Mohali
ਸੈਕਟਰ 70 ਵਿੱਚ ਮੈਡੀਕਲ ਕੈਂਪ ਅਤੇ ਲੋਹੜੀ ਮੇਲੇ ਦਾ ਆਯੋਜਨ ਕੀਤਾ
ਐਸ ਏ ਐਸ ਨਗਰ, 20 ਜਨਵਰੀ (ਸ.ਬ.) ਸੈਕਟਰ 70 ਵਿੱਚ ਵਾਰਡ ਨੰਬਰ 36 ਦੇ ਪ੍ਰਮੋਦ ਮਿੱਤਰਾ ਵੱਲੋਂ ਹੈਲਪਏਜ਼ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਗੁਰਦੇਵ ਸਿੰਘ ਚੌਹਾਨ ਅਤੇ ਸੈਕਟਰ 70 ਦੇ ਵਸਨੀਕਾਂ ਦੇ ਸਹਿਯੋਗ ਨਾਲ ਲੋਹੜੀ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਡਿਪਟੀ ਮੇਅਰ ਸz. ਕੁਲਜੀਤ ਸਿੰਘ ਬੇਦੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਮੇਲੇ ਦੌਰਾਨ ਪੰਜਾਬ ਦੇ ਮਸ਼ਹੂਰ ਕਲਾਕਾਰ ਜੱਸੀ ਸੋਹਲ ਨੇ ਗੀਤਾ ਰਾਹੀਂ ਚੰਗਾ ਆਨੰਦ ਭਰਿਆ ਮਾਹੌਲ ਪੈਦਾ ਕੀਤਾ, ਜਿਸ ਵਿੱਚ ਬੀਬੀਆਂ-ਭੈਣਾਂ ਨੇ ਨੱਚ ਟੱਪ ਕੇ ਆਪਣੇ ਮਨ ਨੂੰ ਖੁਸ਼ ਕੀਤਾ। ਸਟੇਜ ਦੀ ਸੇਵਾ ਹਰਬੰਸ ਸਿੰਘ ਫਿਜੀਕਲ ਕੋਚ ਨੇ ਨਿਭਾਈ।
ਇਸ ਤੋਂ ਪਹਿਲਾਂ ਸੋਸਾਇਟੀ ਵੱਲੋਂ ਦੁਪਹਿਰ 2 ਵਜੇ ਤੋਂ 5 ਵਜੇ ਤੱਕ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਦੌਰਾਨ ਡਾ. ਭੁਪਿੰਦਰ ਸਿੰਘ, ਡਾ. ਸਰਵਪ੍ਰੀਤ ਸਿੰਘ ਆਹਲੂਵਾਲੀਆ, ਡਾ. ਇੰਦਰਦੀਪ ਕੌਰ ਤੁਲੀ, ਡਾ. ਜਸ਼ਨਪ੍ਰੀਤ ਕੌਰ, ਡਾ. ਅਸ਼ੋਕ ਕੁਮਾਰ, ਡਾ. ਹਰਮਨਪ੍ਰੀਤ ਕੌਰ ਨੇ ਮਰੀਜਾਂ ਦੀ ਜਾਂਚ ਕੀਤੀਅਤੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੀ ਮੁਹਈਆ ਕੀਤੀਆਂ ਗਈਆਂ। ਕੈਂਪ ਦਾ ਉਦਘਾਟਨ ਨਗਰ ਨਿਗਮ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੱਲੋਂ ਕੀਤਾ ਗਿਆ।
