Connect with us

Mohali

ਮੁਹਾਲੀ ਪੁਲੀਸ ਵਲੋਂ ਜਾਅਲੀ ਸਬ ਇੰਸਪੈਕਟਰ ਕਾਬੂ

Published

on

 

 

ਐਸ.ਏ.ਐਸ.ਨਗਰ, 11 ਜਨਵਰੀ (ਜਸਬੀਰ ਸਿੰਘ ਜੱਸੀ) ਮੁਹਾਲੀ ਪੁਲੀਸ ਵਲੋਂ ਇਕ ਜਾਅਲੀ ਸਬ ਇੰਸਪੈਕਟਰ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਗ੍ਰਿਫਤਾਰ ਜਾਅਲੀ ਸਬ ਇੰਸਪੈਕਟਰ ਦੀ ਪਛਾਣ ਮਨਦੀਪ ਸਿੰਘ ਵਾਸੀ ਪਿੰਡ ਅਮਾਮਪੁਰ ਜਿਲਾ ਪਟਿਆਲਾ ਵਜੋਂ ਹੋਈ ਹੈ।

ਇਸ ਸਬੰਧੀ ਏ. ਐਸ. ਪੀ ਸਿਟੀ 1 ਜੇਅੰਤ ਪੁਰੀ ਅਤੇ ਥਾਣਾ ਮਟੌਰ ਦੇ ਮੁਖੀ ਅਮਨਦੀਪ ਸਿੰਘ ਤਰੀਕਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ (ਜਿਸ ਨੇ ਸਬ ਇੰਸਪੈਕਟਰ ਦੀ ਵਰਦੀ ਪਾਈ ਹੋਈ ਹੈ) ਫੇਜ਼ 3 ਬੀ 2 ਦੀ ਮਾਰਕੀਟ ਵਿਚ ਆਮ ਲੋਕਾਂ ਦੀ ਚੈਕਿੰਗ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣਸਾਰ ਪੁਲੀਸ ਦੀ ਇਕ ਟੀਮ ਤੁਰੰਤ ਮਾਰਕੀਟ ਵਿੱਚ ਗਈ ਅਤੇ ਵੇਖਿਆ ਕਿ ਉਕਤ ਵਿਅਕਤੀ (ਜਿਸਨੇ ਸਬ ਇੰਸਪੈਕਟਰ ਦੀ ਵਰਦੀ ਪਾਈ ਸੀ) ਲੋਕਾਂ ਨਾਲ ਗਾਲੀ ਗਲੋਚ ਕਰ ਰਿਹਾ ਸੀ ਅਤੇ ਆਪਣੀ ਵਰਦੀ ਦਾ ਰੋਹਬ ਝਾੜ ਰਿਹਾ ਸੀ।

ਉਹਨਾਂ ਕਿਹਾ ਕਿ ਜਦੋਂ ਪੁਲੀਸ ਟੀਮ ਨੇ ਉਕਤ ਵਰਦੀ ਧਾਰੀ ਸਬ ਇੰਸਪੈਕਟਰ ਕੋਲੋਂ ਪੁੱਛਗਿੱਛ ਕੀਤੀ ਤਾਂ ਪਤਾ ਚੱਲਿਆ ਕਿ ਉਹ ਪੰਜਾਬ ਪੁਲੀਸ ਦਾ ਕਰਮਚਾਰੀ ਨਹੀਂ ਹੈ ਅਤੇ ਸਬ ਇੰਸਪੈਕਟਰ ਦੀ ਵਰਦੀ ਪਾ ਕੇ ਸਿਰਫ ਲੋਕਾਂ ਤੇ ਰੋਹਬ ਝਾੜ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਉਕਤ ਜਾਅਲੀ ਸਬ ਇੰਸਪੈਕਟਰ ਨੂੰ ਕਾਬੂ ਕਰਕੇ ਉਸ ਵਿਰੁਧ ਬੀ ਐਨ ਐਸ ਦੀ ਧਾਰਾ 204, 205 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਏ.ਐਸ.ਪੀ ਜੇਅੰਤ ਪੁਰੀ ਨੇ ਕਿਹਾ ਕਿ ਉਕਤ ਜਾਅਲੀ ਸਬ ਇੰਸਪੈਕਟਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਰਿਮਾਂਡ ਦੌਰਾਨ ਉਸਦੇ ਪਿਛੋਕੜ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇਗੀ।

