Mohali
ਪੁਲੀਸ ਵਲੋਂ ਨਾਬਾਲਿਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾਉਣ ਅਤੇ ਉਸ ਨਾਲ ਬਲਾਤਕਾਰ ਕਰਨ ਦੇ ਦੋਸ਼ ਹੇਠ 4 ਮੁਲਜਮ ਕਾਬੂ

ਬੀਤੀ 13 ਨਵੰਬਰ ਤੋਂ ਲੜਕੀ ਸਮੇਤ ਫਰਾਰ ਸੀ ਮੁੱਖ ਮੁਲਜਮ
ਐਸ ਏ ਐਸ ਨਗਰ, 11 ਜਨਵਰੀ (ਸ.ਬ.) ਮੁਹਾਲੀ ਪੁਲੀਸ ਨੇ ਇੱਕ ਨਾਬਾਲਿਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਉਸਨੂੰ ਭਜਾਉਣ ਅਤੇ ਉਸ ਨਾਲ ਬਲਾਤਕਾਰ ਕਰਨ ਦੇ ਦੋਸ਼ ਹੇਠ 4 ਮੁਲਜਮਾਂ ਨੂੰ ਕਾਬੂ ਕੀਤਾ ਹੈ। ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਦਮਨਪ੍ਰੀਤ ਸਿੰਘ ਵਾਸੀ ਪਿੰਡ ਝਿਊਰਹੇੜੀ, ਬਿਕਰਮ ਸਿੰਘ ਵਾਸੀ ਪਿੰਡ ਝਿਊਰਹੇੜੀ, ਪ੍ਰਦੀਪ ਸਿੰਘ ਉਰਫ ਸਨੀ ਪਿੰਡ ਝਿਊਰਹੇੜੀ, ਸਨੀ ਵਾਸੀ ਪਿੰਡ ਬਾਕਰਪੁਰ ਜਿਲ੍ਹਾ ਮੁਹਾਲੀ ਵਜੋਂ ਹੋਈ ਹੈ।
ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੁਲੀਸ ਵਲੋਂ ਇਹਨਾਂ ਦੇ ਕਬਜੇ ਤੋਂ ਉਕਤ ਨਾਬਾਲਿਗ ਲੜਕੀ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ। ਲੜਕੀ ਨੂੰ ਇਲਾਜ ਲਈ ਪੀ ਜੀ ਆਈ ਚੰਡੀਗੜ੍ਹ ਵਿੱਚ ਦਾਖਿਲ ਕਰਵਾਇਆ ਗਿਆ ਹੈ।
ਉਹਨਾਂ ਦੱਸਿਆ ਕਿ ਐਸ ਐਸ ਪੀ ਸ੍ਰੀ ਦੀਪਕ ਪਾਰੀਕ ਦੀਆਂ ਹਿਦਾਇਤਾਂ ਤੇ ਕਾਰਵਾਈ ਕਰਦਿਆਂ ਥਾਣਾ ਐਰੋਸਿਟੀ ਦੇ ਮੁੱਖ ਅਫਸਰ ਇੰਸਪੈਕਟਰ ਜਸ਼ਨਪ੍ਰੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮ ਵਲੋਂ ਥਾਣ ਐਰੋਸਿਟੀ ਵਿੱਚ ਬੀ ਐਨ ਐਸ ਦੀ ਧਾਰਾ 137(2), 87, 61(2) ਤਹਿਤ 27 ਨਵੰਬਰ ਨੂੰ ਦਰਜ ਕੀਤੇ ਗਏ ਮਾਮਲੇ ਵਿੱਚ ਦਮਨਪ੍ਰੀਤ ਸਿੰਘ, ਬਿਕਰਮ ਸਿੰਘ, ਪ੍ਰਦੀਪ ਸਿੰਘ ਉਰਫ ਸਨੀ ਪਿੰਡ ਝਿਊਰਹੇੜੀ ਅਤੇ ਸਨੀ ਵਾਸੀ ਪਿੰਡ ਬਾਕਰਪੁਰ ਜਿਲ੍ਹਾ ਮੁਹਾਲੀ ਨੂੰ ਗ੍ਰਿਫਤਾਰ ਕਰਨ ਉਪਰੰਤ ਉਹਨਾਂ ਦੇ ਕਬਜ਼ੇ ਵਿੱਚੋਂ ਪੀੜਤਾ ਨਾਬਾਲਗ ਲੜਕੀ ਨੂੰ ਬ੍ਰਾਮਦ ਕਰਵਾਇਆ ਗਿਆ ਹੈ।
