Horscope
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
ਮੇਖ : ਕਿਸੇ ਕੰਮ ਨੂੰ ਲੈ ਕੇ ਤੁਸੀਂ ਚਿੰਤਤ ਰਹਿ ਸਕਦੇ ਹੋ ਅਤੇ ਵਪਾਰ ਵਿੱਚ ਨੁਕਸਾਨ ਦਾ ਸਾਮਣਾ ਕਰਨਾ ਪੈ ਸਕਦਾ ਹੈ। ਖਾਸ ਕਰਕੇ ਆਪਣੇ ਪਾਰਟਨਰ ਨਾਲ ਚੇਤੰਨ ਰਹਿਣਾ ਬਹੁਤ ਜਰੂਰੀ ਹੈ, ਕਿਉਂਕਿ ਜੇਕਰ ਧਿਆਨ ਨਹੀਂ ਦਿੱਤਾ ਤਾਂ ਵਪਾਰ ਵਿੱਚ ਵੱਡਾ ਨੁਕਸਾਨ ਹੋ ਸਕਦਾ ਹੈ। ਬਾਣੀ ਉੱਤੇ ਸੰਜਮ ਰੱਖੋ, ਕਿਉਂਕਿ ਕਿਸੇ ਗੱਲ ਨੂੰ ਲੈ ਕੇ ਵਿਵਾਦ ਪੈਦਾ ਹੋ ਸਕਦਾ ਹੈ।
ਬ੍ਰਿਖ : ਜੇਕਰ ਤੁਸੀਂ ਕਿਸੇ ਨਵੇਂ ਕਾਰਜ ਦੀ ਸ਼ੁਰੂਆਤ ਕਰਨਾ ਚਾਹੁੰਦੇ ਹੋ ਤਾਂ ਇਹ ਸਮਾਂ ਸਹੀ ਹੈ। ਵਪਾਰ ਵਿੱਚ ਲਾਭ ਦੇ ਚੰਗੇ ਯੋਗ ਬਣ ਰਹੇ ਹਨ ਅਤੇ ਕਿਸੇ ਵੱਡੀ ਪਾਰਟਨਰਸ਼ਿਪ ਨਾਲ ਤੁਹਾਨੂੰ ਬਹੁਤ ਫਾਇਦਾ ਹੋ ਸਕਦਾ ਹੈ। ਸਿਹਤ ਵੀ ਵਧੀਆ ਰਹੇਗੀ ਅਤੇ ਤੁਸੀ ਕਿਸੇ ਲੰਮੀ ਯਾਤਰਾ ਉੱਤੇ ਜਾਣ ਦਾ ਵਿਚਾਰ ਕਰ ਸਕਦੇ ਹੋ। ਜੱਦੀ ਜਾਇਦਾਦ ਵਿੱਚ ਤੁਹਾਨੂੰ ਅਧਿਕਾਰ ਮਿਲ ਸਕਦਾ ਹੈ।
ਮਿਥੁਨ : ਸਿਹਤ ਵਿੱਚ ਥੋੜ੍ਹਾ ਉਤਾਰ-ਚੜਾਅ ਹੋ ਸਕਦਾ ਹੈ ਅਤੇ ਪਰਿਵਾਰ ਦੇ ਕਿਸੇ ਮੈਂਬਰ ਦੇ ਵਿਵਹਾਰ ਨਾਲ ਮਾਨਸਿਕ ਸ਼ਾਂਤੀ ਭੰਗ ਹੋ ਸਕਦੀ ਹੈ। ਵਪਾਰ ਵਿੱਚ ਕੋਈ ਵੱਡੀ ਤਬਦੀਲੀ ਕਰਨ ਤੋਂ ਬਚੋ, ਕਿਉਂਕਿ ਇਸ ਨਾਲ ਨੁਕਸਾਨ ਹੋ ਸਕਦਾ ਹੈ। ਵਾਹਨ ਚਲਾਉਂਦੇ ਸਮੇਂ ਵਿਸ਼ੇਸ਼ ਸਾਵਧਾਨੀ ਵਰਤੋ ਅਤੇ ਬਾਣੀ ਉੱਤੇ ਸੰਜਮ ਰੱਖੋ।
ਕਰਕ : ਸਿਹਤ ਵਿੱਚ ਉਤਾਰ-ਚੜਾਅ ਵਿਖਾਈ ਦੇ ਸਕਦਾ ਹੈ ਅਤੇ ਵਪਾਰ ਵਿੱਚ ਪਾਰਟਨਰ ਤੋਂ ਧੋਖਾ ਮਿਲਣ ਦਾ ਡਰ ਹੈ। ਜੇਕਰ ਤੁਸੀਂ ਕੋਈ ਮਹੱਤਵਪੂਰਣ ਕਾਰਜ ਕਰਨ ਜਾ ਰਹੇ ਹੋ, ਤਾਂ ਤੁਹਾਨੂੰ ਇਸ ਸਮੇਂ ਕੁੱਝ ਸਮੱਸਿਆ ਦਾ ਸਾਮਣਾ ਕਰਨਾ ਪੈ ਸਕਦਾ ਹੈ। ਯਾਤਰਾ ਉੱਤੇ ਜਾਣ ਤੋਂ ਪਹਿਲਾਂ ਵਾਹਨ ਚਲਾਉਣ ਵਿੱਚ ਸਾਵਧਾਨੀ ਵਰਤੋ, ਕਿਉਂਕਿ ਦੁਰਘਟਨਾ ਦਾ ਖ਼ਤਰਾ ਹੋ ਸਕਦਾ ਹੈ।
ਸਿੰਘ : ਕਿਸੇ ਧਾਰਮਿਕ ਯਾਤਰਾ ਉੱਤੇ ਜਾਣ ਦਾ ਵਿਚਾਰ ਕਰ ਸਕਦੇ ਹੋ ਅਤੇ ਕਿਸੇ ਪੁਰਾਣੇ ਮਿੱਤਰ ਨਾਲ ਮੁਲਾਕਾਤ ਹੋਵੇਗੀ, ਜਿਸਦੇ ਨਾਲ ਤੁਹਾਡਾ ਮਨ ਖੁਸ਼ ਰਹੇਗਾ। ਘਰ ਵਿੱਚ ਮਾਂਗਲਿਕ ਕਾਰਜ ਦੇ ਆਯੋਜਨ ਦੇ ਯੋਗ ਬਣਨਗੇ। ਵਪਾਰ ਵਿੱਚ ਆਰਥਿਕ ਤਬਦੀਲੀ ਹੋ ਸਕਦਾ ਹੈ, ਜੋ ਤੁਹਾਡੇ ਲਈ ਲਾਭਕਾਰੀ ਸਾਬਤ ਹੋਵੇਗਾ। ਜੇਕਰ ਤੁਸੀ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰਨ ਦਾ ਵਿਚਾਰ ਕਰ ਰਹੇ ਹੋ, ਤਾਂ ਇਹ ਸਮਾਂ ਵਧੀਆ ਹੈ।
