Connect with us

Mohali

ਅਣਪਛਾਤੇ ਵਿਅਕਤੀ ਦੀ ਪੀ ਜੀ ਆਈ ਵਿੱਚ ਮੌਤ

Published

on

 

ਬਲੌਂਗੀ, 13 ਜਨਵਰੀ (ਸ.ਬ.) ਜਲਣ ਕਾਰਨ ਪੀ ਜੀ ਆਈ ਚੰਡੀਗੜ੍ਹ ਵਿਖੇ ਦਾਖਲ ਇੱਕ ਇੱਕ ਨਾ ਮਾਲੂਮ ਵਿਅਕਤੀ ਦੀ ਮੌਤ ਹੋ ਗਈ ਹੈ। ਥਾਣਾ ਬਲੌਂਗੀ ਦੇ ਮੁੱਖ ਅਫਸਰ ਨੇ ਦੱਸਿਆ ਕਿ ਉਕਤ ਨਾ ਮਾਲੂਮ ਵਿਅਕਤੀ (ਉਮਰ ਕਰੀਬ 45 ਸਾਲ) ਜੋ ਸੜਨ ਕਾਰਨ ਪੀਜੀਆਈ ਚੰਡੀਗੜ੍ਹ ਵਿਖੇ ਦਾਖਲ ਹੋਇਆ ਸੀ ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ ਹੈ।

ਉਹਨਾਂ ਕਿਹਾ ਕਿ ਇਸ ਵਿਅਕਤੀ ਦੀ ਸ਼ਿਨਾਖਤ ਲਈ ਉਸਦੀ ਮ੍ਰਿਤਕ ਦੇਹ ਨੂੰ 72 ਘੰਟੇ ਲਈ ਪੀ ਜੀ ਆਈ ਚੰਡੀਗੜ੍ਹ ਦੀ ਮੋਰਚਰੀ ਵਿਖੇ ਰਖਵਾਇਆ ਗਿਆ ਹੈ ਅਤੇ ਜੇਕਰ ਇਸ ਸਬੰਧੀ ਕੋਈ ਵੀ ਜਾਣਕਾਰੀ ਹੋਵੇ ਤਾਂ ਤੁਰੰਤ ਥਾਣਾ ਬਲੌਂਗੀ ਨੂੰ ਸੂਚਿਤ ਕੀਤਾ ਜਾਵੇ।

Continue Reading

Mohali

ਏਸ਼ੀਆ ਗਤਕਾ ਕੱਪ ਕਰਾਉਣ ਲਈ ਏਸ਼ੀਆ ਗਤਕਾ ਫੈਡਰੇਸ਼ਨ ਦੀ ਮੀਟਿੰਗ ਆਯੋਜਿਤ

Published

on

By

 

ਐਸ ਏ ਐਸ ਨਗਰ, 24 ਫਰਵਰੀ (ਸ.ਬ.) ਏਸ਼ੀਆ ਗਤਕਾ ਫੈਡਰੇਸ਼ਨ (ਰਜਿ.) ਦੀ ਮੀਟਿੰਗ ਏਸ਼ੀਆ ਦੇ ਪ੍ਰਧਾਨ ਸਰਦਾਰ ਐੱਸ ਪੀ ਸਿੰਘ ਉਬਰਾਏ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਫੈਡਰੇਸ਼ਨ ਦੇ ਜਨਰਲ ਸਕੱਤਰ ਡਾਕਟਰ ਰਜਿੰਦਰ ਸਿੰਘ ਸੋਹਲ, ਬਲਜਿੰਦਰ ਸਿੰਘ ਤੂਰ, ਡਾਕਟਰ ਦੇਵਿੰਦਰਜੀਤ ਸਿੰਘ ਸਿੱਧੂ, ਚੰਚਲ ਸਿੰਘ ਅਤੇ ਹਰਪ੍ਰੀਤ ਸਿੰਘ ਕਾਲੜਾ ਤੇ ਹੋਰਾਂ ਨੇ ਭਾਗ ਲਿਆ। ਮੀਟਿੰਗ ਵਿੱਚ ਹੋਰ ਬਹੁਤ ਸਾਰੀਆਂ ਗਤੀਵਿਧੀਆਂ ਤੋਂ ਇਲਾਵਾ ਇਸ ਸਾਲ ਦੇ ਅਖੀਰ ਵਿੱਚ ਏਸ਼ੀਆ ਗਤਕਾ ਕੱਪ ਕਰਵਾਉਣ ਦਾ ਪ੍ਰੋਗਰਾਮ ਬਣਾਇਆ ਗਿਆ ਜਿਸ ਵਾਸਤੇ ਸਾਰੇ ਮੈਂਬਰਾਂ ਨੇ ਸਹਿਮਤੀ ਪ੍ਰਗਟਾਈ। ਮੀਟਿੰਗ ਦੌਰਾਨ ਇਸ ਕਾਰਜ ਨੂੰ ਨੇਪਰੇ ਚਾੜਨ ਲਈ ਰੂਪ ਰੇਖਾ ਤਿਆਰ ਕੀਤੀ ਗਈ ਗਈ ਅਤੇ ਸਭ ਦੀਆਂ ਡਿਊਟੀਆਂ ਲਗਾਈਆਂ ਗਈਆਂ।

