਪ੍ਰੀਤ ਸਿੰਘ ਅਜਾਦ ਉਮੀਦਵਾਰ ਹਨ। ਵਾਰਡ ਨੰ 11 ਵਿੱਚ ਆਪ ਤੋਂ ਇੰਦਰਜੀਤ ਸਿੰਘ ਕਾਂਗਰਸ ਤੋਂ ਭਰਪੂਰ ਸਿੰਘ ਅਤੇ ਕੁਲਦੀਪ ਸਿੰਘ ਅਜਾਦ ਉਮੀਦਵਾਰ ਹਨ।

ਸ਼੍ਰੀ ਵਿਰਾਜ ਐਸ ਤਿੜਕੇ ਨੇ ਦੱਸਿਆ ਕਿ ਘੜੂੰਆ ਨਗਰ ਪੰਚਾਇਤ ਦੇ ਵਾਰਡ ਨੰ 1, 2,3,4,5 ਅਤੇ 6 ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਹਨ, ਜਿਨਾਂ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸੇ ਤਰਾਂ ਖਰੜ ਨਗਰ ਕੌਂਸਲ ਇਕ ਪੋਲਿੰਗ ਸਟੇਸ਼ਨ ਸੰਵੇਦਨਸ਼ੀਲ ਹੈ। ਉਨਾਂ ਦੱਸਿਆ ਕਿ ਪ੍ਰਸਾਸ਼ਨ ਵਲੋਂ ਉਕਤ ਚੋਣਾਂ ਸਬੰਧੀ ਪੁਖਤਾ ਇੰਤਜਾਮ ਕੀਤੇ ਹੋਏ ਹਨ ਅਤੇ ਤੈਅ ਸਮੇਂ ਤੇ ਹੋਈ ਵੋਟਿੰਗ ਤੋਂ ਬਾਅਦ ਸ਼ਾਮ ਨੂੰ ਉਕਤ ਚੋਣਾਂ ਦੇ ਨਤੀਜੇ ਵੀ ਘੋਸ਼ਿਤ ਕਰ ਦਿੱਤੇ ਜਾਣਗੇ।

Continue Reading

Mohali

ਜਿਲ੍ਹਾ ਐਸ.ਏ.ਐਸ.ਨਗਰ ਰਿਹਾ ਬੰਦ, ਕਿਸਾਨਾਂ ਨੇ ਏਅਰਪੋਰਟ ਰੋਡ ਸਮੇਤ ਦੋ ਟੋਲ ਪਲਾਜੇ ਅਤੇ ਕਈ ਸੜਕਾਂ ਕੀਤੀਆਂ ਜਾਮ

Published

on

By

 

ਮੁਹਾਲੀ, ਖਰੜ, ਡੇਰਾਬਸੀ ਦੇ ਬਾਜ਼ਾਰ ਰਹੇ ਬੰਦ, ਸਰਕਾਰੀ ਕਰਮਚਾਰੀਆਂ ਨੇ ਵੀ ਕੰਮ ਬੰਦ ਕਰਕੇ ਧਰਨੇ ਨੂੰ ਦਿੱਤਾ ਸਮਰਥਨ

ਐਸ ਏ ਐਸ ਨਗਰ, 30 ਦਸੰਬਰ (ਜਸਬੀਰ ਸਿੰਘ ਜੱਸੀ) ਕਿਸਾਨ ਯੂਨੀਅਨਾਂ ਵਲੋਂ ਅੱਜ ਪੰਜਾਬ ਬੰਦ ਦੇ ਦਿੱਤੇ ਸੱਦੇ ਦੇ ਤਹਿਤ ਮੁਹਾਲੀ ਵਿਚ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਦੌਰਾਨ ਕਿਸਾਨਾਂ ਵਲੋਂ ਏਅਰਪੋਰਟ ਰੋਡ ਸਮੇਤ ਕਈ ਹੋਰਨਾਂ ਸੜਕਾਂ ਜਿਵੇਂ ਕਿ ਸੈਕਟਰ 82 ਵਿਚਲਾ ਰੇਲਵੇ ਪੁਲ, ਸੀ.ਪੀ 67 ਵਾਲੀ ਸੜਕ , ਕੋਰਟ ਕੰਪਲੈਕਸ ਦੇ ਨਜ਼ਦੀਕ ਪੈਂਦੇ ਪਿੰਡ ਲਖਨੌਰ ਤੋਂ ਲਾਂਡਰਾ ਵੱਲ ਜਾਂਦੀ ਸੜਕ, ਗੁਰਦੁਆਰਾ ਸਿੰਘ ਸ਼ਹੀਦਾਂ ਵਾਲੀ ਸੜਕ ਸਮੇਤ ਲਾਂਡਰਾ ਰੋਡ ਅਤੇ ਟੀ ਡੀ ਆਈ ਸਿਟੀ ਸੈਕਟਰ 117 ਦੇ ਪੁਲ ਤੇ ਵੀ ਟ੍ਰਾਲੀਆਂ ਲਗਾ ਕੇ ਸੜਕਾਂ ਨੂੰ ਬੰਦ ਕਰਕੇ ਆਵਾਜਾਈ ਰੋਕ ਦਿੱਤੀ ਗਈ ਜਿਸ ਕਾਰਨ ਕਈ ਥਾਵਾਂ ਤੇ ਲੋਕ ਪਰੇਸ਼ਾਨ ਹੁੰਦੇ ਵੀ ਦਿਖੇ। ਇਸ ਦੌਰਾਨ ਕਿਸਾਨਾਂ ਵਲੋਂ ਜਾਮ ਦੌਰਾਨ ਐਂਬੂਲੈਂਸਾਂ, ਮਰੀਜਾਂ, ਵਿਆਹ ਸ਼ਾਦੀ ਅਤੇ ਨੌਕਰੀ ਦੀ ਇੰਟਵਿਊ ਲਈ ਜਾਣ ਵਾਲਿਆਂ ਅਤੇ ਅਤਿ ਜਰੂਰੀ ਕੰਮ ਕਾਰ ਵਾਲਿਆਂ ਨੂੰ ਜਾਣ ਲਈ ਰਾਹ ਦਿੱਤਾ ਜਾਂਦਾ ਰਿਹਾ ਅਤੇ ਕੁੱਝ ਥਾਂਵਾ ਤੇ ਰਾਹਗੀਰਾਂ ਨਾਲ ਕਿਸਾਨਾਂ ਦੀ ਨੋਕ ਝੋਕ ਦੇਖਣ ਨੂੰ ਵੀ ਮਿਲੀ।

ਮੁਹਾਲੀ ਸ਼ਹਿਰ ਵਿੱਚ ਸਿਰਫ ਮੈਡੀਕਲ ਨਾਲ ਸਬੰਧਤ ਦੁਕਾਨਾਂ ਨੂੰ ਛੱਡ ਕੇ ਬਾਕੀ ਬਾਜਾਰ ਬੰਦ ਰਿਹਾ। ਇਸ ਦੌਰਾਨ ਕਿਸਾਨ ਬਲੈਰੋ ਜੀਪ ਅਤੇ ਟਰੈਕਟਰਾਂ ਉਤੇ ਦੁਕਾਨਾਂ ਬੰਦ ਰੱਖਣ ਦੀ ਅਪੀਲ ਕਰਦੇ ਘੁੰਮਦੇ ਨਜਰ ਆਏ।

ਕਿਸਾਨਾਂ ਦੇ ਸਮਰਥਨ ਵਿੱਚ ਡਿਪਟੀ ਕਮਿਸ਼ਨਰ ਮੁਹਾਲੀ ਦਫਤਰ ਦੇ ਕਰਮਚਾਰੀਆਂ ਵਲੋਂ ਵੱਖ ਵੱਖ ਧਰਨਿਆਂ ਵਿੱਚ ਸ਼ਮੂਲੀਅਤ ਕੀਤੀ ਗਈ ਅਤੇ ਐਮਰਜੈਂਸੀ ਡਿਊਟੀ ਦੌਰਾਨ ਇੱਕਾ ਦੁੱਕਾ ਪਹੁੰਚੇ ਕਰਮਚਾਰੀਆਂ ਵਲੋਂ ਦਫਤਰੀ ਕੰਮ ਕਾਜ ਬੰਦ ਰੱਖਿਆ ਗਿਆ।

