Connect with us

Horscope

ਇਸ ਹਫਤੇ ਦਾ ਤੁਹਾਡਾ ਰਾਸ਼ੀਫਲ

Published

on

 

 

19 ਜਨਵਰੀ ਤੋਂ 25 ਜਨਵਰੀ ਤੱਕ

ਮੇਖ: ਫਜੂਲ ਦੀ ਭੱਜ-ਦੌੜ, ਦਿਮਾਗੀ ਤਨਾਓ, ਪਰਿਵਾਰਕ ਅਤੇ ਆਰਥਿਕ ਹਾਲਾਤ ਡਾਵਾਂਡੋਲ ਰਹਿਣਗੇ। ਕੰਮਾਂ ਵਿੱਚ ਰੁਕਾਵਟਾਂ ਅਤੇ ਝਗੜੇ ਆਦਿ ਕਰਕੇ ਮਨ ਅਸ਼ਾਤ ਰਹੇਗਾ। ਬਣਦੇ ਕੰਮਾਂ ਵਿੱਚ ਦੇਰੀ ਹੋਣ ਨਾਲ ਗੁੱਸਾ ਵਧੇਗਾ। ਪਿਤਾ-ਪੁੱਤਰ ਵਿੱਚ ਵਿਚਾਰਾਂ ਦਾ ਮਤਭੇਦ ਵੀ ਰਹੇਗਾ।

ਬ੍ਰਿਖ : ਬਣਦੇ ਕੰਮਾਂ ਵਿੱਚ ਅੜਚਨਾਂ ਅਤੇ ਕਾਰੋਬਾਰੀ ਪਰੇਸ਼ਾਨੀਆਂ ਦਾ ਸਾਮਨਾ ਕਰਨਾ ਪਵੇਗਾ। ਵਧੇਰੇ ਮਿਹਨਤ ਕਰਨ ਤੇ ਵੀ ਕੋਈ ਖਾਸ ਲਾਭ ਨਹੀਂ ਮਿਲੇਗਾ, ਪਰ ਧਨ ਦਾ ਖਰਚ ਵੀ ਜਿਆਦਾ ਹੋਵੇਗਾ। ਸਿਹਤ ਕੁੱਝ ਢਿੱਲੀ, ਭੱਜਦੌੜ ਜਿਆਦਾ, ਦਿਮਾਗੀ ਤਨਾਉ, ਕੋਈ ਗੁਪਤ ਚਿੰਤਾ ਅਤੇ ਸ਼ਤਰੂ ਕੋਈ ਨੁਕਸਾਨ ਦੇ ਸਕਦੇ ਹਨ। ਸੁਚੇਤ ਰਹਿਣ ਦੀ ਲੋੜ ਹੈ।

ਮਿਥੁਨ: ਹਫਤੇ ਦੇ ਸ਼ੁਰੂ ਵਿੱਚ ਮਿਲਿਆ-ਜੁਲਿਆ ਪ੍ਰਭਾਵ ਹੋਵੇਗਾ। ਜਿਸ ਕਰਕੇ ਸੰਘਰਸ਼ ਦੇ ਬਾਵਜੂਦ ਆਮਦਨ ਦੇ ਸਾਧਨ ਬਣਦੇ ਰਹਿਣਗੇ। ਵਿਦੇਸ਼ ਸੰਬੰਧੀ ਕੰਮਾਂ ਵਿੱਚ ਤਰੱਕੀ ਅਤੇ ਸ਼ੁੱਭ ਸੂਚਨਾ ਮਿਲੇਗੀ। ਬੇਲੋੜੀ ਦੌੜ-ਭੱਜ, ਮਾਨਸਿਕ ਤਨਾਓ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਮਨ-ਮੁਟਾਵ ਰਹੇਗਾ। ਪਿਤਾ-ਪੁੱਤਰ ਵਿੱਚ ਵੈਚਾਰਕ ਮਤਭੇਦ ਹੋਣ ਦੀ ਸ਼ੰਕਾ ਹੈ। ਧਾਰਮਿਕ ਕੰਮਾਂ ਵੱਲ ਰੁਝਾਨ ਅਤੇ ਧਨ ਖਰਚ ਵੀ ਹੋਵੇਗਾ।

ਕਰਕ: ਮਾਨਸਿਕ ਤਨਾਓ ਅਤੇ ਤੇਜੀ ਜਿਆਦਾ ਰਹੇਗੀ। ਕਾਰੋਬਾਰ ਵਿੱਚ ਰੁਕਾਵਟਾਂ ਅਤੇ ਉਲਝਣਾਂ ਰਹਿਣਗੀਆਂ। ਵਧੇਰੇ ਖਰਚ ਹੋਣ ਕਰਕੇ ਕਰਜ਼ਾ ਲੈਣ ਦੀ ਨੌਬਤ ਆ ਸਕਦੀ ਹੈ। ਕਾਰੋਬਾਰ ਸੰਬੰਧੀ ਕਾਨੂੰਨੀ ਕਾਗਜ਼ਾਂ ਤੇ ਦਸਤਖਤ ਕਰਦੇ ਹੋਏ ਕਾਨੂੰਨੀ ਸਲਾਹ ਲੈਣੀ ਜਰੂਰੀ ਹੈ। ਸਵਾਰੀ ਆਦਿ ਤੋਂ ਸੱਟ ਲੱਗਣ ਦਾ ਡਰ ਰਹੇਗਾ। ਗੁਜਾਰੇਯੋਗ ਆਮਦਨ ਦੇ ਸਾਧਨ ਬਣਦੇ ਰਹਿਣਗੇ।

ਸਿੰਘ : ਕੁੱਝ ਸੋਚੀ ਯੋਜਨਾ ਵਿੱਚ ਰੁਕਾਵਟ ਅਤੇ ਸੰਤਾਨ ਦੇ ਭਵਿੱਖ ਸੰਬੰਧੀ ਪਰੇਸ਼ਾਨੀ ਬਣੀ ਰਹੇਗੀ। ਪਰਿਵਾਰ ਵਿੱਚ ਖੁਸ਼ੀ ਦੇ ਮੌਕੇ ਮਿਲਣਗੇ। ਪਰ ਸੰਤਾਨ ਨਾਲ ਵਿਚਾਰਕ ਮਤਭੇਦ ਰਹਿਣਗੇ। ਦੂਰ ਦੀ ਯਾਤਰਾ ਤੇ ਮਨ ਅਸ਼ਾਤ ਅਤੇ ਅਸੰਤੁਸ਼ਟ ਰਹੇਗਾ। ਗੁੱਸਾ ਅਤੇ ਤੇਜ਼ੀ ਤੋਂ ਬਚੋ।

