Punjab
ਸਕੂਲ ਵੈਨ ਅਤੇ ਕਾਰ ਦੀ ਟੱਕਰ ਦੌਰਾਨ 11 ਬੱਚੇ ਜ਼ਖਮੀ

ਭਵਾਨੀਗੜ੍ਹ, 8 ਜਨਵਰੀ (ਸ.ਬ.) ਭਵਾਨੀਗੜ੍ਹ ਵਿਖੇ ਅੱਜ ਤੜਕਸਾਰ ਇੱਕ ਨਿੱਜੀ ਸਕੂਲ ਸੰਸਕਾਰ ਵੈਲੀ ਸਮਾਰਟ ਸਕੂਲ ਦੀ ਬੱਸ ਭਵਾਨੀਗੜ੍ਹ ਨਾਭਾ ਕੈਂਚੀਆਂ ਵਿਖੇ ਇੱਕ ਆਈ 20 ਕਾਰ ਦੇ ਨਾਲ ਹਾਦਸਾ ਗ੍ਰਸਤ ਹੋ ਗਈ। 11 ਬੱਚੇ ਇਸ ਹਾਦਸੇ ਦਾ ਸ਼ਿਕਾਰ ਹੋ ਗਏ। ਜਿਨਾਂ ਨੂੰ ਭਵਾਨੀਗੜ੍ਹ ਦੇ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਅਤੇ ਮੌਕੇ ਤੇ ਉਹਨਾਂ ਨੂੰ ਫਸਟ ਏਡ ਦਿੱਤੀ ਗਈ।
ਮੌਕੇ ਤੇ ਹੀ ਸੜਕ ਸੁਰੱਖਿਆ ਫੋਰਸ ਵਲੋਂ ਪਹੁੰਚ ਕੇ ਬੱਚਿਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ। ਇਸ ਹਾਦਸੇ ਸਬੰਧੀ ਨਿੱਜੀ ਸਕੂਲ ਦੇ ਕਿਸੇ ਵੀ ਪ੍ਰਿੰਸੀਪਲ ਜਾਂ ਅਧਿਆਪਕ ਸਾਹਿਬ ਦਾ ਕੋਈ ਵੀ ਬਿਆਨ ਨਹੀਂ ਆਇਆ।
Mohali
ਸੈਕਟਰ 70 ਵਿੱਚ ਪੈਣ ਵਾਲੀ ਨਵੀਂ ਸੀਵਰੇਜ ਲਾਈਨ ਨਾਲ ਦੁਕਾਨਦਾਰਾਂ ਅਤੇ ਵਸਨੀਕਾਂ ਨੂੰ ਮਿਲੇਗੀ ਰਾਹਤ : ਮੇਅਰ ਜੀਤੀ ਸਿੱਧੂ

45 ਲੱਖ ਦੀ ਲਾਗਤ ਨਾਲ ਪੈਣ ਵਾਲੀ ਨਵੀਂ ਸੀਵਰੇਜ ਲਾਈਨ ਦੇ ਕੰਮ ਦਾ ਉਦਘਾਟਨ ਕੀਤਾ
ਐਸ ਏ ਐਸ ਨਗਰ, 25 ਫਰਵਰੀ (ਸ.ਬ.) ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਸੈਕਟਰ 70 ਤੋਂ ਮਟੌਰ ਲਾਈਟਾਂ ਤਕ 500 ਮੀਟਰ ਲੰਬੀ ਨਵੀਂ ਸੀਵਰੇਜ ਲਾਈਨ ਦੇ ਕੰਮ ਦਾ ਉਦਘਾਟਨ ਕੀਤਾ। ਇਹ ਕੰਮ 45 ਲੱਖ ਰੁਪਏ ਦੀ ਲਗਤ ਨਾਲ ਪੂਰਾ ਕੀਤਾ ਜਾਵੇਗਾ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸੋਮਲ, ਕੌਂਸਲਰ ਕਮਲਪ੍ਰੀਤ ਬਨੀ ਅਤੇ ਸੈਕਟਰ 70 ਮਾਰਕੀਟ ਦੇ ਦੁਕਾਨਦਾਰ ਹਾਜ਼ਰ ਸਨ।