ਖਰੜ ਵਿੱਚ ਵੀ ਲਗਾਇਆ ਜਾਮ, ਪੂਰਨ ਤੌਰ ਤੇ ਬਜਾਰ ਅਤੇ ਸਰਕਾਰੀ ਦਫਤਰ ਰਹੇ ਬੰਦ

ਕਿਸਾਨ ਯੂਨੀਅਨਾਂ ਵਲੋਂ ਦਿੱਤੇ ਗਏ ਅੱਜ ਦੇ ਬੰਦ ਦੇ ਸੱਦੇ ਦੇ ਸਬੰਧ ਵਿੱਚ ਕਿਸਾਨਾਂ ਵਲੋਂ ਖਰੜ ਮੁਹਾਲੀ ਰੋਡ ਤੇ ਪੈਂਦੇ ਗੋਪਾਲ ਸਵੀਟਸ ਦੇ ਸਾਹਮਣੇ ਵਾਲੀ ਸੜਕ, ਪਿੰਡ ਦੇਸੂ ਮਾਜਰਾ ਤੋਂ ਖਰੜ ਵੱਲ ਜਾਂਦੀ ਸੜਕ, ਖਰੜ ਬੱਸ ਸਟੈਂਡ ਟੀ.ਪੁਆਇੰਟ, ਭਾਗੋਮਾਜਰਾ ਟੋਲ ਪਲਾਜਾ ਅਤੇ ਪਡਿਆਲਾ ਰੋਡ ਜੋ ਕਿ ਖਰੜ, ਰੋਪੜ ਰੋਡ ਅਤੇ ਮੋਰਿੰਡਾ ਲੁਧਿਆਣਾ ਰੋਡ ਨੂੰ ਜੋੜਦੀ ਹੈ ਤੇ ਵੀ ਜਾਮ ਲਗਾਇਆ ਗਿਆ। ਖਰੜ ਸ਼ਹਿਰ ਦੇ ਬਜਾਰ ਵੀ ਬੰਦ ਦਿਖੇ ਅਤੇ ਖਰੜ ਐਸ. ਡੀ. ਐਮ ਦਫਤਰ, ਤਹਿਸੀਲ ਦਫਤਰ ਅਤੇ ਪਟਵਾਰ ਖਾਨਾ ਦੇ ਕਰਮਚਾਰੀਆਂ ਵਲੋਂ ਧਰਨੇ ਵਿੱਚ ਸ਼ਾਮਲ ਹੋ ਕੇ ਆਪਣਾ ਸਮਰਥਨ ਦਿੱਤਾ ਗਿਆ।

ਇਸ ਦੌਰਾਨ ਖਰੜ ਬੱਸ ਸਟੈਂਡ ਉੱਤੇ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪਰੈਸ ਸਕੱਤਰ ਮੇਹਰ ਸਿੰਘ ਥੇੜੀ ਦੀ ਅਗਵਾਈ ਵਿੱਚ ਧਰਨਾ ਲਗਾਇਆ ਗਿਆ ਜਿਸ ਵਿੱਚ ਕਿਸਾਨ ਯੂਨੀਅਨ ਲੱਖੋਵਾਲ ਤੇ ਹੋਰ ਸਾਰੀਆਂ ਸਰਕਾਰੀ ਅਤੇ ਗੈਰ ਸਰਕਾਰੀ ਜਥੇਬੰਦੀਆਂ, ਟਰਾਂਸਪੋਰਟ ਜਥੇਬੰਦੀਆਂ, ਬਿਜਲੀ ਬੋਰਡ ਦੇ ਸਮੁੱਚੇ ਕਰਮਚਾਰੀ ਸਭ ਵਪਾਰ ਮੰਡਲਾਂ ਸਮੇਤ ਸਮੁੱਚਾ ਭਾਈਚਾਰਾ ਸ਼ਾਮਿਲ ਹੋਇਆ। ਇਸ ਮੌਕੇ ਬੁਲਾਰਿਆਂ ਵੱਲੋਂ ਮੋਦੀ ਸਰਕਾਰ ਵੱਲੋਂ ਕਿਸਾਨੀ ਮੰਗਾਂ ਵੱਲ ਧਿਆਨ ਨਾ ਦੇਣ ਤੇ ਸਰਕਾਰ ਦੀ ਸਖਤ ਨਿਖੇਧੀ ਕੀਤੀ ਗਈ।

ਇਸ ਮੌਕੇ ਜਸਪਾਲ ਸਿੰਘ ਨਿਆਮੀਆਂ ਜਨਰਲ ਸਕੱਤਰ ਲੱਖੋਵਾਲ, ਦਵਿੰਦਰ ਸਿੰਘ ਦੇਹ ਕਲਾਂ ਪ੍ਰਧਾਨ ਲੱਖੋਵਾਲ, ਰਵਿੰਦਰ ਸਿੰਘ ਦੇਹ ਕਲਾਂ ਸਿੱਧੂਪੁਰ, ਸੁਰਮੁਖ ਸਿੰਘ ਛੱਜੂ ਮਾਜਰਾ, ਭਗਵੰਤ ਸਿੰਘ ਰੁੜਕੀ, ਹਕੀਕਤ ਸਿੰਘ ਘੰੜੂਆ, ਬਹਾਦਰ ਸਿੰਘ ਨਿਆਮੀਆ, ਸੁੱਚਾ ਸਿੰਘ ਸਕਰੁਲਾਂਪੁਰ, ਤੇਜਿੰਦਰ ਸਿੰਘ ਤੇਜੀ ਆੜਤੀ, ਅਜੈਬ ਸਿੰਘ ਘੰੜੂਆ, ਪਰਮਜੀਤ ਸਿੰਘ ਸਰਪੰਚ, ਗੁਰਜੰਟ ਸਿੰਘ ਪੋਪਨਾਂ, ਅਵਤਾਰ ਸਿੰਘ ਜੰਡਪੁਰ, ਹਰਪ੍ਰੀਤ ਸਿੰਘ ਜੰਡਪੁਰ, ਗੁਰਨਾਮ ਸਿੰਘ ਦਾਉਂ, ਅਵਤਾਰ ਸਿੰਘ ਸਰਪੰਚ, ਕਿਰਨਬੀਰ ਕੰਗ, ਜਸਪਾਲ ਸਿੰਘ ਲਾਂਡਰਾਂ, ਨਿਰਮਲ ਸਿੰਘ ਹਲਾਲਪੁਰ, ਸੁਖਵਿੰਦਰ ਸਿੰਘ ਮਾਵੀ, ਰਣਜੀਤ ਸਿੰਘ ਹੰਸ ਜਨ ਹਿਤ ਕਮੇਟੀ, ਅੰਮ੍ਰਿਤਪਾਲ ਸਿੰਘ ਆੜਤੀ ਅਤੇ ਖਰੜ ਦੇ ਸਮੂਹ ਆੜਤੀ ਅਤੇ ਵਪਾਰੀ ਵਰਗ ਨੇ ਸ਼ਮੂਲੀਅਤ ਕੀਤੀ।