ਕੰਨਿਆ: ਪਰਿਵਾਰ ਵਿੱਚ ਮਨ- ਮੁਟਾਵ, ਬੇਲੋੜਾ ਝਗੜਾ, ਧਨ ਖਰਚ ਜਿਆਦਾ ਅਤੇ ਪਿਤਾ ਦੀ ਦੌਲਤ ਸੰਬੰਧੀ ਝਗੜਾ ਹੋਣ ਦੀ ਸ਼ੰਕਾ ਹੈ। ਹਫਤੇ ਦੇ ਅਖੀਰ ਵਿੱਚ ਨੌਕਰੀ ਕਾਰੋਬਾਰ ਵਿੱਚ ਤਰੱਕੀ ਦੇ ਯੋਗ ਬਣਨਗੇ। ਸੁੱਖ ਸਾਧਨਾਂ ਵਿੱਚ ਵਾਧਾ ਹੋਵੇਗਾ। ਪਰ ਸਿਹਤ ਢਿੱਲੀ, ਫਜੂਲ ਦਾ ਝਗੜਾ ਅਤੇ ਭਾਈਵਾਲੀ ਦੇ ਕੰਮਾਂ ਵਿੱਚ ਨੁਕਸਾਨ ਹੋਵੇਗਾ।

ਤੁਲਾ: ਸੰਤਾਨ ਸੰਬੰਧੀ ਕਾਰਜਾਂ ਵਿੱਚ ਅੜਚਨਾਂ ਅਤੇ ਕਈ ਹੋਰ ਚੁਨੌਤੀਆਂ ਦਾ ਸਾਹਮਣਾ ਰਹੇਗਾ। ਪਿਛਲੇ ਵਿਗੜੇ ਕੰਮਾਂ ਵਿੱਚ ਸੁਧਾਰ ਅਤੇ ਹਾਲਾਤ ਵਿੱਚ ਖਾਸ ਤਬਦੀਲੀ ਹੋਵੇਗੀ। ਹਫਤੇ ਦੇ ਅਖੀਰ ਵਿੱਚ ਆਮਦਨ ਤੋਂ ਜਿਆਦਾ ਖਰਚ ਅਤੇ ਬੇਕਾਰ ਦੀ ਦੌੜ- ਭੱਜ ਰਹੇਗੀ।

ਬ੍ਰਿਸ਼ਚਕ: ਮਿਲਿਆ ਜੁਲਿਆ ਪ੍ਰਭਾਵ ਹੋਵੇਗਾ। ਜਿਸ ਨਾਲ ਮਾਨ ਇੱਜਤ, ਉਤਸ਼ਾਹ ਵਿੱਚ ਵਾਧਾ ਹੋਵੇਗਾ। ਧਰਮ ਕਰਮ ਵਿੱਚ ਰੁਝਾਨ ਅਤੇ ਪਰਿਵਾਰ ਵਿੱਚ ਸ਼ੁੱਭ ਕੰਮ ਵੀ ਹੋਣਗੇ। ਆਰਥਿਕ ਖੇਤਰ ਵਿੱਚ ਉਤਾਰ ਚੜਾਉ ਅਤੇ ਪਰਿਵਾਰਿਕ ਉਲਝਨਾਂ ਹੋਣਗੀਆਂ। ਸਿਰ ਦਰਦ, ਅੱਖਾਂ ਵਿੱਚ ਕਸ਼ਟ ਅਤੇ ਸਰਕਾਰੀ ਖੇਤਰ ਵਿੱਚ ਪਰੇਸ਼ਾਨੀ ਦੇ ਯੋਗ ਹਨ।

ਧਨੁ: ਬੇਲੋੜੀ ਦੌੜ -ਭੱਜ ਰਹੇਗੀ। ਮਾਨਸਿਕ ਤਨਾਉ, ਵਧੇਰੇ ਖਰਚ ਅਤੇ ਘਰੇਲੂ ਉਲਝਣਾਂ ਵੀ ਰਹਿਣਗੀਆਂ। ਪਿਤਾ-ਪੁੱਤਰ ਨਾਲ ਮਤਭੇਦ ਅਤੇ ਵਧੇਰੇ ਗੁੱਸੇ ਕਾਰਨ ਕੋਈ ਬਣਿਆ ਕੰਮ ਵਿਗੜ ਸਕਦਾ ਹੈ। ਪਰਿਵਾਰ ਵਿੱਚ ਕੁੱਝ ਨਿੱਜੀ ਸਮੱਸਿਆ ਉਪਜੇਗੀ ਅਤੇ ਕਾਰੋਬਾਰੀ ਖੇਤਰ ਵਿੱਚ ਮੁਸ਼ਕਲਾਂ ਦਾ ਸਾਮਨਾ ਕਰਨਾ ਪਵੇਗਾ।

ਮਕਰ : ਬੇਲੋੜੀ ਦੌੜ -ਭੱਜ, ਮਾਨਸਿਕ ਤਨਾਓ, ਸੰਘਰਸ਼ ਦੇ ਬਾਵਜੂਦ ਗੁਜਾਰੇਯੋਗ ਆਮਦਨ ਦੇ ਵਸੀਲੇ ਬਣਦੇ ਰਹਿਣਗੇ। ਅਰਾਮ ਘੱਟ ਅਤੇ ਸੰਘਰਸ਼ ਜਿਆਦਾ ਰਹੇਗਾ। ਸਿਹਤ ਕੁੱਝ ਢਿੱਲੀ ਰਹੇਗੀ। ਹਫਤੇ ਦੇ ਅਖੀਰ ਵਿੱਚ ਕਾਰੋਬਾਰੀ ਖੇਤਰ ਵਿੱਚ ਧਨ ਲਾਭ ਵਿੱਚ ਵਾਧੇ ਦੇ ਨਾਲ ਨਾਲ ਖਰਚ ਵੀ ਵੱਧ ਚੜ੍ਹ ਕੇ ਹੋਣਗੇ। ਪਰਿਵਾਰਕ ਮਤਭੇਦ ਅਤੇ ਸੱਟ ਆਦਿ ਲੱਗਣ ਦਾ ਡਰ ਰਹੇਗਾ।

