Mohali
ਕੈਬਿਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਮੌਜੂਦਗੀ ਵਿੱਚ ਹੋਈ ਨਗਰ ਪੰਚਾਇਤ ਘਨੌਰ ਦੇ ਪ੍ਰਧਾਨ ਦੀ ਚੋਣ, ਮਨਦੀਪ ਕੌਰ ਹੰਜਰਾ ਬਣੇ ਨਵੇਂ ਪ੍ਰਧਾਨ

ਘਨੌਰ, 9 ਜਨਵਰੀ (ਅਭਿਸ਼ੇਕ ਸੂਦ) ਦਫਤਰ ਨਗਰ ਪੰਚਾਇਤ ਘਨੌਰ ਵਿਖੇ ਅੱਜ ਹੋਈ ਨਗਰ ਪੰਚਾਇਤ ਪ੍ਰਧਾਨ ਦੀ ਚੋਣ ਵਿਚ ਸੀਨੀਅਰ ਆਪ ਆਗੂ ਪਰਮਿੰਦਰ ਸਿੰਘ ਪੰਮਾ ਦੇ ਧਰਮਪਤਨੀ ਮਨਦੀਪ ਕੌਰ ਹੰਜਰਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ।
ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਹਲਕਾ ਵਿਧਾਇਕ ਗੁਰਲਾਲ ਘਨੌਰ, ਐੱਸਡੀਐੱਮ ਅਵਿਕੇਸ਼ ਗੁਪਤਾ, ਨਾਇਬ ਤਹਿਸੀਲਦਾਰ ਹਰੀਸ਼ ਕੁਮਾਰ ਘਨੌਰ, ਕਾਰਜ ਸਾਧਕ ਅਫਸਰ ਚੇਤਨ ਸਰਮਾ, ਥਾਣਾ ਮੁਖੀ ਸਹਿਬ ਸਿੰਘ ਦੀ ਹਾਜ਼ਰੀ ਵਿਚ ਨਗਰ ਪੰਚਾਇਤ ਦੇ ਪ੍ਰਧਾਨ ਦੇ ਅਹੁਦੇ ਲਈ ਹੋਈ ਚੋਣ ਵਿਚ ਮਨਦੀਪ ਕੌਰ ਹੰਜਰਾ ਨੂੰ ਪ੍ਰਧਾਨ ਬਣਾਏ ਜਾਣ ਦੇ ਨਾਲ ਨਾਲ ਅੰਕਿਤ ਸੂਦ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਰਵੀ ਘਨੌਰ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਨਵੇਂ ਚੁਣੇ ਗਏ ਪ੍ਰਧਾਨ ਮਨਦੀਪ ਕੌਰ ਹੰਜਰਾ ਨੇ ਕਿਹਾ ਕਿ ਉਹ ਆਪਣੀ ਜਿੰਮੇਵਾਰੀ ਨੂੰ ਬਿਨਾ ਕਿਸੇ ਭੇਦ ਭਾਵ ਦੇ ਪੂਰੀ ਤਨਦੇਹੀ ਨਾਲ ਨਿਭਾਉਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਦਰਜੀਤ ਸਿੰਘ ਸਿਆਲੂ ਸਰਪੰਚ, ਹਰਚਰਨ ਸਿੰਘ ਸੋਟਾ, ਪਲਵਿੰਦਰ ਸਿੰਘ ਸਰਪੰਚ, ਕਰਮਜੀਤ ਸਿੰਘ ਸੋਨੂ, ਬਿਨੀ ਬਾਂਸਲ, ਦਵਿੰਦਰ ਸਿੰਘ ਭੰਗੂ ਸਰਪੰਚ, ਮੱਖਣ ਖਾਨ, ਸੁਰਿੰਦਰ ਤੁਲੀ, ਗੁਰਵਿੰਦਰ ਸਿੰਘ ਕਾਲ਼ਾ, ਕੁਲਦੀਪ ਗੱਬਰ, ਮੁਖ਼ਤਿਆਰ ਸਿੰਘ, ਰਾਮ ਆਸਰਾ, ਕੁਲਵਿੰਦਰ ਅੰਟਾਲ, ਅੰਗਰੇਜ਼ ਸਿੰਘ ਮਾੜੂ, ਗੁਰਮਿਤ ਢੰਡਾ ਸਰਪੰਚ, ਹਰਦੀਪ ਸਿੰਘ ਗੁਰਾਇਆ, ਟੀਨਾ ਸੂਦ, ਅਮਰੀਕ ਸਿੰਘ, ਬਲਬੀਰ ਸਿੰਘ ਸਿੱਧੂ, ਪਵਿੱਤਰ ਕਮਾਲਪੁਰ, ਸੁਰਿੰਦਰ ਸਰਵਾਰਾ, ਮੋਦਾ ਕਾਮੀ, ਜਸਵੰਤ ਸਿੰਘ ਝਾੜੂਆਂ, ਸੱਤਨਾਮ ਹਰਪਾਲਾਂ, ਸੋਹਣ ਸਰਪੰਚ ਸੋਨਮਾਜਰਾ, ਹਨੀ ਘਨੌਰ, ਹੈਪੀ ਰਾਮਪੁਰ, ਗੁਰਪ੍ਰੀਤ ਸਿੰਘ ਹੰਜਰਾ, ਦਿਆਲ ਸਿੰਘ, ਗੁਰਧਿਆਨ ਸਿੰਘ ਕੁੱਥਾਖੇੜੀ, ਗੁਰਪ੍ਰੀਤ ਮੰਨਣ, ਮੁਲਤਾਨੀ ਪੰਡਿਤ ਲੋਂਦੀਪੁਰ ਅਦਿ ਹਾਜ਼ਰ ਸਨ।
Mohali
ਟੀ ਕਲੱਬ ਦੇ ਮੈਂਬਰਾਂ ਨੇ ਕੀਤੀ ਲੇਕ ਦੀ ਸੈਰ

ਐਸ ਏ ਐਸ ਨਗਰ, 24 ਫਰਵਰੀ (ਸ.ਬ.) ਟੀ ਕਲੱਬ ਫੇਜ਼ 11 ਦੇ ਮੈਂਬਰਾਂ ਵੱਲੋਂ ਆਪਣੇ ਮੈਂਬਰ ਨਿਰਮਲ ਸਿੰਘ ਸੰਧੂ ਦੇ ਜਨਮਦਿਨ ਦੇ ਮੌਕੇ ਤੇ ਲੇਕ ਕਲੱਬ ਚੰਡੀਗੜ੍ਹ ਤੇ ਜਾ ਕੇ ਨੇਚਰ ਵਾਕ ਕੀਤੀ ਅਤੇ ਕੇਕ ਕੱਟ ਕੇ ਜਨਮ ਦਿਨ ਮਨਾਇਆ।
ਕਲੱਬ ਦੇ ਮੈਂਬਰ ਸz. ਭਗਵੰਤ ਸਿੰਘ ਬੇਦੀ ਨੇ ਦੱਸਿਆ ਕਿ ਕਲੱਬ ਦੇ ਮੈਂਬਰਾਂ ਬਲਿੰਦਰ ਸਿੰਘ, ਐਡਵੋਕੇਟ ਲਿਆਕਤ ਅਲੀ ਅਤੇ ਨੋਟਰੀ ਹਰਵਿੰਦਰ ਸਿੰਘ ਸਿੱਧੂ ਵਲੋਂ ਸz. ਨਿਰਮਲ ਸਿੰਘ ਸੰਧੂ ਦੇ ਜਨਮ ਦਿਨ ਦੇ ਸੰਬੰਧ ਵਿੱਚ ਕੇਕ ਅਤੇ ਹੋਰ ਸਾਮਾਨ ਘਰ ਤੋਂ ਤਿਆਰ ਕਰਕੇ ਲਿਆਂਦਾ। ਇਸ ਮੌਕੇ ਕੇਕ ਕੱਟਣ ਉਪਰੰਤ ਸਾਰਿਆਂ ਨੇ ਘਰ ਤੋਂ ਲਿਆਂਦੀ ਮਿਠਾਈ ਅਤੇ ਚਾਹ ਦਾ ਆਨੰਦ ਲਿਆ।