ਇਸ ਮੌਕੇ ਮੇਅਰ ਜੀਤੀ ਸਿੱਧੂ ਨੇ ਦੱਸਿਆ ਕਿ ਪੁਰਾਣੀ ਲਾਈਨ ਨੁਕਸਾਨੀ ਹੋਣ ਕਰਕੇ ਸੀਵਰੇਜ ਓਵਰਫਲੋ ਹੁੰਦਾ ਸੀ ਅਤੇ ਮਾਰਕੀਟ ਦੇ ਨਾਲ ਨਾਲ ਰਿਹਾਇਸ਼ੀ ਖੇਤਰ ਵਿੱਚ ਲੋਕ ਇਸ ਤੋਂ ਪ੍ਰਭਾਵਿਤ ਹੋ ਰਹੇ ਸਨ। ਉਹਨਾਂ ਕਿਹਾ ਕਿ ਗੋਪਾਲ ਸਵੀਟਸ ਦੇ ਪਿਛਲੇ ਪਾਸੇ ਤੋਂ ਮਟੌਰ ਪਿੰਡ ਤਕ 600 ਮੀਟਰ ਲੰਬੀ ਹੋਰ ਪਾਈਪ ਲਾਈਨ ਵਿਛਾਈ ਜਾਵੇਗੀ। ਉਹਨਾਂ ਕਿਹਾ ਕਿ ਸੈਕਟਰ 70 ਮਾਰਕੀਟ ਐਸੋਸੀਏਸ਼ਨ ਦੇ ਮੈਂਬਰ ਲੰਬੇ ਸਮੇਂ ਤੋਂ ਨਵੀਂ ਸੀਵਰੇਜ ਲਾਈਨ ਦੀ ਮੰਗ ਕਰ ਰਹੇ ਸੀ।
ਉਹਨਾਂ ਕਿਹਾ ਕਿ ਇਸ ਇਲਾਕੇ ਵਿੱਚ ਕਈ ਰੈਸਟੋਰੈਂਟ ਹੋਣ ਕਾਰਨ ਪੁਰਾਣੀ ਲਾਈਨ ਖਰਾਬ ਹੋ ਗਈ ਸੀ ਅਤੇ ਨਵੀਂ ਲਾਈਨ ਪੈਣ ਨਾਲ ਸੈਕਟਰ 70 ਮਾਰਕੀਟ ਦੇ ਦੁਕਾਨਦਾਰਾਂ, ਗਾਹਕਾਂ ਅਤੇ ਰਿਹਾਇਸ਼ੀ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਉਹਨਾਂ ਕਿਹਾ ਕਿ ਨਗਰ ਨਿਗਮ ਵਲੋਂ ਵਪਾਰੀਆਂ ਅਤੇ ਰਹਾਇਸ਼ੀ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਕਾਸਯੋਗ ਯੋਜਨਾਵਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ।
Mohali
ਵਿਧਾਇਕ ਕੁਲਵੰਤ ਸਿੰਘ ਨੇ ਵਿਧਾਨ ਸਭਾ ਵਿੱਚ ਚੁੱਕਿਆ ਮੁਹਾਲੀ ਦੀ ਮੋਟਰ ਮਾਰਕੀਟ ਦਾ ਮੁੱਦਾ

ਪ੍ਰੋਜੈਕਟ ਵਿੱਚ ਦੇਰੀ ਕਾਰਨ ਪੰਜਾਬ ਸਰਕਾਰ ਤੇ ਗਮਾਡਾ ਨੂੰ ਹੋਇਆ ਕਰੋੜਾਂ ਰੁਪਏ ਦਾ ਨੁਕਸਾਨ : ਕੁਲਵੰਤ ਸਿੰਘ