ਉਹਨਾਂ ਦੱਸਿਆ ਕਿ ਪੁੱਛ ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦਮਨਪ੍ਰੀਤ ਸਿੰਘ ਬੀਤੀ 13 ਨਵੰਬਰ ਨੂੰ ਪੀੜਤਾ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਆਪਣੇ ਨਾਲ ਲੈ ਗਿਆ ਸੀ ਅਤੇ ਉਸ ਸਮੇਂ ਤੋਂ ਹੀ ਫਰਾਰ ਚਲਿਆ ਆ ਰਿਹਾ ਸੀ ਜਿਸਨੂੰ ਪੁਲੀਸ ਵਲੋਂ ਟੈਕਨੀਕਲ ਅਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਕਾਬੂ ਕਰਕੇ ਉਸਦੇ ਕਬਜੇ ਵਿੱਚੋਂ ਪੀੜਤ ਲੜਕੀ ਨੂੰ ਬ੍ਰਾਮਦ ਕਰਵਾਇਆ ਗਿਆ ਹੈ।
ਉਹਨਾਂ ਦੱਸਿਆ ਕਿ ਪੀੜਤਾ ਨੂੰ ਲਿਜਾਣ ਸਮੇਂ ਦਮਨਪ੍ਰੀਤ ਸਿੰਘ ਦੀ ਮਦਦ ਕਰਨ ਵਾਲੇ ਉਸਦੇ ਸਾਥੀਆਂ ਬਿਕਰਮ ਸਿੰਘ, ਪ੍ਰਦੀਪ ਸਿੰਘ ਉਰਫ ਸਨੀ ਪਿੰਡ ਝਿਊਰਹੇੜੀ ਅਤੇ ਸਨੀ ਵਾਸੀ ਪਿੰਡ ਬਾਕਰਪੁਰ ਜਿਲ੍ਹਾ ਮੁਹਾਲੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਹਨਾਂ ਸਾਰਿਆਂ ਨੂੰ ਮਾਨਯਗਿ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਇਹਨ ਤੋਂ ਅਗਲੇਰੀ ਪੁੱਛਗਿੱਛ ਕੀਤੀ ਜਾ ਰਹੀ ਹੈ।
Mohali
ਫੇਜ਼ 5 ਅਤੇ ਸ਼ਾਹੀ ਮਾਜਰਾ ਵਿੱਚ ਸਫਾਈ ਵਿਵਸਥਾ ਬਦਹਾਲ : ਅਸ਼ੋਕ ਝਾਅ

ਐਸ ਏ ਐਸ ਨਗਰ, 24 ਫਰਵਰੀ (ਸ.ਬ.) ਸਾਬਕਾ ਮਿਉਂਸਪਲ ਕੌਂਸਲਰ ਅਸ਼ੋਕ ਝਾਅ ਨੇ ਕਿਹਾ ਹੈ ਕਿ ਮੁਹਾਲੀ ਨਿਗਮ ਵੱਲੋਂ ਸ਼ਹਿਰ ਦੇ ਅੰਦਰਲੇ ਰਿਹਾਇਸ਼ੀ ਇਲਾਕਿਆਂ ਵਿੱਚ ਸਫਾਈ ਦੇ ਲੋੜੀਂਦੇ ਪ੍ਰਬੰਧ ਨਾ ਕੀਤੇ ਜਾਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈ ਰਹੀ ਹੈ।