ਉਹਨਾਂ ਦੱਸਿਆ ਕਿ ਇਹ ਤਿੰਨੇ ਕਲੱਬ ਦੇ ਸਾਰੇ ਸੀਨੀਅਰ ਮੈਂਬਰਾਂ ਨੂੰ ਆਪਣੀਆਂ ਗੱਡੀਆਂ ਵਿੱਚ ਝੀਲ ਤੇ ਲੈ ਕੇ ਗਏ ਅਤੇ ਉਹਨਾਂ ਨੂੰ ਝੀਲ ਦੀ ਸੈਰ ਕਰਵਾਈ। ਇਸ ਮੌਕੇ ਕੈਪਟਨ ਕਰਨੈਲ ਸਿੰਘ ਨੇ ਗੀਤ ਅਤੇ ਸਤਵਿੰਦਰ ਸਿੰਘ ਸਾਚਾ ਨੇ ਰੋਚਕ ਕਹਾਣੀਆਂ ਸੁਣਾਈਆਂ। ਇਸ ਮੌਕੇ ਕਲੱਬ ਦੇ ਮੈਂਬਰਾਂ ਵਿੱਚੋਂ ਵਿਜੇ ਕੁਮਾਰ ਮਹਾਜਨ, ਹਰੀ ਮਿੱਤਰ ਮਹਾਜਨ, ਚੌਧਰੀ ਦਰਸ਼ਨ ਲਾਲ, ਇੰਸਪੈਕਟਰ ਰਘਬੀਰ ਸਿੰਘ, ਗੁਰ ਇਕਬਾਲ ਸਿੰਘ ਮਾਂਗਟ ਅਤੇ ਕਲੱਬ ਦੇ ਸਰਪਰਸਤ ਸਵਰਨ ਸਿੰਘ ਮਾਨ ਵੀ ਹਾਜ਼ਰ ਸਨ।
Mohali
ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਦੋ ਰੋਜਾ ਗੁਰਮੁਖੀ ਅੱਖਰਕਾਰੀ ਕਾਰਜਸ਼ਾਲਾ ਸਮਾਪਤ

ਰਾਜਪੁਰਾ, 24 ਫਰਵਰੀ (ਜਤਿੰਦਰ ਲੱਕੀ) ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਦੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਦੀ ਅਗਵਾਈ ਅਤੇ ਮੁਖੀ ਪੰਜਾਬੀ ਵਿਭਾਗ ਡਾ. ਮਨਦੀਪ ਸਿੰਘ ਦੀ ਦੇਖ ਰੇਖ ਹੇਠ ਅੰਤਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਚੱਲ ਰਹੀ ਦੋ ਰੋਜਾ ਗੁਰਮੁਖੀ ਅੱਖਰਕਾਰੀ ਕਾਰਜਸ਼ਾਲਾ ਸਮਾਪਤ ਹੋ ਗਈ।
ਪ੍ਰਬੰਧਕਾਂ ਦੇ ਬੁਲਾਰੇ ਨੇ ਦੱਸਿਆ ਕਿ ਕਾਰਜਸ਼ਾਲਾ ਦੇ ਦੋਵੇਂ ਦਿਨ ਸਰਕਾਰੀ ਹਾਈ ਸਕੂਲ ਭਸਮੜਾ, ਪਟਿਆਲਾ ਦੇ ਪੰਜਾਬੀ ਅਧਿਆਪਕ ਸ. ਕਾਲਾ ਸਿੰਘ ਨੇ ਵਿਦਿਆਰਥੀਆਂ ਨੂੰ ਗੁਰਮੁਖੀ ਅੱਖਰਕਾਰੀ ਦੀਆਂ ਅਨੇਕਾਂ ਤਕਨੀਕਾਂ ਤੋਂ ਜਾਣੂ ਕਰਵਾਇਆ। ਉਹਨਾਂ ਨੇ ਪਹਿਲੇ ਦਿਨ ਵਿਦਿਆਰਥੀਆਂ ਨੂੰ ਗੁਰਮੁਖੀ ਦੀ ਸੁੰਦਰ ਲਿਖਾਈ ਲਈ ਅੱਖਰਾਂ ਦੀ ਬਨਾਵਟ ਤੇ ਤਕਨੀਕ ਬਾਰੇ ਦੱਸ ਕੇ ਅਭਿਆਸ ਕਰਵਾਇਆ। ਦੂਜੇ ਦਿਨ ਇਸੇ ਅਭਿਆਸ ਦੇ ਚੱਲਦਿਆਂ ਅੱਖਰਕਾਰੀ ਲਈ ਵਰਤੇ ਜਾਂਦੇ ਟੂਲਜ਼ ਤੇ ਉਨ੍ਹਾਂ ਦੀ ਵਰਤੋਂ ਕਿਵੇਂ ਕਰਨੀ ਹੈ, ਇਸ ਬਾਰੇ ਜਾਣੂ ਕਰਵਾਇਆ।
