Connect with us

National

ਖੂਹ ਵਿੱਚੋਂ ਮਿਲੀ 16 ਸਾਲਾ ਲੜਕੀ ਦੀ ਲਾਸ਼

Published

on

 

ਬਿਲਾਸਪੁਰ, 23 ਜਨਵਰੀ (ਸ.ਬ.) ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲੇ ਦੇ ਘੁਮਾਰਵਿਨ ਥਾਣਾ ਅਧੀਨ ਪੈਂਦੇ ਪਿੰਡ ਕੋਟਲੂ ਬ੍ਰਾਹਮਣਾ ਦੀ ਪੰਚਾਇਤ ਕੋਟਲੂ ਬਿੰਦੇ ਵਿੱਚ ਅੱਜ ਸਵੇਰੇ ਇੱਕ 16 ਸਾਲਾ ਲੜਕੀ ਦੀ ਲਾਸ਼ ਖੂਹ ਵਿੱਚੋਂ ਸ਼ੱਕੀ ਹਾਲਾਤਾਂ ਵਿੱਚ ਮਿਲੀ। ਮ੍ਰਿਤਕ ਲੜਕੀ ਦੀ ਪਛਾਣ ਰਿਧੀਮਾ ਵਾਸੀ ਪਿੰਡ ਕੋਟਲੂ ਬਿੰਦੂ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਘੁਮਾਰਵੀਨ ਦੀ ਟੀਮ ਮੌਕੇ ਤੇ ਪਹੁੰਚ ਗਈ। ਮੌਕੇ ਤੇ ਪਹੁੰਚੀ ਪੁਲੀਸ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਲਾਸ਼ ਨੂੰ ਖੂਹ ਵਿੱਚੋਂ ਬਾਹਰ ਕੱਢਿਆ। ਇਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਘੁਮਾਰਵਿਨ ਲਿਜਾਇਆ ਗਿਆ। ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਬੱਚੀ ਦੀ ਮੌਤ ਹੋ ਚੁੱਕੀ ਸੀ।

ਪੁਲੀਸ ਮੁਤਾਬਕ ਬੱਚੀ ਬੀਤੀ ਰਾਤ ਕਰੀਬ 11 ਵਜੇ ਤੋਂ ਲਾਪਤਾ ਸੀ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਲਗਾਤਾਰ ਉਸ ਦੀ ਭਾਲ ਕਰ ਰਹੇ ਸਨ। ਪਰ ਤੜਕੇ 3 ਵਜੇ ਦੇ ਕਰੀਬ ਜਦੋਂ ਪਰਿਵਾਰ ਉਸ ਦੀ ਭਾਲ ਵਿਚ ਘਰ ਦੇ ਕੋਲ ਸਥਿਤ ਖੂਹ ਤੇ ਪਹੁੰਚਿਆ ਤਾਂ ਖੂਹ ਵਿੱਚ ਲੜਕੀ ਦੀ ਲਾਸ਼ ਪਈ ਦੇਖੀ। ਡੀਐਸਪੀ ਘੁਮਾਰਵਿਨ ਚੰਦਰਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਅੱਜ ਸਵੇਰੇ ਘਟਨਾ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਪੁਲੀਸ ਬੱਚੀ ਨੂੰ ਹਸਪਤਾਲ ਲੈ ਗਈ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ। ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

 

Continue Reading

National

ਚੋਣ ਜ਼ਾਬਤੇ ਦੀ ਉਲੰਘਣਾ ਲਈ ਹੁਣ ਤੱਕ 504 ਮਾਮਲੇ ਦਰਜ, ਹਥਿਆਰ, ਸੋਨਾ-ਚਾਂਦੀ ਅਤੇ 4.5 ਕਰੋੜ ਰੁਪਏ ਵੀ ਜ਼ਬਤ

Published

on

By

 

 

