Mohali
ਡਾ. ਮਨਮੋਹਨ ਸਿੰਘ ਨੇ ਪੂਰੀ ਦੁਨੀਆਂ ਵਿੱਚ ਪੰਜਾਬੀਅਤ ਤੇ ਦਸਤਾਰ ਦੀ ਪਛਾਣ ਬਣਾਈ : ਇਪਟਾ
ਐਸ ਏ ਐਸ ਨਗਰ, 30 ਦਸੰਬਰ (ਸ.ਬ.) ਇਪਟਾ ਪੰਜਾਬ ਦੇ ਪ੍ਰਧਾਨ ਨਾਟਕਰਮੀ ਸੰਜੀਵਨ ਸਿੰਘ ਅਤੇ ਜਨਰਲ ਸਕੱਤਰ ਇੰਦਰਜੀਤ ਰੂਪੋਵਾਲੀ ਨੇ ਕਿਹਾ ਹੈ ਕਿ ਡਾ. ਮਨਮੋਹਨ ਸਿੰਘ ਨੇ ਪੂਰੀ ਦੁਨੀਆਂ ਵਿੱਚ ਪੰਜਾਬੀਅਤ ਤੇ ਦਸਤਾਰ ਦੀ ਪਛਾਣ ਬਣਾਈ। ਇੱਥੇ ਜਾਰੀ ਬਿਆਨ ਦੌਰਾਨ ਉਹਨਾਂ ਕਿਹਾ ਕਿ ਡਾ. ਮਨਮੋਹਨ ਸਿੰਘ ਨੇ ਆਪਣੇ ਦੋ ਵਾਰ ਪ੍ਰਧਾਨ ਮੰਤਰੀ ਦੇ ਕਾਰਜਕਾਲ ਦੌਰਾਨ ਸੌੜੀ ਸਿਆਸਤ ਤੋਂ ਉਪਰ ਉੱਠਕੇ ਪੰਜਾਬ ਦਾ ਪੁੱਤ ਹੋਣ ਦਾ ਫ਼ਰਜ਼ ਨਿਭਾਉਂਦਿਆਂ ਪੰਜਾਬ ਲਈ ਮੁਹਾਲੀ ਵਿੱਚ ਆਈਸਰ, ਰੋਪੜ ਵਿੱਚ ਆਈਆਈਟੀ, ਨਿਊ ਚੰਡੀਗੜ੍ਹ, ਮੁਲਾਪੁਰ ਵਿੱਚ ਹੋਮੀ ਭਾਬਾ ਕੈਂਸਰ ਹਸਪਤਾਲ, ਬਠਿੰਡਾ ਵਿੱਚ ਰਿਫਾਈਨਰੀ ਅਤੇ ਕਿਸਾਨਾ ਦਾ ਸੱਤਰ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਮੁਆਫ ਕਰਨ ਸਮੇਤ ਪੰਜਾਬ ਦੀ ਖੁਸ਼ਹਾਲੀ ਤੇ ਬੇਹਤਰੀ ਲਈ ਜੀਅ-ਜਾਨ ਨਾਲ ਸੁਹਿੱਰਦਤਾ ਅਤੇ ਗੰਭੀਰਤਾ ਨਾਲ ਯਤਨ ਕੀਤੇ।
ਇਪਟਾ ਪੰਜਾਬ ਦੇ ਆਗੂਆਂ ਬਠਿੰਡਾ ਤੋਂ ਕਿਰਤੀ ਕਿਰਪਾਲ, ਮਾਨਸਾ ਤੋਂ ਮੇਘ ਰਾਜ ਰੱਲਾ ਅਤੇ ਬਿੱਟੂ ਮਾਨਸਾ, ਸੰਗਰੂਰ ਤੋਂ ਗੁਰਦਿਆਲ ਨਿਰਮਾਣ ਅਤੇ ਦਲਬਾਰ ਸਿੰਘ ਚੱਠਾ ਸੇਖਵਾਂ, ਪਟਿਆਲਾ ਤੋਂ ਹਰਜੀਤ ਕੈਂਥ ਅਤੇ ਡਾ. ਕੁਲਦੀਪ ਸਿੰਘ ਦੀਪ, ਮੁਹਾਲੀ ਤੋਂ ਨਰਿੰਦਰ ਪਾਲ ਨੀਨਾ ਅਤੇ ਜਸਬੀਰ ਗਿੱਲ, ਰੋਪੜ ਤੋਂ ਸੁਰਿੰਦਰ ਰਸੂਲਪੁਰ ਅਤੇ ਰਾਬਿੰਦਰ ਰੱਬੀ, ਅਮ੍ਰਿੰਤਸਰ ਤੋਂ ਬਲਬੀਰ ਮੁਦਲ ਅਤੇ ਦਲਜੀਤ ਸੋਨਾ, ਗੁਰਦਾਸਪੁਰ ਤੋਂ ਗੁਰਮੀਤ ਪਾਹੜਾ ਅਤੇ ਗੁਰਮੀਤ ਬਾਜਵਾ ਕਪੂਰਥਲਾ ਤੋਂ ਡਾ. ਹਰਭਜਨ ਸਿੰਘ ਅਤੇ ਦੀਪਕ ਨਾਹਰ, ਲੁਧਿਆਣਾ ਤੋਂ ਪ੍ਰਦੀਪ ਸ਼ਰਮਾ ਅਤੇ ਰਾਜਵਿੰਦਰ ਸਮਰਾਲਾ, ਨਵਾਂ ਸ਼ਹਿਰ ਤੋਂ ਦੀਪਕ ਕੁਮਾਰ, ਮੋਗੇ ਤੋਂ ਅਵਤਾਰ ਸਿੰਘ ਮੋਗਾ, ਜਲੰਧਰ ਤੋਂ ਨੀਰਜ ਕੌਸ਼ਿਕ ਤੇ ਗੁਰਵਿੰਦਰ ਸਿੰਘ, ਹੁਸ਼ਿਆਰਪੁਰ ਤੋਂ ਅਸ਼ੋਕ ਪੁਰੀ ਅਤੇ ਸਰਘੀ ਕਲਾ ਕੇਂਦਰ ਦੇ ਜਨਰਲ ਸਕੱਤਰ ਸੰਜੀਵ ਦੀਵਾਨ ‘ਕੁੱਕੂ, ਸਰਘੀ ਪ੍ਰਵਾਰ ਦੇ ਨਾਟਕਰਮੀ ਰੰਜੀਵਨ ਸਿੰਘ, ਲਖਵਿੰਦਰ ਸਿੰਘ, ਮਨੀ ਸਭਰਵਾਲ, ਨਰਿੰਦਰ ਨਸਰੀਨ ਅਤੇ ਰਿੱਤੂਰਾਗ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਨੂੰ ਦੇਸ਼ ਦੇ ਹਿੱਤਾਂ ਪ੍ਰਤੀ ਡੂੰਘੀ ਵਚਨਬੱਧਤਾ ਅਤੇ ਦੇਸ ਦੇ ਆਰਿਥਕ ਸੁਧਾਰਾਂ ਦੇ ਪਿਤਾਮਾ ਦੇ ਤੌਰ ਤੇ ਹਮੇਸ਼ਾਂ ਚੇਤੇ ਰੱਖਿਆ ਜਾਵੇਗਾ।
Mohali
ਭਗਤ ਪੂਰਨ ਸਿੰਘ ਵਾਤਾਵਰਣ ਸੰਭਾਲ ਸੁਸਾਇਟੀ ਦਾ ਨਵੇਂ ਸਾਲ ਦਾ ਕਲੰਡਰ ਜਾਰੀ
ਐਸ ਏ ਐਸ ਨਗਰ, 2 ਜਨਵਰੀ (ਸ.ਬ.) ਭਗਤ ਪੂਰਨ ਸਿੰਘ ਵਾਤਾਵਰਨ ਸੰਭਾਲ ਸੁਸਾਇਟੀ (ਰਜਿ) ਦਾ ਸਾਲ 2025 ਦਾ ਕਲੰਡਰ ਅੱਜ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਵਿਰਾਜ ਸ਼ਿਆਮਕਰਨ ਤਿੜਕੇ ਨੇ ਜਾਰੀ ਕੀਤਾ।