ਇਸ ਮੌਕੇ ਵਿਦਿਆਰਥੀ ਦੇ ਅੱਖਰਕਾਰੀ ਉੱਤੇ ਮੁਕਾਬਲੇ ਵੀ ਕਰਵਾਏ ਗਏ ਅਤੇ ਜੇਤੂ ਰਹੇ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਵਰਕਸ਼ਾਪ ਲਗਾਉਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ। ਇਸ ਮੌਕੇ ਪ੍ਰੋ. ਅਵਤਾਰ ਸਿੰਘ, ਡਾ. ਵੰਦਨਾ ਗੁਪਤਾ, ਡਾ. ਮਨਦੀਪ ਕੌਰ, ਡਾ. ਹਰਿੰਦਰਪਾਲ ਕੌਰ, ਡਾ. ਅਮਨਪ੍ਰੀਤ ਕੌਰ, ਪ੍ਰੋ. ਸਤਬੀਰ ਕੌਰ, ਡਾ. ਸਵਰਨਜੀਤ ਕੌਰ, ਡਾ. ਮਨਿੰਦਰ ਕੌਰ, ਪ੍ਰੋ. ਦਲਜੀਤ ਸਿੰਘ, ਡਾ. ਗੁਰਜਿੰਦਰ ਸਿੰਘ, ਡਾ. ਗਗਨਦੀਪ ਕੌਰ, ਪ੍ਰੋ. ਪਵਨਦੀਪ ਕੌਰ , ਹਰਪ੍ਰੀਤ ਸਿੰਘ ਕੋਚ ਵੀ ਹਾਜ਼ਰ ਸਨ।
Mohali
ਹੈਂਡਬਾਲ ਕਲੱਬ ਕੁਰਾਲੀ ਨੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ
ਕੁਰਾਲੀ, 24 ਫਰਵਰੀ (ਸ.ਬ.) ਹੈਂਡਬਾਲ ਕਲੱਬ ਕੁਰਾਲੀ ਵੱਲੋਂ ਕੌਮੀ, ਸੂਬਾ ਅਤੇ ਜ਼ਿਲ੍ਹਾ ਪੱਧਰ ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਉਹਨਾਂ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਿੰਘਪੁਰਾ ਰੋਡ ਸਟੇਡੀਅਮ ਵਿਖੇ ਆਯੋਜਿਤ ਕੀਤੇ ਗਏ ਇਸ ਸਮਾਗਮ ਦੌਰਾਨ ਜਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਰਾਣਾ ਨੇ ਦੱਸਿਆ ਕਿ ਕਲੱਬ ਦੇ ਕੋਚਿੰਗ ਸੈਂਟਰ ਵਿੱਚੋਂ ਇੱਕ ਖਿਡਾਰੀ ਨੈਸ਼ਨਲ ਪੱਧਰ, 53 ਖਿਡਾਰੀ ਕੌਮੀ ਪੱਧਰ ਅਤੇ 83 ਖਿਡਾਰੀ ਜ਼ਿਲ੍ਹਾ ਪੱਧਰ ਤੇ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਚੁੱਕੇ ਹਨ। ਉਹਨਾਂ ਦੱਸਿਆ ਕਿ ਸਨਮਾਨ ਸਮਾਰੋਹ ਦੌਰਾਨ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਵਾਸਤੇ ਮਨੋਜ ਕੁਮਾਰ, ਵਰਿੰਦਰ ਮੋਨੂੰ ਅਤੇ ਬੀਰਦਵਿੰਦਰ ਸਿੰਘ ਵੱਲੋਂ ਸਪਾਂਸਰ ਕੀਤੇ ਗਏ ਟਰੈਕਸੂਟ ਵੀ ਵੰਡੇ ਗਏ।
