Mohali
ਡਾ. ਅੰਬੇਦਕਰ ਵਿਰੁੱਧ ਟਿੱਪਣੀਆਂ ਲਈ ਗ੍ਰਹਿ ਮੰਤਰੀ ਤੁਰੰਤ ਮਾਫ਼ੀ ਮੰਗਣ : ਬਲਬੀਰ ਸਿੰਘ ਸਿੱਧੂ
ਬਲਾਕ ਕਾਂਗਰਸ ਵੱਲੋਂ ਕੇਂਦਰੀ ਮੰਤਰੀ ਅਮਿਤ ਸ਼ਾਹ ਦੇ ਵਿਰੁੱਧ ਭਾਰੀ ਰੋਸ ਪ੍ਰਦਰਸ਼ਨ, ਕਾਂਗਰਸ ਆਗੂਆਂ ਤੇ ਵਰਕਰਾਂ ਨੇ ਹੱਥਾਂ ਵਿਚ ਤਖ਼ਤੀਆਂ ਲੈ ਕੇ ਕੀਤਾ ਮੁਜ਼ਾਹਰਾ
ਐਸ ਏ ਐਸ ਨਗਰ, 18 ਜਨਵਰੀ (ਸ.ਬ.) ਬਲਾਕ ਕਾਂਗਰਸ ਕਮੇਟੀ ਮੁਹਾਲੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਬਾਰੇ ਕੀਤੀਆਂ ਟਿੱਪਣੀਆਂ ਵਿਰੁੱਧ ਕੁਲ ਹਿੰਦ ਕਾਂਗਰਸ ਪਾਰਟੀ ਦੀਆਂ ਹਦਾਇਤਾਂ ਤੇ ਕੇਂਦਰੀ ਗ੍ਰਹਿ ਮੰਤਰੀ ਦੇ ਖਿਲਾਫ ਜਬਰਦਸਤ ਰੋਸ ਮੁਜਾਹਰਾ ਕੀਤਾ। ਇਸ ਮੌਕੇ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸ. ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਹੱਥਾਂ ਵਿਚ ਤਖ਼ਤੀਆਂ ਲੈ ਕੇ ਫ਼ੇਜ਼ 3 ਬੀ 1 ਦੇ ਰੋਜ਼ ਗਾਰਡਨ ਤੋਂ 5 ਫ਼ੇਜ਼ ਦੀਆਂ ਟ੍ਰੈਫਿਕ ਲਾਈਟਾਂ ਤਕ ਰੋਸ ਮਾਰਚ ਕੱਢਿਆ ਗਿਆ ਅਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਵਿਰੁੱਧ ਨਾਹਰੇ ਲਾਉਂਦਿਆਂ ਮੰਗ ਕੀਤੀ ਗਈ ਕਿ ਗ੍ਰਹਿ ਮੰਤਰੀ ਡਾ. ਅੰਬੇਦਕਰ ਬਾਰੇ ਕੀਤੀਆਂ ਅਪਮਾਨਜਨਕ ਟਿੱਪਣੀਆਂ ਤੁਰੰਤ ਵਾਪਸ ਲੈਣ ਅਤੇ ਸਾਰੇ ਦੇਸ਼ ਕੋਲੋਂ ਮਾਫੀ ਮੰਗਣ।
ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਸਿੱਧੂ ਨੇ ਆਖਿਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਤੋਂ ਭਾਜਪਾ ਦੀ ਦਲਿਤ ਵਿਰੋਧੀ ਸੋਚ ਸਾਫ ਝਲਕਦੀ ਹੈ ਉਨ੍ਹਾਂ ਕਿਹਾ ਕਿ ਭਾਜਪਾ ਦੀ ਬੁਨਿਆਦ ਹੀ ਦਲਿਤ ਅਤੇ ਦਬੇ-ਕੁਚਲੇ ਵਰਗਾਂ ਉੱਤੇ ਅਤਿਆਚਾਰ ਅਤੇ ਸ਼ੋਸ਼ਣ ਉਤੇ ਟਿਕੀ ਹੈ। ਇਹ ਪਹਿਲੀ ਵਾਰ ਨਹੀਂ ਹੋਇਆ ਹੈ ਬਲਕਿ ਪਹਿਲਾਂ ਵੀ ਕਈ ਭਾਜਪਾ ਆਗੂਆਂ ਨੇ ਦਲਿਤਾਂ ਵਿਰੋਧੀ ਬਿਆਨ ਦੇ ਕੇ ਆਪਣੀ ਵੰਡ-ਪਾਊ ਸੋਚ ਦਾ ਪ੍ਰਗਟਾਵਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਜਿਸ ਨੇ ਹਮੇਸ਼ਾ ਹੀ ਦਲਿਤਾਂ ਅਤੇ ਗ਼ਰੀਬ ਵਰਗਾਂ ਦਾ ਸਾਥ ਦਿੱਤਾ ਹੈ ਅਤੇ ਕਾਂਗਰਸ ਪਾਰਟੀ ਅਮਿਤ ਸ਼ਾਹ ਦੀਆਂ ਅਜਿਹੀਆਂ ਅਪਮਾਨਜਨਕ ਟਿੱਪਣੀਆਂ ਨੂੰ ਬਰਦਾਸ਼ਤ ਨਹੀਂ ਕਰੇਗੀ ਅਤੇ ਉਹਨਾਂ ਨੂੰ ਮਾਫ਼ੀ ਮੰਗਣ ਲਈ ਮਜਬੂਰ ਕਰੇਗੀ।
ਇਸ ਰੋਸ ਮਾਰਚ ਦੌਰਾਨ ਨਗਰ ਨਿਗਮ ਮੁਹਾਲੀ ਦੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਬਲਾਕ ਕਾਂਗਰਸ ਕਮੇਟੀ ਮੁਹਾਲੀ ਦੇ ਸ਼ਹਿਰੀ ਪ੍ਰਧਾਨ ਜਸਪ੍ਰੀਤ ਸਿੰਘ ਗਿੱਲ, ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸ਼੍ਰੀਮਤੀ ਰੁਪਿੰਦਰ ਕੌਰ ਰੀਨਾ, ਕਮਲਜੀਤ ਸਿੰਘ ਬੰਨੀ, ਸੁੱਚਾ ਸਿੰਘ ਕਲੌੜ, ਜਸਵੀਰ ਸਿੰਘ ਮਣਕੁ, ਅਨੁਰਾਧਾ ਆਨੰਦ, ਦਵਿੰਦਰ ਕੌਰ ਵਾਲਿਆਂ, ਰਵਿੰਦਰ ਸਿੰਘ, ਮਾਸਟਰ ਚਰਨ ਸਿੰਘ, ਜਗਦੀਸ਼ ਸਿੰਘ ਜੱਗਾ (ਸਾਰੇ ਕੌਂਸਲਰ), ਗੁਰਚਰਨ ਸਿੰਘ ਭਮਰਾ, ਗੁਰਸਾਹਿਬ ਸਿੰਘ, ਇੰਦਰ ਜੀਤ ਸਿੰਘ ਢਿੱਲੋਂ, ਨਛੱਤਰ ਸਿੰਘ, ਲਖਬੀਰ ਸਿੰਘ, ਪਾਰਟੀ ਦੇ ਮੰਡਲ ਪ੍ਰਧਾਨ ਪ੍ਰਦੀਪ ਸੋਨੀ, ਸੰਤ ਸਿੰਘ ਸੰਨੀ ਕੰਡਾ, ਗੁਰਮੇਜ ਸਿੰਘ, ਬਿਕਰਮ ਸਿੰਘ, ਕੁਲਵਿੰਦਰ ਸਿੰਘ ਸੰਜੂ, ਹੈਪੀ ਮਲਿਕ ਅਤੇ ਲਖਵਿੰਦਰ ਸਿੰਘ ਕਾਲਾ ਸੋਹਾਣਾ ਤੋਂ ਇਲਾਵਾ ਨਿਰਮਲ ਸਿੰਘ ਸਭਰਵਾਲ, ਮੁਲਾਜਮ ਆਗੂ ਲੱਖਾਂ ਸਿੰਘ, ਬਲਜਿੰਦਰ ਸਿੰਘ ਰਿਟ. ਐਸ ਡੀ ਓ, ਸੁਖਦੀਪ ਸਿੰਘ ਨਿਆਂ ਸ਼ਹਿਰ, ਹਰਦਿਆਲ ਚੰਦ ਬਡਬਰ, ਭਗਤ ਸਿੰਘ ਨਾਮਧਾਰੀ, ਇੰਦਰਜੀਤ ਸਿੰਘ ਖੋਖਰ, ਸੁਰਿੰਦਰ ਰਾਜਪੂਤ ਸਾਬਕਾ ਕੌਂਸਲਰ, ਜਸਪਾਲ ਸਿੰਘ ਟਿਵਾਣਾ, ਲਾਭ ਸਿੰਘ ਸਿੱਧੂ, ਪ੍ਰਕਾਸ਼ ਚੰਦ, ਪਰਮਜੀਤ ਸਿੰਘ ਚੌਹਾਨ, ਹਰਚਰਨ ਸਿੰਘ ਗਰੇਵਾਲ, ਰਾਕੇਸ਼ ਕੁਮਾਰ ਰਿੰਕੂ, ਸੁਖਦੇਵ ਸਿੰਘ ਵੜੈਚ, ਬਲਜਿੰਦਰ ਸਿੰਘ ਫੇਜ਼-2, ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ।
Mohali
ਮੁਹਾਲੀ ਪੁਲੀਸ ਵੱਲੋਂ ਜਾਨਲੇਵਾ ਹਮਲਾ ਕਰਨ ਦੇ ਮਾਮਲੇ ਵਿੱਚ ਲੋੜੀਂਦਾ ਮੁਲਜਮ ਕਾਬੂ
ਸਪੇਨ ਰਹਿੰਦੇ ਗੈਂਗਸਟਰ ਮਨਪ੍ਰੀਤ ਉਰਫ ਮੰਨ ਤੋਂ ਮੰਗਵਾਇਆ ਸੀ ਅਸਲਾ
ਐਸ ਏ ਐਸ ਨਗਰ, 18 ਜਨਵਰੀ (ਸ.ਬ.) ਮੁਹਾਲੀ ਪੁਲੀਸ ਨੇ ਬੀਤੀ 5 ਜਨਵਰੀ ਨੂੰ ਐਰੋਸਿਟੀ ਵਿੱਚ ਇੱਕ ਵਿਅਕਤੀ ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ ਦੇ ਮਾਸਟਰਮਾਈੰਂਡ ਬਿਕਰਮਜੀਤ ਸਿੰਘ ਉਰਫ ਏਕਮ ਸਿੱਧੂ ਉਰਫ ਬਿਨ੍ਹ ਵਾਸੀ ਪਿੰਡ ਚੌੜ ਜਿਲ੍ਹਾ ਗੁਰਦਾਸਪੁਰ ਨੂੰ ਗ੍ਰਿਫਤਾਰ ਕੀਤਾ ਹੈ। ਇਸ ਵਿਅਕਤੀ ਤੇ ਇਲਜਾਮ ਹੈ ਕਿ ਇਸ ਵਲੋਂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਕਨਿਸ਼ ਸੇਤੀਆ ਨਾਮ ਦੇ ਇੱਕ ਵਿਅਕਤੀ ਤੇ ਜਾਨਲੇਵਾ ਹਮਲਾ ਕੀਤਾ ਸੀ। ਇਸ ਮਾਮਲੇ ਵਿੱਚ ਪੁਲੀਸ ਵਲੋਂ 2 ਵਿਅਕਤੀਆਂ ਨੂੰ ਪਹਿਲਾਂ ਹੀ ਕਾਬੂ ਕਰ ਲਿਆ ਗਿਆ ਸੀ ਅਤੇ ਉਹਨਾਂ ਦੇ ਕਬਜੇ ਵਿੱਚੋਂ ਇਕ ਗਲੋਕ ਪਿਸਟਲ 9 ਐਮ.