Connect with us

Mohali

ਨਵੇਂ ਸਾਲ ਵਿੱਚ ਵੱਖ ਵੱਖ ਥਾਵਾਂ ਤੇ ਲੱਗਣਗੇ ਆਪ ਦੀ ਸਰਕਾਰ ਆਪ ਦੇ ਦੁਆਰ ਮੁਹਿੰਮ ਤਹਿਤ ਕੈਂਪ

Published

on

 

ਮੁਹਾਲੀ ਸਬ ਡਵੀਜ਼ਨ ਵਿੱਚ 3 ਜਨਵਰੀ ਨੂੰ ਮਨੌਲੀ ਸੂਰਤ, 14 ਨੂੰ ਧਰਮਗੜ੍ਹ ਅਤੇ 24 ਨੂੰ ਸਨੇਟਾ, ਖਰੜ ਸਬ ਡਵੀਜ਼ਨ ਵਿੱਚ 7 ਜਨਵਰੀ ਨੂੰ ਘੜੂੰਆਂ, 17 ਨੂੰ ਤਿਊੜ ਅਤੇ 28 ਨੂੰ ਜੈਂਤੀ ਦੇਵੀ ਅਤੇ ਡੇਰਾਬੱਸੀ ਸਬ ਡਵੀਜ਼ਨ ਵਿੱਚ 10 ਜਨਵਰੀ ਨੂੰ ਦੁਸਿਹਰਾ ਗਰਾਊਂਡ ਲੋਹਗੜ੍ਹ, 21 ਨੂੰ ਐਮ.ਸੀ. ਦਫਤਰ ਲਾਲੜੂ ਅਤੇ 31 ਨੂੰ ਹਰੀਪੁਰ ਹਿੰਦੂਆਂ ਵਿਖੇ ਲੱਗਣਗੇ ਕੈਂਪ

ਐਸ ਏ ਐਸ ਨਗਰ, 31 ਦਸੰਬਰ (ਸ.ਬ.) ਆਮ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿਚ ਰੋਜ਼ਾਨਾ ਦੇ ਕੰਮਾਂ-ਕਾਰਾਂ ਦੌਰਾਨ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਛੁਟਕਾਰਾ ਦਿਵਾਉਣ ਲਈ ਸਰਕਾਰ ਵੱਲੋਂ ‘ਆਪ ਦੀ ਸਰਕਾਰ ਆਪ ਦੇ ਦੁਆਰ’ ਤਹਿਤ ਲਗਾਏ ਜਾ ਰਹੇ ਸੁਵਿਧਾ ਕੈਂਪਾਂ ਦੀ ਲੜੀ ਵਿੱਚ ਨਵੇਂ ਸਾਲ ਵਿੱਚ ਵੱਖ ਵੱਖ ਥਾਵਾਂ ਤੇ ਕੈਂਪ ਲਗਾਏ ਜਾ ਰਹੇ ਹਨ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁਹਾਲੀ ਸਬ ਡਿਵੀਜਨ ਵਿੱਚ ਐਸ ਡੀ ਐਮ ਦਮਨਦੀਪ ਕੌਰ ਦੀ ਨਿਗਰਾਨੀ ਹੇਠ 3 ਜਨਵਰੀ ਨੂੰ ਮਨੌਲੀ ਸੂਰਤ, 14 ਨੂੰ ਧਰਮਗੜ੍ਹ ਅਤੇ 24 ਜਨਵਰੀ ਨੂੰ ਸਨੇਟਾ ਵਿਖੇ ਕੈਂਪ ਲਗਾਏ ਜਾ ਰਹੇ ਹਨ।

ਉਹਨਾਂ ਦੱਸਿਆ ਕਿ ਮਨੌਲੀ ਸੂਰਤ ਵਿਖੇ ਲਗਣ ਵਾਲੇ ਕੈਂਪ ਵਿੱਚ ਪਿੰਡ ਛੜਬੜ, ਮਨੌਲੀ ਸੂਰਤ, ਸਲੇਮਪੁਰ ਨਗਲ ਅਤੇ ਹੰਸਾਲਾ ਦੇ ਵਸਨੀਕ ਆਪਣੀਆਂ ਅਰਜ਼ੀਆਂ ਦੇ ਸਕਦੇ ਹਨ। ਪਿੰਡ ਧਰਮਗੜ੍ਹ ਵਿਖੇ ਲੱਗਣ ਵਾਲੇ ਕੈਂਪ ਵਿੱਚ ਪਿੰਡ ਖਾਨਪੁਰ ਖੱਦਰ, ਕੁਰਾਲੀ, ਧਰਮਗੜ੍ਹ, ਮਠਿਆਰਾ ਅਤੇ ਮਮੂਲੀ ਦੇ ਵਸਨੀਕ ਆਪਣੀਆਂ ਅਰਜ਼ੀਆਂ ਦੇ ਸਕਦੇ ਹਨ ਅਤੇ ਪਿੰਡ ਸਨੇਟਾ ਵਿਖੇ ਲੱਗਣ ਵਾਲੇ ਕੈਂਪ ਵਿੱਚ ਪਿੰਡ ਗੋਬਿੰਦਗੜ੍ਹ, ਧੀਰਪੁਰ, ਸਨੇਟਾ ਅਤੇ ਰਾਏਪੁਰ ਕਲਾਂ ਦੇ ਵਸਨੀਕ ਅਰਜ਼ੀਆਂ ਲੈ ਕੇ ਸ਼ਾਮਲ ਹੋ ਸਕਦੇ ਹਨ।

