Mohali
ਕਿਸਾਨੀ ਸਮੇਤ ਛੋਟੀ ਦੁਕਾਨਦਾਰੀ ਅਤੇ ਕਾਰੋਬਾਰ ਨੂੰ ਵੀ ਖਤਮ ਕਰਨ ਦੇ ਰਾਹ ਤੁਰੀ ਸਰਕਾਰ : ਧਨੋਆ
ਐਸ ਏ ਐਸ ਨਗਰ, 30 ਦਸੰਬਰ (ਸ.ਬ.) ਪੰਜਾਬੀ ਵਿਰਸਾ ਸਭਿਆਚਾਰਕ ਸੁਸਾਇਟੀ ਦੇ ਪ੍ਰਧਾਨ ਸz. ਸਤਬੀਰ ਸਿੰਘ ਧਨੋਆ ਨੇ ਕਿਹਾ ਹੈ ਕਿ ਪੰਜਾਬ ਨੂੰ ਹਾਸ਼ੀਏ ਤੇ ਧੱਕਣ ਦੀਆ ਵਾਰ ਵਾਰ ਹੋ ਰਹੀਆ ਕੋਸ਼ਿਸ਼ਾਂ ਪੰਜਾਬ ਦੇ ਨਾਲ ਨਾਲ ਸਮੁਚੇ ਦੇਸ਼ ਵਾਸਤੇ ਵੀ ਮਾਰੂ ਸਾਬਤ ਹੋ ਸਕਦੀਆ ਹਨ ਅਤੇ ਸਮੁਚੇ ਦੇਸ਼ ਦੀ ਲੀਡਰਸ਼ਿਪ ਨੂੰ ਇਹ ਗੱਲ ਵਕਤ ਰਹਿੰਦੇ ਸਮਝ ਲੈਣੀ ਚਾਹੀਦੀ ਹੈ।
ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਹਜ਼ਾਰਾਂ ਕਿਸਾਨ ਆਪਣੇ ਹੱਕਾਂ ਵਾਸਤੇ ਬਾਰਡਰ ਉੱਤੇ ਲੰਬੇ ਸਮੇਂ ਤੋਂ ਬੈਠੇ ਹਨ ਅਤੇ ਕਿਸਾਨੀ ਦੀ ਗੱਲ ਕਰਨ ਵਾਲਾ ਲੀਡਰ ਮੰਗਾਂ ਨਾ ਮੰਨਣ ਦੀ ਸੂਰਤ ਵਿਚ ਮਰਨ ਵਰਤ ਤੇ ਹੈ ਪਰੰਤੂ ਅਫਸੋਸ ਦੀ ਗੱਲ ਹੈ ਕਿ ਕੇਂਦਰ ਸਰਕਾਰ ਉਹਨਾਂ ਨਾਲ ਗੱਲ ਕਰਨਾ ਵੀ ਜਰੂਰੀ ਨਹੀਂ ਸਮਝ ਰਹੀ।
ਉਹਨਾਂ ਕਿਹਾ ਕਿ ਅਖੀਰ ਨੂੰ ਮਸਲੇ ਤਾਂ ਗੱਲਬਾਤ ਨਾਲ ਹੀ ਹੱਲ ਹੋਣੇ ਹੁੰਦੇ ਹਨ, ਪਰ ਸਰਕਾਰ ਵੱਲੋਂ ਸੰਜੀਦਗੀ ਨਹੀਂ ਦਿਖਾਈ ਜਾ ਰਹੀ। ਉਹਨਾਂ ਕਿਹਾ ਕਿ ਸਰਕਾਰ ਆਪਣੇ ਕਰੋੜਾਂ ਲੋਕਾਂ ਨਾਲੋਂ ਸਰਮਾਏਦਾਰੀ ਨੂੰ ਪਹਿਲ ਦਿੰਦੀ ਨਜਰ ਆ ਰਹੀ ਹੈ। ਪਹਿਲਾ ਕਿਹਾ ਜਾ ਰਿਹਾ ਸੀ ਕਿ ਕਿਸਾਨ ਟਰੈਕਟਰ ਲੈਕੇ ਆਪਣੀ ਰਾਜਧਾਨੀ ਨਹੀਂ ਜਾ ਸਕਦੇ ਅਤੇ ਹੁਣ ਪੈਦਲ ਵੀ ਜਾਣ ਨਹੀਂ ਦਿਤਾ ਜਾ ਰਿਹਾ।