ਕੰਨਿਆ : ਕਿਸੇ ਖਾਸ ਵਿਅਕਤੀ ਨਾਲ ਮਿਲ ਸਕਦੇ ਹਨ, ਜਿਸਦੇ ਨਾਲ ਤੁਹਾਨੂੰ ਜੀਵਨ ਵਿੱਚ ਨਵਾਂ ਮਾਰਗਦਰਸ਼ਨ ਮਿਲ ਸਕਦਾ ਹੈ। ਸਿਹਤ ਨੂੰ ਲੈ ਕੇ ਥੋੜ੍ਹੀ ਚਿੰਤਾ ਹੋ ਸਕਦੀ ਹੈ, ਜਿਸਦੇ ਨਾਲ ਆਰਥਿਕ ਹਾਲਤ ਉੱਤੇ ਅਸਰ ਪੈ ਸਕਦਾ ਹੈ। ਵਪਾਰ ਵਿੱਚ ਕੋਈ ਵੱਡੀ ਤਬਦੀਲੀ ਨਾ ਕਰੋ, ਕਿਉਂਕਿ ਨੁਕਸਾਨ ਹੋਣ ਦੀ ਸੰਭਾਵਨਾ ਜ਼ਿਆਦਾ ਹੈ। ਵਾਹਨ ਦੀ ਵਰਤੋਂ ਵਿੱਚ ਸਾਵਧਾਨੀ ਰੱਖੋ।
ਤੁਲਾ : ਤੁਹਾਨੂੰ ਕਿਸੇ ਕਾਰਜ ਵਿਸ਼ੇਸ਼ ਲਈ ਬਾਹਰ ਜਾਣਾ ਪੈ ਸਕਦਾ ਹੈ, ਪਰ ਵਾਹਨ ਆਦਿ ਦੀ ਵਰਤੋਂ ਵਿੱਚ ਸਾਵਧਾਨੀ ਵਰਤੋ। ਵਪਾਰ ਵਿੱਚ ਨੁਕਸਾਨ ਹੋ ਸਕਦਾ ਹੈ, ਅਤੇ ਤੁਹਾਡੇ ਪਾਰਟਨਰ ਦਾ ਸਾਥ ਛੱਡਣ ਦੀ ਸੰਭਾਵਨਾ ਹੈ। ਪਰਿਵਾਰ ਵਿੱਚ ਆਪਣਿਆਂ ਦਾ ਸਹਿਯੋਗ ਮਿਲੇਗਾ ਅਤੇ ਪਾਰਟਨਰ ਨਾਲ ਤੁਹਾਡੇ ਸੰਬੰਧ ਚੰਗੇ ਰਹਿਣਗੇ।
ਬ੍ਰਿਸ਼ਚਕ : ਸਿਹਤ ਠੀਕ ਰਹੇਗੀ ਅਤੇ ਜੋ ਕਾਰਜ ਤੁਸੀਂ ਲੰਬੇ ਸਮੇਂ ਤੋਂ ਸੋਚ ਰਹੇ ਸੀ, ਉਹ ਕਿਸੇ ਵਿਸ਼ੇਸ਼ ਵਿਅਕਤੀ ਦੇ ਮਾਧਿਅਮ ਨਾਲ ਪੂਰਾ ਹੋ ਸਕਦਾ ਹੈ। ਵਪਾਰ ਵਿੱਚ ਆਰਥਿਕ ਲਾਭ ਹੋਵੇਗਾ ਅਤੇ ਕੋਈ ਨਵੀਂ ਕਾਰਜ ਯੋਜਨਾ ਬਣੇਗੀ। ਪਰਿਵਾਰ ਵਿੱਚ ਆਪਣਿਆਂ ਦਾ ਸਾਥ ਮਿਲੇਗਾ ਅਤੇ ਪਾਰਟਨਰ ਨਾਲ ਮਤਭੇਦ ਦੂਰ ਹੋਣਗੇ।
ਧਨੁ: ਜੇਕਰ ਤੁਸੀਂ ਨਵਾਂ ਕਾਰਜ ਸ਼ੁਰੂ ਕਰਨ ਜਾਂ ਪਾਰਟਨਰਸ਼ਿਪ ਕਰਨ ਦਾ ਵਿਚਾਰ ਕਰ ਰਹੇ ਹੋ, ਤਾਂ ਆਪਣੇ ਪਾਰਟਨਰ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਕੇ ਕੋਈ ਵੱਡਾ ਫ਼ੈਸਲਾ ਲਓ, ਨਹੀਂ ਤਾਂ ਨੁਕਸਾਨ ਹੋ ਸਕਦਾ ਹੈ। ਵਪਾਰ ਵਿੱਚ ਤੁਹਾਨੂੰ ਉਧਾਰੀ ਦੇਣ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਨੁਕਸਾਨ ਹੋ ਸਕਦਾ ਹੈ। ਬੱਚਿਆਂ ਦੀ ਪੜਾਈ ਦੀ ਚਿੰਤਾ ਬਣੀ ਰਹਿ ਸਕਦੀ ਹੈ।
ਮਕਰ : ਸਿਹਤ ਨੂੰ ਲੈ ਕੇ ਕੁੱਝ ਪਰੇਸ਼ਾਨੀ ਹੋ ਸਕਦੀ ਹੈ। ਬੀਪੀ ਜਾਂ ਹੋਰ ਸਰੀਰਕ ਸਮਸਿਆਵਾਂ ਦੇ ਕਾਰਨ ਸਰੀਰਕ ਕਸ਼ਟ ਹੋ ਸਕਦਾ ਹੈ। ਪਰਿਵਾਰ ਵਿੱਚ ਮਾਤਾ-ਪਿਤਾ ਦੀ ਸਿਹਤ ਨੂੰ ਲੈ ਕੇ ਚਿੰਤਾ ਬਣੀ ਰਹਿ ਸਕਦੀ ਹੈ। ਵਪਾਰ ਵਿੱਚ ਹਾਲਤ ਆਮ ਰਹੇਗੀ, ਪਰ ਰਾਜਨੀਤਕ ਖੇਤਰ ਵਿੱਚ ਕਿਸੇ ਮਹੱਤਵਪੂਰਣ ਵਿਅਕਤੀ ਨਾਲ ਮੁਲਾਕਾਤ ਤੁਹਾਨੂੰ ਨਵਾਂ ਮਾਰਗਦਰਸ਼ਨ ਦੇ ਸਕਦੀ ਹੈ।