ਸੋਸਾਇਟੀ ਦੇ ਪ੍ਰੈਸ ਸਕੱਤਰ ਧਰਮਪਾਲ ਹੁਸ਼ਿਆਰਪੁਰੀ ਨੇ ਦੱਸਿਆ ਕਿ ਸੋਸਾਇਟੀ ਦੇ ਪ੍ਰਧਾਨ ਗੁਰਮੇਲ ਸਿੰਘ ਮੌਜਵਾਲ ਅਤੇ ਜਨਰਲ ਸਕੱਤਰ ਹਰਦੇਵ ਸਿੰਘ ਕਲੇਰ ਦੀ ਅਗਵਾਈ ਵਿੱਚ ਪਿਛਲੇ 13 ਸਾਲਾਂ ਤੋਂ ਕਲੰਡਰ ਛਾਪਿਆ ਜਾਂਦਾ ਹੈ ਜਿਹੜਾ ਫੇਜ਼ 11 ਦੇ ਘਰ ਘਰ ਪਹੁੰਚਾਇਆ ਜਾਂਦਾ ਹੈ ਅਤੇ ਮੁਹਾਲੀ ਦੇ ਸਮੂਹ ਗੁਰਦੁਆਰਿਆਂ ਅਤੇ ਮੰਦਰਾਂ ਵਿੱਚ ਵੀ ਪਹੁੰਚਾਇਆ ਜਾਂਦਾ ਹੈ। ਇਸ ਮੌਕੇ ਸੁਸਾਇਟੀ ਦੇ ਮੀਤ ਪ੍ਰਧਾਨ ਬਲਵੀਰ ਸਿੰਘ ਸੈਣੀ, ਜੂਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ, ਸੰਪਾਦਕ ਅਮਰਜੀਤ ਕੌਰ ਅਤੇ ਮੈਂਬਰ ਸਰਵਨ ਰਾਮ ਹਾਜਰ ਸਨ।
Mohali
ਫੇਜ਼ 1 ਵਿੱਚ ਸੜਕ ਕਿਨਾਰੇ ਬੈਠੇ ਰੇਹੜੀਆਂ ਫੜੀਆਂ ਵਾਲਿਆਂ ਨੂੰ ਰੈਨਬੈਕਸੀ ਦੀ ਦੀਵਾਰ ਦੇ ਨਾਲ ਬਿਠਾਇਆ
ਐਸ ਏ ਐਸ ਨਗਰ, 2 ਜਨਵਰੀ (ਆਰਪੀ ਵਾਲੀਆ) ਨਗਰ ਨਿਗਮ ਮੁਹਾਲੀ ਦੇ ਅਸਿਸਟੈਂਟ ਕਮਿਸ਼ਨਰ ਜਗਜੀਤ ਸਿੰਘ ਜੱਜ ਅਤੇ ਸੁਪਰਡੈਂਟ ਅਨੀਲ ਕੁਮਾਰ ਵਲੋਂ ਅੱਜ ਫੇਜ਼ ਇੱਕ ਦਾ ਦੌਰਾ ਕੀਤਾ ਗਿਆ। ਇਸ ਮੌਕੇ ਨਿਗਮ ਦੇ ਅਸਿਸਟੈਂਟ ਕਮਿਸ਼ਨਰ ਨੇ ਸੜਕਾਂ ਕਿਨਾਰੇ ਖੜਦੇ ਰੇਹੜੀਆਂ ਫੜੀਆਂ ਵਾਲਿਆਂ ਨੂੰ ਰੈਨਬੈਕਸੀ ਕੰਪਨੀ ਦੀ ਦੀਵਾਰ ਦੇ ਨਾਲ ਬਿਠਾਇਆ।