ਉਹਨਾਂ ਸਵਾਲ ਕੀਤਾ ਕਿ ਕੀ ਦਿੱਲੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਆਪਣੇ ਵਸਨੀਕ ਹੀ ਨਹੀਂ ਸਮਝਦੀ। ਉਹਨਾਂ ਕਿਹਾ ਕਿ ਦੇਸ਼ ਵਿਚ ਜਦੋਂ ਵੀ ਕਿਧਰੇ ਆਮ ਲੋਕਾਂ, ਔਰਤਾਂ ਜਾਂ ਕਮਜ਼ੋਰਾਂ ਨਾਲ ਧੱਕਾ ਹੁੰਦਾ ਹੈ ਉਦੋਂ ਪੰਜਾਬੀ ਸਭ ਤੋਂ ਪਹਿਲਾ ਅਤੇ ਅਸਰਦਾਰ ਤਰੀਕੇ ਨਾਲ ਉਸ ਵਰਤਾਰੇ ਦਾ ਵਿਰੋਧ ਕਰਦੇ ਹਨ, ਜੋ ਕਿ ਮੌਜੂਦਾ ਸਿਸਟਮ ਨੂੰ ਚੰਗਾ ਨਹੀ ਲੱਗਦਾ। ਉਹਨਾਂ ਕਿਹਾ ਕਿ ਜੁਲਮ ਬਰਦਾਸਤ ਕਰਨਾ ਪੰਜਾਬੀਆਂ ਦੇ ਲਹੂ ਵਿੱਚ ਨਹੀਂ ਹੈ ਅਤੇ ਸ਼ਾਇਦ ਇਸੇ ਗਲ ਦਾ ਖਮਿਆਜਾ ਸਾਡੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।
ਉਹਨਾਂ ਕਿਹਾ ਕਿ ਇਸ ਵਰਤਾਰੇ ਨੂੰ ਨੱਥ ਪਾਉਣ ਵਾਸਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋਕੇ ਜੂਝਣ ਦੀ ਲੋੜ ਹੈ। ਸਾਨੂੰ ਸਿਆਸੀ ਪਾਰਟੀਆਂ ਦੀ ਵਫਾਦਾਰੀ ਦੀ ਬਜਾਏ ਪੰਜਾਬ ਨਾਲ ਵਫਾਦਾਰੀ ਨਿਭਾਉਣ ਨੂੰ ਪਹਿਲ ਦੇਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਹ ਵਰਤਾਰਾ ਕਿਸਾਨੀ ਹੀ ਨਹੀਂ ਪੂਰੀ ਦੀ ਪੂਰੀ ਛੋਟੀ ਦੁਕਾਨਦਾਰੀ ਅਤੇ ਸਨਅਤ ਨੂੰ ਵੀ ਨਿਗਲ ਜਾਵੇਗਾ ਇਸ ਵਾਸਤੇ ਸਾਰਿਆਂ ਨੂੰ ਹੀ ਇਕੱਠੇ ਹੋ ਕੇ ਵੱਡੇ ਸਰਮਾਏਦਾਰਾਂ ਅਤੇ ਸਰਕਾਰ ਦੀਆਂ ਲੁਕਵੀਆਂ ਨੀਤੀਆ ਦੇ ਖਿਲਾਫ ਸਘੰਰਸ਼ ਕਰਨ ਵਿਚ ਸਾਥ ਦੇਣਾ ਚਾਹੀਦਾ ਹੈ।
Mohali
ਭਗਤ ਪੂਰਨ ਸਿੰਘ ਵਾਤਾਵਰਣ ਸੰਭਾਲ ਸੁਸਾਇਟੀ ਦਾ ਨਵੇਂ ਸਾਲ ਦਾ ਕਲੰਡਰ ਜਾਰੀ