ਕੁੰਭ : ਕਿਸੇ ਨਾਵਾਕਿਫ਼ ਵਿਅਕਤੀ ਦੀਆਂ ਗੱਲਾਂ ਉੱਤੇ ਭਰੋਸਾ ਕਰ ਸਕਦੇ ਹੋ, ਜਿਸਦੇ ਕਾਰਨ ਤੁਸੀਂ ਆਪਣੇ ਪਾਰਟਨਰ ਉੱਤੇ ਝੂਠਾ ਇਲਜ਼ਾਮ ਲਗਾ ਸਕਦੇ ਹੋ। ਇਸਦਾ ਨਤੀਜਾ ਤੁਹਾਡੇ ਰਿਸ਼ਤਿਆਂ ਵਿੱਚ ਤਨਾਓ ਲਿਆ ਸਕਦਾ ਹੈ। ਆਪਣੇ ਸਾਥੀ ਦੇ ਨਾਲ ਨਰਮ ਸੁਭਾਅ ਰੱਖੋ।
ਮੀਨ : ਕਾਰਜ ਵਿਗੜ ਸਕਦਾ ਹੈ ਅਤੇ ਵਿਰੋਧੀ ਵਰਗ ਤੁਹਾਡੇ ਕੰਮ ਵਿੱਚ ਰੁਕਾਵਟਾਂ ਪਾ ਸਕਦੇ ਹਨ। ਨਾਲ ਹੀ ਤੁਹਾਡੇ ਸਾਥੀ ਲੋਕਾਂ ਨਾਲ ਵੀ ਵਿਵਾਦ ਹੋ ਸਕਦਾ ਹੈ। ਵਪਾਰ ਵਿੱਚ ਗਿਰਾਵਟ ਮਹਿਸੂਸ ਹੋ ਸਕਦੀ ਹੈ ਅਤੇ ਸਿਹਤ ਵੀ ਆਮ ਰਹੇਗੀ।
Horscope
ਇਸ ਹਫਤੇ ਦਾ ਤੁਹਾਡਾ ਰਾਸ਼ੀਫਲ
ਮੇਖ: ਗੁਜਾਰੇਯੋਗ ਆਮਦਨ ਦੇ ਸਾਧਨ ਬਣਦੇ ਰਹਿਣਗੇ। ਫਜ਼ੂਲ ਦੀ ਦੌੜ੍ਹ-ਭੱਜ, ਮਾਨਸਿਕ ਤਨਾਉ, ਸੁਭਾਅ ਵਿੱਚ ਤੇਜ਼ੀ, ਗੁਪਤ ਪ੍ਰੇਸ਼ਾਨੀ ਅਤੇ ਸੱਟ ਆਦਿ ਲੱਗਣ ਦਾ ਡਰ ਬਣਿਆ ਰਹੇਗਾ।
ਬ੍ਰਿਖ: ਫਜ਼ੂਲ ਦੇ ਕੰਮਾਂ ਤੇ ਧਨ ਖਰਚ ਹੋਵੇਗਾ। ਪਤੀ-ਪਤਨੀ ਵਿਚ ਮਨ-ਮੁਟਾਵ ਕਾਰਨ ਮਾਨਸਿਕ ਤਨਾਉ, ਮਨ ਅਸ਼ਾਂਤ, ਅਤੇ ਅਸੰਤੁਸ਼ਟ, ਰਹੇਗਾ। ਅੱਖਾਂ ਦਾ ਰੋਗ ਅਤੇ ਸਿਰ ਦਰਦ ਰਹੇਗਾ। ਤਰੱਕੀ ਅਤੇ ਮਾਨ-ਇੱਜ਼ਤ ਨੂੰ ਬਣਾਏ ਰੱਖਣ ਲਈ ਸੰਘਰਸ਼ ਕਰਨਾ ਪਵੇਗਾ। ਜਿਆਦਾ ਸਮਾਂ ਮਨੋਰੰਜਨ ਦੇ ਵਿੱਚ ਗੁਜਰੇਗਾ।
ਮਿਥੁਨ: ਇਸ ਹਫਤੇ ਮਿਲੇ- ਜੁਲੇ ਹਾਲਾਤ ਰਹਿਣਗੇ। ਜੱਦੀ ਜਾਇਦਾਦ ਸੰਬੰਧੀ ਉਲਝਨਾਂ ਪੈਦਾ ਹੋਣਗੀਆਂ। ਖਰਚ ਜ਼ਿਆਦਾ ਹੋਣ ਨਾਲ ਮਨ ਪਰੇਸ਼ਾਨ ਰਹੇਗਾ। ਕਿਸੇ ਸ਼ੁੱਭ ਕੰਮ ਦਾ ਆਯੋਜਨ ਅਤੇ ਧਰਮ-ਕਰਮ ਵਿੱਚ ਦਿਲਚਸਪੀ ਰਹੇਗੀ।
ਕਰਕ: ਘਰੇਲੂ ਅਤੇ ਕਾਰੋਬਾਰੀ ਉਲਝਣਾਂ ਕਾਰਨ ਮਨ ਅਸ਼ਾਂਤ ਰਹੇਗਾ। ਕਿਸੇ ਨਜ਼ਦੀਕੀ ਰਿਸ਼ਤੇਦਾਰ ਤੋਂ ਧੋਖਾ ਮਿਲਣ ਦੀ ਸੰਭਾਵਨਾ ਬਣੀ ਰਹੇਗੀ। ਲੈਣ-ਦੇਣ ਦੇ ਕੰਮਾਂ ਵਿਚ ਝਗੜਾ ਅਤੇ ਸੱਟ ਆਦਿ ਲੱਗਣ ਦਾ ਡਰ ਰਹੇਗਾ। ਹਫਤੇ ਦੇ ਅਖੀਰ ਵਿੱਚ ਗੁਜਾਰੇਯੋਗ ਆਮਦਨ ਦੇ ਵਸੀਲੇ ਬਣਦੇ ਰਹਿਣਗੇ। ਵਿਦੇਸ਼ੀ ਰਿਸ਼ਤੇਦਾਰਾਂ ਤੋਂ ਲਾਭ ਅਤੇ ਦੂਰ ਦੀ ਯਾਤਰਾ ਵੀ ਰਹੇਗੀ।