Continue Reading

Mohali

ਫੇਜ਼ 5 ਅਤੇ ਸ਼ਾਹੀ ਮਾਜਰਾ ਵਿੱਚ ਸਫਾਈ ਵਿਵਸਥਾ ਬਦਹਾਲ : ਅਸ਼ੋਕ ਝਾਅ

Published

on

By

 

 

ਐਸ ਏ ਐਸ ਨਗਰ, 24 ਫਰਵਰੀ (ਸ.ਬ.) ਸਾਬਕਾ ਮਿਉਂਸਪਲ ਕੌਂਸਲਰ ਅਸ਼ੋਕ ਝਾਅ ਨੇ ਕਿਹਾ ਹੈ ਕਿ ਮੁਹਾਲੀ ਨਿਗਮ ਵੱਲੋਂ ਸ਼ਹਿਰ ਦੇ ਅੰਦਰਲੇ ਰਿਹਾਇਸ਼ੀ ਇਲਾਕਿਆਂ ਵਿੱਚ ਸਫਾਈ ਦੇ ਲੋੜੀਂਦੇ ਪ੍ਰਬੰਧ ਨਾ ਕੀਤੇ ਜਾਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈ ਰਹੀ ਹੈ।

ਉਹਨਾਂ ਕਿਹਾ ਕਿ ਫੇਜ਼ 5 ਅਤੇ ਸ਼ਾਹੀਮਾਜਰਾ ਵਿੱਚ ਸਫ਼ਾਈ ਹਾਲਤ ਬਹੁਤ ਮਾੜੀ ਹੈ ਅਤੇ ਗੰਦਗੀ ਦੀ ਭਰਮਾਰ ਹੈ। ਉਹਨਾਂ ਕਿਹਾ ਕਿ ਨਗਰ ਨਿਗਮ ਵੱਲੋਂ ਸਫਾਈ ਵਿਵਸਥਾ ਦੇ ਨਾਮ ਤੇ ਕਰੋੜਾਂ ਰੁਪਏ ਖਰਚਣ ਤੋਂ ਬਾਅਦ ਵੀ ਹਰ ਪਾਸੇ ਗੰਦਗੀ ਦੀ ਗੰਦਗੀ ਦੀ ਭਰਮਾਰ ਹੈ ਅਤੇ ਫੇਜ਼-5 ਅਤੇ ਸ਼ਾਹੀਮਾਜਰਾ ਵਿੱਚ ਕੂੜੇ ਦੇ ਢੇਰ ਲੱਗੇ ਹਨ। ਉਹਨਾਂ ਕਿਹਾ ਕਿ ਪਸ਼ੂ ਕੂੜੇ ਦੇ ਇਹਨਾਂ ਢੇਰਾਂ ਤੇ ਮੂੰਹ ਮਾਰਦੇ ਰਹਿੰਦੇ ਹਨ ਅਤੇ ਕੂੜਾ ਖਿਲਾਰਦੇ ਰਹਿੰਦੇ ਹਨ।

ਉਹਨਾਂ ਮੰਗ ਕੀਤੀ ਕਿ ਕੂੜੇ ਦੇ ਢੇਰ ਚੁਕਵਾਏ ਜਾਣ ਅਤੇ ਡੀ.ਡੀ.ਟੀ. ਦਾ ਛਿੜਕਾਅ ਰੋਜ਼ਾਨਾ ਕੀਤਾ ਜਾਵੇ ਤਾਂ ਜੋ ਕਿਸੇ ਬਿਮਾਰੀ ਤੋਂ ਬਚਾਓ ਹੋ ਸਕੇ ਅਤੇ ਵਸਨੀਕਾਂ ਨੂੰ ਗੰਦੀ ਬਦਬੂ ਤੋਂ ਰਾਹਤ ਮਿਲੇ।

Continue Reading

Mohali

ਪਿੰਡ ਬਹਿਲੋਲਪੁਰ ਵਿੱਚ 21 ਬਿਊਟੀ ਪਾਰਲਰ ਕਿੱਟਾਂ ਵੰਡੀਆਂ

Published

on

By

 

