Connect with us

National

ਅੱਲੂ ਅਰਜੁਨ ਹਸਪਤਾਲ ਵਿੱਚ ਜ਼ਖ਼ਮੀ ਲੜਕੇ ਨੂੰ ਮਿਲਿਆ

Published

on

 

ਹੈਦਰਾਬਾਦ, 7 ਜਨਵਰੀ (ਸ.ਬ.) ਬੀਤੇ ਸਮੇਂ ਫਿਲਮ ਪੁਸ਼ਪਾ 2 ਦੇ ਪ੍ਰੀਮੀਅਰ ਦੌਰਾਨ ਸੰਧਿਆ ਥੀਏਟਰ ਵਿਚ ਭਗਦੜ ਦੌਰਾਨ ਗੰਭੀਰ ਜ਼ਖ਼ਮੀ ਹੋਏ ਬੱਚੇ ਨੂੰ ਮਿਲਣ ਲਈ ਅਦਾਕਾਰ ਅੱਲੂ ਅਰਜੁਨ ਇੱਥੇ ਇਕ ਨਿੱਜੀ ਹਸਪਤਾਲ ਪੁੱਜਿਆ।

ਜ਼ਿਕਰਯੋਗ ਹੈ ਕਿ ਅਦਾਕਾਰ ਨੂੰ 4 ਦਸੰਬਰ ਮੌਕੇ ਭਗਦੜ ਵਿਚ ਇਕ ਔਰਤ ਦੀ ਮੌਤ ਅਤੇ ਉਸ ਦੇ ਅੱਠ ਸਾਲਾ ਬੇਟੇ ਦੇ ਗੰਭੀਰ ਰੂਪ ਵਿਚ ਜ਼ਖਮੀ ਹੋਣ ਤੋਂ ਬਾਅਦ ਦਰਜ ਕੀਤੇ ਗਏ ਕੇਸ ਵਿਚ ਦੋਸ਼ੀ ਨੰਬਰ 11 ਵਜੋਂ ਸ਼ਾਮਲ ਕੀਤਾ ਗਿਆ ਹੈ। ਅੱਜ ਅੱਲੂ ਅਰਜੁਨ ਦੇ ਹਸਪਤਾਲ ਦੇ ਦੌਰੇ ਦੌਰਾਨ ਤੇਲੰਗਾਨਾ ਰਾਜ ਫਿਲਮ ਵਿਕਾਸ ਨਿਗਮ ਦੇ ਚੇਅਰਮੈਨ ਦਿਲ ਰਾਜੂ ਵੀ ਹਾਜ਼ਰ ਸਨ। ਅਭਿਨੇਤਾ ਦੇ ਦੌਰੇ ਦੇ ਮੱਦੇਨਜ਼ਰ ਹਸਪਤਾਲ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਸੀ।

ਰਾਮਗੋਪਾਲਪੇਟ ਪੁਲੀਸ ਸਟੇਸ਼ਨ ਦੇ ਐਸਐਚਓ ਨੇ ਅੱਲੂ ਅਰਜੁਨ ਨੂੰ ਹਸਪਤਾਲ ਦੇ ਉਸ ਦੇ ਪ੍ਰਸਤਾਵਿਤ ਦੌਰੇ ਬਾਰੇ ਨੋਟਿਸ ਜਾਰੀ ਕੀਤਾ ਸੀ ਅਤੇ ਉਸ ਨੂੰ ਇਸ ਨੂੰ ਗੁਪਤ ਰੱਖਣ ਦੀ ਸਲਾਹ ਦਿੱਤੀ ਸੀ ਤਾਂ ਜੋ ਹਸਪਤਾਲ ਦੇ ਅੰਦਰ ਅਤੇ ਆਲੇ-ਦੁਆਲੇ ਜਨਤਕ ਵਿਵਸਥਾ ਬਣਾਈ ਰੱਖੀ ਜਾ ਸਕੇ।