ਐਸ ਏ ਐਸ ਨਗਰ, 25 ਫਰਵਰੀ (ਸ.ਬ.) ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਦੂਜੇ ਦਿਨ ਐਸ. ਏ. ਐਸ ਨਗਰ ਦੇ ਵਿਧਾਇਕ ਸ. ਕੁਲਵੰਤ ਸਿੰਘ ਨੇ ਮੁਹਾਲੀ ਦੀ ਮੋਟਰ ਮਾਰਕੀਟ ਦਾ ਮੁੱਦਾ ਚੁੱਕਿਆ। ਉਹਨਾਂ ਕਿਹਾ ਕਿ ਪ੍ਰੋਜੈਕਟ ਵਿੱਚ ਦੇਰੀ ਕਾਰਨ ਪੰਜਾਬ ਸਰਕਾਰ ਤੇ ਗਮਾਡਾ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ।
ਵਿਧਾਨਸਭਾ ਵਿੱਚ ਇਸ ਮੁੱਦੇ ਬਾਰੇ ਬੋਲਦਿਆਂ ਸ. ਕੁਲਵੰਤ ਸਿੰਘ ਨੇ ਕਿਹਾ ਕਿ 500 ਦੇ ਕਰੀਬ ਮੋਟਰ ਮਕੈਨਿਕਾਂ ਨੂੰ ਬੂਥ ਅਲਾਟ ਕਰਨ ਲਈ 2019 ਵਿੱਚ ਡਰਾਅ ਕੱਢਿਆ ਗਿਆ ਸੀ। ਇਸ ਪ੍ਰੋਜੈਕਟ ਰਾਹੀਂ ਪਿੰਡ ਕੰਬਾਲੀ ਵਿੱਚ ਸਾਲ 2022 ਵਿੱਚ ਮਾਰਕੀਟ ਬਣ ਕੇ ਤਿਆਰ ਹੋਈ, ਜਿਸ ਵਿੱਚ ਮੁਹਾਲੀ ਦੇ ਫੇਜ਼-7 ਦੀ ਮੋਟਰ ਮਾਰਕੀਟ ਨੂੰ ਸ਼ਿਫਟ ਕੀਤਾ ਜਾਣਾ ਸੀ। ਵਿਧਾਇਕ ਨੇ ਕਿਹਾ ਕਿ ਮਾਰਕੀਟ ਬਣੀ ਨੂੰ ਤਿੰਨ ਸਾਲ ਹੋ ਚੁੱਕੇ ਹਨ। ਇਸ ਮਾਰਕੀਟ ਵਿੱਚ ਦੁਕਾਨਾਂ ਵਾਸਤੇ ਲੋਕਾਂ ਨੇ 10 ਫੀਸਦੀ ਪੈਸੇ ਦਿੱਤੇ ਹੋਏ ਹਨ ਅਤੇ 300 ਦੇ ਕਰੀਬ ਦੁਕਾਨਾਂ ਦੀ ਅਲਾਟਮੈਂਟ ਵੀ ਹੋਈ ਹੈ।
ਉਹਨਾਂ ਕਿਹਾ ਕਿ ਮਾਰਕੀਟ ਤਿਆਰ ਹੋਏ ਨੂੰ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ (ਰੇਰਾ) ਦਾ ਨੰਬਰ ਜਨਵਰੀ 2025 ਵਿੱਚ ਅਪਲਾਈ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇੱਥੇ ਜੋ ਡਿਵੈਲਪਮੈਂਟ ਹੋਈ ਸੀ, ਉਹ ਵੀ ਖ਼ਤਮ ਹੋ ਚੁੱਕੀ ਹੈ। ਤਿੰਨ ਸਾਲ ਵਿੱਚ ਇਸਦਾ ਮੁੱਢਲਾ ਢਾਂਚਾ, ਸੜਕਾਂ, ਪਾਣੀ ਦੀ ਸਪਲਾਈ ਲਾਈਨ ਅਤੇ ਸੀਵਰੇਜ ਆਦਿ ਬਰਬਾਦ ਹੋ ਚੁੱਕਾ ਹੈ ਅਤੇ ਇਹ ਜਗ੍ਹਾ ਜੰਗਲ ਬਣ ਚੁੱਕੀ ਹੈ।