ਐਮ ਸਮੇਤ 05 ਜਿੰਦਾ ਰੌਂਦ ਅਤੇ 02 ਨਜਾਇਜ ਪਿਸਟਲ 30 ਬੋਰ ਸਮੇਤ 02 ਮੈਗਜ਼ੀਨ ਤੇ 10 ਜਿੰਦਾ ਰੌਂਦ ਬ੍ਰਾਮਦ ਕੀਤੇ ਗਏ ਸਨ। ਕਾਬੂ ਕੀਤੇ ਵਿਅਕਤੀਆਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਅਤੇ ਤਰਨਦੀਪ ਸਿੰਘ ਵਾਸੀ ਪਿੰਡ ਬਾੜੇਵਾਲ ਅਵਾਨਾ, ਥਾਣਾ ਸ਼ਰਾਭਾ ਨਗਰ ਜਿਲ੍ਹਾ ਲੁਧਿਆਣਾ ਵਜੋਂ ਹੋਈ ਸੀ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੁਲੀਸ ਵਲੋਂ ਇਸ ਵਿਅਕਤੀ ਨੂੰ ਐਸ ਐਸ ਪੀ ਸ੍ਰੀ ਦੀਪਕ ਪਾਰੀਕ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਥਾਣਾ ਐਰੋਸਿਟੀ ਦੇ ਮੁੱਖ ਅਫਸਰ ਇੰਸਪੈਕਟਰ ਜਸ਼ਨਪ੍ਰੀਤ ਸਰਾਂ ਅਤੇ ਪੁਲੀਸ ਪਾਰਟੀ ਵਲੋਂ ਕਾਬੂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਕਨਿਸ਼ ਸੇਤੀਆ ਵਾਸੀ ਹਾਊਸਫੈਡ ਕਲੋਨੀ ਬਠਿੰਡਾ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਸੀ ਕਿ ਬਿਕਰਮਜੀਤ ਸਿੰਘ ਉਰਫ ਬਿਨ੍ਹ ਵਾਸੀ ਗੁਰਦਾਸਪੁਰ ਨਾਮ ਦੇ ਵਿਅਕਤੀ ਨਾਲ ਉਸਦੀ ਸ਼ੋਸ਼ਲ ਮੀਡੀਆ ਤੇ ਕਾਫੀ ਦਿਨਾਂ ਤੋਂ ਬਹਿਸਬਾਜ਼ੀ ਚਲ ਰਹੀ ਸੀ ਕਿਉਂਕਿ ਬਿਕਰਮਜੀਤ ਸਿੰਘ ਨੇ ਬਿਨ੍ਹਾ ਉਸਦੀ ਮੰਨਜੂਰੀ ਤੋਂ ਉਸਦੀ ਅਤੇ ਉਸਦੀ ਮੰਗੇਤਰ ਦੀ ਫੋਟੋ ਸ਼ੋਸ਼ਲ ਮੀਡੀਆ ਤੇ ਅਪਲੋਡ ਕੀਤੀਆਂ ਸਨ ਅਤੇ ਜਦੋਂ ਉਸਨੇ ਇਸ ਗੱਲ ਦਾ ਇਤਰਾਜ ਕੀਤਾ ਤਾਂ ਬਿਕਰਮਜੀਤ ਸਿੰਘ ਉਰਫ ਬਿਨੁ ਸਮੇਤ ਆਪਣੇ 3 ਸਾਥੀਆਂ ਦੇ ਉਸ ਨਾਲ ਗੱਲਬਾਤ ਕਰਨ ਦੇ ਬਹਾਨੇ ਆਇਆ ਸੀ ਅਤੇ ਗੱਲਬਾਤ ਦੌਰਾਨ ਇਹਨਾਂ ਵੱਲੋਂ ਉਸ ਨਾਲ ਮਾਰ ਕੁੱਟ ਕੀਤੀ ਗਈ ਅਤੇ ਜਾਨੇ ਮਾਰਨ ਦੀ ਨੀਯਤ ਨਾਲ ਨਾਜਾਇਜ਼ ਅਸਲੇ ਦੇ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਗਈ।