ਨਵੀਂ ਦਿੱਲੀ, 23 ਜਨਵਰੀ (ਸ.ਬ.) ਦਿੱਲੀ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਜੋਰਾਂ ਤੇ ਹੈ ਅਤੇ ਹਰ ਪਾਰਟੀ ਵਲੋਂ ਪ੍ਰਚਾਰ ਭਖਾ ਦਿੱਤਾ ਗਿਆ ਹੈ। ਇਸ ਦੌਰਾਨ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਵੀ ਵੱਧ ਗਏ ਹਨ ਅਤੇ ਦਿੱਲੀ ਪੁਲੀਸ ਨੇ ਇਸ ਮਾਮਲੇ ਵਿੱਚ ਕੁੱਲ 504 ਮਾਮਲੇ ਦਰਜ ਕੀਤੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਚੋਣ ਜ਼ਾਬਤੇ ਦੀ ਉਲੰਘਣਾ ਦੀਆਂ ਇਹ ਸ਼ਿਕਾਇਤਾਂ 7 ਜਨਵਰੀ ਤੋਂ 22 ਜਨਵਰੀ ਦੇ ਵਿਚਕਾਰ ਕੀਤੀਆਂ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ, ਚੋਣ ਮੁਹਿੰਮ ਦੌਰਾਨ ਦਿੱਲੀ ਪੁਲੀਸ ਨੇ 270 ਗੈਰ ਲਾਇਸੈਂਸੀ ਹਥਿਆਰ ਅਤੇ 372 ਕਾਰਤੂਸ ਜ਼ਬਤ ਕੀਤੇ ਹਨ। ਇਸ ਦੌਰਾਨ 1.3 ਕਰੋੜ ਰੁਪਏ ਦੀ 44,256 ਲੀਟਰ ਸ਼ਰਾਬ ਵੀ ਜ਼ਬਤ ਕੀਤੀ ਗਈ ਹੈ। ਇਸ ਤੋਂ ਇਲਾਵਾ, 110.53 ਕਿਲੋਗ੍ਰਾਮ ਨਸ਼ੀਲੇ ਪਦਾਰਥ ਅਤੇ 1200 ਤੋਂ ਵੱਧ ਟੀਕੇ ਜ਼ਬਤ ਕੀਤੇ ਗਏ ਹਨ। ਇਨ੍ਹਾਂ ਦੀ ਕੀਮਤ 20 ਕਰੋੜ ਰੁਪਏ ਤੋਂ ਵੱਧ ਦੱਸੀ ਗਈ ਹੈ। 4.5 ਕਰੋੜ ਰੁਪਏ ਦੀ ਕਰੰਸੀ ਵੀ ਜ਼ਬਤ ਕੀਤੀ ਗਈ ਹੈ।

ਇੰਨਾ ਹੀ ਨਹੀਂ, ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ, ਦਿੱਲੀ ਪੁਲੀਸ ਨੇ ਰਾਜ ਵਿੱਚ 850 ਗ੍ਰਾਮ ਸੋਨਾ ਅਤੇ 37.39 ਕਿਲੋਗ੍ਰਾਮ ਚਾਂਦੀ ਵੀ ਜ਼ਬਤ ਕੀਤੀ ਹੈ। ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ 17,879 ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ 70 ਸੀਟਾਂ ਵਾਲੀ ਦਿੱਲੀ ਵਿਧਾਨ ਸਭਾ ਲਈ ਵੋਟਿੰਗ 5 ਫਰਵਰੀ ਨੂੰ ਹੋਣੀ ਹੈ। ਇਸ ਤੋਂ ਬਾਅਦ ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ।

Continue Reading

National

ਸੁਰੱਖਿਆ ਬਲਾਂ ਵੱਲੋਂ ਵੱਡੀ ਮਾਤਰਾ ਵਿੱਚ ਵਿਸਫੋਟਕ ਸਮੱਗਰੀ ਬਰਾਮਦ

Published

on

By

 

 

 