ਇਸ ਦੌਰਾਨ ਜੁਆਇੰਟ ਫੋਰਮ ਪੰਜਾਬ ਏਕਤਾ ਮੰਚ ਪੰਜਾਬ ਦੇ ਸੱਦੇ ਤੇ ਖਰੜ ਡਿਵੀਜ਼ਨ ਦੇ ਬਿਜਲੀ ਕਾਮਿਆਂ ਵਲੋਂ ਖਰੜ ਡਿਵੀਜ਼ਨ ਦਫਤਰ ਵਿਖੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਵਿਚ ਰੋਸ ਰੈਲੀ ਕੀਤੀ ਗਈ। ਇਸ ਰੈਲੀ ਨੂੰ ਸੰਬੋਧਿਤ ਕਰਦਿਆਂ ਵੱਖੋ ਵੱਖ ਬੁਲਾਰਿਆਂ ਨੇ ਕਿਸਾਨਾਂ ਖਿਲਾਫ ਪੰਜਾਬ ਅਤੇ ਸੈਂਟਰ ਸਰਕਾਰ ਦੇ ਵਤੀਰੇ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਕਿਸਾਨੀ ਨਾਲ ਸੰਬੰਧਿਤ ਮੰਗਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇ। ਇਸ ਰੈਲੀ ਵਿਚ ਜੋਗਰਾਜ ਪ੍ਰਧਾਨ ਸਿਟੀ-1 ਖਰੜ, ਬਲਵਿੰਦਰ ਸਿੰਘ ਹੈਪੀ ਸਿਟੀ-1 ਖਰੜ, ਸ਼ੇਰ ਸਿੰਘ ਸੈਕਟਰੀ ਸਿਟੀ-2, ਭਰਤ ਸਿੰਘ, ਅਨੂਪ ਵਰਮਾ, ਗੁਰਪ੍ਰੀਤ ਸਿੰਘ, ਰਾਕੇਸ਼ ਕੁਮਾਰ, ਵਿਜੈ ਘਈ, ਦਵਿੰਦਰ ਸਿੰਘ, ਸੁਰਿੰਦਰ ਕੁਮਾਰ ਮਨਪ੍ਰੀਤ ਸਿੰਘ ਵਿਸ਼ਨੂ ਪਰਮਿੰਦਰ ਸਿੰਘ, ਅਜੇ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਬਿਜਲੀ ਕਾਮੇ ਸ਼ਾਮਲ ਹੋਏ।