ਸ. ਕੁਲਵੰਤ ਸਿੰਘ ਨੇ ਕਿਹਾ ਕਿ ਇਸ ਸੰਬੰਧੀ ਉਹਨਾਂ ਵਲੋਂ ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਨਾਲ ਕਈ ਮੀਟਿੰਗਾਂ ਵੀ ਕੀਤੀਆਂ ਗਈਆਂ ਹਨ ਅਤੇ ਅਤੇ ਮੁੱਖ ਪ੍ਰਸ਼ਾਸ਼ਕ ਵੱਲੋਂ ਇਸ ਸੰਬੰਧੀ ਹੇਠਲੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਸਨ ਕਿ ਰੇਰਾ ਦਾ ਨੰਬਰ ਲਿਆ ਜਾਵੇ, ਪਰ ਤਿੰਨ ਸਾਲ ਬੀਤ ਜਾਣ ਉਪਰੰਤ ਵੀ ਰੇਰਾ ਦਾ ਨੰਬਰ ਨਹੀਂ ਲਿਆ ਗਿਆ। ਇਸ ਨਾਲ ਜਿਨ੍ਹਾਂ ਲੋਕਾਂ ਨੇ ਇੱਥੇ ਤਬਦੀਲ ਹੋਣਾ ਸੀ ਉਨ੍ਹਾਂ ਦਾ ਵਿੱਤੀ ਨੁਕਸਾਨ ਹੋਇਆ ਅਤੇ ਗਮਾਡਾ ਨੂੰ ਵੀ 60 ਤੋਂ 70 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ।
ਵਿਧਾਇਕ ਸ. ਕੁਲਵੰਤ ਸਿੰਘ ਨੇ ਪੰਜਾਬ ਵਿਧਾਨ ਸਭਾ ਵਿੱਚ ਸਵਾਲ ਪੁੱਛਿਆ ਕਿ ਰੇਰਾ ਦਾ ਨੰਬਰ ਲੈਣ ਵਿੱਚ ਇੰਨੀ ਦੇਰੀ ਕਿਉਂ ਹੋਈ ? ਇਹ ਨੰਬਰ ਕਦੋਂ ਤੱਕ ਲਿਆ ਜਾਵੇਗਾ ਤੇ ਕਦੋਂ ਤੱਕ ਅਲਾਟਮੈਂਟ ਹੋਵੇਗੀ ? ਅਤੇ ਜੋ ਵਿੱਤੀ ਨੁਕਸਾਨ ਹੋਇਆ ਹੈ ਉਸਦੀ ਭਰਪਾਈ ਕੌਣ ਕਰੇਗਾ? ਵਿਧਾਇਕ ਸ. ਕੁਲਵੰਤ ਸਿੰਘ ਨੇ ਇਸ ਕੰਮ ਦੇ ਲੰਬਿਤ ਹੋਣ ਕਰਕੇ ਕਾਰਨ ਪੰਜਾਬ ਸਰਕਾਰ ਅਤੇ ਗਮਾਡਾ ਨੂੰ ਵੱਡਾ ਨੁਕਸਾਨ ਹੋਇਆ ਹੈ।
ਇਸ ਮੁੱਦੇ ਤੇ ਜਵਾਬ ਦਿੰਦਿਆਂ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਗਮਾਡਾ ਵੱਲੋਂ ਐਸ. ਏ.