ਸੁਕਮਾ, 23 ਜਨਵਰੀ (ਸ.ਬ.) ਇਕ ਵੱਡੇ ਮਾਓਵਾਦੀ ਵਿਰੋਧੀ ਅਭਿਆਨ ਵਿਚ, 203 ਕੋਬਰਾ ਬਟਾਲੀਅਨ ਅਤੇ 131 ਬਟਾਲੀਅਨ ਸੀ.ਆਰ.ਪੀ.ਐਫ਼. ਦੀ ਇਕ ਸਾਂਝੀ ਟੀਮ ਨੇ ਮੈਟਾਗੁਡੇਮ ਅਤੇ ਦੁਲੇਰ ਪਿੰਡਾਂ ਦੇ ਵਿਖੇ ਜੰਗਲੀ ਖੇਤਰ ਵਿਚ ਵਿਸਫੋਟਕ ਸਮੱਗਰੀ ਅਤੇ ਹਥਿਆਰ ਬਣਾਉਣ ਦੇ ਉਪਕਰਣਾਂ ਦਾ ਇਕ ਵੱਡਾ ਭੰਡਾਰ ਸਫ਼ਲਤਾਪੂਰਵਕ ਬਰਾਮਦ ਕੀਤਾ ਹੈ। ਬਰਾਮਦ ਕੀਤੇ ਗਏ ਅਸਲੇਖਾਨੇ ਵਿਚ ਸਾਬਣ ਦੇ ਡੱਬਿਆਂ ਵਿਚ ਪੈਕ ਕੀਤੇ 21 ਇੰਪ੍ਰੋਵਾਈਜ਼ਡ ਵਿਸਫੋਟਕ ਯੰਤਰ (ਆਈ.ਈ.ਡੀ.), ਮਲਟੀਪਲ ਬੈਰਲ ਗ੍ਰਨੇਡ ਲਾਂਚਰ (ਬੀ.ਜੀ.ਐਲ.) ਬੰਬ, ਇਕ ਜਨਰੇਟਰ ਸੈਟ, ਲੇਥ ਮਸ਼ੀਨ ਉਪਕਰਣ, ਵੱਡੀ ਮਾਤਰਾ ਵਿਚ ਵਿਸਫੋਟਕ ਬਣਾਉਣ ਵਾਲੀ ਸਮੱਗਰੀ, ਬੰਦੂਕ ਬਣਾਉਣ ਦੇ ਉਪਕਰਣ ਅਤੇ ਜ਼ਰੂਰੀ ਡਾਕਟਰੀ ਸਪਲਾਈ ਸ਼ਾਮਿਲ ਸੀ। ਹਰੇਕ ਬਰਾਮਦ ਕੀਤੇ ਗਏ ਆਈ.ਈ.ਡੀ. ਦਾ ਭਾਰ ਲਗਭਗ 250 ਗ੍ਰਾਮ ਸੀ।

Continue Reading

National

ਬਿਹਾਰ ਦੇ ਸਿੱਖਿਆ ਅਫ਼ਸਰ ਦੇ ਘਰ ਛਾਪੇਮਾਰੀ ਦੌਰਾਨ ਵੱਡੀ ਮਾਤਰਾ ਵਿੱਚ ਨਕਦੀ ਬਰਾਮਦ

Published

on

By

 

ਬੇਤੀਆ, 23 ਜਨਵਰੀ (ਸ.ਬ.) ਬਿਹਾਰ ਦੇ ਬੇਤੀਆ ਜ਼ਿਲ੍ਹੇ ਵਿੱਚ ਸਿੱਖਿਆ ਵਿਭਾਗ ਦੇ ਇੱਕ ਅਧਿਕਾਰੀ ਦੇ ਘਰੋਂ ਵੱਡੀ ਮਾਤਰਾ ਵਿੱਚ ਨਕਦੀ ਬਰਾਮਦ ਹੋਈ ਹੈ। ਵਿਜੀਲੈਂਸ ਵੱਲੋਂ ਵੱਡੀ ਕਾਰਵਾਈ ਕਰਦਿਆਂ ਬੇਤੀਆ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਘਰ ਤੇ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਵੱਡੀ ਮਾਤਰਾ ਵਿੱਚ ਨਕਦੀ ਜ਼ਬਤ ਕੀਤੀ ਗਈ। ਵਿਜੀਲੈਂਸ ਵਿਭਾਗ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਰਜਨੀਕਾਂਤ ਪ੍ਰਵੀਨ ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਹੈ।

