Connect with us

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

 

 

ਮੇਖ : ਪ੍ਰਾਪਰਟੀ ਸਬੰਧੀ ਮਸਲਿਆਂ ਵਿੱਚ ਨਿਵੇਸ਼ ਲਈ ਸਮਾਂ ਹੁਣ ਅਨੁਕੂਲ ਨਹੀਂ ਹੈ। ਰੁਕਿਆ ਪੈਸਾ ਮਿਲਣ ਨਾਲ ਪ੍ਰਸੰਨਤਾ ਰਹੇਗੀ। ਆਪਣੇ ਕੰਮ ਨੂੰ ਕੱਲ ਉਤੇ ਟਾਲਣਾ ਨੁਕਸਾਨਦੇਹ ਸਾਬਤ ਹੋਵੇਗਾ। ਬੱਚਿਆਂ ਦੇ ਕੈਰੀਅਰ ਨੂੰ ਲੈ ਕੇ ਚਿੰਤਾ ਰਹੇਗੀ। ਕਰਜ ਲੈਣ ਤੋਂ ਬਚੋ। ਖਾਣ-ਪੀਣ ਦਾ ਧਿਆਨ ਰੱਖੋ।

ਬ੍ਰਿਖ : ਦਿਨ ਅਨੁਕੂਲ ਨਹੀਂ ਹੈ ਇਸ ਲਈ ਚੇਤੰਨ ਰਹੋ। ਕੰਮ ਦੇ ਸਿਲਸਿਲੇ ਵਿੱਚ ਰੁਝੇ ਰਹੋਗੇ। ਅਧਿਕਾਰੀ ਵਰਗ ਨਰਾਜ ਰਹੇਗਾ। ਕੰਮ ਵਿੱਚ ਲਾਪਰਵਾਹੀ ਦਾ ਰਵੱਈਆ ਛੱਡਣਾ ਹੀ ਚੰਗਾ ਹੋਵੇਗਾ। ਖਾਣ-ਪੀਣ ਦੀ ਲਾਪਰਵਾਹੀ ਨੁਕਸਾਨਦੇਹ ਸਾਬਤ ਹੋ ਸਕਦੀ ਹੈ। ਵਾਹਨ ਸਾਵਧਾਨੀ ਨਾਲ ਚਲਾਓ।

ਮਿਥੁਨ : ਪਰਿਵਾਰ ਵਿੱਚ ਮਾੜੀ ਹਾਲਤ ਪੈਦਾ ਹੋ ਸਕਦੀ ਹੈ। ਸਭ ਨੂੰ ਨਾਲ ਲੈ ਕੇ ਚੱਲਣ ਵਿੱਚ ਹੀ ਭਲਾਈ ਹੈ। ਕਿਸੇ ਕਾਨੂੰਨੀ ਮਸਲੇ ਵਿੱਚ ਅਚਾਨਕ ਫਸ ਸਕਦੇ ਹੋ। ਕਿਸੇ ਉਤੇ ਅੱਖ ਬੰਦ ਕਰਕੇ ਵਿਸ਼ਵਾਸ਼ ਨਾ ਕਰੋ, ਨੁਕਸਾਨ ਹੋ ਸਕਦਾ ਹੈ।

ਕਰਕ : ਪ੍ਰਾਪਰਟੀ ਸਬੰਧੀ ਮਸਲਿਆਂ ਵਿੱਚ ਨਿਵੇਸ਼ ਨਾਲ ਵਿਵਾਦ ਦੀ ਹਾਲਤ ਪੈਦਾ ਹੋ ਸਕਦੀ ਹੈ। ਨੌਕਰੀ ਵਿੱਚ ਤਰੱਕੀ ਦੇ ਯੋਗ ਹਨ। ਪਰਿਵਾਰ ਵਿੱਚ ਕਿਸੇ ਮੈਂਬਰ ਦੀ ਬਿਮਾਰੀ ਚਿੰਤਾ ਵਿੱਚ ਪਾ ਸਕਦੀ ਹੈ। ਫਾਲਤੂ ਖਰਚ ਉਤੇ ਕਾਬੂ ਰੱਖੋ। ਵਾਹਨ ਸਾਵਧਾਨੀ ਨਾਲ ਚਲਾਓ।

ਸਿੰਘ : ਦਫ਼ਤਰ ਵਿੱਚ ਰੁਝੇਵਾਂ ਰਹੇਗਾ। ਆਪਣਾ ਕੰਮ ਪੈਂਡਿੰਗ ਨਾ ਰੱਖੋ। ਕੰਮ ਦੇ ਸੰਬੰਧ ਵਿੱਚ ਯਾਤਰਾ ਉਤੇ ਜਾਣਾ ਪੈ ਸਕਦਾ ਹੈ। ਬੱਚਿਆਂ ਦੀਆਂ ਆਦਤਾਂ ਪ੍ਰੇਸ਼ਾਨ ਕਰਨਗੀਆਂ। ਪਤਨੀ ਦੀ ਸਿਹਤ ਨੂੰ ਲੈ ਕੇ ਵੀ ਚਿੰਤਾ ਰਹੇਗੀ।

ਕੰਨਿਆ : ਕਿਤਿਉਂ ਰੁਕੇ ਹੋਏ ਪੈਸੇ ਦੀ ਪ੍ਰਾਪਤੀ ਹੋ ਸਕਦੀ ਹੈ। ਪਰਿਵਾਰ ਦੇ ਕਿਸੇ ਮੈਂਬਰ ਨਾਲ ਵਿਵਾਦ ਹੋ ਸਕਦਾ ਹੈ। ਦੂਰ ਦੀ ਯਾਤਰਾ ਦਾ ਪ੍ਰੋਗਰਾਮ ਅਜੇ ਨਾ ਬਣਾਓ। ਸਮਾਂ ਅਨੁਕੂਲ ਨਹੀਂ ਹੈ। ਖਾਣ-ਪੀਣ ਨੂੰ ਲੈ ਕੇ ਚੇਤੰਨ ਰਹੋ। ਵਾਹਨ ਚਲਾਉਣ ਦੇ ਦੌਰਾਨ ਦੁਰਘਟਨਾ ਦਾ ਸ਼ਿਕਾਰ ਹੋ ਸਕਦੇ ਹੋ।