ਐਸਐਚਓ ਨੇ ਕਿਹਾ ਕਿ ਪੁਲੀਸ ਵੱਲੋਂ ਉਨ੍ਹਾਂ ਦੀ ਫੇਰੀ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਅਦਾਕਾਰ ਨੇ ਪਹਿਲਾਂ ਕਿਹਾ ਸੀ ਕਿ ਉਹ ਲੜਕੇ ਬਾਰੇ ਡੂੰਘੀ ਚਿੰਤਾ ਵਿੱਚ ਹੈ, ਜੋ ਘਟਨਾ ਤੋਂ ਬਾਅਦ ਲਗਾਤਾਰ ਡਾਕਟਰੀ ਦੇਖਭਾਲ ਅਧੀਨ ਹੈ। ਉਨ੍ਹਾਂ ਲੜਕੇ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।

ਜ਼ਿਕਰਯੋਗ ਹੈ ਕਿ ਹੈਦਰਾਬਾਦ ਦੇ ਸੰਧਿਆ ਥੀਏਟਰ ਵਿੱਚ 4 ਦਸੰਬਰ ਨੂੰ ਉਦੋਂ ਭਗਦੜ ਮੱਚ ਗਈ ਜਦੋਂ ਪ੍ਰਸ਼ੰਸਕ ਪੁਸ਼ਪਾ 2 ਦੇ ਪ੍ਰੀਮੀਅਰ ਦੌਰਾਨ ਅਭਿਨੇਤਾ ਦੀ ਇੱਕ ਝਲਕ ਦੇਖਣ ਲਈ ਇਕੱਠੇ ਹੋਏ ਸਨ। ਜਿਸ ਦੌਰਾਨ ਇਕ ਮਹਿਲਾ ਦੀ ਮੌਤ ਹੋ ਗਈ ਸੀ ਅਤੇ ਬੱਚਾ ਜ਼ਖਮੀ ਹੋ ਗਿਆ ਸੀ। ਜਿਸ ਉਪਰੰਤ ਅੱਲੂ ਅਰਜੁਨ ਉਸਦੀ ਸੁਰੱਖਿਆ ਟੀਮ ਅਤੇ ਥੀਏਟਰ ਪ੍ਰਬੰਧਨ ਦੇ ਖ਼ਿਲਾਫ਼ ਚਿੱਕੜਪੱਲੀ ਪੁਲੀਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ।

Continue Reading

National

ਕੋਲਾ ਖਾਨ ਵਿੱਚ ਫਸੇ 9 ਮਜ਼ਦੂਰਾਂ ਵਿੱਚੋਂ ਇਕ ਦੀ ਲਾਸ਼ ਬਰਾਮਦ

Published

on

By

 

 

ਗੁਹਾਟੀ, 8 ਜਨਵਰੀ (ਸ.ਬ.) ਅਸਾਮ ਦੇ ਦੀਮਾ ਹਸਾਓ ਜ਼ਿਲ੍ਹੇ ਵਿੱਚ ਕੋਲਾ ਖਾਨ ਵਿੱਚ ਪਾਣੀ ਭਰਨ ਕਾਰਨ ਫਸੇ ਨੌਂ ਮਜ਼ਦੂਰਾਂ ਵਿੱਚੋਂ ਇੱਕ ਦੀ ਲਾਸ਼ ਫੌਜ ਦੇ ਗੋਤਾਖੋਰਾਂ ਨੇ ਅੱਜ ਤੀਜੇ ਦਿਨ ਬਰਾਮਦ ਕਰ ਲਈ ਹੈ। ਰਾਹਤ ਕਾਰਜ ਕਰ ਰਹੇ ਅਧਿਕਾਰੀਆਂ ਨੇ ਕਿਹਾ ਕਿ ਅੱਠ ਹੋਰ ਵਿਅਕਤੀਆਂ ਦੇ ਬਚਣ ਦੀ ਸੰਭਾਵਨਾ ਗੰਭੀਰ ਜਾਪਦੀ ਹੈ, ਹਾਲਾਂਕਿ ਜਲ ਸੈਨਾ, ਸੈਨਾ, ਐਨਡੀਆਰਐਫ ਅਤੇ ਐਸਡੀਆਰਐਫ ਦੇ ਕਰਮਚਾਰੀਆਂ ਦੀ ਇੱਕ ਟੀਮ ਨੇ ਫਸੇ ਹੋਏ ਮਾਈਨਰਾਂ ਨੂੰ ਬਚਾਉਣ ਲਈ ਆਪਣੇ ਯਤਨ ਤੇਜ਼ ਕਰ ਦਿੱਤੇ ਹਨ।