ਐਸ ਏ ਐਸ ਨਗਰ, 2 ਜਨਵਰੀ (ਸ.ਬ.) ਭਗਤ ਪੂਰਨ ਸਿੰਘ ਵਾਤਾਵਰਨ ਸੰਭਾਲ ਸੁਸਾਇਟੀ (ਰਜਿ) ਦਾ ਸਾਲ 2025 ਦਾ ਕਲੰਡਰ ਅੱਜ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਵਿਰਾਜ ਸ਼ਿਆਮਕਰਨ ਤਿੜਕੇ ਨੇ ਜਾਰੀ ਕੀਤਾ।
ਸੋਸਾਇਟੀ ਦੇ ਪ੍ਰੈਸ ਸਕੱਤਰ ਧਰਮਪਾਲ ਹੁਸ਼ਿਆਰਪੁਰੀ ਨੇ ਦੱਸਿਆ ਕਿ ਸੋਸਾਇਟੀ ਦੇ ਪ੍ਰਧਾਨ ਗੁਰਮੇਲ ਸਿੰਘ ਮੌਜਵਾਲ ਅਤੇ ਜਨਰਲ ਸਕੱਤਰ ਹਰਦੇਵ ਸਿੰਘ ਕਲੇਰ ਦੀ ਅਗਵਾਈ ਵਿੱਚ ਪਿਛਲੇ 13 ਸਾਲਾਂ ਤੋਂ ਕਲੰਡਰ ਛਾਪਿਆ ਜਾਂਦਾ ਹੈ ਜਿਹੜਾ ਫੇਜ਼ 11 ਦੇ ਘਰ ਘਰ ਪਹੁੰਚਾਇਆ ਜਾਂਦਾ ਹੈ ਅਤੇ ਮੁਹਾਲੀ ਦੇ ਸਮੂਹ ਗੁਰਦੁਆਰਿਆਂ ਅਤੇ ਮੰਦਰਾਂ ਵਿੱਚ ਵੀ ਪਹੁੰਚਾਇਆ ਜਾਂਦਾ ਹੈ। ਇਸ ਮੌਕੇ ਸੁਸਾਇਟੀ ਦੇ ਮੀਤ ਪ੍ਰਧਾਨ ਬਲਵੀਰ ਸਿੰਘ ਸੈਣੀ, ਜੂਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ, ਸੰਪਾਦਕ ਅਮਰਜੀਤ ਕੌਰ ਅਤੇ ਮੈਂਬਰ ਸਰਵਨ ਰਾਮ ਹਾਜਰ ਸਨ।
Mohali
ਫੇਜ਼ 1 ਵਿੱਚ ਸੜਕ ਕਿਨਾਰੇ ਬੈਠੇ ਰੇਹੜੀਆਂ ਫੜੀਆਂ ਵਾਲਿਆਂ ਨੂੰ ਰੈਨਬੈਕਸੀ ਦੀ ਦੀਵਾਰ ਦੇ ਨਾਲ ਬਿਠਾਇਆ
ਐਸ ਏ ਐਸ ਨਗਰ, 2 ਜਨਵਰੀ (ਆਰਪੀ ਵਾਲੀਆ) ਨਗਰ ਨਿਗਮ ਮੁਹਾਲੀ ਦੇ ਅਸਿਸਟੈਂਟ ਕਮਿਸ਼ਨਰ ਜਗਜੀਤ ਸਿੰਘ ਜੱਜ ਅਤੇ ਸੁਪਰਡੈਂਟ ਅਨੀਲ ਕੁਮਾਰ ਵਲੋਂ ਅੱਜ ਫੇਜ਼ ਇੱਕ ਦਾ ਦੌਰਾ ਕੀਤਾ ਗਿਆ। ਇਸ ਮੌਕੇ ਨਿਗਮ ਦੇ ਅਸਿਸਟੈਂਟ ਕਮਿਸ਼ਨਰ ਨੇ ਸੜਕਾਂ ਕਿਨਾਰੇ ਖੜਦੇ ਰੇਹੜੀਆਂ ਫੜੀਆਂ ਵਾਲਿਆਂ ਨੂੰ ਰੈਨਬੈਕਸੀ ਕੰਪਨੀ ਦੀ ਦੀਵਾਰ ਦੇ ਨਾਲ ਬਿਠਾਇਆ।