ਐਸ ਏ ਐਸ ਨਗਰ, 24 ਫਰਵਰੀ (ਸ.ਬ.) ਭਾਈ ਘਨਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੋਸਾਇਟੀ ਵਲੋਂ ਪਿੰਡ ਬਹਿਲੋਲਪੁਰ ਦੇ ਸਰਪੰਚ ਮਨਰਾਜ ਸਿੰਘ ਦੇ ਸਹਿਯੋਗ ਨਾਲ ਪਿੰਡ ਦੇ ਕਮਿਊਨਿਟੀ ਸੈਂਟਰ ਵਿੱਚ ਚਲਾਏ ਜਾ ਰਹੇ ਸਿਲਾਈ ਅਤੇ ਸਕਿਨ ਤੇ ਹੇਅਰ ਕੇਅਰ ਸੈਂਟਰ ਵਿੱਚ ਕੋਰਸ ਪਾਸ ਕਰਨ ਵਾਲੀਆਂ ਲੜਕੀਆਂ ਨੂੰ 21 ਬਿਊਟੀ ਪਾਰਲਰ ਕਿੱਟਾਂ ਦਿੱਤੀਆਂ ਗਈਆਂ।

ਇਸ ਮੌਕੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਸ੍ਰੀ ਸੰਜੀਵ ਵਿਸ਼ਿਸ਼ਟ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਸਿਖਿਆਰਥਣਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਇਸ ਕੋਰਸ ਦਾ ਫਾਇਦਾ ਤਾਂ ਹੀ ਹੈ ਜੇਕਰ ਉਹ ਇਸ ਟਰੇਨਿੰਗ ਨੂੰ ਆਪਣਾ ਕਿੱਤਾ ਬਣਾ ਕੇ ਕੰਮ ਕਰ ਸਕਣ ਅਤੇ ਆਪਣੇ ਪੈਰਾਂ ਤੇ ਖੜ੍ਹੀਆਂ ਹੋਣ।

ਇਸ ਮੌਕੇ ਸੋਸਾਇਟੀ ਦੇ ਚੇਅਰਮੈਨ ਸ੍ਰੀ ਕੇ ਸੈਨੀ ਨੇ ਦੱਸਿਆ ਕਿ 6 ਮਹੀਨੇ ਦੇ ਕੋਰਸ ਕਰਵਾਉਣ ਤੋਂ ਬਾਅਦ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਅਤੇ ਬਿਊਟੀ ਪਾਰਲਰ ਕਿੱਟਾਂ ਮੁਫਤ ਦਿੱਤੀਆਂ ਜਾਂਦੀਆਂ ਹਨ। ਇਸ ਮੌਕੇ ਸ੍ਰੀ ਸ਼ਵਿੰਦਰ ਧੀਮਾਨ ਨੂੰ ਵਾਈਸ ਪੈਟਰਨ ਬਣਾਇਆ ਗਿਆ।

ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸ੍ਰੀ ਸੰਜੀਵ ਰਾਵੜਾ, ਪ੍ਰੈਸ ਸਕੱਤਰ ਸਤੀਸ਼ ਚੰਦਰ ਸੈਨੀ, ਮੈਂਬਰ ਅਸ਼ਵਨੀ ਸ਼ਰਮਾ, ਰਜਿੰਦਰ ਕੁਮਾਰ, ਸਰਪੰਚ ਮਨਰਾਜ ਸਿੰਘ ਤੇ ਉਹਨਾਂ ਦੀ ਟੀਮ, ਟੀਚਰ ਰੇਨੂ, ਪਰਵੀਨ ਬੇਗਮ ਅਤੇ ਵੱਡੀ ਗਿਣਤੀ ਸਿਖਿਆਰਥਣਾਂ ਹਾਜਿਰ ਸਨ।

Continue Reading

Mohali

23ਵੀਂ ਨੈਸ਼ਨਲ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਮੁਹਾਲੀ ਦੀ ਪੈਰਾ ਅਥਲੀਟ ਅਨੰਨਿਆ ਬਾਂਸਲ ਨੇ ਜਿੱਤਿਆ ਕਾਂਸੀ ਦਾ ਤਗਮਾ