ਜ਼ਿਕਰਯੋਗ ਹੈ ਕਿ ਇਹ ਮਜ਼ਦੂਰ ਸੋਮਵਾਰ ਨੂੰ ਉਮਰਾਂਗਸੋ ਦੇ ਖੇਤਰ ਵਿੱਚ ਸਥਿਤ ਕੋਲੇ ਦੀ ਖਾਣ ਵਿੱਚ ਅਚਾਨਕ ਪਾਣੀ ਭਰਨ ਕਾਰਨ ਫਸ ਗਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਗੋਤਾਖੋਰਾਂ ਨੇ ਸਵੇਰੇ ਖਾਨ ਦੇ ਅੰਦਰ ਲਾਸ਼ ਲੱਭੀ ਅਤੇ ਇਸ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ।

ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਐਕਸ ਤੇ ਪੋਸਟ ਕਰਦਿਆਂ ਇਸ ਘਟਨਾ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅੱਜ ਵੀ ਬਚਾਅ ਕਾਰਜ ਪੂਰੇ ਜ਼ੋਰਾਂ ਨਾਲ ਜਾਰੀ ਹਨ, ਫੌਜ ਅਤੇ ਐਨਡੀਆਰਐਫ ਦੇ ਗੋਤਾਖੋਰ ਪਹਿਲਾਂ ਹੀ ਖੂਹ ਵਿੱਚ ਦਾਖਲ ਹੋ ਚੁੱਕੇ ਹਨ। ਉਧਰ ਪੁਲੀਸ ਨੇ ਘਟਨਾ ਦੇ ਸਬੰਧ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।

Continue Reading

National

ਅਦਾਕਾਰਾ ਦੇ ਜਿਨਸੀ ਸ਼ੋਸ਼ਣ ਸਬੰਧੀ ਮਾਮਲੇ ਵਿੱਚ ਕਾਰੋਬਾਰੀ ਗ੍ਰਿਫ਼ਤਾਰ

Published

on

By

 

ਕੋਚੀ, 8 ਜਨਵਰੀ (ਸ.ਬ.) ਮਲਿਆਲਮ ਅਦਾਕਾਰਾ ਹਨੀ ਰੋਜ਼ ਵੱਲੋਂ ਦਰਜ ਕਰਵਾਏ ਗਏ ਜਿਨਸੀ ਸ਼ੋਸ਼ਣ ਦੇ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਉੱਘੇ ਕਾਰੋਬਾਰੀ ਬੌਬੀ ਚੇਮਨੂਰ ਨੂੰ ਅੱਜ ਹਿਰਾਸਤ ਵਿੱਚ ਲੈ ਲਿਆ। ਇਹ ਜਾਣਕਾਰੀ ਅਧਿਕਾਰਤ ਸੂਤਰਾਂ ਨੇ ਦਿੱਤੀ ਹੈ।

ਕੋਚੀ ਸਿਟੀ ਪੁਲੀਸ ਦੇ ਇੱਕ ਅਧਿਕਾਰੀ ਨੇ ਇਸ ਕਾਰਵਾਈ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਵਾਇਨਾਡ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਅਦਾਕਾਰਾ ਵੱਲੋਂ ਇੱਕ ਜੌਹਰੀ ਚੇਮਨੂਰ ਵਿਰੁੱਧ ਲਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਕਰਨ ਲਈ ਕੋਚੀ ਸੈਂਟਰਲ ਸਟੇਸ਼ਨ ਦੇ ਸਰਕਲ ਇੰਸਪੈਕਟਰ ਦੀ ਅਗਵਾਈ ਵਿੱਚ ਇਸ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ।