ਕੁੰਭ: ਵਧੇਰੇ ਸੰਘਰਸ਼ ਤੋਂ ਬਾਅਦ ਧਨ ਲਾਭ ਅਤੇ ਤਰੱਕੀ ਦੇ ਮੌਕੇ ਮਿਲਣਗੇ। ਭਾਈ-ਬੰਧੂਆਂ ਦਾ ਸਹਿਯੋਗ ਉਤਸ਼ਾਹ ਅਤੇ ਪੁਰਸ਼ਾਰਥ ਵਿੱਚ ਵਾਧਾ ਕਰੇਗਾ। ਧਰਮ ਕਰਮ ਵਿੱਚ ਦਿਲਚਸਪੀ ਰਹੇਗੀ ਅਤੇ ਕੁੱਝ ਵਿਗੜੇ ਕੰਮ ਬਣਨਗੇ। ਗੁੱਸਾ ਜਿਆਦਾ, ਸੁਭਾਅ ਵਿੱਚ ਉਤੇਜਨਾ ਨਾਲ ਸਿਰ ਦਰਦ ਅਤੇ ਫਜੂਲ ਕਲੇਸ਼ ਕਰਕੇ ਪਰੇਸ਼ਾਨੀ ਹੋਵੇਗੀ। ਸੰਤਾਨ ਸੰਬੰਧੀ ਚਿੰਤਾ ਵੀ ਰਹੇਗੀ।

ਮੀਨ: ਮਿਲਿਆ-ਜੁਲਿਆ ਪ੍ਰਭਾਵ ਹੋਵੇਗਾ। ਪਰਿਵਾਰ ਵਿੱਚ ਸ਼ੁੱਭ ਕੰਮ ਵੀ ਹੋਣਗੇ। ਧਨ ਲਾਭ ਅਤੇ ਤਰੱਕੀ ਦੇ ਮੌਕੇ ਮਿਲਣਗੇ, ਪਰ ਵਪਾਰਕ ਖੇਤਰ ਵਿੱਚ ਕਈ ਉਤਾਰ-ਚੜ੍ਹਾਅ ਅਤੇ ਸੰਘਰਸ਼ ਦਾ ਸਾਮਨਾ ਕਰਨਾ ਪਵੇਗਾ। ਪਿਤਾ-ਪੁੱਤਰ ਵਿੱਚ ਵਿਚਾਰਕ ਮਤਭੇਦ, ਦੂਰ ਦੀ ਯਾਤਰਾ, ਮਕਾਨ ਆਦਿ ਵਿੱਚ ਤਬਦੀਲੀ ਅਤੇ ਵਧੇਰੇ ਗੁੱਸੇ ਕਾਰਨ ਪਰੇਸ਼ਾਨੀ ਹੋਵੇਗੀ।

Continue Reading

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

By

 

ਮੇਖ: ਨਵੇਂ ਕੰਮ ਹੱਥ ਵਿੱਚ ਲਓਗੇ ਤਾਂ ਉਸ ਵਿੱਚ ਸਫਲਤਾ ਮਿਲੇਗੀ। ਧਾਰਮਿਕ ਪ੍ਰੋਗਰਾਮਾਂ ਵਿੱਚ ਜਾਓਗੇ। ਦੁਵਿਧਾ ਦੀ ਹਾਲਤ ਵਿੱਚ ਮਹੱਤਵਪੂਰਣ ਫ਼ੈਸਲਾ ਨਾ ਲਓ। ਪਰਿਵਾਰ ਦੇ ਨਾਲ ਮਿਠਾਈ ਭੋਜਨ ਦਾ ਆਨੰਦ ਲਓਗੇ।

ਬ੍ਰਿਖ: ਸਰੀਰਕ ਅਤੇ ਮਾਨਸਿਕ ਪਰੇਸ਼ਾਨੀ ਹੋਵੇਗੀ। ਧਰਮ ਦਾ ਕੰਮ ਕਰਨ ਵਿੱਚ ਪੈਸਾ ਖਰਚ ਕਰਨ ਨਾਲ ਹਾਲਾਤ ਖਰਾਬ ਹੋਣਗੇ। ਜਮੀਨ, ਮਕਾਨ ਆਦਿ ਦੇ ਦਸਤਾਵੇਜਾਂ ਵਿੱਚ ਠੱਗੀ ਹੋਣ ਦਾ ਖਦਸ਼ਾ ਹੈ। ਮਾਤਾ ਦੀ ਸਿਹਤ ਖ਼ਰਾਬ ਹੋ ਸਕਦੀ ਹੈ।

ਮਿਥੁਨ: ਕਮਾਈ ਅਤੇ ਵਪਾਰ ਵਿੱਚ ਵਾਧਾ ਹੋਣ ਦਾ ਯੋਗ ਹੈ। ਵਪਾਰ ਵਿੱਚ ਨਵੇਂ ਸੰਪਰਕ ਹੋਣਗੇ। ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਨਾਲ ਖੁਸ਼ੀ ਦੇ ਪਲ ਗੁਜ਼ਾਰਨ ਦਾ ਮੌਕਾ ਮਿਲੇਗਾ। ਸੈਰ ਸਪਾਟੇ ਦਾ ਯੋਗ ਹੈ। ਭਰਾ -ਭੈਣਾਂ ਅਤੇ ਬੁਜਰਗ ਲੋਕਾਂ ਤੋਂ ਲਾਭ ਮਿਲੇਗਾ।

ਕਰਕ: ਹਰੇਕ ਕੰਮ ਆਸਾਨੀ ਨਾਲ ਪੂਰਾ ਹੋਵੇਗਾ। ਘਰ, ਦਫਤਰ ਅਤੇ ਸਮਾਜਿਕ ਖੇਤਰ ਵਿੱਚ ਅਨੁਕੂਲ ਮਾਹੌਲ ਬਣਨ ਨਾਲ ਪ੍ਰਸੰਨਤਾ ਦਾ ਅਨੁਭਵ ਕਰੋਗੇ। ਮਾਨ-ਸਨਮਾਨ ਵਿੱਚ ਵਾਧਾ ਹੋਵੇਗਾ। ਸਰਕਾਰੀ ਕੰਮਾਂ ਵਿੱਚ ਆਉਣ ਵਾਲੀ ਰੁਕਾਵਟ ਦੂਰ ਹੋਵੇਗੀ।

