Connect with us

Mohali

ਟੈਕਨੀਕਲ ਸਰਵਿਸਜ਼ ਯੂਨੀਅਨ ਸਰਕਲ ਮੁਹਾਲੀ ਵੱਲੋਂ ਅਰਥੀ ਫੂਕ ਮੁਜ਼ਾਹਰਾ

Published

on

 

ਐਸ ਏ ਐਸ ਨਗਰ, 30 ਦਸੰਬਰ (ਸ.ਬ.) ਟੈਕਨੀਕਲ ਸਰਵਿਸਜ਼ ਯੂਨੀਅਨ ਸਰਕਲ ਮੁਹਾਲੀ ਦੇ ਪ੍ਰਧਾਨ ਗੁਰਬਖਸ਼ ਸਿੰਘ ਦੀ ਪ੍ਰਧਾਨਗੀ ਹੇਠ ਸੂਬਾ ਵਰਕਿੰਗ ਕਮੇਟੀ ਟੀ.ਐਸ.ਯੂ. ਵੱਲੋਂ ਦਿੱਤੀ ਕਾਲ ਅਨੁਸਾਰ ਰੋਸ ਅਤੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਕਿਸਾਨ ਜੱਥੇਬੰਦੀਆਂ ਵੱਲੋਂ ਪੰਜਾਬ ਬੰਦ ਦੇ ਸੱਦੇ ਦੀ ਹਿਮਾਇਤ ਕੀਤੀ ਗਈ ਅਤੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨੀਆਂ ਜਾਣ।

ਇਸ ਮੌਕੇ ਬੁਲਾਰਿਆਂ ਨੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਗੱਲਬਾਤ ਨਾ ਕਰਨ ਅਤੇ ਕਾਰਪੋਰੇਟ ਘਰਾਣਿਆਂ ਨੂੰ ਖੁੱਲੀਆਂ ਵਪਾਰਕ ਗਤੀਵਿਧੀਆਂ ਕਰਨ ਲਈ ਛੂਟਾਂ ਦੇਣ ਅਤੇ ਕਈ ਹਜ਼ਾਰਾਂ ਕਰੋੜ ਦਾ ਕਰਜ਼ਾ ਮੁਆਫ ਕਰਨ, ਨਿੱਜੀਕਰਨ ਦੀ ਨੀਤੀ ਲਾਗੂ ਕਰਨ ਅਤੇ ਸਰਕਾਰੀ ਸੰਸਥਾਵਾਂ ਨੂੰ ਤੋੜ ਕੇ ਪ੍ਰਾਈਵੇਟ ਕਰਨ ਦਾ ਵਿਰੋਧ ਕੀਤਾ ਗਿਆ ਅਤੇ ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਜਿਵੇਂ ਕਿ ਮਹਿਲਾਵਾਂ ਨੂੰ 1100 ਰੁਪਇਆ ਮਹੀਨਾ ਦੇਣ, ਨੌਜਵਾਨਾਂ ਨੂੰ ਰੁਜ਼ਗਾਰ ਦੇਣ, ਵਧ ਰਹੇ ਨਸ਼ੇ, ਨਿੱਤ ਦਿਹਾੜੇ ਹੋ ਰਹੇ ਕਤਲਾਂ ਅਤੇ ਡਕੈਤੀਆਂ, ਫਿਰੌਤੀਆਂ ਤੇ ਕੋਈ ਵੀ ਕਾਰਵਾਈ ਨਾ ਕਰਨ ਲਈ ਸਰਕਾਰ ਦੀ ਨਿਖੇਧੀ ਕੀਤੀ ਗਈ।

