Connect with us

Mohali

ਪੰਜਾਬ ਬੰਦ ਵਿੱਚ ਸ਼ਾਮਿਲ ਹੋਏ ਕਿਸਾਨ ਯੂਨੀਅਨ ਚੜੂਨੀ ਦੇ ਆਗੂ

Published

on

 

 

ਘਨੌਰ, 30 ਦਸੰਬਰ (ਅਭਿਸ਼ੇਕ ਸੂਦ) ਭਾਰਤੀ ਕਿਸਾਨ ਯੂਨੀਅਨ ਚੜੂਨੀ ਵਲੋਂ ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ਤੇ ਬਲਾਕ ਘਨੌਰ ਵਿਖੇ ਵੱਖ ਵੱਖ ਥਾਵਾਂ ਤੇ ਧਰਨੇ ਦਿੱਤੇ ਗਏ ਅਤੇ ਆਵਾਜਾਈ ਰੋਕੀ ਗਈ।

ਯੂਨੀਅਨ ਆਗੂਆਂ ਨੇ ਕਿਹਾ ਕਿ ਇਸ ਨੂੰ ਆਮ ਲੋਕਾਂ ਦਾ ਭਰਪੂਰ ਸਹਿਯੋਗ ਮਿਲਿਆ ਅਤੇ ਹਲਕਾ ਇੰਚਾਰਜ ਘਨੌਰ ਪਰਮਜੀਤ ਸਿੰਘ ਦੀ ਰਹਿਨੁਮਾਈ ਹੇਠ ਮਰਦਾਂਪੁਰ ਵਿੱਖੇ ਕਿਸਾਨਾਂ ਨੇ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਜਾਮ ਲਗਾਇਆ। ਇਸ ਮੌਕੇ ਬਲਾਕ ਪ੍ਰਧਾਨ ਘਨੌਰ ਮਲਕੀਤ ਸਿੰਘ ਅਤੇ ਮੈਂਬਰ ਜੱਸੀ, ਨਿਰਮਲ ਸਿੰਘ, ਗੁਰਜੀਤ ਸਿੰਘ, ਜੀਤ, ਸਤਨਾਮ ਸਿੰਘ, ਗੁਰਪਾਲ ਸਿੰਘ, ਹਰਬੰਸ ਸਿੰਘ, ਡਾ ਨਵਦੀਪ ਸਿੰਘ,ਹਰਜਿੰਦਰ ਸਿੰਘ, ਗੁਰਦੀਪ ਸਿੰਘ ਨੇ ਵੀ ਸ਼ਮੂਲੀਅਤ ਕੀਤੀ।

Continue Reading

Mohali

ਭਗਤ ਪੂਰਨ ਸਿੰਘ ਵਾਤਾਵਰਣ ਸੰਭਾਲ ਸੁਸਾਇਟੀ ਦਾ ਨਵੇਂ ਸਾਲ ਦਾ ਕਲੰਡਰ ਜਾਰੀ

Published

on

By

 

ਐਸ ਏ ਐਸ ਨਗਰ, 2 ਜਨਵਰੀ (ਸ.ਬ.) ਭਗਤ ਪੂਰਨ ਸਿੰਘ ਵਾਤਾਵਰਨ ਸੰਭਾਲ ਸੁਸਾਇਟੀ (ਰਜਿ) ਦਾ ਸਾਲ 2025 ਦਾ ਕਲੰਡਰ ਅੱਜ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਵਿਰਾਜ ਸ਼ਿਆਮਕਰਨ ਤਿੜਕੇ ਨੇ ਜਾਰੀ ਕੀਤਾ।