ਤੁਲਾ : ਕੈਰੀਅਰ ਸਬੰਧੀ ਮਾਮਲਿਆਂ ਲਈ ਸਮਾਂ ਠੀਕ ਨਹੀਂ ਹੈ। ਇਸ ਲਈ ਹੁਣ ਬਦਲਾਅ ਦਾ ਇਰਾਦਾ ਛੱਡਣਾ ਹੀ ਚੰਗਾ ਹੋਵੇਗਾ। ਆਪਣੀਆਂ ਗੁਪਤ ਗੱਲਾਂ ਕਿਸੇ ਨਾਲ ਨਾ ਕਰੋ। ਅਧਿਕਾਰੀ ਵਰਗ ਦੀ ਨਰਾਜਗੀ ਝੱਲਣੀ ਪੈ ਸਕਦੀ ਹੈ।

ਬ੍ਰਿਸਚਕ : ਪ੍ਰਾਪਰਟੀ ਸਬੰਧੀ ਮਾਮਲਿਆਂ ਲਈ ਸਮਾਂ ਅਨੁਕੂਲ ਨਹੀਂ ਹੈ। ਪੈਸੇ ਦੇ ਨਿਵੇਸ਼ ਦਾ ਇਰਾਦਾ ਛੱਡ ਦਿਓ ਤਾਂ ਹੀ ਚੰਗਾ ਹੋਵੇਗਾ। ਕਿਸੇ ਨਾਲ ਵਿਵਾਦ ਵਿੱਚ ਨਾ ਪਵੋ। ਆਪਣੇ ਕੰਮ ਉਤੇ ਧਿਆਨ ਦੇਣਾ ਹੀ ਚੰਗਾ ਹੈ। ਮੌਸਮ ਅਨੁਕੂਲ ਨਹੀਂ ਹੈ। ਖਾਣ-ਪੀਣ ਦਾ ਧਿਆਨ ਰੱਖੋ।

ਧਨੁ : ਮੌਸਮ ਵਿੱਚ ਬਦਲਾਅ ਬਿਮਾਰ ਕਰ ਸਕਦਾ ਹੈ। ਖਾਣ-ਪੀਣ ਦਾ ਧਿਆਨ ਰੱਖੋ। ਪ੍ਰਤੀਯੋਗੀ ਪ੍ਰੀਖਿਆ ਵਿੱਚ ਸਫਲਤਾ ਦੇ ਯੋਗ ਹਨ । ਕੈਰੀਅਰ ਸਬੰਧੀ ਆਕਰਸ਼ਕ ਮੌਕੇ ਮਿਲ ਸਕਦੇ ਹਨ। ਪਤਨੀ ਦੀ ਸਿਹਤ ਨੂੰ ਲੈ ਕੇ ਚਿੰਤਾ ਬਣੀ ਰਹੇਗੀ।

ਮਕਰ : ਪ੍ਰਾਪਰਟੀ ਸਬੰਧੀ ਵਿਵਾਦ ਨੂੰ ਲੈ ਕੇ ਕੋਰਟ ਕਚਹਰੀ ਦੇ ਚੱਕਰ ਲਗਾਉਣੇ ਪੈ ਸਕਦੇ ਹਨ। ਪਰਿਵਾਰ ਵਿੱਚ ਕਿਸੇ ਮੈਂਬਰ ਦੀ ਬਿਮਾਰੀ ਚਿੰਤਾ ਦਾ ਕਾਰਨ ਬਣੇਗੀ। ਆਪਣੇ ਪਿਆਰੇ ਮਿੱਤਰ ਦਾ ਵਿਛੋੜਾ ਦੁੱਖ ਦੇਵੇਗਾ।

ਕੁੰਭ : ਕੰਮ ਧੰਦੇ ਦੇ ਸਿਲਸਿਲੇ ਵਿੱਚ ਅਚਾਨਕ ਯਾਤਰਾ ਉਤੇ ਜਾਣਾ ਪੈ ਸਕਦਾ ਹੈ। ਕਿਸੇ ਅਜਨਬੀ ਦੀ ਗੱਲ ਉਤੇ ਭਰੋਸਾ ਕਰਨਾ ਨੁਕਸਾਨਦੇਹ ਹੋ ਸਕਦਾ ਹੈ। ਖਾਣ-ਪੀਣ ਵਿੱਚ ਲਾਪਰਵਾਹੀ ਬਿਮਾਰ ਕਰ ਸਕਦੀ ਹੈ।

ਮੀਨ : ਰੋਜੀ ਰੋਜਗਾਰ ਨੂੰ ਲੈ ਕੇ ਨਵੇਂ ਪ੍ਰਸਤਾਵ ਸਾਹਮਣੇ ਆਉਣਗੇ। ਨੌਕਰੀ ਵਿੱਚ ਤਬਦੀਲੀ ਦਾ ਯੋਗ ਹੈ। ਸਿਹਤ ਚੰਗੀ ਰਹੇਗੀ। ਵਾਹਨ ਸਾਵਧਾਨੀ ਨਾਲ ਚਲਾਓ।

Continue Reading

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

By

 

ਮੇਖ : ਨਵੇਂ ਕੰਮ ਦੀ ਯੋਜਨਾ ਬਣਾ ਸਕਦੇ ਹੋ, ਪਰ ਸਿਹਤ ਵਿੱਚ ਥੋੜ੍ਹੀ ਪਰੇਸ਼ਾਨੀ ਮਹਿਸੂਸ ਹੋ ਸਕਦੀ ਹੈ। ਖਾਸਕਰ ਜੇਕਰ ਤੁਸੀਂ ਕਿਸੇ ਯਾਤਰਾ ਉੱਤੇ ਜਾ ਰਹੇ ਹੋ, ਤਾਂ ਸਾਵਧਾਨੀ ਵਰਤੋ। ਘਰ – ਪਰਿਵਾਰ ਵਿੱਚ ਤਾਲਮੇਲ ਦੀ ਕਮੀ ਦੇਖਣ ਨੂੰ ਮਿਲ ਸਕਦੀ ਹੈ।