ਉਹਨਾਂ ਦੱਸਿਆ ਕਿ ਇਸ ਸੰਬੰਧੀ ਪੁਲੀਸ ਵਲੋਂ ਬੀਤੀ 5 ਜਨਵਰੀ ਨੂੰ ਬੀ.ਐਨ.ਐਸ ਦੀ ਧਾਰਾ 115(2), 126(2),3(5) ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਪਹਿਲਾਂ ਹੀ ਕਾਬੂ ਕਰ ਲਿਆ ਗਿਆ ਸੀ। ਉਹਨਾਂ ਦੱਸਿਆ ਕਿ ਪੁਲੀਸ ਵਲੋਂ ਮਾਮਲੇ ਦੀ ਜਾਂਚ ਦੌਰਾਨ ਮਨੁੱਖੀ ਅਤੇ ਤਕਨੀਕੀ ਇੰਟੈਲੀਜੈਂਸ ਦਾ ਇਸਤੇਮਾਲ ਕਰਦੇ ਹੋਏ ਇਸ ਮਾਮਲੇ ਦੇ ਮਾਸਟਰ ਮਾਈਂਡ ਬਿਕਰਮਜੀਤ ਸਿੰਘ ਉਰਫ ਏਕਮ ਸਿੱਧੂ ਉਰਫ ਬਿਨ੍ਹ ਵਾਸੀ ਪਿੰਡ ਚੌੜ ਜਿਲ੍ਹਾ ਗੁਰਦਾਸਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਉਸਦੀ ਮੁੱਢਲੀ ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਬਿਕਰਮਜੀਤ ਸਿੰਘ ਸਪੇਨ ਰਹਿੰਦੇ ਗੈਂਗਸਟਰ ਮਨਪ੍ਰੀਤ ਸਿੰਘ ਉਰਫ ਮੰਨ ਵਾਸੀ ਪਿੰਡ ਗਣਸ਼ਿਆਮਪੁਰ ਜਿਲ੍ਹਾ ਅਮ੍ਰਿੰਤਸਰ ਦੇ ਸੰਪਰਕ ਵਿੱਚ ਸੀ ਜੋ ਉਥੋਂ ਹੀ ਆਪਣਾ ਗੈਂਗ ਚਲਾਉਂਦਾ ਹੈ। ਪੁਲੀਸ ਵਲੋਂ ਉਸਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਉਸਤੋਂ ਪੁੱਛਗਿੱਛ ਦੌਰਾਨ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
Mohali
ਸੋਹਾਣਾ ਵਿੱਚ ਤਿੰਨ ਦਿਨਾਂ ਕਬੱਡੀ ਕੱਪ ਆਰੰਭ
ਐਸ ਏ ਐਸ ਨਗਰ, 18 ਜਨਵਰੀ (ਸ.ਬ.) ਸੋਹਾਣਾ ਕਬੱਡੀ ਕੱਪ ਅੱਜ ਆਰੰਭ ਹੋ ਗਿਆ, ਜਿਸਦਾ ਉਦਘਾਟਨ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੀ ਪ੍ਰਬੰਧਕ ਕਮੇਟੀ ਨੇ ਕੀਤਾ। ਇਸ ਮੌਕੇ ਬੈਦਵਾਨ ਸਪੋਰਟਸ ਕਲੱਬ ਵਲੋਂ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਜਿਸ ਉਪਰੰਤ ਕਬੱਡੀ ਦੀ ਰਸਮੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਪ੍ਰਧਾਨਗੀ ਮਿਉਂਸਪਲ ਕੌਂਸਲਰ ਹਰਜੀਤ ਸਿੰਘ ਭੋਲੂ ਵਲੋਂ ਕੀਤੀ ਗਈ।
ਕਬੱਡੀ ਕੱਪ ਦੇ ਪਹਿਲੇ ਦਿਨ 32 ਕਿਲੋ ਵਰਗ ਵਿੱਚ ਸੋਤਲ ਅਤੇ ਘੁਲਾਲ ਦੀ ਟੀਮ, 37 ਕਿਲੋ ਵਰਗ ਵਿੱਚ ਨੰਗਲ ਅਤੇ ਉਗਰਾਹਾਂ ਦੀ ਟੀਮ ਅਤੇ 42 ਕਿਲੋ ਵਰਗ ਵਿੱਚ ਸੋਹਾਣਾ ਤੇ ਉਜਿਆਣਾ ਦੀਆਂ ਟੀਮਾਂ ਫਾਈਨਲ ਵਿੱਚ ਪਹੁੰਚੀਆਂ। ਇਸ ਮੌਕੇ ਹਰੇਕ ਫਾਈਨਲ ਮੈਚ ਵਿੱਚ ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ ਸਾਈਕਲ ਅਤੇ ਦੇਸੀ ਘੀ ਦਿੱਤਾ ਗਿਆ।
ਕਬੱਡੀ ਕੱਲ ਦੇ ਆਯੋਜਕਾਂ ਪ੍ਰਧਾਨ ਰੂਬਲ ਅਤੇ ਖਜਾਨਚੀ ਰਮਨਾ ਸੋਹਾਣਾ ਨੇ ਦੱਸਿਆ ਕਿ ਭਲਕੇ 19 ਜਨਵਰੀ ਨੂੰ 52 ਕਿਲੋ 57 ਕਿਲੋ ਅਤੇ ਪੁਆਧ ਫੈਡਰੇਸ਼ਨ ਦੇ ਮੁਕਾਬਲੇ ਹੋਣਗੇ ਅਤੇ 20 ਜਨਵਰੀ ਨੂੰ ਇੱਕ ਪਿੰਡ ਓਪਨ ਦੇ ਮੈਚ ਹੋਣਗੇ ਜਿਨਾਂ ਦੇ ਡੇਢ ਲੱਖ ਅਤੇ ਇੱਕ ਲੱਖ ਦੇ ਇਨਾਮ ਦਿੱਤੇ ਜਾਣਗੇ। ਇਸਦੇ ਨਾਲ ਹੀ ਅਤੇ ਬੈਸਟ ਰੇਡਰ ਅਤੇ ਜਾਫੀ ਨੂੰ ਬੁਲਟ ਮੋਟਰਸਾਈਕਲ ਦਿੱਤੇ ਜਾਣਗੇ।
ਇਸ ਮੌਕੇ ਚੇਅਰਮੈਨ ਰੂਪਾ ਸੋਹਾਣਾ, ਸਰਪਰਸਤ ਮਹਿੰਦਰ ਸਿੰਘ ਸੋਹਾਣਾ ਅਤੇ ਕਲੱਬ ਮੈਂਬਰ ਸੈਣੀ, ਰਮਨਾ, ਦਮਨਾ, ਸੁਖੀ, ਵਰਿੰਦਰ ਸਿੰਘ, ਦਾਰਾ ਤੇ ਹੋਰ ਹਾਜਿਰ ਸਨ।
Mohali
ਕੌਮੀ ਪ੍ਰੇਂਡੂ ਸਾਖਰਤਾ ਮਿਸ਼ਨ ਤਹਿਤ ਬੂਟ ਅਤੇ ਜੁਰਾਬਾਂ ਵੰਡੀਆਂ