ਰੋਜ਼ ਦੀ ਸ਼ਿਕਾਇਤ ਤੋਂ ਬਾਅਦ ਚੇਮਨੂਰ ਖ਼ਿਲਾਫ਼ ਗੈਰ-ਜ਼ਮਾਨਤੀ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਆਪਣੀ ਸ਼ਿਕਾਇਤ ਵਿੱਚ ਰੋਜ਼ ਨੇ ਚੇਮਨੂਰ ਤੇ ਉਸਦੇ ਵਿਰੁੱਧ ਵਾਰ-ਵਾਰ ਜਿਨਸੀ ਰੰਗਤ ਵਾਲੀਆਂ ਟਿੱਪਣੀਆਂ ਕਰਨ ਦਾ ਦੋਸ਼ ਲਗਾਇਆ ਹੈ। ਪੁਲੀਸ ਦੀ ਕਾਰਵਾਈ ਤੇ ਪ੍ਰਤੀਕਿਰਿਆ ਦਿੰਦਿਆਂ ਰੋਜ਼ ਨੇ ਕਿਹਾ ਕਿ ਉਸ ਲਈ ਇਹ ਸਕੂਨ ਭਰਿਆ ਦਿਨ ਹੈ।

ਇੱਕ ਨਿਊਜ਼ ਚੈਨਲ ਨਾਲ ਗੱਲ ਕਰਦਿਆਂ ਰੋਜ਼ ਨੇ ਕਿਹਾ ਕਿ ਉਸ ਨੇ ਇਹ ਮਾਮਲਾ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਕੋਲ ਉਠਾਇਆ ਹੈ, ਜਿਨ੍ਹਾਂ ਨੇ ਉਸ ਨੂੰ ਦੋਸ਼ੀ ਵਿਰੁੱਧ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਹੈ। ਉਸ ਨੇ ਉਮੀਦ ਜ਼ਾਹਰ ਕੀਤੀ ਕਿ ਇਸ ਸਬੰਧੀ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਤੇ ਮੁਲਜ਼ਮ ਨੂੰ ਸਜ਼ਾ ਮਿਲੇਗੀ।

Continue Reading

National

ਵੀ. ਨਰਾਇਣਨ ਹੋਣਗੇ ਇਸਰੋ ਦੇ ਨਵੇਂ ਮੁਖੀ

Published

on

By

 

ਨਵੀਂ ਦਿੱਲੀ, 8 ਜਨਵਰੀ (ਸ.ਬ.) ਕੇਂਦਰ ਸਰਕਾਰ ਨੇ ਪੁਲਾੜ ਵਿਗਿਆਨੀ ਵੀ. ਨਰਾਇਣਨ ਨੂੰ ਭਾਰਤੀ ਪੁਲਾੜ ਖੋਜ ਸੰਗਠਨ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਹੈ। ਉਨ੍ਹਾਂ ਨੂੰ ਪੁਲਾੜ ਵਿਭਾਗ ਦਾ ਸਕੱਤਰ ਵੀ ਬਣਾਇਆ ਗਿਆ ਹੈ। ਉਹ 14 ਜਨਵਰੀ ਨੂੰ ਇਸਰੋ ਦੇ ਮੁਖੀ ਐਸ. ਸੋਮਨਾਥ ਦੀ ਥਾਂ ਲੈਣਗੇ। ਨਾਰਾਇਣਨ ਦਾ ਕਾਰਜਕਾਲ 2 ਸਾਲ ਦਾ ਹੋਵੇਗਾ। ਮੌਜੂਦਾ ਸਮੇਂ ਵਿਚ ਉਹ ਵਲਿਆਮਾਲਾ ਵਿਖੇ ਸਥਿਤ ਲਿਕਵਿਡ ਪ੍ਰੋਪਲਸ਼ਨ ਸਿਸਟਮ ਸੈਂਟਰ ਦੇ ਡਾਇਰੈਕਟਰ ਹਨ। ਨਰਾਇਣਨ ਕੋਲ 40 ਸਾਲ ਦਾ ਤਜ਼ਰਬਾ ਹੈ। ਉਹ ਰਾਕੇਟ ਅਤੇ ਪੁਲਾੜ ਯਾਨ ਸੰਚਾਲਨ ਵਿਚ ਮਾਹਰ ਹਨ।

 

Continue Reading

Latest News

Trending