ਬ੍ਰਿਖ : ਆਪਣੇ ਜੀਵਨ ਵਿੱਚ ਕੋਈ ਵੱਡਾ ਫੈਸਲਾ ਲੈ ਸਕਦੇ ਹੋ, ਖਾਸ ਕਰਕੇ ਸਿੱਖਿਆ ਜਾਂ ਕਾਰਜ ਖੇਤਰ ਨਾਲ ਸਬੰਧਤ। ਸਿਹਤ ਦੀ ਨਜ਼ਰ ਨਾਲ ਦਿਨ ਆਮ ਰਹੇਗਾ ਅਤੇ ਵਪਾਰ ਵਿੱਚ ਆਰਥਿਕ ਮਦਦ ਦੀ ਸੰਭਾਵਨਾ ਹੈ। ਜੇਕਰ ਕੋਈ ਰੁਕਿਆ ਹੋਇਆ ਪੈਸਾ ਹੈ, ਤਾਂ ਉਹ ਪ੍ਰਾਪਤ ਹੋ ਸਕਦਾ ਹੈ।

ਮਿਥੁਨ : ਕੋਈ ਵੱਡਾ ਫ਼ੈਸਲਾ ਲੈ ਸਕਦੇ ਹੋ, ਅਤੇ ਇਸ ਫ਼ੈਸਲੇ ਵਿੱਚ ਪਰਿਵਾਰ ਦੇ ਮੈਂਬਰ ਤੁਹਾਡੀ ਮਦਦ ਕਰਨਗੇ। ਕਾਰੋਬਾਰ ਵਿੱਚ ਇੱਕ ਨਵੀਂ ਸਾਂਝ ਬਣ ਸਕਦੀ ਹੈ, ਜੋ ਲਾਭਕਾਰੀ ਸਿੱਧ ਹੋ ਸਕਦੀ ਹੈ। ਨੌਕਰੀ ਵਿੱਚ ਅਧਿਕਾਰੀ ਵਰਗ ਤੁਹਾਡੀ ਮਿਹਨਤ ਤੋਂ ਖੁਸ਼ ਰਹੇਗਾ। ਨਵੇਂ ਵਾਹਨ ਦੀ ਖਰੀਦਦਾਰੀ ਹੋ ਸਕਦੀ ਹੈ।

ਕਰਕ : ਕਾਰਜ ਖੇਤਰ ਵਿੱਚ ਤੁਸੀਂ ਕੋਈ ਵੱਡਾ ਫ਼ੈਸਲਾ ਲੈ ਸਕਦੇ ਹੋ। ਆਰਥਿਕ ਹਾਲਤ ਥੋੜ੍ਹੀ ਕਮਜੋਰ ਰਹੇਗੀ, ਪਰ ਦੋਸਤਾਂ ਤੋਂ ਮਦਦ ਮਿਲ ਸਕਦੀ ਹੈ। ਪਰਿਵਾਰ ਵਿੱਚ ਸ਼ੁਭ ਕਾਰਜ ਹੋ ਸਕਦੇ ਹੋ, ਅਤੇ ਕੋਈ ਨਵਾਂ ਮਹਿਮਾਨ ਵੀ ਘਰ ਵਿੱਚ ਆ ਸਕਦਾ ਹੈ।

ਸਿੰਘ : ਜੇਕਰ ਤੁਸੀਂ ਕੋਈ ਵਿਸ਼ੇਸ਼ ਕਾਰਜ ਕਰਨ ਦੀ ਸੋਚ ਰਹੇ ਹੋ, ਤਾਂ ਉਸ ਕਾਰਜ ਵਿੱਚ ਸਫਲਤਾ ਮਿਲੇਗੀ। ਅਦਾਲਤ ਨਾਲ ਜੁੜੇ ਕਿਸੇ ਵਿਵਾਦ ਵਿੱਚ ਤੁਹਾਡੇ ਪੱਖ ਵਿੱਚ ਫ਼ੈਸਲਾ ਆ ਸਕਦਾ ਹੈ। ਕਾਰੋਬਾਰ ਵਿੱਚ ਆਰਥਿਕ ਲਾਭ ਮਿਲੇਗਾ ਅਤੇ ਨਵੇਂ ਪਾਰਟਨਰ ਦੇ ਨਾਲ ਸਮੱਝੌਤਾ ਕਰ ਸਕਦੇ ਹੋ।

ਕੰਨਿਆ : ਜੇਕਰ ਤੁਸੀਂ ਨੌਕਰੀ ਜਾਂ ਕਾਰੋਬਾਰ ਨਾਲ ਸਬੰਧਤ ਕੋਈ ਯਤਨ ਕਰ ਰਹੇ ਹੋ, ਤਾਂ ਸਫਲਤਾ ਮਿਲੇਗੀ। ਸਿਹਤ ਆਮ ਰਹੇਗੀ, ਮਾਤਾ-ਪਿਤਾ ਦੀ ਸਿਹਤ ਵਿੱਚ ਥੋੜ੍ਹੀ ਗਿਰਾਵਟ ਹੋ ਸਕਦੀ ਹੈ। ਵਪਾਰ ਵਿੱਚ ਕੋਈ ਵੱਡੀ ਮਦਦ ਮਿਲ ਸਕਦੀ ਹੈ।

ਤੁਲਾ : ਤੁਹਾਨੂੰ ਆਪਣੀ ਆਰਥਿਕ ਹਾਲਤ ਨੂੰ ਲੈ ਕੇ ਥੋੜ੍ਹੀ ਚਿੰਤਾ ਹੋ ਸਕਦੀ ਹੈ, ਅਤੇ ਇਸਦੇ ਲਈ ਤੁਹਾਨੂੰ ਕਿਸੇ ਤੋਂ ਮਦਦ ਲੈਣੀ ਪੈ ਸਕਦੀ ਹੈ। ਵਪਾਰ ਵਿੱਚ ਵੀ ਕੁੱਝ ਗਿਰਾਵਟ ਮਹਿਸੂਸ ਹੋ ਸਕਦੀ ਹੈ ਅਤੇ ਪਰਿਵਾਰ ਵਿੱਚ ਮਾਹੌਲ ਤਨਾਓਪੂਰਨ ਹੋ ਸਕਦਾ ਹੈ।