ਬੁਲਾਰੇ ਨੇ ਦੱਸਿਆ ਕਿ ਖਰੜ ਸਬ ਡਵੀਜਨ ਵਿੱਚ ਖਰੜ ਦੇ ਐਸ. ਡੀ. ਐਮ. ਗੁਰਮੰਦਰ ਸਿੰਘ ਦੀ ਨਿਗਰਾਨੀ ਹੇਠ 7 ਜਨਵਰੀ ਨੂੰ ਕਮਿਊਨਟੀ ਸੈਂਟਰ ਘੜੂੰਆਂ, 17 ਨੂੰ ਤਿਊੜ ਅਤੇ 28 ਨੂੰ ਜੈਂਤੀ ਦੇਵੀ ਵਿਖੇ ਕੈਂਪ ਲਗਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਇਹਨਾਂ ਕੈਂਪਾਂ ਦੌਰਾਨ ਕਮਿਊਨਟੀ ਸੈਂਟਰ ਘੜੂੰਆਂ ਵਿਖੇ ਲਗਾਏ ਜਾਣ ਵਾਲੇ ਕੈਂਪ ਵਿਚ ਨਗਰ ਪੰਚਾਇਤ ਘੰੜੂਆਂ ਦੇ ਸਮੂਹ ਵਾਰਡਾਂ ਅਧੀਨ ਆਉਂਦੇ ਏਰੀਏ ਦੇ ਵਸਨੀਕ ਆਪਣੀਆਂ ਅਰਜ਼ੀਆਂ ਲੈ ਕੇ ਆ ਸਕਦੇ ਹਨ। ਪਿੰਡ ਤਿਊੜ ਵਿਖੇ ਲਗਣ ਵਾਲੇ ਕੈਂਪ ਵਿੱਚ ਪਿੰਡ ਤਿਊੜ, ਨਾਨੂ ਮਾਜਰਾ, ਅਭੇਪੁਰ, ਜੱਕੜ ਮਾਜਰਾ, ਰੁੜਕੀ ਖਾਮ ਅਤੇ ਚੰਦੋਗੋਬਿੰਦਗੜ੍ਹ ਦੇ ਵਸਨੀਕ ਅਰਜ਼ੀਆਂ ਦੇ ਸਕਦੇ ਹਨ। ਜੈਂਤੀ ਦੇਵੀ ਵਿਖੇ ਲਗਾਏ ਜਾਣ ਵਾਲੇ ਕੈਂਪ ਵਿਚ ਪਿੰਡ ਗੂੜਾਂ, ਕਸੌਲੀ, ਪੜਛ, ਕਰੌਂਦੀਆਂ ਵਾਲਾ, ਬਗਿੰਡੀ ਅਤੇ ਜੈਂਤੀ ਦੇਵੀ ਦੇ ਵਸਨੀਕ ਆਪਣੀਆਂ ਅਰਜ਼ੀਆਂ ਲੈ ਕੇ ਆ ਸਕਦੇ ਹਨ।