ਸਿੰਘ: ਵਿਦੇਸ਼ ਤੋਂ ਸ਼ੁਭ ਸਮਾਚਾਰ ਮਿਲਣਗੇ। ਧਾਰਮਿਕ ਕੰਮ ਅਤੇ ਤੀਰਥ ਯਾਤਰਾ ਦੇ ਸੰਜੋਗ ਬਣਨਗੇ। ਪਰਿਵਾਰਕ ਮੈਂਬਰਾਂ ਦੇ ਨਾਲ ਚੰਗੀ ਤਰ੍ਹਾਂ ਸਮਾਂ ਬਤੀਤ ਕਰ ਸਕੋਗੇ। ਵਿਦੇਸ਼ ਜਾਣ ਦੇ ਚਾਹਵਾਨ ਲੋਕਾਂ ਦੀ ਸੰਭਾਵਨਾ ਦੇ ਨਾਲ ਨੌਕਰੀ ਕਾਰੋਬਾਰ ਵਾਲਿਆਂ ਨੂੰ ਵੀ ਲਾਭ ਹੋਣ ਦੀ ਸੰਭਾਵਨਾ ਹੈ।

ਕੰਨਿਆ: ਸਿਹਤ ਤੇ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਗੁੱਸੇ ਅਤੇ ਬਾਣੀ ਉਤੇ ਕਾਬੂ ਰੱਖਣਾ ਪਵੇਗਾ। ਪਰਿਵਾਰਕ ਮੈਂਬਰਾਂ ਦੇ ਨਾਲ ਮਨ ਮੁਟਾਓ ਹੋਵੇਗਾ। ਬਾਹਰ ਖਾਣ-ਪੀਣ ਨਾਲ ਸਿਹਤ ਖ਼ਰਾਬ ਹੋ ਸਕਦੀ ਹੈ।

ਤੁਲਾ: ਸਮਾਜਿਕ ਅਤੇ ਜਨਤਕ ਖੇਤਰ ਵਿੱਚ ਲਾਭ ਦੇ ਨਾਲ ਪ੍ਰਸਿੱਧੀ ਪ੍ਰਾਪਤ ਹੋਵੇਗੀ। ਇਸਤਰੀ ਵਰਗ ਤੋਂ ਵਿਸ਼ੇਸ਼ ਲਾਭ ਹੋਵੇਗਾ। ਨਵੇਂ ਕਪੜਿਆਂ ਦੀ ਖਰੀਦਦਾਰੀ ਕਰੋਗੇ।

ਬ੍ਰਿਸ਼ਚਕ: ਨੌਕਰੀ ਕਾਰੋਬਾਰ ਲੋਕਾਂ ਲਈ ਬਹੁਤ ਲਾਭਦਾਇਕ ਸਮਾਂ ਹੈ। ਨੌਕਰੀ ਵਾਲਿਆਂ ਨੂੰ ਉਨ੍ਹਾਂ ਦੇ ਕੰਮ ਵਿੱਚ ਸਫਲਤਾ ਮਿਲੇਗੀ। ਪਰਿਵਾਰਕ ਮਾਹੌਲ ਚੰਗਾ ਰਹੇਗਾ। ਦਫਤਰ ਵਿੱਚ ਸਹਿਕਰਮੀਆਂ ਤੋਂ ਸਹਿਯੋਗ ਮਿਲੇਗਾ। ਸਿਹਤ ਚੰਗੀ ਰਹੇਗੀ। ਵਿਦਿਆਰਥੀਆਂ ਨੂੰ ਪੜਾਈ ਵਿੱਚ ਸਫਲਤਾ ਮਿਲੇਗੀ। ਔਲਾਦ ਬਾਰੇ ਸ਼ੁਭ ਸਮਾਚਾਰ ਮਿਲੇਗਾ।

ਧਨੁ: ਸਰੀਰਕ ਅਤੇ ਮਾਨਸਿਕ ਤਾਜਗੀ ਦੀ ਕਮੀ ਰਹੇਗੀ। ਪਰਿਵਾਰ ਵਿੱਚ ਕਲੇਸ਼ ਦਾ ਮਾਹੌਲ ਰਹਿਣ ਨਾਲ ਤੁਹਾਡਾ ਮਨ ਉਦਾਸ ਰਹਿ ਸਕਦਾ ਹੈ। ਆਰਥਿਕ ਨੁਕਸਾਨ ਹੋ ਸਕਦਾ ਹੈ।

ਮਕਰ : ਤੁਹਾਡਾ ਪੂਰਾ ਦਿਨ ਸੁਖਮਈ ਗੁਜ਼ਰੇਗਾ। ਮਨ ਵਿੱਚ ਪ੍ਰਸੰਨਤਾ ਰਹੇਗੀ। ਵਪਾਰ – ਧੰਦੇ ਵਿੱਚ ਆਰਥਿਕ ਲਾਭ ਪ੍ਰਾਪਤ ਕਰ ਸਕੋਗੇ। ਭਰਾ – ਭੈਣਾਂ ਦੇ ਨਾਲ ਚੰਗੀ ਤਰ੍ਹਾਂ ਸਮਾਂ ਬਤੀਤ ਕਰੋਗੇ। ਕੋਈ ਨਵਾਂ ਕੰਮ ਸ਼ੁਰੂ ਕਰ ਸਕਦੇ ਹੋ। ਵਿਦਿਆਰਥੀਆਂ ਨੂੰ ਪੜਾਈ ਵਿੱਚ ਸਫਲਤਾ ਮਿਲੇਗੀ ।

ਕੁੰਭ : ਸਿਹਤ ਵਿੱਚ ਉਤਾਰ – ਚੜਾਅ ਬਣਿਆ ਰਹੇਗਾ। ਬਾਣੀ ਉਤੇ ਕਾਬੂ ਰੱਖੋ। ਕੰਮ ਵਿੱਚ ਘੱਟ ਸਫਲਤਾ ਮਿਲੇਗੀ। ਬੇਲੋੜਾ ਖਰਚ ਅਤੇ ਆਰਥਿਕ ਹਾਨੀ ਦਾ ਯੋਗ ਹੈ। ਵਿਦਿਆਰਥੀਆਂ ਦੀ ਪੜਾਈ ਵਿੱਚ ਰੁਕਾਵਟ ਆਵੇਗੀ।