ਸਿੰਘ: ਆਰਥਿਕ ਪਰੇਸ਼ਾਨੀਆਂ ਦਾ ਸਾਮਨਾ ਕਰਨਾ ਪਵੇਗਾ। ਵਧੇਰੇ ਗੁੱਸੇ ਕਾਰਨ ਪਰੇਸ਼ਾਨੀ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਵਿਚਾਰਕ ਮਤਭੇਦ ਵੱਧਣਗੇ। ਹਫਤੇ ਦੇ ਅਖੀਰ ਵਿੱਚ ਬੇਲੋੜ੍ਹੀ ਦੌੜ-ਭੱਜ, ਅਚਾਨਕ ਖਰਚ ਵਿੱਚ ਵਾਧਾ ਅਤੇ ਸੰਤਾਨ ਸੰਬੰਧੀ ਪਰੇਸ਼ਾਨੀ ਬਣੀ ਰਹੇਗੀ।
ਕੰਨਿਆ: ਜਗ੍ਹਾ ਵਿੱਚ ਤਬਦੀਲੀ, ਦੂਰ ਦੀ ਯਾਤਰਾ ਅਤੇ ਧਨ ਖਰਚ ਜ਼ਿਆਦਾ ਹੋਵੇਗਾ। ਕਿਸੇ ਦੋਸਤ ਦੀ ਮੱਦਦ ਨਾਲ ਕੋਈ ਰੁਕਿਆ ਕੰਮ ਬਣਨ ਦੇ ਯੋਗ ਹਨ। ਹਫਤੇ ਦੇ ਦੂਜੇ ਹਿੱਸੇ ਵਿੱਚ ਆਰਥਿਕ ਸਮੱਸਿਆਵਾਂ ਵੱਧਣਗੀਆਂ । ਘਰੇਲੂ ਸਮੱਸਿਆਵਾਂ ਕਰਕੇ ਮਨ ਪ੍ਰੇਸ਼ਾਨ ਰਹੇਗਾ। ਜ਼ਮੀਨ-ਜਾਇਦਾਦ ਨੂੰ ਲੈ ਕੇ ਝਗੜਾ ਹੋ ਸਕਦਾ ਹੈ ਖਾਸ ਚੌਕੰਨੇ ਰਹਿਣ ਦੀ ਲੋੜ ਹੈ।
ਤੁਲਾ: ਦੂਰ ਦੀ ਯਾਤਰਾ ਦੇ ਯੋਗ ਹਨ। ਜਗ੍ਹਾ ਦੀ ਤਬਦੀਲੀ ਅਤੇ ਵਿਦੇਸ਼ੀ ਸੰਬੰਧਾਂ ਤੋਂ ਲਾਭ ਹੋਵੇਗਾ। ਆਮਦਨ ਦੇ ਸਾਧਨ ਗੁਜਾਰੇਯੋਗ ਬਣਦੇ ਰਹਿਣਗੇ। ਪਰਿਵਾਰ ਵਿਚ ਫਜ਼ੂਲ ਦਾ ਟਕਰਾਉ, ਲਾਭ ਦੇ ਰਸਤੇ ਵਿੱਚ ਰੁਕਵਾਟਾਂ ਅਤੇ ਦੇਰੀ ਦੀ ਸੰਭਾਵਨਾ ਬਣੀ ਰਹੇਗੀ। ਸਿਹਤ ਵੀ ਢਿੱਲੀ ਰਹੇਗੀ।
ਬ੍ਰਿਸ਼ਚਕ: ਮਕਾਨ ਅਤੇ ਸਵਾਰੀ ਆਦਿ ਤੇ ਜਿਆਦਾ ਖਰਚ ਹੋਵੇਗਾ। ਵਿਦੇਸ਼ ਸੰਬੰਧੀ ਕੰਮਾਂ ਵਿਚ ਲਾਭ ਹੋਵੇਗਾ। ਪਰਿਵਾਰਕ ਮਦਦ ਵੀ ਰਹੇਗੀ। ਨਿਜੀ ਕਾਰੋਬਾਰ ਵਿਚ ਸੰਘਰਸ਼ ਅਤੇ ਉਤਾਰ ਚੜਾਅ ਦਾ ਸਾਮਨਾ ਕਰਨਾ ਪਵੇਗਾ। ਵਧੇਰੇ ਗੁੱਸਾ, ਸਿਹਤ ਢਿੱਲੀ ਅਤੇ ਫਜ਼ੂਲ ਦਾ ਝਗੜਾ ਹੋਵੇਗਾ।
ਧਨ: ਗੁੱਸਾ, ਤੇਜ਼ੀ ਅਤੇ ਬੇਲੋੜੀ ਦੌੜ-ਭੱਜ ਲੱਗੀ ਰਹੇਗੀ। ਬੇਲੋੜੀ ਯਾਤਰਾ, ਵਿਰੋਧੀ ਪੱਖ ਦਾ ਡਰ, ਮਾਨਸਿਕ ਤਨਾਉ, ਜਗ੍ਹਾ ਦੀ ਤਬਦੀਲੀ ਕਾਰਨ ਪਰਿਵਾਰ ਵਿੱਚ ਮਤਭੇਦ ਰਹੇਗਾ। ਹਾਲਾਤ ਕੁੱਝ ਸੁਧਰਨਗੇ ਅਤੇਧਨ ਲਾਭ ਦੇ ਮੌਕੇ ਮਿਲਦੇ ਰਹਿਣਗੇ। ਵਿਦੇਸ਼ੀ ਕੰਮਾਂ ਵਿੱਚ ਤਰੱਕੀ ਹੋਵੇਗੀ।
ਮਕਰ: ਇਸ ਹਫਤੇ ਤੁਹਾਨੂੰ ਵਪਾਰ-ਕੰਮਕਾਜ ਵਿੱਚ ਸਫਲਤਾ ਮਿਲੇਗੀ। ਅਵਿਵਾਹਿਤਾ ਨੂੰ ਵਿਵਾਹਿਕ ਪ੍ਰਸਤਾਵ ਮਿਲ ਸਕਦੇ ਹਨ। ਘਰ ਵਿੱਚ ਕਿਸੇ ਨਵੀਂ ਚੀਜ਼ ਦੀ ਖਰੀਦਦਾਰੀ ਨਾਲ ਖੁਸ਼ੀ ਦਾ ਮਾਹੌਲ ਰਹੇਗਾ। ਮਾਤਾ ਤੋਂ ਆਰਥਿਕ ਮਦਦ ਪ੍ਰਾਪਤ ਹੋ ਸਕਦੀ ਹੈ । ਪ੍ਰੇਮ – ਸਬੰਧਾਂ ਵਿੱਚ ਮਧੁਰਤਾ ਰਹੇਗੀ।
ਕੁੰਭ: ਮਿਹਨਤ ਕਰਨ ਤੇ ਕੋਈ ਖਾਸ ਰੁਕਿਆ ਕੰਮ ਬਣੇਗਾ। ਧਰਮ-ਕਰਮ ਵਿਚ ਰੁਝਾਨ ਅਤੇ ਸ਼ੁੱਭ ਕੰਮਾਂ ਦਾ ਪ੍ਰੋਗਰਾਮ ਬਣੇਗਾ। ਹਫਤੇ ਦੇ ਦੂਜੇ ਹਿੱਸੇ ਵਿੱਚ ਵਿਦੇਸ਼ ਸੰਬੰਧੀ ਕੰਮਾਂ ਵਿੱਚ ਪਰੇਸ਼ਾਨੀ ਅਤੇ ਕਿਸੇ ਖਾਸ ਤੋਂ ਧੋਖਾ ਮਿਲਣ ਦੇ ਯੋਗ ਹਨ। ਸਿਹਤ ਢਿੱਲੀ, ਅੱਖਾਂ ਵਿੱਚ ਕਸ਼ਟ ਅਤੇ ਸੱਟ ਚੋਟ ਲੱਗਣ ਦਾ ਡਰ ਹੈ।