ਇਸ ਮੌਕੇ ਗੱਲ ਕਰਦਿਆਂ ਨਗਰ ਨਿਗਮ ਦੇ ਅਸਿਸਟੈਂਟ ਕਮਿਸ਼ਨਰ ਜਗਜੀਤ ਸਿੰਘ ਜੱਜ ਨੇ ਕਿਹਾ ਕਿ ਇਹ ਰੇਹੜੀਆਂ ਫੜੀਆਂ ਵਾਲੇ ਫੇਜ਼ ਇੱਕ ਦੀ ਮੁੱਖ ਸੜਕ ਦੇ ਕਿਨਾਰੇ ਖੜਦੇ ਸਨ, ਜਿਸ ਕਰਕੇ ਆਵਾਜਾਈ ਵਿੱਚ ਵਿਘਨ ਪੈਂਦਾ ਸੀ ਅਤੇ ਕਈ ਵਾਰ ਟ੍ਰੈਫਿਕ ਜਾਮ ਹੋ ਜਾਂਦਾ ਸੀ। ਉਹਨਾਂ ਕਿਹਾ ਕਿ ਨਗਰ ਨਿਗਮ ਦੇ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਇਹਨਾਂ ਰੇਹੜੀਆਂ ਵਾਲਿਆਂ ਨੂੰ ਮੁੱਖ ਸੜਕ ਦੇ ਕਿਨਾਰਿਆਂ ਤੋਂ ਉਠਾ ਕੇ ਮੁੱਖ ਸੜਕ ਤੋਂ ਦੂਰ ਰੇਨਬੈਕਸੀ ਦੀ ਦੀਵਾਰ ਦੇ ਨਾਲ ਬਿਠਾਇਆ ਗਿਆ ਹੈ।
Mohali
ਮੁਹਾਲੀ-ਵਾਕ ਮਾਲ ਦੇ ਫੂਡ ਕੋਰਟ ਵਿੱਚ ਖੁਲਿਆ ਅੰਮ੍ਰਿਤਸਰੀ ਐਕਸਪ੍ਰੈਸ ਬਰਾਂਡ
ਐਸ ਏ ਐਸ ਨਗਰ, 2 ਜਨਵਰੀ (ਸ.ਬ.) ਮੁਹਾਲੀਵਾਕ ਮਾਲ, ਫੇਜ਼-8 ਦੀ ਤੀਜੀ ਮੰਜ਼ਿਲ ਦੀ ਫੂਡ ਕੋਰਟ ਵਿੱਚ ਖੁੱਲੇ ਅੰਮ੍ਰਿਤਸਰੀ ਐਕਸਪ੍ਰੈਸ ਬਰਾਂਡ ਦਾ ਉਦਘਾਟਨ ਸਮਾਜ ਸੇਵੀ ਹਰਿੰਦਰ ਪਾਲ ਸਿੰਘ ਹੈਰੀ ਵੱਲੋਂ ਕੀਤਾ ਗਿਆ।
ਇਸ ਮੌਕੇ ਇਸ ਬਰਾਂਡ ਦੇ ਮਾਲਕ ਨਵਨੀਤ ਜੈਨ ਨੇ ਦੱਸਿਆ ਕਿ ਅੰਮ੍ਰਿਤਸਰੀ ਐਕਸਪ੍ਰੈਸ ਵਿੱਚ ਮੱਖਣ ਅਤੇ ਘਿਓ ਨਾਲ ਬਣੇ ਕੁਲਚੇ, ਚੂਰ-ਚੂੜ ਨਾਨ ਅਤੇ ਸੁੱਕੇ ਮੇਵੇ, ਮੱਕੀ, ਮਸ਼ਰੂਮ, ਹਰੀਆਂ ਸਬਜ਼ੀਆਂ, ਸਾਗ ਅਤੇ ਪਾਲਕ ਆਦਿ ਸ਼ਾਮਲ ਹਨ, ਜੋ ਭਾਰਤੀ ਖਾਣੇ ਵਿੱਚ ਵਿਭਿੰਨਤਾ ਲਿਆਉਂਦੇ ਹਨ ਅਤੇ ਲੋਕਾਂ ਨੂੰ ਸਿੱਧੇ ਅੰਮ੍ਰਿਤਸਰੀ ਸਵਾਦ ਨਾਲ ਜੋੜਦੇ ਹਨ। ਉਹਨਾਂ ਦੱਸਿਆ ਕਿ ਉਹਨਾਂ ਦਾ ਬਰਾਂਡ ਦੇ ਉੱਤਰੀ ਭਾਰਤ ਵਿੱਚ 40 ਤੋਂ ਵੱਧ ਮਾਲਾਂ ਵਿੱਚ ਮੌਜੂਦ ਹੈ ਅਤੇ ਲੋਕਾਂ ਦਾ ਪਸੰਦੀਦਾ ਆਉਟਲੈਟ ਹੈ।
ਇਸ ਮੌਕੇ ਹਰਿੰਦਰ ਪਾਲ ਸਿੰਘ ਹੈਰੀ ਨੇ ਕਿਹਾ ਕਿ ਅੰਮ੍ਰਿਤਸਰੀ ਐਕਸਪ੍ਰੈਸ ਵਲੋਂ ਲਾਂਚ ਕੀਤੇ ਇਸ ਨਵੇਂ ਆਊਟਲੈਟ ਦਾ ਟਰਾਈ ਸਿਟੀ ਨਿਵਾਸੀ ਭਰਭੂਰ ਅਨੰਦ ਮਾਣਨਗੇ।
-
Mohali2 months ago
ਪਿੰਡ ਕੁੰਭੜਾ ਵਿੱਚ ਲੜਾਈ ਦੌਰਾਨ ਹੋਏ ਨੌਜਵਾਨ ਦੇ ਕਤਲ ਦੇ ਮਾਮਲੇ ਵਿੱਚ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਮ੍ਰਿਤਕ ਦੀ ਲਾਸ਼ ਰੱਖ ਕੇ ਇਨਸਾਫ ਲਈ ਏਅਰਪੋਰਟ ਰੋਡ ਤੇ ਲਾਇਆ ਧਰਨਾ
-
International2 months ago
ਆਸਟ੍ਰੇਲੀਆ ਵਿੱਚ ਲਾਈਵ ਸ਼ੋਅ ਦੌਰਾਨ ਪੰਜਾਬੀ ਗਾਇਕ ਗੈਰੀ ਸੰਧੂ ਤੇ ਹਮਲਾ
-
Editorial2 months ago
ਇੱਕ ਵਾਰ ਮੁੜ ਭੜਕ ਗਿਆ ਹੈ ਚੰਡੀਗੜ੍ਹ ਦਾ ਮੁੱਦਾ
-
International1 month ago
ਗੌਤਮ ਅਡਾਨੀ ਤੇ ਨਿਊਯਾਰਕ ਵਿੱਚ ਧੋਖਾਧੜੀ ਅਤੇ ਰਿਸ਼ਵਤ ਦੇਣ ਦਾ ਲੱਗਾ ਦੋਸ਼
-
National1 month ago
ਬੱਸ ਪਲਟਣ ਕਾਰਨ 5 ਵਿਅਕਤੀਆਂ ਦੀ ਮੌਤ, 2 ਦਰਜਨ ਵਿਅਕਤੀ ਜ਼ਖ਼ਮੀ
-
Chandigarh1 month ago
ਪੰਜਾਬ ਯੂਨੀਵਰਸਿਟੀ ਦੇ ਮੁੰਡਿਆਂ ਦੇ ਹੋਸਟਲ ਵਿੱਚ ਹਿਮਾਚਲ ਦੇ ਨੌਜਵਾਨ ਦੀ ਮੌਤ
-
National2 months ago
ਪੰਜਾਬ ਭਵਨ ਵਿਖੇ ਪੰਜਾਬੀ ਸਾਹਿਤਕਾਰਾਂ ਦੀਆਂ ਤਸਵੀਰਾਂ ਲੱਗਣੀਆਂ ਆਰੰਭ
-
Chandigarh1 month ago
ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਲਈ 3 ਵਜੇ ਤੱਕ ਹੋਈ 50 ਫੀਸਦੀ ਪੋਲਿੰਗ