ਬੁਲਾਰੇ ਨੇ ਦੱਸਿਆ ਕਿ ਡੇਰਾਬਸੀ ਸਬ ਡਿਵੀਜਨ ਵਿੱਚ ਡੇਰਾਬੱਸੀ ਦੇ ਐਸ.ਡੀ.ਐਮ. ਅਮਿਤ ਗੁਪਤਾ ਦੀ ਨਿਗਰਾਨੀ ਹੇਠ 10 ਜਨਵਰੀ ਨੂੰ ਦੁਸਿਹਰਾ ਗਰਾਊਂਡ ਲੋਹਗੜ੍ਹ, 21 ਨੂੰ ਐਮ.ਸੀ ਦਫਤਰ ਲਾਲੜੂ ਅਤੇ 31 ਜਨਵਰੀ ਨੂੰ ਹਰੀਪੁਰ ਹਿੰਦੂਆਂ ਵਿਖੇ ਕੈਂਪ ਲਗਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਦਸ਼ਹਿਰਾ ਗ੍ਰਾਉਂਡ ਲੋਹਗੜ੍ਹ ਵਿਖੇ ਲਗਣ ਵਾਲੇ ਕੈਂਪ ਵਿੱਚ ਵਾਰਡ ਨੰ: 19,20,21,22 ਅਤੇ 23 ਦੇ ਵਸਨੀਕ ਆਪਣੀਆਂ ਅਰਜ਼ੀਆਂ ਲੈ ਕੇ ਆ ਸਕਦੇ ਹਨ। ਐਮ. ਸੀ. ਦਫਤਰ ਲਾਲੜੂ ਵਿਖੇ ਲੱਗਣ ਵਾਲੇ ਕੈਂਪ ਵਿੱਚ ਵਾਰਡ ਨੰ:11, 12, 13 ਅਤੇ 14 ਦੇ ਵਸਨੀਕ ਆਪਣੀਆਂ ਅਰਜੀਆਂ ਦੇ ਸਕਦੇ ਹਨ ਅਤੇ ਪਿੰਡ ਹਰੀਪੁਰ ਹਿੰਦੂਆਂ ਵਿਖੇ ਲਗਾਏ ਜਾਣ ਵਾਲੇ ਕੈਂਪ ਵਿਚ ਪਿੰਡ ਨਿੰਬੂਆਂ, ਬਹਾਦਰਗੜ੍ਹ ਅਤੇ ਸੁੰਡਰਾਂ ਦੇ ਵਸਨੀਕ ਆਪਣੀਆਂ ਅਰਜ਼ੀਆਂ ਲੈ ਕੇ ਆ ਸਕਦੇ ਹਨ।

ਉਹਨਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਵਿੱਚ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਅਨੁਸੂਚਿਤ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਸਰਟੀਫਿਕੇਟ, ਬੁਢਾਪਾ, ਦਿਵਿਆਂਗ ਅਤੇ ਆਸ਼ਰਿਤ ਪੈਨਸ਼ਨ, ਜਨਮ ਸਰਟੀਫਿਕੇਟ ਵਿੱਚ ਨਾਂ ਦੀ ਤਬਦੀਲੀ, ਬਿਜਲੀ ਦੇ ਬਿੱਲਾਂ ਦੇ ਭੁਗਤਾਨ, ਮਾਲ ਵਿਭਾਗ ਸਬੰਧੀ ਰਿਕਾਰਡ ਦੀ ਪੜਤਾਲ, ਵਿਆਹ ਦੀ ਰਜਿਸਟ੍ਰੇਸ਼ਨ, ਮੌਤ ਦੇ ਸਰਟੀਫਿਕੇਟ ਦੀ ਇਕ ਤੋਂ ਵੱਧ ਕਾਪੀਆਂ, ਪੇਂਡੂ ਖੇਤਰ ਸਰਟੀਫਿਕੇਟ, ਫ਼ਰਦ ਬਣਾਉਣੀ, ਸ਼ਗਨ ਸਕੀਮ ਅਰਜ਼ੀ, ਜ਼ਮੀਨ ਦੀ ਨਿਸ਼ਾਨਦੇਹੀ, ਐੱਨ.ਆਰ. ਆਈ. ਸਰਟੀਫਿਕੇਟਾਂ ਦੇ ਕਾਉਂਟਰ ਦਸਤਖ਼ਤ, ਪੁਲੀਸ ਕਲੀਅਰੈਂਸ ਸਰਟੀਫਿਕੇਟ ਦੇ ਕਾਉਂਟਰ ਦਸਤਖ਼ਤ, ਮੌਤ ਸਰਟੀਫਿਕੇਟ ਵਿੱਚ ਤਬਦੀਲੀ ਆਦਿ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

Continue Reading

Mohali

ਨਗਰ ਨਿਗਮ ਮੁਹਾਲੀ ਦੇ ਅਧੀਨ ਆਉਦੇ ਪਿੰਡਾਂ ਦੇ ਸ਼ਹਿਰੀ ਖੇਤਰ ਤੋਂ ਵੱਖਰੇ ਬਾਈਲਾਜ ਬਣਾ ਕੇ ਫੌਰੀ ਤੌਰ ਤੇ ਲਾਗੂ ਕਰੇ ਸਰਕਾਰ : ਪਰਵਿੰਦਰ ਸਿੰਘ ਸੋਹਾਣਾ

Published

on

By

 

