International
ਆਸਟਰੇਲੀਆ ਵਿੱਚ ਸੀਪਲੇਨ ਹਾਦਸਾਗ੍ਰਸਤ ਹੋਣ ਕਾਰਨ 3 ਸੈਲਾਨੀਆਂ ਦੀ ਮੌਤ, 3 ਜ਼ਖ਼ਮੀ
ਕੈਨਬਰਾ, 8 ਜਨਵਰੀ (ਸ.ਬ.) ਆਸਟਰੇਲੀਅਨ ਟੂਰਿਸਟ ਟਾਪੂ ਤੋਂ ਉਡਾਣ ਭਰਨ ਦੌਰਾਨ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਸਵਿਸ ਅਤੇ ਡੈਨਿਸ਼ ਸੈਲਾਨੀਆਂ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਪੁਲੀਸ ਨੇ ਦਸਿਆ ਕਿ ਰੋਟਨੇਸਟ ਟਾਪੂ ਤੇ ਬੀਤੀ ਦੁਪਹਿਰ ਨੂੰ ਹੋਏ ਹਾਦਸੇ ਵਿਚ ਜਹਾਜ਼ ਸਵਾਰ ਸੱਤ ਵਿਅਕਤੀਆਂ ਵਿਚੋਂ ਸਿਰਫ਼ ਇਕ ਨੂੰ ਬਿਨਾਂ ਸੱਟ ਤੋਂ ਬਚਾਇਆ ਗਿਆ। ਸਵਾਨ ਰਿਵਰ ਸੀਪਲੇਨ ਦੀ ਮਲਕੀਅਤ ਵਾਲਾ ਜਹਾਜ਼ ਰੋਟਨੇਸਟ ਟਾਪੂ ਤੋਂ 30 ਕਿਲੋਮੀਟਰ ਪੂਰਬ ਵਿਚ ਪਛਮੀ ਆਸਟਰੇਲੀਆ ਰਾਜ ਦੀ ਰਾਜਧਾਨੀ ਪਰਥ ਵਿਚ ਆਪਣੇ ਬੇਸ ਤੇ ਵਾਪਸ ਆ ਰਿਹਾ ਸੀ।
ਪਛਮੀ ਆਸਟਰੇਲੀਅਨ ਪ੍ਰੀਮੀਅਰ ਰੋਜਰ ਕੁੱਕ ਨੇ ਦਸਿਆ ਕਿ ਮਰਨ ਵਾਲਿਆਂ ਵਿਚ ਇਕ 65 ਸਾਲਾ ਸਵਿਸ ਔਰਤ, ਡੈਨਮਾਰਕ ਦਾ ਇਕ 60 ਸਾਲਾ ਵਿਅਕਤੀ ਅਤੇ ਪਰਥ ਦਾ 34 ਸਾਲਾ ਪੁਰਸ਼ ਪਾਇਲਟ ਸੀ। ਕੁੱਕ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
International
ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਪੰਜਾਬੀ ਵਿਦਿਆਰਥਣ ਦੀ ਮੌਤ
ੳਟਾਵਾ, 16 ਜਨਵਰੀ (ਸ.ਬ.) ਕੈਨੇਡਾ ਵਿੱਚ ਇਕ ਪੰਜਾਬਣ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਰੁਪਿੰਦਰ ਕੌਰ ਵਜੋਂ ਹੋਈ ਹੈ। ਜੋ ਕਿ ਜ਼ਿਲਾ ਤਰਨਤਾਰਨ ਦੇ ਪਿੰਡ ਬਹਾਦਰ ਨਗਰ ਦੀ ਰਹਿਣ ਵਾਲੀ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਕਰੀਬ 13 ਮਹੀਨੇ ਪਹਿਲਾਂ ਆਪਣੀ ਪੜ੍ਹਾਈ ਲਈ ਬਰੈਂਪਟਨ ਗਈ ਸੀ। ਜਿਥੇ ਬੀਤੀ ਕੱਲ੍ਹ ਉਸ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ।
International