ਇਨ੍ਹਾਂ ਸਮਾਗਮਾਂ ਦੌਰਾਨ ਹੋਰਨਾਂ ਤੋਂ ਇਲਾਵਾ ਬਲਰਾਜ ਸਿੰਘ, ਲਖਵਿੰਦਰ ਸਿੰਘ, ਮਹਾਦੇਵ ਸਿੰਘ, ਹਰਭਜਨ ਸਿੰਘ, ਬਲਜਿੰਦਰ ਸਿੰਘ ਸੋਢੀ, ਦਲੀਪ ਸਿੰਘ, ਰਾਜਿੰਦਰ ਸਿੰਘ ਚਹਿਲ, ਪ੍ਰੇਮ ਚਾਂਦ, ਅਮਰਜੀਤ ਸਿੰਘ, ਗੋਪਾਲ ਕ੍ਰਿਸ਼ਨ ਸ਼ਰਮਾ, ਮੈਡਮ ਸੁਨੀਤਾ ਮਿੱਤਰਾ, ਦਲਬੀਰ ਕੌਰ ਚੇਅਰਪਰਸਨ, ਸਤਪਾਲ ਸ਼ਰਮਾ, ਅਸ਼ਵਨੀ ਗੁਪਤਾ, ਰਾਜੀਵ ਸੂਦ, ਸੋਨੀਆ, ਅਨਿਲ ਸੋਹੀ, ਸੁਰਿੰਦਰ ਸਿੰਘ ਭੰਗੜਾ ਕੋਚ, ਦਰਸ਼ਨ ਸਿੰਘ, ਸੋਮ ਲਾਲ ਕਪੂਰ, ਇੰਦਰਜੀਤ ਸਿੰਘ ਖੋਖਰ, ਗੁਰਮੀਤ ਸਿੰਘ ਸਿਆਣ ਸਮੇਤ ਵੱਡੀ ਗਿਣਤੀ ਵਿੱਚ ਸੈਕਟਰ ਨਿਵਾਸੀ ਅਤੇ ਪਤਵੰਤੇ ਹਾਜਰ ਸਨ। ਅਖੀਰ ਵਿੱਚ ਕੌਂਸਲਰ ਪ੍ਰਮੋਦ ਮਿੱਤਰਾ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
Mohali
ਜ਼ਿਲ੍ਹਾ ਹਸਪਤਾਲ ਦੇ ਮਰੀਜ਼ਾਂ ਵਾਸਤੇ ਹੀਟਰ ਦਾਨ ਕੀਤੇ
ਐਸ ਏ ਐਸ ਨਗਰ, 21 ਜਨਵਰੀ (ਸ.ਬ.) ਲਾਇਨਜ਼ ਕਲੱਬ ਮੁਹਾਲੀ ਸੁਪਰੀਮ ਅਤੇ ਮੂਨ ਲਾਈਟ ਫਿਲਮ ਸਿਟੀ ਵੱਲੋਂ ਜ਼ਿਲ੍ਹਾ ਹਸਪਤਾਲ ਮੁਹਾਲੀ ਨੂੰ ਮਰੀਜਾਂ ਵਾਸਤੇ ਬਲੋਅਰ ਦਿੱਤੇ ਗਏ ਹਨ। ਕਲੱਬ ਦੇ ਮੈਂਬਰਾਂ ਮੂਨ ਲਾਈਟ ਫ਼ਿਲਮ ਸਿਟੀ ਦੇ ਨੁਮਾਇੰਦਿਆਂ ਵਲੋਂ ਸਿਵਲ ਹਸਪਤਾਲ ਦੇ ਐਸਐਮਓ ਡਾ. ਐਚ ਐਸ ਚੀਮਾ ਅਤੇ ਡਾ. ਵਿਜੇ ਭਗਤ ਨੂੰ ਇਹ ਬਲੋਅਰ ਸੌਂਪੇ ਗਏ।
ਇਸ ਮੌਕ ਡਾ. ਚੀਮਾ ਨੇ ਕਿਹਾ ਕਿ ਲਾਇਨਜ਼ ਕਲੱਬ ਮੁਹਾਲੀ ਅਤੇ ਮੂਨ ਲਾਈਟ ਫ਼ਿਲਮ ਸਿਟੀ ਵਲੋਂ ਠੰਢ ਦੇ ਮੌਸਮ ਵਿੱਚ ਮਰੀਜ਼ਾਂ ਦੀ ਲੋੜ ਨੂੰ ਸਮਝਦਿਆਂ ਬਲੋਅਰ ਦਾਨ ਕੀਤੇ ਗਏ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਸੰਸਥਾਵਾਂ ਦੇ ਅਹੁਦੇਦਾਰ ਭਵਿੱਖ ਵਿਚ ਵੀ ਹਸਪਤਾਲ ਦੀਆਂ ਜ਼ਰੂਰਤਾਂ ਮੁਤਾਬਕ ਯੋਗਦਾਨ ਦਿੰਦੇ ਰਹਿਣਗੇ।