ਮੀਨ: ਤੁਸੀ ਆਨੰਦ, ਉਤਸ਼ਾਹ ਅਤੇ ਪ੍ਰਸੰਨਤਾ ਦਾ ਅਨੁਭਵ ਕਰੋਗੇ। ਨਵੇਂ ਕੰਮ ਦੀ ਸ਼ੁਰੂਆਤ ਲਾਭਦਾਇਕ ਸਾਬਤ ਹੋਵੇਗੀ। ਦੋਸਤਾਂ ਸਬੰਧੀਆਂ ਦੇ ਨਾਲ ਭੋਜਨ ਦਾ ਆਨੰਦ ਲੈਣ ਦਾ ਮੌਕਾ ਪ੍ਰਾਪਤ ਹੋਵੇਗਾ।

Continue Reading

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

By

 

ਮੇਖ: ਕਲਪਨਾਸ਼ਕਤੀ ਦੇ ਕਾਰਨ ਤੁਸੀਂ ਸਾਹਿਤ ਦੀ ਦੁਨੀਆ ਦੀ ਸੈਰ ਕਰੋਗੇ। ਵਿਦਿਆਰਥੀਆਂ ਲਈ ਸਮਾਂ ਬਹੁਤ ਅਨੁਕੂਲ ਹੈ। ਸੁਭਾਅ ਵਿੱਚ ਭਾਵੁਕਤਾ ਵੱਡੀ ਮਾਤਰਾ ਵਿੱਚ ਰਹੇਗੀ।

ਬ੍ਰਿਖ : ਬਾਣੀ ਉਤੇ ਕਾਬੂ ਰੱਖੋ। ਮਾਤਾ ਦੀ ਸਿਹਤ ਤੇ ਵਿਸ਼ੇਸ਼ ਧਿਆਨ ਦਿਓ। ਜਾਇਦਾਦ ਨਾਲ ਸਬੰਧਿਤ ਚਰਚਾ ਟਾਲ ਦਿਓ। ਵਾਹਨ ਚਲਾਉਂਦੇ ਸਮੇਂ ਸਾਵਧਾਨੀ ਵਰਤੋ। ਪਾਣੀ ਤੋਂ ਦੂਰ ਰਹੋ। ਵਿਦਿਆਰਥੀਆਂ ਲਈ ਸਮਾਂ ਮੱਧਮ ਹੈ।

ਮਿਥੁਨ:ਤੁਹਾਡੀ ਕਲਪਨਾਸ਼ਕਤੀ ਵਿੱਚ ਵਾਧਾ ਹੋਣ ਦੇ ਕਾਰਨ ਤੁਸੀਂ ਕਾਲਪਨਿਕ ਦੁਨੀਆ ਦੀ ਸੈਰ ਕਰੋਗੇ। ਪਰਿਵਾਰਕ ਵਿਸ਼ਿਆਂ ਵਿੱਚ ਰੁਚੀ ਲਓਗੇ ਅਤੇ ਯਾਤਰਾ ਦਾ ਪ੍ਰਬੰਧ ਵੀ ਕਰੋਗੇ। ਆਰਥਿਕ ਗੱਲਾਂ ਉਤੇ ਜਿਆਦਾ ਧਿਆਨ ਦਿਓਗੇ। ਵਧੀਆ ਭੋਜਨ ਵੀ ਮਿਲ ਸਕਦਾ ਹੈ।

ਕਰਕ: ਆਰਥਿਕ ਪ੍ਰਬੰਧ ਵਿੱਚ ਆਰੰਭ ਵਿੱਚ ਕੁੱਝ ਰੁਕਾਵਟਾਂ ਆਉਣਗੀਆਂ, ਪਰੰਤੂ ਬਾਅਦ ਵਿੱਚ ਫਿਰ ਤੁਹਾਡੇ ਰਸਤੇ ਖੁਲਦੇ ਹੋਏ ਦਿਖਣਗੇ। ਨੌਕਰੀ ਅਤੇ ਵਪਾਰਕ ਥਾਂ ਉਤੇ ਸਹਿਕਰਮੀਆਂ ਦੇ ਨਾਲ ਮਾਹੌਲ ਮੇਲ-ਮਿਲਾਪ ਭਰਿਆ ਰਹੇਗਾ। ਦੋਸਤਾਂ ਅਤੇ ਸ਼ੁਭਚਿੰਤਕਾਂ ਨਾਲ ਮੁਲਾਕਾਤ ਹੋਵੇਗੀ।

ਸਿੰਘ: ਦੋਸਤਾਂ ਅਤੇ ਸਨੇਹੀਆਂ ਦੇ ਨਾਲ ਦਿਨ ਬਹੁਤ ਉਲਾਸਮਈ ਮਾਹੌਲ ਵਿੱਚ ਬਿਤਾਓਗੇ। ਯਾਤਰਾ ਦੀਆਂ ਸੰਭਾਵਨਾਵਾਂ ਹਨ। ਭੋਜਨ ਦਾ ਸਵਾਦ ਲੈ ਸਕੋਗੇ। ਭਾਵਨਾਸ਼ੀਲ ਵੀ ਰਹੋਗੇ। ਆਰਥਿਕ ਲਾਭ ਦਾ ਦਿਨ ਹੈ।

ਕੰਨਿਆ: ਬੇਕਾਰ ਦੇ ਵਿਵਾਦ ਤੋਂ ਬਚੋ। ਕੋਰਟ – ਕਚਹਿਰੀ ਦੇ ਮਾਮਲੇ ਵਿੱਚ ਸਾਵਧਾਨੀਪੂਰਵਕ ਅੱਗੇ ਵਧੋ। ਸੁਭਾਅ ਵਿੱਚ ਕਾਬੂ ਅਤੇ ਵਿਵੇਕ ਰੱਖੋ। ਖਰਚ ਦੀ ਮਾਤਰਾ ਜਿਆਦਾ ਰਹੇਗੀ।