ਕੈਲੀਫੋਰਨੀਆ ਵਿੱਚ ਲੱਗੀ ਅੱਗ ਕਾਰਨ ਹੁਣ ਤੱਕ 24 ਵਿਅਕਤੀਆਂ ਦੀ ਮੌਤ
ਕੈਲੀਫੋਰਨੀਆ, 13 ਜਨਵਰੀ (ਸ.ਬ.) ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਲੱਗੀ ਅੱਗ ਵਿੱਚ 24 ਵਿਅਕਤੀਆਂ ਦੀ ਮੌਤ ਹੋ ਗਈ ਹੈ। ਮਾਰੇ ਗਏ ਵਿਅਕਤੀਆਂ ਵਿੱਚ ਆਸਟ੍ਰੇਲੀਆਈ ਟੀਵੀ ਅਦਾਕਾਰ ਰੋਰੀ ਸਾਈਕਸ ਵੀ ਸ਼ਾਮਲ ਸੀ। ਪਿਛਲੇ 7 ਦਿਨਾਂ ਤੋਂ ਲੱਗੀ ਅੱਗ ਤੇ ਅਜੇ ਤਕ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਈਟਨ ਅਤੇ ਪੈਲੀਸੇਡਸ ਵਿੱਚ 16 ਵਿਅਕਤੀ ਲਾਪਤਾ ਵੀ ਹਨ।
ਬੀਤੇ ਦਿਨ ਲਾਸ ਏਂਜਲਸ ਵਿੱਚ ਹਵਾ ਦੀ ਗਤੀ ਥੋੜ੍ਹੀ ਘੱਟ ਗਈ। ਇਸ ਨਾਲ ਫਾਇਰਫਾਈਟਰਾਂ ਨੂੰ ਅੱਗ ਤੇ ਕਾਬੂ ਪਾਉਣ ਵਿੱਚ ਮਦਦ ਮਿਲੀ। ਹਾਲਾਂਕਿ, ਇੱਕ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਦੇਰ ਰਾਤ ਤਕ ਤੇਜ਼ ਹਵਾਵਾਂ ਵਾਪਸ ਆਉਣਗੀਆਂ। ਇਸ ਕਾਰਨ ਲਾਸ ਏਂਜਲਸ ਦੇ ਦੋ ਜੰਗਲਾਂ ਵਿੱਚ ਲੱਗੀ ਅੱਗ ਨੂੰ ਜਲਦੀ ਬੁਝਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ।
ਕਾਉਂਟੀ ਦੇ ਹਰ ਵਿਅਕਤੀ ਨੂੰ ਪਹਿਲਾਂ ਹੀ ਚੇਤਾਵਨੀ ਦੇ ਦਿੱਤੀ ਗਈ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਸਮੇਂ ਆਪਣੇ ਘਰ ਖ਼ਾਲੀ ਕਰਨ ਲਈ ਕਿਹਾ ਜਾ ਸਕਦਾ ਹੈ।
International
ਕੈਲੀਫੋਰਨੀਆ ਵਿਚ ਅੱਗ ਨੇ ਮਚਾਈ ਤਬਾਹੀ, ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਈਆਂ ਸਿੱਖ ਸੰਸਥਾਵਾਂ
ਕੈਲੀਫੋਰਨੀਆ, 11 ਜਨਵਰੀ (ਸ.ਬ.) ਕੈਲੀਫੋਰਨੀਆ ਦੇ ਜੰਗਲ ਨੂੰ ਲੱਗੀ ਅੱਗ ਵਲੋਂ ਮਚਾਈ ਵੱਡੀ ਤਬਾਹੀ ਦੇ ਦਰਮਿਆਨ ਸਿੱਖ ਸੰਸਥਾਵਾਂ ਮਦਦ ਲਈ ਅੱਗੇ ਆਈਆਂ ਹਨ। ਗੁਰੂ ਘਰਾਂ ਦੇ ਪ੍ਰਬੰਧਕ ਤੇ ਹੋਰ ਸਿੱਖ ਸੰਸਥਾਵਾਂ ਅੱਗ ਨਾਲ ਪ੍ਰਭਾਵਿਤ ਲੋਕਾਂ ਨੂੰ ਖਾਣ ਪੀਣ ਦੀਆਂ ਵਸਤਾਂ ਤੋਂ ਇਲਾਵਾ ਹੋਰ ਲੜੀਂਦਾ ਸਮਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਇਨ੍ਹਾਂ ਸੰਸਥਾਵਾਂ ਤੇ ਗੁਰੂ ਘਰਾਂ ਵਿਚ ਪ੍ਰਮੁੱਖ ਤੌਰ ਤੇ ਖਾਲਸਾ ਏਡ, ਗੁਰਦੁਆਰਾ ਫਰੀਮਾਂਟ, ਗੁਰਦੁਆਰਾ ਯੂਬਾ ਸਿਟੀ,ਗੁਰਦੁਆਰਾ ਵੈਸਟ ਸੈਕਰਾਮੈਂਟੋ, ਗੁਰਦੁਆਰਾ ਬਰਾਡਸ਼ਾਅ ਸੈਕਰਾਮੈਂਟੋ, ਲਾਸ ਏਂਜਲਸ ਖੇਤਰ ਵਿਚਲੇ ਸਾਰੇ ਗੁਰੂ ਘਰ ਸ਼ਾਮਿਲ ਹਨ। ਜ਼ਿਕਰਯੋਗ ਹੈ ਕਿ ਅੱਗ ਬੁਝਾਊ ਅਮਲੇ ਨੂੰ ਕੁਝ ਹੱਦ ਤੱਕ ਅੱਗ ਬੁਝਾਉਣ ਵਿਚ ਸਫ਼ਲਤਾ ਮਿਲੀ ਹੈ ਪਰੰਤੂ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਖੇਤਰ ਵਿਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ, ਜਿਸ ਕਾਰਨ ਅੱਗ ਹੋਰ ਭੜਕ ਸਕਦੀ ਹੈ।
ਲਾਸ ਏਂਜਲਸ ਕਾਊਂਟੀ ਡਾਕਟਰੀ ਜਾਂਚ ਅਧਿਕਾਰੀਆਂ ਅਨੁਸਾਰ ਅੱਗ ਨਾਲ ਸੜ ਕੇ ਮਰਨ ਵਾਲਿਆਂ ਦੀ ਗਿਣਤੀ 11 ਹੋ ਗਈ ਹੈ, ਜਦ ਕਿ 56 ਵਰਗ ਮੀਲ ਵਿਚ ਫੈਲਿਆ 36000 ਏਕੜ ਜੰਗਲੀ ਰਕਬਾ ਸੜ ਕੇ ਸਵਾਹ ਹੋ ਗਿਆ ਹੈ।
-
Horscope2 months ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
Mohali2 months ago
ਸ਼ਹਿਰ ਨੂੰ ਸਫਾਈ ਪੱਖੋਂ ਬਿਹਤਰ ਬਣਾਉਣ ਲਈ ਨਿਵਾਸੀਆਂ ਦਾ ਸਹਿਯੋਗ ਜਰੂਰੀ : ਟੀ ਬੈਨਿਥ
-
National1 month ago
ਦੋ ਕਾਰਾਂ ਦੀ ਟੱਕਰ ਦੌਰਾਨ 5 ਵਿਦਿਆਰਥੀਆਂ ਸਮੇਤ 7 ਵਿਅਕਤੀਆਂ ਦੀ ਮੌਤ
-
Mohali2 months ago
ਮੁਹਾਲੀ ਪੁਲੀਸ ਵੱਲੋਂ 150 ਗ੍ਰਾਮ ਹੈਰੋਇਨ ਸਮੇਤ 1 ਸਮਗਲਰ ਕਾਬੂ
-
Mohali2 months ago
ਇਪਟਾ, ਪੰਜਾਬ ਵੱਲੋਂ ਦਸਤਾਵੇਜ਼ੀ ਫਿਲਮ ‘ਪੋੜੀ’ ਦਾ ਪ੍ਰਦਰਸ਼ਨ
-
National2 months ago
ਬ੍ਰੇਕਾਂ ਫੇਲ੍ਹ ਹੋਣ ਕਾਰਨ ਐਚ ਆਰ ਟੀ ਸੀ ਬੱਸ ਘਰ ਨਾਲ ਟਕਰਾਈ
-
National2 months ago
ਚੱਕਰਵਾਤੀ ਫੇਂਗਲ ਚੇਨਈ ਦੇ ਨੇੜੇ ਲੈਂਡਫਾਲ ਕਰਨ ਲਈ ਤਿਆਰ, ਅਲਰਟ ਜਾਰੀ
-
Horscope2 months ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