ਘਨੌਰ, 18 ਜਨਵਰੀ (ਅਭਿਸ਼ੇਕ ਸੂਦ) ਘਨੌਰ ਨੇੜਲੇ ਪਿੰਡ ਹਰੀਮਾਜਰਾ ਦੇ ਸਰਕਾਰੀ ਸਕੂਲ ਵਿੱਚ ਕੌਮੀ ਪ੍ਰੇਂਡੂ ਸਾਖਰਤਾ ਮਿਸ਼ਨ ਦੇ ਤਹਿਤ ਵਿਦਿਆਰਥੀਆਂ ਨੂੰ ਬੂਟ ਅਤੇ ਜੁਰਾਬਾਂ ਵੰਡੀਆਂ ਗਈਆਂ। ਇਸ ਮੌਕੇ ਭਾਜਪਾ ਦੀ ਉਤਰ ਪ੍ਰਦੇਸ਼ ਇਕਾਈ ਦੇ ਕਾਰਜਕਾਰਨੀ ਮੈਂਬਰ ਡਾਕਟਰ ਅਜੇ ਸਿੰਘ ਚੌਹਾਨ, ਪ੍ਰਧਾਨ ਜਸਵਿੰਦਰ ਸਿੰਘ ਜੱਸੀ ਤੇ ਸਮਾਜਸੇਵੀ ਨਿਰਮਲ ਸਿੰਘ ਹਰੀਮਾਜਰਾ ਦੀ ਅਗਵਾਈ ਹੇਠ ਸਕੂਲ ਦੇ ਬੱਚਿਆਂ ਨੂੰ ਬੂਟ ਤੇ ਜੁਰਾਬਾਂ ਵੰਡੀਆਂ ਗਈਆਂ।
ਇਸ ਮੌਕੇ ਕਾਮਰੇਡ ਵਿਜੈ ਪਾਲ ਘਨੌਰ, ਗੁਰਚਰਨ ਨੰਬਰਦਾਰ ਘਨੌਰੀ ਖੇੜਾ, ਜਸਵਿੰਦਰ ਜੱਸੀ ਸਾਬਕਾ ਸਰਪੰਚ, ਡਾਕਟਰ ਸੋਨੂੰ, ਬਲਦੇਵ ਸਿੰਘ ਸਾਬਕਾ ਸਰਪੰਚ ਆਦਿ ਮੌਜੂਦ ਸਨ।
-
National1 month ago
ਦੋ ਕਾਰਾਂ ਦੀ ਟੱਕਰ ਦੌਰਾਨ 5 ਵਿਦਿਆਰਥੀਆਂ ਸਮੇਤ 7 ਵਿਅਕਤੀਆਂ ਦੀ ਮੌਤ
-
Mohali2 months ago
ਮੁਹਾਲੀ ਪੁਲੀਸ ਵੱਲੋਂ 150 ਗ੍ਰਾਮ ਹੈਰੋਇਨ ਸਮੇਤ 1 ਸਮਗਲਰ ਕਾਬੂ
-
National2 months ago
ਬ੍ਰੇਕਾਂ ਫੇਲ੍ਹ ਹੋਣ ਕਾਰਨ ਐਚ ਆਰ ਟੀ ਸੀ ਬੱਸ ਘਰ ਨਾਲ ਟਕਰਾਈ
-
National2 months ago
ਚੱਕਰਵਾਤੀ ਫੇਂਗਲ ਚੇਨਈ ਦੇ ਨੇੜੇ ਲੈਂਡਫਾਲ ਕਰਨ ਲਈ ਤਿਆਰ, ਅਲਰਟ ਜਾਰੀ
-
Mohali2 months ago
ਇਪਟਾ, ਪੰਜਾਬ ਵੱਲੋਂ ਦਸਤਾਵੇਜ਼ੀ ਫਿਲਮ ‘ਪੋੜੀ’ ਦਾ ਪ੍ਰਦਰਸ਼ਨ
-
Horscope2 months ago
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
-
National2 months ago
ਸੋਸ਼ਲ ਮੀਡੀਆ ਤੇ ਭੜਕਾਊ ਪੋਸਟਾਂ ਖਿਲਾਫ ਪੁਲੀਸ ਵੱਲੋਂ ਕਈ ਥਾਵਾਂ ਤੇ ਛਾਪੇਮਾਰੀ
-
National2 months ago
ਆਪ ਵਿਧਾਇਕ ਗੈਂਗਸਟਰਾਂ ਦੀ ਮਦਦ ਨਾਲ ਵਸੂਲੀ ਕਰਨ ਵਿੱਚ ਸ਼ਾਮਲ : ਭਾਜਪਾ