ਇਸ ਮੌਕੇ ਕੋਚ ਜਸਮੀਤ ਸਿੰਘ ਅਤੇ ਕੌਂਸਲਰ ਰਮਾਕਾਂਤ ਕਾਲੀਆ ਨੇ ਸੰਬੋਧਨ ਕੀਤਾ। ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਹੈਂਡਬਾਲ ਕੋਚ ਲਖਬੀਰ ਸਿੰਘ, ਹਰਮੋਹਨ ਸਿੰਘ, ਸ਼ਿਵ ਕੁਮਾਰ, ਬੀਰਦਵਿੰਦਰ ਸਿੰਘ, ਅਨਿਲ ਕੁਮਾਰ, ਚਰਨਜੀਤ ਸਿੰਘ, ਮਿੰਟੂ ਚਿੱਗਲ, ਪ੍ਰਿੰਸ ਚਿੱਗਲ, ਰਵੀ ਧੀਮਾਨ, ਵਿੱਕੀ ਬਾਠ, ਅੰਸ਼ੁਲ ਕੁਮਾਰ, ਸਤਨਾਮ ਸਿੰਘ ਹੈਪੀ, ਮਨਿੰਦਰ ਸਿੰਘ ਅਤੇ ਵਿਕਾਸ ਕੁਮਾਰ ਵੀ ਹਾਜ਼ਰ ਸਨ।
-
International1 month ago
ਕੈਲੀਫੋਰਨੀਆ ਵਿੱਚ ਲੱਗੀ ਅੱਗ ਕਾਰਨ ਹੁਣ ਤੱਕ 24 ਵਿਅਕਤੀਆਂ ਦੀ ਮੌਤ
-
International2 months ago
ਆਸਟਰੇਲੀਆ ਵਿੱਚ ਸੀਪਲੇਨ ਹਾਦਸਾਗ੍ਰਸਤ ਹੋਣ ਕਾਰਨ 3 ਸੈਲਾਨੀਆਂ ਦੀ ਮੌਤ, 3 ਜ਼ਖ਼ਮੀ
-
International1 month ago
ਕੈਲੀਫੋਰਨੀਆ ਵਿਚ ਅੱਗ ਨੇ ਮਚਾਈ ਤਬਾਹੀ, ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਈਆਂ ਸਿੱਖ ਸੰਸਥਾਵਾਂ
-
Mohali1 month ago
ਕਣਕ ਦਾ ਰੇਟ 2275 ਰੁਪਏ ਪ੍ਰਤੀ ਕੁਇੰਟਲ, ਆਟਾ ਵਿਕ ਰਿਹਾ 40 ਰੁਪਏ ਕਿਲੋ
-
International1 month ago
ਇਜ਼ਰਾਈਲ ਨੇ ਜੰਗਬੰਦੀ ਸਮਝੌਤੇ ਤਹਿਤ 90 ਫ਼ਲਸਤੀਨੀ ਕੈਦੀਆਂ ਨੂੰ ਕੀਤਾ ਰਿਹਾਅ
-
Mohali1 month ago
ਦੁਖ ਦਾ ਪ੍ਰਗਟਾਵਾ
-
Punjab1 month ago
ਦੋਸਤ ਵੱਲੋਂ ਦੋਸਤ ਦਾ ਕਤਲ
-
National1 month ago
ਘਰ ਦੇ ਬਾਹਰ ਸੁੱਤੀ ਔਰਤ ਅਤੇ ਉਸਦੀ ਦੋਹਤੀ ਦਾ ਕਤਲ