ਇਸ ਮੌਕੇ ਲਾਇਨਜ਼ ਕਲੱਬ ਦੇ ਜ਼ੋਨ ਚੇਅਰਪਰਸਨ ਸ੍ਰੀਮਤੀ ਜਗਜੀਤ ਕੌਰ ਕਾਹਲੋਂ ਨੇ ਕਿਹਾ ਕਿ ਲਾਇਨਜ਼ ਕਲੱਬ ਹਮੇਸ਼ਾ ਆਪਣੀਆਂ ਸਮਾਜ ਸੇਵੀ ਗਤੀਵਿਧੀਆਂ ਸਦਕਾ ਸਮਾਜ ਵਿੱਚ ਜਾਣਿਆ ਜਾਂਦਾ ਹੈ ਅਤੇ ਅਜਿਹੇ ਕਾਰਜ ਅੱਗੇ ਵੀ ਜਾਰੀ ਰਹਿਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਣਜੀਤ ਰਾਣਾ, ਨਿਰੰਜਨ ਸਿੰਘ ਲਹਿਲ, ਕੁਲਵੰਤ ਗਿੱਲ, ਤਜਿੰਦਰ ਕੌਰ, ਰਵਿੰਦਰ ਰਵੀ ਅਤੇ ਹੋਰ ਮੈਂਬਰ ਹਾਜ਼ਰ ਸਨ।
Mohali
ਟ੍ਰੈਫਿਕ ਪੁਲੀਸ ਨੇ ਚਲਾਇਆ ਟ੍ਰੈਫਿਕ ਜਾਗਰੂਕਤਾ ਅਭਿਆਨ
ਸੜਕ ਸੁਰਖਿਆ ਮਹੀਨੇ ਦੇ ਤਹਿਤ 3-5 ਦੀਆਂ ਲਾਈਟਾਂ ਤੇ ਸਮਾਗਮ ਕੀਤਾ
ਐਸ ਏ ਐਸ ਨਗਰ, 21 ਜਨਵਰੀ (ਆਰ ਪੀ ਵਾਲੀਆ) ਟਰੈਫਿਕ ਪੁਲੀਸ ਵਲੋਂ ਕੌਮੀ ਸੜਕ ਸੁਰੱਖਿਆ ਮਹੀਨੇ ਦੇ ਤਹਿਤ 3-5 ਦੀਆਂ ਟ੍ਰੈਫਿਕ ਲਾਈਟਾਂ ਤੇ ਡੀ ਐਸ ਪੀ ਟ੍ਰੈਫਿਕ ਕਰਨੈਲ ਸਿੰਘ ਦੀ ਅਗਵਾਈ ਵਿੱਚ ਸੀ ਜੀ ਸੀ ਲਾਂਡਰਾ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ।
ਇਸ ਮੌਕੇ ਸਬੰਧੋਨ ਕਰਦਿਆਂ ਡੀ ਐਸ ਪੀ ਸz. ਕਰਨੈਲ ਸਿੰਘ ਨੇ ਕਿਹਾ ਕਿ ਸੜਕ ਹਾਦਸੇ ਘੱਟ ਕਰਨ ਲਈ ਵਾਹਨਾਂ ਨੂੰ ਧਿਆਨ ਨਾਲ ਚਲਾਉਣਾ ਚਾਹੀਦਾ ਹੈ ਅਤੇ ਨਸ਼ੇ ਕਰ ਕੇ ਵਾਹਨ ਚਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਮੌਕੇ ਉਹਨਾਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ, ਅੰਡਰਏਜ ਡਰਾਇਵਿੰਗ ਨਾ ਕਰਨ, ਅਣਪਛਾਤੇ ਵਾਹਨ ਨਾਲ ਹਾਦਸਾ ਹੋਣ ਤੇ ਸਲੇਸ਼ੀਅਨ ਫੰਡ ਮੁਆਵਜ਼ਾ ਲੈਣ, ਲੇਨ ਡਰਾਇਵਿੰਗ ਕਰਨ ਅਤੇ ਪ੍ਰੈਸ਼ਰ ਹਾਰਨ ਦੀ ਵਰਤੋਂ ਨਾ ਕਰਨ ਬਾਰੇ ਜਾਣਕਾਰੀ ਦਿੱਤੀ।