ਇਸ ਮੌਕੇ ਮੁੱਖ ਸਲਾਹਕਾਰ ਲੱਖਾ ਸਿੰਘ ਵੱਲੋਂ ਮੰਗ ਕੀਤੀ ਗਈ ਕਿ ਸਮੂਹਿਕ ਰੈਗੂਲਰ ਅਤੇ ਆਊਟ ਸੋਰਸਿੰਗ ਮੁਲਾਜ਼ਮਾਂ ਦੀਆਂ ਤਖਨਾਹਾਂ ਅਤੇ ਉਜਰਤ ਕਾਨੂੰਨ 1948 ਮਤਾਬਕ 15 ਵੀ ਲੇਬਰ ਕਾਰਨਫਰ 1957 ਦੀਆਂ ਸਿਫਾਰਸ਼ਾਂ ਨੂੰ ਸ਼ਾਮਲ ਕਰਕੇ ਘੱਟੋ-ਘੱਟ ਤਨਖਾਹ ਨਿਸ਼ਚਿਤ ਕੀਤੀ ਜਾਵੇ, ਬਿਜਲੀ ਐਕਟ 2003 ਅਤੇ 2022 ਰੱਦ ਕੀਤੇ ਜਾਣ, ਨਵੇਂ ਲੇਬਰ ਕੋਡ ਰੱਦ ਕਰਕੇ ਪਹਿਲਾਂ ਤੈਅ ਲੇਬਰ ਕਾਨੂੰਨ ਬਹਾਲ ਕੀਤੇ ਜਾਣ, ਕੰਮ ਦਿਹਾੜੀ 8 ਘੰਟੇ ਤੋਂ 12 ਘੰਟੇ ਕਰਨ ਦਾ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ, ਪ੍ਰੋਬੇਸ਼ਨ ਪੀਰੀਅਡ ਪਹਿਲਾਂ ਦੀ ਤਰ੍ਹਾਂ ਹੀ ਛੇ ਮਹੀਨੇ ਦਾ ਅਤੇ ਪੂਰੀ ਤਨਖਾਹ ਸਕੇਲ ਤੇ ਜਾਰੀ ਕੀਤਾ ਜਾਵੇ। ਇਸਦੇ ਨਾਲ ਹੀ ਸਿਆਸੀ ਰੰਜਸ਼ ਹੇਠ ਦੋ ਸਾਲ ਤੋਂ ਕੀਤੀ ਗੁਰਬਖਸ਼ ਸਿੰਘ ਦੀ ਬਦਲੀ ਰੱਦ ਕਰਕੇ ਉਸਨੂੰ ਮੁੜ ਮੁਹਾਲੀ ਸਰਕਲ ਵਿਖੇ ਤੈਨਾਤ ਕੀਤਾ ਜਾਵੇ।

ਇਸ ਰੋਸ ਮੁਜ਼ਾਹਰੇ ਵਿੱਚ ਜਤਿੰਦਰ ਸਿੰਘ, ਸਤਵੰਤ ਸਿੰਘ, ਬਿਕਰਮ ਸਿੰਘ, ਜਸਪਾਲ ਸਿੰਘ, ਰਾਧੇ ਸ਼ਿਆਮ, ਗੁਰਮੀਤ ਸਿੰਘ, ਹਰਜੀਤ ਸਿੰਘ, ਮਨਜੀਤ ਸਿੰਘ, ਸ਼ਰਨਜੀਤ ਸਿੰਘ, ਪਰਮਜੀਤ ਸਿੰਘ, ਕਪਿਲ ਦੇਵ, ਬਲਵੀਰ ਸਿੰਘ, ਸੁਰਿੰਦਰ ਮੱਲੀ, ਐਸ.ਡੀ.ਓ. ਸੰਦੀਪ ਨਾਗਪਾਲ, ਸੋਹਨ ਸਿੰਘ, ਰਜਿੰਦਰ ਸਿੰਘ ਸੁੱਬਾ ਸਾਬਕਾ ਆਗੂ ਪੰਜਾਬ, ਸੀ.ਐਚ.ਬੀ. ਕਾਮਿਆਂ ਵੱਲੋਂ ਗੁਰਮੀਤ ਸਿੰਘ, ਏਕਮ ਸਿੰਘ, ਜੋਰਾਵਰ ਆਦਿ ਹਾਜ਼ਰ ਰਹੇ।

Continue Reading

Mohali

ਭਗਤ ਪੂਰਨ ਸਿੰਘ ਵਾਤਾਵਰਣ ਸੰਭਾਲ ਸੁਸਾਇਟੀ ਦਾ ਨਵੇਂ ਸਾਲ ਦਾ ਕਲੰਡਰ ਜਾਰੀ

Published

on

By

 

ਐਸ ਏ ਐਸ ਨਗਰ, 2 ਜਨਵਰੀ (ਸ.ਬ.) ਭਗਤ ਪੂਰਨ ਸਿੰਘ ਵਾਤਾਵਰਨ ਸੰਭਾਲ ਸੁਸਾਇਟੀ (ਰਜਿ) ਦਾ ਸਾਲ 2025 ਦਾ ਕਲੰਡਰ ਅੱਜ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਵਿਰਾਜ ਸ਼ਿਆਮਕਰਨ ਤਿੜਕੇ ਨੇ ਜਾਰੀ ਕੀਤਾ।