ਡੇਰਾਬਸੀ ਬਲਾਕ ਵਿੱਚ ਵੀ ਮੁਕੰਮਲ ਬੰਦ, ਬਾਜਾਰ ਰਹੇ ਬੰਦ

ਪੰਜਾਬ ਬੰਦ ਦੇ ਅੱਜ ਦੇ ਸੱਦੇ ਤੇ ਕਿਸਾਨ ਯੂਨੀਅਨਾਂ ਵਲੋਂ ਦੱਪਰ ਟੋਲ ਪਲਾਜਾ, ਸਰਸਨੀ ਰੇਲਵੇ ਟ੍ਰੈਕ, ਝਰਮਰੀ ਹਾਈਵੇ, ਛੱਤ ਲਾਈਟ ਪੁਆਇੰਟ, ਪਟਿਆਲਾ ਰੋਡ ਤੇ ਪੈਂਦੇ ਅਜੀਜਪੁਰ ਟੋਲ ਪਲਾਜਾ ਤੇ ਜਾਮ ਲਗਾਇਆ ਗਿਆ। ਇਸ ਦੌਰਾਨ ਡੇਰਾਬਸੀ ਇਲਾਕੇ ਦੇ ਬਾਜਾਰ ਵੀ ਪੂਰਨ ਤੌਰ ਤੇ ਬੰਦ ਰਹੇ। ਇਸ ਦੌਰਾਨ ਬੈਂਕ ਵੀ ਬੰਦ ਦਿਖੇ ਅਤੇ ਕਿਸਾਨਾਂ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਬਿਨਾਂ ਕਿਸੇ ਕੰਮ ਘਰੋਂ ਬਾਹਰ ਨਾ ਆਉਣ। ਕਿਸਾਨਾਂ ਵਲੋਂ ਕੇਂਦਰ ਸਰਕਾਰ ਵਿਰੁਧ ਨਾਹਰੇਬਾਜੀ ਵੀ ਕੀਤੀ ਗਈ। ਸਰਕਾਰੀ ਦਫਤਰਾਂ ਦੇ ਕਰਮਚਾਰੀਆਂ ਵਲੋਂ ਵੀ ਧਰਨੇ ਵਿੱਚ ਸ਼ਾਮਲ ਹੋ ਕੇ ਆਪਣਾ ਸਮਰਥਨ ਦਿੱਤਾ ਗਿਆ। ਉਧਰ ਸੁਰੱਖਿਆ ਦੇ ਮੱਦੇਨਜਰ ਪੁਲੀਸ ਕਰਮਚਾਰੀ ਵੀ ਸੜਕਾ ਤੇ ਡਿਊਟੀ ਦਿੰਦੇ ਦਿਖੇ।

ਬਾਜਾਰ ਰਹੇ ਬੰਦ ਪਰ ਸ਼ਰਾਬ ਦੇ ਠੇਕੇ ਖੁੱਲੇ

ਕਿਸਾਨਾਂ ਅਤੇ ਹੋਰਨਾਂ ਯੂਨੀਅਨਾਂ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਤੇ ਭਾਵੇਂ ਮੁਹਾਲੀ, ਡੇਰਾਬਸੀ, ਖਰੜ ਆਦੀ ਵਿਚਲੇ ਬਜਾਰ ਪੂਰਨ ਤੌਰ ਤੇ ਬੰਦ ਸਨ, ਪ੍ਰੰਤੂ ਕਈ ਥਾਂਵਾ ਤੇ ਸ਼ਰਾਬ ਦੇ ਠੇਕੇ ਖੁੱਲੇ ਦਿਖੇ। ਇਸ ਦੌਰਾਨ ਜਦੋਂ ਇਕ ਸ਼ਰਾਬ ਦੇ ਠੇਕੇ ਦੇ ਕਰਿੰਦੇ ਨੂੰ ਬਜਾਰ ਬੰਦ ਬਾਰੇ ਪੁਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਉਸ ਨੂੰ ਪੰਜਾਬ ਬੰਦ ਬਾਰੇ ਕੋਈ ਜਾਣਕਾਰੀ ਨਹੀਂ ਹੈ, ਉਹ ਤਾਂ ਆਪਣੇ ਮਾਲਕਾਂ ਦੇ ਕਹਿਣ ਤੇ ਆਪਣੀ ਡਿਊਟੀ ਨਿਭਾ ਰਿਹਾ ਹੈ।

ਰਾਹਗੀਰਾਂ ਦੀ ਸਹੂਲਤ ਲਈ ਪੁਲੀਸ ਵੀ ਰਹੀ ਮੁਸਤੈਦ

ਮੁਹਾਲੀ ਵਿੱਚ ਕਿਸਾਨਾਂ ਵਲੋਂ ਲਗਾਏ ਗਏ ਜਾਮ ਦੌਰਾਨ, ਜਿਥੇ ਆਮ ਲੋਕ ਧਰਨਾਕਾਰੀਆਂ ਨਾਲ ਖਹਿਬੜਦੇ ਨਜਰ ਆਏ, ਉਥੇ ਮੌਕੇ ਤੇ ਮੌਜੂਦ ਰਹੀ ਪੁਲੀਸ ਵਲੋਂ ਜਰੂਰੀ ਕੰਮ ਕਾਰ ਤੇ ਜਾ ਰਹੇ ਰਾਹਗਿਰਾਂ ਨੂੰ ਲੰਘਾਉਣ ਵਿੱਚ ਮੱਦਦ ਕੀਤੀ ਗਈ। ਪੁਲੀਸ ਵਲੋਂ ਕਈ ਜਗਾ ਤੇ ਰੂਟ ਡਾਇਵਰਟ ਕਰਦਿਆਂ ਗੱਡੀਆਂ ਨੂੰ ਲੰਘਾਉਣ ਦਾ ਕੰਮ ਵੀ ਕੀਤਾ ਅਤੇ ਕਿਸਾਨਾਂ ਅਤੇ ਪੁਲੀਸ ਵਿਚਕਾਰ ਇਕ ਚੰਗਾ ਤਾਲਮੇਲ ਦੇਖਣ ਨੂੰ ਮਿਲਿਆ। ਇਸ ਦੌਰਾਨ ਡੀ.ਐਸ.ਪੀ ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਸਭ ਕੁਝ ਸ਼ਾਂਤੀਪੁੂਰਵਕ ਰਿਹਾ ਹੈ।

