Mohali
ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ 9 ਜਨਵਰੀ ਨੂੰ ਮਨਾਇਆ ਜਾਵੇਗਾ ਦਸਵੀਂ ਦਾ ਦਿਹਾੜਾ
ਐਸ ਏ ਐਸ ਨਗਰ, 7 ਜਨਵਰੀ (ਸ.ਬ.) ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਦਸਵੀਂ ਦਾ ਦਿਹਾੜਾ 9 ਜਨਵਰੀ ਨੂੰ ਬੜੀ ਸ਼ਰਧਾ ਭਾਵਨਾ ਨਾਲ ਉਤਸ਼ਾਹ ਪੂਰਵਕ ਮਨਾਇਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦਸਿਆ ਕਿ ਇਸ ਦਿਹਾੜੇ ਦੀ ਖੁਸ਼ੀ ਵਿੱਚ ਸਵੇਰੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਸ੍ਰੀ ਦਰਬਾਰ ਸਾਹਿਬ ਜੀ ਅੰਮ੍ਰਿਤਸਰ ਦੇ ਹਜ਼ੁਰੀ ਰਾਗੀ, ਇੰਨਟਰਨੈਸ਼ਨਲ ਪੰਥਕ ਢਾਡੀ ਜੱਥੇ ਅਤੇ ਉਚ ਕੋਟੀ ਦੇ ਪੰਥ ਪਸਿੱਧ ਪ੍ਰਚਾਰਕ ਸੰਗਤਾਂ ਨੂੰ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸਾਰਾ ਦਿਨ ਹਰਿ ਜਸ ਸੁਣਾ ਕੇ ਨਿਹਾਲ ਕਰਣਗੇ। ਇਸ ਦਿਨ ਵਿਸ਼ਾਲ ਅੰਮ੍ਰਿਤ ਸੰਚਾਰ ਦਾ ਆਯੋਜਨ ਵੀ ਕੀਤਾ ਜਾਵੇਗਾ। ਗੁਰੂ ਕਾ ਲੰਗਰ ਸਾਰਾ ਦਿਨ ਅਤੁੱਟ ਵਰਤਾਇਆ ਜਾਵੇਗਾ।
Mohali
ਗਮਾਡਾ ਦੇ ਉੱਚ ਅਧਿਕਾਰੀਆਂ ਦੀਆਂ ਟਾਲ ਮਟੋਲ ਵਾਲੀਆਂ ਨੀਤੀਆਂ ਦਾ ਖਮਿਆਜਾ ਭੁਗਤ ਰਹੇ ਹਨ ਮੁਹਾਲੀ ਨਿਵਾਸੀ : ਕੁਲਦੀਪ ਕੌਰ ਧਨੋਆ

ਸੈਕਟਰ 69 ਨੂੰ ਅਜੇ ਤੱਕ ਮਨਜ਼ੂਰ ਸ਼ੁਦਾ ਰਸਤਾ ਮੁਹਈਆ ਨਹੀਂ ਕਰਵਾ ਸਕਿਆ ਗਮਾਡਾ