ਡਾਕਟਰ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਉਹ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਨਾਲ ਤਾਲਮੇਲ ਕਰਨਗੇ ਅਤੇ ਉਹਨਾਂ ਨੂੰ ਵੀਜ਼ਾ ਵਗੈਰਾ ਦਿਵਾਉਣ ਲਈ ਵੱਖ-ਵੱਖ ਏਸ਼ੀਅਨ ਦੇਸ਼ਾਂ ਦੀਆਂ ਐਬਸੀਆਂ ਨਾਲ ਤਾਲਮੇਲ ਕਰਨਗੇ। ਇਸੇ ਤਰ੍ਹਾਂ ਹੀ ਵੱਖ-ਵੱਖ ਦੇਸ਼ਾਂ ਤੋਂ ਆਉਣ ਵਾਲੇ ਖਿਡਾਰੀਆਂ, ਪ੍ਰਬੰਧਕਾਂ ਲਈ ਰਿਹਾਇਸ਼ ਅਤੇ ਖਾਣੇ ਦੇ ਪ੍ਰਬੰਧ ਲਈ ਵੀ ਡਿਊਟੀਆਂ ਲਗਾਈਆਂ ਗਈਆਂ। ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਸਰਦਾਰ ਹਰਚਰਨ ਸਿੰਘ ਭੁੱਲਰ ਨੇ ਵੀ ਪੂਰਾ ਸਮਰਥਨ ਅਤੇ ਸਹਾਇਤਾ ਕਰਨ ਦਾ ਵਾਅਦਾ ਕੀਤਾ।

ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਗਤਕਾ ਖੇਲੋ ਇੰਡੀਆ, ਨੈਸ਼ਨਲ ਗੇਮਜ਼, ਐਸ ਜੀ ਐਫ ਆਈ ਅਤੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਵੀ ਸ਼ਾਮਿਲ ਹੋ ਚੁੱਕਾ ਹੈ। ਏਸ਼ੀਅਨ ਗੱਤਕਾ ਕੱਪ ਲਈ ਭਾਰਤ ਦੇ ਖਿਡਾਰੀਆਂ ਵਿੱਚ ਵੀ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ।

Continue Reading

Mohali

ਪਿੰਡਾਂ ਦੇ ਲਾਲ ਡੋਰੇ ਦੇ ਅੰਦਰ ਇਮਾਰਤਾਂ ਵਾਸਤੇ ਨਵੀਂ ਨੀਤੀ ਦੀ ਲੋੜ : ਕੁਲਜੀਤ ਸਿੰਘ ਬੇਦੀ

Published

on

By

 