ਅੰਗਰੇਜ਼ਾਂ ਵੇਲੇ ਬਣੇ ਸ਼ਹਿਰੀ ਖੇਤਰ ਦੇ ਬਾਈਲਾਜ ਪਿੰਡਾਂ ਵਿੱਚ ਲਾਗੂ ਕਰਨੇ ਸਰਾਸਰ ਧੱਕਾ

ਐਸ ਏ ਐਸ ਨਗਰ, 3 ਜਨਵਰੀ (ਸ.ਬ.) ਸ਼੍ਰੋਮਣੀ ਅਕਾਲੀ ਦਲ ਹਲਕਾ ਮੁਹਾਲੀ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਨੇ ਮੰਗ ਕੀਤੀ ਹੈ ਕਿ ਨਗਰ ਨਿਗਮ ਅਧੀਨ ਆਉਂਦੇ ਪਿੰਡਾਂ ਦੇ ਬਾਈਲਾਜ ਸ਼ਹਿਰੀ ਖੇਤਰ ਦੇ ਬਾਈ ਇਲਾਜ ਤੋਂ ਵੱਖਰੇ ਕੀਤੇ ਜਾਣ ਅਤੇ ਇਹਨਾਂ ਨੂੰ ਫੌਰੀ ਤੌਰ ਤੇ ਲਾਗੂ ਕੀਤਾ ਜਾਵੇ।

ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਿ ਮੁਹਾਲੀ ਦੇ ਪਿੰਡਾਂ ਨੂੰ ਪਹਿਲਾਂ ਜ਼ਬਰਦਸਤੀ ਨਗਰ ਕੌਂਸਲ ਅਤੇ ਫਿਰ ਨਗਰ ਨਿਗਮ ਵਿੱਚ ਸ਼ਾਮਿਲ ਕੀਤਾ ਗਿਆ। ਨਗਰ ਨਿਗਮ ਨੇ ਇਹਨਾਂ ਪਿੰਡਾਂ ਦੇ ਵਸਨੀਕਾਂ ਤੋਂ ਪੰਚਾਇਤੀ ਜਮੀਨ ਵੀ ਹਥਿਆ ਲਈ ਅਤੇ ਪ੍ਰਾਪਰਟੀ ਟੈਕਸ ਸਮੇਤ ਨਕਸ਼ਿਆਂ ਦੇ ਨਵੇਂ ਝੰਝਟ ਅਤੇ ਫੀਸਾਂ ਵੀ ਪਾ ਦਿੱਤੀਆਂ, ਪਰ ਸੁਵਿਧਾਵਾਂ ਦੇ ਨਾਂ ਤੇ ਇਹਨਾਂ ਪਿੰਡਾਂ ਦਾ ਹਾਲ ਅੱਜ ਵੀ ਮਾੜਾ ਹੈ।

ਉਹਨਾਂ ਕਿਹਾ ਕਿ 2013 ਵਿੱਚ ਜਦੋਂ ਸੋਹਾਣਾ ਨੂੰ ਨਗਰ ਨਿਗਮ ਮੁਹਾਲੀ ਵਿੱਚ ਸ਼ਾਮਿਲ ਕਰਨ ਦੀ ਗੱਲ ਕੀਤੀ ਗਈ ਸੀ ਤਾਂ ਉਹਨਾਂ ਨੇ ਨਾ ਸਿਰਫ ਇਸ ਦਾ ਵਿਰੋਧ ਕੀਤਾ ਸੀ ਬਲਕਿ ਲਿਖਤੀ ਤੌਰ ਤੇ ਆਪਣੇ ਇਤਰਾਜ਼ ਵੀ ਦਿੱਤੇ ਸਨ। ਉਹਨਾਂ ਦੱਸਿਆ ਕਿ 2013 ਵਿੱਚ ਉਹਨਾਂ ਨੇ ਪਿੰਡ ਦੇ ਸਰਪੰਚ ਅਤੇ ਹੋਰ ਮੌਤਬਰ ਮੈਂਬਰਾਂ ਸਮੇਤ ਆਪਣੇ ਇਤਰਾਜ਼ਾਂ ਵਿੱਚ ਕਿਹਾ ਸੀ ਕਿ ਪਿੰਡ ਦੇ ਹਾਲੇ ਕਈ ਵਿਕਾਸ ਦੇ ਕੰਮ ਅਧੂਰੇ ਪਏ ਹਨ ਤੇ ਇਹ ਕੰਮ ਉਹ ਪੰਚਾਇਤ ਦੇ ਦਾਇਰੇ ਵਿੱਚ ਰਹਿ ਕੇ ਕਰਨਾ ਚਾਹੁੰਦੇ ਸਨ। ਉਹ ਉਸ ਵੇਲੇ ਜ਼ਿਲ੍ਹਾ ਪਰਿਸ਼ਦ ਮੁਹਾਲੀ ਦੇ ਮੈਂਬਰ ਸਨ। ਉਹਨਾਂ ਲਿਖਿਆ ਸੀ ਕਿ ਪਿੰਡ ਵਿੱਚ ਸੀਵਰੇਜ ਦਾ ਕੰਮ ਵੀ ਅਧੂਰਾ ਪਿਆ ਹੈ ਅਤੇ ਟੋਬਿਆਂ ਦੇ ਗੰਦੇ ਪਾਣੀ ਦੀ ਨਿਕਾਸੀ ਦੀ ਵੀ ਵੱਡੀ ਸਮੱਸਿਆ ਹੈ।