ਸੋਸਾਇਟੀ ਦੇ ਪ੍ਰੈਸ ਸਕੱਤਰ ਧਰਮਪਾਲ ਹੁਸ਼ਿਆਰਪੁਰੀ ਨੇ ਦੱਸਿਆ ਕਿ ਸੋਸਾਇਟੀ ਦੇ ਪ੍ਰਧਾਨ ਗੁਰਮੇਲ ਸਿੰਘ ਮੌਜਵਾਲ ਅਤੇ ਜਨਰਲ ਸਕੱਤਰ ਹਰਦੇਵ ਸਿੰਘ ਕਲੇਰ ਦੀ ਅਗਵਾਈ ਵਿੱਚ ਪਿਛਲੇ 13 ਸਾਲਾਂ ਤੋਂ ਕਲੰਡਰ ਛਾਪਿਆ ਜਾਂਦਾ ਹੈ ਜਿਹੜਾ ਫੇਜ਼ 11 ਦੇ ਘਰ ਘਰ ਪਹੁੰਚਾਇਆ ਜਾਂਦਾ ਹੈ ਅਤੇ ਮੁਹਾਲੀ ਦੇ ਸਮੂਹ ਗੁਰਦੁਆਰਿਆਂ ਅਤੇ ਮੰਦਰਾਂ ਵਿੱਚ ਵੀ ਪਹੁੰਚਾਇਆ ਜਾਂਦਾ ਹੈ। ਇਸ ਮੌਕੇ ਸੁਸਾਇਟੀ ਦੇ ਮੀਤ ਪ੍ਰਧਾਨ ਬਲਵੀਰ ਸਿੰਘ ਸੈਣੀ, ਜੂਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ, ਸੰਪਾਦਕ ਅਮਰਜੀਤ ਕੌਰ ਅਤੇ ਮੈਂਬਰ ਸਰਵਨ ਰਾਮ ਹਾਜਰ ਸਨ।

Continue Reading

Mohali

ਫੇਜ਼ 1 ਵਿੱਚ ਸੜਕ ਕਿਨਾਰੇ ਬੈਠੇ ਰੇਹੜੀਆਂ ਫੜੀਆਂ ਵਾਲਿਆਂ ਨੂੰ ਰੈਨਬੈਕਸੀ ਦੀ ਦੀਵਾਰ ਦੇ ਨਾਲ ਬਿਠਾਇਆ

Published

on

By

 

 

ਐਸ ਏ ਐਸ ਨਗਰ, 2 ਜਨਵਰੀ (ਆਰਪੀ ਵਾਲੀਆ) ਨਗਰ ਨਿਗਮ ਮੁਹਾਲੀ ਦੇ ਅਸਿਸਟੈਂਟ ਕਮਿਸ਼ਨਰ ਜਗਜੀਤ ਸਿੰਘ ਜੱਜ ਅਤੇ ਸੁਪਰਡੈਂਟ ਅਨੀਲ ਕੁਮਾਰ ਵਲੋਂ ਅੱਜ ਫੇਜ਼ ਇੱਕ ਦਾ ਦੌਰਾ ਕੀਤਾ ਗਿਆ। ਇਸ ਮੌਕੇ ਨਿਗਮ ਦੇ ਅਸਿਸਟੈਂਟ ਕਮਿਸ਼ਨਰ ਨੇ ਸੜਕਾਂ ਕਿਨਾਰੇ ਖੜਦੇ ਰੇਹੜੀਆਂ ਫੜੀਆਂ ਵਾਲਿਆਂ ਨੂੰ ਰੈਨਬੈਕਸੀ ਕੰਪਨੀ ਦੀ ਦੀਵਾਰ ਦੇ ਨਾਲ ਬਿਠਾਇਆ।

ਇਸ ਮੌਕੇ ਗੱਲ ਕਰਦਿਆਂ ਨਗਰ ਨਿਗਮ ਦੇ ਅਸਿਸਟੈਂਟ ਕਮਿਸ਼ਨਰ ਜਗਜੀਤ ਸਿੰਘ ਜੱਜ ਨੇ ਕਿਹਾ ਕਿ ਇਹ ਰੇਹੜੀਆਂ ਫੜੀਆਂ ਵਾਲੇ ਫੇਜ਼ ਇੱਕ ਦੀ ਮੁੱਖ ਸੜਕ ਦੇ ਕਿਨਾਰੇ ਖੜਦੇ ਸਨ, ਜਿਸ ਕਰਕੇ ਆਵਾਜਾਈ ਵਿੱਚ ਵਿਘਨ ਪੈਂਦਾ ਸੀ ਅਤੇ ਕਈ ਵਾਰ ਟ੍ਰੈਫਿਕ ਜਾਮ ਹੋ ਜਾਂਦਾ ਸੀ। ਉਹਨਾਂ ਕਿਹਾ ਕਿ ਨਗਰ ਨਿਗਮ ਦੇ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਇਹਨਾਂ ਰੇਹੜੀਆਂ ਵਾਲਿਆਂ ਨੂੰ ਮੁੱਖ ਸੜਕ ਦੇ ਕਿਨਾਰਿਆਂ ਤੋਂ ਉਠਾ ਕੇ ਮੁੱਖ ਸੜਕ ਤੋਂ ਦੂਰ ਰੇਨਬੈਕਸੀ ਦੀ ਦੀਵਾਰ ਦੇ ਨਾਲ ਬਿਠਾਇਆ ਗਿਆ ਹੈ।