ਬ੍ਰਿਸ਼ਚਕ : ਵਪਾਰ ਵਿੱਚ ਨਵੇਂ ਪ੍ਰਯੋਗ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਨੁਕਸਾਨ ਹੋ ਸਕਦਾ ਹੈ। ਪਰਿਵਾਰ ਦੇ ਲੋਕ ਤੁਹਾਨੂੰ ਲੋੜੀਂਦਾ ਸਮਰਥਨ ਨਹੀਂ ਦੇਣਗੇ, ਪਰ ਪੁਰਾਣੇ ਦੋਸਤਾਂ ਨਾਲ ਮੁਲਾਕਾਤ ਹੋ ਸਕਦੀ ਹੈ। ਪਤਨੀ ਅਤੇ ਬੱਚਿਆਂ ਦੀ ਸਿਹਤ ਨੂੰ ਲੈ ਕੇ ਸੁਚੇਤ ਰਹਿਣ ਦੀ ਲੋੜ ਹੈ।

ਧਨੁ : ਮੌਸਮ ਦਾ ਅਸਰ ਤੁਹਾਡੇ ਸਿਹਤ ਉੱਤੇ ਪੈ ਸਕਦਾ ਹੈ, ਅਤੇ ਕਾਰਜ ਸਥਾਨ ਉੱਤੇ ਅਧਿਕਾਰੀਆਂ ਨਾਲ ਵਿਵਾਦ ਹੋ ਸਕਦਾ ਹੈ। ਇਸ ਕਾਰਨ ਕਾਰਜ ਖੇਤਰ ਵਿੱਚ ਕੁੱਝ ਪਰੇਸ਼ਾਨੀ ਹੋ ਸਕਦੀ ਹੈ।

ਮਕਰ : ਤੁਸੀਂ ਕਿਸੇ ਵਿਸ਼ੇਸ਼ ਕੰਮ ਲਈ ਯਾਤਰਾ ਉੱਤੇ ਜਾ ਸਕਦੇ ਹੋ, ਅਤੇ ਇਸ ਯਾਤਰਾ ਵਿੱਚ ਸਫਲਤਾ ਮਿਲੇਗੀ। ਵਪਾਰ ਵਿੱਚ ਵੱਡਾ ਆਰਥਿਕ ਸਹਿਯੋਗ ਮਿਲਣ ਨਾਲ ਆਰਥਿਕ ਹਾਲਤ ਵਿੱਚ ਸੁਧਾਰ ਹੋਵੇਗਾ। ਪਰਿਵਾਰ ਵਿੱਚ ਪਤਨੀ ਦੇ ਨਾਲ ਕਿਸੇ ਪ੍ਰਕਾਰ ਦਾ ਮਤਭੇਦ ਹੋ ਸਕਦਾ ਹੈ।

ਕੁੰਭ : ਅਧੂਰੇ ਕੰਮ ਪੂਰੇ ਹੋਣਗੇ, ਅਤੇ ਤੁਹਾਨੂੰ ਮਾਨਸਿਕ ਸ਼ਾਂਤੀ ਮਿਲੇਗੀ। ਕਾਰਜ ਖੇਤਰ ਵਿੱਚ ਬਦਲਾਵ ਲਈ ਤੁਸੀ ਕੋਈ ਵੱਡਾ ਫ਼ੈਸਲਾ ਲੈ ਸਕਦੇ ਹੋ, ਜੋ ਭਵਿੱਖ ਵਿੱਚ ਲਾਭਕਾਰੀ ਸਾਬਤ ਹੋਵੇਗਾ। ਪਰਿਵਾਰ ਵਿੱਚ ਵਾਦ-ਵਿਵਾਦ ਦਾ ਮਾਹੌਲ ਘੱਟ ਹੋਵੇਗਾ।

ਮੀਨ : ਜਲਦਬਾਜੀ ਵਿੱਚ ਕੰਮ ਕਰਨ ਨਾਲ ਨੁਕਸਾਨ ਹੋ ਸਕਦਾ ਹੈ। ਵਪਾਰ ਵਿੱਚ ਸਾਥੀਆਂ ਤੋਂ ਆਰਥਿਕ ਮਦਦ ਮਿਲ ਸਕਦੀ ਹੈ, ਅਤੇ ਆਰਥਿਕ ਹਾਲਤ ਵਿੱਚ ਸੁਧਾਰ ਹੋਵੇਗਾ। ਪਰਿਵਾਰ ਵਿੱਚ ਚੱਲ ਰਹੀਆਂ ਸਮਸਿਆਵਾਂ ਦਾ ਹੱਲ ਮਿਲੇਗਾ।

Continue Reading

Horscope

ਇਸ ਹਫਤੇ ਦਾ ਤੁਹਾਡਾ ਰਾਸ਼ੀਫਲ

Published

on

By

 

 

12 ਜਨਵਰੀ ਤੋਂ 18 ਜਨਵਰੀ ਤੱਕ

ਮੇਖ: ਹਾਲਾਤ ਵਿੱਚ ਸੁਧਾਰ ਦੇ ਯੋਗ ਹਨ। ਹੌਲੀ-ਹੌਲੀ ਆਰਥਿਕ ਖੇਤਰ ਵਿੱਚ ਕੁੱਝ ਤਬਦੀਲੀ ਅਤੇ ਲਾਭ ਦੇ ਯੋਗ ਬਣਨਗੇ। ਅਚਾਨਕ ਯਾਤਰਾ ਅਤੇ ਧਨ ਖਰਚ ਜਿਆਦਾ ਹੋਵੇਗਾ। ਪਰ ਵਿਦੇਸ਼ੀ ਰਿਸ਼ਤੇਦਾਰ ਤੋਂ ਲਾਭ ਅਤੇ ਰਾਜਸੀ ਕੰਮਾਂ ਵਿੱਚ ਕੁੱਝ ਕਾਮਯਾਬੀ ਮਿਲੇਗੀ। ਪਰ ਸਿਹਤ ਢਿੱਲੀ, ਪੇਟ ਖਰਾਬ ਅਤੇ ਗਲਾ ਖਰਾਬ ਹੋਣ ਦਾ ਡਰ ਹੈ।