ਉਹਨਾਂ ਕਿਹਾ ਕਿ ਸੋਹਾਣਾ ਦੇ ਵਾਸੀਆਂ ਦਾ ਸਭ ਤੋਂ ਵੱਡਾ ਇਤਰਾਜ਼ ਇਹ ਸੀ ਕਿ ਪੰਚਾਇਤੀ ਚੋਣਾਂ 2013 ਵਿੱਚ ਹੀ ਹੋਈਆਂ ਸਨ ਅਤੇ ਇਸ ਤਰ੍ਹਾਂ ਪੰਚਾਇਤ ਨੂੰ ਭੰਗ ਕਰਨਾ ਲੋਕਤੰਤਰ ਦਾ ਘਾਣ ਕਰਨਾ ਸੀ। ਇਸ ਤੋਂ ਵੀ ਵੱਡਾ ਕਾਰਨ ਇਹ ਸੀ ਕਿ ਪਿੰਡ ਦੇ ਨਗਰ ਨਿਗਮ ਵਿੱਚ ਆਉਣ ਨਾਲ ਲੋਕਾਂ ਉੱਤੇ ਪ੍ਰੋਪਰਟੀ ਟੈਕਸ ਲੱਗਣਾ ਸੀ, ਜੋ ਪਿੰਡ ਦੇ ਲੋਕਾਂ ਉੱਤੇ ਭਾਰੀ ਬੋਝ ਹੈ। ਪਿੰਡ ਵਿੱਚ 60 ਗਰੀਬ ਲੋਕ ਰਹਿੰਦੇ ਹਨ ਤੇ ਉਹਨਾਂ ਕੋਲ ਨਕਸ਼ਾ ਪਾਸ ਕਰਾਉਣ ਦੀਆਂ ਫੀਸਾਂ ਵੀ ਨਹੀਂ ਹਨ। ਇਤਰਾਜਾਂ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਪਿੰਡ ਦੇ ਵਿਕਾਸ ਲਈ ਸਰਕਾਰ ਕੋਲੋਂ ਗਰਾਂਟਾਂ ਤੇ ਹੋਰ ਮਾਲੀ ਮਦਦ ਆਉਂਦੀ ਹੈ ਤੇ ਨਗਰ ਨਿਗਮ ਵਿੱਚ ਆਉਣ ਨਾਲ ਇਹ ਵੀ ਬੰਦ ਹੋ ਜਾਵੇਗੀ। ਉਹਨਾਂ ਕਿਹਾ ਕਿ ਇਹਨਾਂ ਇਤਰਾਜ਼ਾਂ ਦੇ ਬਾਵਜੂਦ ਸੋਹਾਣਾ ਪਿੰਡ ਨੂੰ ਮੁਹਾਲੀ ਨਗਰ ਨਿਗਮ ਵਿੱਚ ਸ਼ਾਮਿਲ ਕਰਨ ਦੀ ਨੋਟੀਫਿਕੇਸ਼ਨ ਕਰ ਦਿੱਤੀ ਗਈ ਅਤੇ ਪਿੰਡ ਵਾਸੀਆਂ ਦੇ ਇਤਰਾਜ਼ਾਂ ਨੂੰ ਖਾਰਜ ਕਰ ਦਿੱਤਾ ਗਿਆ।