 

Continue Reading

Mohali

ਟੈਕਨੀਕਲ ਸਰਵਿਸਜ਼ ਯੂਨੀਅਨ ਸਰਕਲ ਮੁਹਾਲੀ ਵੱਲੋਂ ਅਰਥੀ ਫੂਕ ਮੁਜ਼ਾਹਰਾ

Published

on

By

 

ਐਸ ਏ ਐਸ ਨਗਰ, 30 ਦਸੰਬਰ (ਸ.ਬ.) ਟੈਕਨੀਕਲ ਸਰਵਿਸਜ਼ ਯੂਨੀਅਨ ਸਰਕਲ ਮੁਹਾਲੀ ਦੇ ਪ੍ਰਧਾਨ ਗੁਰਬਖਸ਼ ਸਿੰਘ ਦੀ ਪ੍ਰਧਾਨਗੀ ਹੇਠ ਸੂਬਾ ਵਰਕਿੰਗ ਕਮੇਟੀ ਟੀ.ਐਸ.ਯੂ. ਵੱਲੋਂ ਦਿੱਤੀ ਕਾਲ ਅਨੁਸਾਰ ਰੋਸ ਅਤੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਕਿਸਾਨ ਜੱਥੇਬੰਦੀਆਂ ਵੱਲੋਂ ਪੰਜਾਬ ਬੰਦ ਦੇ ਸੱਦੇ ਦੀ ਹਿਮਾਇਤ ਕੀਤੀ ਗਈ ਅਤੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨੀਆਂ ਜਾਣ।

ਇਸ ਮੌਕੇ ਬੁਲਾਰਿਆਂ ਨੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਗੱਲਬਾਤ ਨਾ ਕਰਨ ਅਤੇ ਕਾਰਪੋਰੇਟ ਘਰਾਣਿਆਂ ਨੂੰ ਖੁੱਲੀਆਂ ਵਪਾਰਕ ਗਤੀਵਿਧੀਆਂ ਕਰਨ ਲਈ ਛੂਟਾਂ ਦੇਣ ਅਤੇ ਕਈ ਹਜ਼ਾਰਾਂ ਕਰੋੜ ਦਾ ਕਰਜ਼ਾ ਮੁਆਫ ਕਰਨ, ਨਿੱਜੀਕਰਨ ਦੀ ਨੀਤੀ ਲਾਗੂ ਕਰਨ ਅਤੇ ਸਰਕਾਰੀ ਸੰਸਥਾਵਾਂ ਨੂੰ ਤੋੜ ਕੇ ਪ੍ਰਾਈਵੇਟ ਕਰਨ ਦਾ ਵਿਰੋਧ ਕੀਤਾ ਗਿਆ ਅਤੇ ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਜਿਵੇਂ ਕਿ ਮਹਿਲਾਵਾਂ ਨੂੰ 1100 ਰੁਪਇਆ ਮਹੀਨਾ ਦੇਣ, ਨੌਜਵਾਨਾਂ ਨੂੰ ਰੁਜ਼ਗਾਰ ਦੇਣ, ਵਧ ਰਹੇ ਨਸ਼ੇ, ਨਿੱਤ ਦਿਹਾੜੇ ਹੋ ਰਹੇ ਕਤਲਾਂ ਅਤੇ ਡਕੈਤੀਆਂ, ਫਿਰੌਤੀਆਂ ਤੇ ਕੋਈ ਵੀ ਕਾਰਵਾਈ ਨਾ ਕਰਨ ਲਈ ਸਰਕਾਰ ਦੀ ਨਿਖੇਧੀ ਕੀਤੀ ਗਈ।