ਮੀਨ: ਸੰਘਰਸ਼ ਅਤੇ ਉਤਾਰ-ਚੜ੍ਹਾੳ ਦਾ ਸਾਹਮਨਾ ਰਹੇਗਾ। ਸਿਹਤ ਢਿੱਲੀ, ਸੁਭਾੳ ਵਿੱਚ ਤੇਜ਼ੀ, ਗੁੱਸਾ ਕਰਕੇ ਕੋਈ ਬਣਿਆ ਹੋਇਆ ਕੰਮ ਵਿਗੜ ਸਕਦਾ ਹੈ। ਸੰਤਾਨ ਦਾ ਖਾਸ ਸਹਿਯੋਗ ਪ੍ਰਾਪਤ ਹੋਵੇਗਾ। ਗੁਜਾਰੇ ਲਾਇਕ ਆਮਦਨ ਦੇ ਸਾਧਨ ਬਣਦੇ ਰਹਿਣਗੇ।
Horscope
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
ਮੇਖ : ਇੰਟਰਵਿਊ ਸਫਲ ਹੋ ਸਕਦੇ ਹਨ, ਇਸ ਲਈ ਆਪਣੇ ਸਰਟੀਫਿਕੇਟ ਇੱਕ ਫਾਈਲ ਵਿੱਚ ਰੱਖੋ। ਪਾਰਕਿੰਗ ਨੂੰ ਲੈ ਕੇ ਗੁਆਂਢੀਆਂ ਨਾਲ ਬਹਿਸ ਕਰਨ ਤੋਂ ਬਚੋ। ਜੇਕਰ ਕੋਈ ਤੁਹਾਡੇ ਕੰਮ ਬਾਰੇ ਸਵਾਲ ਉਠਾਉਂਦਾ ਹੈ, ਤਾਂ ਉਨ੍ਹਾਂ ਨੂੰ ਆਪਣੇ ਰਿਕਾਰਡ ਦਿਖਾਓ। ਸੱਟ ਲੱਗਣ ਤੋਂ ਬਚੋ।
ਬ੍ਰਿਖ : ਤੁਹਾਨੂੰ ਕਿਸੇ ਨਵੇਂ ਵਿਅਕਤੀ ਨਾਲ ਪਿਆਰ ਹੋ ਸਕਦਾ ਹੈ। ਕੰਮ ਤੇ ਤੁਹਾਡੇ ਰਚਨਾਤਮਕ ਵਿਚਾਰਾਂ ਦੀ ਕਦਰ ਕੀਤੀ ਜਾਵੇਗੀ। ਔਨਲਾਈਨ ਵਿਕਰੀ ਤੇ ਬੇਕਾਰ ਚੀਜ਼ਾਂ ਵੱਲ ਨਾ ਝੁਕੋ। ਕੁਝ ਹਲਕੀ ਕਸਰਤ ਕਰੋ।
ਮਿਥੁਨ : ਤੁਹਾਡੀ ਘਰ ਤੋਂ ਕੰਮ ਕਰਨ ਦੀ ਅਰਜ਼ੀ ਮਨਜ਼ੂਰ ਹੋ ਸਕਦੀ ਹੈ। ਆਪਣੀ ਮਾਂ ਨਾਲ ਬਹਿਸ ਨਾ ਕਰੋ। ਬਾਰੀਕ ਪ੍ਰਿੰਟ ਪੜ੍ਹੇ ਬਿਨਾਂ ਕਿਸ਼ਤਾਂ ਤੇ ਟੀਵੀ ਜਾਂ ਫਰਿੱਜ ਨਾ ਖਰੀਦੋ। ਮਹਿਮਾਨ ਆ ਸਕਦੇ ਹਨ।
ਕਰਕ : ਤੁਸੀਂ ਸਖ਼ਤ ਮਿਹਨਤ ਨਾਲ ਆਪਣੇ ਬੌਸ ਨੂੰ ਜਿੱਤ ਲਓਗੇ, ਅਤੇ ਸਮਾਜਿਕ ਕੰਮ ਵਿੱਚ ਸ਼ਾਮਲ ਲੋਕਾਂ ਨੂੰ ਇੱਕ ਅਹੁਦਾ ਮਿਲ ਸਕਦਾ ਹੈ। ਈਮੇਲ ਭੇਜਣ ਤੋਂ ਪਹਿਲਾਂ ਰਕਮ ਅਤੇ ਤਾਰੀਖ ਦੀ ਦੋ ਵਾਰ ਜਾਂਚ ਕਰੋ। ਅੱਜ ਕਿਸੇ ਅਜ਼ੀਜ਼ ਨਾਲ ਅਧੂਰੀ ਗੱਲਬਾਤ ਪੂਰੀ ਕਰੋ।
ਸਿੰਘ : ਤੁਸੀਂ ਨਵੇਂ ਸਾਥੀਆਂ ਨਾਲ ਇੱਕ ਟੀਮ ਬਣਾਓਗੇ। ਘਰ ਵਿੱਚ ਤਾਅਨੇ ਮਾਰਨ ਤੋਂ ਬਚੋ, ਕਿਉਂਕਿ ਬਹਿਸ ਵਧੇਗੀ। ਪਰਿਵਾਰਕ ਸਮਾਗਮਾਂ ਦੇ ਖਰਚੇ ਸਾਂਝੇ ਕਰੋ। ਜੇਕਰ ਤੁਹਾਡੀ ਚਮੜੀ ਖੁਸ਼ਕ ਹੈ, ਤਾਂ ਨਹਾਉਣ ਤੋਂ ਬਾਅਦ ਤੇਲ ਲਗਾਓ।
ਕੰਨਿਆ : ਲੋਕ ਤੁਹਾਡੀ ਗੱਲ ਸੁਣਨਗੇ, ਅਤੇ ਤੁਹਾਡਾ ਆਕਰਸ਼ਣ ਵਧੇਗਾ। ਜੇਕਰ ਤੁਹਾਨੂੰ ਆਪਣੇ ਜੀਵਨ ਸਾਥੀ ਬਾਰੇ ਸ਼ੱਕ ਹੈ, ਤਾਂ ਗੁਪਤ ਰੂਪ ਵਿੱਚ ਉਨ੍ਹਾਂ ਦਾ ਫ਼ੋਨ ਨਾ ਚੈਕ ਕਰੋ; ਸਿੱਧਾ ਪੁੱਛੋ। ਆਪਣੇ ਸੈਲੂਨ ਅਤੇ ਕੱਪੜਿਆਂ ਦੇ ਖਰਚਿਆਂ ਨੂੰ ਸੀਮਤ ਕਰੋ।
ਤੁਲਾ : ਖਰਚੇ ਵਧਣਗੇ, ਇਸ ਲਈ ਬੇਲੋੜੀਆਂ ਚੀਜ਼ਾਂ ਖਰੀਦਣ ਤੋਂ ਬਚੋ। ਪ੍ਰਦੂਸ਼ਣ ਤੋਂ ਬਚਣ ਲਈ, ਬਾਹਰ ਜਾਂਦੇ ਸਮੇਂ ਮਾਸਕ ਪਹਿਨੋ। ਦੋਸਤਾਂ ਨਾਲ ਦੇਰ ਰਾਤ ਡਰਾਈਵ ਤੇ ਜਾਣ ਤੋਂ ਬਚੋ। ਪਰਿਵਾਰਕ ਮੈਂਬਰਾਂ ਤੇ ਵਿੱਤੀ ਰੁਕਾਵਟਾਂ ਬਾਰੇ ਆਪਣਾ ਗੁੱਸਾ ਨਾ ਕੱਢੋ।
ਬ੍ਰਿਸਚਕ : ਦੋਸਤਾਂ ਵਿੱਚ ਪਛਾਣ ਵਧੇਗੀ, ਅਤੇ ਲੰਬਿਤ ਇੱਛਾਵਾਂ ਪੂਰੀਆਂ ਹੋਣਗੀਆਂ। ਸੋਸ਼ਲ ਮੀਡੀਆ ਤੇ ਪ੍ਰਾਪਤ ਸਟਾਕ ਸਲਾਹ ਤੋਂ ਦੂਰ ਰਹੋ। ਸਾਂਝੇ ਖਰਚਿਆਂ ਦਾ ਹਰ ਕਿਸੇ ਦਾ ਹਿੱਸਾ ਪਹਿਲਾਂ ਤੋਂ ਨਿਰਧਾਰਤ ਕਰੋ। ਕਾਫ਼ੀ ਨੀਂਦ ਲਓ।
ਧਨੁ : ਤਿਉਹਾਰਾਂ ਦੀ ਮੰਗ ਤੁਹਾਡੇ ਕਾਰੋਬਾਰ ਵਿੱਚ ਮੁਨਾਫ਼ਾ ਲਿਆਏਗੀ। ਉੱਚ ਵਿਕਣ ਵਾਲੀਆਂ ਚੀਜ਼ਾਂ ਨੂੰ ਸਭ ਤੋਂ ਅੱਗੇ ਰੱਖੋ। ਘਰ ਵਿੱਚ ਮਹਿਮਾਨਾਂ ਦਾ ਸਵਾਗਤ ਕਰਨ ਦੀ ਜ਼ਿੰਮੇਵਾਰੀ ਸਾਰਿਆਂ ਵਿੱਚ ਵੰਡੋ; ਇਕੱਲੇ ਨਾ ਰਹੋ। ਕੰਮ ਦੇ ਵਿਚਕਾਰ ਛੋਟਾ ਬ੍ਰੇਕ ਲਓ।
ਮਕਰ : ਕਿਸਮਤ ਤੁਹਾਡੇ ਪਾਸੇ ਹੋਵੇਗੀ, ਅਤੇ ਤੁਹਾਡਾ ਬੌਸ ਤੁਹਾਨੂੰ ਪੁਰਾਣਾ ਕੰਮ ਪੂਰਾ ਕਰਨ ਵਿੱਚ ਮਦਦ ਕਰੇਗਾ। ਜੇਕਰ ਤੁਸੀਂ ਸਟਾਕ ਵਿੱਚ ਮੁਨਾਫ਼ਾ ਦੇਖਦੇ ਹੋ, ਤਾਂ ਕੁਝ ਪੈਸੇ ਕਢਵਾਓ। ਆਪਣੇ ਪਿਤਾ ਦੀ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀ ਜਾਂਚ ਕਰਵਾਓ।
ਕੁੰਭ : ਕਿਸਮਤ ਪੜ੍ਹੇ ਬਿਨਾਂ ਕਿਸੇ ਵੀ ਚੈਕ, ਫਾਰਮ ਜਾਂ ਕਾਗਜ਼ ਤੇ ਦਸਤਖਤ ਨਾ ਕਰੋ। ਆਪਣੇ ਪੈਸੇ ਨੂੰ ਜਲਦੀ ਦੁੱਗਣਾ ਕਰਨ ਦੀਆਂ ਯੋਜਨਾਵਾਂ ਤੋਂ ਦੂਰ ਰਹੋ। ਆਪਣੇ ਸਾਥੀ ਬਾਰੇ ਅੰਦਾਜ਼ੇ ਨਾ ਲਗਾਓ। ਦੇਰ ਰਾਤ ਟੀਵੀ ਦੇਖਣਾ ਬੰਦ ਕਰੋ।
ਮੀਨ : ਸਹਿਕਰਮੀਆਂ ਨਾਲ ਦਫ਼ਤਰੀ ਪਾਰਟੀ ਦਾ ਮੌਕਾ ਮਿਲੇਗਾ। ਆਪਣੇ ਸਾਥੀ ਨਾਲ ਪੈਸੇ ਬਾਰੇ ਭਾਵਨਾਤਮਕ ਫੈਸਲੇ ਲੈਣ ਤੋਂ ਬਚੋ। ਭਾਵੇਂ ਤੁਸੀਂ ਕੰਮ ਤੇ ਦੇਰ ਨਾਲ ਹੋ, ਗੁਣਵੱਤਾ ਨਾਲ ਸਮਝੌਤਾ ਨਾ ਕਰੋ। ਆਪਣੇ ਜੀਵਨ ਸਾਥੀ ਨੂੰ ਸਮਾਂ ਦਿਓ।
Horscope
ਆਉਣ ਵਾਲੇ ਕੱਲ੍ਹ ਦਾ ਰਾਸ਼ੀਫਲ
ਮੇਖ: ਬੌਸ ਤੁਹਾਡੀ ਮਿਹਨਤ ਦੀ ਸਾਰਿਆਂ ਸਾਹਮਣੇ ਸ਼ਲਾਘਾ ਕਰਨਗੇ ਅਤੇ ਜੱਦੀ ਜਾਇਦਾਦ ਬਾਰੇ ਗੱਲ ਬਣੇਗੀ। ਘਰ ਵਿੱਚ ਆਪਣੀ ਜ਼ਿੱਦ ਤੇ ਨਾ ਅੜੋ। ਬੱਚਿਆਂ ਦੀ ਫ਼ੀਸ ਦਾ ਪ੍ਰਬੰਧ ਪਹਿਲਾਂ ਕਰੋ। ਬੀ.ਪੀ. ਦੀ ਗੋਲੀ ਸਮੇਂ ਸਿਰ ਲਓ।