ਇਸ ਤੋਂ ਇਲਾਵਾ ਵਾਹਨਾਂ ਤੇ ਹਾਈ ਸਿਕਿਓਰਿਟੀ ਨੰਬਰ ਪਲੇਟਾਂ ਲਗਵਾਉਣ, ਦੋ ਪਹੀਆ ਵਾਹਨ ਤੇ ਹੈਲਮਟ ਪਾਉਣ, ਵਾਹਨਾਂ ਨੂੰ ਸੜਕ ਤੇ ਖੜ੍ਹਾ ਕਰਨ ਦੀ ਬਜਾਏ ਸਹੀ ਪਾਰਕਿੰਗ ਕਰਨ, ਲਾਲ ਬੱਤੀ ਦੀ ਉਲੰਘਣਾ ਨਾ ਕਰਨ, ਬੁਲਟ ਮੋਟਰਸਾਈਕਲ ਤੇ ਪਟਾਕੇ ਨਾ ਮਾਰਨ ਲਈ ਵੀ ਕਿਹਾ। ਇਸ ਮੌਕੇ ਏ ਐਸ ਆਈ ਕੁਲਵੰਤ ਸਿੰਘ, ਏ ਐਸ ਆਈ ਬਲਵਿੰਦਰ ਸਿੰਘ, ਏ ਐਸ ਆਈ ਕੁਲਵੀਰ ਸਿੰਘ, ਸੀ ਜੀ ਸੀ ਕਾਲਜ ਦੇ ਡਾ. ਪ੍ਰੋ. ਰੋਹਿਤ ਸ਼ਰਮਾ ਵੀ ਹਾਜ਼ਰ ਸਨ।
Mohali
ਅੱਖਾਂ ਦੀ ਬਿਮਾਰੀ ਤੋਂ ਪੀੜਿਤ ਮਰੀਜ ਦੀ ਆਰਥਿਕ ਮਦਦ ਕੀਤੀ
ਐਸ ਏ ਐਸ ਨਗਰ, 21 ਜਨਵਰੀ (ਸ.ਬ.) ਮਾਂ ਅੰਨਪੂਰਣਾ ਸੇਵਾ ਸਮਿਤੀ ਮੁਹਾਲੀ ਨੇ ਭਗਵਾਨ ਰਾਮਲਲਾ ਦੇ ਪਹਿਲੇ ਪ੍ਰਾਣ ਪਾਉਣ ਦੇ ਮੌਕੇ ਅੱਖਾਂ ਦੀ ਬਿਮਾਰੀ ਤੋਂ ਪੀੜਿਤ ਮੁੱਲਾਂਪੁਰ ਗਰੀਬ ਦਾਸ ਦੇ ਵਸਨੀਕ ਦੁਰਗਾ ਕੁਮਾਰ ਨੂੰ 10000/- ਰੁਪਏ ਦਾ ਆਰਥਿਕ ਸਹਿਯੋਗ ਕੀਤਾ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬ੍ਰਿਜਮੋਹਨ ਜੋਸ਼ੀ ਨੇ ਦੱਸਿਆ ਕਿ ਦੁਰਗਾ ਕੁਮਾਰ ਕਾਫ਼ੀ ਸਮੇਂ ਤੋਂ ਅੱਖਾਂ ਦੀ ਬਿਮਾਰੀ ਤੋਂ ਪੀੜਤ ਹੈ ਅਤੇ ਉਸਦਾ ਜੀ. ਐਮ. ਸੀ. ਐਚ. ਸੈਕਟਰ 32 ਚੰਡੀਗੜ ਵਿੱਚ ਇਲਾਜ ਚੱਲ ਰਿਹਾ ਹੈ। ਦੁਰਗਾ ਕੁਮਾਰ ਕੁਕਿੰਗ ਦਾ ਕੰਮ ਕਰਦਾ ਸੀ ਪਰੰਤੂ ਬਿਮਾਰੀ ਕਾਰਨ ਕੰਮ ਨਹੀਂ ਕਰ ਪਾ ਰਿਹਾ ਸੀ ਅਤੇ ਅੱਖ ਦੇ ਆਪ੍ਰੇਸ਼ਨ ਲਈ ਪੈਸੇ ਨਾ ਹੋਣ ਕਾਰਨ ਮਜਬੂਰ ਸੀ।
ਉਹਨਾਂ ਦੱਸਿਆ ਕਿ ਉਸਨੇ ਮਾਂ ਅੰਨਪੂਰਣਾ ਸੇਵਾ ਸਮਿਤੀ ਮੁਹਾਲੀ ਨਾਲ ਸੰਪਰਕ ਕਰਕੇ ਆਪਣੀ ਬਿਮਾਰੀ ਦੇ ਇਲਾਜ ਲਈ ਮਦਦ ਕਰਨ ਦੀ ਅਪੀਲ ਕੀਤੀ ਸੀ ਜਿਸਤੇ ਸਮਿਤੀ ਵਲੋਂ ਦੁਰਗਾ ਕੁਮਾਰ ਨੂੰ ਅੱਖ ਦੇ ਆਪ੍ਰੇਸ਼ਨ ਲਈ 10000/- ਰੁਪਏ ਦੀ ਮਦਦ ਦਿੱਤੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਨੀਤਾ ਜੋਸ਼ੀ, ਕੁਸੁਮ ਮਰਵਾਹਾ, ਸਰੋਜ ਬੱਬਰ, ਨੀਨਾ ਗਰਗ, ਰਾਜ ਸਰੀਨ, ਮੀਨੂ ਸ਼ਰਮਾ, ਮੀਨਾ ਧੀਮਾਨ, ਸੀਤਾ ਦੇਵੀ, ਰੇਨੂਕਾ ਅਰੋੜਾ, ਸੁਨੀਤਾ ਸ਼ਰਮਾ, ਕੁਲਭੂਸ਼ਣ ਸ਼ਰਮਾ ਹਾਜਰ ਸਨ।
-
National1 month ago
ਦੋ ਕਾਰਾਂ ਦੀ ਟੱਕਰ ਦੌਰਾਨ 5 ਵਿਦਿਆਰਥੀਆਂ ਸਮੇਤ 7 ਵਿਅਕਤੀਆਂ ਦੀ ਮੌਤ
-
Mohali2 months ago
ਮੁਹਾਲੀ ਪੁਲੀਸ ਵੱਲੋਂ 150 ਗ੍ਰਾਮ ਹੈਰੋਇਨ ਸਮੇਤ 1 ਸਮਗਲਰ ਕਾਬੂ
-
International1 month ago
ਚੰਡੀਗੜ੍ਹ ਦੀ ਹਰਮੀਤ ਢਿੱਲੋਂ ਨੂੰ ਟਰੰਪ ਨੇ ਸਹਾਇਕ ਅਟਾਰਨੀ ਜਨਰਲ ਵਜੋਂ ਨਾਮਜ਼ਦ ਕੀਤਾ
-
International2 months ago
ਤਨਮਨਜੀਤ ਸਿੰਘ ਢੇਸੀ ਰਾਸ਼ਟਰੀ ਸੁਰੱਖਿਆ ਕਮੇਟੀ ਦੇ ਮੈਂਬਰ ਨਿਯੁਕਤ
-
Mohali2 months ago
3 ਦਸੰਬਰ ਨੂੰ ਖਰੜ ਸਬ ਡਵੀਜ਼ਨ ਦੇ ਪਿੰਡ ਫਤਿਹਪੁਰ ਵਿਖੇ ਲੱਗੇਗਾ ‘ਆਪ ਦੀ ਸਰਕਾਰ ਆਪ ਦੇ ਦੁਆਰ’ ਮੁਹਿੰਮ ਤਹਿਤ ਕੈਂਪ
-
Chandigarh2 months ago
10 ਦਸੰਬਰ ਨੂੰ ਸਾਰੇ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੇ ਹੱਕ ਵਿਚ ਕੀਤੀਆਂ ਜਾਣਗੀਆਂ ਰੋਸ ਰੈਲੀਆਂ : ਬੰਤ ਬਰਾੜ
-
National2 months ago
ਪੁਲੀਸ ਅਤੇ ਗੈਂਗਸਟਰਾਂ ਵਿਚਾਲੇ ਗੋਲੀਬਾਰੀ ਦੌਰਾਨ 1 ਗੈਂਗਸਟਰ ਢੇਰ, 2 ਜ਼ਖਮੀ
-
Punjab2 months ago
ਸਿੰਘ ਸਹਿਬਾਨ ਨੇ ਸੁਖਬੀਰ ਬਾਦਲ ਤੇ ਉਨ੍ਹਾਂ ਦੇ ਮੰਤਰੀਆਂ ਨੂੰ ਸੁਣਾਈ ਧਾਰਮਿਕ ਸਜ਼ਾ