ਉਹਨਾਂ ਕਿਹਾ ਕਿ ਫੇਜ਼ 5 ਅਤੇ ਸ਼ਾਹੀਮਾਜਰਾ ਵਿੱਚ ਸਫ਼ਾਈ ਹਾਲਤ ਬਹੁਤ ਮਾੜੀ ਹੈ ਅਤੇ ਗੰਦਗੀ ਦੀ ਭਰਮਾਰ ਹੈ। ਉਹਨਾਂ ਕਿਹਾ ਕਿ ਨਗਰ ਨਿਗਮ ਵੱਲੋਂ ਸਫਾਈ ਵਿਵਸਥਾ ਦੇ ਨਾਮ ਤੇ ਕਰੋੜਾਂ ਰੁਪਏ ਖਰਚਣ ਤੋਂ ਬਾਅਦ ਵੀ ਹਰ ਪਾਸੇ ਗੰਦਗੀ ਦੀ ਗੰਦਗੀ ਦੀ ਭਰਮਾਰ ਹੈ ਅਤੇ ਫੇਜ਼-5 ਅਤੇ ਸ਼ਾਹੀਮਾਜਰਾ ਵਿੱਚ ਕੂੜੇ ਦੇ ਢੇਰ ਲੱਗੇ ਹਨ। ਉਹਨਾਂ ਕਿਹਾ ਕਿ ਪਸ਼ੂ ਕੂੜੇ ਦੇ ਇਹਨਾਂ ਢੇਰਾਂ ਤੇ ਮੂੰਹ ਮਾਰਦੇ ਰਹਿੰਦੇ ਹਨ ਅਤੇ ਕੂੜਾ ਖਿਲਾਰਦੇ ਰਹਿੰਦੇ ਹਨ।
ਉਹਨਾਂ ਮੰਗ ਕੀਤੀ ਕਿ ਕੂੜੇ ਦੇ ਢੇਰ ਚੁਕਵਾਏ ਜਾਣ ਅਤੇ ਡੀ.ਡੀ.ਟੀ. ਦਾ ਛਿੜਕਾਅ ਰੋਜ਼ਾਨਾ ਕੀਤਾ ਜਾਵੇ ਤਾਂ ਜੋ ਕਿਸੇ ਬਿਮਾਰੀ ਤੋਂ ਬਚਾਓ ਹੋ ਸਕੇ ਅਤੇ ਵਸਨੀਕਾਂ ਨੂੰ ਗੰਦੀ ਬਦਬੂ ਤੋਂ ਰਾਹਤ ਮਿਲੇ।
Mohali
ਪਿੰਡ ਬਹਿਲੋਲਪੁਰ ਵਿੱਚ 21 ਬਿਊਟੀ ਪਾਰਲਰ ਕਿੱਟਾਂ ਵੰਡੀਆਂ

ਐਸ ਏ ਐਸ ਨਗਰ, 24 ਫਰਵਰੀ (ਸ.ਬ.) ਭਾਈ ਘਨਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੋਸਾਇਟੀ ਵਲੋਂ ਪਿੰਡ ਬਹਿਲੋਲਪੁਰ ਦੇ ਸਰਪੰਚ ਮਨਰਾਜ ਸਿੰਘ ਦੇ ਸਹਿਯੋਗ ਨਾਲ ਪਿੰਡ ਦੇ ਕਮਿਊਨਿਟੀ ਸੈਂਟਰ ਵਿੱਚ ਚਲਾਏ ਜਾ ਰਹੇ ਸਿਲਾਈ ਅਤੇ ਸਕਿਨ ਤੇ ਹੇਅਰ ਕੇਅਰ ਸੈਂਟਰ ਵਿੱਚ ਕੋਰਸ ਪਾਸ ਕਰਨ ਵਾਲੀਆਂ ਲੜਕੀਆਂ ਨੂੰ 21 ਬਿਊਟੀ ਪਾਰਲਰ ਕਿੱਟਾਂ ਦਿੱਤੀਆਂ ਗਈਆਂ।
ਇਸ ਮੌਕੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਸ੍ਰੀ ਸੰਜੀਵ ਵਿਸ਼ਿਸ਼ਟ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਸਿਖਿਆਰਥਣਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਇਸ ਕੋਰਸ ਦਾ ਫਾਇਦਾ ਤਾਂ ਹੀ ਹੈ ਜੇਕਰ ਉਹ ਇਸ ਟਰੇਨਿੰਗ ਨੂੰ ਆਪਣਾ ਕਿੱਤਾ ਬਣਾ ਕੇ ਕੰਮ ਕਰ ਸਕਣ ਅਤੇ ਆਪਣੇ ਪੈਰਾਂ ਤੇ ਖੜ੍ਹੀਆਂ ਹੋਣ।