ਉਹਨਾਂ ਕਿਹਾ ਕਿ ਉਹਨਾਂ ਵੱਲੋਂ ਦਿੱਤੇ ਗਏ ਇਤਰਾਜ਼ ਅੱਜ ਵੀ ਉਸੇ ਤਰ੍ਹਾਂ ਖੜੇ ਹਨ। ਪਿੰਡ ਵਾਸੀਆਂ ਤੋਂ ਜਬਰੀ ਪ੍ਰੋਪਰਟੀ ਟੈਕਸ ਵਸੂਲਿਆ ਜਾ ਰਿਹਾ ਹੈ ਅਤੇ ਗਰੀਬ ਲੋਕਾਂ ਨੂੰ ਨਕਸ਼ੇ ਪਾਸ ਕਰਾਉਣ ਲਈ ਪੈਸੇ ਦੇਣੇ ਪੈਂਦੇ ਹਨ। ਉਹਨਾਂ ਕਿਹਾ ਕਿ ਪਿੰਡ ਦਾ ਵਿਕਾਸ ਕਦੇ ਵੀ ਸ਼ਹਿਰ ਦੀ ਤਰਜ ਤੇ ਨਹੀਂ ਹੋ ਸਕਿਆ ਅਤੇ ਇਹ ਹਾਲ ਸਿਰਫ ਸੋਹਾਣਾ ਨਹੀਂ ਬਲਕਿ ਮੁਹਾਲੀ ਵਿੱਚ ਸ਼ਾਮਿਲ ਕੀਤੇ ਗਏ ਸਾਰੇ ਪਿੰਡਾਂ ਦਾ ਹੈ। ਉਹਨਾਂ ਮੰਗ ਕੀਤੀ ਕਿ ਪਿੰਡਾਂ ਦੇ ਬਾਈਲਾਜ਼ ਸ਼ਹਿਰਾਂ ਨਾਲੋਂ ਵੱਖਰੇ ਬਣਾਏ ਜਾਣ। ਉਹਨਾਂ ਕਿਹਾ ਕਿ ਇਹ ਬਾਏ ਲਾਜ ਅੰਗਰੇਜ਼ਾਂ ਦੇ ਜਮਾਨੇ ਦੇ ਬਣੇ ਹੋਏ ਹਨ ਜਦੋਂ ਕਿ ਪਿੰਡਾਂ ਨੂੰ ਪਿਛਲੇ ਕੁਝ ਵਰ੍ਹਿਆਂ ਦੌਰਾਨ ਹੀ ਨਗਰ ਕੌਂਸਲਾਂ ਅਤੇ ਨਗਰ ਨਿਗਮ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਹਨਾਂ ਬਾਈਲਾਜ਼ ਵਿੱਚ ਕਦੇ ਵੀ ਕੋਈ ਤਰਮੀਮ ਨਹੀਂ ਕੀਤੀ ਗਈ ਜੋ ਕਿ ਸਮੇਂ ਦੀ ਮੰਗ ਹੈ। ਉਹਨਾਂ ਕਿਹਾ ਕਿ ਇਹਨਾਂ ਪਿੰਡਾਂ ਦੀਆਂ ਜਮੀਨਾਂ ਨੂੰ ਹੀ ਅਕਵਾਇਰ ਕਰਕੇ ਸ਼ਹਿਰ ਬਣਾਏ ਗਏ ਹਨ ਤੇ ਇਹਨਾਂ ਬਾਈਲਾਜ ਰਾਹੀਂ ਪਿੰਡ ਵਾਸੀਆਂ ਨੂੰ ਹੈਰਾਨ ਪਰੇਸ਼ਾਨ ਕੀਤਾ ਜਾ ਰਿਹਾ ਹੈ ਜੋ ਕਿ ਸਰਾਸਰ ਧੱਕਾ ਹੈ।

ਇਸ ਮੌਕੇ ਹਰਪ੍ਰੀਤ ਸਿੰਘ ਸੋਹਾਣਾ, ਬਹਾਦਰ ਸਿੰਘ ਮਦਨਪੁਰ, ਸਰਬਜੀਤ ਸਿੰਘ ਕੁੰਭੜਾ, ਅਮਨ ਪੂਨੀਆ ਹਾਜ਼ਰ ਸਨ।

 

Continue Reading

Mohali

ਮੁਹਾਲੀ ਪੁਲੀਸ ਦੀ ਕਹਾਣੀ ਅਦਾਲਤ ਵਿੱਚ ਨਿਕਲੀ ਝੂਠੀ, ਮੁਲਜਮ ਬਰੀ

Published

on

By

 

ਪੁਲੀਸ ਨੇ ਰਸ਼ਮੀ ਨੇਗੀ ਖਿਲਾਫ ਥਾਣੇ ਵਿੱਚ ਬਦਸਲੂਕੀ ਕਰਨ ਅਤੇ ਪੁਲੀਸ ਕਰਮਚਾਰੀ ਦੀ ਵਰਦੀ ਫਾੜਨ ਦਾ ਦਰਜ ਕੀਤਾ