ਉਚਾਈ ਦੀ ਹੱਦ 15 ਮੀਟਰ ਕਰਕੇ ਨਕਸ਼ਾ ਫੀਸ ਵਿੱਚ ਕਟੌਤੀ ਦੀ ਮੰਗ ਕੀਤੀ

ਐਸ ਏ ਐਸ ਨਗਰ, 24 ਫਰਵਰੀ (ਸ.ਬ.) ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸਥਾਨਕ ਸਰਕਾਰਾਂ ਦੇ ਮੰਤਰੀ, ਸਕੱਤਰ ਅਤੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਹੈ ਕਿ ਪਿੰਡਾਂ ਦੇ ਲਾਲ ਡੋਰੇ ਦੇ ਅੰਦਰ ਆਉਣ ਵਾਲੀਆਂ ਇਮਾਰਤਾਂ ਨੂੰ ਰਾਹਤ ਦੇਣ ਲਈ ਇੱਕ ਨਵੀਂ ਬਾਈ-ਲਾਜ ਪਾਲਸੀ ਬਣਾਈ ਜਾਵੇ।

ਆਪਣੇ ਪੱਤਰ ਵਿੱਚ ਉਹਨਾਂ ਕਿਹਾ ਕਿ ਪਹਿਲਾਂ ਇਹ ਪਿੰਡ ਸਿੱਧਾ ਨਗਰ ਨਿਗਮ ਦੀ ਹੱਦ ਵਿੱਚ ਸ਼ਾਮਲ ਨਹੀਂ ਸਨ। ਜਦ ਉਹ ਸ਼ਹਿਰ ਦੀ ਹੱਦ ਵਿੱਚ ਆਏ, ਤਾਂ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆਉਣ ਲੱਗੀਆਂ। ਨਵੇਂ ਨਿਯਮਾਂ ਕਾਰਨ ਬਣੀਆਂ ਇਮਾਰਤਾਂ ਗੈਰਕਾਨੂੰਨੀ ਮੰਨੀਆਂ ਗਈਆਂ ਅਤੇ ਲੋਕਾਂ ਨੂੰ ਨੋਟਿਸ ਕੱਢੇ ਜਾ ਰਹੇ ਹਨ ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।

ਉਹਨਾਂ ਕਿਹਾ ਕਿ ਸ਼ਹਿਰ ਵਿੱਚ ਲਾਗੂ ਹੁੰਦੇ ਬਾਇਲਾਜ ਇਨ ਬਿਨ ਪਿੰਡਾਂ ਵਿੱਚ ਲਾਗੂ ਕਰ ਦਿੱਤੇ ਗਏ ਹਨ ਜੋ ਕਿਸੇ ਵੀ ਤਰ੍ਹਾਂ ਸੰਭਵ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ ਪਿੰਡਾਂ ਵਾਸਤੇ ਨਵੇਂ ਨਿਯਮ ਬਣਾਏ ਬਿਨਾ ਪੁਰਾਣੀਆਂ ਬਿਲਡਿੰਗਾਂ ਨੂੰ ਗੈਰ ਕਾਨੂੰਨੀ ਕਰਾਰ ਦੇਣ, ਨਗਰ ਨਿਗਮ ਵੱਲੋਂ ਨੋਟਿਸ ਜਾਰੀ ਹੋਣ ਅਤੇ ਲੋਕਾਂ ਦੀ ਸੁਣਵਾਈ ਨਾ ਹੋਣ ਕਾਰਨ ਲੋਕਾਂ ਵਿੱਚ ਰੋਸ ਵੱਧ ਰਿਹਾ ਹੈ। ਉਹਨਾਂ ਕਿਹਾ ਕਿ ਛੋਟੇ ਪਲਾਟਾਂ ਤੇ ਬਣੀਆਂ ਇਮਾਰਤਾਂ ਲਈ ਨਵੇਂ ਨਿਯਮ ਥਾਪਣ ਦੀ ਲੋੜ, 15 ਮੀਟਰ ਤੱਕ ਦੀ ਉਚਾਈ ਦੀ ਮਨਜ਼ੂਰੀ ਅਤੇ ਸੁਰੱਖਿਆ ਉਪਰੰਤ ਇਜਾਜ਼ਤ, ਪਿੰਡਾਂ ਦੀ ਹੱਦਬੰਦੀ ਵਧਾਉਣ ਅਤੇ ਸ਼ਹਿਰਕਰਨ ਦੇ ਅਸਰ ਵਰਗੇ ਮਸਲੇ ਹਨ ਜਿਨ੍ਹਾਂ ਉੱਤੇ ਵਿਚਾਰ ਕਰਕੇ ਲੋਕਾਂ ਨੂੰ ਰਾਹਤ ਦੇਣ ਵਾਲੀ ਕਾਰਵਾਈ ਕੀਤੀ ਜਾਣੀ ਬਹੁਤ ਜਰੂਰੀ ਹੈ।