ਐਸ ਏ ਐਸ ਨਗਰ, 25 ਫਰਵਰੀ (ਸ.ਬ.) ਸਥਾਨਕ ਸੈਕਟਰ 69 (ਵਾਰਡ ਨੰਬਰ 29) ਦੀ ਕੌਂਸਲਰ ਕੁਲਦੀਪ ਕੌਰ ਧਨੋਆ ਨੇ ਕਿਹਾ ਹੈ ਕਿ ਗਮਾਡਾ ਅਧਿਕਾਰੀਆਂ ਦੀ ਢਿੱਲ ਮੱਠ ਅਤੇ ਟਾਈਮ ਪਾਸ ਕਰਨ ਦੀ ਬਿਰਤੀ ਦਾ ਸ਼ਹਿਰ ਨਿਵਾਸੀ ਲੰਬੇ ਸਮੇਂ ਤੋਂ ਖਾਮਿਆਜਾ ਭੁਗਤਦੇ ਆ ਰਹੇ ਹਨ। ਇਸ ਸੰਬੰਧੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਸ਼ਹਿਰ ਦੇ ਹਰ ਇਕ ਏਰੀਏ ਦੇ ਲੋਕ ਗਮਾਡਾ ਦੀ ਉੱਚ ਅਧਿਕਾਰੀਆਂ ਦੀ ਕੰਮ ਨਾ ਕਰਨ ਨੀਤੀ ਤੋਂ ਪਰੇਸ਼ਾਨ ਹਨ ਅਤੇ ਅਧਿਕਾਰੀਆਂ ਦੀ ਕਾਰਗੁਜਾਰੀ ਦੀ ਹਾਲਤ ਇਹ ਹੈ ਕਿ ਉਹ ਸਿਵਾਏ ਲੋਕਾਂ ਤੋਂ ਚਿੱਠੀ ਪੱਤਰ ਲੈਣ ਤੋਂ ਕੋਈ ਕਾਰਵਾਈ ਨਹੀਂ ਕਰਦੇ। ਹੋਰ ਤਾਂ ਹੋਰ ਲੋਕਾਂ ਵਲੋਂ ਆਪਣੀਆਂ ਸਮੱਸਿਆਵਾਂ ਦੇ ਹਲ ਲਈ ਗਮਾਡਾ ਅਧਿਕਾਰੀਆਂ ਨੂੰ ਜਿਹੜੀਆਂ ਲਿਖਤੀ ਬੇਨਤੀਆਂ ਕੀਤੀਆਂ ਜਾਂਦੀਆਂ ਹਨ, ਉਹਨਾਂ ਪੱਤਰਾਂ ਦਾ ਜਵਾਬ ਦੇਣਾ ਵੀ ਉਚਿੱਤ ਨਹੀਂ ਸਮਝਿਆ ਜਾਂਦਾ।
ਇਸ ਮੌਕੇ ਸਮਾਜਸੇਵੀ ਆਗੂ ਅਤੇ ਪੰਜਾਬੀ ਵਿਰਸਾ ਸੱਭਿਆਚਾਰ ਅਤੇ ਵੈਲਫੇਅਰ ਸੋਸਾਇਟੀ (ਰਜਿ) ਦੇ ਪ੍ਰਧਾਨ ਸਤਬੀਰ ਸਿੰਘ ਧਨੋਆ ਨੇ ਕਿਹਾ ਗਮਾਡਾ ਦੀ ਮਾੜੀ ਕਾਰਗੁਜਾਰੀ ਦਾ ਅੰਦਾਜਾ ਇਸ ਨਾਲ ਵੀ ਲਗਾਇਆ ਜਾ ਸਕਦਾ ਹੈ ਕਿ ਗਮਾਡਾ ਅਜੇ ਤੱਕ ਸੈਕਟਰ 69 ਨੂੰ ਮਨਜ਼ੂਰ ਸ਼ੁਦਾ ਰਸਤਾ ਨਹੀਂ ਮੁਹੱਈਆ ਕਰਵਾ ਸਕਿਆ ਅਤੇ ਇਸ ਸੰਬੰਧੀ ਵਾਰ ਵਾਰ ਬੇਨਤੀਆਂ ਕਰਨ ਦੇ ਬਾਵਜੂਦ ਅਧਿਕਾਰੀਆਂ ਵੱਲੋਂ ਨਾਂਹ ਪੱਖੀ ਰਵਈਆ ਅਪਣਾਇਆ ਹੋਇਆ ਹੈ।