ਬ੍ਰਿਖ: ਸਵੇਰੇ ਭੱਜ-ਦੌੜ ਰਹੇਗੀ, ਦੁਪਹਿਰ ਤੋਂ ਬਾਅਦ ਸਥਿਤੀ ਸੰਭਲ ਜਾਵੇਗੀ। ਕਿਸੇ ਵਿਆਹ ਦਾ ਕਾਰਡ ਆ ਸਕਦਾ ਹੈ। ਯਾਰ-ਦੋਸਤਾਂ ਦੀ ਸ਼ੇਅਰ ਟਿਪ ਤੇ ਪੈਸੇ ਨਾ ਲਗਾਓ। ਗੁਰਦਿਆਂ (ਕਿਡਨੀ) ਦੇ ਮਰੀਜ਼ ਲੂਣ ਘੱਟ ਖਾਣ।
ਮਿਥੁਨ : ਬੌਸ ਦਾ ਰੁੱਖਾ ਵਿਵਹਾਰ ਮਨ ਖ਼ਰਾਬ ਕਰੇਗਾ, ਪਰ ਹੱਥ ਵਿੱਚ ਦੂਜਾ ਆਫ਼ਰ ਆਏ ਬਿਨਾਂ ਨੌਕਰੀ ਨਾ ਛੱਡੋ। ਸਾਥੀ ਨਾਲ ਮਜ਼ਾਕ ਵੀ ਸੰਭਲ ਕੇ ਕਰੋ। ਖੇਡਦੇ ਸਮੇਂ ਬੱਚਿਆਂ ਨੂੰ ਸੱਟ ਲੱਗ ਸਕਦੀ ਹੈ, ਨਜ਼ਰ ਰੱਖੋ।
ਕਰਕ : ਕਈ ਦਿਨਾਂ ਤੋਂ ਅਟਕੀ ਵੱਡੀ ਡੀਲ ਅੱਜ ਫਾਈਨਲ ਹੋ ਸਕਦੀ ਹੈ। ਜੇਕਰ ਗੱਡੀ ਦਾ ਬੀਮਾ ਖ਼ਤਮ ਹੋ ਗਿਆ ਹੈ ਤਾਂ ਉਸ ਨੂੰ ਰੀਨਿਊ ਕਰਵਾਓ। ਪਿਤਾ ਜੀ ਦੀਆਂ ਦਵਾਈਆਂ ਦਾ ਧਿਆਨ ਰੱਖੋ। ਪਿੱਠ ਤੇ ਜ਼ਿਆਦਾ ਜ਼ੋਰ ਨਾ ਪਾਓ।
ਸਿੰਘ : ਮਨ ਡਾਵਾਂਡੋਲ ਰਹੇਗਾ, ਇਸ ਲਈ ਨਵਾਂ ਪ੍ਰੋਜੈਕਟ ਪੂਰੀ ਯੋਜਨਾ ਬਣਾ ਕੇ ਹੀ ਸ਼ੁਰੂ ਕਰੋ। ਦਫ਼ਤਰ ਵਿੱਚ ਕਿਸੇ ਦੀ ਵਿਦਾਇਗੀ ਪਾਰਟੀ ਤੇ ਖ਼ਰਚਾ ਹੋਵੇਗਾ। ਕਿਸੇ ਦੋਸਤ ਦੀ ਮਦਦ ਕਰੋਗੇ। ਸਵੇਰ ਦੀ ਕਸਰਤ ਨਾ ਛੱਡੋ।
ਕੰਨਿਆ : ਕਰਜ਼ਾ (ਲੋਨ) ਲੈ ਕੇ ਕਾਰੋਬਾਰ ਵਧਾਉਣ ਤੋਂ ਪਹਿਲਾਂ ਦੇਖ ਲਵੋ ਕਿ ਈ.ਐਮ.ਆਈ. ਆਸਾਨੀ ਨਾਲ ਨਿਕਲੇਗੀ ਜਾਂ ਨਹੀਂ। ਪਤੀ-ਪਤਨੀ ਪੁਰਾਣੀਆਂ ਗੱਲਾਂ ਨਾ ਉਲਝਣ। ਮਿਠਾਈ ਖਾਣ ਤੋਂ ਬਾਅਦ ਕੁਰਲੀ ਕਰੋ, ਦੰਦਾਂ ਵਿੱਚ ਦਰਦ ਉੱਠ ਸਕਦਾ ਹੈ।
ਤੁਲਾ : ਮਕਾਨ ਖਰੀਦਣ ਦੀ ਗੱਲਬਾਤ ਅੱਗੇ ਵਧੇਗੀ, ਬਿਲਡਰ ਦਾ ਰੇਰਾ ਨੰਬਰ ਜ਼ਰੂਰ ਚੈਕ ਕਰੋ। ਕ੍ਰਿਪਟੋ ਜਾਂ ਨਵੇਂ ਸ਼ੇਅਰਾਂ ਵਿੱਚ ਦਾਅ ਨਾ ਲਗਾਓ। ਸਾਥੀ ਰੁੱਸ ਜਾਵੇ ਤਾਂ ਮਨਾਉਣ ਵਿੱਚ ਦੇਰ ਨਾ ਕਰੋ। ਉੱਚੀ ਥਾਂ ਤੇ ਚੜ੍ਹ ਕੇ ਸਫ਼ਾਈ ਨਾ ਕਰੋ।
ਬ੍ਰਿਸਚਕ : ਨੌਕਰੀ ਲੱਭਣ ਵਾਲਿਆਂ ਨੂੰ ਕਿਸੇ ਚੰਗੀ ਖ਼ਾਲੀ ਅਸਾਮੀ (ਵੈਕੈਂਸੀ) ਬਾਰੇ ਪਤਾ ਲੱਗੇਗਾ ਅਤੇ ਸਰਕਾਰੀ ਦਫ਼ਤਰ ਦੀ ਅਟਕੀ ਫਾਈਲ ਅੱਗੇ ਤੁਰੇਗੀ। ਕਿਸੇ ਕਰੀਬੀ ਨੂੰ ਵੀ ਬਿਨਾਂ ਲਿਖਾ-ਪੜ੍ਹੀ ਤੋਂ ਪੈਸੇ ਨਾ ਦਿਓ। ਉੱਚੀ ਅੱਡੀ (ਹਾਈ ਹੀਲ) ਵਾਲੇ ਜੁੱਤੇ ਨਾ ਪਹਿਨੋ।