ਇਸ ਮੌਕੇ ਸੋਸਾਇਟੀ ਦੇ ਚੇਅਰਮੈਨ ਸ੍ਰੀ ਕੇ ਸੈਨੀ ਨੇ ਦੱਸਿਆ ਕਿ 6 ਮਹੀਨੇ ਦੇ ਕੋਰਸ ਕਰਵਾਉਣ ਤੋਂ ਬਾਅਦ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਅਤੇ ਬਿਊਟੀ ਪਾਰਲਰ ਕਿੱਟਾਂ ਮੁਫਤ ਦਿੱਤੀਆਂ ਜਾਂਦੀਆਂ ਹਨ। ਇਸ ਮੌਕੇ ਸ੍ਰੀ ਸ਼ਵਿੰਦਰ ਧੀਮਾਨ ਨੂੰ ਵਾਈਸ ਪੈਟਰਨ ਬਣਾਇਆ ਗਿਆ।
ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸ੍ਰੀ ਸੰਜੀਵ ਰਾਵੜਾ, ਪ੍ਰੈਸ ਸਕੱਤਰ ਸਤੀਸ਼ ਚੰਦਰ ਸੈਨੀ, ਮੈਂਬਰ ਅਸ਼ਵਨੀ ਸ਼ਰਮਾ, ਰਜਿੰਦਰ ਕੁਮਾਰ, ਸਰਪੰਚ ਮਨਰਾਜ ਸਿੰਘ ਤੇ ਉਹਨਾਂ ਦੀ ਟੀਮ, ਟੀਚਰ ਰੇਨੂ, ਪਰਵੀਨ ਬੇਗਮ ਅਤੇ ਵੱਡੀ ਗਿਣਤੀ ਸਿਖਿਆਰਥਣਾਂ ਹਾਜਿਰ ਸਨ।
Mohali
23ਵੀਂ ਨੈਸ਼ਨਲ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਮੁਹਾਲੀ ਦੀ ਪੈਰਾ ਅਥਲੀਟ ਅਨੰਨਿਆ ਬਾਂਸਲ ਨੇ ਜਿੱਤਿਆ ਕਾਂਸੀ ਦਾ ਤਗਮਾ

ਐਸ ਏ ਐਸ ਨਗਰ, 24 ਫਰਵਰੀ (ਸ.ਬ.) ਭਾਰਤੀ ਪੈਰਾਲੰਪਿਕ ਕਮੇਟੀ ਵੱਲੋਂ 18 ਤੋਂ 20 ਫਰਵਰੀ ਤੱਕ ਚੇਨਈ, ਤਾਮਿਲਨਾਡੂ ਵਿਖੇ ਕਰਵਾਈ ਗਈ 23ਵੀਂ ਨੈਸ਼ਨਲ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਮੁਹਾਲੀ ਦੀ ਨਾਮਵਰ ਅੰਤਰਰਾਸ਼ਟਰੀ ਪੈਰਾ ਅਥਲੀਟ ਅਨੰਨਿਆ ਬਾਂਸਲ ਨੇ ਸ਼ਾਟ ਪੁਟ ਸ਼੍ਰੇਣੀ ਐੱਫ 20 ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਅਨੰਨਿਆ ਹੁਣ ਤੱਕ ਵੱਖ-ਵੱਖ ਖੇਡ ਸੰਘਾਂ ਵਲੋਂ ਕਰਵਾਏ ਗਏ ਅੰਤਰਰਾਸ਼ਟਰੀ ਪੱਧਰ ਤੇ 3 ਅਤੇ ਰਾਸ਼ਟਰੀ ਪੱਧਰ ਤੇ ਲਗਭਗ 20 ਤਗਮੇ ਜਿੱਤ ਚੁੱਕੀ ਹੈ।