ਉਹਨਾਂ ਕਿਹਾ ਕਿ ਸ਼ਹਿਰ ਵਿੱਚ ਗਮਾਡਾ ਦੀ ਕਈ ਸੌ ਏਕੜ ਜਗ੍ਹਾ ਖਾਲੀ ਪਈ ਹੈ ਅਤੇ 35-40 ਸਾਲਾਂ ਤੋਂ ਖਰੀਦੀ ਇਸ ਜਗ੍ਹਾ ਤੋਂ ਸਰਕਾਰ ਨੂੰ ਅਰਬਾਂ ਰੁਪਏ ਦੀ ਆਮਦਨ ਹੋ ਸਕਦੀ ਹੈ। ਉਹਨਾਂ ਕਿਹਾ ਕਿ ਗਮਾਡਾ ਨਾ ਤਾਂ ਇਸ ਖਾਲੀ ਪਈ ਥਾਂ ਦੀ ਸਫਾਈ ਆਦਿ ਕਰਵਾਉਂਦਾ ਹੈ ਅਤੇ ਨਾ ਹੀ ਇਸਦਾ ਉਪਯੋਗ ਕਰਦਾ ਹੈ। ਉਹਨਾਂ ਕਿਹਾ ਕਿ ਰਿਹਾਇਸ਼ੀ ਏਰੀਏ ਵਿੱਚ ਹੋਣ ਕਾਰਨ ਖਾਲੀ ਪਈ ਜਗ੍ਹਾ ਲੋਕਾਂ ਲਈ ਪਰੇਸ਼ਾਨੀ ਬਣੀ ਹੋਈ ਹੈ।
ਉਹਨਾਂ ਕਿਹਾ ਕਿ ਰੀਅਲ ਅਸਟੇਟ ਕਾਰੋਬਾਰੀਆਂ ਦੀ ਤਰ੍ਹਾਂ ਨਵੇਂ ਨਵੇਂ ਸੈਕਟਰ ਵਸਾ ਕੇ ਮੋਟੀਆਂ ਰਕਮ ਹੜਪਣ ਨੂੰ ਹੀ ਵਿਕਾਸ ਨਹੀਂ ਕਿਹਾ ਜਾਂਦਾ ਅਤੇ ਗਮਾਡਾ ਦੀ ਮਾੜੀ ਕਾਰਗੁਜਾਰੀ ਕਾਰਨ ਲੋਕਾਂ ਦਾ ਗਮਾਡਾ ਤੋਂ ਪੂਰੀ ਤਰ੍ਹਾਂ ਵਿਸ਼ਵਾਸ ਉੱਠ ਚੁੱਕਿਆ ਹੈ।
ਉਹਨਾਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਗਮਾਡਾ ਨਾਲ ਸੰਬੰਧਿਤ ਲੰਬੇ ਸਮੇਂ ਤੋਂ ਪੈਂਡਿੰਗ ਪਏ ਕੰਮਾਂ ਦੀ ਲਿਸਟ ਤਿਆਰ ਕਰਨ ਅਤੇ ਇਹਨਾਂ ਕੰਮਾਂ ਨੂੰ ਮੁਕੰਮਲ ਕਰਵਾਉਣ ਲਈ ਗਮਾਡਾ ਦਾ ਪੂਰਨ ਰੂਪ ਵਿੱਚ ਘਿਰਾਓ ਕਰਨ ਦੀ ਤਿਆਰੀ ਖਿੱਚਣ, ਤਾਂ ਜੋ ਜਿੰਮੇਵਾਰ ਅਧਿਕਾਰੀਆਂ ਨੂੰ ਉਹਨਾਂ ਦਾ ਫਰਜ ਯਾਦ ਕਰਵਾਇਆ ਜਾ ਸਕੇ।
Mohali
ਸੈਕਟਰ-79 ਵਿਖੇ 2- ਰੋਜ਼ਾ ਕਬੱਡੀ ਕੱਪ ਆਰੰਭ, ਉਮਰਾਓ ਸਿੰਘ ਯੂ. ਕੇ. ਨੇ ਕੀਤਾ ਉਦਘਾਟਨ

ਐਸ ਏ ਐਸ ਨਗਰ, 25 ਫਰਵਰੀ (ਸ.ਬ.) ਸ਼ਹੀਦ ਭਗਤ ਸਿੰਘ ਸਪੋਰਟਸ ਅਤੇ ਵੈਲਫੇਅਰ ਕਲੱਬ ਮੁਹਾਲੀ ਵਲੋਂ ਸੈਕਟਰ-79 ਵਿੱਚ ਐਮਟੀ ਸਕੂਲ ਮੁਹਾਲੀ ਨੇੜੇ ਕਰਵਾਇਆ ਜਾ ਰਿਹਾ 6ਵਾਂ ਕਬੱਡੀ ਕੱਪ ਆਰੰਭ ਹੋ ਗਿਆ ਹੈ। ਕਬੱਡੀ ਕੱਪ ਦਾ ਉਦਘਾਟਨ ਉਮਰਾਓ ਸਿੰਘ ਯੂ.ਕੇ. ਵਾਲਿਆਂ ਨੇ ਕੀਤਾ।
ਕਬੱਡੀ ਕੱਪ ਸੰਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਕਬੱਡੀ ਕੋਚ ਅਤੇ ਸਰਪ੍ਰਸਤ ਹਰਮੇਸ਼ ਸਿੰਘ ਕੁੰਬੜਾ ਨੇ ਦੱਸਿਆ ਕਿ ਕਬੱਡੀ ਕੱਪ ਵਿੱਚ 8 ਕਬੱਡੀ ਅਕੈਡਮੀਆਂ ਦੇ ਜੱਫੇ ਪੈਣਗੇ। ਉਹਨਾਂ ਦੱਸਿਆ ਕਿ ਰਜਿੰਦਰ ਸਿੰਘ, ਤੇਜਿੰਦਰ ਸਿੰਘ, ਗੁਰਮਿੰਦਰ ਸਿੰਘ, ਅਮਰਿੰਦਰ ਸਿੰਘ ਅਤੇ ਸਮੂਹ ਵੈਦਵਾਨ ਪਰਿਵਾਰ ਵੱਲੋਂ ਸਵਰਗੀ ਮਾਤਾ ਕੁਲਵੰਤ ਕੌਰ ਦੀ ਯਾਦ ਵਿੱਚ ਇੱਕ ਲੱਖ 50 ਹਜਾਰ ਰੁਪਏ ਦਾ ਯੋਗਦਾਨ ਦਿੱਤਾ ਗਿਆ ਹੈ, ਜਦਕਿ ਸਰਦਾਰ ਸਰਤਾਜ ਸਿੰਘ ਗਿੱਲ ਐਡਵੋਕੇਟ ਅਤੇ ਸਮੂਹ ਪਰਿਵਾਰ ਵੱਲੋਂ ਸਵਰਗੀ ਸੁਖਦੇਵ ਸਿੰਘ ਗਿੱਲ ਦੀ ਯਾਦ ਵਿੱਚ ਕਬੱਡੀ ਕੱਪ ਲਈ ਇਕ ਲੱਖ ਰੁਪਏ ਦਾ ਯੋਗਦਾਨ ਦਿੱਤਾ ਗਿਆ ਹੈ।
ਕਬੱਡੀ ਕੱਪ ਦਾ ਉਦਘਾਟਨ ਕਰਨ ਮੌਕੇ ਸੰਬੋਧਨ ਕਰਦਿਆਂ ਉਮਰਾਓ ਸਿੰਘ ਯੂ ਕੇ ਨੇ ਕਿਹਾ ਕਿ ਅਜਿਹੇ ਖੇਡ ਮੇਲਿਆਂ ਦਾ ਆਯੋਜਨ ਲਗਾਤਾਰ ਹੁੰਦੇ ਰਹਿਣਾ ਚਾਹੀਦਾ ਹੈ। ਉਹਨਾਂ ਕਲੱਬ ਲਈ 51 ਹਜ਼ਾਰ ਦੇਣ ਦਾ ਐਲਾਨ ਕੀਤਾ। ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਨੇ ਦੱਸਿਆ ਕਿ ਅੱਜ ਸਵੇਰ ਵੇਲੇ ਤੋਂ ਹੀ ਕਬੱਡੀ ਕੱਪ ਵਿੱਚ ਸ਼ਾਮਿਲ ਹੋਣ ਲਈ ਖਿਡਾਰੀਆਂ ਦਾ ਤਾਂਤਾ ਲੱਗਿਆ ਰਿਹਾ। ਇਸਦੇ ਨਾਲ ਹੀ ਖਿਡਾਰੀਆਂ ਦੀ ਖੇਡ ਕਲਾ ਦਾ ਆਨੰਦ ਮਾਨਣ ਦੇ ਲਈ ਸੀ ਦੇਸ਼ਾਂ ਵਿਦੇਸ਼ਾਂ ਤੋਂ ਖੇਡ ਪ੍ਰੇਮੀ ਪੁੱਜੇ ਹਨ।