ਤੁਲਾ: ਵੱਖ ਵੱਖ ਖੇਤਰਾਂ ਵਿੱਚ ਤੁਹਾਨੂੰ ਲਾਭ ਮਿਲੇਗਾ। ਇਸ ਵਿੱਚ ਔਰਤ ਦੋਸਤਾਂ ਦੀ ਭੂਮਿਕਾ ਮਹੱਤਵਪੂਰਣ ਰਹੇਗੀ। ਦੋਸਤਾਂ ਦੇ ਨਾਲ ਸੁੰਦਰ, ਖ਼ੂਬਸੂਰਤ ਥਾਂ ਦਾ ਪ੍ਰਬੰਧ ਕਰ ਸਕੋਗੇ। ਔਲਾਦ ਵਲੋਂ ਸ਼ੁਭ ਸਮਾਚਾਰ ਮਿਲਣਗੇ।

ਬ੍ਰਿਸ਼ਚਕ: ਉਚ ਅਧਿਕਾਰੀਆਂ ਦੇ ਨਾਲ ਤੁਸੀਂ ਮਹੱਤਵਪੂਰਨ ਚਰਚਾ ਕਰੋਗੇ। ਤਰੱਕੀ ਦੀ ਵੀ ਸੰਭਾਵਨਾ ਹੈ। ਪਰਿਵਾਰਕ ਜੀਵਨ ਵਿੱਚ ਪ੍ਰਸੰਨ ਮਾਹੌਲ ਰਹੇਗਾ। ਮਾਤਾ ਵਲੋਂ ਲਾਭ ਹੋਵੇਗਾ। ਸਰਕਾਰੀ ਕੰਮਾਂ ਵਿੱਚ ਸਫਲਤਾ ਮਿਲੇਗੀ।

ਧਨੁ: ਸਰੀਰਕ ਰੂਪ ਨਾਲ ਆਲਸ ਰਹੇਗੀ। ਔਲਾਦ ਦੇ ਨਾਲ ਮਤਭੇਦ ਰਹੇਗਾ। ਮਹੱਤਵਪੂਰਣ ਫੈਸਲਿਆਂ ਨੂੰ ਸੰਭਵ ਹੋਵੇ ਤਾਂ ਟਾਲ ਦਿਓ। ਖਰਚ ਹੋਣ ਦੀ ਸੰਭਾਵਨਾ ਹੈ। ਛੋਟੀ ਮੋਟੀ ਯਾਤਰਾ ਦਾ ਪ੍ਰਬੰਧ ਕਰ ਸਕਦੇ ਹੋ।

ਮਕਰ: ਜਿਆਦਾ ਸੰਵੇਦਨਸ਼ੀਲਤਾ ਤੁਹਾਡੇ ਮਨ ਨੂੰ ਦੁਖੀ ਕਰ ਸਕਦੀ ਹੈ। ਸਿਹਤ ਦੇ ਪ੍ਰਤੀ ਸਾਵਧਾਨੀ ਵਰਤੋ। ਪੈਸਾ ਦਾ ਖਰਚ ਵਧੇਗਾ। ਨੀਤੀ-ਵਿਰੁੱਧ ਸੰਬੰਧ ਅਤੇ ਨਿਖੇਧੀ ਯੋਗ ਕੰਮਾਂ ਤੋਂ ਦੂਰ ਰਹੋ। ਧਿਆਨ – ਯੋਗ ਅਰਾਧਨਾ ਨਾਲ ਮਨ ਸ਼ਾਂਤ ਰਹੇਗਾ।

ਕੁੰਭ: ਦਲਾਲੀ, ਕਮਿਸ਼ਨ, ਵਿਆਜ ਆਦਿ ਦੀ ਕਮਾਈ ਵਿੱਚ ਵਾਧਾ ਹੋਵੇਗਾ। ਇਸ ਨਾਲ ਤੁਹਾਡਾ ਆਰਥਿਕ ਪੱਧਰ ਮਜਬੂਤ ਬਣੇਗਾ। ਤੁਹਾਡੇ ਮਾਨ – ਸਨਮਾਨ ਵਿੱਚ ਵਾਧਾ ਹੋ ਸਕਦਾ ਹੈ। ਛੋਟੀ ਮੋਟੀ ਯਾਤਰਾ ਦਾ ਯੋਗ ਹੈ।

ਮੀਨ: ਨੌਕਰੀ ਅਤੇ ਵਪਾਰਕ ਖੇਤਰ ਵਿੱਚ ਤੁਹਾਨੂੰ ਸਹਿਕਰਮੀਆਂ ਦਾ ਬਹੁਤ ਸਹਿਯੋਗ ਮਿਲੇਗਾ। ਘਰ ਵਿੱਚ ਆਨੰਦਪੂਰਣ ਮਾਹੌਲ ਰਹੇਗਾ। ਸਿਹਤ ਚੰਗੀ ਰਹੇਗੀ।

Continue Reading

Horscope

ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ

Published

on

By

 

 

ਮੇਖ : ਸਿਹਤ ਨੂੰ ਲੈ ਕੇ ਥੋੜ੍ਹਾ ਚੇਤੰਨ ਰਹੋਗੇ, ਕਿਉਂਕਿ ਸਿਹਤ ਵਿਗੜਨ ਦੀ ਸੰਭਾਵਨਾ ਬਣ ਰਹੀ ਹੈ। ਕਾਰੋਬਾਰ ਵਿੱਚ ਤੁਹਾਨੂੰ ਨੁਕਸਾਨ ਹੋ ਸਕਦਾ ਹੈ, ਇਸ ਲਈ ਕਿਸੇ ਵੀ ਨਿਵੇਸ਼ ਜਾਂ ਨਵੇਂ ਕਾਰਜ ਵਿੱਚ ਹੱਥ ਪਾਉਣ ਤੋਂ ਬਚੋ। ਵਾਹਨ ਦੀ ਵਰਤੋਂ ਕਰਦੇ ਸਮੇਂ ਵਿਸ਼ੇਸ਼ ਧਿਆਨ ਰੱਖੋ, ਕਿਉਂਕਿ ਦੁਰਘਟਨਾ ਦਾ ਖ਼ਤਰਾ ਹੈ।