ਪਟਨਾ ਦੀ ਵਿਜੀਲੈਂਸ ਟੀਮ ਸਵੇਰ ਤੋਂ ਹੀ ਡੀਈਓ ਤੋਂ ਪੁੱਛਗਿੱਛ ਕਰ ਰਹੀ ਹੈ। ਜਾਂਚ ਵਿੱਚ ਹੁਣ ਤੱਕ ਵੱਡੀ ਮਾਤਰਾ ਵਿੱਚ ਨਕਦੀ ਬਰਾਮਦ ਹੋਈ ਹੈ। ਨੋਟਾਂ ਦੀ ਗਿਣਤੀ ਲਈ ਮਸ਼ੀਨ ਮੰਗਵਾਈ ਗਈ ਹੈ। ਜ਼ਿਕਰਯੋਗ ਹੈ ਕਿ ਅੱਜ ਸਵੇਰੇ ਪਟਨਾ ਤੋਂ ਆਈ ਵਿਜੀਲੈਂਸ ਟੀਮ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਰਿਹਾਇਸ਼ ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਕਿਸੇ ਨੂੰ ਵੀ ਅੰਦਰ ਜਾਣ ਜਾਂ ਬਾਹਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਫ਼ਿਲਹਾਲ ਸਥਾਨਕ ਪ੍ਰਸ਼ਾਸਨ ਅਤੇ ਵਿਜੀਲੈਂਸ ਵਿਭਾਗ ਦੇ ਅਧਿਕਾਰੀ ਇਸ ਮਾਮਲੇ ਤੇ ਕੁਝ ਵੀ ਕਹਿਣ ਤੋਂ ਗੁਰੇਜ਼ ਕਰ ਰਹੇ ਹਨ।

ਇਹ ਕਾਰਵਾਈ ਬੇਤੀਆ ਦੇ ਮੁਫਾਸਿਲ ਥਾਣਾ ਖੇਤਰ ਵਿੱਚ ਸਥਿਤ ਬਸੰਤ ਬਿਹਾਰ ਕਾਲੋਨੀ ਵਿੱਚ ਜ਼ਿਲਾ ਸਿੱਖਿਆ ਅਧਿਕਾਰੀ ਦੇ ਘਰ ਤੇ ਕੀਤੀ ਜਾ ਰਹੀ ਹੈ। ਡੀਈਓ ਰਜਨੀਕਾਂਤ ਪ੍ਰਵੀਨ ਪਿਛਲੇ ਤਿੰਨ ਸਾਲਾਂ ਤੋਂ ਬੇਤੀਆ ਵਿੱਚ ਤਾਇਨਾਤ ਹਨ। ਵਿਜੀਲੈਂਸ ਦੀ ਟੀਮ ਕਈ ਘੰਟੇ ਉਸ ਦੇ ਘਰ ਮੌਜੂਦ ਰਹੀ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਸੂਤਰਾਂ ਮੁਤਾਬਕ ਹੁਣ ਤੱਕ ਘਰ ਵਿੱਚੋਂ ਵੱਡੀ ਮਾਤਰਾ ਵਿੱਚ ਨਕਦੀ ਬਰਾਮਦ ਹੋਈ ਹੈ। ਹਾਲਾਤ ਇਹ ਹਨ ਕਿ ਨੋਟ ਗਿਣਨ ਵਾਲੀ ਮਸ਼ੀਨ ਮੰਗਵਾਉਣੀ ਪਈ। ਮੌਕੇ ਤੇ ਪੁਲੀਸ ਬਲ ਵੀ ਤਾਇਨਾਤ ਕਰ ਦਿੱਤਾ ਗਿਆ ਹੈ। ਵਿਜੀਲੈਂਸ ਟੀਮ ਨੇ ਡੀਈਓ ਦੇ ਹੋਰ ਟਿਕਾਣਿਆਂ ਤੇ ਵੀ ਛਾਪੇਮਾਰੀ ਕੀਤੀ ਹੈ। ਸੂਤਰਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਹਨ। ਇਸ ਸਬੰਧ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਡੀਈਓ ਖ਼ਿਲਾਫ਼ ਵਿੱਤੀ ਬੇਨਿਯਮੀਆਂ ਅਤੇ ਨਾਜਾਇਜ਼ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਸਨ।

Continue Reading

Latest News

Trending