ਬ੍ਰਿਖ : ਇਸ ਹਫਤੇ ਲਾਭ ਦੇ ਰਸਤੇ ਖੁੱਲਣਗੇ। ਵਪਾਰਕ ਖੇਤਰਾਂ ਵਿੱਚ ਰੁਝੇਵੇਂ ਵਧਣਗੇ। ਸੰਤਾਨ ਸੰਬੰਧੀ ਕੰਮਾਂ ਤੇ ਧਨ ਖਰਚ ਜਿਆਦਾ ਹੋਵੇਗਾ। ਪਰਿਵਾਰ ਵਿੱਚ ਅਚਾਨਕ ਤਨਾਉ, ਸਰੀਰਕ ਪੀੜ੍ਹਾ, ਖੂਨ ਦੀ ਕਮੀ ਆਦਿ ਕਾਰਨ ਪ੍ਰੇਸ਼ਾਨੀ ਹੋਵੇਗੀ। ਕਾਰੋਬਾਰ ਵਿੱਚ ਤਬਦੀਲੀ ਦੀ ਯੋਜਨਾ ਬਣੇਗੀ। ਪਰ ਖਾਸ ਸੋਚ ਵਿਚਾਰ ਅਤੇ ਪਰਿਵਾਰਕ ਮਦਦ ਤੋਂ ਬਾਅਦ ਫੈਸਲਾ ਲੈਣਾ ਸ਼ੁੱਭ ਹੋਵੇਗਾ।

ਮਿਥੁਨ : ਕਾਰੋਬਾਰ ਵਿੱਚ ਲੈਣ ਦੇਣ ਕਰਦੇ ਸਮੇਂ ਧਨ ਦਾ ਨੁਕਸਾਨ ਜਾਂ ਧੋਖਾ ਮਿਲਣ ਦੇ ਯੋਗ ਹਨ। ਹਰ ਕੰਮ ਵਿੱਚ ਰੁਕਾਵਟਾਂ ਦਾ ਸਾਮਨਾ ਹੋਵੇਗਾ। ਪਰਿਵਾਰ ਵਿੱਚ ਆਰਥਿਕ ਤੰਗੀ ਅਤੇ ਤਨਾਉ ਰਹੇਗਾ। ਆਖਿਰ ਵਿੱਚ ਮੁਸ਼ਿਕਲ ਹਾਲਾਤ ਦੇ ਬਾਵਜੂਦ ਗੁਜਾਰੇ ਲਈ ਆਮਦਨ ਦੇ ਵਸੀਲੇ ਬਣਦੇ ਰਹਿਣਗੇ। ਸੰਤਾਨ ਦੇ ਕੰਮਾਂ ਵਿੱਚ ਹਾਲਾਤ ਕੁੱਝ ਬੇਚੈਨੀ ਵਾਲੇ ਬਣੇ ਰਹਿਣਗੇ। ਗੈਰ ਜਰੂਰੀ ਕੰਮਾਂ ਤੇ ਧਨ ਦਾ ਖਰਚ ਹੋਵੇਗਾ।

ਕਰਕ: ਕਾਰੋਬਾਰ ਵਿੱਚ ਖਾਸ ਲੋਕਾਂ ਨਾਲ ਮੇਲ ਜੋਲ ਵਧੇਗਾ। ਸੰਤਾਨ ਦੇ ਕਿਸੇ ਖਾਸ ਕੰਮ ਵਿੱਚ ਰੁਝੇ ਰਹੋਗੇ। ਧਾਰਮਿਕ ਅਤੇ ਸਮਾਜਿਕ ਕੰਮਾਂ ਵੱਲ ਰੁਝਾਨ ਵਧੇਗਾ। ਮਾਨ ਇੱਜਤ ਵਿੱਚ ਵਾਧਾ ਹੋਵੇਗਾ। ਸਿਹਤ ਖਰਾਬ, ਪਿਤਾ -ਪੁੱਤਰ ਨਾਲ ਝਗੜਾ ਅਤੇ ਕਾਨੂੰਨੀ ਪਰੇਸ਼ਾਨੀ ਹੋ ਸਕਦੀ ਹੈ। ਭਵਿੱਖ ਵਿੱਚ ਤਰੱਕੀ ਲਈ ਵਰਤ ਰੱਖਣਾ ਸ਼ੁੱਭਾ ਹੋਵੇਗਾ।

ਸਿੰਘ : ਪਿਤਾ-ਪੁੱਤਰ ਵਿੱਚ ਮਤਭੇਦ, ਸੰਤਾਨ ਸੰਬੰਧੀ ਪਰੇਸ਼ਾਨੀ ਅਤੇ ਸੰਤਾਨ ਦੇ ਭਵਿੱਖ ਸੰਬੰਧੀ ਚਿੰਤਾ ਰਹੇਗੀ। ਸਿਹਤ ਸੰਬੰਧੀ ਪਰੇਸ਼ਾਨੀ, ਬੇਲੋੜ੍ਹੀ ਦੌੜ-ਭੱਜ, ਫਜੂਲ ਖਰਚ ਅਤੇ ਯਾਤਰਾ, ਸੱਟ ਆਦਿ ਲੱਗਣ ਦਾ ਡਰ ਬਣਿਆ ਰਹੇਗਾ। ਖਾਸ ਧਿਆਨ ਰੱਖਣ ਦੀ ਲੋੜ ਹੈ।

ਕੰਨਿਆ: ਸਿਹਤ ਖਰਾਬ, ਪਰਿਵਾਰਕ ਉਲਝਣਾਂ ਅਤੇ ਵਪਾਰਕ ਪਰੇਸ਼ਾਨੀਆਂ ਵਿੱਚ ਵਾਧੇ ਦੇ ਯੋਗ ਹਨ। ਕਿਸੇ ਖਾਸ ਤੋਂ ਧੋਖਾ ਅਤੇ ਪਿਤਾ-ਪੁੱਤਰ ਵਿੱਚ ਮਤਭੇਦ ਵੱਧਣਗੇ। ਬੇਲੋੜੀ ਯਾਤਰਾ ਅਤੇ ਧਨ ਖਰਚ ਜਿਆਦਾ ਹੋਵੇਗਾ।