ਸੋਸਾਇਟੀ ਦੇ ਪ੍ਰੈਸ ਸਕੱਤਰ ਧਰਮਪਾਲ ਹੁਸ਼ਿਆਰਪੁਰੀ ਨੇ ਦੱਸਿਆ ਕਿ ਸੋਸਾਇਟੀ ਦੇ ਪ੍ਰਧਾਨ ਗੁਰਮੇਲ ਸਿੰਘ ਮੌਜਵਾਲ ਅਤੇ ਜਨਰਲ ਸਕੱਤਰ ਹਰਦੇਵ ਸਿੰਘ ਕਲੇਰ ਦੀ ਅਗਵਾਈ ਵਿੱਚ ਪਿਛਲੇ 13 ਸਾਲਾਂ ਤੋਂ ਕਲੰਡਰ ਛਾਪਿਆ ਜਾਂਦਾ ਹੈ ਜਿਹੜਾ ਫੇਜ਼ 11 ਦੇ ਘਰ ਘਰ ਪਹੁੰਚਾਇਆ ਜਾਂਦਾ ਹੈ ਅਤੇ ਮੁਹਾਲੀ ਦੇ ਸਮੂਹ ਗੁਰਦੁਆਰਿਆਂ ਅਤੇ ਮੰਦਰਾਂ ਵਿੱਚ ਵੀ ਪਹੁੰਚਾਇਆ ਜਾਂਦਾ ਹੈ। ਇਸ ਮੌਕੇ ਸੁਸਾਇਟੀ ਦੇ ਮੀਤ ਪ੍ਰਧਾਨ ਬਲਵੀਰ ਸਿੰਘ ਸੈਣੀ, ਜੂਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ, ਸੰਪਾਦਕ ਅਮਰਜੀਤ ਕੌਰ ਅਤੇ ਮੈਂਬਰ ਸਰਵਨ ਰਾਮ ਹਾਜਰ ਸਨ।

Continue Reading

Mohali

ਫੇਜ਼ 1 ਵਿੱਚ ਸੜਕ ਕਿਨਾਰੇ ਬੈਠੇ ਰੇਹੜੀਆਂ ਫੜੀਆਂ ਵਾਲਿਆਂ ਨੂੰ ਰੈਨਬੈਕਸੀ ਦੀ ਦੀਵਾਰ ਦੇ ਨਾਲ ਬਿਠਾਇਆ

Published

on

By

 

 

ਐਸ ਏ ਐਸ ਨਗਰ, 2 ਜਨਵਰੀ (ਆਰਪੀ ਵਾਲੀਆ) ਨਗਰ ਨਿਗਮ ਮੁਹਾਲੀ ਦੇ ਅਸਿਸਟੈਂਟ ਕਮਿਸ਼ਨਰ ਜਗਜੀਤ ਸਿੰਘ ਜੱਜ ਅਤੇ ਸੁਪਰਡੈਂਟ ਅਨੀਲ ਕੁਮਾਰ ਵਲੋਂ ਅੱਜ ਫੇਜ਼ ਇੱਕ ਦਾ ਦੌਰਾ ਕੀਤਾ ਗਿਆ। ਇਸ ਮੌਕੇ ਨਿਗਮ ਦੇ ਅਸਿਸਟੈਂਟ ਕਮਿਸ਼ਨਰ ਨੇ ਸੜਕਾਂ ਕਿਨਾਰੇ ਖੜਦੇ ਰੇਹੜੀਆਂ ਫੜੀਆਂ ਵਾਲਿਆਂ ਨੂੰ ਰੈਨਬੈਕਸੀ ਕੰਪਨੀ ਦੀ ਦੀਵਾਰ ਦੇ ਨਾਲ ਬਿਠਾਇਆ।

ਇਸ ਮੌਕੇ ਗੱਲ ਕਰਦਿਆਂ ਨਗਰ ਨਿਗਮ ਦੇ ਅਸਿਸਟੈਂਟ ਕਮਿਸ਼ਨਰ ਜਗਜੀਤ ਸਿੰਘ ਜੱਜ ਨੇ ਕਿਹਾ ਕਿ ਇਹ ਰੇਹੜੀਆਂ ਫੜੀਆਂ ਵਾਲੇ ਫੇਜ਼ ਇੱਕ ਦੀ ਮੁੱਖ ਸੜਕ ਦੇ ਕਿਨਾਰੇ ਖੜਦੇ ਸਨ, ਜਿਸ ਕਰਕੇ ਆਵਾਜਾਈ ਵਿੱਚ ਵਿਘਨ ਪੈਂਦਾ ਸੀ ਅਤੇ ਕਈ ਵਾਰ ਟ੍ਰੈਫਿਕ ਜਾਮ ਹੋ ਜਾਂਦਾ ਸੀ। ਉਹਨਾਂ ਕਿਹਾ ਕਿ ਨਗਰ ਨਿਗਮ ਦੇ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਇਹਨਾਂ ਰੇਹੜੀਆਂ ਵਾਲਿਆਂ ਨੂੰ ਮੁੱਖ ਸੜਕ ਦੇ ਕਿਨਾਰਿਆਂ ਤੋਂ ਉਠਾ ਕੇ ਮੁੱਖ ਸੜਕ ਤੋਂ ਦੂਰ ਰੇਨਬੈਕਸੀ ਦੀ ਦੀਵਾਰ ਦੇ ਨਾਲ ਬਿਠਾਇਆ ਗਿਆ ਹੈ।