ਅੰਨਨਿਆ ਦੱਸਦੀ ਹੈ ਕਿ ਪੰਜਾਬ ਸਰਕਾਰ ਦਾ ਪੈਰਾ ਖਿਡਾਰੀਆਂ ਪ੍ਰਤੀ ਰਵੱਈਆ ਬਹੁਤ ਹੀ ਉਦਾਸੀਨ ਹੈ। ਇਸ ਸੰਬੰਧੀ ਭਾਵੇਂ ਸਰਕਾਰ ਵਲੋਂ ਕਿਹਾ ਜਾਂਦਾ ਹੈ ਕਿ ਉਸ ਵਲੋਂ 2023 ਵਿੱਚ ਲਾਗੂ ਕੀਤੀ ਨਵੀਂ ਖੇਡ ਨੀਤੀ ਵਿੱਚ ਪੈਰਾ ਖਿਡਾਰੀਆਂ ਲਈ ਕਈ ਐਲਾਨ ਕੀਤੇ ਹਨ। ਪਰ ਜੋ ਐਲਾਨ ਕੀਤੇ ਗਏ ਹਨ, ਉਹ ਸਿਰਫ ਓਲੰਪਿਕ, ਏਸ਼ੀਅਨ, ਵਿਸ਼ਵ ਕੱਪ ਵਰਗੇ ਖੇਡ ਮੁਕਾਬਲਿਆਂ ਲਈ ਕੀਤੇ ਗਏ ਹਨ ਜਦੋਂਕਿ ਅਸਲੀਅਤ ਇਹ ਹੈ ਕਿ 38 ਖਿਡਾਰੀਆਂ ਦੀ ਚੋਣ ਤੋਂ ਬਾਅਦ ਵੀ ਪੰਜਾਬ ਦੀ ਨੁਮਾਇੰਦਗੀ ਕਰਨ ਲਈ ਸਿਰਫ 25 ਖਿਡਾਰੀ ਹੀ ਚੇਨਈ ਗਏ ਸਨ ਜਿਹਨਾਂ ਨੇ ਸਿਰਫ 3 ਤਗ਼ਮੇ ਜਿੱਤੇ ਹਨ। ਮੁਕਾਬਲੇ ਵਿੱਚ ਸ਼ਾਮਿਲ ਹੋਏ ਕੁੱਲ 26 ਰਾਜਾਂ ਵਿੱਚੋਂ ਪੰਜਾਬ 17ਵੇਂ ਸਥਾਨ ਤੇ ਰਿਹਾ।
-
International1 month ago
ਕੈਲੀਫੋਰਨੀਆ ਵਿੱਚ ਲੱਗੀ ਅੱਗ ਕਾਰਨ ਹੁਣ ਤੱਕ 24 ਵਿਅਕਤੀਆਂ ਦੀ ਮੌਤ
-
International2 months ago
ਆਸਟਰੇਲੀਆ ਵਿੱਚ ਸੀਪਲੇਨ ਹਾਦਸਾਗ੍ਰਸਤ ਹੋਣ ਕਾਰਨ 3 ਸੈਲਾਨੀਆਂ ਦੀ ਮੌਤ, 3 ਜ਼ਖ਼ਮੀ
-
International1 month ago
ਕੈਲੀਫੋਰਨੀਆ ਵਿਚ ਅੱਗ ਨੇ ਮਚਾਈ ਤਬਾਹੀ, ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਈਆਂ ਸਿੱਖ ਸੰਸਥਾਵਾਂ
-
International1 month ago
ਇਜ਼ਰਾਈਲ ਨੇ ਜੰਗਬੰਦੀ ਸਮਝੌਤੇ ਤਹਿਤ 90 ਫ਼ਲਸਤੀਨੀ ਕੈਦੀਆਂ ਨੂੰ ਕੀਤਾ ਰਿਹਾਅ
-
Mohali1 month ago
ਕਣਕ ਦਾ ਰੇਟ 2275 ਰੁਪਏ ਪ੍ਰਤੀ ਕੁਇੰਟਲ, ਆਟਾ ਵਿਕ ਰਿਹਾ 40 ਰੁਪਏ ਕਿਲੋ
-
Mohali1 month ago
ਦੁਖ ਦਾ ਪ੍ਰਗਟਾਵਾ
-
Punjab1 month ago
ਦੋਸਤ ਵੱਲੋਂ ਦੋਸਤ ਦਾ ਕਤਲ
-
Punjab2 months ago
ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਨਗਰ ਕੌਂਸਲ ਪ੍ਰਧਾਨ ਦੀ ਗੱਡੀ ਤੇ ਚਲਾਈਆਂ ਗੋਲੀਆਂ