ਇਸ ਮੌਕੇ ਗੱਲ ਕਰਦਿਆਂ ਨਗਰ ਨਿਗਮ ਦੇ ਅਸਿਸਟੈਂਟ ਕਮਿਸ਼ਨਰ ਜਗਜੀਤ ਸਿੰਘ ਜੱਜ ਨੇ ਕਿਹਾ ਕਿ ਇਹ ਰੇਹੜੀਆਂ ਫੜੀਆਂ ਵਾਲੇ ਫੇਜ਼ ਇੱਕ ਦੀ ਮੁੱਖ ਸੜਕ ਦੇ ਕਿਨਾਰੇ ਖੜਦੇ ਸਨ, ਜਿਸ ਕਰਕੇ ਆਵਾਜਾਈ ਵਿੱਚ ਵਿਘਨ ਪੈਂਦਾ ਸੀ ਅਤੇ ਕਈ ਵਾਰ ਟ੍ਰੈਫਿਕ ਜਾਮ ਹੋ ਜਾਂਦਾ ਸੀ। ਉਹਨਾਂ ਕਿਹਾ ਕਿ ਨਗਰ ਨਿਗਮ ਦੇ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਇਹਨਾਂ ਰੇਹੜੀਆਂ ਵਾਲਿਆਂ ਨੂੰ ਮੁੱਖ ਸੜਕ ਦੇ ਕਿਨਾਰਿਆਂ ਤੋਂ ਉਠਾ ਕੇ ਮੁੱਖ ਸੜਕ ਤੋਂ ਦੂਰ ਰੇਨਬੈਕਸੀ ਦੀ ਦੀਵਾਰ ਦੇ ਨਾਲ ਬਿਠਾਇਆ ਗਿਆ ਹੈ।
Mohali
ਮੁਹਾਲੀ-ਵਾਕ ਮਾਲ ਦੇ ਫੂਡ ਕੋਰਟ ਵਿੱਚ ਖੁਲਿਆ ਅੰਮ੍ਰਿਤਸਰੀ ਐਕਸਪ੍ਰੈਸ ਬਰਾਂਡ
ਐਸ ਏ ਐਸ ਨਗਰ, 2 ਜਨਵਰੀ (ਸ.ਬ.) ਮੁਹਾਲੀਵਾਕ ਮਾਲ, ਫੇਜ਼-8 ਦੀ ਤੀਜੀ ਮੰਜ਼ਿਲ ਦੀ ਫੂਡ ਕੋਰਟ ਵਿੱਚ ਖੁੱਲੇ ਅੰਮ੍ਰਿਤਸਰੀ ਐਕਸਪ੍ਰੈਸ ਬਰਾਂਡ ਦਾ ਉਦਘਾਟਨ ਸਮਾਜ ਸੇਵੀ ਹਰਿੰਦਰ ਪਾਲ ਸਿੰਘ ਹੈਰੀ ਵੱਲੋਂ ਕੀਤਾ ਗਿਆ।
ਇਸ ਮੌਕੇ ਇਸ ਬਰਾਂਡ ਦੇ ਮਾਲਕ ਨਵਨੀਤ ਜੈਨ ਨੇ ਦੱਸਿਆ ਕਿ ਅੰਮ੍ਰਿਤਸਰੀ ਐਕਸਪ੍ਰੈਸ ਵਿੱਚ ਮੱਖਣ ਅਤੇ ਘਿਓ ਨਾਲ ਬਣੇ ਕੁਲਚੇ, ਚੂਰ-ਚੂੜ ਨਾਨ ਅਤੇ ਸੁੱਕੇ ਮੇਵੇ, ਮੱਕੀ, ਮਸ਼ਰੂਮ, ਹਰੀਆਂ ਸਬਜ਼ੀਆਂ, ਸਾਗ ਅਤੇ ਪਾਲਕ ਆਦਿ ਸ਼ਾਮਲ ਹਨ, ਜੋ ਭਾਰਤੀ ਖਾਣੇ ਵਿੱਚ ਵਿਭਿੰਨਤਾ ਲਿਆਉਂਦੇ ਹਨ ਅਤੇ ਲੋਕਾਂ ਨੂੰ ਸਿੱਧੇ ਅੰਮ੍ਰਿਤਸਰੀ ਸਵਾਦ ਨਾਲ ਜੋੜਦੇ ਹਨ। ਉਹਨਾਂ ਦੱਸਿਆ ਕਿ ਉਹਨਾਂ ਦਾ ਬਰਾਂਡ ਦੇ ਉੱਤਰੀ ਭਾਰਤ ਵਿੱਚ 40 ਤੋਂ ਵੱਧ ਮਾਲਾਂ ਵਿੱਚ ਮੌਜੂਦ ਹੈ ਅਤੇ ਲੋਕਾਂ ਦਾ ਪਸੰਦੀਦਾ ਆਉਟਲੈਟ ਹੈ।