ਉਹਨਾਂ ਮੰਗ ਕੀਤੀ ਹੈ ਕਿ ਕਿ ਪਿੰਡਾਂ ਵਾਸਤੇ ਨਵੀਂ ਬਾਈਲਾਜ ਪਾਲਸੀ ਬਣਾਈ ਜਾਵੇ ਜਿਸ ਵਿੱਚ ਪਿੰਡਾਂ ਦੇ ਪੁਰਾਣੇ ਘਰਾਂ ਅਤੇ ਇਮਾਰਤਾਂ ਨੂੰ ਕਾਨੂੰਨੀ ਦਰਜਾ ਮਿਲ, 15 ਮੀਟਰ ਫੁੱਟ ਤੱਕ ਦੀ ਉਚਾਈ ਨੂੰ ਕਿਸੇ ਵੀ ਆਰਕੀਟੈਕਚਰਲ ਸੇਫਟੀ ਸਰਟੀਫਿਕੇਟ ਨਾਲ ਮਨਜ਼ੂਰੀ ਮਿਲੇ। ਉਹਨਾਂ ਕਿਹਾ ਕਿ ਇਸ ਵਾਸਤੇ ਨਗਰ ਨਿਗਮ ਦੀ ਮੀਟਿੰਗ ਵਿੱਚ ਇਹ ਮਤਾ ਪਾਸ ਕੀਤਾ ਜਾਵੇ ਅਤੇ ਲੋਕਾਂ ਦੀ ਸੁਣਵਾਈ ਕੀਤੀ ਜਾਵੇ। ਜੇਕਰ ਕੋਈ ਤਰਮੀਮ ਕਰਨੀ ਹੋਵੇ, ਤਾਂ ਲੋਕਾਂ ਨਾਲ ਸਲਾਹ ਕਰਕੇ ਕੀਤੀ ਜਾਵੇ ਅਤੇ ਜੇਕਰ ਕੋਈ ਇਮਾਰਤ ਅਸੁਰੱਖਿਅਤ ਹੋਵੇ, ਤਾਂ ਉਹਨਾਂ ਨੂੰ ਮੁੜ-ਵਿਚਾਰਿਆ ਜਾਵੇ। ਉਹਨਾਂ ਕਿਹਾ ਕਿ ਇਸ ਦੇ ਨਾਲ ਨਾਲ ਨਕਸ਼ਾ ਫੀਸ ਘਟਾਈ ਜਾਵੇ ਜੋ ਕਿ ਬਹੁਤ ਜ਼ਿਆਦਾ ਹੈ, ਅਤੇ ਇਸ ਕਰਕੇ ਵੀ ਲੋਕ ਨਕਸ਼ੇ ਪਾਸ ਕਰਵਾਉਣ ਤੋਂ ਗੁਰੇਜ਼ ਕਰਦੇ ਹਨ।

ਉਹਨਾਂ ਕਿਹਾ ਕਿ ਜੇਕਰ ਸਰਕਾਰ ਅਤੇ ਨਗਰ ਨਿਗਮ ਇਹ ਨਵੀਂ ਨੀਤੀ ਲਾਗੂ ਕਰਦੇ ਹਨ, ਤਾਂ ਲਾਲ ਡੋਰੇ ਦੇ ਅੰਦਰ ਰਹਿੰਦੇ ਹਜ਼ਾਰਾਂ ਲੋਕਾਂ ਨੂੰ ਰਾਹਤ ਮਿਲ ਸਕੇਗੀ। ਉਨ੍ਹਾਂ ਦੇ ਘਰ, ਦੁਕਾਨਾਂ ਅਤੇ ਜਾਇਦਾਦਾਂ ਨੂੰ ਕਾਨੂੰਨੀ ਸਰਟੀਫਿਕੇਟ ਮਿਲ ਸਕਣਗੇ, ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਦੂਰ ਹੋਣਗੀਆਂ।