ਇਸ ਮੌਕੇ ਮੁੱਖ ਸਲਾਹਕਾਰ ਲੱਖਾ ਸਿੰਘ ਵੱਲੋਂ ਮੰਗ ਕੀਤੀ ਗਈ ਕਿ ਸਮੂਹਿਕ ਰੈਗੂਲਰ ਅਤੇ ਆਊਟ ਸੋਰਸਿੰਗ ਮੁਲਾਜ਼ਮਾਂ ਦੀਆਂ ਤਖਨਾਹਾਂ ਅਤੇ ਉਜਰਤ ਕਾਨੂੰਨ 1948 ਮਤਾਬਕ 15 ਵੀ ਲੇਬਰ ਕਾਰਨਫਰ 1957 ਦੀਆਂ ਸਿਫਾਰਸ਼ਾਂ ਨੂੰ ਸ਼ਾਮਲ ਕਰਕੇ ਘੱਟੋ-ਘੱਟ ਤਨਖਾਹ ਨਿਸ਼ਚਿਤ ਕੀਤੀ ਜਾਵੇ, ਬਿਜਲੀ ਐਕਟ 2003 ਅਤੇ 2022 ਰੱਦ ਕੀਤੇ ਜਾਣ, ਨਵੇਂ ਲੇਬਰ ਕੋਡ ਰੱਦ ਕਰਕੇ ਪਹਿਲਾਂ ਤੈਅ ਲੇਬਰ ਕਾਨੂੰਨ ਬਹਾਲ ਕੀਤੇ ਜਾਣ, ਕੰਮ ਦਿਹਾੜੀ 8 ਘੰਟੇ ਤੋਂ 12 ਘੰਟੇ ਕਰਨ ਦਾ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ, ਪ੍ਰੋਬੇਸ਼ਨ ਪੀਰੀਅਡ ਪਹਿਲਾਂ ਦੀ ਤਰ੍ਹਾਂ ਹੀ ਛੇ ਮਹੀਨੇ ਦਾ ਅਤੇ ਪੂਰੀ ਤਨਖਾਹ ਸਕੇਲ ਤੇ ਜਾਰੀ ਕੀਤਾ ਜਾਵੇ। ਇਸਦੇ ਨਾਲ ਹੀ ਸਿਆਸੀ ਰੰਜਸ਼ ਹੇਠ ਦੋ ਸਾਲ ਤੋਂ ਕੀਤੀ ਗੁਰਬਖਸ਼ ਸਿੰਘ ਦੀ ਬਦਲੀ ਰੱਦ ਕਰਕੇ ਉਸਨੂੰ ਮੁੜ ਮੁਹਾਲੀ ਸਰਕਲ ਵਿਖੇ ਤੈਨਾਤ ਕੀਤਾ ਜਾਵੇ।

ਇਸ ਰੋਸ ਮੁਜ਼ਾਹਰੇ ਵਿੱਚ ਜਤਿੰਦਰ ਸਿੰਘ, ਸਤਵੰਤ ਸਿੰਘ, ਬਿਕਰਮ ਸਿੰਘ, ਜਸਪਾਲ ਸਿੰਘ, ਰਾਧੇ ਸ਼ਿਆਮ, ਗੁਰਮੀਤ ਸਿੰਘ, ਹਰਜੀਤ ਸਿੰਘ, ਮਨਜੀਤ ਸਿੰਘ, ਸ਼ਰਨਜੀਤ ਸਿੰਘ, ਪਰਮਜੀਤ ਸਿੰਘ, ਕਪਿਲ ਦੇਵ, ਬਲਵੀਰ ਸਿੰਘ, ਸੁਰਿੰਦਰ ਮੱਲੀ, ਐਸ.ਡੀ.ਓ. ਸੰਦੀਪ ਨਾਗਪਾਲ, ਸੋਹਨ ਸਿੰਘ, ਰਜਿੰਦਰ ਸਿੰਘ ਸੁੱਬਾ ਸਾਬਕਾ ਆਗੂ ਪੰਜਾਬ, ਸੀ.ਐਚ.ਬੀ. ਕਾਮਿਆਂ ਵੱਲੋਂ ਗੁਰਮੀਤ ਸਿੰਘ, ਏਕਮ ਸਿੰਘ, ਜੋਰਾਵਰ ਆਦਿ ਹਾਜ਼ਰ ਰਹੇ।

Continue Reading

Mohali

ਰਜਿਸਟਰੀਆਂ ਲਈ ਆਨਲਾਈਨ ਸਮਾਂ ਲੈਣ ਤੇ ਡਾਕੂਮੈਂਟੇਸ਼ਨ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ : ਹਰਦੀਪ ਸਿੰਘ ਮੁੰਡੀਆਂ

Published

on

By

 

 

ਚੰਡੀਗੜ੍ਹ, 30 ਦਸੰਬਰ (ਸ.ਬ.) ਮਾਲ ਤੇ ਮੁੜ ਵਸੇਬਾ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਹੈ ਕਿ ਰਜਿਸਟਰੀਆਂ ਲਈ ਆਨਲਾਈਨ ਬੁਕਿੰਗ ਅਤੇ ਡਾਕੂਮੈਂਟੇਸ਼ਨ ਨੂੰ ਸਫਲਤਾਪੂਰਵਕ ਲਾਗੂ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਉਹਨਾਂ ਕਿਹਾ ਕਿ ਸਾਲ 2024 ਵਿੱਚ ਮਾਲ ਵਿਭਾਗ ਵੱਲੋਂ ਵੱਡੇ ਸੁਧਾਰ ਕੀਤੇ ਗਏ ਹਨ ਜਿਸ ਨਾਲ ਲੋਕਾਂ ਦੀ ਤਹਿਸੀਲ ਦਫਤਰਾਂ ਵਿੱਚ ਖੱਜਲ ਖੁਆਰੀ ਖਤਮ ਹੋਈ ਹੈ।