ਤੁਲਾ: ਆਮਦਨ ਨਾਲੋਂ ਖਰਚ ਜਿਆਦਾ ਹੋਣਗੇ। ਪਹਿਲਾਂ ਨਾਲੋਂ ਹਾਲਾਤ ਵਿੱਚ ਤਬਦੀਲੀ ਹੋਵੇਗੀ। ਪਿਤਾ-ਪੁੱਤਰ ਵਿੱਚ ਮਤਭੇਦ ਅਤੇ ਪਿਤਾ ਦਾ ਦੌਲਤ ਸੰਬੰਧੀ ਝਗੜਾ ਹੋਣ ਦੀ ਸ਼ੰਕਾ ਹੈ। ਕਿਸੇ ਖਾਸ ਤੋਂ ਧੋਖਾ ਮਿਲ ਸਕਦਾ ਹੈ। ਬੇਲ੍ਹੋੜੀ ਦੌੜ੍ਹ-ਭੱਜ ਅਤੇ ਮਾਨਸਿਕ ਤਨਾਓ ਵੀ ਰਹੇਗਾ।

ਬ੍ਰਿਸ਼ਚਕ: ਹਫਤੇ ਦੇ ਸ਼ੁਰੂ ਵਿੱਚ ਸੁਭਾਓ ਵਿੱਚ ਤੇਜ਼ੀ, ਗੁੱਸਾ ਜਿਆਦਾ ਰਹੇਗਾ। ਵਪਾਰ ਵਿੱਚ ਤਰੱਕੀ ਦੇ ਮੌਕੇ ਮਿਲਣਗੇ। ਪਰ ਘਰੇਲੂ ਉਲਝਨਾਂ ਕਰਕੇ ਮਾਨਸਿਕ ਤਨਾਉ ਅਤੇ ਪਰੇਸ਼ਾਨੀ ਹੋਵੇਗੀ। ਗੁਜਾਰੇਯੋਗ ਆਮਦਨ ਦੇ ਸਾਧਨ ਬਣਦੇ ਰਹਿਣਗੇ।

ਧਨੁ: ਇਸ ਹਫਤੇ ਪਰਿਵਾਰਕ ਸਮੱਸਿਆਵਾਂ ਅਤੇ ਪਿਤਾ-ਪੁੱਤਰ ਵਿੱਚ ਮਤਭੇਦ ਰਹੇਗਾ। ਪਿਤਾ ਦੀ ਸੰਪੱਤੀ ਸੰਬੰਧੀ ਝਗੜਾ ਹੋਣ ਦੇ ਯੋਗ ਹਨ। ਕਾਰੋਬਾਰੀ ਖੇਤਰ ਵਿੱਚ ਕਈ ਉਤਾਰ ਚੜਾਅ ਅਤੇ ਤਬਦੀਲੀ ਦੇ ਰਹਿੰਦੇ ਗੁਜਾਰੇਯੋਗ ਆਮਦਨ ਦੇ ਵਸੀਲੇ ਬਣਦੇ ਰਹਿਣਗੇ। ਹਫਤੇ ਦੇ ਅਖੀਰ ਵਿੱਚ ਕਿਸੇ ਖਾਸ ਤੋਂ ਧੋਖਾ ਮਿਲਣ ਅਤੇ ਸੱਟ ਆਦਿ ਲੱਗਣ ਦਾ ਡਰ ਬਣਿਆ ਰਹੇਗਾ।

ਮਕਰ: ਇਸ ਹਫਤੇ ਗੁਜਾਰੇਯੋਗ ਆਮਦਨ ਦੇ ਸਾਧਨ ਬਣਦੇ ਰਹਿਣਗੇ। ਅਰਾਮ ਘੱਟ ਅਤੇ ਧਨ ਸੰਬੰਧੀ ਪਰੇਸ਼ਾਨੀ, ਕਰਜ਼ ਆਦਿ ਲੈਣ ਦੀ ਲੋੜ ਪੈ ਸਕਦੀ ਹੈ। ਪਿਤਾ -ਪੁੱਤਰ ਦੇ ਸੰਬੰਧਾਂ ਵਿੱਚ ਤਨਾਓ ਰਹੇਗਾ। ਹਫਤੇ ਦੇ ਅਖੀਰ ਵਿੱਚ ਕਾਰੋਬਾਰੀ ਖੇਤਰ ਵਿੱਚ ਸੰਘਰਸ਼ ਦਾ ਸਾਮਨਾ ਕਰਨਾ ਪਵੇਗਾ। ਸਿਹਤ ਢਿੱਲੀ, ਸਿਰ ਦਰਦ, ਅੱਖਾਂ ਦਾ ਰੋਗ ਅਤੇ ਗੁਪਤ ਪਰੇਸ਼ਾਨੀ ਰਹੇਗੀ।

ਕੁੰਭ: ਹਫਤੇ ਦੇ ਸ਼ੁਰੂ ਵਿੱਚ ਬੇਲੋੜ੍ਹੀ ਦੌੜ੍ਹ-ਭੱਜ ਦੇ ਬਾਵਜੂਦ ਸੁੱਖ ਸਾਧਨਾਂ ਵਿੱਚ ਵਾਧਾ ਹੋਵੇਗਾ। ਕਾਰੋਬਾਰੀ ਹਾਲਾਤ ਸੁਧਰਨਗੇ। ਛੋਟੇ-ਛੋਟੇ ਕੰਮ ਨਿਪਟਾਉਣ ਨਾਲ ਲਾਭ ਹੋਵੇਗਾ। ਪਰ ਕੁੱਝ ਪਰਿਵਾਰਕ ਅਤੇ ਆਰਥਿਕ ਸਮੱਸਿਆ ਵੀ ਉਪਜੇਗੀ। ਹਫਤੇ ਦੇ ਅਖੀਰ ਵਿੱਚ ਪਰਿਵਾਰ ਵਿੱਚ ਸ਼ੁੱਭ ਕੰਮ ਵੀ ਹੋਣਗੇ। ਫਿਰ ਵੀ ਪਿਤਾ-ਪੁੱਤਰ ਵਿੱਚ ਮਤਭੇਦ ਹੋਣ ਦੇ ਸੰਕੇਤ ਹਨ।