Continue Reading

Mohali

ਮੁਹਾਲੀ-ਵਾਕ ਮਾਲ ਦੇ ਫੂਡ ਕੋਰਟ ਵਿੱਚ ਖੁਲਿਆ ਅੰਮ੍ਰਿਤਸਰੀ ਐਕਸਪ੍ਰੈਸ ਬਰਾਂਡ

Published

on

By

 

 

ਐਸ ਏ ਐਸ ਨਗਰ, 2 ਜਨਵਰੀ (ਸ.ਬ.) ਮੁਹਾਲੀਵਾਕ ਮਾਲ, ਫੇਜ਼-8 ਦੀ ਤੀਜੀ ਮੰਜ਼ਿਲ ਦੀ ਫੂਡ ਕੋਰਟ ਵਿੱਚ ਖੁੱਲੇ ਅੰਮ੍ਰਿਤਸਰੀ ਐਕਸਪ੍ਰੈਸ ਬਰਾਂਡ ਦਾ ਉਦਘਾਟਨ ਸਮਾਜ ਸੇਵੀ ਹਰਿੰਦਰ ਪਾਲ ਸਿੰਘ ਹੈਰੀ ਵੱਲੋਂ ਕੀਤਾ ਗਿਆ।

ਇਸ ਮੌਕੇ ਇਸ ਬਰਾਂਡ ਦੇ ਮਾਲਕ ਨਵਨੀਤ ਜੈਨ ਨੇ ਦੱਸਿਆ ਕਿ ਅੰਮ੍ਰਿਤਸਰੀ ਐਕਸਪ੍ਰੈਸ ਵਿੱਚ ਮੱਖਣ ਅਤੇ ਘਿਓ ਨਾਲ ਬਣੇ ਕੁਲਚੇ, ਚੂਰ-ਚੂੜ ਨਾਨ ਅਤੇ ਸੁੱਕੇ ਮੇਵੇ, ਮੱਕੀ, ਮਸ਼ਰੂਮ, ਹਰੀਆਂ ਸਬਜ਼ੀਆਂ, ਸਾਗ ਅਤੇ ਪਾਲਕ ਆਦਿ ਸ਼ਾਮਲ ਹਨ, ਜੋ ਭਾਰਤੀ ਖਾਣੇ ਵਿੱਚ ਵਿਭਿੰਨਤਾ ਲਿਆਉਂਦੇ ਹਨ ਅਤੇ ਲੋਕਾਂ ਨੂੰ ਸਿੱਧੇ ਅੰਮ੍ਰਿਤਸਰੀ ਸਵਾਦ ਨਾਲ ਜੋੜਦੇ ਹਨ। ਉਹਨਾਂ ਦੱਸਿਆ ਕਿ ਉਹਨਾਂ ਦਾ ਬਰਾਂਡ ਦੇ ਉੱਤਰੀ ਭਾਰਤ ਵਿੱਚ 40 ਤੋਂ ਵੱਧ ਮਾਲਾਂ ਵਿੱਚ ਮੌਜੂਦ ਹੈ ਅਤੇ ਲੋਕਾਂ ਦਾ ਪਸੰਦੀਦਾ ਆਉਟਲੈਟ ਹੈ।

ਇਸ ਮੌਕੇ ਹਰਿੰਦਰ ਪਾਲ ਸਿੰਘ ਹੈਰੀ ਨੇ ਕਿਹਾ ਕਿ ਅੰਮ੍ਰਿਤਸਰੀ ਐਕਸਪ੍ਰੈਸ ਵਲੋਂ ਲਾਂਚ ਕੀਤੇ ਇਸ ਨਵੇਂ ਆਊਟਲੈਟ ਦਾ ਟਰਾਈ ਸਿਟੀ ਨਿਵਾਸੀ ਭਰਭੂਰ ਅਨੰਦ ਮਾਣਨਗੇ।

Continue Reading

Latest News

Trending