Continue Reading

Mohali

ਫੇਜ਼ 5 ਅਤੇ ਸ਼ਾਹੀ ਮਾਜਰਾ ਵਿੱਚ ਸਫਾਈ ਵਿਵਸਥਾ ਬਦਹਾਲ : ਅਸ਼ੋਕ ਝਾਅ

Published

on

By

 

 

ਐਸ ਏ ਐਸ ਨਗਰ, 24 ਫਰਵਰੀ (ਸ.ਬ.) ਸਾਬਕਾ ਮਿਉਂਸਪਲ ਕੌਂਸਲਰ ਅਸ਼ੋਕ ਝਾਅ ਨੇ ਕਿਹਾ ਹੈ ਕਿ ਮੁਹਾਲੀ ਨਿਗਮ ਵੱਲੋਂ ਸ਼ਹਿਰ ਦੇ ਅੰਦਰਲੇ ਰਿਹਾਇਸ਼ੀ ਇਲਾਕਿਆਂ ਵਿੱਚ ਸਫਾਈ ਦੇ ਲੋੜੀਂਦੇ ਪ੍ਰਬੰਧ ਨਾ ਕੀਤੇ ਜਾਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈ ਰਹੀ ਹੈ।

ਉਹਨਾਂ ਕਿਹਾ ਕਿ ਫੇਜ਼ 5 ਅਤੇ ਸ਼ਾਹੀਮਾਜਰਾ ਵਿੱਚ ਸਫ਼ਾਈ ਹਾਲਤ ਬਹੁਤ ਮਾੜੀ ਹੈ ਅਤੇ ਗੰਦਗੀ ਦੀ ਭਰਮਾਰ ਹੈ। ਉਹਨਾਂ ਕਿਹਾ ਕਿ ਨਗਰ ਨਿਗਮ ਵੱਲੋਂ ਸਫਾਈ ਵਿਵਸਥਾ ਦੇ ਨਾਮ ਤੇ ਕਰੋੜਾਂ ਰੁਪਏ ਖਰਚਣ ਤੋਂ ਬਾਅਦ ਵੀ ਹਰ ਪਾਸੇ ਗੰਦਗੀ ਦੀ ਗੰਦਗੀ ਦੀ ਭਰਮਾਰ ਹੈ ਅਤੇ ਫੇਜ਼-5 ਅਤੇ ਸ਼ਾਹੀਮਾਜਰਾ ਵਿੱਚ ਕੂੜੇ ਦੇ ਢੇਰ ਲੱਗੇ ਹਨ। ਉਹਨਾਂ ਕਿਹਾ ਕਿ ਪਸ਼ੂ ਕੂੜੇ ਦੇ ਇਹਨਾਂ ਢੇਰਾਂ ਤੇ ਮੂੰਹ ਮਾਰਦੇ ਰਹਿੰਦੇ ਹਨ ਅਤੇ ਕੂੜਾ ਖਿਲਾਰਦੇ ਰਹਿੰਦੇ ਹਨ।

ਉਹਨਾਂ ਮੰਗ ਕੀਤੀ ਕਿ ਕੂੜੇ ਦੇ ਢੇਰ ਚੁਕਵਾਏ ਜਾਣ ਅਤੇ ਡੀ.ਡੀ.ਟੀ. ਦਾ ਛਿੜਕਾਅ ਰੋਜ਼ਾਨਾ ਕੀਤਾ ਜਾਵੇ ਤਾਂ ਜੋ ਕਿਸੇ ਬਿਮਾਰੀ ਤੋਂ ਬਚਾਓ ਹੋ ਸਕੇ ਅਤੇ ਵਸਨੀਕਾਂ ਨੂੰ ਗੰਦੀ ਬਦਬੂ ਤੋਂ ਰਾਹਤ ਮਿਲੇ।

Continue Reading

Trending