ਐਸ ਨਗਰ ਦੇ ਸੈਕਟਰ-65 )ਨਜ਼ਦੀਕ ਪਿੰਡ ਕੰਬਾਲੀ) ਵਿਖੇ ਮੋਟਰ ਮਕੈਨਿਕਾਂ ਨੂੰ ਦਿੱਤੇ ਜਾਣ ਵਾਲੇ ਬੂਥ ਸੰਬੰਧੀ ਡਰਾਅ ਕੱਢੇ ਜਾ ਚੁੱਕੇ ਹਨ। ਇਸ ਪ੍ਰੋਜੈਕਟ ਨੂੰ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ (ਰੇਰਾ) ਤੋਂ ਰਜਿਸਟਡ ਕਰਵਾਉਣ ਲਈ ਗਮਾਡਾ ਵੱਲੋਂ ਜਨਵਰੀ 2025 ਵਿੱਚ ਅਪਲਾਈ ਕੀਤਾ ਹੋਇਆ ਹੈ। ਇਹ ਪ੍ਰੋਜੈਕਟ ਰੇਰਾ ਤੋਂ ਰਜਿਸਟਡ ਹੋਣ ਉਪਰੰਤ ਇਨ੍ਹਾਂ ਬੂਥਾਂ ਲਈ ਅਲਾਟਮੈਂਟ ਪੱਤਰ ਜਾਰੀ ਕਰ ਦਿੱਤੇ ਜਾਣਗੇ। ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ 233 ਬਿਨੈਕਾਰਾਂ ਨੇ ਬੂਥ ਅਲਾਟ ਕਰਵਾਉਣ ਲਈ ਪੈਸੇ ਜਮ੍ਹਾਂ ਕਰਵਾਏ ਹਨ, ਇਨ੍ਹਾਂ ਬਿਨੈਕਾਰਾਂ ਵੱਲੋਂ ਦੇਰੀ ਕੀਤੀ ਗਈ ਹੈ, ਪੰਜਾਬ ਸਰਕਾਰ ਜਾਂ ਗਮਾਡਾ ਵੱਲੋਂ ਦੇਰੀ ਨਹੀਂ ਹੋਈ।
Mohali
ਗਮਾਡਾ ਦੇ ਉੱਚ ਅਧਿਕਾਰੀਆਂ ਦੀਆਂ ਟਾਲ ਮਟੋਲ ਵਾਲੀਆਂ ਨੀਤੀਆਂ ਦਾ ਖਮਿਆਜਾ ਭੁਗਤ ਰਹੇ ਹਨ ਮੁਹਾਲੀ ਨਿਵਾਸੀ : ਕੁਲਦੀਪ ਕੌਰ ਧਨੋਆ

ਸੈਕਟਰ 69 ਨੂੰ ਅਜੇ ਤੱਕ ਮਨਜ਼ੂਰ ਸ਼ੁਦਾ ਰਸਤਾ ਮੁਹਈਆ ਨਹੀਂ ਕਰਵਾ ਸਕਿਆ ਗਮਾਡਾ
ਐਸ ਏ ਐਸ ਨਗਰ, 25 ਫਰਵਰੀ (ਸ.ਬ.) ਸਥਾਨਕ ਸੈਕਟਰ 69 (ਵਾਰਡ ਨੰਬਰ 29) ਦੀ ਕੌਂਸਲਰ ਕੁਲਦੀਪ ਕੌਰ ਧਨੋਆ ਨੇ ਕਿਹਾ ਹੈ ਕਿ ਗਮਾਡਾ ਅਧਿਕਾਰੀਆਂ ਦੀ ਢਿੱਲ ਮੱਠ ਅਤੇ ਟਾਈਮ ਪਾਸ ਕਰਨ ਦੀ ਬਿਰਤੀ ਦਾ ਸ਼ਹਿਰ ਨਿਵਾਸੀ ਲੰਬੇ ਸਮੇਂ ਤੋਂ ਖਾਮਿਆਜਾ ਭੁਗਤਦੇ ਆ ਰਹੇ ਹਨ। ਇਸ ਸੰਬੰਧੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਸ਼ਹਿਰ ਦੇ ਹਰ ਇਕ ਏਰੀਏ ਦੇ ਲੋਕ ਗਮਾਡਾ ਦੀ ਉੱਚ ਅਧਿਕਾਰੀਆਂ ਦੀ ਕੰਮ ਨਾ ਕਰਨ ਨੀਤੀ ਤੋਂ ਪਰੇਸ਼ਾਨ ਹਨ ਅਤੇ ਅਧਿਕਾਰੀਆਂ ਦੀ ਕਾਰਗੁਜਾਰੀ ਦੀ ਹਾਲਤ ਇਹ ਹੈ ਕਿ ਉਹ ਸਿਵਾਏ ਲੋਕਾਂ ਤੋਂ ਚਿੱਠੀ ਪੱਤਰ ਲੈਣ ਤੋਂ ਕੋਈ ਕਾਰਵਾਈ ਨਹੀਂ ਕਰਦੇ। ਹੋਰ ਤਾਂ ਹੋਰ ਲੋਕਾਂ ਵਲੋਂ ਆਪਣੀਆਂ ਸਮੱਸਿਆਵਾਂ ਦੇ ਹਲ ਲਈ ਗਮਾਡਾ ਅਧਿਕਾਰੀਆਂ ਨੂੰ ਜਿਹੜੀਆਂ ਲਿਖਤੀ ਬੇਨਤੀਆਂ ਕੀਤੀਆਂ ਜਾਂਦੀਆਂ ਹਨ, ਉਹਨਾਂ ਪੱਤਰਾਂ ਦਾ ਜਵਾਬ ਦੇਣਾ ਵੀ ਉਚਿੱਤ ਨਹੀਂ ਸਮਝਿਆ ਜਾਂਦਾ।
ਇਸ ਮੌਕੇ ਸਮਾਜਸੇਵੀ ਆਗੂ ਅਤੇ ਪੰਜਾਬੀ ਵਿਰਸਾ ਸੱਭਿਆਚਾਰ ਅਤੇ ਵੈਲਫੇਅਰ ਸੋਸਾਇਟੀ (ਰਜਿ) ਦੇ ਪ੍ਰਧਾਨ ਸਤਬੀਰ ਸਿੰਘ ਧਨੋਆ ਨੇ ਕਿਹਾ ਗਮਾਡਾ ਦੀ ਮਾੜੀ ਕਾਰਗੁਜਾਰੀ ਦਾ ਅੰਦਾਜਾ ਇਸ ਨਾਲ ਵੀ ਲਗਾਇਆ ਜਾ ਸਕਦਾ ਹੈ ਕਿ ਗਮਾਡਾ ਅਜੇ ਤੱਕ ਸੈਕਟਰ 69 ਨੂੰ ਮਨਜ਼ੂਰ ਸ਼ੁਦਾ ਰਸਤਾ ਨਹੀਂ ਮੁਹੱਈਆ ਕਰਵਾ ਸਕਿਆ ਅਤੇ ਇਸ ਸੰਬੰਧੀ ਵਾਰ ਵਾਰ ਬੇਨਤੀਆਂ ਕਰਨ ਦੇ ਬਾਵਜੂਦ ਅਧਿਕਾਰੀਆਂ ਵੱਲੋਂ ਨਾਂਹ ਪੱਖੀ ਰਵਈਆ ਅਪਣਾਇਆ ਹੋਇਆ ਹੈ।
ਉਹਨਾਂ ਕਿਹਾ ਕਿ ਸ਼ਹਿਰ ਵਿੱਚ ਗਮਾਡਾ ਦੀ ਕਈ ਸੌ ਏਕੜ ਜਗ੍ਹਾ ਖਾਲੀ ਪਈ ਹੈ ਅਤੇ 35-40 ਸਾਲਾਂ ਤੋਂ ਖਰੀਦੀ ਇਸ ਜਗ੍ਹਾ ਤੋਂ ਸਰਕਾਰ ਨੂੰ ਅਰਬਾਂ ਰੁਪਏ ਦੀ ਆਮਦਨ ਹੋ ਸਕਦੀ ਹੈ। ਉਹਨਾਂ ਕਿਹਾ ਕਿ ਗਮਾਡਾ ਨਾ ਤਾਂ ਇਸ ਖਾਲੀ ਪਈ ਥਾਂ ਦੀ ਸਫਾਈ ਆਦਿ ਕਰਵਾਉਂਦਾ ਹੈ ਅਤੇ ਨਾ ਹੀ ਇਸਦਾ ਉਪਯੋਗ ਕਰਦਾ ਹੈ। ਉਹਨਾਂ ਕਿਹਾ ਕਿ ਰਿਹਾਇਸ਼ੀ ਏਰੀਏ ਵਿੱਚ ਹੋਣ ਕਾਰਨ ਖਾਲੀ ਪਈ ਜਗ੍ਹਾ ਲੋਕਾਂ ਲਈ ਪਰੇਸ਼ਾਨੀ ਬਣੀ ਹੋਈ ਹੈ।
ਉਹਨਾਂ ਕਿਹਾ ਕਿ ਰੀਅਲ ਅਸਟੇਟ ਕਾਰੋਬਾਰੀਆਂ ਦੀ ਤਰ੍ਹਾਂ ਨਵੇਂ ਨਵੇਂ ਸੈਕਟਰ ਵਸਾ ਕੇ ਮੋਟੀਆਂ ਰਕਮ ਹੜਪਣ ਨੂੰ ਹੀ ਵਿਕਾਸ ਨਹੀਂ ਕਿਹਾ ਜਾਂਦਾ ਅਤੇ ਗਮਾਡਾ ਦੀ ਮਾੜੀ ਕਾਰਗੁਜਾਰੀ ਕਾਰਨ ਲੋਕਾਂ ਦਾ ਗਮਾਡਾ ਤੋਂ ਪੂਰੀ ਤਰ੍ਹਾਂ ਵਿਸ਼ਵਾਸ ਉੱਠ ਚੁੱਕਿਆ ਹੈ।
ਉਹਨਾਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਗਮਾਡਾ ਨਾਲ ਸੰਬੰਧਿਤ ਲੰਬੇ ਸਮੇਂ ਤੋਂ ਪੈਂਡਿੰਗ ਪਏ ਕੰਮਾਂ ਦੀ ਲਿਸਟ ਤਿਆਰ ਕਰਨ ਅਤੇ ਇਹਨਾਂ ਕੰਮਾਂ ਨੂੰ ਮੁਕੰਮਲ ਕਰਵਾਉਣ ਲਈ ਗਮਾਡਾ ਦਾ ਪੂਰਨ ਰੂਪ ਵਿੱਚ ਘਿਰਾਓ ਕਰਨ ਦੀ ਤਿਆਰੀ ਖਿੱਚਣ, ਤਾਂ ਜੋ ਜਿੰਮੇਵਾਰ ਅਧਿਕਾਰੀਆਂ ਨੂੰ ਉਹਨਾਂ ਦਾ ਫਰਜ ਯਾਦ ਕਰਵਾਇਆ ਜਾ ਸਕੇ।
-
International1 month ago
ਕੈਲੀਫੋਰਨੀਆ ਵਿੱਚ ਲੱਗੀ ਅੱਗ ਕਾਰਨ ਹੁਣ ਤੱਕ 24 ਵਿਅਕਤੀਆਂ ਦੀ ਮੌਤ
-
International2 months ago
ਆਸਟਰੇਲੀਆ ਵਿੱਚ ਸੀਪਲੇਨ ਹਾਦਸਾਗ੍ਰਸਤ ਹੋਣ ਕਾਰਨ 3 ਸੈਲਾਨੀਆਂ ਦੀ ਮੌਤ, 3 ਜ਼ਖ਼ਮੀ
-
International1 month ago
ਇਜ਼ਰਾਈਲ ਨੇ ਜੰਗਬੰਦੀ ਸਮਝੌਤੇ ਤਹਿਤ 90 ਫ਼ਲਸਤੀਨੀ ਕੈਦੀਆਂ ਨੂੰ ਕੀਤਾ ਰਿਹਾਅ
-
International2 months ago
ਕੈਲੀਫੋਰਨੀਆ ਵਿਚ ਅੱਗ ਨੇ ਮਚਾਈ ਤਬਾਹੀ, ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਈਆਂ ਸਿੱਖ ਸੰਸਥਾਵਾਂ
-
Mohali2 months ago
ਕਣਕ ਦਾ ਰੇਟ 2275 ਰੁਪਏ ਪ੍ਰਤੀ ਕੁਇੰਟਲ, ਆਟਾ ਵਿਕ ਰਿਹਾ 40 ਰੁਪਏ ਕਿਲੋ
-
Mohali1 month ago
ਦੁਖ ਦਾ ਪ੍ਰਗਟਾਵਾ
-
Punjab2 months ago
ਦੋਸਤ ਵੱਲੋਂ ਦੋਸਤ ਦਾ ਕਤਲ
-
Mohali1 month ago
ਵਿਦੇਸ਼ ਭੇਜਣ ਦੇ ਨਾਮ ਤੇ ਲੱਖਾਂ ਦੀ ਠੱਗੀ ਮਾਰਨ ਵਾਲਾ ਗ੍ਰਿਫਤਾਰ, 2 ਦਿਨ ਦੇ ਰਿਮਾਂਡ ਤੇ