ਐਸ.ਏ.ਐਸ.ਨਗਰ, 3 ਜਨਵਰੀ (ਜਸਬੀਰ ਸਿੰਘ ਜੱਸੀ) ਮੁਹਾਲੀ ਪੁਲੀਸ ਰਸ਼ਮੀ ਨੇਗੀ ਨਾਮ ਦੀ ਇੱਕ ਮਹਿਲਾ ਅਤੇ ਉਸ ਦੇ ਮਾਤਾ ਪਿਤਾ ਵਿਰੁਧ ਦਰਜ਼ ਇਕ ਮਾਮਲੇ ਦੀ ਕਹਾਣੀ ਅਦਾਲਤ ਵਿੱਚ ਸਾਬਤ ਕਰਨ ਵਿੱਚ ਨਾਕਾਮ ਰਹੀ, ਜਿਸ ਕਾਰਨ ਜੇ. ਐਮ. ਆਈ. ਸੀ ਸੰਗਮ ਕੌਸ਼ਲ ਦੀ ਅਦਾਲਤ ਵਲੋਂ ਇਸ ਕੇਸ ਵਿੱਚ ਨਾਮਜ਼ਦ ਰਸ਼ਮੀ ਨੇਗੀ ਅਤੇ ਉਸ ਦੇ ਮਾਤਾ ਪਿਤਾ ਬੀ. ਐਸ. ਨੇਗੀ ਅਤੇ ਸਰੋਜਨੀ ਨੇਗੀ ਨੂੰ ਧਾਰਾ 353, 186 ਅਤੇ 506 ਵਿੱਚ ਬਰੀ ਕਰ ਦਿੱਤਾ ਹੈ।

ਪੁਲੀਸ ਦਾ ਰਸ਼ਮੀ ਨੇਗੀ ਤੇ ਦੋਸ਼ ਸੀ ਕਿ ਉਸ ਨੇ ਪੁਲੀਸ ਥਾਣੇ ਵਿੱਚ ਸ਼ਿਕਾਇਤ ਦੀ ਕਾਪੀ ਨੂੰ ਫਾੜਨ ਦੀ ਕੋਸ਼ਿਸ਼ ਕੀਤੀ ਅਤੇ ਪੁਲੀਸ ਕਰਮਚਾਰੀਆਂ ਨਾਲ ਬਦਸਲੂਕੀ ਕਰਨ ਤੋਂ ਇਲਾਵਾ ਇਕ ਪੁਲੀਸ ਕਰਮਚਾਰੀ ਦੀ ਡਿਊਟੀ ਦੌਰਾਨ ਵਰਦੀ ਫਾੜ ਦਿਤੀ। ਪੁਲੀਸ ਮੁਤਾਬਕ ਜਨਵਰੀ 2018 ਦਾ ਇਹ ਵਿਵਾਦ ਰਸ਼ਮੀ ਨੇਗੀ ਅਤੇ ਉਸ ਦੇ ਪਤੀ ਦੇ ਆਪਸੀ ਝਗੜੇ ਤੋਂ ਸ਼ੁਰੂ ਹੋ ਕੇ ਪਹਿਲਾਂ ਫੇਜ਼-8 ਵਿਚਲੇ ਥਾਣੇ ਪੁੱਜਾ ਸੀ ਜਿਸਤੋਂ ਬਾਅਦ ਰਸ਼ਮੀ ਨੇਗੀ ਵਲੋਂ ਦੇਰ ਰਾਤ ਜਿਲਾ ਪੁਲੀਸ ਮੁਖੀ ਦੇ ਘਰ ਦੇ ਬਾਹਰ ਹੰਗਾਮਾ ਕੀਤਾ ਗਿਆ। ਮੌਕੇ ਤੇ ਪਹੁੰਚੇ ਪੁਲੀਸ ਕਰਮਚਾਰੀਆਂ ਨੇ ਕਿਸੇ ਤਰਾਂ ਰਸ਼ਮੀ ਨੇਗੀ ਨੂੰ ਸਮਝਾ ਕੇ ਥਾਣੇ ਲਿਆਂਦਾ ਅਤੇ ਥਾਣੇ ਵਿੱਚ ਰਸ਼ਮੀ ਨੇਗੀ ਨੇ ਪੁਲੀਸ ਕਰਮਚਾਰੀਆਂ ਦੇ ਸਾਹਮਣੇ ਪਹਿਲਾਂ ਤਾਂ ਉਸ ਖਿਲਾਫ ਆਈ ਸ਼ਿਕਾਇਤ ਫਾੜਨ ਦੀ ਕੋਸ਼ਿਸ਼ ਕੀਤੀ, ਜਦੋਂ ਪੁਲੀਸ ਕਰਮਚਾਰੀਆਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਰਸ਼ਮੀ ਨੇਗੀ ਵਲੋਂ ਇੱਕ ਪੁਲੀਸ ਕਰਮਚਾਰੀ ਦੀ ਵਰਦੀ ਫਾੜ ਦਿੱਤੀ ਗਈ ਅਤੇ ਦੂਜੇ ਕਰਮਚਾਰੀਆਂ ਨਾਲ ਬਦਸਲੂਕੀ ਕੀਤੀ।