Continue Reading

Mohali

ਮੁਹਾਲੀ-ਵਾਕ ਮਾਲ ਦੇ ਫੂਡ ਕੋਰਟ ਵਿੱਚ ਖੁਲਿਆ ਅੰਮ੍ਰਿਤਸਰੀ ਐਕਸਪ੍ਰੈਸ ਬਰਾਂਡ

Published

on

By

 

 

ਐਸ ਏ ਐਸ ਨਗਰ, 2 ਜਨਵਰੀ (ਸ.ਬ.) ਮੁਹਾਲੀਵਾਕ ਮਾਲ, ਫੇਜ਼-8 ਦੀ ਤੀਜੀ ਮੰਜ਼ਿਲ ਦੀ ਫੂਡ ਕੋਰਟ ਵਿੱਚ ਖੁੱਲੇ ਅੰਮ੍ਰਿਤਸਰੀ ਐਕਸਪ੍ਰੈਸ ਬਰਾਂਡ ਦਾ ਉਦਘਾਟਨ ਸਮਾਜ ਸੇਵੀ ਹਰਿੰਦਰ ਪਾਲ ਸਿੰਘ ਹੈਰੀ ਵੱਲੋਂ ਕੀਤਾ ਗਿਆ।

ਇਸ ਮੌਕੇ ਇਸ ਬਰਾਂਡ ਦੇ ਮਾਲਕ ਨਵਨੀਤ ਜੈਨ ਨੇ ਦੱਸਿਆ ਕਿ ਅੰਮ੍ਰਿਤਸਰੀ ਐਕਸਪ੍ਰੈਸ ਵਿੱਚ ਮੱਖਣ ਅਤੇ ਘਿਓ ਨਾਲ ਬਣੇ ਕੁਲਚੇ, ਚੂਰ-ਚੂੜ ਨਾਨ ਅਤੇ ਸੁੱਕੇ ਮੇਵੇ, ਮੱਕੀ, ਮਸ਼ਰੂਮ, ਹਰੀਆਂ ਸਬਜ਼ੀਆਂ, ਸਾਗ ਅਤੇ ਪਾਲਕ ਆਦਿ ਸ਼ਾਮਲ ਹਨ, ਜੋ ਭਾਰਤੀ ਖਾਣੇ ਵਿੱਚ ਵਿਭਿੰਨਤਾ ਲਿਆਉਂਦੇ ਹਨ ਅਤੇ ਲੋਕਾਂ ਨੂੰ ਸਿੱਧੇ ਅੰਮ੍ਰਿਤਸਰੀ ਸਵਾਦ ਨਾਲ ਜੋੜਦੇ ਹਨ। ਉਹਨਾਂ ਦੱਸਿਆ ਕਿ ਉਹਨਾਂ ਦਾ ਬਰਾਂਡ ਦੇ ਉੱਤਰੀ ਭਾਰਤ ਵਿੱਚ 40 ਤੋਂ ਵੱਧ ਮਾਲਾਂ ਵਿੱਚ ਮੌਜੂਦ ਹੈ ਅਤੇ ਲੋਕਾਂ ਦਾ ਪਸੰਦੀਦਾ ਆਉਟਲੈਟ ਹੈ।

ਇਸ ਮੌਕੇ ਹਰਿੰਦਰ ਪਾਲ ਸਿੰਘ ਹੈਰੀ ਨੇ ਕਿਹਾ ਕਿ ਅੰਮ੍ਰਿਤਸਰੀ ਐਕਸਪ੍ਰੈਸ ਵਲੋਂ ਲਾਂਚ ਕੀਤੇ ਇਸ ਨਵੇਂ ਆਊਟਲੈਟ ਦਾ ਟਰਾਈ ਸਿਟੀ ਨਿਵਾਸੀ ਭਰਭੂਰ ਅਨੰਦ ਮਾਣਨਗੇ।

Continue Reading

Latest News

Trending