ਇਸ ਮੌਕੇ ਹਰਿੰਦਰ ਪਾਲ ਸਿੰਘ ਹੈਰੀ ਨੇ ਕਿਹਾ ਕਿ ਅੰਮ੍ਰਿਤਸਰੀ ਐਕਸਪ੍ਰੈਸ ਵਲੋਂ ਲਾਂਚ ਕੀਤੇ ਇਸ ਨਵੇਂ ਆਊਟਲੈਟ ਦਾ ਟਰਾਈ ਸਿਟੀ ਨਿਵਾਸੀ ਭਰਭੂਰ ਅਨੰਦ ਮਾਣਨਗੇ।
-
Mohali2 months ago
ਪਿੰਡ ਕੁੰਭੜਾ ਵਿੱਚ ਲੜਾਈ ਦੌਰਾਨ ਹੋਏ ਨੌਜਵਾਨ ਦੇ ਕਤਲ ਦੇ ਮਾਮਲੇ ਵਿੱਚ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਮ੍ਰਿਤਕ ਦੀ ਲਾਸ਼ ਰੱਖ ਕੇ ਇਨਸਾਫ ਲਈ ਏਅਰਪੋਰਟ ਰੋਡ ਤੇ ਲਾਇਆ ਧਰਨਾ
-
International2 months ago
ਆਸਟ੍ਰੇਲੀਆ ਵਿੱਚ ਲਾਈਵ ਸ਼ੋਅ ਦੌਰਾਨ ਪੰਜਾਬੀ ਗਾਇਕ ਗੈਰੀ ਸੰਧੂ ਤੇ ਹਮਲਾ
-
Editorial2 months ago
ਇੱਕ ਵਾਰ ਮੁੜ ਭੜਕ ਗਿਆ ਹੈ ਚੰਡੀਗੜ੍ਹ ਦਾ ਮੁੱਦਾ
-
International1 month ago
ਗੌਤਮ ਅਡਾਨੀ ਤੇ ਨਿਊਯਾਰਕ ਵਿੱਚ ਧੋਖਾਧੜੀ ਅਤੇ ਰਿਸ਼ਵਤ ਦੇਣ ਦਾ ਲੱਗਾ ਦੋਸ਼
-
National1 month ago
ਬੱਸ ਪਲਟਣ ਕਾਰਨ 5 ਵਿਅਕਤੀਆਂ ਦੀ ਮੌਤ, 2 ਦਰਜਨ ਵਿਅਕਤੀ ਜ਼ਖ਼ਮੀ
-
Chandigarh1 month ago
ਪੰਜਾਬ ਯੂਨੀਵਰਸਿਟੀ ਦੇ ਮੁੰਡਿਆਂ ਦੇ ਹੋਸਟਲ ਵਿੱਚ ਹਿਮਾਚਲ ਦੇ ਨੌਜਵਾਨ ਦੀ ਮੌਤ
-
Editorial2 months ago
ਮਨੁੱਖ ਹੀ ਹੈ ਕੁਦਰਤੀ ਆਫ਼ਤਾਂ ਲਈ ਜ਼ਿੰਮੇਵਾਰ
-
National2 months ago
ਪੰਜਾਬ ਭਵਨ ਵਿਖੇ ਪੰਜਾਬੀ ਸਾਹਿਤਕਾਰਾਂ ਦੀਆਂ ਤਸਵੀਰਾਂ ਲੱਗਣੀਆਂ ਆਰੰਭ