ਪੁਲੀਸ ਅਨੁਸਾਰ ਮੌਕੇ ਤੇ ਮਹਿਲਾ ਪੁਲੀਸ ਕਰਮਚਾਰੀ ਦੀ ਮੱਦਦ ਨਾਲ ਰਸ਼ਮੀ ਨੇਗੀ ਨੂੰ ਰੋਕਿਆ ਗਿਆ। ਪੁਲੀਸ ਦਾ ਦੋਸ਼ ਸੀ ਕਿ ਜਦੋਂ ਉਹ ਪੁਲੀਸ ਕਰਮਚਾਰੀਆਂ ਨਾਲ ਬਦਸਲੂਕੀ ਕਰ ਰਹੀ ਸੀ ਤਾਂ ਉਸ ਦੇ ਮਾਤਾ-ਪਿਤਾ ਵੀ ਉਸ ਦੇ ਨਾਲ ਸਨ।

ਪੁਲੀਸ ਸੂਤਰਾਂ ਮੁਤਾਬਕ ਦੋਵਾਂ ਪਤੀ-ਪਤਨੀ ਅਤੇ ਉਨਾਂ ਦੇ ਮਾਪਿਆਂ ਵਲੋਂ ਇੱਕ ਦੂਜੇ ਖਿਲਾਫ ਕੁੱਟਮਾਰ ਕਰਨ ਦੀ ਸ਼ਿਕਾਇਤ ਦਿੱਤੀ ਗਈ ਸੀ। ਰਸ਼ਮੀ ਨੇਗੀ ਦੇ ਪਤੀ ਦੇ ਪਰਿਵਾਰਕ ਮੈਂਬਰਾ ਵਲੋਂ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਗਿਆ ਸੀ ਕਿ ਰਸ਼ਮੀ ਨੇਗੀ ਉਨਾਂ ਨਾਲ ਬਦਸਲੂਕੀ ਕਰਦੀ ਹੈ, ਜਦੋਂ ਕਿ ਰਸ਼ਮੀ ਨੇਗੀ ਮੁਤਾਬਕ ਉਸ ਦੇ ਪਤੀ ਨੇ ਝੂਠ ਬੋਲ ਕੇ ਉਸ ਨਾਲ ਵਿਆਹ ਕਰਵਾਇਆ ਸੀ ਅਤੇ ਹੁਣ ਉਸ ਨੂੰ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ ਗਿਆ।

Continue Reading

Mohali

ਰਿਟਾਇਰਡ ਆਫਿਸਰ ਵੈਲਫੇਅਰ ਅਸੋਸੀਏਸ਼ਨ ਵੱਲੋਂ ਨਵੇਂ ਸਾਲ ਦਾ ਕੈਲੰਡਰ ਜਾਰੀ

Published

on

By

 

 

ਐਸ ਏ ਐਸ ਨਗਰ, 3 ਜਨਵਰੀ (ਸ.ਬ.) ਰਿਟਾਇਰਡ ਆਫਿਸਰ ਵੈਲਫੇਅਰ ਅਸੋਸੀਏਸ਼ਨ ਐਸ ਏ ਐਸ ਨਗਰ ਮੁਹਾਲੀ ਵੱਲੋਂ ਮੀਟਿੰਗ ਦੌਰਾਨ ਨਵੇਂ ਸਾਲ ਦਾ ਕੈਲੰਡਰ ਜਾਰੀ ਕੀਤਾ ਗਿਆ। ਮੀਟਿੰਗ ਦੌਰਾਨ ਹਰਬੰਸ ਸਿੰਘ ਢੋਲੇਵਾਲ ਨੇ ਦੱਸਿਆ ਕਿ ਫਰਵਰੀ ਮਹੀਨੇ ਵਿੱਚ ਸਮੂਹ ਰਿਟਾਇਰ ਅਫਸਰਾਂ ਦਾ ਮੇਲ ਜੇਲ ਸਮਾਗਮ ਕੀਤਾ ਜਾਵੇਗਾ ਅਤੇ ਸੀਨੀਅਰ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਗੁਰਦੀਪ ਸਿੰਘ ਢਿੱਲੋਂ ਕਨਵੀਨਰ, ਰਾਮਨਾਥ ਗੋਇਲ ਮੀਤ ਪ੍ਰਧਾਨ, ਜਸਵੀਰ ਸਿੰਘ ਮੀਤ ਪ੍ਰਧਾਨ, ਨਰੰਜਨ ਲਾਲ ਮਾਹੀ, ਮਲੂਕ ਸਿੰਘ, ਸੁਰਿੰਦਰ ਸਿੰਘ, ਗੁਰਦੀਪ ਸਿੰਘ ਰੰਧਾਵਾ ਵੀ ਮੌਜੂਦ ਸਨ।

 

Continue Reading

Latest News

Trending