ਉਹਨਾਂ ਕਿਹਾ ਕਿ ਨੈਸ਼ਨਲ ਜੈਨਰਿਕ ਡਾਕੂਮੈਂਟ ਰਜਿਸਟ੍ਰੇਸ਼ਨ ਸਿਸਟਮ ਨੂੰ ਲਾਂਚ ਕਰਨ ਅਤੇ ਸੂਬੇ ਦੇ ਸਮੂਹ ਸਬ ਰਜਿਸਟਰਾਰ ਦਫਤਰਾਂ ਵਿਖੇ ਲਾਗੂ ਕਰਨ ਵਾਲਾ ਪੰਜਾਬ ਦੇਸ਼ ਦਾ ਸਭ ਤੋਂ ਪਹਿਲਾ ਸੂਬਾ ਹੈ। ਇਸ ਸਿਸਟਮ ਰਾਹੀਂ 39 ਲੱਖ ਤੋਂ ਵੱਧ ਵਸੀਕੇ ਰਜਿਸਟਰ ਕੀਤੇ ਜਾ ਚੁੱਕੇ ਹਨ। ਰਜਿਸਟਰੀ ਲਈ ਆਨਲਾਈਨ ਸਮਾਂ ਮਿਲ ਜਾਂਦਾ ਹੈ ਅਤੇ ਆਨਲਾਈਨ ਹੀ ਸਾਰੇ ਦਸਤਾਵੇਜ਼ ਜਮਾਂ ਹੋ ਜਾਂਦੇ ਹਨ। ਇਸ ਤੋਂ ਇਲਾਵਾ ਵਸੀਕਿਆਂ ਨੂੰ ਰਜਿਸਟਰ ਕਰਵਾਉਣਾ ਆਸਾਨ ਬਣਾਉਣ ਲਈ ਆਸਾਨ ਭਾਸ਼ਾ ਵਿੱਚ ਵਸੀਕਿਆਂ ਦੇ ਟੈਂਪਲੇਟ ਤਿਆਰ ਕਰ ਕੇ ਵਿਭਾਗ ਦੀ ਵੈਬਸਾਈਟ ਉਤੇ ਅਪਲੋਡ ਵੀ ਕਰ ਦਿੱਤੇ ਗਏ ਹਨ।

ਮੰਤਰੀ ਨੇ ਦੱਸਿਆ ਕਿ ਕੁਦਰਤੀ ਕਰੋਪੀਆਂ ਕਾਰਨ ਫਸਲਾਂ, ਮਕਾਨਾਂ, ਮਨੁੱਖੀ ਜਾਨਾਂ, ਪਸ਼ੂ ਧੰਨ ਦੇ ਨੁਕਸਾਨ ਦੀ ਭਰਪਾਈ ਕਰਦਿਆਂ ਮਾਲ ਵਿਭਾਗ ਵੱਲੋਂ 2023-24 ਵਿੱਤੀ ਵਰ੍ਹੇ ਦੌਰਾਨ 432.03 ਕਰੋੜ ਰੁਪਏ ਅਤੇ ਚਾਲੂ ਵਿੱਤੀ ਵਰ੍ਹੇ 2024-25 ਦੌਰਾਨ 59.64 ਕਰੋੜ ਰੁਪਏ ਦੀ ਰਾਹਤ ਰਾਸ਼ੀ ਜਾਰੀ ਕੀਤੀ ਗਈ। ਉਹਨਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੀ ਕਵਾਇਦ ਵਿੱਚ ਮਾਲ ਵਿਭਾਗ ਵੀ ਪਿੱਛੇ ਨਹੀਂ ਰਿਹਾ। ਉਹਨਾਂ ਕਿਹਾ ਕਿ 2024 ਦੌਰਾਨ 75 ਨਾਇਬ ਤਹਿਸੀਲਦਾਰ, 35 ਕਲਰਕ ਅਤੇ 2 ਸਟੈਨੋਟਾਈਪਿਸਟ ਭਰਤੀ ਕੀਤੇ ਗਏ ਹਨ। 49 ਪਟਵਾਰੀਆਂ ਦੀ ਭਰਤੀ ਮੁਕੰਮਲ ਹੋ ਗਈ ਹੈ ਜਿਨ੍ਹਾਂ ਦੇ ਸਿਰਫ ਨਿਯੁਕਤੀ ਪੱਤਰ ਜਾਰੀ ਕਰਨੇ ਰਹਿੰਦੇ ਹਨ। ਇਸ ਤੋਂ ਇਲਾਵਾ 1001 ਹੋਰ ਪਟਵਾਰੀਆਂ ਦੀ ਹੋਰ ਭਰਤੀ ਲਈ ਪ੍ਰਕਿਰਿਆ ਜਾਰੀ ਹੈ।

Continue Reading

Latest News

Trending