ਧਨੁ : ਵਿਦੇਸ਼ੀ ਕਲਾਇੰਟ ਵੱਲੋਂ ਕੰਮ ਦਾ ਸੱਦਾ ਆਵੇਗਾ, ਦਰਾਮਦ-ਬਰਾਮਦ (ਇੰਪੋਰਟ-ਐਕਸਪੋਰਟ) ਵਾਲਿਆਂ ਦਾ ਮੁਨਾਫ਼ਾ ਵਧੇਗਾ। ਘਰ ਦਾ ਤਣਾਅ ਇਕੱਲੇ ਨਾ ਝੱਲੋ। ਗੋਡਿਆਂ ਦਾ ਖ਼ਿਆਲ ਰੱਖੋ, ਦੌੜਨ ਤੋਂ ਪਹਿਲਾਂ ਵਾਰਮ-ਅੱਪ ਕਰੋ।
ਮਕਰ : ਰਾਜਨੀਤੀ ਵਿੱਚ ਸਰਗਰਮ ਲੋਕਾਂ ਦੇ ਹੱਥ ਨਵਾਂ ਅਹੁਦਾ ਲੱਗ ਸਕਦਾ ਹੈ। ਬੱਚਿਆਂ ਦੇ ਭਵਿੱਖ ਲਈ ਸੁਕੰਨਿਆ ਜਾਂ ਪੀ.ਪੀ.ਐਫ. ਖਾਤਾ ਸ਼ੁਰੂ ਕਰੋ। ਗੁੱਸੇ ਵਿੱਚ ਕੌੜਾ ਨਾ ਬੋਲੋ। ਭੀੜ-ਭੜੱਕੇ ਵਿੱਚ ਮਾਸਕ ਲਗਾਓ।
ਕੁੰਭ : ਅਚਾਨਕ ਵੱਡਾ ਆਰਡਰ ਮਿਲੇਗਾ, ਕਾਰੀਗਰ ਅਤੇ ਸਾਮਾਨ ਪਹਿਲਾਂ ਹੀ ਤੈਅ ਕਰ ਲਵੋ। ਪਰਿਵਾਰ ਦੇ ਪੁਰਾਣੇ ਝਗੜੇ ਨੂੰ ਅੱਜ ਨਾ ਛੇੜੋ। ਪਤਨੀ ਜਾਂ ਪਤੀ ਨੂੰ ਡਾਕਟਰ ਕੋਲ ਲੈ ਕੇ ਜਾਓ।
ਮੀਨ : ਸਟੀਲ ਅਤੇ ਲੋਹੇ ਦੇ ਵਪਾਰੀਆਂ ਦੀ ਤਿਜੌਰੀ ਭਰੇਗੀ। ਗਾਹਕ ਜਾਂ ਸਟਾਫ਼ ਨਾਲ ਰੁੱਖਾ ਨਾ ਬੋਲੋ। ਟ੍ਰੇਡਿੰਗ ਦਾ ਪੂਰਾ ਮੁਨਾਫ਼ਾ ਦੁਬਾਰਾ ਨਾ ਝੋਕੋ। ਲੰਬੇ ਸਮੇਂ ਤੋਂ ਕਮਜ਼ੋਰੀ ਹੋਵੇ ਤਾਂ ਖ਼ੂਨ ਦੀ ਜਾਂਚ ਕਰਵਾਓ।
-
International2 months ago
ਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ, 3 ਵਿਅਕਤੀਆਂ ਦੀ ਮੌਤ
-
International2 months ago
ਪਾਰਟੀ ਦੌਰਾਨ ਚਲੀਆਂ ਗੋਲੀਆਂ, 11 ਵਿਅਕਤੀਆਂ ਦੀ ਮੌਤ, 3 ਗੰਭੀਰ ਜ਼ਖਮੀ
-
Chandigarh2 months ago36 ਘੰਟਿਆਂ ਦੀ ਛਾਪੇਮਾਰੀ ਤੋਂ ਬਾਅਦ ਗਮਾਡਾ ਦਫ਼ਤਰ ਵਿੱਚ ਢਾਈ ਦਰਜਨ ਬੈਗ ਲੈ ਕੇ ਬਾਹਰ ਨਿਕਲੇ ਈ ਡੀ ਅਧਿਕਾਰੀ
-
Chandigarh2 months agoਚੰਡੀਗੜ੍ਹ ਦੇ ਸੈਕਟਰ 22 ਵਿੱਚ ਹੈਡ ਕਾਂਸਟੇਬਲ ਦਾ ਗੋਲੀ ਮਾਰ ਕੇ ਕਤਲ
-
International1 month agoਨਾਈਜੀਰੀਆ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ 32 ਵਿਅਕਤੀਆਂ ਦੀ ਮੌਤ
-
International1 month agoਪਾਕਿਸਤਾਨ ਵੱਲੋਂ ਅਫਗਾਨਿਸਤਾਨ ਤੇ ਹਵਾਈ ਹਮਲੇ ਕਾਰਨ 9 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
-
International4 weeks ago
ਪਨਾਮਾ ਵਿੱਚ ਮੁੜ ਲੱਗੇ ਭੂਚਾਲ ਦੇ ਤੇਜ਼ ਝਟਕੇ
-
International2 weeks agoਤਿੱਬਤ ਵਿੱਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਸੈਂਕੜੇ ਮਕਾਨ ਢਹਿ-ਢੇਰੀ, 16 ਵਿਅਕਤੀਆਂ ਦੀ ਮੌਤ, ਕਈ ਜ਼ਖਮੀ