ਮੀਨ: ਇਸ ਹਫਤੇ ਕੁੱਝ ਮੱਧਮ ਧਨ ਲਾਭ ਅਤੇ ਤਰੱਕੀ ਦੇ ਮੌਕੇ ਮਿਲਣਗੇ। ਪਰਿਵਾਰਕ ਸੁੱਖ ਵਿੱਚ ਵਾਧਾ। ਕਿਤੇ ਯਾਤਰਾ ਦਾ ਵੀ ਪ੍ਰੋਗਰਾਮ ਬਣ ਸਕਦਾ ਹੈ। ਕਾਰੋਬਾਰ ਵਿੱਚ ਲਾਭ ਅਤੇ ਸੋਚੀ ਹੋਈ ਯੋਜਨਾਵਾਂ ਵਿੱਚ ਕੁੱਝ ਕਾਮਯਾਬੀ ਮਿਲੇਗੀ। ਪਰਿਵਾਰਕ ਸੰਬੰਧਾਂ ਵਿੱਚ ਕੁੱਝ ਸੁਧਾਰ ਹੋਵੇਗਾ। ਵਿਦਿਆਰਥੀ ਵਰਗ ਅਤੇ ਔਰਤਾਂ ਲਈ ਸਮਾਂ ਅਨੁਕੂਲ ਹੋਵੇਗਾ।

 

Continue Reading

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

By

 

ਮੇਖ : ਸਿਹਤ ਸਬੰਧੀ ਸਮੱਸਿਆਵਾਂ ਘੱਟ ਹੋਣਗੀਆਂ ਅਤੇ ਪਰਿਵਾਰਿਕ ਜੀਵਨ ਵਿੱਚ ਮੁਸ਼ਕਿਲਾਂ ਬਣੀਆਂ ਰਹਿਣਗੀਆਂ। ਵਿਗੜੇ ਹੋਏ ਕਾਰਜ ਸੁਧਰਨ ਨਾਲ ਮਨ ਖੁਸ਼ ਰਹੇਗਾ। ਸਨਮਾਨ ਵਿੱਚ ਵਾਧਾ ਹੋਵੇਗਾ ਅਤੇ ਆਰਥਿਕ ਹਾਲਤ ਆਮ ਰਹੇਗੀ।

ਬ੍ਰਿਖ : ਪਾਰਟਨਰ ਦੀ ਸਿਹਤ ਨੂੰ ਲੈ ਕੇ ਕੁੱਝ ਚਿੰਤਾਵਾਂ ਪੈਦਾ ਹੋ ਸਕਦੀਆਂ ਹਨ, ਉਥੇ ਹੀ ਪਰਿਵਾਰ ਵਿੱਚ ਮਤਭੇਦ ਹੋ ਸਕਦੇ ਹਨ। ਆਰਥਿਕ ਮਾਮਲਿਆਂ ਵਿੱਚ ਕਿਸੇ ਤੋਂ ਮਦਦ ਦੀ ਲੋੜ ਪੈ ਸਕਦੀ ਹੈ। ਵਪਾਰ ਵਿੱਚ ਹਾਲਤ ਆਮ ਰਹੇਗੀ, ਪਰ ਨੌਕਰੀ ਵਿੱਚ ਸਾਵਧਾਨੀ ਵਰਤਣ ਦੀ ਲੋੜ ਹੈ।

ਮਿਥੁਨ : ਮਨ ਖੁਸ਼ ਰਹੇਗਾ ਅਤੇ ਕਿਸੇ ਪੁਰਾਣੇ ਜਾਣਕਾਰ ਨਾਲ ਮੁਲਾਕਾਤ ਹੋ ਸਕਦੀ ਹੈ। ਕਾਰਜ ਖੇਤਰ ਵਿੱਚ ਬਦਲਾਓ ਕਰਨ ਦਾ ਵਿਚਾਰ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਜੇਕਰ ਤੁਸੀਂ ਸ਼ੇਅਰ ਮਾਰਕੀਟ ਵਿੱਚ ਨਿਵੇਸ਼ ਕਰਦੇ ਹੋ, ਤਾਂ ਦਿਨ ਵਧੀਆ ਰਹੇਗਾ।

ਕਰਕ : ਆਪਣੀ ਲਾਇਫਸਟਾਇਲ ਵਿੱਚ ਬਦਲਾਓ ਕਰ ਸਕਦੇ ਹਨ, ਜਿਸਦੇ ਨਾਲ ਜੀਵਨ ਵਿੱਚ ਤਾਜਗੀ ਆਵੇਗੀ। ਵਪਾਰ ਵਿੱਚ ਲਾਭ ਦੇ ਯੋਗ ਹੋ। ਵਪਾਰ ਵਿੱਚ ਹਾਲਤ ਲਾਭਕਾਰੀ ਰਹੇਗੀ।

ਸਿੰਘ : ਆਪਣੇ ਜੱਦੀ ਜਾਇਦਾਦ ਦਾ ਹਿੱਸਾ ਮਿਲ ਸਕਦਾ ਹੈ, ਜਿਸਦੇ ਨਾਲ ਮਨ ਖੁਸ਼ ਹੋਵੇਗਾ। ਪਰਿਵਾਰ ਵਿੱਚ ਚੱਲ ਰਹੇ ਮਤਭੇਦਾਂ ਦਾ ਸਮਾਧਾਨ ਹੋਵੇਗਾ। ਤੁਸੀਂ ਕਿਸੇ ਨਵੇਂ ਕੰਮ ਦੀ ਸ਼ੁਰੂਆਤ ਕਰ ਸਕਦੇ ਹੋ ਅਤੇ ਨੌਕਰੀ ਵਿੱਚ ਸਫਲਤਾ ਪ੍ਰਾਪਤ ਕਰੋਗੇ।

ਕੰਨਿਆ : ਕਾਰਜ ਖੇਤਰ ਵਿੱਚ ਹਾਲਤ ਬਹੁਤ ਚੰਗੇ ਨਹੀਂ ਰਹਿਣਗੇ, ਉਥੇ ਹੀ ਪਰਿਵਾਰ ਵਿੱਚ ਕੁੱਝ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਸਿਹਤ ਦਾ ਧਿਆਨ ਰੱਖੋ ਅਤੇ ਲੰਮੀ ਯਾਤਰਾ ਦੇ ਦੌਰਾਨ ਸਾਵਧਾਨੀ ਵਰਤੋਂ।