ਬ੍ਰਿਖ : ਕਿਸੇ ਨਵੇਂ ਕਾਰਜ ਦੀ ਸ਼ੁਰੂਆਤ ਕਰਨ ਲਈ ਸਮਾਂ ਸ਼ੁਭ ਹੈ। ਕਾਰੋਬਾਰ ਵਿੱਚ ਲਾਭ ਦੇ ਯੋਗ ਬਣਨਗੇ ਅਤੇ ਤੁਹਾਨੂੰ ਆਪਣਿਆਂ ਦਾ ਪੂਰਾ ਸਹਿਯੋਗ ਪ੍ਰਾਪਤ ਹੋਵੇਗਾ। ਜੇਕਰ ਤੁਸੀਂ ਪਰਿਵਾਰ ਦੇ ਨਾਲ ਯਾਤਰਾ ਉੱਤੇ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਦਿਨ ਇਸਦੇ ਲਈ ਠੀਕ ਰਹੇਗਾ।

ਮਿਥੁਨ : ਲੰਮੀ ਯਾਤਰਾ ਦੀ ਯੋਜਨਾ ਬਣ ਸਕਦੀ ਹੈ, ਪਰ ਵਾਹਨ ਦੀ ਸਾਵਧਾਨੀਪੂਰਵਕ ਵਰਤੋਂ ਕਰਨਾ ਜਰੂਰੀ ਹੈ। ਕਿਸੇ ਵਿਸ਼ੇਸ਼ ਕਾਰਜ ਦੇ ਨਾ ਹੋਣ ਨਾਲ ਤੁਸੀਂ ਪ੍ਰੇਸ਼ਾਨ ਹੋ ਸਕਦੇ ਹੋ। ਕਿਸੇ ਜਾਣਕਾਰ ਨਾਲ ਵਿਵਾਦ ਵੱਧ ਸਕਦਾ ਹੈ, ਜਿਸਦੇ ਨਾਲ ਮਾਨਸਿਕ ਤਨਾਓ ਹੋ ਸਕਦਾ ਹੈ। ਕਾਰੋਬਾਰ ਵਿੱਚ ਵੀ ਘਾਟਾ ਹੋਣ ਦੇ ਲੱਛਣ ਹਨ, ਇਸ ਲਈ ਸੋਚ-ਸਮਝ ਕੇ ਫੈਸਲਾ ਲਓ।

ਕਰਕ : ਤੁਸੀਂ ਕਿਸੇ ਧਾਰਮਿਕ ਯਾਤਰਾ ਉੱਤੇ ਜਾ ਸਕਦੇ ਹੋ, ਜੋ ਤੁਹਾਨੂੰ ਮਾਨਸਿਕ ਸ਼ਾਂਤੀ ਅਤੇ ਸੰਤੁਲਨ ਪ੍ਰਦਾਨ ਕਰੇਗੀ। ਕਾਰੋਬਾਰ ਵਿੱਚ ਕਿਸੇ ਨਵੇਂ ਕੰਮ ਦੀ ਸ਼ੁਰੂਆਤ ਕਰਨ ਦਾ ਠੀਕ ਸਮਾਂ ਹੈ। ਕੋਈ ਵੱਡੀ ਡੀਲ ਵੀ ਤੁਹਾਨੂੰ ਮਿਲ ਸਕਦੀ ਹੈ, ਜਿਸਦੇ ਨਾਲ ਤੁਹਾਡੇ ਆਰਥਿਕ ਮਾਮਲਿਆਂ ਵਿੱਚ ਸੁਧਾਰ ਹੋ ਸਕਦਾ ਹੈ। ਪਰਿਵਾਰ ਤੋਂ ਵੀ ਤੁਹਾਨੂੰ ਪੂਰਾ ਸਹਿਯੋਗ ਮਿਲੇਗਾ।

ਸਿੰਘ : ਧਾਰਮਿਕ ਯਾਤਰਾ ਉੱਤੇ ਜਾ ਸਕਦੇ ਹੋ ਅਤੇ ਕਿਸੇ ਮਹੱਤਵਪੂਰਣ ਵਿਅਕਤੀ ਨਾਲ ਮੁਲਾਕਾਤ ਹੋਵੇਗੀ, ਜੋ ਭਵਿੱਖ ਵਿੱਚ ਲਾਭਕਾਰੀ ਸਾਬਤ ਹੋ ਸਕਦੀ ਹੈ। ਕਾਰੋਬਾਰ ਵਿੱਚ ਨਵੇਂ ਮੌਕੇ ਮਿਲ ਸਕਦੇ ਹਨ, ਅਤੇ ਪਾਰਟਨਰਸ਼ਿਪ ਦੇ ਲਾਭਕਾਰੀ ਮੌਕੇ ਵੀ ਸਾਹਮਣੇ ਆ ਸਕਦੇ ਹਨ। ਪਰਿਵਾਰ ਦਾ ਸਹਿਯੋਗ ਤੁਹਾਨੂੰ ਮਿਲੇੇਗਾ, ਜਿਸਦੇ ਨਾਲ ਤੁਹਾਡੇ ਕੰਮਾਂ ਵਿੱਚ ਆਸਾਨੀ ਹੋਵੇਗੀ।

ਕੰਨਿਆ : ਕਾਰਜ ਖੇਤਰ ਵਿੱਚ ਸਫਲਤਾ ਮਿਲਣ ਦੇ ਯੋਗ ਹਨ। ਜੇਕਰ ਤੁਸੀਂ ਕਿਸੇ ਕਾਰਜ ਨੂੰ ਲੈ ਕੇ ਕੋਸ਼ਿਸ਼ ਕਰ ਰਹੇ ਹੋ, ਤਾਂ ਉਹ ਪੂਰਾ ਹੋ ਸਕਦਾ ਹੈ, ਅਤੇ ਤਰੱਕੀ ਦੇ ਮੌਕੇ ਵੀ ਮਿਲ ਸਕਦੇ ਹਨ। ਸਿਹਤ ਵਿੱਚ ਕੁੱਝ ਉਤਾਰ-ਚੜਾਵ ਬਣੇ ਰਹਿ ਸਕਦੇ ਹਨ, ਪਰ ਪਰਿਵਾਰ ਲਈ ਤੁਸੀਂ ਕੋਈ ਮਹੱਤਵਪੂਰਣ ਫੈਸਲਾ ਲੈ ਸਕਦੇ ਹੋ, ਜੋ ਭਵਿੱਖ ਵਿੱਚ ਲਾਭਕਾਰੀ ਹੋਵੇਗਾ।