ਇਸ ਮੌਕੇ ਸਟੇਟ ਅਵਾਰਡੀ ਫੂਲਰਾਜ ਸਿੰਘ (ਸਾਬਕਾ ਕੌਂਸਲਰ) ਤੋਂ ਇਲਾਵਾ ਮੱਖਣ ਸਿੰਘ ਕਜਹੇੜੀ, ਮਾਸਟਰ ਹਰਬੰਸ ਸਿੰਘ, ਮਾਸਟਰ ਸੁਖੀ, ਗੁਰਵਿੰਦਰ ਸਿੰਘ ਯੂ.ਐਸ.ਏ, ਬਲਰਾਜ ਸਿੰਘ ਗਿੱਲ, ਸਰਦੂਲ ਸਿੰਘ ਪੂਨੀਆ, ਗੁਰਮੀਤ ਸਿੰਘ ਬਾਕਰਪੁਰ, ਪਵਨ ਧੀਮਾਨ, ਦਰਸ਼ਨ ਸਿੰਘ ਮੁਹਾਲੀ ਵੀ ਹਾਜ਼ਰ ਸਨ।
Mohali
ਕਨਫੈਡਰੇਸ਼ਨ ਆਫ ਗਰੇਟਰ ਮੁਹਾਲੀ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਆਯੋਜਿਤ

ਐਸ ਏ ਐਸ ਨਗਰ, 25 ਫਰਵਰੀ (ਸ.ਬ.) ਕੰਨਫੈਡਰੇਸ਼ਨ ਆਫ ਗਰੇਟਰ ਮੁਹਾਲੀ ਰੈਜੀਡੈਂਸ ਵੈਲਫੇਅਰ ਐਸੋਸੀਏਸ਼ਨ ਰਜਿਸਟਰ ਮੁਹਾਲੀ ਦੀ ਮੀਟਿੰਗ ਸੰਸਥਾ ਦੇ ਸਰਪਰਸਤ ਸz ਐਮ ਐਸ ਔਜਲਾ ਦੀ ਪ੍ਰਧਾਨਗੀ ਹੇਠ ਕਮਿਊਨਿਟੀ ਸੈਂਟਰ ਫੇਜ਼ 7 ਮੁਹਾਲੀ ਵਿੱਚ ਸੰਸਥਾ ਦੇ ਸੰਸਥਾ ਦੇ ਪ੍ਰਧਾਨ ਸ੍ਰੀ ਕੇ ਕੇ ਸੈਨੀ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਨਗਰ ਨਿਗਮ ਵੱਲੋਂ ਪਾਰਕਾਂ ਦੀ ਮੇਨਟੇਨੈਂਸ ਸਬੰਧੀ ਭੇਜੇ ਗਏ ਨੋਟਿਸਾਂ ਬਾਰੇ ਵਿਚਾਰ ਕੀਤਾ ਗਿਆ।
ਪ੍ਰਧਾਨ ਸ੍ਰੀ ਕੇ ਕੇ ਸੈਨੀ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਪਾਰਕਾਂ ਨੂੰ ਰੱਖ ਰਖਾਵ ਕਰਨ ਵਾਸਤੇ 4.23 ਪੈਸੇ ਹਰ ਮਹੀਨੇ ਦੇਣ ਦਾ ਐਗਰੀਮੈਂਟ ਕੀਤਾ ਹੋਇਆ ਹੈ। ਨੋਟਿਸ ਮੁਤਾਬਕ ਪਾਰਕਾਂ ਦੀਆਂ ਗਰਿਲਾਂ, ਗੇਟ ਅਤੇ ਝੂਲਿਆਂ ਦੀ ਰਿਪੇਅਰ ਅਤੇ ਪੇਂਟ ਦਾ ਕੰਮ ਐਸੋਸੀਏਸ਼ਨ ਵੱਲੋਂ ਕਰਵਾਇਆ ਜਾਣਾ ਹੈ ਅਤੇ ਹਰ ਮਹੀਨੇ ਕੀਤੇ ਜਾ ਰਹੇ ਖਰਚੇ ਦਾ ਵੇਰਵਾ ਵੀ ਦੱਸਣਾ ਹੈ। ਇਸ ਤੋਂ ਇਲਾਵਾ ਪਾਰਕਾਂ ਵਿੱਚ ਪਰਫਾਰਮੇ ਮੁਤਾਬਕ ਬੋਰਡ ਲਗਵਾਏ ਜਾਣ ਬਾਰੇ ਲਿਖਿਆ ਗਿਆ ਹੈ।
ਉਹਨਾਂ ਕਿਹਾ ਕਿ ਆਮ ਤੌਰ ਤੇ ਨਗਰ ਨਿਗਮ ਤੋਂ ਪੈਸਾ ਆਉਂਦਾ ਹੈ ਉਸ ਵਿੱਚ ਮਾਲੀ, ਸਫਾਈ ਸੇਵਕਾਂ ਦੀ ਤਨਖਾਹ, ਪੌਦਿਆਂ ਦੀ ਖਰੀਦ, ਖਾਦ ਅਤੇ ਫੁਟਕਲ ਖਰਚੇ ਹੀ ਹੁੰਦੇ ਹਨ ਅਤੇ ਇਸ ਰਕਮ ਨਾਲ ਗੇਟ, ਗ੍ਰਿਲਾਂ ਅਤੇ ਝੂਲਿਆਂ ਦੀ ਮੁਰੰਮਤ ਅਤੇ ਪੇਂਟ ਦਾ ਕੰਮ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ ਮੀਟਿੰਗ ਦੌਰਾਨ ਵੱਖ ਵੱਖ ਰੈਜੀਡੈਂਟ ਵੈਲਫੇਅਰ ਐੋਸੀਏਸ਼ਨ ਦੇ ਪ੍ਰਧਾਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ, ਕਿ ਨਿਗਮ ਵੱਲੋਂ ਦਿੱਤੇ ਜਾ ਰਹੇ ਪੈਸਿਆਂ ਵਿੱਚ ਇਹ ਕੰਮ ਨਹੀਂ ਕੀਤੇ ਜਾ ਸਕਦੇ ਅਤੇ ਜੇਕਰ ਨਿਗਮ ਨੇ ਇਹ ਕੰਮ ਕਰਵਾਉਣੇ ਹਨ ਤਾਂ ਇਸ ਵਾਸਤੇ ਵੱਖਰੇ ਫੰਡਾਂ ਦਾ ਇੰਤਜ਼ਾਮ ਕੀਤਾ ਜਾਵੇ।
ਮੀਟਿੰਗ ਦੌਰਾਨ ਫੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ ਮੋਜੋਵਾਲ, ਮੀਤ ਪ੍ਰਧਾਨ ਬਖਸ਼ੀਸ਼ ਸਿੰਘ, ਜਨਰਲ ਸਕੱਤਰ ਓਮ ਪ੍ਰਕਾਸ਼ ਚਟਾਨੀ, ਵਿੱਤ ਸਕੱਤਰ ਸੰਜੀਵ ਰਾਵੜਾ, ਜਾਇੰਟ ਸਕੱਤਰ ਮਧੂ ਪਟਨਾਗਰ ਅਤੇ ਵੱਖ-ਵੱਖ ਰੈਜੀਡੈਂਟ ਵੈਲਫੇਰ ਐਸੋਸੀਏਸ਼ਨਾਂ ਦੇ ਪ੍ਰਧਾਨ ਗੁਰਮੇਲ ਸਿੰਘ, ਬਲਵੀਰ ਸਿੰਘ, ਦੀਪਕ ਦੂਆ ਗੁਰਮੀਤ ਸਿੰਘ, ਜੇ ਐਸ ਮੁਲਤਾਨੀ, ਰੁਪਿੰਦਰ ਸਿੰਘ, ਆਰ ਪੀ ਕੰਬੋਜ, ਜੀ ਐਸ ਸਿੱਧੂ, ਕਮਲਜੀਤ ਸਿੰਘ ਰੂਬੀ, ਅਸ਼ੋਕ ਕੁਮਾਰ, ਜੀ ਐਸ ਸੋਢੀ, ਕੁਲਜੀਤ ਸਿੰਘ, ਰਮਨ ਕੁਮਾਰ, ਮੁਕੰਦ ਸਿੰਘ ਆਦਿ ਹਾਜਰ ਹੋਏ।
-
International1 month ago
ਕੈਲੀਫੋਰਨੀਆ ਵਿੱਚ ਲੱਗੀ ਅੱਗ ਕਾਰਨ ਹੁਣ ਤੱਕ 24 ਵਿਅਕਤੀਆਂ ਦੀ ਮੌਤ
-
International2 months ago
ਆਸਟਰੇਲੀਆ ਵਿੱਚ ਸੀਪਲੇਨ ਹਾਦਸਾਗ੍ਰਸਤ ਹੋਣ ਕਾਰਨ 3 ਸੈਲਾਨੀਆਂ ਦੀ ਮੌਤ, 3 ਜ਼ਖ਼ਮੀ
-
Mohali2 months ago
ਕਣਕ ਦਾ ਰੇਟ 2275 ਰੁਪਏ ਪ੍ਰਤੀ ਕੁਇੰਟਲ, ਆਟਾ ਵਿਕ ਰਿਹਾ 40 ਰੁਪਏ ਕਿਲੋ
-
International1 month ago
ਇਜ਼ਰਾਈਲ ਨੇ ਜੰਗਬੰਦੀ ਸਮਝੌਤੇ ਤਹਿਤ 90 ਫ਼ਲਸਤੀਨੀ ਕੈਦੀਆਂ ਨੂੰ ਕੀਤਾ ਰਿਹਾਅ
-
International2 months ago
ਕੈਲੀਫੋਰਨੀਆ ਵਿਚ ਅੱਗ ਨੇ ਮਚਾਈ ਤਬਾਹੀ, ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਈਆਂ ਸਿੱਖ ਸੰਸਥਾਵਾਂ
-
Punjab2 months ago
ਦੋਸਤ ਵੱਲੋਂ ਦੋਸਤ ਦਾ ਕਤਲ
-
Mohali1 month ago
ਦੁਖ ਦਾ ਪ੍ਰਗਟਾਵਾ
-
Punjab2 months ago
ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਨਗਰ ਕੌਂਸਲ ਪ੍ਰਧਾਨ ਦੀ ਗੱਡੀ ਤੇ ਚਲਾਈਆਂ ਗੋਲੀਆਂ