ਤੁਲਾ : ਸਿਹਤ ਵਿੱਚ ਥੋੜ੍ਹੀ ਸਮੱਸਿਆ ਹੋ ਸਕਦੀ ਹੈ, ਇਸਲਈ ਮੌਸਮ ਦੇ ਹਿਸਾਬ ਨਾਲ ਧਿਆਨ ਰੱਖੋ। ਨਵੇਂ ਕਾਰਜ ਦੀ ਸ਼ੁਰੂਆਤ ਕਰਨ ਦਾ ਵਿਚਾਰ ਤੁਹਾਡੇ ਮਨ ਵਿੱਚ ਆ ਸਕਦਾ ਹੈ, ਪਰ ਕਿਸੇ ਉੱਤੇ ਬਹੁਤ ਜ਼ਿਆਦਾ ਵਿਸ਼ਵਾਸ ਕਰਨ ਤੋਂ ਬਚੋ। ਵਪਾਰ ਵਿੱਚ ਹਾਲਤ ਠੀਕ ਰਹੇਗੀ ਅਤੇ ਨੌਕਰੀ ਵਿੱਚ ਚੰਗੇ ਨਤੀਜੇ ਮਿਲ ਸਕਦੇ ਹਨ।

ਬ੍ਰਿਸ਼ਚਕ : ਨਵੇਂ ਕਾਰਜ ਲਈ ਤੁਹਾਨੂੰ ਦੋਸਤਾਂ ਤੋਂ ਮਦਦ ਮਿਲ ਸਕਦੀ ਹੈ, ਪਰ ਕਿਸੇ ਵਿਸ਼ੇਸ਼ ਵਿਅਕਤੀ ਨਾਲ ਮਤਭੇਦ ਹੋ ਸਕਦੇ ਹਨ। ਫੈਸਲਾ ਲੈਣ ਤੋਂ ਪਹਿਲਾਂ ਸੋਚ-ਵਿਚਾਰ ਕਰੋ। ਪਰਿਵਾਰ ਵਿੱਚ ਪਤਨੀ ਅਤੇ ਬੱਚਿਆਂ ਨੂੰ ਲੈ ਕੇ ਕੁੱਝ ਚਿੰਤਾ ਹੋ ਸਕਦੀ ਹੈ।

ਧਨੁ : ਕਿਸੇ ਨਵੇਂ ਕਾਰਜ ਦੀ ਯੋਜਨਾ ਉੱਤੇ ਕੰਮ ਕਰੋਗੇ ਅਤੇ ਦੋਸਤਾਂ ਤੋਂ ਸਹਿਯੋਗ ਮਿਲੇਗਾ। ਯਾਤਰਾ ਉੱਤੇ ਜਾਣ ਦਾ ਵੀ ਯੋਗ ਬਣ ਸਕਦਾ ਹੈ। ਸਿਹਤ ਦਾ ਧਿਆਨ ਰੱਖੋ। ਵਪਾਰ ਵਿੱਚ ਕੁੱਝ ਨਵਾਂ ਪ੍ਰਯੋਗ ਲਾਭਕਾਰੀ ਸਾਬਿਤ ਹੋਵੇਗਾ।

ਮਕਰ : ਆਪਣੀ ਗੱਲ ਦੂਜਿਆਂ ਨੂੰ ਠੀਕ ਤਰ੍ਹਾਂ ਨਹੀਂ ਕਹਿ ਸਕੋਗੇ। ਪੈਸਾ ਖਰਚ ਹੋ ਸਕਦਾ ਹੈ ਅਤੇ ਪਰਿਵਾਰ ਦੇ ਕਿਸੇ ਵਿਅਕਤੀ ਦੇ ਚਲੇ ਜਾਣ ਦਾ ਦੁੱਖ ਹੋਵੇਗਾ। ਸੋਚ-ਸਮਝ ਕੇ ਕਦਮ ਚੁੱਕਣ ਦੀ ਲੋੜ ਹੈ।

ਕੁੰਭ : ਨੌਕਰੀ ਵਿੱਚ ਸਫਲਤਾ ਮਿਲ ਸਕਦੀ ਹੈ ਅਤੇ ਤੁਹਾਡੀ ਕਾਰਜਸ਼ੈਲੀ ਤੋਂ ਅਧਿਕਾਰੀ ਖੁਸ਼ ਹੋਣਗੇ। ਵਪਾਰ ਵਿੱਚ ਹਾਲਤ ਆਮ ਰਹੇਗੀ। ਵਿਅਰਥ ਦੇ ਵਿਵਾਦਾਂ ਤੋਂ ਦੂਰ ਰਹੋ। ਭੂਮੀ ਸਬੰਧਿਤ ਵਿਵਾਦ ਹੋ ਸਕਦਾ ਹੈ, ਜਿਸਦੇ ਨਾਲ ਪੈਸਾ ਖਰਚ ਹੋ ਸਕਦਾ ਹੈ।

ਮੀਨ : ਆਪਣੇ ਵਿਚਾਰਾਂ ਨਾਲ ਲੋਕਾਂ ਦੀ ਧਾਰਨਾ ਨੂੰ ਬਦਲ ਸਕਦੇ ਹੋ ਅਤੇ ਵਿਰੋਧੀ ਵੀ ਤੁਹਾਡੇ ਕਾਰਜ ਤੋਂ ਸਹਿਮਤ ਹੋਣਗੇ। ਵਪਾਰ ਵਿੱਚ ਲਾਭ ਦੇ ਯੋਗ ਹਨ ਅਤੇ ਨੌਕਰੀ ਵਿੱਚ ਤਰੱਕੀ ਦੀ ਸੰਭਾਵਨਾ ਬਣ ਸਕਦੀ ਹੈ। ਦੁਸ਼ਮਨ ਵੀ ਤੁਹਾਡੀ ਕਾਰਜਸ਼ੈਲੀ ਦੀ ਸ਼ਲਾਘਾ ਕਰਨਗੇ।

Continue Reading

Latest News

Trending