Published

on

By

 

 

ਐਸ ਏ ਐਸ ਨਗਰ, 24 ਫਰਵਰੀ (ਸ.ਬ.) ਭਾਰਤੀ ਪੈਰਾਲੰਪਿਕ ਕਮੇਟੀ ਵੱਲੋਂ 18 ਤੋਂ 20 ਫਰਵਰੀ ਤੱਕ ਚੇਨਈ, ਤਾਮਿਲਨਾਡੂ ਵਿਖੇ ਕਰਵਾਈ ਗਈ 23ਵੀਂ ਨੈਸ਼ਨਲ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਮੁਹਾਲੀ ਦੀ ਨਾਮਵਰ ਅੰਤਰਰਾਸ਼ਟਰੀ ਪੈਰਾ ਅਥਲੀਟ ਅਨੰਨਿਆ ਬਾਂਸਲ ਨੇ ਸ਼ਾਟ ਪੁਟ ਸ਼੍ਰੇਣੀ ਐੱਫ 20 ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਅਨੰਨਿਆ ਹੁਣ ਤੱਕ ਵੱਖ-ਵੱਖ ਖੇਡ ਸੰਘਾਂ ਵਲੋਂ ਕਰਵਾਏ ਗਏ ਅੰਤਰਰਾਸ਼ਟਰੀ ਪੱਧਰ ਤੇ 3 ਅਤੇ ਰਾਸ਼ਟਰੀ ਪੱਧਰ ਤੇ ਲਗਭਗ 20 ਤਗਮੇ ਜਿੱਤ ਚੁੱਕੀ ਹੈ।

ਅੰਨਨਿਆ ਦੱਸਦੀ ਹੈ ਕਿ ਪੰਜਾਬ ਸਰਕਾਰ ਦਾ ਪੈਰਾ ਖਿਡਾਰੀਆਂ ਪ੍ਰਤੀ ਰਵੱਈਆ ਬਹੁਤ ਹੀ ਉਦਾਸੀਨ ਹੈ। ਇਸ ਸੰਬੰਧੀ ਭਾਵੇਂ ਸਰਕਾਰ ਵਲੋਂ ਕਿਹਾ ਜਾਂਦਾ ਹੈ ਕਿ ਉਸ ਵਲੋਂ 2023 ਵਿੱਚ ਲਾਗੂ ਕੀਤੀ ਨਵੀਂ ਖੇਡ ਨੀਤੀ ਵਿੱਚ ਪੈਰਾ ਖਿਡਾਰੀਆਂ ਲਈ ਕਈ ਐਲਾਨ ਕੀਤੇ ਹਨ। ਪਰ ਜੋ ਐਲਾਨ ਕੀਤੇ ਗਏ ਹਨ, ਉਹ ਸਿਰਫ ਓਲੰਪਿਕ, ਏਸ਼ੀਅਨ, ਵਿਸ਼ਵ ਕੱਪ ਵਰਗੇ ਖੇਡ ਮੁਕਾਬਲਿਆਂ ਲਈ ਕੀਤੇ ਗਏ ਹਨ ਜਦੋਂਕਿ ਅਸਲੀਅਤ ਇਹ ਹੈ ਕਿ 38 ਖਿਡਾਰੀਆਂ ਦੀ ਚੋਣ ਤੋਂ ਬਾਅਦ ਵੀ ਪੰਜਾਬ ਦੀ ਨੁਮਾਇੰਦਗੀ ਕਰਨ ਲਈ ਸਿਰਫ 25 ਖਿਡਾਰੀ ਹੀ ਚੇਨਈ ਗਏ ਸਨ ਜਿਹਨਾਂ ਨੇ ਸਿਰਫ 3 ਤਗ਼ਮੇ ਜਿੱਤੇ ਹਨ। ਮੁਕਾਬਲੇ ਵਿੱਚ ਸ਼ਾਮਿਲ ਹੋਏ ਕੁੱਲ 26 ਰਾਜਾਂ ਵਿੱਚੋਂ ਪੰਜਾਬ 17ਵੇਂ ਸਥਾਨ ਤੇ ਰਿਹਾ।

 

Continue Reading

Trending