ਤੁਲਾ : ਸਿਹਤ ਦੇ ਕਾਰਨ ਤੁਸੀਂ ਪ੍ਰੇਸ਼ਾਨ ਰਹਿ ਸਕਦੇ ਹੋ, ਇਸ ਲਈ ਆਪਣਾ ਧਿਆਨ ਰੱਖੋ। ਲੰਮੀ ਯਾਤਰਾ ਦੀ ਸੰਭਾਵਨਾ ਹੈ, ਪਰ ਯਾਤਰਾ ਦੇ ਦੌਰਾਨ ਕਿਸੇ ਕਾਰਜ ਵਿਸ਼ੇਸ਼ ਲਈ ਵਿਰੋਧੀਆਂ ਨਾਲ ਸਾਮਣਾ ਵੀ ਕਰਨਾ ਪੈ ਸਕਦਾ ਹੈ। ਪਰਿਵਾਰ ਵਿੱਚ ਵੀ ਆਪਣਿਆਂ ਦਾ ਸਹਿਯੋਗ ਮਿਲੇਗਾ।

ਬ੍ਰਿਸ਼ਚਕ : ਕਿਸੇ ਵਿਸ਼ੇਸ਼ ਵਿਅਕਤੀ ਦੇ ਮਾਧਿਅਮ ਨਾਲ ਤੁਹਾਡਾ ਕੰਮ ਪੂਰਾ ਹੋ ਸਕਦਾ ਹੈ, ਜੋ ਤੁਹਾਡੇ ਲਈ ਲਾਭਕਾਰੀ ਰਹੇਗਾ। ਸਿਹਤ ਵਿੱਚ ਕੋਈ ਵੱਡੀ ਸਮੱਸਿਆ ਨਹੀਂ ਹੋਵੇਗੀ, ਅਤੇ ਪਰਿਵਾਰ ਵਿੱਚ ਵੀ ਆਪਣਿਆਂ ਦਾ ਸਾਥ ਮਿਲੇਗਾ।

ਧਨੁ: ਸਿਹਤ ਦਾ ਧਿਆਨ ਰੱਖੋ, ਕਿਉਂਕਿ ਸਿਹਤ ਵਿੱਚ ਗਿਰਾਵਟ ਹੋ ਸਕਦੀ ਹੈ। ਕਾਰੋਬਾਰ ਵਿੱਚ ਵੀ ਨੁਕਸਾਨ ਹੋ ਸਕਦਾ ਹੈ, ਇਸ ਲਈ ਨਵੇਂ ਕੰਮਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸੋਚ-ਵਿਚਾਰ ਕਰੋ। ਪਰਿਵਾਰ ਵਿੱਚ ਜਾਇਦਾਦ ਨੂੰ ਲੈ ਕੇ ਵਿਵਾਦ ਹੋ ਸਕਦਾ ਹੈ, ਇਸ ਲਈ ਚੇਤੰਨ ਰਹੋ। ਵਾਹਨ ਚਲਾਉਂਦੇ ਸਮੇਂ ਸਾਵਧਾਨੀ ਵਰਤੋਂ।

ਮਕਰ : ਨਵਾਂ ਵਾਹਨ ਖਰੀਦਣ ਦਾ ਵਿਚਾਰ ਕਰ ਸਕਦੇ ਹੋ, ਅਤੇ ਸਿਹਤ ਵਿੱਚ ਵੀ ਤੁਹਾਨੂੰ ਲਾਭ ਮਹਿਸੂਸ ਹੋਵੇਗਾ। ਕਾਰੋਬਾਰ ਵਿੱਚ ਤੁਹਾਨੂੰ ਸਾਥੀਆਂ ਤੋਂ ਪੂਰਾ ਸਮਰਥਨ ਮਿਲੇਗਾ, ਅਤੇ ਕੋਈ ਵੱਡਾ ਕਾਰਜ ਪੂਰਾ ਹੋ ਸਕਦਾ ਹੈ। ਨੌਕਰੀ ਕਰਨ ਵਾਲਿਆਂ ਲਈ ਤਰੱਕੀ ਦੇ ਯੋਗ ਹਨ।

ਕੁੰਭ : ਵਾਹਨ ਦਾ ਸਾਵਧਾਨੀਪੂਰਵਕ ਪ੍ਰਯੋਗ ਕਰੋ, ਕਿਉਂਕਿ ਸਿਹਤ ਵਿੱਚ ਥੋੜ੍ਹੀ ਗਿਰਾਵਟ ਹੋ ਸਕਦੀ ਹੈ। ਰੁਕਿਆ ਹੋਇਆ ਕਾਰਜ ਫਿਰ ਤੋਂ ਸ਼ੁਰੂ ਹੋ ਸਕਦਾ ਹੈ। ਪਰਿਵਾਰ ਵਿੱਚ ਕਿਸੇ ਮਾਂਗਲਿਕ ਕਾਰਜ ਦੀ ਸੰਭਾਵਨਾ ਹੈ, ਜੋ ਖੁਸ਼ੀਆਂ ਦਾ ਮਾਹੌਲ ਬਣਾਵੇਗਾ।

ਮੀਨ : ਦੋਸਤਾਂ ਨਾਲ ਪੈਸਿਆਂ ਨੂੰ ਲੈ ਕੇ ਵਿਵਾਦ ਹੋ ਸਕਦਾ ਹੈ, ਜਿਸਦੇ ਕਾਰਨ ਆਪਸੀ ਤਨਾਓ ਹੋ ਸਕਦਾ ਹੈ। ਸਿਹਤ ਵਿੱਚ ਵੀ ਗਿਰਾਵਟ ਹੋ ਸਕਦੀ ਹੈ, ਇਸ ਲਈ ਆਪਣੀ ਸਿਹਤ ਦਾ ਧਿਆਨ ਰੱਖੋ। ਕਾਰਜ ਖੇਤਰ ਵਿੱਚ ਨੁਕਸਾਨ ਹੋ ਸਕਦਾ ਹੈ, ਅਤੇ ਕੋਈ ਵੱਡੇ ਮੌਕੇ ਤੁਹਾਡੇ ਹੱਥ ਤੋਂ ਨਿਕਲ ਸਕਦਾ ਹੈ।

 

Continue Reading

Latest News

Trending